ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੧-੫੦
41. ਉੱਤਰ ਰਾਂਝਾਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋਅਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ ਕੁਰਾਅ ਮਰਨ ਜਮਾਣ ਦਾ ਮਾਰਦੇ ਹੋਸ਼ਰ੍ਹਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ ਚੱਲ ਚਲੀ ਹੀ ਪਏ ਪੁਕਾਰਦੇ ਹੋ42. ਉੱਤਰ ਮੁੱਲਾਂਮੁੱਲਾਂ ਆਖਿਆ ਨਾਮਾਅਕੁਲ ਜੱਟਾ ਫਰਜ਼ ਕੱਜ ਕੇ ਰਾਤ ਗੁਜ਼ਾਰ ਜਾਈਂਫਜਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ ਸਿਰ ਕੱਜ ਕੇ ਮਸਜਦੋਂ ਨਿਕਲ ਜਾਈਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ ਅਜ਼ ਜ਼ੈਬ ਦੀਆਂ ਹੁਜੱਤਾਂ ਨਾ ਉਠਾਈਂਵਾਰਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ ਇਹ ਮੁੱਲਾ ਭੀ ਚੰਬੜੇ ਹੈਨ ਬਲਾਈਂ43. ਰਾਂਝੇ ਦਾ ਮਸੀਤੋ ਜਾਣਾਂ ਅਤੇ ਨਦੀ ਤੇ ਪੁਜੁਜਣਾਚਿੜੀ ਚੂਹਕ ਦੇ ਨਾਲ ਜਾਂ ਟੁਰੇ ਪਾਂਧੀ ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀਉਠ ਜ਼ੁਸਲ ਦੇ ਵਾਸਤੇ ਜਾਣ ਦੌੜੇ ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀਂਰਾਂਝੇ ਕੂਚ ਕੀਤਾ ਆਇਆ ਨਦੀ ਉਤੇ ਸਾਥ ਲੱਦਿਆ ਪਾਰ ਮਹਾਣਿਆਂ ਨੇਵਾਰਸ ਸ਼ਾਹ ਮੀਆਂ ਲੁੱਡਨ ਵਢੀ ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ44. ਮਲਾਹ ਨਾਲ ਰਾਂਝੇ ਦੇ ਸਵਾਲ ਜਵਾਬਰਾਂਝੇ ਆਖਿਆ ਪਰ ਨੰਘਾ ਅੱਬਾ ਮੈਕੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇਅਸੀਂ ਰੱਬ ਕੀ ਜਾਣਦੇ ਭੇਨ ਪਾੜਾ ਬੇੜਾ ਠੇਲਦੇ ਲਬ ਦੇ ਵਾਸਤੇ ਤੇਅਸਾਂ ਰਿਜ਼ਕ ਕਮਾਵਨਾ ਨਾਲ ਹੀਲੇ ਬੇੜੇ ਖਿਚਦੇ ਡਬ ਦੇ ਵਾਸਤੇ ਤੇਹਥ ਜੋੜ ਕੇ ਮਿੰਨਤਾ ਕਰੇ ਰਾਂਝਾ ਤਰਲਾ ਕਰਾਂ ਮੈਂ ਝਬ ਦੇ ਵਾਸਤੇ ਤੇਰੁੱਸ ਆਇਆ ਹਾਂ ਨਾਲ ਭਾਬੀਆਂ ਦੇ ਝਟ ਕਰਾਂ ਸਬਬ ਦੇ ਵਾਸਤੇ ਤੇ45. ਉੱਤਰ ਮਲਾਹਪੈਸਾ ਖੋਲ ਕੇ ਹੱਥ ਤੇ ਜੇ ਧਕੇਂ ਮੇਰੇ ਗੋਦੀ ਚਾਇ ਕੇ ਪਾਰ ਉਤਾਰਨਾ ਹਾਂਅਤੇ ਢੇਕਿਆ ਮੁਫਤ ਜੇ ਕੰਨ ਖਾਏਂ ਚਾ ਬੇੜਿਉਂ ਜਮੀਨ ਤੋਂ ਮਾਰਨਾ ਹਾਂਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ ਸਭੋ ਓਸ ਦੇ ਕੰਮ ਸਵਾਰਨਾ ਹਾਂਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ ਅਧਵਾਟੜੇ ਡੋਬ ਕੇ ਮਾਰਨਾ ਹਾਂਡੂਮਾਂ ਅਤੇ ਫਕੀਰਾਂ ਤੇ ਮੁਫਤਖੋਰਾਂ ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂਵਾਰਸ ਸ਼ਾਹ ਜਿਹੀਆਂ ਪੀਰ ਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ46. ਕਵੀ ਦਾ ਕਥਨਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾਛਡ ਅੱਗ ਬੇਗਾਨੜੀ ਹੋ ਗੋਸ਼ੇ ਪ੍ਰੇਮ ਢਾਂਡਰੀ ਵੱਖ ਜਗਾਇ ਬੈਠਾਗਾਵੇ ਸੱਦ ਫਰਾਕ ਦੇ ਨਾਲ ਰੋਵੇ ਉਤੇ ਵੰਝਲੀ ਸ਼ਬਦ ਵਜਾਇ ਬੈਠਾਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ ਪੱਤਨ ਛਡ ਸਭ ਓਸ ਥੇ ਜਾਇ ਬੈਠਾਰੰਨਾਂ ਲੁੱਡਨ ਜਬੈਲ ਦੀਆਂ ਭਰਨ ਮੁੱਠੀ ਪੈਰ ਦੋਹਾਂ ਦੇ ਹਿਕ ਟਿਕਾਇ ਬੈਠਾਗੁੱਸਾ ਖਾ ਕੇ ਲਏ ਝਬੈਲ ਝਈਆਂ ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾਪਿੰਡ ਬਾਹੁੜੀਂ ਜਟ ਲੈ ਜਾਗ ਰੰਨਾਂ ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾਵਾਰਸ ਸ਼ਾਹ ਏਸ ਮੋਹੀਆਂ ਮਰਦ ਰੰਨਾਂ ਨਾਹੀਂ ਜਾਣਦੇ ਕੌਣ ਬਲਾਇ ਬੈਠਾ47. ਲੁੱਡੱਡਨ ਮਲਾਹ ਦਾ ਹਾਲ ਪਾਹਰਿਆਲੁੱਡਣ ਕਰੇ ਵਸਵਾਸ ਜਿਉ਼ ਆਦਮੀ ਨੂੰ ਯਾਰੋ ਵਸਵਸਾ ਆਣ ਸ਼ੈਤਾਨ ਕੀਤਾਦੇਖ ਸ਼ੋਰ ਫਸਾਦ ਝਬੇਲ ਸੱਦਾ ਮੀਏਂ ਰਾਂਝੇ ਨੇ ਜਿਊ ਹੈਰਾਨ ਕੀਤਾਬਨ੍ਹ ਸਿਰੇ ਤੇ ਵਾਹਲ ਤਿਆਰ ਹੋਇਆ ਤੁਰ ਠੱਲਣੇ ਦਾ ਸਮਿਆਨ ਕੀਤਾਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾਇਹੋ ਜਿਹੇ ਜੇ ਆਦਮੀ ਹੱਥ ਆਵਣ ਜਾਨ ਮਾਲ ਪਰਵਾਰ ਕੁਰਬਾਨ ਕੀਤਾਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ ਵਾਰਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ।48. ਮਲਾਹ ਦੀਆਂ ਰੰਨੰਨਾ ਦੀ ਰਾਂਝੇ ਨੂੰ ਤਸੱਲੱਲੀ ਦੇਣੇਣਾਸੈਈ ਵੰਝੀਂ ਚਨਾਓ ਦਾ ਅੰਤ ਨਾਹੀਂ ਡੁਬ ਮਰੇਂ ਗਾ ਠਿਲ੍ਹ ਨਾ ਸੱਜਨਾ ਵੋਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ ਕੋਈ ਜਾਨ ਤੋਂ ਢਿਲ ਨਾ ਸੱਜਨਾ ਵੋਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ ਰਿਹਿਆ ਕੁਖੜਾ ਹਿਲ ਨਾ ਸੱਜਨਾ ਵੋਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ ਡੇਰਾ ਘਤ ਬਹੁ ਹਿਲ ਨਾ ਸੱਜਨਾ ਵੋਵਾਰਸ ਸ਼ਾਹ ਮੀਆਂ ਤੇਰੇ ਚੋਖਨੇ ਹਾਂ ਸਾਡਾ ਕਾਲਜਾ ਸਿੱਲ ਨਾ ਸੱਜਨਾ ਵੋ49. ਮਲਾਹ ਦੀਆਂ ਰੰਨੰਨਾ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨ੍ਹਨਾਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ ਮੁੜ ਆਨ ਬੇੜੀ ਵਿੱਚ ਚਾੜ੍ਹਿਆ ਨੇਤਕਸੀਰ ਮੁਆਫ ਕਰ ਆਦਮੇ ਦੀ ਮੁੜ ਆਨ ਬਹਿਸ਼ਤ ਵਿੱਚ ਵਾੜ੍ਹਿਆ ਨੇਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ ਮੈਨੂੰ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇਵਾਰਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜ੍ਹਿਆ ਨੇ50. ਰਾਂਝੇ ਦਾ ਪਲੰਗੰਗ ਬਾਰੇ ਪੁੱਛੱਛਣਾਯਾਰੋ ਪਲੰਗ ਕੇਹਾ ਸੁੰਨੀ ਸੇਜ ਏਥੇ ਲੋਕਾਂ ਆਖਿਆ ਹੀਰ ਜਟੇਟੜੀ ਦਾਬਾਦਸ਼ਾਹ ਸਿਆਲਾਂ ਦੇ ਤ੍ਰਿੰਜਨਾ ਦੀ ਮਹਿਰ ਚੂਚਕੇ ਖਾਨ ਦੀ ਬੇਟੜੀ ਦਾਸ਼ਾਹ ਪਰੀ ਪਨਾਹ ਨਿਤ ਲਏ ਜਿਸ ਥੋਂ ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾਅਸੀਂ ਸਭ ਝਬੇਲ ਤੇ ਘਾਟ ਪੱਤਨ ਸੱਭਾ ਹੁਕਮ ਹੇ ਓਸ ਸਲੇਟੜੀ ਦਾਔਖੇ ਲਫ਼ਜ਼ਾਂ ਦੇ ਮਾਅਨੇ41ਬਾਸ। ਮਹਿਕਕੁਰਆ ਮਾਰਨਾ। ਪਾਸਾ ਸੁੱਟਣਾ, ਫਾਲ ਕੱਢਣਾਂਸਰ ਪੋਸ਼। ਪਰਦਾ, ਢੱਕਣਰਵਾਦਾਰ। ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ, ਜਾਇਜ਼ ਰੱਖਣ ਵਾਲਾ42ਨਾਮਾਅਕੂਲ। ਬੇਸਮਝ, ਮੂਰਖਫਜਰ। ਸਵੇਰਕੱਜ ਕੇ। ਢਕ ਕੇਖੁਦਾ ਦਾ ਖਾਨਾ। ਰਬ ਦਾ ਘਰ, ਮਸੀਤਅਜ਼ ਜ਼ੈਬਦੀਆਂ ਹੁੱਜਤਾਂ। ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ।43ਜ਼ੁਸਲ। ਅਸ਼ਨਾਨਕੂਚ ਕੀਤਾ। ਤੁਰ ਪਿਆਮੁਹਾਣੇ। ਮਾਂਝੀ, ਮਲਾਹਕੱਪਣ। ਖਾਣ, ਲੈਂਦੇ ਹਨ44ਮੈਂਕੂੰ। ਮੈਨੂੰਡਬ। ਥੈਲੀ, ਤਹਿ ਬੰਦ ਦਾ ਉਹ ਹਿੱਸਾ ਜਿੱਥੇ ਪੈਸਾ ਟਕਾ ਬੰਨ੍ਹ ਦੇ ਹਨ। ਸ਼ਰਾਬ ਪੀਣ ਵਾਲੇ ਸ਼ਰਾਬ ਦੀ ਬੋਤਲ ਵੀ ਡਬ ਵਿੱਚ ਲੁਕੋ ਲੈਂਦੇ ਹਨ। ਸ਼ਰਾਬੀ ਹੋ ਕੇ ਜਟ ਲਲਕਾਰੇ ਮਾਰਦਾ ਕਹਿੰਦਾ ਹੈ," 'ਚਾਲੀ ਖੱਤੇ ਜ਼ਮੀਨ, ਵਿੱਚ ਮਾਂ ਦੀ ਟੰਗ ਟਿਊਬਵੈੱਲ, ਡਬ ਵਿੱਚ ਬੋਤਲ ."ਝਬ। ਛੇਤੀ, ਜਲਦੀ45ਢੇਕਿਆ। ਅਹਿਮਕਾ, ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ।ਕੰਨ ਖਾਏਂ। ਵਾਧੂ ਗੱਲਾਂ ਕਰੇਂ46.ਕੰਧੀ। ਕੰਢੇਗੋਸ਼ੇ। ਇੱਕ ਨੁੱਕਰੇ, ਨਵੇਕਲੇਢਾਂਡੜੀ। ਅੱਗਹਾਕ। ਆਵਾਜ਼ਪਿੰਡਾ ਬਾਹੁੜੀ। ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਮਦਦ ਕਰੋ, ਪਿੰਡ ਕੋਲ ਹਾਲ ਪਹਿਰਿਆ ਕਰਨ ਲਈ ਰੌਲਾ ਪਾਇਆ।ਲੈ ਜਾਗ। ਲੈ ਜਾਵੇ ਗਾ48ਸ਼ੈਂਈ। ਸੈਂਕੜੇਵੰਝ। ਬਾਂਸਸੈਂਈ ਵੰਝੀਂ। ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ।ਸ਼ਊਰ। ਸੂਝ ਸਮਝਖੁਸ ਲੀਤਾ। ਖੋਹ ਲਿਆਕੁਖੜਾ। ਕੁਖਜਾਨ ਤੋਂ ਠਿਲ੍ਹਣਾ। ਜਾਨ ਵਾਰ ਦੇਣੀਧੀਰੀ। ਪੁਤਲੀਚੋਖਨੇ। ਕੁਰਬਾਨ ਜਾਂਦੇ ਹਾਂ49ਤਕਸੀਰ। ਗੁਨਾਹ, ਕਸੂਰਆਦਮੇ। ਬਾਬਾ ਆਦਮਖਾਬ। ਸੁਪਨਾਅਜ਼ਾਜ਼ੀਲ। ਇੱਕ ਵਰਿਸ਼ਤੇ ਦਾ ਨਾਂਉ50ਮੁਸ਼ਕ। ਕਸਤੂਰੀਮੁਸ਼ਕ ਲਪੇਟੜੀ। ਜਿਹਦੇ ਕੱਪੜਿਆਂ ਵਿੱਚ ਕਸਤੂਰੀਦੀ ਮਹਿਕ ਵਸੀ ਹੋਈ ਹੋਵੇ
More