ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੧-੬੦
51. ਮਲਾਹ ਦਾ ਗੁੱਸਾ ਅਤੇ ਬੇਕੇਕਰਾਰੀਬੇੜੀ ਨਹੀਂ ਇਹ ਜੰਜ ਦੀ ਬਣੀ ਬੈਠਕ ਜੋ ਕੋ ਆਂਵਦਾ ਸੱਦ ਬਹਾਵੰਦਾ ਹੈਗੱਡਾ ਵਡਾ ਅਮੀਰ ਫਕੀਰ ਬੈਠੇ ਕੌਣ ਪੁਛਦਾ ਕਿਹੜੇ ਥਾਂਵਦਾ ਹੈਜਿਵੇਂ ਸ਼ਮ੍ਹਾਂ ਤੇ ਡਿਗਨ ਪਤੰਗ ਧੜ ਧੜ ਲੰਘ ਨੲੋ ਮੁਹਾਨਿਆ ਆਵੰਦਾ ਹੈਖ਼ਾਜਾ ਖ਼ਿਜਰ ਦਾ ਬਾਲਕਾ ਆਨ ਲੱਥਾ ਜਣਾ ਖਣਾ ਸ਼ੀਰਨੀਆਂ ਲਿਆਵਦਾ ਹੈਲੁੱਡਨ ਨਾ ਲੰਘਾਇਆ ਪਾਰ ਉਸ ਨੂੰ ਓਸ ਵੇਲੜੇ ਨੂੰ ਪੱਛੋਤਾਂਵਦਾ ਹੈਯਾਰੋ ਝੂਠ ਨਾ ਕਰੇ ਖੁਦਾ ਸੱਚਾ ਰੰਨਾ ਮੇਰੀਆਂ ਇਹ ਖਿਸਕਾਵਦਾ ਹੈਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ ਪੰਛੀ ਡੇਗਦਾ ਮਿਰਗ ਫਹਾਂਵਦਾ ਹੈਠਗ ਸੁੰਨੇ ਥਾਨੇਸਰੋਂ ਆਂਵਦੇ ਨੇ ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈਵਾਰਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ ਹੁਣੇ ਵੇਖ ਝਬੈਲ ਕਟਾਵਦਾ ਹੈ52. ਰਾਂਝੇ ਦੇ ਆਉਣੁਣ ਦੀ ਖਬਰਜਾ ਮਾਹੀਆਂ ਪਿੰਡ ਵਿੱਚ ਗੱਲ ਟੋਰੀ ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈਉਹਦੇ ਬੋਲਿਆਂ ਮੁਖ ਥੀ ਫੁਲ ਕਿਰਦੇ ਲਾਖ ਲਾਖ ਦਾ ਸੱਦ ਉਲਾਵਦਾ ਹੈਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ ਸੇਜ ਹੀਰ ਦੀ ਤੇ ਅੰਗ ਲਾਵੰਦਾ ਹੈਵਾਰਸ ਸ਼ਾਹ ਕਵਾਰੀਆਂ ਅਫਤਾਂ ਨੇਂ ਵੇਖ ਕੇਹਾ ਫਤੂਰ ਹੁਣ ਅਵੰਦਾ ਹੈ53. ਲੋਕਾਂ ਦਾ ਰਾਂਝੇ ਨੂੰ ਪੁੱਛਣਾਲੋਕਾਂ ਪੁੱਛਿਆ ਵੋ ਮੀਆਂ ਕੌਣ ਹੁੰਨਾਂ ਏਂ ਅੰਨ ਕਿਸੇ ਆਨ ਖਵਾਲਿਆ ਈਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ ਏਡ ਜਫਰ ਤੂੰ ਕਾਸ ਤੇ ਜਾਲਿਆ ਈਅੰਗ ਸਾਕ ਕਿਉਂ ਛਡ ਕੇ ਠੋਸ ਆਇਉਂ ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈਓਹਲੇ ਅੱਖੀਆਂ ਦੇ ਤੈਨੂੰ ਕਿਉਂ ਕੀਤਾ ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ54. ਰਾਂਝੇ ਦਾ ਓਥੋਂ ਤੁਰਨਾਂਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬ੍ਹਾ ਉਠ ਕੇ ਜਿਉ ਉਦਾਸ ਕੀਤਾਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉਤੇ ਖ਼ੂਬ ਵਛਾਵਨਾ ਰਾਸ ਕੀਤਾ।ਥੋੜੀ ਵਿੱਚ ਵਜਾਇ ਕੇ ਵੰਜ਼ਲੀ ਨੂੰ ਜਾ ਪਲੰਗ ਉਤੇ ਆਮ ਖਾਸ ਕੀਤਾਵਾਰਸ ਸ਼ਾਹ ਜਾਂ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜਟ ਨੇ ਨਾਸ ਕੀਤਾ55. ਹੀਰ ਦਾ ਆਉਣੁਣਾ ਤੇ ਗੁੱਸਾਲੈ ਕੇ ਸਠ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗਮਾਨ ਦੀ ਜੀਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀਕੁੜਤੀ ਸੂਹੇ ਦੀ ਹਿਕ ਦੇ ਨਾਲ ਫੱਬੀ ਹੋਸ਼ ਰਹੀ ਨਾ ਜ਼ਮੀ ਅਸਮਾਨ ਦੀ ਜੀਜਿਸ ਦੇ ਨਕ ਬੁਲਾਕ ਜਿਉਂ ਕੁਤਬ ਤਾਰਾ ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀਆ ਬੁੰਦਿਆ ਵਾਲੀਏ ਟਲੇਂ ਮੋਈਏ ਅੱਗੇ ਗਈ ਕੇਤੀ ਤੰਬੂ ਤਾਣਦੀ ਜੀਵਾਰਸ ਸ਼ਾਹ ਮੀਆ ਜੱਟੀ ਲੋੜ੍ਹ ਲੁੱਟੀ ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ56. ਹੀਰ ਦੇ ਰੂਪੂਪ ਦੀ ਤਾਰੀਫਕੇਹੀ ਹੀਰ ਦੀ ਕਰੇ ਤਾਅਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀਖੂਨੀ ਚੂੰਡੀਆ ਰਾਤ ਜਿਉ ਚੰਨ ਦਵਾਲੇ ਸੁਰਖ ਰੰਗ ਸ਼ਰਾਬ ਦਾ ਜੀਨੈਣ ਨਰਗਸੀ ਮਿਰਗ ਮਮੋਲੜੇ ਦੇ ਗੱਲ੍ਹਾਂ ਟਹਿਕੀਆ ਫੁਲ ਗੁਲਾਬ ਦਾ ਜੀਭਵਾਂ ਵਾਂਗ ਕਮਾਨ ਲਾਹੌਰ ਦਿੱਸੇਕੋਈ ਹੁਸਨ ਨਾ ਅੰਤ ਹਸਾਬ ਦਾ ਜੀਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀਖੁੱਲ੍ਹੀ ਤ੍ਰਿੰਜਨਾਂ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀਚਿਹਰੇ ਸੁਹਣੇ ਤੇ ਖਾਲ ਖ਼ਤ ਬਨਦੇ ਖ਼ੁਸ਼ਖਤ ਜਿਉਂ ਹਰਫ ਕਿਤਾਬ ਦਾ ਜੀਜਿਹੜੇ ਵੇਖਣੇ ਦੇ ਰੀਝਵਾਨ ਆਹੇ ਵੱਡਾ ਵਾਇਦਾ ਤਿਨ੍ਹਾਂ ਦੇ ਬਾਬ ਦਾ ਜੀਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ ਵਾਰਸ ਸ਼ਾਹ ਏਹ ਕੰਮ ਸਵਾਬ ਦਾ ਜੀ57 ਓਹੀ ਚਾਲੂਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ ਥੋਡੀ ਸੇਬ ਵਲਾਇਤੀ ਸਾਰ ਵਿੱਚੋਂਨਕ ਅਲਫ ਹੁਸੈਲੀ ਦਾ ਪਿਪਲਾ ਸੀ ਜ਼ੁਲਫ ਨਾਗ ਖ਼ਜ਼ਾਨੇ ਦੀ ਬਾਰ ਵਿੱਚੋਂਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂਲਖ਼ੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂਗਰਦਣ ਕੂੰਜ ਦੀ ਉਂਗਲਾਂ ਰੁਟਾਹ ਵਲੀਆਂ ਹਥ ਕੂਲਙੇ ਬਰਗ ਚਨਾਰ ਵਿੱਚੋਂਬਾਹਾਂ ਵੇਲਣੇ ਵੇਲੀਆਂ ਗੁਨ੍ਹ ਮੱਖਣ ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂਛਾਤੀ ਠਾਠ ਦੀ ਉਰ ਪਟ ਖਿਹਜ਼ ਸਿਊ ਬਲਖ ਦੇ ਚੁਣੇ ਅੰਬਾਰ ਵਿੱਚੋਂਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ ਪੇਟੂ ਮਖਮਲੀ ਖਾਸ ਸਰਕਾਰ ਵਿੱਚੋਂਕਾਫੂਰ ਸ਼ਨਾਹ ਸਰੀਨ ਬਾਂਕੇ ਸਾਕ ਹੁਸਨ ਵਸਤੂਨ ਪਹਾੜ ਵਿੱਚੋਂਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂਸ਼ਾਹ ਪਰੀ ਦੀ ਭੈਣ ਪੰਚ ਫੂਲ ਰਾਣੀ ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂਸੱਈਆਂ ਨਾਲ ਲਟਕਦੀ ਮਾਨ ਮੱਤੀ ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂਅਪਰਾਧ ਤੇ ਅਵਧ ਦਲਤ ਸਿਰੀ ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂਫਿਰੇ ਚਿਣਕਦੀ ਚਾਉ ਦੇ ਨਾਲ ਜੱਟੀ ਚੜ੍ਹਿਆ ਜ਼ਜ਼ਬ ਦਾ ਕਟਕ ਕੰਧਾਰ ਵਿੱਚੋਂਲੰਕ ਬਾਗ ਦੀ ਪਰੀ ਕਿ ਇੰਦਰਾਨੀ ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂਪੁਤਲੀ ਪੀਕਣੇ ਦੀ ਨਕਸ਼ ਰੋਮ ਵਾਲੇ ਲੱਧਾ ਪੁਰੇ ਨੇ ਚੰਦ ਉਜਾੜ ਵਿੱਚੋਂਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ ਜਿਵੇਂ ਕੂੰਜ ਤਰੰਗਲੀ ਡਾਰ ਵਿੱਚੋਂਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ ਨਿੱਕਲ ਦੌੜਿਆ ਉਰਦ ਬਾਜ਼ਾਰ ਵਿੱਚੋਂਵਾਰਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ58. ਮਲਾਹਾਂ ਤੇ ਸਖਤੀ ਤੇ ਉਨੁਨ੍ਹਾਂ ਦਾ ਉੱਤਰਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾ ਮਾਰ ਛਮਕਾਂ ਲਹੂ ਲੁਹਾਣ ਕੀਤੇਆਣ ਪਲੰਗ ਤੇ ਕੌਣ ਸਵਾਲਿਆ ਜੇ ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ ਕੋਈ ਅਸਾਂ ਨਾ ਏਹ ਮਿਹਮਾਨ ਕੀਤੇਚੈਂਚਰ ਹਾਰੀਏ ਰਬ ਤੋਂ ਡਰੀਂ ਮੋਈਏ ਅੱਗੇ ਕਿਸੇ ਨਾ ਏਡ ਤੂਫਾਨ ਕੀਤੇਏਸ ਇਸ਼ਕ ਦੇ ਨਸ਼ੇ ਨੇ ਨਢੀਏ ਨੀ ਵਾਰਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ59. ਉੱਤਰ ਹੀਰਜੌਨੀ ਕਮਲੀ ਰਾਜ ਦੇ ਚੂਚਕੇ ਦਾ ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਇਆਂ ਕਿਧਰੇ ਦੇਹ ਬਾਦਸ਼ਾਹ ਮੈਨੂੰਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ ਪਾਸ ਢੁਕਿ ਲਏ ਗਾ ਢਾ ਮੈਨੂੰਨਾਹੀਂ ਪਲੰਘ ਤੇ ਏਸ ਨੂੰ ਟਿਕਨ ਦੇਣਾ ਲਾ ਰਹੇਗਾ ਲਖ ਜੋ ਵਾਹ ਮੈਨੂੰਇਹ ਬੋਦਲਾ ਪੀਰ ਬਜ਼ਦਾਦ ਗੁੱਗਾ ਮੇਲੇ ਆਣ ਬੈਠਾ ਵਾਰਸ ਸ਼ਾਹ ਮੈਨੂੰ60. ਉਹੀ (ਚਲਦਾ)ਉਠੀਂ ਸੁੱਤਿਆ ਸੇਜ ਅਸਾਡੜੀ ਤੋਂ ਲੰਮਾ ਸੁੱਸਰੀ ਵਾਂਗ ਕੀ ਪਿਆ ਹੈਂ ਵੇਰਾਤੀਂ ਕਿਤੇ ਉਨੀਂਦਰਾ ਕੱਟਿੳਈ ਏਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇਸੁੰਞੀ ਦੇਖ ਨਖਸਮੜੀ ਸੇਜ ਮੇਰੀ ਕੋਈ ਆਹਲਕੀ ਆਨ ਢੈ ਪਿਆਂ ਹੈਂ ਵੇਕੋਈ ਤਾਪ ਕਸੁਰਤ ਕਿ ਜਿੰਨ ਲੱਗੋ ਇੱਕੇ ਡਾਇਨ ਕਿਸੇ ਭਖ ਲਿਆ ਹੈਂ ਵੇਵਾਰਸ ਸ਼ਾਹ ਤੂੰ ਜਿਊਂਦਾ ਘੂਕ ਸੁਤੋਂ ਇੱਕੇ ਮੌਤ ਆਈ ਮਰ ਗਿਆ ਹੈਂ ਵੇਔਖੇ ਲਫ਼ਜ਼ਾਂ ਦੇ ਮਾਅਨੇ51ਗਡਾ ਵਡ। ਜਣਾ ਖਣਾਨਏ। ਨਦੀਮਹਾਨਾ। ਦੋ ਨਦੀਆਂ ਦਾ ਸੰਘਮਸ਼ੀਰਨੀਆਂ। ਸਰਧਾ ਵਜੋਂ ਲਿਆਂਦੀ ਮਠਿਆਈਸੱਦ। ਆਵਾਜ਼52.