ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਪੂਰਨ ਭਗਤ - ਕਾਦਿਰ ਯਾਰ > ਕਿੱਸਾ ਪੂਰਨ ਭਗਤ-ਤੀਜੀ ਸੀਹਰਫ਼ੀ ਬੰਦ ੨੧-੩੦
ਕਾਫ਼ ਕੁਫ਼ਲ ਸੰਦੂਕ ਦਾ ਖੋਲ੍ਹ ਰਾਣੀ,ਭਰੀ ਬੋਰ ਉਲੱਦ ਕੇ ਢੇਰ ਕਰਦੀ।ਹੀਰੇ ਲਾਲ ਜਵਾਹਰ ਤੇ ਹੋਰ ਮੋਤੀ;ਭਰੇ ਥਾਲ ਲਿਆਂਵਦੀ ਪੂਰ ਜ਼ਰਦੀ।ਰਾਣੀ ਸੁੰਦਰਾਂ ਮੁੱਖ ਤੋਂ ਲਾਹਿ ਪੜਦਾ,ਚਰਨ ਚੁੰਮ ਕੇ ਪੈਰ 'ਤੇ ਸੀਸ ਧਰਦੀ।ਕਾਦਰਯਾਰ 'ਮੁੜ ਫੇਰ ਵੀ ਆਵਨਾ ਜੇ,ਬਣੀ ਰਹਾਂਗੀ ਹੋਇ ਗ਼ੁਲਾਮ ਬਰਦੀ। 21.
ਕਾਫ਼ ਕਰਮ ਕਰੋ ਵੱਸੋ ਪਾਸ ਮੇਰੇ,ਖਲੀ ਇੱਕ ਮੈਂ ਅਰਜ਼ ਗੁਜ਼ਾਰਨੀ ਹਾਂ।ਅੰਦਰ ਚੱਲੋ ਤਾਂ ਰੰਗ-ਮਹੱਲ ਤਾਈਂ,ਤੋਸ਼ਕ ਫ਼ਰਸ਼ ਵਿਛਾਇ ਬਹਾਵਨੀ ਹਾਂ।ਕਰਾਂ ਟਹਿਲ ਜੋ ਤੁਸਾਂ ਦੀ ਖੁਸ਼ੀ ਹੋਵੇ,ਭੋਜਨ ਖਾਉ ਤਾਂ ਤੁਰਤ ਪਕਾਵਨੀ ਹਾਂ।ਕਾਦਰਯਾਰ ਰਾਣੀ ਖੜੀ ਅਰਜ਼ ਕਰਦੀ,ਘੜੀ ਰਹੋ ਤਾਂ ਜੀਊਨਾ ਪਾਵਨੀ ਹਾਂ'। 22.
'ਅੰਦਰ ਵਾੜ ਬਣਾਓ ਨਾ ਚੋਰ ਸਾਨੂੰ।ਅੱਗੇ ਇੱਕ ਫਾਹੀ ਵਿਚੋਂ ਲੰਘ ਆਏ,ਹੁਣ ਕਜ਼ੀਏ ਪਾਓ ਨਾ ਹੋਰ ਸਾਨੂੰ।ਮਹਲਾਂ ਵਿੱਚ ਸੁਹਾਂਵਦੇ ਤੁਸੀਂ ਰਾਜੇ,ਅਸੀਂ ਜਾਂਦੜੇ ਭਲੇ ਹਾਂ ਟੋਰ ਸਾਨੂੰ।ਕਾਦਰਯਾਰ ਫਿਰ ਭੋਜਨ ਦੀ ਭੁੱਖ ਨਾਹੀਂ,ਸਵਾ ਪਹਿਰ ਦੀ ਵਾਟ ਨਾ ਮੋੜ ਸਾਨੂੰ'। 23.
