کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੯੧-੧੦੦

ਹੀਰ ਵਾਰਸ ਸ਼ਾਹ : ਬੰਦ ੯੧-੧੦੦

ਵਾਰਸ ਸ਼ਾਹ

July 2nd, 2008

 

 

91. ਹੀਰ ਦੀ ਮਾਂ ਕੋਲੋਲ ਔਰੌਰਤਾਂ ਵੱਲੱਲੋ ਚੁਗੁਜ਼ਲੀ
ਮਾਂ ਹੀਰ ਦੀ ਥੇ ਲੋਕ ਕਰਨ ਚੁਜ਼ਲੀ ਮਹਿਰੀ ਮਲਕੀਏ ਧੀਉ ਖਰਾਬ ਹੈ ਨੀ
ਅਸੀਂ ਮਾਮੀਆਂ ਫੁਫੀਆਂ ਲਜ ਮੋਈਆਂ ਸਾਡਾ ਅੰਦਰੋਂ ਜਿਉ ਕਬਾਬ ਹੈ ਨੀ
ਸ਼ਮਸ ਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਖ਼ ਧੀਉ ਦਾ ਵਿਆਹ ਸਵਾਬ ਹੈ ਨੀ
ਚਾਕ ਨਾਲ ਇਕੱਲੀਆਂ ਜਾਣ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
ਤੇਰੀ ਧੀਉ ਦਾ ਮਜ਼ਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
ਵਾਰਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਨ ਧੀਉ ਮਲਕੀ ਦੀ ਪੁੱਜ ਖਰਾਬ ਹੈ ਨੀ

92. ਕੈਦੋਂ  ਦੀ ਹੀਰ ਦੀ ਮਾਂ ਕੋਲੋਲ ਚੁਗੁਜ਼ਲੀ
ਕੈਦੋ ਆਖਦਾ ਧੀਉ ਵਿਆਹ ਮਲਕੀ ਧਰੋਹੀ ਰਬ ਦੀ ਮੰਨ ਲੈ ਡਾਇਨੇ ਨੀ
ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ
ਦੇਖ ਧੀਉ ਦੇ ਲਾਡ ਕੀ ਦੰਦ ਕਢੇਂ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ
ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ਨੀ

93. ਮਲਕੀ ਦਾ ਗੁੱਸਾ
ਗੁੱਸੇ ਨਾਲ ਮਲਕੀ ਤਪ ਲਾਲ ਹੋਈ ਝਬ ਦੌੜ ਤੂੰ ਮਿਠੀਏ ਨਾਇਣੇ ਨੀ
ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡਾਇਨੇ ਨੀ
ਨੀ ਖੁੜਦੁੰਬੀਏ ਮੋਹਣੀਏ ਪਾੜ੍ਹੀਏ ਨੀ ਮੁਸ਼ਟੰਡੀਏ ਬਾਰ ਦੀਏ ਵਾਇਨੇ ਨੀ
ਵਾਰਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ ਘਰ ਆ ਸਿਆਪੇ ਦੀਏ ਨਾਇਨੇ ਨੀ

94. ਹੀਰ ਦਾ ਮਾਂ ਕੋਲ ਆਉਣਾ
ਹੀਰ ਆਇ ਕੇ ਆਖਦੀ ਹਸ ਕੇ ਤੇ ਅਨੀ ਝਾਤ ਨੀ ਅਮੜੀਏ ਮੇਰੀਏ ਨੀ
ਤੈਨੂੰ ਡੁੰਗੜੇ ਖੂਹ ਵਿੱਓ ਚਾ ਬੋੜਾਂ ਕੁੱਲ ਪਿਟਿਉ ਬਚੜੀਏ ਮੇਰੀਏ ਨੀ
ਧੀਉ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁਪ ਕੀਤੜੇ ਚਾ ਨਬੇੜੀਏ ਨੀ
ਤੈਨੂੰ ਵੱਡਾ ਉਦਮਾਦ ਆ ਜਾਗਿਆ ਏ ਤੇਰੇ ਵਾਸਤੇ ਮੁਨਸ ਸਹੇੜੀਏ ਨੀ
ਧੀਉ ਜਵਾਨ ਜੇ ਨਿਕਲੇ ਘਰੋਂ ਬਾਹਰ ਲੱਗੇ ਵੱਸ ਤੇ ਖੂਹ ਨਘੇਰੀਏ ਨੀ
ਵਾਰਸ ਜਿਊਂਦੇ ਹੋਣ ਜੇ ਭੈਣ ਭਾਈ ਚਾਕ ਚੋਬਰਾਂ ਨਾ ਸਹੇੜੀਏ ਨੀ

