ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧-੧੦
1. ਅੱਵਲ ਰੱਬ ਦਾ ਨਾਮ ਧਿਆਈਏ ਜੀ
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂਖੁਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
2. ਰਸੂਲੂਲ ਕਰੀਮ ਦੀ ਸਿਫਤ ਵਿੱਚੋਂ
ਦੂਈ ਨਾਅਤ ਰਸੂਲ ਮਕਬੂਲ ਵਾਲੀ ਜੈਂ ਦੇ ਹੱਕ ਨਜ਼ੂਲ ਲੌਲਾਕ ਕੀਤਾਖ਼ਾਕੀ ਆਖ ਕੇ ਮਰਤਬਾ ਬਿਦਾ ਦਿੱਤਾ ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾਸਰਵਰ ਹੋਇਕੇ ਔਲੀਆਂ ਅੰਬੀਆਂ ਦਾ ਅੱਗੇ ਹੱਕ ਦੇ ਆਪ ਨੂੰ ਪਾਕ ਕੀਤਾਕਰੇ ਉਮੰਤੀ ਉਮੰਤੀ ਰੋਜ਼ ਮਹਿਸ਼ਰ ਖੁਸ਼ੀ ਛੱਡ ਕੇ ਜਿਊ ਜ਼ਮਨਾਕ ਕੀਤਾ
3. ਰਸੂਲੂਲ ਸ਼ਰੀਫ ਦੇ ਚੌਹੌਹਾਂ ਸਾਥੀਆਂ ਦੀ ਸਿਫਤ ਵਿਚ
ਚਾਰੇ ਯਾਰ ਰਸੂਲ ਦੇ ਚਾਰ ਗੌਹਰ ਸੱਭਾ ਇੱਥ ਥੀਂ ਇੱਕ ਚੜ੍ਹੰਦੜੇ ਨੇਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੁਹੰਦੜ ਨੇਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਰਾਹ ਰਬ ਦੇ ਸੀਸ ਵਕੰਦੜੇ ਨੇਜ਼ੌਕ ਛੱਡ ਕੇ ਜਿਨ੍ਹਾਂ ਨੇ ਜ਼ੁਹਦ ਕੀਤਾ ਵਾਹ ਵਾਹ ਉਹ ਰਬ ਦੇ ਬੰਦੜੇ ਨੇ
4. ਪੀਰ ਦੀ ਸਿਫਤ ਵਿੱਚ
ਮਦ੍ਹਾ ਪੀਰ ਦੀ ਹੁਬ ਦੇ ਨਾਲ ਕੀਤੇ ਜੈਂ ਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀਬਾਝ ਏਸ ਜਨਾਬ ਦੇ ਬਾਰ ਨਾਹੀਂ ਲਖ ਢੂੰਡਦੇ ਫਿਰਨ ਫਕੀਰੀਆਂ ਨੀਜਿਹੜੇ ਪੀਰ ਦੀ ਮਿਹਰ ਮੰਜ਼ੂਰ ਹੋਏ ਘਰ ਤਿੰਨ੍ਹਾਂ ਦੇ ਪੀਰੀਆ ਮੀਰੀਆਂ ਨੀਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ ਹੱਥ ਸਜੜੇ ਮਿਲਨ ਗੀਆਂ ਚੀਰੀਆਂ ਨੀਂ
5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫਤ ਵਿਚ
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਉਦ ਭਰਪੂਰ ਹੈ ਜੀਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅੱਤ ਸ਼ਹਿਰ ਫਕਰ ਦਾ ਪਾਕਪਟਨ ਮਾਅਮੂਰ ਹੈ ਜੀਬਾਹੀਆ ਕੁਤਬਾਂ ਵਿੱਚ ਹੈ ਪੀਰ ਕਾਮਲ ਜੈਂ ਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦੇ ਦੂਰ ਹੈ ਜੀ
6. ਕਿੱਸਾ ਹੀਰ ਰਾਂਝਾ ਲਿਖਣ ਵਾਰੇ
ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਢਬ ਸੁਹਨੇ ਨਾਲ ਸੁਣਾਈਏ ਜੀਨਾਲ ਅਜਬ ਬਹਾਰ ਦੇ ਸ਼ਿਅਰ ਕਰਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
7. ਕਵੀ ਦਾ ਕਥਨ
ਹੁਕਮ ਮਨ ਕੇ ਸੱਜਨਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏਫਿਕਰਾ ਜੋੜ ਕੇ ਖ਼ੂਬ ਤਿਆਰ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏਬਹੁਤ ਜਿਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏਸੱਭਾ ਵੀਣ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।
8. ਕਿੱਸੱਸੇ ਦਾ ਆਰੰਭੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ
ਇੱਕ ਤਖ਼ਤ ਹਜ਼ਾਰਿਉਂ ਗੱਲ ਕੀਜੇ ਜਿੱਥੇ ਰਾਂਝਿਆਂ ਰੰਗ ਮਚਾਇਆ ਏਛੈਲ ਗੱਭਰੂ, ਮਸਤ ਅਲਬੇਲੜੇ ਨੇਂ, ਸੁੰਦਰ ਇੱਕ ਥੀਂ ਇੱਕ ਸਵਾਇਆ ਏਵਾਲੇ ਕੋਕਲੇ, ਮੁੰਦਰੇ, ਮੱਝ ਲੁੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ
9. ਰਾਂਝੇ ਦੇ ਬਾਪ ਬਾਰੇ
ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ ਵੱਡਾ ਦਰਬ ਤੇ ਮਾਲ ਪਰਵਾਰ ਆਹਾਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਤਰੇ ਉਤੇ ਸਰਕਾਰ ਆਹਾਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇਂ ਧੀਦੋ ਨਾਲ ਉਸ ਬਹੁਤ ਪਿਆਰ ਆਹਾ
10. ਰਾਂਝੇ ਨਾਲ ਭਾਈਆਂ ਦਾ ਸਾੜਾ
ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇਗੁਝੇ ਮੇਹਣੇ ਮਾਰ ਕੇ ਸੱਪ ਵਾਂਗੂੰ ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇਕੋਈ ਵੱਸ ਨਾ ਚੱਲਣੇਂ ਕਢ ਛੱਡਣ, ਦੇਂਦੇ ਮਿਹਣੇ ਰੰਗ ਬਰੰਗ ਦੇ ਨੇਵਾਰਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਨ ਨਾ ਅੰਗ ਦੇ ਨੇਔਖੇ ਲਫ਼ਜ਼ਾਂ ਦੇ ਮਾਅਨੇ1ਅੱਵਲ। ਸਭ ਤੋਂ ਪਹਿਲਾਂ, ਪ੍ਰਥਮਹਮਦ। ਸਿਫਤ, ਉਪਮਾਵਿਰਦ। ਸਿਮਰਨ, ਜ਼ਿਕਰ, ਬਾਰ ਬਾਰ ਤਲਾਵਤ ਕਰਨੀਨਬੀ ਰਸੂਲ। ਹਜ਼ਰਤ ਮੁਹੰਮਦ ਸਾਹਿਬਜਗ ਦਾ ਮੂਲ। ਸਾਰੇ ਜੀਵਾਂ ਦੀ ਬੁਨਿਆਦਰੰਜੂਲ। ਰੰਜੂਰ, ਜ਼ਮਨਾਕਮਰਬਤਾ। ਪਦਵੀਕਲੂਬ। ਕਲਬ ਦਾ ਬਹੁ। ਵਚਨ, ਦਿਲਦਿਲ ਦਾ ਬਾਬ। ਦਰਵਾਜ਼ਾ2ਨਾਅਤ। ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾਖਾਕੀ। ਮਿੱਟੀ ਦਾ ਬਣਿਆ, ਆਦਮੀ ਅਤੇ ਇਸਤਰੀ (ਯਿਹ ਖਾਕੀ ਅਪਨੀ ਫਿਤਰਤ ਮੇਂ ਨਾ ਨੂਰੀ ਨਾ ਨਾਰੀ ਹੈ। ਡਾਕਟਰ ਇਕਬਾਲ। ਨਾ ਹਮ ਖਾਕੀ ਨਾ ਹਮ ਆਤਸ਼ ਨਾ ਪਾਣੀ ਨਾ ਪੌਣ। ਸਾਈਂ ਬੁੱਲ੍ਹਾ)ਨਜ਼ੂਲ। ਰਬ ਨੇ ਉਤਾਰਿਆ, ਲਿਆਂਦਾਬਿਦਾ। ਬਿਧਾ, ਬਹਿ ਮਾਤਾ, ਰੱਬ ਵੱਲੋਂ ਪਹਿਲੋਂ ਹੀ ਲਿਖਿਆਲੌਲਾਕ। (ਰੱਬੀ) ਹਦੀਸ ਵਲ ਇਸ਼ਾਰਾ ਹੈ। ''ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ (ਰਸੂਲ) ਨਾ ਹੁੰਦਾ ਤਾਂ ਮੈਂ ਆਕਾਸ਼ ਪੈਦਾ ਨਾ ਕੀਤੇ ਹੁੰਦੇਹਦੀਸ। ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ ਖ਼ਬਰਸਰਵਰ। ਸਰਦਾਰਔਲੀਆ। ਵਲੀ ਦਾ ਬਹੁ। ਵਚਨ, ਰਬ ਦੇ ਪਿਆਰੇਅੰਬੀਆ। ਨਬੀ ਦਾ ਬਹੁ। ਵਚਨ, ਰਬ ਦੇ ਲਾਇਬਹੱਕ। ਰਬਉਮੰਤੀ। ਉੰਮਤ ਦਾ ਇੱਕ ਪੁਰਸ਼3ਗੌਹਰ। ਮੋਤੀਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਇਹ ਪਹਿਲੇ ਚਾਰ ਖ਼ਲੀਫੇ ਹਨਖਲੀਫਾ। ਰਸੂਲ ਸਾਹਿਬ ਵਾਂਗੂ ਇਸਲਾਮ ਦੇ ਰੂਹਾਨੀ ਲੀਡਰਮਦਹ। ਸਿਫਤ, ਜੱਸ, ਤਾਅਰੀਫਹੁਬ। ਪਿਆਰ, ਸ਼ਰਧਾਰੋਜ਼ ਮਹਿਸ਼ਰ। ਕਿਆਮਤ ਦਾ ਦਿਨ ਜਦੋਂ ਸਾਰੇ ਦਫਨ ਕੀਤੇ ਮੁਰਦੇ ਕਬਰਾਂ ਵਿੱਚੋਂ ਜਿਊਂਦੇ ਹੋ ਕੇ ਉੱਠਣ ਗੇ ।