ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੧-੩੦
21. ਉੱਤਰ ਭਾਬੀਅਠਖੇਲੀਆਂ ਅਹਿਲ ਦੀਵਾਨਿਆਂ ਵੇ ਬੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾਂ ਫੇਰੀਆਂ ਘੱਤਨਾ ਏਂਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ ਚਾ ਅੰਗਨੇ ਵਿੱਚ ਪਲੱਟਨਾ ਏਂਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਲੇਂ ਜੜ ਆਪਣੀ ਆਪ ਤੂੰ ਪੱਟਨਾ ਏਂ22. ਉੱਤਰ ਰਾਂਝਾਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਈਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ ਰਖ ਘਰ ਹੈਂਸਿਹਾਰੀਏ ਵਾਸਤਾ ਈਦਿਨੇਂ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੇਂ ਰੂਪ ਸੰਘਾਰੀਏ ਵਾਸਤਾ ਈਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮਨਸ ਦੀਏ ਪਿਆਰੀਏ ਵਾਸਤਾ ਈ23. ਉੱਤਰ ਭਾਬੀਸਾਡਾ ਹੁਸਨ ਪਸੰਦ ਨਾ ਲਿਆਵਨਾਏ, ਜਾ ਹੀਰ ਸਿਆਲ ਵਿਵਾਹ ਲਿਆਵੀਂਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂਤੈਂ ਬੇ ਵੱਲ ਹੈ ਰੰਨਾਂ ਵਿਲਾਵਨੇ ਦਾ ਰਾਨੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂਦਿਨੇਂ ਬੂਹਿਉਂ ਕੱਢਨੀਂ ਮਿਲੇ ਨਾਹੀਂ ਰਾਤੀਂ ਕੰਧ ਪਛਵਾੜਿਉਂ ਢਾਹ ਲਿਆਵੀਂਵਾਰਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ24. ਉੱਤਰ ਰਾਂਝਾਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ ਕਰੋ ਬੋਲੀਆਂ ਅਤੇ ਠਠੋਲੀਆਂ ਨੀਬਹੇ ਘਤ ਪੀੜ੍ਹਾ ਵਾਂਗ ਮਹਿਰੀਆਂ ਦੇ ਹੋਵਣ ਤੁਸਾਂ ਜਹੀਆਂ ਅੱਗੇ ਗੋਲੀਆਂ ਨੀਮਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ ਹੋਵਨ ਤੁਸਾਂ ਜੇਹੀਆਂ ਬੜਬੋਲੀਆਂ ਨੀਬਸ ਕਰੋ ਭਾਬੀ ਅਸੀਂ ਰੱਜ ਰਹੇ ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ25. ਉੱਤਰ ਭਾਬੀਕੇਹਾ ਭੇੜ ਮਚਾਇਉ ਈ ਲੁਚਿਆ ਵੇ ਮੱਥਾ ਡਾਹਿਉਬੀ ਸੌਕਣਾਂ ਵਾਂਗ ਕੇਹਾਜਾ ਸੱਜਰਾ ਕਾਮ ਗਵਾ ਨਾਹੀਂ ਹੋ ਜਾਸੀਆਂ ਜੋਬਨਾ ਫੇਰ ਬੇਹਾਰਾਂਝੇ ਖਾ ਗੁੱਸਾ ਸਿਰ ਧੌਲ ਮਾਰ ਕੇਹੀ ਚੰਬੜੀ ਉਨ ਨੂੰ ਵਾਂਗ ਲੇਹਾਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ ਲਾਹ ਝਗੜਾ ਭਾਬੀਏ ਗਲ ਏਹਾਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਟੁਰਿਆ ਵਾਰਸ ਸ਼ਾਹ ਜੇਹਾ।26. ਭਰਾਵਾਂ ਨੂੰ ਖਬਰ ਮਿਲੀਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇਹਲ ਵਾਹੁਨਾ ਓਸ ਤੋਂ ਹੋਏ ਨਾਹੀਂ ਮਾਰ ਬੋਲੀਆਂ ਭਾਬੀਆਂ ਸਲਿੱਆ ਜੇਪਕੜ ਰਾਹ ਟੁਰਿਆ, ਮੰਝੋ ਨੈਨ ਰੋਵਨ ਜਿਵੇਂ ਨਦੀ ਦਾ ਨੀਰ ਉੱਛਲਿਆ ਜੇਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਉ ਰਾਹ ਜਾ ਮੱਲਿਆ ਜੇ27. ਕਵੀ ਦਾ ਕਥਨਰੂਹ ਛੱਡ ਕਲਬੂਤ ਜਿਉਂ ਵਿਦਾਅ ਹੋਂਦਾ ਤਿਵੇਂ ਇਹ ਦਰਵੇਸ਼ ਸਧਾਰਿਆ ਈਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ ਕਸਦ ਝੰਗ ਸਿਆਲ ਚਤਾਰਿਆ ਈਕੀਤਾ ਰਿਜ਼ਕ ਤੇ ਆਬ ਉਦਾਸ ਰਾਂਝਾ ਚਲੋ ਚਲੀ ਹੀ ਜੀਵ ਪੁਕਾਰਿਆ ਈਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ ਵਾਰਸ ਵਤਨ ਤੇ ਦੇਸ ਵਸਾਰਿਆ ਈ28. ਭਰਾਵਾਂ ਦਾ ਉੱਤਰਆਖ ਰਾਂਝਿਆ ਭਾਇ ਕੀ ਬਣੀ ਤੇਰੇ ਦੇਸ ਆਪਣਾ ਛੱਡ ਸਧਾਰ ਨਾਂਹੀਂਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫਰਾਕ ਦੇ ਮਾਰ ਨਾਹੀਂਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂਭਾਈਆਂ ਬਾਝ ਨਾ ਮਜਲਸਾਂ ਸੁੰਹਦੀਆਂ ਨੀ ਅਤੇ ਭਾਈਆਂ ਬਾਝ ਬਹਾਰ ਨਾਹੀਂਭਾਈ ਮਰਨ ਤੇ ਪੌਂਦੀਆਂ ਭਜ ਬਾਹਾਂ ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂਲੱਖ ਓਟ ਹੈ ਕੋਲ ਵਸੇਂਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂਭਾਈ ਢਾਂਵਦੇ ਭਾਈ ਉਸਾਰਦੇ ਨੇ ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ29. ਉੱਤਰ ਰਾਂਝਾਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋਵਸ ਲਗੇ ਤਾਂ ਮਨਸੂਰ ਵਾਂਗੂੰ ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣ ਤੇ ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ30. ਉੱਤਰ ਭਾਬੀਆਂਭਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਮੁੰਨੀਆਂ ਹਾਂਨਾਉਂ ਲੈਂਨਾ ਹੈ ਜਦੋਂ ਤੂੰ ਜਾਵਣੇ ਦਾ ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂਜਾਨ ਮਾਲ ਕੁਰਬਾਨ ਹੈ ਤੁਧ ਉਤੋਂ ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂਸਾਨੂੰ ਸਬਰ ਕਰਾਰ ਨਾ ਆਂਵਦਾ ਹੈ ਜਿਸ ਵੇਲੜੇ ਤੈਥੋਂ ਵਿਛੁੰਨੀਆਂ ਹਾਂਔਖੇ ਲਫ਼ਜ਼ਾਂ ਦੇ ਮਾਅਨੇ21ਚੀਰਾ। ਪਗੜੀ (ਸੋਹਣੇ ਵੇ ਚੀਰੇ ਵਾਲਿਆ, ਫੁਲ ਤੋੜੀ ਦਾ . ਸੁਰਿੰਦਰ ਦਾ ਗਾਇਆ ਗੀਤ)22ਰੂਪ ਸੰਘਾਰੀ। ਆਪਣੇ ਰੂਪ ਨਾਲ ਜਾਨ ਕੱਢ ਲੈਣ ਵਾਲੀਗੁਮਾਨ ਲੱਦੀ। ਹੰਕਾਰੀ ਹੋਈਭਾਗ ਪਰੀਏ। ਸਾਭਾਗਣ, ਜੀਤ ਸਿੰਘ ਸੀਤਲ ਦੇ ਕਥਨ ਅਨੁਸਾਰ 'ਰਚਨਾ ਦੁਆਭ ਵਿੱਚ ਹਰ ਵਿਅਹਦੜ ਨੂੰ ਭਾਗ ਪਰੀ ਕਹਿ ਕੇ ਬੁਲਾਉਂਦੇ ਹਨ।" ਸੀਤਲ ਜੀ ਦੀ ਤਰਤੀਬ ਕੀਤੀ ਹੀਰ, ਪੰਨਾ 212, ਨਵਯੁਗ ਪਬਲਿਸ਼ਰ, ਦਿੱਲੀ, 1963 ਕਈ ਲੋਕੀਂ ਦੰਦ ਕਥਾ ਕਰਦੇ ਹਨ ਕਿ ਭਾਗ ਪਰੀ ਸਾਰਸ ਸ਼ਾਹ ਦੀ ਮਹਿਬੂਬਾ ਸੀ ਅਤੇ ਉਹ 'ਹੀਰ' ਲਿਖਵਾਉਣ ਦਾ ਇੱਕ ਕਾਰਨ ਸੀ।