ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੧-੨੦
11. ਰਾਂਝੇ ਦਾ ਬਾਪ ਕਾਲਵਸਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖਦੇੜਦੇ ਨੇਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇਨਿੱਤ ਸੱਜਰਾ ਘਾ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਮਟ ਨਿੱਤ ਸਹੇੜਦੇ ਨੇ12. ਭੋਂ ਦੀ ਵੰਡਹਜ਼ਰਤ ਕਾਜ਼ੀ ਤੇ ਪੈਂਚ ਸਦਾਅ ਸਾਰੇ ਭਾਈਆਂ ਜ਼ਮੀਂ ਨੂੰ ਕੱਛ ਪਵਾਈ ਆਹੀਵੱਢੀ ਦੇ ਕੇ ਭੋਏਂ ਦੇ ਬਦੇ ਵਾਰਸ, ਬੰਜਰ ਜ਼ਮੀਂ ਰੰਝੇਟੇ ਨੂੰ ਆਈ ਆਹੀਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਬੀਆਂ ਰਾਂਝੇ ਦੇ ਬਾਬ ਬਨਾਈ ਆਹੀਗੱਲ ਭਾਬੀਆਂ ਏਹੀ ਬਣਾ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ13. ਭਾਬੀ ਦਾ ਉੱਤਰਪਿੰਡਾ ਚਤ ਕੇ ਆਰਸੀ ਨਾਲ ਦੇਖਣ, ਤਿਨਾਂ ਵਾਹਨ ਕੇਹਾ ਹਲ ਵਾਹਣਾ ਏਪਿੰਡਾ ਪਾਲ ਕੇ ਚੋਪੜੇ ਪਟੇ ਜਿੰਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਏਹੁਣੇ ਭੋਏਂ ਦੇ ਝਗੜੇ ਕਰੇ ਮੁੰਡਾ ਏਸ ਤੋੜ ਨਾ ਮੁਲ ਨਬਾਹੁਣਾ ਏਂਦੇਹੇਂ ਵੰਝਲੀ ਵਾਹੇ ਤੇ ਰਾਹ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਏ14. ਉੱਤਰ ਰਾਂਝਾਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਖਾਂਵਦਾ ਏਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏਵਾਰਸ ਸ਼ਾਹ ਜਿਉਂ ਲਾਡਲਾ ਬਾਪ ਦਾ ਸੀ ਅਤੇ ਖਰਾ ਪਿਆਰੜਾ ਮਾਉਂ ਦਾ ਸੀ15. ਰਾਂਝੇ ਦਾ ਉੱਤਰਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇਸਕੇ ਭਾਈਆਂ ਨਾਲੋਂ ਵਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵੱਖੋ ਵੱਖ ਕਰ ਨਾ ਨਖੋੜਿਆ ਜੇਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ ਸਾਨੂੰ ਮੇਹਣਾ ਹੋਰ ਚਿਮੋੜਿਆ ਜੇਜਦੋਂ ਸਫਾ ਹੋ ਟੁਰਨ ਗੀਆਂ ਤਰਫ ਜੰਨਤ ਵਾਰਸ ਸ਼ਾਹ ਦੀ ਵਾਗ ਨਾ ਮੋੜਿਆ ਜੇ16. ਉੱਤਰ ਭਾਬੀਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ 'ਚ ਮੱਖੀਆਂ ਫਸਦੀਆਂ ਨੇਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇਘਰੋਂ ਨਿਕਲਸੈਂ ਤੇ ਪਿਆ ਮਰੇਂ ਭੁਖਾ ਵਾਰਸ ਭੁਲ ਜਾਵਨ ਖ਼ਰ ਮਸਤੀਆਂ ਨੇ17. ਉੱਤਰ ਰਾਂਝਾਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀਰਾਵਣ ਲੰਕ ਲੁਟਾ ਕੇ ਜ਼ਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ18. ਉੱਤਰ ਭਾਬੀਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ, ਡੁੱਬ ਮੋਈਆਂ ਉਹ ਭਰਜਾਈਆਂ ਨੀਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀਤੇਰੀ ਗੱਲ ਨਾ ਬਣੇ ਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ19. ਉੱਤਰ ਰਾਂਝਾਮੂੰਹ ਬੁਰਾ ਦਸੇਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈਂ20. ਉੱਤਰ ਭਾਬੀਸਿੱਧਾ ਹੋਇ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਏਡੀਆਂ ਚਾਈਆਂ ਨੀਤੇਰੀ ਪਨਘਟਾਂ ਦੇ ਉੱਤੇ ਪਿਉ ਪਈ, ਧੁੰਮਾਂ ਤ੍ਰਿੰਜਨਾਂ ਦੇ ਵਿੱਚ ਪਾਈਆਂ ਨੀਘਰ ਘਰ ਵਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀਜ਼ੁਲਫਾਂ ਕੁੰਢੀਆਂ ਕਾਲੀਆਂ ਹੂੰਕ ਮੰਗੂ ਝੋਕਾਂ ਹਿਕ ਤੇ ਆਣ ਬਠਾਈਆਂ ਨੀਵਾਰਸ ਸ਼ਾਹ ਇਹ ਜਿਨ੍ਹਾਂ ਦੇ ਚੰਨ ਦੇਵਰ ਘੋਲ ਘੱਤੀਆਂ ਸੈ ਭਰਜਾਈਆਂ ਨੀਔਖੇ ਲਫ਼ਜ਼ਾਂ ਦੇ ਮਾਅਨੇ11ਖਹੇੜਦੇ। ਲੜਦੇ, ਖਹਿ ਬਾਜ਼ੀ ਕਰਦੇਰਿੱਕਤਾਂ। ਮਖੌਲਉਚੇੜ ਦੇ। ਛਿਲਦੇ (ਜ਼ਖਮ ਆਦ ਨੂੰ)ਝੰਜਟ। ਝਗੜਾ, ਬਖੇੜਾ12ਕਛ ਪਵਾਈ। ਮਿਣਤੀ ਕਰਾਈਕੱਛਾਂ ਮਾਰ। ਖੁਸ਼ ਹੋਕੇਬਾਬਾ ਬਣਾਈ। ਬੁਰੀ ਹਾਲਤ ਕੀਤੀਫੱਕੜੀ ਲਾਈ। ਮੌਜੂ ਬਣਾ ਛੱਡਿਆ13ਪਿੰਡਾ ਚਿਤ ਕੇ। ਸਰੀਰ ਦੀ ਸੰਭਾਲ ਕਰਕੇਆਰਸੀ। ਸ਼ੀਸ਼ਾਦੇਂਹੀਂ। ਦਿਨ ਵੇਲੇ14ਜੋਤਰਾ ਵਾਹ ਕੇ। ਹਲ ਦਾ ਜੋਤਾ ਲਾ ਕੇਫੁੱਟੇ। ਪਾਟ ਗਏ15ਦਿਲਗੀਰ। ਉਦਾਸ, ਗੰਮਗੀਨਪੋੜਿਆ। ਚਭੋਇਆਨਿਖੋੜਿਆ। ਜੁਦਾ ਕੀਤੇ, ਨਖੇੜ ਦਿੱਤੇਸ਼ਫਾਂ। ਕਿਆਮਤ ਵਾਲੇ ਦਿਨ ਜਦੋਂ ਮੋਮਨ ਬਹਿਸ਼ਤ ਵਲ ਅਤੇ ਕਾਫਰਾਂ ਦੀਆਂ ਸਫਾਂ ਭਾਵ ਕਤਾਰਾਂ ਦੋਜ਼ਖ ਵਲ ਜਾਣਗੀਆਂ16ਨਿਹਾਲ। ਖੁਸ਼। 'ਜੋ ਬੋਲ ਸੋ ਨਿਹਾਲ'ਘਿਉ ਸ਼ੱਕਰ। ਇੱਕ ਮਿਕ17ਤੁਸਾਂ ਛਤਰੇ ਮਰਦ . . ਕਹਾਣੀ ਦੱਸੀ ਜਾਂਦੀ ਕਿ ਜਦੋਂ ਰਾਜਾ ਰਸਾਲੂ ਆਪਦੇ ਤੋਤੇ ਨੂੰ ਨਾਲ ਲੈ ਕੇ ਰਾਣੀ ਕੋਕਲਾਂ ਨੂੰ ਵਿਆਹੁਣ ਗਿਆ ਤਾਂ ਰਸਤੇ ਵਿੱਚ ਇੱਕ ਸ਼ਹਿਰ ਵਿੱਚੋਂ ਲੰਘਿਆ ਤਾਂ ਇੱਕ ਜਾਦੂਗਰ ਇਸਤਰੀ ਨੇ ਉਹਨੂੰ ਘੋੜੇ ਤੋਂ ਥੱਲੇ ਸੁੱਟ ਲਿਆ। ਉਸ ਪਿੱਛੋਂ ਇੱਕ ਮੰਤਰ ਪੜ੍ਹਿਆ ਅਤੇ ਰਾਜੇ ਦੇ ਸਿਰ ਵਿੱਚ ਇੱਕ ਸੂਈ ਚਭੋ ਕੇ ਉਸ ਨੂੰ ਛਤਰਾ ਬਣਾ ਦਿੱਤਾ। ਰਾਜੇ ਦਾ ਤੋਤਾ ਪਰੇਸ਼ਾਨੀ ਵਿੱਚ ਰਾਜੇ ਦੇ ਭਾਈ ਪੂਰਨ ਭਗਤ ਕੋਲ ਗਿਆ ਅਤੇ ਸਾਰੀ ਗੱਲ ਦੱਸੀ। ਪੂਰਨ ਭਗਤ ਆਪਣੇ ਗੁਰੂ ਕੋਲੋਂ ਆਗਿਆ ਲੈ ਕੇ ਓਥੇ ਪੁੱਜਾ। ਉਹਨੇ ਸਾਰੀਆਂ ਜਾਦੂਗਰਨੀਆਂ ਇਕੱਠੀਆਂ ਕਰਕੇ ਪੁਛ ਗਿਛ ਕੀਤੀ। ਅਖੀਰ ਇੱਕ ਜਾਦੂਗਰਨੀ ਮੰਨ ਗਈ। ਉਹਨੇ ਛਤਰਾ ਲਿਆ ਕੇ ਪੇਸ਼ ਕੀਤਾ। ਪੂਰਨ ਭਗਤ ਦੇ ਹੁਕਮ ਨਾਲ ਛਤਰੇ ਦੇ ਸਿਰ ਵਿੱਚੋਂ ਸੂਈ ਕੱਢ ਕੇ ਉਹਨੂੰ ਫੇਰ ਮਨੁੱਖੀ ਰੂਪ ਵਿੱਚ ਲਿਆਂਦਾ।