ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੭੧-੮੦
71. ਉੱਤਰ ਹੀਰਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ ਮਾਲ ਜਿਊ ਤੇਰੇ ਉਤੋਂ ਵਾਰਿਆ ਈਪਾਸਾ ਜਾਣ ਕੇ ਸੀਸ ਮੈਂ ਲਾਈ ਬਾਜ਼ੀ ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈਰਾਂਝਾ ਜਿਉ ਦੇ ਵਿੱਚ ਯਕੀਨ ਕਰਕੇ ਮਿਹਰ ਚੂਚਕੇ ਕੋਲ ਸਧਾਰਿਆ ਈਅੱਗੇ ਪੈਂਚਣੀ ਹੋ ਕੇ ਹੀਰ ਚੱਲੀ ਕੋਲ ਰਾਂਝੇ ਨੂੰ ਜਾ ਖਲਿਆਰਿਆ ਈ72. ਹੀਰ ਨੇ ਆਪਣੇ ਬਾਪ ਤੋ ਸਲਾਹ ਪੁਛੁਛਣੀਹੀਰ ਜਾ ਕੇ ਆਖਦੀ ਬਾਬਲਾ ਵੇ ਤੇਰੇ ਨਾਉਂ ਤੋ ਘੋਲ ਘੁਮਾਈਆਂ ਮੈਂਜੱਸ ਆਪਣੇ ਰਾਜ ਦੇ ਹੁਕਮ ਅੰਦਰ ਵਿੱਚ ਸਾਂਦਲੇ ਬਾਰ ਖਡਾਈਆਂ ਮੈਂਲਾਸਾਂ ਪੱਟ ਦੀਆਂ ਪਾ ਕੇ ਬਾਜ਼ ਕਾਲੇ ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂਮੇਰੀ ਜਾਨ ਬਾਬਲ ਜਿਵੇਂ ਧਵਲ ਰਾਜਾ ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ73. ਹੀਰ ਦੇ ਬਾਪ ਦਾ ਉੱਤਰਬਾਪ ਹਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡਾ ਕਿਤ ਸਰਕਾਰ ਦਾ ਹੈਹੱਥ ਲਾਇਆ ਪਿੰਡੇ ਤੇ ਦਾਜ਼ ਪੈਂਦਾ ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈਮਾਲ ਆਪਣਾ ਜਾਨ ਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਵਗਾਰ ਦਾ ਹੈਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈਦਿਸੇ ਨੂਰ ਅੱਲਾਹ ਦਾ ਮੁਖੜੇ ਤੇ ਮਨੋਂ ਰਬ ਹੀ ਰਬ ਚਤਾਰਦਾ ਹੈ74. ਹੀਰ ਦੇ ਬਾਪ ਦਾ ਪੁੱਛੱਛਣਾਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀਕੀਕੂ ਰਿਜ਼ਕ ਤੇ ਆਬ ਉਦਾਸ ਕੀਤਾ ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀਫੌਜਦਾਰ ਵਾਂਗੂੰ ਕਰ ਕੂਚ ਧਾਣਾ ਮਾਰ ਜਿਉਂ ਨਕਾਰੇ ਤੇ ਚੋਟ ਹੈ ਨੀਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ75. ਹੀਰ ਨੇ ਬਾਪ ਨੂੰ ਦੱਸੱਸਣਾਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀਉਹਦਾ ਬੂਪੜਾ ਮੁਖ ਤੇ ਨੈਨ ਨਿਮ੍ਹੇ ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ ਸਖ਼ੀ ਜਿਉ ਦਾ ਨਹੀਂ ਬਖ਼ੀਲ ਹੈ ਜੀਗੱਲ ਸੁਹਨੀ ਪਰ੍ਹੇ ਦੇ ਵਿੱਚ ਕਰਦਾ ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ76. ਹੀਰ ਦਾ ਉੱਤਰਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਣੇ ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇਪਾੜ ਚੀਰ ਕਰ ਜਾਂਦਾਇ ਦੇਸੋਂ ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇਕਿਸ ਗੱਲ ਤੋਂ ਰੁਸਕੇ ਉਠ ਆਇਆ ਕੀਕਰ ਬੋਲਿਆ ਨਾਲ ਭਰਜਾਈਆਂ ਦੇਵਾਰਸ ਸ਼ਾਹ ਦੇ ਨਾਲ ਬੇ ਸ਼ੌਕ ਆਇਆ ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।77. ਮਾਂ ਬਾਪ ਅੱਗੱਗੇ ਰਾਂਝੇ ਦੀ ਸਿਫਤਲਾਈ ਹੋਇ ਕੇ ਮੁਆਮਲੇ ਦੱਸ ਦੇਂਦਾ ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇਘਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ ਠੰਡ ਪਾਂਵਦਾ ਵਿੱਚ ਬਖੇੜਿਆਂ ਦੇਸਭ ਰਹੀ ਰੋਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇਸੈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ ਜਿੱਥੇ ਨਿਤ ਪੌਂਦੇ ਲਖ ਬੇੜ੍ਹਿਆਂ ਦੇ78. ਹੀਰ ਨੂੰ ਉੱਤਰਤੇਰ ਆਖਣਾ ਅਸਾਂ ਮਨਜ਼ੂਰ ਕੀਤਾ ਮਹੀਂ ਦੇ ਸੰਭਾਲ ਕੇ ਸਾਰੀਆਂ ਨੀਖ਼ਬਰਦਾਰ ਰਹੇ ਮਝੀਂ ਵਿੱਚ ਖੇੜਾ ਬੇਲੇ ਵਿੱਚ ਮਸੀਬਤਾਂ ਭਾਰੀਆਂ ਨੀਰਲਾ ਕਰੇ ਨਾਹੀਂ ਨਾਲ ਖੰਦਿਆਂ ਦੇ ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀਮਤਾਂ ਖੇਡ ਰੁੱਝੇ ਖਿੜ ਜਾਨ ਮਝੀਂ ਹੋਵਣ ਪਿੰਡ ਦੇ ਵਿੱਚ ਖੁਆਰੀਆਂ ਨੀ79. ਹੀਰ ਨੇ ਮਾਂ ਨੂੰ ਖਬਰ ਦੱਸੱਸੀਪਾਸ ਮਾਉਂ ਦੇ ਨਢੜੀ ਗੱਲ ਕੀਤੀ ਮਾਹੀ ਮਝੀਂ ਦਾ ਆਨ ਕੇ ਛੇੜਿਆ ਮੈਂਨਿਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਏਹ ਝਗੜਾ ਚਾ ਨਬੇੜਿਆ ਮੈਂਸੁੰਞਾ ਨਿਤ ਰੁਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ80. ਰਾਂਝੇ ਨੂੰ ਹੀਰ ਦਾ ਉੱਤਰਮੱਖਣ ਖੰਡ ਪਰਵਾਨੇ ਖਾ ਮੀਆਂ ਮਹੀਂ ਛੇੜ ਦੇ ਰਬ ਦੇ ਆਸਰੇ ਤੇਹੱਸਨ ਗੱਭਰੂ ਰਾਂਝਿਆ ਜਾਲ ਮੀਆਂ ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇਹੀਰ ਆਖਦੀ ਰਬ ਰੱਜ਼ਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ ਆਪ ਹੋ ਬੈਸੇਂ ਇੱਕ ਪਾਸੜੇ ਤੇਔਖੇ ਲਫ਼ਜ਼ਾਂ ਦੇ ਮਾਅਨੇ71ਪਾਸਾ। ਸ਼ਤਰੰਜਲਾਈ ਬਾਜ਼ੀ। ਦਾਉ ਤੇ ਲਾ ਦਿੱਤਾਸਧਾਰਿਆ। ਚਲਾ ਗਿਆਪੈਂਚਨੀ। ਸਰਦਾਰਨੀ, ਚੌਧਰਾਨੀ72ਸਾਂਦਲ ਬਾਰ। ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾਲਾਸਾਂ। ਰੱਸੇਪਟ। ਰੇਸ਼ਮਪੀਂਘਈਆਂ। ਚੜ੍ਹਾਈਆਂ, ਝੂਟੀਆਂ।ਧਵਲ। ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀਹੋਈ ਹੈ। (ਧਵਲੇ ਉਤੇ ਕੀਤਾ ਭਾਰ। ਜਪ ਜੀ ਸਾਹਿਬ)73ਦਰਕਾਰ। ਕੰਮ ਦਾ, ਲੋੜਕੋਟ। ਕਿਲ੍ਹਾਹੋਂਗ। ਹੂੰਗਾ ਮਾਰ ਕੇ74ਅਕਲ ਸ਼ਊਰ। ਸੂਝ ਬੂਝਰਿਜ਼ਕ ਤੇ ਆਬ। ਰੋਟੀ ਪਾਣੀਧਾਨਾ। ਕੀਤਾਤ੍ਰੋਟ। ਥੁੜ, ਘਾਟ75ਅਸੀਲ। ਅੱਛੀ ਨਸਲ ਦਾਬੂਪੜਾ। ਭੋਲਾਬਖੀਲ। ਕੰਜੂਸਲਾਈ। ਸਾਲਸ, ਪੰਚਾਇਤੀ76ਵਿਲਾਵੜੇ। ਦਲਾਸੇ77ਮੁਨਸਫ। ਇਨਸਾਫ ਕਰਨ ਵਾਲਾਫੇੜੇ। ਝਗੜੇਵਰ੍ਹੀ। ਰੱਸੀਪਾੜ। ਟੱਕ (ਕਹੀ ਆਦਿ ਦੇ)ਧਾੜਾ। ਡਾਕੂਆਂ ਵੱਲੋਂ ਕੀਤੀ ਲੁੱਟ ਰਹੀ ਰੋਨੀ। ਇਕੱਲੀ ਰਹੀਹੇੜੀਆਂ। ਸ਼ਿਕਾਰੀਆਂਬੇੜ੍ਹੇ। ਲੜਾਈ ਝਗੜੇ78ਖੇੜਾ। ਪਿੰਡਖੰਧਿਆਂ। ਖੰਧੇ ਦਾ ਬਹੁ। ਵਚਨ, ਚੋਣਾ80ਕਾਸੜੇ। ਭਾਂਡੇਰੱਜ਼ਾਕ। ਰਿਜ਼ਕ ਦੇਣ ਵਾਲਾ
More