95. ਮਾਂ ਦਾ ਗੁੱਸਾ
ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ ਕਰੇ ਫਿਕਰ ਉਹ ਤੇਰੇ ਮੁਕਾਵਨੇ ਦਾ
ਚੂਚਕ ਮਹਿਰ ਦੇ ਰਾਜ ਨੂੰ ਲੀਕ ਲਾਇਆ ਕੇਹਾ ਫਾਇਦਾ ਮਾਪਿਆਂ ਤਾਵਨੇ ਦਾ
ਨਕ ਵੱਢ ਕੇ ਕੋੜਮਾ ਗਾਲਿਉ ਈ ਲਾਭ ਇਹ ਮਾਪਿਆਂ ਜਾਵਨੇ ਦਾ
ਰਾਤੀਂ ਚਾਕ ਨੂੰ ਚਾ ਜਵਾਬ ਦੇਸਾਂ ਨਹੀਂ ਸ਼ੌਕ ਹੁਣ ਮਹੀਂ ਚਰਵਾਨੇ ਦਾ
ਆ ਮਿਠੀਏ ਲਾਹ ਨੀ ਸਭ ਗਹਿਨੇ ਗੁਣ ਕੌਣ ਹੈ ਗਹਿਨਿਆਂ ਪਾਵਨੇ ਦਾ
ਵਾਰਸ ਸ਼ਾਹ ਏਸ ਛੋਹਰੀ ਦਾ ਜਿਉ ਹੋਇਆ ਈ ਲਿੰਗ ਕੁਟਾਵਨੇ ਦਾ

96. ਹੀਰ ਦਾ ਉੱਤਰ
ਮਾਏ ਰਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ
ਇਹੋ ਜਹੇ ਜੇ ਆਦਮੀ ਹੱਥ ਆਵਨ ਸਾਰੋ ਮੁਲਕ ਹੀ ਰਬ ਥੀਂ ਦੁਆ ਮੰਗੇ
ਜਿਹੜੇ ਰਬ ਕੀਤੇ ਕੰਮ ਹੋ ਰਹੇ ਸਾਨੂੰ ਮਾਂਓਂ ਕਿਉਂ ਜ਼ੈਬ ਦੇ ਦਏਂ ਪੰਗੇ
ਕੁੱਲ ਸਿਆਨਿਆਂ ਮੁਲਕ ਨੂੰ ਮਤ ਦਿੱਤੀ ਤੇਜ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ
ਨਹੀਂ ਛੇੜੀਏ ਰਬ ਦਿਆਂ ਪੂਰਿਆਂ ਨੂੰ ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ
ਜਿਨ੍ਹਾਂ ਇਸ਼ਕ ਦੇ ਮੁਆਮਲੇ ਸਿਰੀਂ ਚਾਏ ਵਾਰਸ ਸ਼ਾਹ ਨਾ ਕਿਸੇ ਥੋਂ ਰਹਿਨ ਸੰਗੇ

97. ਹੀਰ ਦੇ ਮਾਂ ਪਿਉ ਦੀ ਆਪਸੀ ਸਲਾਹ
ਮਲਕੀ ਆਖ਼ਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦੇ ਮਿਹਨਿਆਂ ਖ਼ੁਆਰ ਕੀਤਾ
ਤਾਅਨੇ ਦੇਨ ਸ਼ਰੀਕ ਤੇ ਲੋਕ ਸਾਰੇ ਚੌਤਰਫਿਉਂ ਖੁਆਰ ਸੰਸਾਰ ਕੀਤਾ
ਦੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ
ਜਾਂ ਮੈਂ ਮਤ ਦਿੱਤੀ ਅੱਗੋਂ ਲੜਨ ਲੱਗੀ ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ
ਕੱਢ ਚਾਕ ਨੂੰ ਖੋਹ ਲੈ ਮਹੀਂ ਸਭੇ ਅਸਾਂ ਚਾਕ ਥੋ ਜਿਉ ਬੋਜ਼ਾਰ ਕੀਤਾ
ਇੱਕੇ ਧੀ ਨੂੰ ਚਾ ਘੜੇ ਡੋਬ ਕਰੀਏ ਜਾਣੋ ਰਬ ਨੇ ਚਾ ਗੁਨ੍ਹਾਗਾਰ ਕੀਤਾ
ਝਬ ਵਿਆਹ ਕਰ ਧੀਉ ਨੂੰ ਕੱਢ ਦੇਸ਼ਾਂ ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ
ਵਾਰਸ ਸ਼ਾਹ ਨੂੰ ਹੀਰ ਖੁਆਰ ਕੀਤਾ ਨਹੀਂ ਰਬ ਸਾਹਿਬ ਸਰਦਾਰ ਕੀਤਾ।

