ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੧-੪੦
31. ਉੱਤਰ ਰਾਂਝਾਭਾਬੀ ਰਿਜ਼ਕ ਉਦਾਸ ਜਾਂ ਹੋ ਟਰਿਆਂ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋਪਹਿਲਾਂ ਸਾੜ ਕੇ ਜਿਊ ਨਮਾਨੜੇ ਦਾ ਪਿੱਛੋਂ ਭੁੱਲੀਆਂ ਲਾਵਣੇ ਲਗਦੀਆਂ ਹੋਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋਅਸੀਂ ਕੁੱਜੜੇ ਰੂਪ ਕਰੂਪ ਵਾਲੇ ਤੁਸੀਂ ਜੋਬਨੇ ਦੀਆ ਨੈਈ ਵਗਦੀਆਂ ਹੋਅਸਾਂ ਆਬ ਤੇ ਤੁਆਮ ਹਰਾਮ ਕੀਤਾ ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋਵਾਰਸ਼ ਸ਼ਾਹ ਇਕੱਲੜੇ ਕੀ ਕਰਨਾ ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।32. ਰਾਂਝਾ ਮਸੀਤ ਵਿੱਚ ਪੁੱਜੱਜਾਵਾਹ ਲਾ ਰਹੇ ਭਾਈਆ ਭੀ ਰਾਂਝਾ ਰੁਠ ਹਜ਼ਾਰਿਉਂ ਧਾਇਆ ਏਭੁਖ ਨੰਗ ਨੂੰ ਝਾਕ ਕੇ ਪੰਧ ਕਰਕੇ ਰਾਤੀਂ ਵਿੱਚ ਮਸੀਤ ਦੇ ਛਾਇਆ ਏਹਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਭਈ ਖ਼ੂਬ ਬਣਾਇਆ ਏਰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ ਸਭਾ ਗਿਰਦ ਮਸੀਤ ਸਦਾਇਆ ਏਵਾਰਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ33. ਮਸੀਤ ਦੀ ਸਿਫਤਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇਗੋਇਆ ਅਕਸਾ ਦੇ ਨਾਲ ਦੀ ਭੈਨ ਦੂਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਊਣੀਆ ਜਿਲਦ ਸਵਾਰਿਆ ਨੇਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ ਅਤੇ ਹੈਰਤੁਲਫਿੱਕਾ ਨਵਾਰਿਆ ਨੇਫਤਾਵਾ ਬਰਹਨਾ ਮੰਜ਼ੂਮ ਸ਼ਾਹਾਂ ਨਾਲ ਜ਼ੁਬਦਿਆਂ ਹਿਖ਼ਜ਼ ਕਰਾਰਿਆ ਨੇਮੁਆਰਜੁਲਨਬੂਤ ਖ਼ੁਲਾਲਿਆਂ ਤੋਂ ਰੋਜ਼ਾ ਨਾਲ ਅਖ਼ਲਾਸ ਪਸਾਰਿਆ ਨੇਜ਼ਰਾਦਿਆਂ ਦੇ ਨਾਲ ਸ਼ਰ੍ਹਾ ਮੁੱਲਾ ਜ਼ਨਜਾਨੀਆਂ ਨਹਿਵ ਨਤਾਰਿਆ ਨੇਕਰਨ ਹਿਫਜ਼ ਕੁਰਾਨ, ਤਫਸੀਰ ਦੌਰਾਂ ਜ਼ੈਰ ਸ਼ਰ੍ਹਾ ਨੂੰ ਦੁਰਿਆਂ ਮਾਰਿਆ ਨੇ34. ਬੱਚੱਚੇ ਸਬਕ ਪੜ੍ਹਦ੍ਹਦੇਇੱਕ ਨਜ਼ਮ ਦੇ ਦਰਸ ਹਰ ਕਰਨ ਪੜ੍ਹਦੇ ਨਾਮ। ਏ। ਹੱਕ ਅਤੇ ਖ਼ਾਲਿਕ ਬਾਰੀਆਂ ਨੇਗੁਲਿਸਤਾਂ ਬੋਸਤਾਂ ਨਾਲ ਬਹਾਰ ਦਾਨਿਸ਼ ਤੂਤੀਨਾਮੇ ਤੇ ਰਾਜ਼ਕ ਬਾਰੀਆਂ ਨੇਮਿਨਸ਼ਾਇਤ ਨਸਾਬ ਤੇ ਅੱਬਲਫਜ਼ਲਾਂ ਸ਼ਾਹਨਾਮਿਉਂ ਵਾਹਦਬਾਰੀਆਂ ਨੇਕਿਰਾਨ ਅਲਸਾਅਦੀਅਨ ਦੀਵਾਨ ਹਾਫਿਜ਼ ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ35. ਬੱਚੇ ਸਬਕ ਪੜ੍ਹਦੇਕਲਮਦਾਨ ਦਫਤੈਨ ਦਵਾਤ ਪੱਟੀ ਨਾਵੇਂ ਐਮਲੀ ਵੇਖਦੇ ਲੜਕਿਆਂ ਦੇਲਿਖਣ ਨਾਲ ਮਸੌਦੇ ਸਿਆਕ ਖਸਰੇ ਸਿਆਹੇ ਅਵਾਰਜੇ ਲਿਖਦੇ ਵਰਕਿਆਂ ਦੇਇੱਕ ਭੁਲ ਕੇ ਐਨ ਦਾ ਜ਼ੈਨ ਵਾਚਣ ਮੁੱਲਾਂ ਜਿੰਦ ਕਢੇ ਨਾਲ ਕੜਕਿਆਂ ਦੇਇੱਕ ਆਂਵਦੇ ਸ਼ੌਕ ਯਜ਼ਦਾਨ ਲੈ ਕੇ ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ36. ਮੁੱਲਾਂ ਦਾ ਉੱਤਰਮੁੱਲਾਂ ਆਖਿਆ ਚੂਨੀਆਂ ਦੇਖਦਿਆਂ ਈ ਜ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏਏਥੇ ਲੁਚਿਆਂ ਦੀ ਕਾਈ ਜਾ ਨਾਹੀਂ ਪਟੇ ਦੌਰ ਕਰ ਹੱਕ ਮੰਜ਼ੂਰ ਹੋ ਓਏਅਨਲਹੱਕ ਕਿਹਾ ਨਾ ਕਿਬਰ ਕਰਕੇ ਓੜਕ ਮਾਰੇਂ ਗਾ ਵਾਂਗ ਮਨਸੂਰ ਹੋ ਓਏਵਾਰਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸਮਸੀ ਵਿੱਚ ਕਾਫੂਰ ਹੋ ਓਏ37. ਉੱਤਰ ਰਾਂਝਾਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰਅੱਗੇ ਕਢ ਕੁਰਾਨ ਤੇ ਬਹੇ ਮੰਬਰ ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰਏਸ ਪਲੀਤ ਤੇ ਪਾਕ ਦਾ ਕਰੋ ਵਾਕਿਫ ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰਵਾਰਸ ਸ਼ਾਹ ਵਿੱਚ ਹੁਜਰਿਆਂ ਫਿਅਲ ਕਰਦੇ ਮੁੱਲਾ ਜੋਤੜੇ ਲਾਂਵਦੇ ਵਾਹੀਆ ਨੂੰ38. ਮੁੱਲਾਂ ਦਾ ਉੱਤਰਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ ਏਥੇ ਜ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏਕੁੱਤਾ ਅਤੇ ਫਕੀਰ ਪਲੀਤ ਹੋਵੇ ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਓਏਤਾਰਕ ਹੋ ਸਲਵਾਤ ਦਾ ਪਟੇ ਰੱਖੇ ਲਬਾਂ ਵਾਲਿਆਂ ਮਾਰ ਪਛਾੜਈਏ ਓਏਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ ਹੋਣ ਦਰਾਜ਼ ਤਾਂ ਸਾੜੀਏ ਓਏਵਾਰਸ ਸ਼ਾਹ ਖ਼ੁਦਾ ਦਿਆਂ ਦੁਸ਼ਮਨਾਂ ਨੂੰ ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ39. ਰਾਂਝੇ ਦਾ ਉੱਤਰ, ਮਸੀਤ ਦੇ ਮੁੱਲੱਲਾਂ ਨੂੰਸਾਨੂੰ ਦੱਸ ਨਮਾਜ਼ ਹੈ ਕਾਸ ਦੀ ਜੀ ਕਾਸ ਨਾਲ ਬਣਾਇ ਕੇ ਸਾਰਿਆ ਨੇਕੰਨ ਨਕ ਨਮਾਜ ਦੇ ਹੈਨ ਕਿਤਨੇ ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰਿਆ ਨੇਲੰਬੇ ਕੱਦ ਚੌੜੀ ਕਿਸ ਹਾਣ ਹੁੰਦੀ ਕਿਸ ਚੀਜ਼ ਦੇ ਨਾਲ ਸਵਾਰਿਆ ਨੇਵਾਰਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ ਜਿਨ ਨਾਲ ਇਹ ਬੰਨ੍ਹ ਉਤਾਰਿਆ ਨੇ40. ਮੁੱਲੱਲਾਂ ਦਾ ਉੱਤਰ ਰਾਂਝੇ ਨੂੰਅਸਾਂ ਫਿੱਕਾ ਅਸੂਲ ਨੂੰ ਸਹੀ ਕੀਤਾ ਜ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾ ਸਚ ਨਿਤਾਰਨੇ ਆਂਵਾਰਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੂਰਿਆਂ ਮਾਰਨੇ ਆਂਔਖੇ ਲਫ਼ਜ਼ਾਂ ਦੇ ਮਾਅਨੇ31ਤੁਆਮ। ਖਾਣਾ, ਰੋਟੀ ਆਦਿ33ਬੈਤੁਲ ਅਤੀਕ। ਕਾਅਬਾਡੌਲ। ਸ਼ਕਲ, ਨਕਸ਼ਾਸੰਦਲੀ। ਕੁਰਸੀਮਿਸਾਲ। ਉਹਦੇ ਵਰਗਾਖਾਨਾ ਕਾਅਹਾ। ਮੱਕਾ ਸ਼ਰੀਫਅਕਸਾ। ਯਹੂਦੀਆਂ ਦੀ ਪਵਿੱਤਰ ਮਸਜਿਦ ਜਿਹਨੂੰ 'ਬੈਤੁਲ ਮੁਕੱਦਸ' ਵੀ ਕਹਿੰਦੇ ਹਨਦਰਸ। ਸਬਕ, ਪਾਠਮੁਫਤੀ। ਫਤਵਾ ਦੇਣ ਵਾਲਾ, ਕਾਜ਼ੀਇਲਹਾਨ। ਸੁਰੀਲੀ ਆਵਾਜ਼ਕਾਰੀ। ਕੁਰਾਨ ਦੀ ਤਲਾਵਤ ਕਰਨ ਵਾਲੇਤਅਲੀਲ। ਮੀਜ਼ਾਨ, ਕਿਤਾਬਾਂ ਦੇ ਨਾਂਉ ਹਨ34ਹਰਕਰਣ . ਖਾਲਕਬਾਰੀ . . ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਦੇ ਨਾਮ35ਦਫਤੈਨ। ਫਾਈਲਨਾਂਵੇ। ਨਾਵਾਂ ਦਾ ਲਿਖਣਾਏਮਲੀ। ਇਮਲਾ, ਖੁਸ਼ਖਤ ਲਿਖਾਈਮਸੌਦੇ। ਕੱਚੀ ਲਿਖਾਈ, ਹੱਥੀਂ ਲਿਖੀ ਕਿਤਾਬ ਜਿਹੜੀ ਛਾਪਣ ਲਈ ਤਿਆਰ ਕੀਤੀ ਗਈ ਹੋਵੇਸਿਆਕ। ਹਿਸਾਬ ਦੇ ਕਾਇਦੇਖਸਰਾ। ਪਿੰਡ ਦੇ ਖੇਤਾਂ ਦੀ ਸੂਚੀਅਵਾਰਜੇ। ਬਹੁ। ਵਚਨ 'ਅਵਾਰਜਾ' ਦਾ, ਵਹੀ ਖਾਤਾ, ਹਿਸਾਬ ਕਿਤਾਬਜੁਜ਼ਦਾਨ। ਬਸਤਾ36ਚੂਨੀਆਂ। ਕੁਆਰੇ ਮੁੰਡੇ ਦੇ ਮੱਥੇ ਦੇ ਵਾਲਕਿਬਰ। ਹੰਕਾਰਰਸਮਸੀ। ਮਿਲੀ ਹੋਈ, ਰਲੀ ਹੋਈ37ਰਾਨਿਉ। ਪੈਰਾਂ ਥੱਲੇ ਮਿਧਣਾਮਿੰਬਰ। ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ ਇਮਾਮ ਅਵਾਜ਼ ਕਰਦਾ ਹੈ।ਪਾਕ। ਸਾਫਨਾਪਾਕ। ਪਾਕ ਦਾ ਉਲਟ, ਜਿਹੜਾ ਪਾਕ ਨਹੀਂ, ਗੰਦਾਹੁਜਰਾ। ਮਸੀਤ ਦਾ ਅੰਦਰਲਾ ਕਮਰਾਫਿਅਲ। ਕਾਰੇ38ਦੁੱਰੇ। ਕੋਰੜੇ ਜਾਂ ਕੋੜੇਤਾਰਕ। ਤਿਆਗੀ, ਛੱਡਣ ਵਾਲਾਸਲਾਤ। ਨਮਾਜ਼ਲਬਾਂ। ਸ਼ਰ੍ਹਾ ਦੇ ਉਲਟ ਉੱਪਰਲੇ ਬੁਲ੍ਹ ਦੇ ਵਾਲਦਰਾਜ਼। ਲੰਬੇਫਿਕਾ। ਇਸਲਾਮੀ ਕਾਨੂੰਨਧਿਰਕਾਰਨਾਂ। ਦੁਰਕਾਰਨਾ39ਕਾਸ। ਕਿਸਹਾਣ। ਥਾਂ, ਕਿਸ ਥਾਂ ਪੜ੍ਹੀ ਜਾਂਦੀ ਹੈਕਿੱਲੀਆਂ। ਮਲਾਹ ਦੀਆਂ ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ।ਨਕ ਕੰਨ। ਨਮਾਜ਼ ਦੇ ਨਕ ਕੰਨ, ਅਮਾਮ ਜ਼ਜ਼ਾਲੀ ਦੀ ਪੁਸਤਕ ਦੇ ਪਹਿਲੇ ਕਾਂਡ ਵਿੱਚ ਨਮਾਜ਼ ਦੇ ਨਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ। ਤਾਬ ਦਾ ਨਾਂ ਹੈ 'ਅਜ਼ਕਾਰ ਵ ਤਸਬੀਹਾਤ"40ਮਰਦੂਦ। ਰੱਦ ਕੀਤਾ ਗਿਆਪੁਲ ਸਰਾਤ। ਇਸਲਾਮ ਅਨੁਸਾਰ ਦੋਜ਼ਖ ਅਤੇ ਸੁਰਗ ਭਾਵ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ ਹੈ।ਫਰਜ਼। ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ।ਇਬਾਦਤਾਂ। ਇਬਾਦਤ ਦਾ ਬਹੁ। ਵਚਨ, ਭਜਨ ਬੰਦਗੀਸੁੰਨਤਾਂ। 1. ਸੁੰਨਤ ਦਾ ਬਹੁ। ਵਚਨ, ਰਾਹ, ਦਸਤੂਰ, 2 ਖਤਨਾਵਾਜਬਾਂ। ਵਾਜਬ ਦਾ ਬਹੁ। ਵਚਨ ਜਾਇਜ਼, ਠੀਕਨਫਲ। ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇਵਿੱਤਰ। ਤਿੰਨ ਰਿੱਕਤਾਂ ਜਿਹੜੀਆਂ ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ।ਰਿੱਕਤ। ਨਮਾਜ਼ ਦਾ ਇੱਕ ਹਿੱਸਾ ਖੜ੍ਹੇ ਹੋਣ ਤੋਂ ਬੈਠਣ ਤੱਕ।ਜਾਈਜ਼ਾਂ। ਜਾਇਜ਼ ਦਾ ਬਹੁ। ਵਚਨ, ਠੀਕ, ਮੁਨਾਸਬਤਾਜ਼ਿਆਨਾ। ਕੋਰੜਾ
More