ਚੀਰੀ। ਪਰਵਾਨਾ ਚਿੱਠੀ (ਲਿਖ ਲਿਖ ਚੀਰੀਆਂ ਪੀਆ ਖਹਿ ਭੇਜ੍ਵਾਂ ਸਾਹ ਹੁਸੈਨ) ਪੀਰ ਸਈਅਦ ਅਬਦਲਕਾਦਰ ਜਿਲਾਨੀ ਪੀਰ ਦਸਤਗੀਰ, ਪੀਰ ਬਗਦਾਦਜਨਾਬ। ਦਰਗਾਹ (ਰੱਬ ਦੀ ਜਨਾਬ ਵਿੱਚੋਂ ਦਿਲ ਇਹੋ ਮੰਗਦਾ। ਇੱਕ ਗੀਤ)ਮੀਰੀ। ਸਰਦਾਰੀਤਾਲਬ। ਮੁਰੀਦ, ਸੱਚੀ ਤਲਬ ਰੱਖਣ ਵਾਲਾ5ਮੌਦੂਦ। ਖਵਾਜਾ ਕੁਤਬੁ ਦੀਨ ਮੌਦੂਦ ਚਿਸ਼ਤੀ ਇਨ੍ਹਾਂ ਦਾ ਮਜ਼ਾਰ ਚਿਸ਼ਤ। ਖੁਰਾਸਾਨ ਵਿੱਚ ਹਰਾਤ ਸ਼ਹਿਰ ਦੇ ਲਾਗੇ ਹੈ।ਮਸਊਦ। ਬਾਬਾ ਫਰੀਦ ਸ਼ਕਰ ਗੰਜ ਦਾ ਪੂਰਾ ਨਾਂਉ ਫਰੀਦ ਉੱਦੀਨ ਮਸਊਦ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੀ ਬਾਣੀ ਸ਼ਾਮਲ ਹੈ। ''ਸ਼ਕਰ ਗੰਜ" ਇਨ੍ਹਾਂ ਦੇ ਮੁਰਸ਼ਦ ਸ਼ੇਖ ਕੁਤਬੁਦੀਨ ਬਖਤਿਆਰ ਓਸ਼ੀ ਦਾ ਦਿੱਤਾ ਹੋਇਆ ਖਿਤਾਬ ਹੈ। ਇਹਦੀ ਬਾਬਤ ਵੀ ਕਈ ਕਹਾਣੀਆਂ ਪ੍ਰਚੱਲਤ ਹਨ।ਕਾਮਲ। ਪੂਰਾਪਟਨ। ਪਾਕ ਪਤਨ, ਜ਼ਿਲਾ ਸਾਹੀਵਾਲ ਜਿੱਥੇ ਬਾਬਾ ਫਰੀਦ ਜੀ ਨੇ ਆ ਕੇ ਡੇਰਾ ਲਾਇਆ ਸੀਮਾਅਮੂਰ। ਆਬਾਦ, ਵਸਿਆ ਹੋਇਆਕਾਮਲੀਅਤ। ਪੂਰਨਤਾਈਮੁਕਾਮ ਕੀਤਾ। ਡੇਰਾ ਲਾਇਆ, ਵਸੇ ਖਾਦਮਾਂ। ਖਾਦਮ ਦਾ ਬਹੁ। ਵਚਨ, ਨੌਕਰਾਂ6ਝੋਕ। ਡੇਰਾ ਪਿੰਡ (ਮੈਂ ਵੀ ਜਾਣਾ ਝੋਕ ਰਾਂਝਣ ਦੀ, ਜਾਣਾ, ਨਾਲ ਕੋਈ ਮੇਰੇ ਚੱਲੇ) ਪਠਾਣਾ ਖਾਂ ਦੀ ਆਵਾਜ਼ ਵਿੱਚ।ਮਜਾਲਸਾਂ। ਮਜਲਸ ਦਾ ਬਹੁ। ਵਚਨ, ਪੁਰਸ਼ਾਂ ਦਾ ਇਕੱਠ। 'ਰਲ ਫਕੀਰਾਂ ਮਜਲਸ ਕੀਤੀ, ਭੋਰਾ ਭੋਰਾ ਖਾਈਦਾ" ਬੁੱਲ੍ਹੇ ਸ਼ਾਹ7ਬਹਾਰ। ਸੁਹਣਾ, ਖੁਸ਼ੀ ਖੇੜਾਦਰੁਸਤ। ਠੀਕ, ਸਹੀਫੋੜਿਆ। ਤੋੜਿਆਵੀਣ ਕੇ। ਚੁਗ ਕੇ, ਸਾਫ ਕਰਕੇ8ਮਝ। ਮੰਝ, ਅੱਧ, ਕਮਰ, ਵਿਚਾਲੇ, ਲੱਕ ਦਵਾਲੇਲੁਙੀ। ਚਾਦਰਾਜ਼ੇਬ। ਸੁੰਦਰ, ਸਜਦਾ9ਪਾਂਧ। ਇੱਜ਼ਤ, ਫੁਛ ਗਿਛ ਵਾਲਾਦਰਬ। ਦੌਲਤਚੌਂਤਰਾ। ਚਬੂਤਰਾ10ਸੈਨ। ਰਿਸ਼ਤੇਦਾਰ, ਸਬੰਧੀ
More
Visitors Comments
Name:Jagwinder singh Date:18th August
Comment: Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you!Thank you! WHat more can I say except one more Thank you! I love you guys! J S SIDHU