1. ਖ਼ੁਦਾ ਦੀ ਸਿਫ਼ਤ ਅਤੇ ਬਾਰ੍ਹਵੀਂ ਸਦੀ ਹਿਜਰੀ ਦਾ ਹਾਲਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ।ਸਰਪਰ ਊਆ ਹੋਸੀਆ, ਜੇਹੜੀ ਲਿਖੀ ਏ ਵਿਚ ਕੁਰਾਨਾ।ਸਦੀ ਨਬੀ ਦੀ ਬਾਹਰਵੀਂ, ਵਡੇ ਫ਼ਿਕਰ ਪਏ ਖਾਨਦਾਨਾ।ਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾ।ਭਾਜੀ ਦਗ਼ੇ ਫਰੇਬ ਦੀ, ਵਿਚ ਫਿਰੀ ਜਹਾਨਾ।ਮੁਸਾਹਿਬ...