ਮੀਮ ਮਿੰਨਤਾਂ ਕਰੇ, ਨਾ ਰਹੇ ਪੂਰਨ,ਲੈ ਕੇ ਭਿੱਛਿਆ ਗੁਰੂ ਦੇ ਕੋਲ ਆਏ।ਹੱਥ ਜੋੜ ਕੇ ਤੇ ਗੁਰੂ ਨਾਥ ਅੱਗੇ,ਤੁਹਫਾ ਰੂਬਰੂ ਜਾ ਕੇ ਰੱਖਿਆ ਏ।ਗੁਰੂ ਨਾਥ ਇਹ ਦੇਖ ਹੈਰਾਨ ਹੋਇਆ,'ਹੀਰੇ ਲਾਲ ਜਵਾਹਰ ਨੇ ਕਿਸ ਪਾਏ?ਕਾਦਰਯਾਰ ਕਹਿੰਦਾ, 'ਰਾਣੀ ਸੁੰਦਰਾਂ ਨੇ,ਇਹ ਖ਼ੈਰ ਤੁਸਾਂ ਵੱਲ ਘੱਲਿਆ ਏ'। 24.
ਠੂਨ 'ਨਹੀਂ ਇਹ ਦੌਲਤਾਂ ਕੰਮ ਸਾਡੇ',ਗੁਰੂ ਆਖਦਾ, 'ਮੋੜ ਲੈ ਜਾ ਪੁੱਤਾ।ਮਾਇਆ-ਲੋਭਾਂ ਫਕੀਰਾਂ ਦਾ ਕੰਮ ਨਾਹੀਂ,ਪੱਕਾ ਭੋਜਨ ਮੰਗ ਲੈ ਆ ਪੁੱਤਾ।ਫਕਰ ਜਹੀ ਨਾ ਦੌਲਤ ਹੈ ਹੋਰ ਕੋਈ,ਸਾਨੂੰ ਦਿੱਤੀ ਹੈ ਆਪ ਖ਼ੁਦਾ ਪੁੱਤਾ।ਕਾਦਰਯਾਰ ਜਵਾਹਰ ਨੂੰ ਰੋੜ ਜਾਣੋ,ਦੌਲਤ ਦੁਨੀਆ ਦੀ ਖਾਕ ਹੋਆ ਪੁੱਤਾ'। 25.
ਵਾਓ ਵੰਝਣਾ ਲੱਗਾ ਅਗਲੇ ਭਲਕ ਪੂਰਨ,ਮੋਤੀ ਮੋੜਨੇ ਨੂੰ ਸ਼ਹਿਰ ਵੱਲ ਉੱਤੇ।ਰਾਣੀ ਸੁੰਦਰਾਂ ਓਸ ਦਾ ਰਾਹ ਤੱਕੇ,ਖੜੀ ਦੇਖਦੀ ਰੰਗ-ਮਹੱਲਾਂ ਉੱਤੇ।ਜਾਣੀ ਜਾਣ ਫ਼ਕੀਰਾਂ ਦਾ ਰੱਬ ਵਾਲੀ,ਪੂਰਨ ਜਾਇ ਵੜਿਆ ਘੜੀ ਵਖ਼ਤ ਉੱਤੇ।ਕਾਦਰਯਾਰ ਪੂਰਨ ਉਸ ਦਾ ਗਾਹਕ ਨਾਹੀਂ,ਰਾਣੀ ਲੋੜਦੀ ਸੀ ਜਿਹੜੀ ਗੱਲ ਉੱਤੇ'। 26.
ਹੇ ਹੱਸ ਕੇ ਆਇ ਸਲਾਮ ਕੀਤੀ,ਰਾਣੀ ਸੁੰਦਰਾਂ ਨੇ ਪੂਰਨ ਭਗਤ ਤਾਈਂ।ਪੂਰਨ ਭਗਤ ਉਲੱਦ ਕੇ ਆਖਿਆ ਸੂ,'ਮੋਤੀ ਸਾਂਭ ਰਾਣੀ ਸਾਡੇ ਕੰਮ ਨਾਹੀਂ।ਪੱਕੇ ਭੋਜਨ ਦੀ ਦਿਲ ਨੂੰ ਚਾਹ ਹੈਗੀ,ਇੱਛਿਆ ਹੋਈ ਤਾਂ ਤੁਰਤ ਪਕਾ ਲਯਾਈਂ।ਕਾਦਰਯਾਰ, ਮੇਰਾ ਗੁਰੂ ਖਫ਼ੇਂ ਹੁੰਦਾ,'ਲਾਲ ਮੋਤੀਆਂ ਹੀਰੇ ਨਾ ਚਿੱਤ ਲਾਈ।' 27.