98. ਪਿਉ ਦਾ ਘਰ ਵਾਲੀ ਨੂੰ ਉੱਤਰ
ਚੂਚਕ ਆਖਦਾ ਮਲਕੀਏ ਜਮਦੀ ਨੂੰ ਗਲ ਘੁਟਕੇ ਕਾਹੇ ਨਾ ਮਾਰਿਉ ਈ
ਘੁਟੀ ਅੱਕ ਦੀ ਘੋਲ ਨਾ ਦਿੱਤੀਆਈ ਉਹ ਅੱਜ ਸਵਾਬ ਨਿਤਾਰਿਉ ਈ
ਮੰਝ ਡੂੰਘੜੇ ਧੀਉ ਨਾ ਬੋੜਿਆਈ ਵਢ ਲੋੜ੍ਹ ਕੇ ਮੂਲ ਨਾ ਮਾਰਿਉ ਈ
ਵਾਰਸ ਸ਼ਾਹ ਖ਼ੁਦਾ ਦਾ ਖੌਫ ਕੀਤੇ ਕਾਰੂੰ ਵਾਂਗ ਨਾ ਜ਼ਮੀਂ ਨਘਾਰਿਉ ਈ

99. ਹੀਰ ਦੇ ਮਾਂ ਪਿਉ ਦਾ ਰਾਂਝੇ ਤੇ ਗੁੱਸਾ
ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢੋਈਆਂ ਚੂਚਕ ਸਿਆਲ ਮੱਥੇ ਵਟ ਪਾਇਆ ਈ
ਭਾਈ ਛੱਡ ਮਹੀਂ ਉਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ
ਸਿਆਲੋ ਕਹੋ ਭਾਈ ਸਾਡੇ ਕੰਮ ਨਾਹੀਂ ਜਾਏ ਉਧਰੇ ਜਿਧਰੋਂ ਆਇਆ ਈ
ਅਸਾਂ ਸਾਨ੍ਹ ਨਾ ਰਖਿਆ ਇਹ ਨਢਾ ਧੀਆਂ ਚਾਰਨਾ ਕਿਸ ਬਤਾਇਆ ਈ
'ਇੱਤਕੂ ਮਵਾਦੀ ਅੱਤ ਤੁਹੱਮ' ਵਾਰਸ ਸ਼ਾਹ ਇਹ ਧੁਰੋਂ ਫਰਮਾਇਆ ਈ

100. ਉੱਤਰ ਚੂਚੂਚਕ ਤੇ ਉੱਤਰ ਰਾਂਝਾ
'ਵੱਲਊ ਬਸਾ ਤੱਲਾ ਹੁੱਰ ਰਿਜ਼ਕ' ਰੱਜ ਖਾਇਕੇ ਮਸਤੀਆਂ ਚਾਈਆਂ ਨੀ
'ਕੁਲੂ ਵਸ਼ਰਬੂ ਬਲਾ ਤੁਸਰਿਫੋ' ਨਹੀਂ ਮਸਤੀਆਂ ਕਰਨੀਆਂ ਆਈਆਂ ਨੀ
ਕਿੱਥੋਂ ਪਚਣ ਇਹਨਾਂ ਮਸ਼ਟੰਡਿਆਂ ਨੂੰ ਨਿਤ ਖਾਣੀਆਂ ਦੁਧ ਮਲਾਈਆਂ ਨੀ
'ਵਮਾਂ ਮਿੰਨ ਦਾ ਅੱਬਾ ਤਿੰਨ ਫਿੱਲ ਅਰਦੇ' ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ

ਔਖੇ ਲਫ਼ਜ਼ਾਂ ਦੇ ਮਾਅਨੇ

92
ਧਰੋਹੀ। ਵਾਸਤਾ
ਇੱਕੇ। ਜਾਂ ਦੇਖੋ ਕਾਫੀ ਨਜਮਹੁਸੈਨ ਸੱਯਦ। ਮੈਂ ਕਿਹੜੇ ਕਪੜੇ ਪਾਵਾਂ
ਡੱਬ ਖੜੱਬੇ, ਚਿੱਟੇ, ਕਾਲੇ, ਸਾਵੇ ਪੀਲੇ, ਇੱਕੇ ਲਾਲ ਗੁਲਾਲ।
ਬੈਰੇ। ਟੋਟੇ
ਆਇਨਾ। (ਭੜੋਲੇ ਦਾ) ਮੂੰਹ

