ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੬੧-੭੦
61. ਰਾਂਝੇ ਦੀ ਬੇਪੇਪਰਵਾਹੀ, ਹੀਰ ਦਾ ਗੁੱਸਾ ਅਤੇ ਹੀਰ ਨੂੰ ਰਾਂਝੇ ਦਾ ਉੱਤਰਕਰਕੇ ਮਾਰੋ ਹੀ ਮਾਰ ਤੇ ਪਕੜ ਛਮਕਾਂ ਪਰੀ ਆਦਮੀ ਤੇ ਕਹਿਰਬਾਨ ਹੋਈਰਾਂਝੇ ਉਠ ਕੇ ਆਖਿਆ ਵਾਹ ਸੱਜਨ ਹੀਰ ਹੱਸ ਕੇ ਤੇ ਮਿਹਰਬਾਨ ਹੋਈਕਛੋ ਵੰਝਲੀ ਕੰਨ ਦੇ ਵਿੱਚ ਵਾਲਾ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈਭਿੰਨੇ ਵਾਲ ਚੂਨੇ ਬੈਨੀ ਚੰਦ ਰਾਂਝਾ ਨੈਨ ਕੱਜਲੇ ਦੀ ਘਮਸ਼ਾਨ ਹੋਈਸੂਰਤ ਯੂਸਫ ਵੇਖ ਤੈਮੂਸ ਬੇਟੀ ਸਨੇ ਬਾਲਕੇ ਬਹੁਤ ਹੈਰਾਨ ਹੋਈਨੈਨ ਮਸਤ ਕਲੇਜੜੇ ਵਿੱਚ ਧਾਨੇ ਹੀਰ ਘੋਲ ਘੱਤੀ ਕੁਰਬਾਨ ਹੋਈਆਇ ਬਜ਼ਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕਿਰਬਾਨ ਕਮਾਨ ਹੋਈਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈਰੂਪ ਜੱਟ ਦਾ ਵੇਖ ਕੇ ਜਾਗ ਲਧੀ ਹੀਰ ਵਾਰ ਘਤੀ ਸਰਗਰਦਾਨ ਹੋਈਵਾਰਸ ਸ਼ਾਹ ਨਾ ਥਾਉਂ ਦਮ ਮਾਰਨੇ ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ62. ਉੱਤਰ ਰਾਂਝਾਰਾਂਝਾ ਆਖਦਾ ਇਹ ਜਹਾਨ ਸੁਫਨਾ ਪਰ ਜਾਵਣਾ ਹੈ ਮਤਵਾਲੀਏ ਨੀਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ ਆਏ ਗਏ ਮੁਸਾਫਰਾਂ ਪਾਲੀਏ ਜੀਏਡਾ ਹੁਸਨ ਦਾ ਨਾ ਗੁਮਾਨ ਕੀਜੇ ਏਹ ਲੈ ਪਲੰਗ ਹਈ ਸਣੇ ਨਹਾਲੀਏ ਨੀਅਸਾਂ ਰੱਬ ਦਾ ਆਸਰਾ ਰੱਖਿਆ ਏ ਉੱਠ ਜਵਾਨਾਂ ਹੈ ਨੈਨਾਂ ਵਾਲੀਏ ਨੀ63. ਉੱਤਰ ਹੀਰਅਜੀ ਹੀਰ ਤੇ ਪਲੰਗ ਸਭ ਥਾਉਂ ਤੇਰੇ ਘੋਲ ਘੱਤੀਆਂ ਜਿਊੜਾ ਵਾਰਿਆ ਈਨਾਹੀਂ ਗਾਲ ਕੱਢੀ ਹੱਥ ਜੋੜਨੀ ਹਾਂ ਹਥ ਲਾ ਨਾਹੀਂ ਤੈਨੂੰ ਮਾਰਿਆ ਈਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆਂ ਈਅਸਾਂ ਹਸ ਕੇ ਆਨ ਸਲਾਮ ਕੀਤਾ ਆਖ ਕਾਸ ਨੂੰ ਮਕਰ ਪਸਾਰਿਆ ਈਸੁੰਞੇ ਪਰ੍ਹੇ ਹਨ ਤ੍ਰਿੰਜਨੀਂ ਚੈਨ ਨਾਹੀਂ ਅਲਾਹ ਵਾਲਿਆ ਵੋ ਸਾਨੂੰ ਤਾਰਿਆ ਈਵਾਰਸ ਸ਼ਾਹ ਸ਼ਰੀਕ ਹੈ ਕੌਣ ਓਸਦਾ ਜਿਸ ਦਾ ਰੱਬ ਨੇ ਕੰਮ ਸਵਾਰਿਆ ਈ64. ਉੱਤਰ ਰਾਂਝਾਮਾਨ ਮੱਤੀਏ ਰੂਪ ਗੁਮਾਨ ਭਰੀਏ ਅਟਖੀਲੀਏ ਰੰਗ ਰੰਗੀਲੀਏ ਨੀਆਸ਼ਕ ਭੌਰ ਫਕੀਰ ਤੇ ਨਾਗ ਕਾਲੇ ਬਾਝ ਮੰਤਰੋਂ ਮੂਲ ਨਾ ਕੀਲੀਏ ਨੀਏਹ ਜੋਬਨਾ ਠਗ ਬਾਜ਼ਾਰ ਦਾ ਈ ਟੂਨੇ ਹਾਰੀਏ ਛੈਲ ਛਬੀਲੀ ਨੀਤੇਰੇ ਪਲੰਘ ਦਾ ਰੂਪ ਨਾ ਰੰਗ ਘਟਿਆ ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਆਂ ਨੀਵਾਰਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਲੀ65. ਰਾਂਝੇ ਤੋ ਹਾਲ ਪੁੱਛੱਛਣਾਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਵੇਖਾਂ ਕਿਦੋਂ ਆਵਨਾ ਏਂਕਿਸ ਮਾਨ ਮੱਤੀ ਘਰੋਂ ਕਢਿਉਂ ਤੂੰ ਜਿਸ ਵਾਸਤੇ ਫੇਰੀਆਂ ਪਾਵਨਾ ਏਕੌਣ ਛਡ ਆਇਉਂ ਪਿੱਛੇ ਮਿਹਰਵਾਨ ਜਿਸ ਦੇ ਵਾਸਤੇ ਪੱਛੋਤਾਵਨਾ ਏਂਕੌਣ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜ਼ਾਤ ਦਾ ਕੌਣ ਸਦਾਵਨਾਂ ਏਤੇਰੇ ਵਾਰਨੇ ਚੋਖਨੇ ਹੁੰਨੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਨਾ ਏਂਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏਵਾਰਸ ਸ਼ਾਹ ਚੁਹੀਕ ਜੇ ਨਵੀਂ ਚੂਪੇਂ ਸਭੇ ਭੁਲ ਜਾਨੀ ਜਿਹੜੀਆਂ ਗਾਵਨਾਂ ਏ66. ਉੱਤਰ ਰਾਂਝਾਤੁਸਾਂ ਜਿਹੇ ਮਾਅਸ਼ੂਕ ਜੇ ਥੀਂਨ ਰਾਜ਼ੀ, ਮੰਗੂ ਨੈਨਾਂ ਦੀ ਧਾਰ ਵਿੱਚ ਚਾਰੀਏ ਨੀਨੈਨਾਂ ਤੇਰਿਆਂ ਦੇ ਅਸੀਂ ਚਾਕ ਲੱਗੇ ਜਿਵੇਂ ਜਿਉ ਮੰਨੇ ਤਿਵੇਂ ਸਾਰੀਏ ਨੀਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ ਕੋਈ ਬੈਠ ਵਿਚਾਰ ਵਿਚਾਰੀਏ ਨੀਗੱਲ ਘਤ ਜੰਜਾਲ ਕੰਗਾਲ ਮਾਰੇਂ ਜਾਂ ਤ੍ਰਿੰਜਨੀਂ ਵੜੇਂ ਕਵਾਰੀਏ ਨੀ67. ਉੱਤਰ ਹੀਰਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤ੍ਰਿੰਜਨਾਂ ਨਾਲ ਸਹੇਲੀਆਂ ਦੇਹੋਸਨ ਨਿਤ ਬਹਾਰਾਂ ਤੇ ਰੰਗ ਘਨੇ ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇਸਾਨੂੰ ਰੱਬ ਨੇ ਜੁਗ ਮਿਲਾਇ ਦਿੱਤਾ ਭੁੱਲ ਗਏ ਪਿਆਰ ਅਰਬੇਲੀਆਂ ਦੇਦਿਨੇ ਬੇਲਿਆਂ ਦੇ ਵਿੱਚ ਕਰੇਂ ਮੌਜਾਂ ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ68. ਉੱਤਰ ਰਾਂਝਾਨਾਲ ਨੱਢੀਆਂ ਘਿਨ ਚਰਖੜੇ ਨੂੰ ਤੁਸਾਂ ਬੈਠਨਾ ਵਿੱਚ ਭੰਡਾਰ ਹੀਰੇਅਸੀਂ ਰੁਲਾਂ ਗੇ ਆਨ ਕੇ ਵਿੱਚ ਵਿਹੜੇ ਸਾਡੀ ਕੋਈ ਨਾ ਲਏ ਗਾ ਸਾਰ ਹੀਰੇਟਕੇ ਰੁਲਾਂ ਗੇ ਵਿਹੜਿਉਂ ਕਢ ਛੱਡੇਂ ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇਸਾਡੇ ਨਾਲ ਜੇ ਤੋੜ ਨਿਬਾਹਨੀ ਹੈਂ ਸੱਚਾ ਦੇ ਖਾਂ ਕੌਲ ਕਰਾਰ ਹੀਰ69. ਉੱਤਰ ਹੀਰਮੈਨੂੰ ਬਾਬਲੇ ਦੀ ਸੌਂਹ ਰਾਂਝਨਾ ਵੇ ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂਤੇਰੇ ਬਾਝ ਤੁਆਮ ਹਰਾਮ ਮੈਨੂੰ ਤੁਧ ਬਾਝ ਨਾ ਨੈਨ ਨਾ ਅੰਗ ਜੋੜਾਂਖ਼ਾਜਾ ਖਿਜ਼ਰ ਥੇ ਬੈਠ ਕੇ ਕਸਮ ਖਾਧੀ ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂਕੁਹੜੀ ਹੋ ਕੇ ਨੈਨ ਪਰਾਨ ਜਾਵਨ ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ70. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕੱਕਾ ਕਰਨਾਚੋਤਾ ਮੁਆਮਲੇ ਪੈਣ ਤੇ ਛੱਡ ਜਾਏਂ ਇਸ਼ਕ ਜਾਲਨਾ ਖਰਾ ਦੁਹੇਲੜਾ ਜੀਸਚ ਆਖਣਾ ਦੀ ਈ ਹੁਣੇ ਆਖ ਮੈਨੂੰ ਏਹੋ ਸਚ ਤੇ ਝੂਠ ਦਾ ਵੇਲੜਾ ਈਤਾਬ ਇਸ਼ਕ ਦੀ ਝੱਲਣੀ ਖਰੀ ਔਖੀ ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈਏਥੋਂ ਛਡ ਈਮਾਨ ਜੇ ਨੱਸ ਜਾਸੇਂ ਅੰਤ ਰੋਜ਼ ਕਿਆਮਤੇ ਮੇਲੜਾ ਈਔਖੇ ਲਫ਼ਜ਼ਾਂ ਦੇ ਮਾਅਨੇ61ਬੇਨੀ ਚੰਦ। ਬੇਨੀ ਭਗਤਤੀਮੂਸ ਬੋਟੀ। ਜ਼ੁਲੇਖਾ, ਉਸ ਦੇ ਬਾਪ ਦਾ ਨਾਂ ਤੀਮੂਸ ਸੀ।