ਲਾਮ ਲਿਆਵੰਦੀ ਤੁਰਤ ਪਕਾ ਰਾਣੀ,ਛੇਤੀ ਭੋਜਨ ਗਰਮ ਕਰਾਇ ਕੇ ਜੀ।ਚੱਲੀ ਸਿਰੀਂ ਚੁਕਾਇ ਕੇ ਲੌਂਡੀਆਂ ਦੇ,ਆਪ ਨਜ਼ਰ ਲੈਂਦੀ ਝੋਲੀ ਪਾਇ ਕੇ ਜੀ।ਹੱਥ ਬੰਨ੍ਹ ਕੇ ਆਖਦੀ, 'ਛੱਲ ਸਾਈਆਂ ਦੇ,ਮੱਥਾ ਟੇਕ ਆਵਾਂ ਮੈਂ ਭੀ ਜਾਇ ਕੇ ਜੀ।'ਕਾਦਰਯਾਰ ਲੈ ਚੱਲਿਆ ਸੁੰਦਰਾਂ ਨੂੰ,ਪੂਰਨ ਹੁਸਨ ਦੀ ਉੰਗਲੀ ਲਾਇ ਕੇ ਜੀ'। 28.
ਅਲਫ਼ ਆਖਦੇ ਸੂਰਤ ਹੈ ਰਿਜ਼ਕ ਅੱਧਾਜੇਕਰ ਆਪ ਇਸੇ ਨੂੰ ਰੱਬ ਦੇਵੇ।ਸੁਰਤਵੰਦ ਜੇ ਕਿਸੇ ਦੇ ਵੱਲ ਦੇਖੇਸਭ ਕੋਈ ਬੁਲਾਂਵਦਾ ਹੱਸ ਕੇ ਵੇ।ਮਾਰੇ ਸੂਰਤਾਂ ਦੇ ਮਰ ਗਏ ਆਸ਼ਕਹੁਸਨ ਅੱਗ ਫ਼ਿਰਾਕ ਦੀ ਲਾ ਦੇਵੇ।ਕਾਦਰਯਾਰ ਪ੍ਰਵਾਹ ਕੀ ਸੋਹਣਿਆਂ ਨੂੰਅਣਮੰਗੀਆਂ ਦੌਲਤਾਂ ਰੱਬ ਦੇਵੇ।ਯੇ ਯਾਦ ਕਰੋ ਓਸੇ ਗੱਲ ਨੂੰ ਜੀ,। 29
ਪੂਰਨ ਆਖਦਾ ਗੁਰੂ ਜੀ ਆਂਵਦੀ ਏ।ਛੱਤੀ ਭੋਜਨ ਗੁਰੂ ਦੇ ਰੱਖ ਅੱਗੇ,ਹੱਥ ਬੰਨ੍ਹ ਕੇ ਸੀਸ ਨਿਵਾਂਵਦੀ ਏ।ਰਾਣੀ ਸੁੰਦਰਾਂ ਮੁੱਖ ਤੋਂ ਲਾਹ ਪਰਦਾਆਜਿਜ਼ ਹੋਇ ਕੇ ਅਰਜ਼ ਸੁਣਾਂਵਦੀ ਏ।ਕਾਦਰਯਾਰ ਹੁਣ ਅਸੀਂ ਇਹ ਦੇਖਦੇ ਹਾਂ,ਰਾਣੀ ਕੀ ਇਨਾਮ ਲੇ ਆਂਵਦੀ ਏ। 30.
More