ਮਣਸ। ਮਾਲਕ, ਪਤੀ23ਫਾਹ ਲਿਆਵੀਂ। ਫਸਾ ਲਿਆਵੀਂਵਲ। ਤਰੀਕਾ, ਢੰਗਵਿਲਾਵਨਾ। ਖਿਸਕਾਉਨਾ, ਫਸਾਉਣਾ24ਠਠੋਲੀ। ਠੱਠੇ, ਮਖੌਲਮਹਿਰੀਆਂ। ਸਵਾਣੀਆਂਗੋਲੀ। ਨੌਕਰਾਨੀ। ਗੋਲੇ ਦਾ ਇਸਤਰੀ ਲਿੰਗ, 'ਹਮ ਨਾਨਕ ਘਰ ਕੇ ਗੋਲੇ'ਮਝੋਵਾਹ। ਮੰਝਧਾਰ, ਨਦੀ ਦੇ ਵਿਚਾਲੇ,ਬੋੜੀਏ। ਡੋਬੀਏ25ਮੱਥਾ ਡਾਹੁਣਾ। ਝਗੜਾ ਕਰਨਾ26ਸੱਲਿਆ, ਵਿਨ੍ਹਿਆਮੰਝੋ ਨੈਣ ਰੋਵਨ। ਨਦੀ ਵਾਂਗੂੰ ਹੰਝੂ ਵਗਦੇ ਹਨ27ਕਲਬੂਤ। ਸਰੀਰ, ਰੂਹ ਕਲਬੂਤ ਨੂੰ ਛੱਡ ਚੱਲੀ, ਕਤੇ ਮੋੜ ਮੁਹਾਰਾਂ'ਕਸਦ। ਇਰਾਦਾਚਿਤਾਰਿਆ। ਧਾਰਿਆਰਵਾਂ ਹੋਇਆ। ਤੁਰ ਪਿਆ28ਫਰਾਕ। ਵਿਛੋੜਾ, ਜੁਦਾਈਬਾਂਦੀ। ਗੋਲੀਪਰ੍ਹਾ। ਸੱਥ, ਪੰਚਾਇਤਓਟ। ਪਨਾਹ29ਰਿਜ਼ਕ। ਅੰਨ ਪਾਣੀ ਮਨਸੂਰ (ਹੱਲਾਜ)। ਇੱਕ ਰਬ ਦਾ ਪਿਆਰਾ ਫਕੀਰ, ਇਬਨ। ਇ। ਖੁਲਕਾਨ ਨੇ ਆਪਣੀ ਤਾਰੀਖ ਵਿੱਚ ਇਸ ਦਾ ਨਾਂ ਹੁਸੈਨ ਪੁੱਤਰ ਮਨਸੂਰ ਲਿਖਿਆ ਹੈ। ਇਹ ਰੂੰ ਪਿੰਜਣ ਵਾਲਾ ਪੇਜਾ ਸੀ ਇਸ ਲਈ ਇਹਨੂੰ 'ਹੱਲਾਜ' ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਈਰਾਨ ਦੇ ਸ਼ਹਿਰ 'ਬੈਜ਼ਾ' ਵਿੱਚ ਪੈਦਾ ਹੋਇਆ। ਕਾਫੀ ਪੜ੍ਹਿਆ ਲਿਖਿਆ ਸੂਝਵਾਨ ਸੀ। ਤੁਰਦਾ ਫਿਰਦਾ 'ਅਨਲਹੱਕ' ਭਾਵ 'ਮੈਂ ਰਬ ਹਾਂ' ਦੇ ਨਾਹਰੇ ਲਾਉਂਦਾ ਸੀ।ਮੁਲਾਇਣਆਂ ਨੇ ਖਲੀਫਾ ਮਕਤਦਿਰ ਤੇ ਜ਼ੋਰ ਪਾ ਕੇ 30 ਮਾਰਚ 922 ਨੂੰ ਇਹਨੂੰ ਸੂਲੀ ਤੇ ਲਟਕਾ ਦਿੱਤਾ। ਉਹ ਮਨਸੂਰ ਨੂੰ ਕਾਫਰ ਕਹਿੰਦੇ ਸਨ। ਦੋ ਜਗਤ ਪ੍ਰਸਿੱਧ ਸ਼ਾਇਰ ਮੌਲਾਮਾ ਰੂਮੀ ਅਤੇ ਜਨਾਬ ਅੱਤਾਰ ਮਨਸੂਰ ਨੂੰ ਵਲੀ ਅੱਲਾ ਖਿਆਲ ਕਰਦੇ ਹਨ। ਮਨਸੂਰ ਨੇ ਚਾਰ ਦਰਜਣ ਕਿਤਾਬਾਂ ਲਿਖੀਆਂ ਸਨ। ਮਸ਼ਹੂਰ ਸੂਫੀ ਸਾਈਂ ਬੁੱਲ੍ਹੇ ਸ਼ਾਹ ਆਪਣੀਆਂ ਕਾਫੀਆਂ ਵਿੱਚ ਮਨਸੂਰ ਨੂੰ ਬੜੇ ਆਦਰ ਨਾਲ ਯਾਦ ਕਰਦਾ ਹੈ। ''ਮਨਸੂਰ ਨੂੰ ਚਾ ਸੂਲੀ ਦਿੱਤਾ ." ਕਾਫੀ ਨੰ. 65, ਨਿਊ ਬੁੱਕ ਕੰਪਨੀ, ਜਲੰਧਰ 1993. ਅਤੇ ਇੱਕ ਉਰਦੂ ਦਾ ਸ਼ਿਅਰ: ਅੱਛਾ ਕੀਆ ਜੋ ਉਨਹੋਂ ਨੇ ਮੰਸੂਰ ਜੀਨਾ ਰਾਜ਼ਦਾਂ ਹੋ ਕਰ। ਸ਼ਾਇਰ ਨਾਮਾਲੂਮ ਮਨਸੂਰ ਜੇਹੇ ਚੁਕ ਸੂਲੀ ਦਿੱਤੇ, ਜਿਹੜੇ ਵਾਕਫ ਕੁਲ ਅਸਰਾਰਾਂ ਬਾਹੂ। ਸੁਲਤਾਨ ਬਾਹੂ30ਮੁੰਨੀਆਂ। ਚੇਲੀਆਂ ਬਣੀਆਂਰੱਤ। ਲਹੂਹੰਝਰਾ। ਹੰਝੂ
More