ਮਾਲਕੇ। ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਦੇ ਨਾਮ ਬਸ਼ਰਾ ਅਤੇ ਮਾਮਲ ਸਨ ਜਿਨ੍ਹਾਂ ਦਾ ਆਕਾ (ਮਾਲਕ) ਮਾਲਕ ਜ਼ੁਅਰ ਬਿਨ ਮਿਸਰ ਸੀ।ਧਾਨੇ। ਧਸੇ ਹੋਏਕਿਰਬਾਨ। ਕਮਾਨ ਰੱਖਣ ਵਾਲਾ ਕਮਾਨਦਾਨਜਾਗ ਲੱਧੀ। ਜਾਗ ਉੱਠੀਸਰਗਰਦਾਨ। ਹੈਰਾਨ, ਪਰੇਸ਼ਾਨ62ਮਤਵਾਲੀ। ਮਸਤਲਾਜ਼ਮ। ਜ਼ਰੂਰੀਹਈ। ਹੈ, ਆਹ ਪਿਆ ਹੈਨਿਹਾਲੀ। ਲੇਫ63ਕੋੜਮਾ। ਸਾਰਾ ਪਰਵਾਰ, ਖ਼ਾਨਦਾਨਸ਼ਰੀਕ। ਸਾਥੀ, ਉਹਦੇ ਜਿਹਾ64ਸ਼ਹਦਿਆਂ। ਕਮਜ਼ੋਰਾਂਬਖੀਲੀ। ਕੰਜੂਸੀ, ਨਾਮਿਹਰਬਾਨੀ, ਜ਼ਿਆਦਤੀ ਬਿਨ ਕਾਰਦੋਂ। ਛੁਰੀ ਜਾਂ ਕਟਾਰੀ ਦੇ ਬਜ਼ੈਰ65ਵਾਟ। ਰਾਹਮੰਗੂ। ਚੌਣਾ, ਗਾਵਾਂ ਮੱਝਾਂਚਾਕ। ਚਾਕਰ, ਘਟੀਆ ਨੌਕਰਚਹੀਕ। ਇੱਕ ਗੁਲਾਬੀ ਰੰਗ ਦੀ ਕਾਹੀ, ਦਰਿਆਵਾਂ ਦੇ ਕੰਢੇ ਤੇ ਹੁੰਦੀ ਹੈ ਅਤੇ ਮਾਲ ਡੰਗਰ ਇਸ ਨੂੰ ਬੜੇ ਸ਼ੌਕ ਨਾਲ ਖਾਂਦਾ ਹੈ, ਮੋਢੇ ਕਮਾਦ ਦੀ ਗੰਨੀ ਨੂੰ ਵੀ ਚਹੀਕ ਆਖਦੇ ਹਨ।66ਜੰਜਾਲ। ਮੁਸੀਬਤਕੰਗਾਲ। ਗਰੀਬ67ਬੇਲੀ। ਦੋਸਤ, ਯਾਰਅਰਬੇਲੀ। ਅਲਬੇਲੀ68ਭੰਡਾਰ। ਸਟੋਰ, ਤ੍ਰਿੰਜਨ, ਛੋਪੇ ਪਾਉਣ ਦੀ ਥਾਂਸਾਰ। ਖ਼ਬਰ, ਤੰਦਰੁਸਤ ਕੀ ਦੁਖ ਦੀ ਸਾਰ ਜਾਣੇ, ਦੁਖ ਪੁਛ ਲਾ ਕਿਸੇ ਬੀਮਾਰ ਕੋਲੋਂ।ਟਕੇ ਘਿਨ ਕੇ। ਖਰਾਜ ਲੈ ਕੇ, ਕੰਮ ਕੱਢ ਕੇ69ਖਵਾਜਾ ਖਿਜ਼ਰ। ਖ਼ਿਜ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ, ਖਵਾਜ਼ਾ ਖਿਜ਼ਰ, ਖੁਦਾ ਦਾ ਇੱਕ ਨਬੀ ਜਿਹੜਾ ਹਜ਼ਰਤ ਮੂਸਾ ਦੇ ਸਮੇਂ ਹੋਇਆ। ਇਹ ਪਾਣੀਆਂ ਦਾ ਪੀਰ ਮੰਨਿਆ ਜਾਂਦਾ ਹੈ ਤੇ ਮਲਾਹ ਇਹਦੇ ਨਾਮ ਦਾ ਦੀਵਾ ਬਾਲਦੇ ਹਨ ਅਤੇ ਨਿਆਜ਼ਾਂ ਵੰਡਦੇ ਹਨ। ਖ਼ਿਜ਼ਰ ਭੁੱਲਿਆਂ ਨੂੰ ਰਾਹ ਦੱਸਣ ਵਾਲਾ ਪੀਰ ਹੈ।ਲੋੜਾਂ। ਲੱਭਾਂ70ਜਾਲਣਾ। ਸਹਿਣਾਦੁਹੇਲੜਾ। ਔਖਾ, ਮੁਸ਼ਕਲਤਾਬ। ਗਰਮੀ, ਤਕਲੀਫ
More