93
ਖੜਦੁੰਬੀ। ਖੜੀ ਪੂੰਛ ਵਾਲੀ, ਬੇਹਿਆ
ਪਾੜ੍ਹੀ। ਜੰਗਲੀ ਹਿਰਨੀ
ਵਾਇਨ। ਨਾਚੀ, ਨੱਚਣ ਵਾਲੀ, ਨਚਾਰ

94
ਬੋੜਾਂ। ਡੋਬਾਂ
ਨਬੇੜਿਉ। ਮਾਰ ਦਿਉ
ਉਦਮਾਦ। ਕਾਮ ਖੁਮਾਰੀ
ਨਘੇਰਿਉ। ਸੁਟ ਦਿਉ
ਚੋਬਰ। ਹੱਟਾ ਕੱਟਾ

95
ਜਾਵਨੇ ਦਾ। ਜਨਮ ਦੇਣ ਦਾ
ਲਿੰਗ ਕੁਟਾਵਨੇ। ਕੁੱਟ ਖਾਣ ਦਾ

96
ਤੇਜ਼, ਮਹਿਰੀਆਂ, ਇਸ਼ਕ। ਤਿੰਨ ਨੂੰ ਨੰਗੇ ਨਾ ਕਰੋ

97
ਬੇਜ਼ਾਰ। ਦੁਖੀ

98
ਖੌਫ। ਡਰ
ਇੱਤਕੂ ਮਵਾਦੀ ਅੱਤ ਤੁਹਮ। ਬਦਨਾਮੀ ਵਾਲੀ ਤੋਂ ਦੂਰ ਰਹੋ
ਕਾਰੂੰ। ਹਜ਼ਰਤ ਮੂਸਾ ਦੇ ਵੇਲੇ ਬਨੀ ਇਸਰਾਈਲ ਦਾ ਇੱਕ ਬਹੁਤ ਹੀ ਮਾਲਦਾਰ ਕੰਜੂਸ ਅਤੇ ਘੁਮੰਡੀ ਪੁਰਸ਼, ਫਰਊਨ ਦੇ ਦਰਬਾਰ ਵਿੱਚ ਇਹਦਾ ਬਹੁਤ ਰਸੂਖ ਸੀ। ਇਹਦਾ ਨਾਂ ਵੱਡੇ ਖ਼ਜ਼ਾਹਨੂੰਆਂ ਨਾਲ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹਦੇ ਖਜ਼ਾਨਿਆਂ ਦੀਆਂ ਚਾਬੀਆਂ ਚਾਲੀ ਊਠਾਂ ਤੇ ਲੱਦੀਆਂ ਜਾਂਦੀਆਂ ਸਨ। ਰੱਬ ਦੇ ਰਾਹ ਵਿੱਚ ਇੱਕ ਦਮੜੀ ਵੀ ਖਰਚ ਨਹੀਂ ਕਰਦਾ ਸੀ। ਅਖੀਰ ਰੱਬ ਦੇ ਕਹਿਰ ਨਾਲ ਸਣੇ ਮਾਲ ਧਨ ਧਰਤੀ ਵਿੱਚ ਹੀ ਧਸ ਗਿਆ।

99
ਵੱਸਊ ਬਸਾ ਤੱਲਾ ਹੁਰ ਜਿਜ਼ਕ

100
ਵੱਲਊ ਬਸਾ ਤੱਲਾ ਹੁੱਰ ਰਿਜ਼ਕ। (ਕੁਰਾਨ ਮਜੀਦ ਵਿੱਚੋਂ) ਰੱਜ ਖਾਣ ਦੀਆਂ ਮਸਤੀਆਂ।
ਕੁਲੂ ਵਸ਼ਰਬੂ ਬਲਾ ਤੁਸਰਿਫੋ (ਕੁਰਾਨ ਸ਼ਰੀਫ). . ਵਮਾ ਮਿੰਨ ਦ ਅੱਬਾ ਤਿੰਨ ਫਿਲ ਅਗਦੇ। ਹੋਰ ਨਹੀਂ ਹੈ ਕੋਈ ਚਾਰਪਾਇਆ (ਚੁਟੰਗ) ਜ਼ਮੀਨ ਉੱਤੇ

 

More

Your Name:
Your E-mail:
Subject:
Comments:


Powered by: PHPCow.com