ਗਰਦ ਹੋਈਆਂ। ਮਿੱਟੀ ਹੋ ਗਈਆਂ18ਅੱਲੀ ਜੇਠ . . ਫੱਤੂ ਦੇਵਰ . . ਕਵੀ ਦਾ ਇਸ਼ਾਰਾ ਉਸ ਕਹਾਣੀ ਵਲ ਹੈ ਜਿਸ ਵਿੱਚ ਇੱਕ ਪੁਰਸ਼ ਦੇ ਚਾਰ ਪੁੱਤਰ ਸਨ। ਅਲੀ, ਵਲੀ, ਫੱਤੂ ਅਤੇ ਰਮਤੂ। ਉਨ੍ਹਾਂ ਵਿੱਚੋਂ ਅਲੀ ਅਤੇ ਫੱਤੂ ਦੁਨਿਆਵੀ ਤੌਰ ਤੇ ਸ਼ੂਝਵਾਨ ਨਹੀਂ ਸਗੋਂ ਸਿਧਰੇ ਪੁਰਸ਼ ਸਨ। ਚਾਰ ਭਰਾਵਾਂ ਵਿੱਚੋਂ ਕੇਵਲ ਵਲੀ ਹੀ ਵਿਆਹਿਆ ਸੀ। ਉਹਦੇ ਘਰ ਵਾਲੀ ਦਾ ਨਾਉਂ ਸੁਹਾਗਣ ਸੀ ਜਿਹੜੀ ਸਾਰੇ ਭਰਾਵਾਂ ਦੀ ਸੇਵਾ ਕਰਦੀ ਸੀ। ਰੱਬ ਦੀ ਮਰਜ਼ੀ, ਵਲੀ ਦੀ ਮੌਤ ਹੋ ਗਈ। ਹੁਣ ਸੁਹਾਗਣ ਨੇ ਸੋਚਿਆ ਕਿ ਉਹ ਰਮਤੂ ਨਾਲ ਸ਼ਾਦੀ ਕਰ ਲਵੇ। ਤਮਾਸ਼ਾ ਦੇ ਖਣ ਵਾਲਿਆਂ ਨੇ ਅਲੀ ਅਤੇ ਫੱਤੂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਉਨ੍ਹਾਂ ਦੇ ਹੁੰਦਿਆਂ ਉਨ੍ਹਾਂ ਦੀ ਭਾਬੀ ਰਮਤੂ ਨਾਲ ਸ਼ਾਦੀ ਕਰ ਰਹੀ ਹੈ। ਉਹ ਦੋਵੇ ਵੱਡੇ ਹਨ। ਇਹ ਉਨ੍ਹਾਂ ਦੀ ਬਹੁਤ ਨਿਰਾਦਰੀ ਹੈ। ਇਸ ਬੇਇਜ਼ਤੀ ਨਾਲੋਂ ਉਨ੍ਹਾਂ ਨੂੰ ਜਿਊਂਦੇ ਹੀ ਮਰ ਜਾਣਾ ਚਾਹੀਦਾ ਹੈ। ਚੰਗਾ ਹੋਵੇ ਜੇ ਉਹ ਡੁੱਬ ਕੇ ਮਰ ਜਾਵਣ। ਉਨ੍ਹਾਂ ਸੋਚਿਆ ਕਿ ਅਸੀਂ ਕਿਉਂ ਮਰੀਏ। ਉਸ ਫਸਾਦ ਦੀ ਜੜ ਭਾਵ ਸੁਹਾਗਣ ਦਾ ਹੀ ਫਸਤਾ ਵਢਦੇ ਹਾਂ। ਅਲੀ ਅਤੇ ਫੱਤੂ ਨੇ ਰਾਤ ਨੂੰ ਸੁਹਾਗਣ ਦਾ ਮੰਜਾ ਚੁੱਕ ਕੇ ਨਦੀ ਵਿੱਚ ਰੋੜ੍ਹ ਕੇ ਉਹਦਾ ਖਾਤਮਾ ਕਰ ਦਿੱਤਾ।ਰੂਸੀਆਂ। ਰੂਸੀ ਦਾ ਬਹੁ। ਵਚਨ, ਰੱਸੀਲੰਕ। ਲੰਕਾਹਤਿਆਰਾ। ਜ਼ਾਲਮ19ਪਰਨਾ ਲਿਆ। ਵਿਆਹ ਲਿਆ20ਕਲਾ। ਫਰੇਬਪੇਕਿਆ ਵਲੋਂ ਗਵਾਰਨੀ। ਗੰਵਾਰਾਂ ਦੀ ਧੀ, ਲਗ ਭਗ ਹਰ ਇਸਤਰੀ ਆਪਣੇ ਮਾਂ, ਪਿਉ ਦਾ ਬੁਰਾ ਸੁਣ ਕੇ ਖੁਸ਼ ਨਹੀਂ। ਰਾਂਝਾ ਜਾਣ ਬੁੱਝ ਕੇ ਉਹਨੂੰ ਖਿਝਾਂਉਂਦਾ ਹੈ।ਭਵਾਂ ਚਾਉਣਾ। ਗੁੱਸੇ ਹੋਣਾਪੇਉ ਪਈ। ਰੌਲਾ, ਚਰਚਾਘੋਲ ਘੱਤੀਆਂ। ਕੁਰਬਾਨ ਹੋਈਆਂ
More