ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਸਿਕ > ਜੰਗਨਾਮਾ > ਜੰਗਨਾਮਾ: ਬੰਦ ੮੧-੯੦
ਕੰਢੇ ਪਾਰ ਦੇ ਜਮ੍ਹਾਂ ਜਾ ਹੋਏ ਡੇਰੇ,ਇਹ ਤਾਂ ਨੌਕਰੀ ਘਰੀਂ ਨ ਮਿਲਣ ਜਾਣੇ।ਡੇਰੀਂ ਆਣ ਕੇ ਬਹੁਤ ਵਿਰਲਾਪ ਹੋਇਆ,ਹੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ।ਛਹੀ ਕੱਢ ਕੇ ਮੋਰਚੀਂ ਆਇ ਬਹਿੰਦੇਡੇਰੀਂ ਆਇ ਕੇ ਫੇਰ ਪ੍ਰਸਾਦਿ ਖਾਣੇ।ਸ਼ਾਹ ਮੁਹੰਮਦਾ, ਸਭ ਮਲੂਮ ਕੀਤੀ,ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ? 81
ਸਰਦਾਰ ਰਣਜੋਧ ਸਿੰਘ ਫੌਜ ਲੈ ਕੇ,ਤਰਫ਼ ਲਾਡੂਏ ਵਾਲੇ ਦੀ ਚੱਲਿਆ ਈ।ਓਥੇ ਸਭ ਕਬੀਲੇ ਸੀ ਕੈਦ ਹੋਏ,ਕੋਈ ਲਾਟ ਫਰੰਗੀ ਨੇ ਘੱਲਿਆ ਈ।ਉਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ,ਉਸ ਦਾ ਜ਼ੋਰ ਨਾ ਕਿਸੇ ਝੱਲਿਆ ਈ।ਸ਼ਾਹ ਮੁਹੰਮਦਾ, ਛਾਵਣੀ ਫੂਕ ਦਿੱਤੀ,ਵਿਚੋਂ ਜੀਉ ਫਰੰਗੀ ਦਾ ਹੱਲਿਆ ਈ। 82
ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ,ਸਿੰਘ ਆਪਣੇ ਹੱਥ ਹਥਿਆਰ ਲੈਂਦੇ।ਇਨ੍ਹਾਂ ਬਹੁਤ ਫਰੰਗੀ ਦੀ ਫੌਜ ਮਾਰੀ,ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।ਤੋਪਾਂ, ਊਠ, ਹਾਥੀ, ਮਾਲ, ਲਾਖ ਘੋੜੇ,ਡੇਰੇ ਆਪਣੇ ਸਿੰਘ ਉਤਾਰ ਲੈਂਦੇ।ਸ਼ਾਹ ਮੁਹੰਮਦਾ, ਸਿੰਘ ਜੇ ਜ਼ੋਰ ਕਰਦੇ,ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ। 83
ਮੁਹਕਮ ਦੀਨ ਸਰਦਾਰ ਨੇ ਲਿਖੀ ਅਰਜ਼ੀ,'ਤੁਸਾਂ ਤਰਫ਼ ਲੁੱਟੇ ਚੰਗੇ ਸ਼ਾਨ ਦੇ ਜੀ।ਦੇਹ ਭੇਜ ਉਤਾਰ ਸਭ ਕਾਰਖਾਨੇ,ਪਾਇਓ ਗੱਜਿਓ ਵਿਚ ਮੈਦਾਨ ਦੇ ਜੀ।ਤੈਨੂੰ ਅੱਜ ਹਜ਼ੂਰ ਥੀਂ ਫਤਹਿ ਆਈ,ਖ਼ਬਰਾਂ ਉਡੀਆਂ ਵਿਚ ਜਹਾਨ ਦੇ ਜੀ।ਸ਼ਾਹ ਮੁਹੰਮਦਾ, ਵੈਰੀ ਨੂੰ ਜਾਣ ਹਾਜ਼ਰ,ਸਦਾ ਰੱਖੀਏ ਵਿਚ ਧਿਆਨ ਦੇ ਜੀ। 84
ਸੱਠਾਂ ਕੋਹਾਂ ਦਾ ਪੰਧ ਸੀ ਲੁਧਿਆਣਾ,ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।ਉਹ ਵੀ ਲੁਟਿਆ ਲਾਟ ਨੇ ਆਣ ਡੇਰਾ,ਸਭ ਖੋਹ ਕੇ ਕੀਤੀਆਂ ਚੌੜ ਮੀਆਂ।ਝੱਲੀ ਅਬੂਤਬੇਲੇ ਦੀ ਪੜਤਲਾਂ ਨੇ,ਅੱਧ ਘੜੀ ਲੜਾਈ ਦੀ ਸੋੜ ਮੀਆਂ।ਸ਼ਾਹ ਮੁਹੰਮਦਾ, ਸਿੰਘ ਲੁਟਾਇ ਡੇਰੇ,ਕਰ ਆਏ ਨੀ ਛੱਟੀਆਂ ਚੌੜ ਮੀਆਂ। 85
ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ,ਪਏ ਔਝੜੇ-ਔਝੜੇ ਜਾਂਵਦੇ ਨੀ।ਲੁਟੇ ਗਏ ਸਾਰੇ ਰਹੀ ਇਕ ਕੁੜਤੀ,ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।ਅੱਗੋਂ ਲੋਕ ਲੜਾਈ ਦੀ ਗੱਲ ਪੁੱਛਣ,ਜੀਭ ਹੋਠਾਂ ਥੀਂ ਖੋਲ੍ਹ ਦਿਖਾਂਵਦੇ ਨੀ।ਸ਼ਾਹ ਮੁਹੰਮਦਾ, ਆਣ ਕੇ ਘਰਦਿਆਂ ਤੋਂ,ਨਵੇਂ ਕੱਪੜੇ ਹੋਰ ਸਿਵਾਂਵਦੇ ਨੀ। 86
ਕਹਿੰਦੇ : 'ਜਿਊਂਦੇ ਫੇਰ ਨਾ ਕਦੀ ਜਾਣਾ,ਮੂੰਹ ਨਾ ਲੱਗਣਾ ਉਸ ਚੰਡਾਲ ਦੇ ਜੀ।ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ,ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ।ਤੁਸਾਂ ਆਖਿਆ : 'ਮਾਰਿਆ ਲੁਧਿਆਣੇ,ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ।'ਸ਼ਾਹ ਮੁਹੰਮਦਾ, ਰਹੇ ਹੁਸ਼ਿਆਰ ਓਥੇ,ਲੜੇ ਨਹੀਂ ਅਜੇ ਸਾਡੇ ਨਾਲ ਦੇ ਜੀ।' 87
ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ :'ਕੋਈ ਅਕਲ ਦਾ ਕਰੋ ਇਲਾਜ ਯਾਰੋ!ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।ਸ਼ਾਹ ਮੁਹੰਮਦਾ, ਮਾਰ ਕੇ ਮਰੋ ਏਥੇ,ਕਦੀ ਰਾਜ ਨਾ ਹੋਇ ਮੁਹਤਾਜ ਯਾਰੋ।' 88
ਤੀਜੀ ਵਾਰ ਲਲਕਾਰ ਕੇ ਪਏ ਗੋਰੇ,ਪਏ ਵੱਜਦੇ ਢੋਲ ਤੰਬੂਰ ਮੀਆਂ।ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ,ਕਾਇਮ ਜੰਗ ਨੂੰ ਹੋਏ ਜ਼ਰੂਰ ਮੀਆਂ।ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿੱਤਾ,ਪਿਆ ਦਲਾਂ ਦੇ ਵਿਚ ਫਤੂਰ ਮੀਆਂ।ਸ਼ਾਹ ਮੁਹੰਮਦਾ, ਨੱਸ ਕੇ ਜਾਣ ਕਿੱਥੇ,ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ। 89
ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,ਬੰਨਵ ਸ਼ਾਸਤਡੀਂ ਜੋੜ ਵਿਛੋੜ ਸੁੱਟੇ।ਸ਼ਾਹ ਮੁਹੰਮਦਾ, ਸਿੰਘਾਂ ਨੇ ਗੋਰਿਆਂ ਦੇ,ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। 90
More
Visitors Comments
Name:Gurteg Singh Panesar Date:17th August
Comment: Very good work. Thanks to www.wichaar.com