ਮਾਹੀਆਂ। ਮਾਹੀ ਦਾ ਬਹੁ। ਵਚਨ, ਗਾਈਆਂ ਮੱਝਾਂ ਦੇ ਛੇੜੂਕਵਾਰੀਆਂ। ਨਵੀਆਂਫਤੂਰ। ਆਫਤ, ਖਰਾਬੀ53ਮਲੂਕ। ਸੁੰਦਰਜਫਰ ਜਾਲਣਾ। ਮੁਸੀਬਤ ਝੱਲਣੀਦੂਤੀਆਂ। ਚੁਜ਼ਲੀਆਂ54ਰਾਸ ਕੀਤਾ। ਵਿਛਾਇਆ ਹੋਇਆ55ਮੱਤੜੀ। ਮਧ ਮਾਤੀ, ਨਸ਼ਈਸੂਹਾ। ਕਸੁੰਭੇ ਨਾਲ ਰੰਗਿਆ ਸੂਹਾ ਕੱਪੜਾ, ਲਾਲਫਬੀ। ਸਜੀਬੁਲਾਕ। ਕੋਕਾਮੋਈਏ। ਮਰ ਜਾਣੀਏਕਿਬਰ। ਗਰੂਰ, ਹੰਕਾਰਲੋੜ੍ਹ ਲੁਟੀ। ਜਿਣਸੀ ਖਾਹਿਸ਼ ਦੀ ਸਿਖਰ56ਮਹਿਤਾਬ। ਚੰਦਸ਼ਹਾਬ। ਅੱਗ ਦੀ ਲਾਟਨਰਗਿਸੀ। ਨਰਗਿਸ ਦੇ ਫੁਲ ਵਰਗੇ, ਨਰਗਿਸ ਇੱਕ ਫੁਲ ਦਾ ਨਾਮ ਵੀ ਹੈ (ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪਿਹ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀ, ਦਾਵਰ ਪੈਦਾਤਲੂ ਏ ਇਸਲਾਮ, ਕੁੱਲੀਆਤ ਪੰਨਾ 248, ਇਕਬਾਲ)ਮਿਰਗ। ਹਿਰਨਕਮਾਨ ਲਾਹੌਰ। ਲਹੌਰ ਦੀ ਬਣੀ ਹੋਈ ਕਮਾਨ ਮਸ਼ਹੂਰ ਸੀਕਟਕ। ਫੌਜ ਦਾ ਹਮਲਾਖਾਲ। ਤਿਲਖਾਲ ਖਤ। ਨੈਣ ਨਕਸ਼ਲੈਲਾਤੁਲਕਦਰ। ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ ਜਿਸ ਦੀ ਪਰਵਾਨ ਹੋਈ ਦੁਆ (ਅਰਦਾਸ) ਤੇ ਇਬਾਦਤ ਇੱਕ ਹਜ਼ਾਰ ਸਾਲ ਦੀ ਬੰਦਗੀ ਬਰਾਬਰ ਹੁੰਦੀ ਹੈ।ਜ਼ਿਆਰਤ। ਦਰਸ਼ਨ, ਦੀਦਾਰਸਵਾਬ। ਪੁੰਨਯਾਕੂਤ। ਇੱਕ ਕੀਮਤੀ ਪੱਥਰ, ਲਾਅਲਸਾਰ। ਕਿਸੇ ਚੀਜ਼ ਦਾ ਅਰਕ, ਥਾਂਅਲਿਫ ਹੁਸੈਨੀ। ਹਜ਼ਰਤ ਅਲੀ ਦੀ ਉਹ ਤਲਵਾਰ ਜਿਹੜੀ ਉਨ੍ਹਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਪਾਸੋਂ ਮਿਲੀ ਸੀ, ਜਿਸ ਨਾਲ ਉਹ ਜੰਗ। ਏ। ਨਹਾਵੰਦ ਵਿੱਚ ਲੜੇ ਸਨ ਪਿਪਲਾ। ਤਲਵਾਰ ਦਾ ਅਗਲਾ ਨੋਕੀਲਾ ਸਿਰਾਖਜ਼ਾਨੇ ਦੀ ਬਾਰ। ਝੰਗ ਦੇ ਉੱਤਰ ਪੱਛਮ ਦਾ ਵੱਡਾ ਜੰਗਲ ਜਿਸ ਵਿੱਚ ਨਾਗ ਸ਼ੂਕਦੇ ਫਿਰਦੇ ਹਨ।