Punjabi Wichaar
کلاسک
وچار پڑھن لئی فونٹ ڈاؤن لوڈ کرو Preview Chanel
    مُڈھلا ورقہ >> ਗੁਰਮੁਖੀ ਵਿਚਾਰ >> ਫ਼ੀਚਰ >> ਵਿਚਾਰ ਦੀ ਚਿਠੀ: ਵਿਚਾਰ ਦੇ ਮਿੱਤਰਾਂ ੲਦੇ ਨਾਂ

ਵਿਚਾਰ ਦੀ ਚਿਠੀ: ਵਿਚਾਰ ਦੇ ਮਿੱਤਰਾਂ ੲਦੇ ਨਾਂ

ਵਿਚਾਰ ਡੈਸਕ
July 13th, 2008

ਵਚਾਰ ਦੇ ਮਿਤਰੋ!

ਸਾਨੂੰ ਆਸ ਹੈ ਕਿ ਤੁਸੀਂ ਵਿਚਾਰ ਡਾਟ ਕਾਮ ਦਾ ਚੱਸ ਮਾਣ ਰਹੇ ਹੋਵੋ ਗੇ। ਵਿਚਾਰ ਡਾਟ ਕਾਮ ਨੂੰ ਚਲਾਉਣ ਲਈ ਅਦਾਰਾ 'ਵਿਚਾਰ' ਹਰ ਮਹੀਨੇ 1000 ਤੋਂ 1100 ਡਾਲਰ ਖ਼ਰਚਾ ਕਰ ਰਿਹਾ ਹੈ। ਹੁਣ ਤੀਕਰ ਇਹ ਸਾਰਾ ਉਪਰਾਲਾ ਅਦਾਰਾ 'ਵਿਚਾਰ' ਆਪਣੇ ਸਿਰ ਤੇ ਕਰ ਰਿਹਾ ਸੀ ਤੇ ਅਸੀਂ ਕਿਸੇ ਕੋਲੋਂ ਕੁੱਝ ਨਹੀਂ ਮੰਗਦੇ ਸਾਂ। ਹੁਣ ਇਸ ਸੇਵਾ ਨੂੰ ਚਲਾਉਂਦੇ ਰਹਿਣ ਲਈ ਸਾਨੂੰ ਔਕੜਾਂ ਆ ਰਹਿਆਂ ਹਨ ਤੇ ਸਾਨੂੰ ਤੁਹਾਡੀ ਹਥ ਵੰਡਾਈ ਦੀ ਲੋੜ ਹੈ।

ਸਾਨੂੰ ਆਸ ਹੈ ਕਿ ਤੁਸੀਂ ਮਾਂ ਬੋਲੀ ਸੇਵਾ ਦੇ ਇਸ ਕਾਰ ਵਿਚ ਸਾਡੇ ਬਾਂਹ ਬੇਲੀ ਬਣੋ ਗੇ ਤੇ ਇਹ ਬੂਟਾ ਜਿਹੜਾ 'ਵਿਚਾਰ' ਨੇ ਲਾਇਆ ਹੈ ਇਹਨੂੰ ਵਧਣ ਫੁੱਲਣ ਵਿਚ ਅਪਣਾ ਹਿੱਸਾ ਪਾਓਗੇ।

