ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੮੧-੯੦
81. ਰਾਂਝਾ ਬੇਲੇ ਨੂੰ ਗਿਆ, ਉਥੱਥੇ ਪੰਜੰਜਾਂ ਪੀਰਾਂ ਨਾਲ ਮੁਲੁਲਾਕਾਤਬੇਲੇ ਰਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂਉਹਦੀ ਨੇਕ ਸਾਇਤ ਰਜੂਹ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂਬੱਚਾ ਖਾ ਚੂਰੀ ਚੋ ਮਝ ਬੂਰੀ ਜਿਊ ਵਿੱਚ ਨਾ ਹੋ ਦਿਲਗੀਰ ਮੀਆਂਕਾਈ ਨਢੜੀ ਸੋਹਨੀ ਕਰੇ ਬਖ਼ਸ਼ਸ਼ ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈ ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ82. ਪੀਰਾਂ ਨੇ ਜੁਦੁਦਾ ਜੁਦੁਦਾ ਮੁਰੁਰਾਦ ਬਖਸ਼ਣੀਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ ਮੁਲਤਾਨ ਦਾ ਜ਼ਿਕਰੀਆ ਪੀਰ ਨੂਰੀਹੋਰ ਸਈਅੱਦ ਜਲਾਲ ਬੁਖ਼ਾਰੀਆਂ ਸੀ ਅਤੇ ਲਾਅਲ ਸ਼ਹਿਬਾਜ਼ ਬਿਹਸ਼ਤ ਹੂਰੀਤੁੱਰਾ ਖ਼ਿਜ਼ਰ ਰੂਮਾਲ ਸ਼ੱਕਰ ਗੰਜ ਦਿੱਤਾ ਅਤੇ ਮੁੰਦਰਾਂ ਲਾਅਲ ਸ਼ਹਿਬਾਜ਼ ਨੂਰੀਖੰਜਰ ਸਈਅੱਦ ਜਲਾਲ ਬੁਖੀਏ ਨੇ ਖੂੰਡੀ ਜ਼ਿਕਰੀਏ ਪੀਰ ਨੇ ਹੱਕ ਬੂਰੀਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ ਨਾਹੀਂ ਜਾਨਣੀ ਅਸਾਂ ਥੀਂ ਪਲਕ ਦੂਰੀ83. ਹੀਰ ਭੱਤਾ ਲੈ ਕੇ ਬੇਲੇ ਨੂੰਹੀਰ ਚਾ ਭੱਤਾ ਖੰਡ ਖੀਰ ਮੱਖਣ ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ ਰੋ ਰੋ ਆਪਣਾ ਹਾਲ ਵੰਜਾਵੰਦੀ ਹੈਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ ਬਾਸ ਚੂਰੀ ਦੀ ਬੇਲਿਉਂ ਆਂਵੰਦੀ ਹੈਵਾਰਸ ਸ਼ਾਹ ਮੀਆਂ ਦੇਖੋ ਟੰਗ ਲੰਗੀ ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ84. ਕੈਦੋ ਰਾਂਝੇ ਕੋਲਹੀਰ ਗਈ ਜਾਂ ਨਦੀ ਵਲ ਲੈਣ ਪਾਣੀ ਕੈਦੋ ਆਨ ਕੇ ਮੁਖ ਦਿਖਾਵਾਂਦਾ ਹੈਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ ਆਨ ਸਵਾਲ ਖ਼ੁਦਾ ਦਾ ਪਾਂਵਦਾ ਹੈਰਾਂਝੇ ਰੁਗ ਭਰ ਕੇ ਚੂਰੀ ਚਾ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਵੰਦਾ ਹੈਰਾਂਝਾ ਹੀਰ ਨੂੰ ਪੁੱਛਦਾ ਇਹ ਲੰਗਾ ਹੀਰੇ ਕੌਣ ਫਕੀਰ ਕਿਸ ਧਾਉਂ ਦਾ ਹੈਵਾਰਸ ਸ਼ਾਹ ਮੀਆਂ ਜਿਵੇਂ ਪੁਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ85. ਉੱਤਰ ਹੀਰਹੀਰ ਆਖਿਆ ਰਾਂਝਨਾ ਬੁਰਾ ਕੀਤੇ ਸਾਡਾ ਕੰਮ ਹੈ ਨਾਲ ਵੀਰਾਈਆਂ ਦੇਸਾਡੇ ਖੋਜ ਨੂੰ ਤਕ ਕੇ ਕਰੇ ਚੁਜ਼ਲੀ ਦਿਨੇਂ ਰਾਤ ਹੈ ਵਿੱਚ ਬੁਰਿਆਈਆਂ ਦੇਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘਤਦਾ ਵਿੱਚ ਕੁੜਮਾਈਆਂ ਦੇਬਾਬਾਲ ਅੰਮੜੀ ਥੇ ਜਾ ਠਿਠ ਕਰਸੀ ਜਾ ਆਖਸੀ ਪਾਸ ਭਰਜਾਈਆਂ ਦੇ86. ਹੀਰ ਦਾ ਉੱਤਰ (ਚਲਦਾ)ਹੀਰ ਆਖਿਆ ਰਾਂਝਨਾ ਬੁਰੀ ਕੀਤੇ ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੋਮੈਂ ਜਾਣਦਾ ਨਹੀਂ ਸਾਂ ਇਹ ਸੂੰਹਾ ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇਖੈਰ ਲੈਂਦੇ ਹੀ ਪਿਛਾਂ ਨੂੰ ਪਰਤ ਭੰਨਾ ਉਠ ਵਗਿਆ ਕੰਡ ਵਲਾਇਕੇ ਤੋਨੇੜੇ ਜਾਂਦਾ ਹਈ ਸੀ ਜਾ ਮਿਲ ਨਢੀਏ ਨੀ ਜਾ ਪੁਛ ਲੈ ਗੱਲ ਸਮਝਾਇਕੇ ਤੇਵਾਰਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀ ਦੋ ਤਿੰਨ ਅੱਡੀਆਂ ਹਿਕ 'ਚ ਲਾਇਕੇ ਤੇ87. ਹੀਰ ਦਾ ਕੈਦੋ ਨੂੰ ਟੱਕਰਨਾਮਿਲੀ ਰਾਹ ਵਿੱਚ ਦੌੜ ਦੇ ਆ ਨਢੀ ਪਹਿਲੇ ਨਾਲ ਫਰੇਬ ਦੇ ਚਟਿਆ ਸੂਨੇੜੇ ਆਨ ਕੇ ਸ਼ਹੀਨੀ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ ਸੂਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ ਲੱਕੋਂ ਚਾਏ ਕੇ ਜ਼ਮੀਂ ਤੇ ਸੁੱਟਿਆ ਸੂਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ ਧੋਬੀ ਪਟੜੇ ਤੇ ਖੇਸ ਛੱਟਿਆ ਸੂਵਾਰਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ ਸ਼ੈਤਾਨ ਨੂੰ ਜ਼ਮੀਂ ਤੇ ਸੁੱਟਿਆ ਸੂ88. ਹੀਰ ਨੇ ਕੈਦੋਂ ਨੂੰ ਸਬਕ ਦੇਣੇਣਾਹੀਰ ਢਾਇ ਕੇ ਆਖਿਆ ਮੀਆਂ ਚਾਚਾ ਚੂਰੀ ਦੇ ਜੇ ਜੀਵਿਆ ਲੋੜਨਾ ਹੈਨਹੀਂ ਮਾਰ ਕੇ ਜਿੰਦ ਗਵਾ ਦੇਸਾਂ ਮੈਨੂੰ ਕਿਸੇ ਨਾ ਹਟਕਨਾ ਹੋੜਨਾ ਹੈਂਬੰਨ੍ਹ ਪੈਰ ਤੇ ਹੱਥ ਲਟਕਾ ਦੇਸਾਂ ਲੜ ਲੜਕੀਆਂ ਨਾਲ ਕੀ ਜੋੜਨਾ ਹੈਂਚੂਰੀ ਦੇ ਖਾਂ ਨਾਲ ਹਿਆ ਆਪੇ ਕਾਹੇ ਅਸਾਂ ਦੇ ਨਾਲ ਅਜੋੜਨਾ ਹੈ89. ਕੈਦੋਂ ਦਾ ਪਰ੍ਹਿਅ੍ਹਆ ਵਿੱਚ ਆਉਣੁਣਾਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ ਚੁਣ ਮੇਲ ਕੇ ਪਰ੍ਹੇ 'ਚ ਲਿਆਂਵਦਾ ਈਕਿਹਾ ਮੰਨਦੇ ਨਹੀਂ ਸੂ ਮੂਲ ਮੇਰਾ ਚੂਰੀ ਪਲਿਉਂ ਖੋਲ ਵਿਖਾਂਵਦਾ ਈਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨਢੀ ਮਾਰ ਕੇ ਨਹੀਂ ਸਮਝਾਵੰਦਾ ਈਚਾਕ ਨਾਲ ਇਕੱਲੜੀ ਜਾਏ ਬੇਲੇ ਅੱਜ ਕਲ ਕੋਈ ਲੀਕ ਲਾਂਵਦਾ ਈਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਓਸ ਵੇਲੜੇ ਨੂੰ ਪਛੋਤਾਂਵਦਾ ਈ90. ਚੂਚਕ ਦਾ ਉੱਤਰਚੂਚਕ ਆਖਿਆ ਕੁੜੀਆਂ ਕਰੇਂ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ ਤ੍ਰਿੰਜਨ ਜੋੜਦੀ ਵਿੱਚ ਹਵੇਲੀਆਂ ਦੇਇਹ ਚੁਜ਼ਲ ਜਹਾਨ ਦਾ ਮਗਰ ਲੱਗਾ ਫਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾ ਨੱਚੇ ਨਾਲ ਚੇਲੀਆਂ ਦੇਨਹੀਂ ਚੂਚੜੇ ਦਾ ਪੁੱਤਰ ਹੋ ਸਈਅੱਦ ਘੋੜੇ ਹੋਂਣ ਨਾਹੀਂ ਪੁੱਤਰ ਲੇਲੀਆਂ ਦੇਵਾਰਿਸ ਸ਼ਾਹ ਫਕੀਰ ਭੀ ਨਹੀਂ ਹੁੰਦੇ ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇਔਖੇ ਲਫ਼ਜ਼ਾਂ ਦੇ ਮਾਅਨੇ81ਜ਼ਹੀਰ। ਦੁਖੀਨੇਕ ਸਾਇਤ ਰਜੂਆ ਆਨ ਹੋਈ। ਸ਼ੁਭ ਘੜੀ ਆ ਗਈਦਿਲਗੀਰ। ਗੰਮਨਾਕ,ਭੀੜ। ਔਖਾ ਵੇਲਾ, ਤਕਲੀਫ82ਪੰਜ ਪੀਰ 1. ਖਵਾਜਾ ਖਿਜ਼ਰ, 2. ਸ਼ਕਰ ਗੰਜ, 3.ਜ਼ਕਰੀਆ ਖਾਨ, 4. ਸੱਈਅ ਜਲਾਲ ਬੁਖਾਰੀ, 5.ਲਾਅਲ ਸ਼ਾਹਬਾਜ਼ਬੋਜ਼ ਘੋੜੀ। ਚਿੱਟੀ ਘੋੜੀਤੁੱਰਾ। ਸ਼ਮਲਾਪਲਕ ਦੂਰੀ। ਅੱਖ ਟਪਕਨ ਜਿੰਨੀ ਦੂਰੀਭੱਤਾ। ਸ਼ਾਹ ਵੇਲਾ, ਖੇਤ ਵਿੱਚ ਕੰਮ ਕਰਨ ਵਾਲੇ ਲਈ ਸ਼ਾਹਵੇਲਾ ''ਜੱਟੀ ਪੰਦਰਾਂ ਮੁਰੱਬਿਆਂ ਵਾਲੀ, ਭੱਤਾ ਲੈ ਕੇ ਖੇਤ ਨੂੰ ਚੱਲੀ" ਇੱਕ ਗੀਤਹਾਲ ਵਨਜਾਣਾ। ਬੁਰੀ ਹਾਲਤ ਕਰਨਾਬਾਸ। ਮਹਿਕਕਲ੍ਹਾ। ਫਸਾਦ85ਵੀਰਾਨੀ। ਪੁਰਾਣੀ ਦੁਸ਼ਮਣੀ, ਵੈਰਠਿਠ ਕਰਸੀ। ਮਖੌਲ ਕਰੇਗਾ86ਸੂੰਹਾ। ਸੂਹ ਕੱਢਣ ਵਾਲਾਕੰਡ। ਪਿੱਠ87ਸੇਲ੍ਹੀ। ਲੱਕ ਦੁਆਲੇ ਬੰਨ੍ਹੀ ਪੇਟੀ88ਅਜੋੜਨਾ। ਦੁਸ਼ਮਣੀ ਕਰਨੀ89ਲੀਕ ਲਾਉਣੀ। ਕਲੰਕ ਦਾ ਟਿੱਕਾ ਲਾਉਣਾ90ਕੂੜੀਆਂ। ਝੂਠੀਆਂ
More