ਬਾਰ। ਦਰਵਾਜ਼ਾਬਰਗ। ਪੱਤੇਗੰਗ ਧਾਰ। ਇੱਕ ਨਦੀ ਜਿਹੜੀ ਸਦਾ ਵਹਿੰਦੀ ਹੈ।ਖੇਹੰਣੂ। ਰੇਸ਼ਮ ਦੀ ਗੇਂਦਅੰਬਾਰ। ਢੇਰਹੌਜ਼। ਪਾਣੀ ਵਾਲਾ ਚਲਾਮੁਸ਼ਕ ਕੁੱਬਾ। ਕਸਤੂਰੀ ਦਾ ਬਣਿਆ ਹੋਇਆ ਗੁੰਬਦਪੇਡੂ। ਪੇਟਕਾਊਰ ਸ਼ਨਾਹ। ਚਿੱਟੇ ਰੰਗ ਦੀ ਤਰਨ ਵਾਲੀ ਮਸਕ।ਸਰੀਨ। ਚਿੱਤੜਸਾਕ। ਲੱਤ ਦੀ ਪਿੰਨੀਵਸਤੂਨ। ਉਹ ਪਹਾੜ ਜਿਹਨੂੰ ਕਟ ਕੇ ਫਰਹਾਦ ਨੇਸ਼ੀਰੀਂ ਲਈ ਦੁੱਧ ਦੀ ਨਹਿਰ ਕੱਢੀ ਸੀ।ਤੁੱਠੀਆਂ। ਖੁਸ਼ ਹੋਈਆਅਪਰਾਧ। ਕਸੂਰ, ਜੁਰਮਅਵਧ ਦਲਤ ਮਿਸਰੀ। ਮਿਸਰ ਦੀ ਬਣੀ ਹੋਈ ਤਲਵਾਰ ਜਿਹੜੀ ਸੂਰ ਨੂੰ ਵੀ ਕੱਟ ਕੇ ਟੁਕੜੇ ਟੁਕੜੇ ਕਰ ਦੇਵੇ।ਇੰਦਰਾਣੀ। ਇੰਦਰ ਦੀ ਰਾਣੀਪੇਖਣਾ। ਪੁਤਲੀ ਦਾ ਤਮਾਸ਼ਾਲੱਧਾ। ਲੱਭਾਤ੍ਰੰਗਲੀ। ਤ੍ਰੰਗਜ਼ੀਲ ਦੀ ਤਾਰ। ਅੰਤੜੀ ਦੀ ਬਣੀ ਹੋਈ ਤਾਰ ਜਿਹਦੇ ਵਿੱਚੋਂ ਬਹੁਤ ਦਰਦ ਭਰਿਆ ਸੰਗੀਤ ਨਿਕਲਦਾ ਹੈ। ਕਿਹਾ ਜਾਂਦਾ ਹੈ ਕਿ ਧਾਤ ਦੀ ਤਾਰ ਨਾਲੋਂ ਇਸ ਤਾਰ ਦੀ ਆਵਾਜ਼ ਵਧੇਰੇ ਦਰਦਨਾਕ ਹੁੰਦੀ ਹੈ।ਕਿਜ਼ਲਬਾਸ਼। ਲਾਲ ਟੋਪੀ ਵਾਲਾ ਅਫਗਾਲੀ ਸਪਾਹੀ ਜਿਸ ਦੇ ਸਿਰ ਉਤੇ ਬਾਰਾਂ ਨੁੱਕਰੀ ਲਾਲ ਟੋਪੀ ਹੁੰਦੀ ਸੀ।ਉਰਦ ਬਜ਼ਾਰ। ਉਰਦੂ ਬਾਜ਼ਾਰ ਛਾਉਣੀਪੰਜ ਫੂਲ ਰਾਣੀ। ਰਾਜਾ ਰੂਪ ਚੰਦਰ ਦੀ ਲੋਕ ਕਥਾ ਦੀ ਬਹੁਤ ਸੁੰਦਰ ਲਾਇਕਾ ਜਿਹਦੇ ਰੂਪ ਅਤੇ ਸੁਹੱਪਣ ਨਾਲ ਹਨ੍ਹੇਰੇ ਵਿੱਚ ਚਾਨਣ ਹੋ ਜਾਂਦਾ ਸੀ। ਇਹਦਾ ਭਾਰ ਕੇਵਲ ਪੰਜਾਂ ਫੁੱਲਾਂ ਬਰਾਬਰ ਸੀ।59ਜੌਨੀ। ਬਾਹਰਲੇ ਦੇਸ਼ਾਂ ਦੀ ਹਮਲਾ ਆਵਰ ਔਰਤਬੋਦਲਾ। ਪਾਗਲ ਭਾਵ ਹਲਕੇ ਹੋਏ ਕੁੱਤੇ ਦੇ ਵੱਢੇ ਦਾ ਇਲਾਜ ਕਰਨ ਵਾਲਾ। ਸਾਹੀਵਾਲ ਦੇ ਇਲਾਕੇ ਵਿੱਚ ਬੋਦਲੇ ਫਕੀਰ ਦੀ ਬਹੁਤ ਮਾਨਤਾ ਸੀ।ਪੀਰ ਬਗਦਾਦ। ਸਈਅੱਦ ਅਬਦੁਲਕਾਦਰ ਜੇਲਾਨੀ ਜਿਹਦੀ ਬਾਬਤ ਮਸ਼ਹੂਰ ਹੈ ਕਿ ਉਨ੍ਹਾਂ ਨੇ ਬਾਰਾਂ ਸਾਲਾਂ ਦਾ ਡੁਬਿਆ ਬੇੜਾ ਪਾਰ ਉਤਾਰ ਦਿੱਤਾ ਸੀ।60ਲੁੜ੍ਹ ਜਣਾ। ਡੁਬ ਜਾਣਾਆਹਲਕ। ਸੁਸਤੀਕਸਰਤ। ਬੇਸੁਰਤ, ਬੇਹੋਸ਼, ਸੁਰਤ ਦਾ ਉਲਟ ਭਖ ਲਿਆ। ਖਾ ਲਿਆ
More