ਤੁਸੀਂ ਇਸ ਕੰਮ ਵਿਚ ਹਿੱਸਾ ਪਾਉਣ ਲਈ ਚੰਦਾ ਹੇਠਾਂ ਦਿੱਤੇ ਵਸੀਲਿਆਂ ਰਾਹੀਂ ਘਲ ਸਕਦੇ ਹੋ।

'ਵਿਚਾਰ' ਦੇ ਨਾਂ ਤੇ ਚੈੱਕ ਲਿਖ ਕੇ ਘਲ ਸਕਦੇ ਹੋ।
ਵਿਚਾਰ ਡਾਟ ਕਾਮ ਤੇ ਚੰਦੇ ਲਈ ਲੱਗੇ ਹੋਏ 'ਪੈ ਪਾਲ' ਦੇ ਲਿੰਕ ਰਾਹੀਂ ਘਲ ਸਕਦੇ ਹੋ।
ਤੁਸੀਂ ਆਪਣੇ ਕਾਰੋਬਾਰ ਦਾ ਇਸ਼ਤਿਹਾਰ 'ਵਿਚਾਰ' ਤੇ ਲਵਾ ਸਕਦੇ ਹੋ।
ਜੇ ਤੁਸੀਂ ਕਿਸੇ ਹੋਰ ਵਸੀਲੇ ਨਾਲ ਪੈਸੇ ਘੱਲਣਾ ਚਾਹੁੰਦੇ ਹੋ ਤੇ ਸਾਨੂੰ ਦੱਸ ਦਿਓ।


ਵਿਚਾਰ ਦਾ ਪਤਾ ਇਹ ਹੈ
6305 Travilah Court
Fairfax Station VA 22039

ਲਿਫ਼ਾਫ਼ੇ ਤੇ 'ਮਨਜ਼ੂਰ ਇਜਾਜ਼' ਦਾ ਨਾਂ ਲਿਖ ਦਿਓ।

ਨੋਟ:
ਪਹਿਲੋਂ ਇਹ ਚਿੱਠੀ ਕੁੱਝ ਚੋਣਵੇਂ ਸੱਜਣਾਂ ਨੂੰ ਇਸ ਆਸ ਤੇ ਘੱਲੀ ਗਈ ਸੀ ਕਿ ਅਸੀਂ ਲੋੜੀਂਦੀ ਰਕਮ ਇਕੱਠੀ ਕਰ ਸਕਾਂਗੇ। ਹੁਣ ਤੀਕਰ ਕੁੱਝ ਸੱਜਣਾਂ ਨੇ ਸਾਨੂੰ ਜਿਹੜੇ ਪੈਸੇ ਘੱਲੇ ਹਨ ਉਹ 2000 ਡਾਲਰ ਬਣਦੇ ਹਨ ਤੇ ਇਕ 600 ਡਾਲਰ ਦਾ ਇਸ਼ਤਿਹਾਰ ਸਾਨੂੰ ਮਿਲਿਆ ਹੈ। ਅਸੀਂ ਹਿੱਸਾ ਪਾਉਣ ਵਾਲੇ ਸੱਜਣਾਂ ਦਾ ਨਾਂ ਉਨ੍ਹਾਂ ਦੇ ਆਖਣ ਤੇ ਨਹੀਂ ਛਾਪ ਰਹੇ। ਸਾਡਾ ਸਾਰਾ ਹਿਸਾਬ ਕਿਤਾਬ ਸਿੱਧਾ ਸਾਹਵਾਂ ਹੈ ਤੇ ਹਿੱਸਾ ਪਾਉਣ ਵਾਲੇ ਸੱਜਣ ਕਿਸੇ ਵੀ ਵੇਲ਼ੇ ਸਾਡੇ ਕੋਲੋਂ ਹਿਸਾਬ ਕਿਤਾਬ ਮੰਗ ਸਕਦੇ ਹਨ ਭਾਵੇਂ ਉਨ੍ਹਾਂ ਨੇ 20 ਡਾਲਰ ਈ ਹਿੱਸਾ ਪਾਇਆ ਹੋਵੇ।


ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਨਾਂ ਵਿਚਾਰ ਦੀ ਲਿਸਟ ਵਿਚੋਂ ਕੱਢ ਦਈਏ ਤੇ ਸਾਨੂੰ ਮੇਲ ਕਰੋ ਅਸੀਂ ਉਸੇ ਵੇਲ਼ੇ ਤੁਹਾਡਾ ਨਾਂ ਲਿਸਟ ਵਿਚੋਂ ਕੱਢ ਦੇਵਾਂਗੇ।


Share |


 

Depacco.com


 

 

Support Wichaar

Subscribe to our mailing list
نجم حسین سیّد
پروفیسر سعید بُھٹا
ناول
کہانیاں
زبان

 

Site Best Viewd at 1024x768 Pixels