ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੦੧-੧੧੦
101. ਰਾਂਝੇ ਨੂੰ ਮੱਝੱਝਾਂ ਛੇੜੇੜਨੇ ਤੋ ਛੁੱਟੱਟੀਰਾਂਝਾ ਸੁਟ ਖੂੰਡੀ ਉਤੋਂ ਲਾਹ ਭੂਰਾ ਛਡ ਚਲਿਆ ਸਭ ਮੰਗਵਾੜ ਮੀਆਂਜੇਹਾ ਚੋਰ ਨੂੰ ਬੜੇ ਦਾ ਖੜਕ ਪਹੁੰਚੇ ਛੱਡ ਟੁਰੋ ਹੈ ਸਨ੍ਹ ਦਾ ਪਾੜ ਮੀਆਂਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਸ ਦੇ ਭਾ ਦਾ ਬੋਲਿਆ ਹਾੜ ਮੀਆਂਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ ਖੜ੍ਹੇ ਕੱਟੀਆਂ ਨੂੰ ਕਾਈ ਧਾੜ ਮੀਆਂਮੈਨੂੰ ਮਝੀਂ ਦੀ ਕੁੱਝ ਪਰਵਾਹ ਨਾਹੀਂ ਨਢੀ ਪਈ ਸੀ ਇੱਤ ਰਹਾੜ ਮੀਆਂਤੋਰੀ ਧੀਉ ਨੂੰ ਅਸੀਂ ਕੀ ਜਾਣਨੇ ਹਾਂ ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂਤੇਰੀਆਂ ਮੱਝਾਂ ਦੇ ਕਾਰਨੇ ਰਾਧ ਅੱਤੀ ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂਮੰਗੂ ਮਗਰ ਮੇਰੇ ਸਭੋ ਆਵੰਦਾ ਈ ਮਝੀਂ ਆਪਣੀਆਂ ਮਹਿਰ ਜਾ ਤਾੜ ਮੀਆਂਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ ਸਹੀ ਕੀਤਾਈ ਕੋਈ ਕਰਾੜ ਮੀਆਂਮਹੀਂ ਚਾਰਦੇ ਨੂੰ ਗਏ ਬਰਸ ਬਾਰਾਂ ਅੱਜ ਉਠਿਆ ਅੰਦਰੋਂ ਸਾੜ ਮੀਆਂਵਹੀ ਖਤਰੀ ਦੀ ਰਹੀ ਖਤੜੇ ਬੇ ਲੇਖਾ ਗਿਆਈ ਹੋ ਪਹਾੜ ਮੀਆਂਤੇਰੀ ਧਿਉ ਰਹੀ ਤੇਰੇ ਘਰੇ ਬੈਠੀ ਝਾੜਾ ਮੁਫਤ ਦਾ ਲਿਆ ਈ ਝਾੜ ਮੀਆਂਹਟ ਭਰੇ ਬਹੁਗੁਣੇ ਨੂੰ ਸਾਂਭ ਲਿਉ ਕੱਢ ਛੱਡਿਉ ਨੰਗ ਕਰਾੜ ਮੀਆਂਵਾਰਸ ਸ਼ਾਹ ਅੱਗੋਂ ਪੂਰੀ ਨਾ ਪਈ ਆ ਪਿੱਛੋਂ ਆਇਐ ਸੈਂ ਪੜਤਣੇ ਪਾੜ ਮੀਆਂ102. ਗਾਈਆਂ ਮੱਝੱਝਾਂ ਦਾ ਰਾਂਝੇ ਬਿਨਾ ਨਾ ਚੁਗੁਗਣਾਮਝੀਂ ਚਰਨ ਨਾ ਬਾਝ ਰੰਝੇਟੜੇ ਦੇ ਮਾਹੀ ਹੋਰ ਸਭੇ ਝਖ਼ ਮਾਰ ਰਹੇਕਾਈ ਘੁਸ ਜਾਏ ਕਾਈ ਡੁਬ ਜਾਏ ਕਾਈ ਸਨ੍ਹ ਲਹੇ ਕਾਈ ਪਾਰ ਰਹੇਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ ਮਗਰ ਲਗ ਕੇ ਖੋਲੀਆਂ ਚਾਰ ਰਹੇਵਾਰਸ ਸ਼ਾਹ ਚੂਚਕ ਪਛੋਤਾਂਵਦਾਈ ਮੰਗੂ ਨਾ ਛਿੜੇ ਅਸੀਂ ਹਾਰ ਰਹੇ103. ਮਾਂ ਨੂੰ ਹੀਰ ਦਾ ਉੱਤਰਮਾਏ ਚਾਕ ਤਰਾਹਿਆ ਚਾ ਬਾਬੇ ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀਤਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ ਕੋਈ ਓਸ ਦੇ ਰਬ ਨਾ ਤੁਸੀਂ ਹੋ ਨੀਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀਵਾਰਸ ਸ਼ਾਹ ਔਲਾਦ ਨਾ ਮਾਲ ਰਹਿਸੀ ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ104. ਮਲਕੀ ਦਾ ਆਪਣੇ ਪਤੀ ਨੂੰ ਕਹਿਣਾਮਲਕੀ ਗੱਲ ਸੁਨਾਵੰਦੀ ਚੂਚਕੇ ਨੂੰ ਲੋਕ ਬਹੁਤ ਹੀ ਦਿੰਦੇ ਬਦ ਦੁਆ ਮੀਆਂਬਾਰਾਂ ਬਰਸ ਇਸ ਮਝੀਆਂ ਚਾਰੀਆਂ ਨੇ ਨਹੀਂ ਕੀਤੀ ਸੂ ਚੂੰ ਚਰਾਂ ਮੀਆਂਹੱਕ ਖੋਹ ਕੇ ਚਾ ਜਵਾਬ ਦਿੱਤਾ ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂਪੈਰੀਂ ਲਗ ਕੇ ਜਾਮਨਾ ਉਸ ਨੂੰ ਆਹ ਫਕਰ ਦੀ ਬੁਰੀ ਪਏ ਜਾ ਮੀਆਂਵਾਰਸ ਸ਼ਾਹ ਫਕੀਰ ਨੇ ਚੁਪ ਕੀਤੀ ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ105. ਉੱਤਰ ਚੂਚਕਚੂਚਕ ਆਖਿਆ ਜਾ ਮਨਾ ਇਸਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏਜਦੋਂ ਹੀਰ ਪਾ ਡੋਲੀ ਟੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦੇਈਏਸਾਡੀ ਧਿਉ ਦਾ ਕੁੱਝ ਨਾ ਲਾਹ ਲੈਂਦਾ ਸਭਾ ਟਹਿਲ ਟਕੋਰ ਕਰਾ ਲਈਏਵਾਰਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ ਜਟਕਾ ਫੰਦ ਏਥੇ ਹਿਕ ਲਾ ਲਈਏ106. ਮਲਕੀ ਨੂੰ ਰਾਂਝੇ ਦੀ ਢੂੰਡੰਡਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ ਵਿਹੜਾ ਜਿਹੜਾ ਭਾਈਆਂ ਸਾਂਵਿਆਂ ਦਾਸਾਡੇ ਮਾਹੀ ਦੀ ਖ਼ਬਰ ਹੇ ਕਿਤੇ ਅੜਿਉ ਕਿਧਰ ਮਾਰਿਆ ਗਿਆ ਪੱਛੋ ਤਾਵਿਆ ਦਾਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ ਰੰਗ ਧੋਵੇ ਪਲੰਗ ਦੇ ਪਾਵਿਆਂ ਦਾਰਾਂਝਾ ਬੋਲਿਆ ਸੱਥਰੋਂ ਭੰਨ ਆਕੜ ਇਹ ਜੇ ਪਿਆ ਸਰਦਾਰ ਨਥਾਵਿਆਂ ਦਾਸਿਰ ਪਟੇ ਸਫਾ ਕਰ ਹੋ ਰਿਹਿਆ ਜੇਹਾ ਬਾਲਕਾ ਮੁੰਨਿਆ ਬਾਵਿਆਂ ਦਾਵਾਰਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ ਉਭੇ ਸਾਹ ਭਰਦਾ ਮਾਰਦਾ ਹਾਵਿਆਂ ਦਾ107. ਮਲਕੀ ਦੀ ਰਾਂਝੇ ਨੂੰ ਤਸੱਲੱਲੀ ਦੇਣੇਣੀਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ ਕੋਈ ਸੁਖਨ ਨਾ ਜਿਊ ਤੇ ਲਿਆਨਾ ਈਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ ਤੁਸਾਂ ਖੱਟਣਾ ਤੇ ਅਸਾਂ ਖਾਵਨਾ ਈਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਸ਼ਾਮੋ ਸ਼ਾਮ ਰਾਤੀਂ ਘਰੀਂ ਆਵਨਾ ਈਤੂੰ ਹੀ ਚੋਇਕੇ ਦੁਧ ਜਮਾਉਣ ਈ ਤੂੰ ਹੀ ਹੀਰ ਦਾ ਪਲੰਘ ਵਛਾਵਨਾ ਈਕੁੜੀ ਕਲ ਦੀ ਤੇਰੇ ਤੋਂ ਰੁਸ ਬੈਠੀ ਤੂੰ ਹੀ ਓਸ ਨੂੰ ਆ ਮਨਾਵਣਾ ਈਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਵਨਾ ਈਮੰਗੂ ਛੇੜ ਕੇ ਝਲ ਵਿੱਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨੂੰ ਜਾਵਨਾ ਈ108. ਰਾਂਝੇ ਦਾ ਹੀਰ ਨੂੰ ਕਹਿਣਾਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈਮੀਆਂ ਮਨ ਲਏ ਓਸ ਦੇ ਆਖਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਹੈਕੀ ਜਾਣੀਏ ਉਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਿੱਥ ਵੀ ਲੰਮੜੀ ਹੈਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਪੱਲੇ ਕਿਸੇ ਨਾ ਬੱਧਿਆ ਦੰਮੜੀ ਹੈ109. ਰਾਂਝੇ ਦਾ ਮਲਕੀ ਦੇ ਆਖੇ ਮਝੀਆਂ ਫੇਰੇਰ ਚਾਰਨਾਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ ਛੇੜ ਮੱਝੀਆਂ ਝਲ ਨੂੰ ਆਂਵਦਾ ਹੈਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨਹਾਏਕੇ ਰਬ ਨੂੰ ਧਿਆਂਵਦਾ ਹੈਹੀਰ ਸੱਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਬੈਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ ਹਥ ਬੰਨ੍ਹ ਸਲਾਮ ਕਰ ਆਵਦਾ ਹੈਰਾਂਝਾ ਹੀਰ ਦੋਵੇਂ ਹੋਏ ਆ ਹਜ਼ਰ ਅੱਗੋ ਪੀਰ ਹੁਣ ਇਹ ਫਰਮਾਂਵਦਾ ਹੈ110. ਪੀਰਾਂ ਦਾ ਉੱਤਰਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਾਹੀਂ ਇਸ਼ਕ ਨੂੰ ਲੀਕ ਲਗਾਵਨਾ ਈਬੱਚਾ ਖਾ ਚੂਰੀ ਚੋਏ ਮਝ ਬੂਰੀ ਜ਼ਰਾ ਜਿਉ ਨੂੰ ਨਹੀਂ ਵਲਾਵਨਾ ਈਅੱਠੇ ਪਹਿਰ ਖ਼ੁਦਾਏ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਵਨਾ ਈਵਾਰਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੁਲਾਵਨਾ ਈਔਖੇ ਲਫ਼ਜ਼ਾਂ ਦੇ ਮਾਅਨੇ101ਮੰਗਵਾੜ। ਮਾਲ ਡੰਗਰ ਭਾਵ ਪਸ਼ੂਆਂ ਦਾ ਬਾੜਾਥੜਾ। ਪਹਿਰੇ ਦੇ ਬੈਠਣ ਵਾਲੀ ਥਾਂਹਾੜ ਬੋਲਣਾ। ਤਰਾਹ ਨਿਕਲ ਜਾਣਾ, ਮੁਸੀਬਤ ਵਿੱਚ ਹੋਣਾਖੋਲੀਆਂ। ਖੋਲੀ ਦਾ ਬਹੁ। ਵਚਨ। ਮਾਲ ਡੰਗਰਰੁਹਾੜ। ਤਕਰਾਰਤਾੜ ਲੈ। ਬੰਦ ਕਰ ਲੈਚਰਾਈ ਘੁਟ ਬਹੇਂ। ਚਰਾਈ ਨਾ ਦੇਵੇਂਖਤੜਾ। ਲੋਹੇ ਦੀ ਸੇਫ ਜ਼ਮੀਨ ਦੇ ਅੰਦਰ ਰੱਖੀ ਹੋਈਝਾੜਾ। ਨਫਾਬਹੁਗੁਨੇ। ਬਹੁਤੇ ਗੁਣਾਂ ਵਾਲਾਪੜਤਨੇ ਪਾੜ ਕੇ। ਰੁਕਾਵਟਾਂ ਚੀਰ ਕੇਸੰਨ੍ਹ। ਵਿਚਕਾਰਖੁੰਮਾਂ। ਸਿੱਧੇ ਖੜ੍ਹੇ ਹੋ ਕੇ103ਤਰਾਹਿਆ। ਡਰਾ ਕੇ ਭਜਾ ਦਿੱਤਾਬਾਬੇ। ਅੱਬਾ ਨੇ, ਪਿਉ ਨੇਬੁਸ ਬੁਸੀ। ਅੰਦਰ ਬਿਸ ਘੋਲਣਾ104ਚੂੰ ਚਾਂ ਕਰਨੀ। ਨਾਹ ਨੁੱਕਰ ਕਰਨੀ, ਬਹਾਨੇ ਘੜਨੇ, ਅਗਰ ਮਗਰ ਕਰਨੀਦੇਗ ਲੁੜ੍ਹਾ। ਰੋੜ ਦੇਵੇ ਗੀ105ਟਹਿਲ ਟਕੋਰ। ਸੇਵਾ, ਖਿਤਮਤ106ਸਾਂਵੇ ਭਾਈ। ਬਰਾਬਰ ਦੇ ਭਾਈਸੱਥਰ। ਧਰਤੀ ਉੱਤੇ ਘਾਹ ਫੂਸ ਦਾ ਬਣਾਇਆ ਬਿਸਤਰਾ, ''ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦਾ ਰਹਿਨਾ" ਗੋਬਿੰਦ ਸਿੰਘ ਜੀਉਭੇ ਸਾਹ ਭਰਦਾ। ਠੰਡੇ ਸਾਹ ਲੈਂਦਾ107ਸੁਖਨ। ਗੱਲ109ਝਾਂਗੜ। ਜੰਗਲ, ਦਰਖਤਾਂ ਦਾ ਝੁੰਡ, ਝਿੜੀ110ਵਲਾਵਨਾ। ਅਸਲ ਕੰਮ ਤੋਂ ਧਿਆਨ ਪਾਸੇ ਕਰਨਾ
More