ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੧੧-੧੨੦
111. ਹੀਰ ਦਾ ਘਰ ਆਉਣੁਣਾ ਅਤੇ ਕਾਜ਼ੀ ਅਤੇ ਮਾਂ ਬਾਪ ਵੱਲੱਲੋ ਹੀਰ ਨੂੰ ਨਸੀਹਤਹੀਰ ਵਤ ਕੇ ਬੇਲਿਉਂ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਂਵਦੇ ਨੇਦੋਵੇ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਮਣੇ ਹੀਰ ਬਹਾਂਵਦੇ ਨੇਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਵੰਦੇ ਨੇਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਕਿਹੜੇ ਥਾਂਉਂ ਦੇ ਨੇਤ੍ਰਿੰਜਨ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂ ਕੇ ਜੀ ਪਰਚਾਂਵਦੇ ਨੇਲਾਲ ਚਰਖੜਾ ਡਾਹ ਕੇ ਛੋਪ ਪਾਈਏ ਜਿਹੜੇ ਸੁਹਣੇ ਗੀਤ ਚਨ੍ਹਾਵਦੇ ਨੇਨੀਵੀਂ ਨਜਰ ਹਿਆ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਂਵਦੇ ਨੇਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਪੰਜ ਗਰਾਉਂ ਦੇ ਨੇਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ ਵਾਲਾ ਸ਼ਾਨ ਇਹ ਜਟ ਸਾਂਦਵਦੇ ਨੇਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ ਅੱਜ ਕਲ ਲਾਗੀ ਘਰ ਆਂਵਦੇ ਨੇਏਥੇ ਵਿਆਹ ਦੇ ਵੱਡੇ ਸਾਮਾਨ ਹੋਏ ਖੇੜੇ ਪਏ ਬਣਾ ਬਨਾਂਵਦੇ ਨੇਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਜ ਲੈ ਆਂਵਦੇ ਨੇ112. ਹੀਰ ਦਾ ਸਾਫ ਸਾਫ ਉੱਤਰਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂਜਿਹੜੀਆਂ ਵਾਦੀਆਂ ਆਦ ਦੀਆਂ ਜਾਣ ਨਾਹੀਂ ਰਾਂਝੇ ਚਾਕ ਤੋਂ ਰਿਹਿਆ ਨਾ ਜਾ ਮੀਆਂਸ਼ੀਂਹ ਚਿਤਰੇ ਰਹਿਨ ਨਾ ਮਾਸ ਬਾਝੋਂ ਝੁਟ ਨਾਲ ਓਹ ਰਿਜ਼ਕ ਕਮਾ ਮੀਆਂਇਹ ਰਜ਼ਾ ਤਕਦੀਰ ਹੋ ਰਹੀ ਵਾਰਦ ਕੌਣ ਹੋਵਨੀ ਦੇ ਹਟਾ ਮੀਆਂਦਾਜ਼ ਅੰਬ ਤੇ ਸਾਰਦਾ ਲਹੇ ਨਹੀਂ ਦਾਜ਼ ਇਸ਼ਕ ਦਾ ਭੀ ਨਾ ਜਾ ਮੀਆਂਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ ਚਾਕ ਬਖਸ਼ਿਆ ਆਪ ਖ਼ੁਦਾ ਮੀਆਂਹੋਰ ਸਭ ਗੱਲਾਂ ਮੰਜ਼ੂਰ ਹੋਈਆਂ ਰਾਂਝੇ ਚਾਕ ਥੀਂ ਨਾ ਹਿਹਿਆ ਜਾ ਮੀਆਂਏਸ ਇਸ਼ਕ ਦੇ ਰੋਗ ਦੀ ਗੱਲ ਐਵੇਂ ਸਿਰ ਜਾਏ ਤੇ ਸਿਰ ਨਾ ਜਾ ਮੀਆਂਵਾਰਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ ਬਾਰਾਂ ਬਰਸ ਬਿਨਾਂ ਨਾਹੀਂ ਜਾ ਮੀਆਂ113. ਹੀਰ ਨੂੰ ਮਾਂ ਪਿਉ ਦਾ ਉੱਤਰਇਹਦੇ ਵਢ ਲੁੜਕੇ ਖੋਹ ਚੁੰਡੀਆਂ ਨੂੰ ਗਲ ਘੁਟ ਕੇ ਡੁੰਘੜੇ ਬੋੜ ਰੰਨੇਸਿਰ ਭੰਨ ਸੂ ਨਾਲ ਮਧਾਣੀਆਂ ਦੇ ਢੂਈਂ ਨਾਲ ਖੜਲੱਤ ਦੇ ਤੋੜ ਰੰਨੇਇਹਦਾ ਦਾਤਰੀ ਲਾਲ ਚਾ ਢਿਡ ਪਾੜੋ ਸੂਆ ਅੱਖੀਆਂ ਦੇ ਵਿੱਚ ਪੋੜ ਰੰਨੇਵਾਰਸ ਚਾਕ ਤੋਂ ਇਹ ਨਾ ਮੁੜੇ ਮੂਲੇ ਅਸੀਂ ਰਹੇ ਬਹੁਤੇਰੜਾ ਹੋੜ ਰੰਨੇ114. ਮਾਂ ਦਾ ਉੱਤਰਸਿਰ ਬੇਟੀਆਂ ਦੇ ਚਾ ਜੁਦਾ ਕਰਦੇ ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੇਸਿਰ ਵਢ ਕੇ ਨੈਂ ਵਿੱਚ ਰੋੜ੍ਹ ਦਿੰਦੇ ਮਾਸ ਕਾਊਂ ਕੁੱਤੇ ਬਿੱਲੇ ਖਾਂਵਦੇ ਨੇਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ ਕਈ ਡੂਮ ਢਾਡੀ ਪਏ ਗਾਂਵਦੇ ਨੇਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇਵਾਰਸ ਸ਼ਾਹ ਜੇ ਮਾਰੀਏ ਬਦਾਂ ਤਾਈਂ ਦੇਣੇ ਖ਼ੂਨ ਨਾ ਤਿਨ੍ਹਾ ਦੇ ਆਂਵਦੇ ਨੇ115. ਉੱਤਰ ਹੀਰਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏਮਿਲਨ ਖਾਣੀਆਂ ਤਿਨ੍ਹਾਂ ਫਾੜ ਕਰਕੇ ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏਕਹੇ ਮਾਂ ਤੇ ਬਾਪ ਦੇ ਅਸਾਂ ਅਸਾਂ ਮੰਨੇ ਗਲ ਪਲੋੜਾ ਤੇ ਮੂੰਹ ਘਾ ਲੈ ਮਾਏਇੱਕ ਚਾਕ ਦੀ ਗੱਲ ਨਾ ਕਰੋ ਮੂਲੇ ਇਸ ਦਾ ਹੀਰ ਦੇ ਨਾਲ ਨਿਬਾਹ ਮਾਏਂ116. ਭਰਾ ਸੁਲੁਲਤਾਨ ਦਾ ਉੱਤਰਸੁਲਤਾਨ ਭਾਈ ਆਇਆ ਹੀਰ ਸੰਦਾ ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ ਸਟ ਏਸ ਨੂੰ ਜਾਨ ਥੀਂ ਮਾਰ ਅੰਮਾਂਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ ਫੇਰਾਂ ਏਸ ਦੀ ਘੌਨ ਤਲਵਾਰ ਅੰਮਾਂਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂਜੇ ਧੀ ਨਾ ਹੁਕਮ ਵਿੱਚ ਰਖਿਆਈ ਸਭ ਸਾੜ ਸੁੱਟੂ ਘਰ ਬਾਰ ਅੰਮਾਂਵਾਰਸ ਸ਼ਾਹ ਜਿਹੜੀ ਧਿਉ ਬੁਰੀ ਹੋਵੇ ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ117. ਹੀਰ ਦਾ ਉੱਤਰ ਭਰਾ ਨੂੰਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ ਬੀਬੀ ਵਾਰ ਘੱਤੀ ਬਲਹਾਰੀਆਂ ਵੇਵਹਿਨ ਪਏ ਦਰਿਆ ਨਾ ਕਦੀ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇਲਹੂ ਨਿਕਲਨੋ ਰਹੇ ਨਾ ਮੂਲ ਵੀਰਾ ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਨ ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ ਏਹ ਨਹੀਂ ਸੁਖਾਲੀਆਂ ਯਾਰੀਆਂ ਵੇਵਾਰਸ ਸ਼ਾਹ ਮੀਆਂ ਭਾਈ ਵਰਜਦੇ ਨੇ ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ118. ਹੀਰ ਨੂੰ ਕਾਜ਼ੀ ਦੀ ਨਸੀਹਤਕਾਜ਼ੀ ਆਖਿਆ ਖ਼ੌਫ ਖੁਦਾਇ ਦਾ ਕਰ ਮਾਪੇ ਚਹਿ ਚਿੜੇ ਟਾਹੇ ਮਾਰ ਨੀ ਗੇਤੇਰੀ ਕਿਆੜੀਉਂ ਜੀਭ ਖਿਚਾ ਕੱਢਣ ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀ ਗੇਜਿਸ ਵਕਤ ਅਸਾਂ ਦਿੱਤਾ ਚਾ ਫਤਵਾ ਓਸ ਵਕਤ ਹੀ ਪਾਰ ਉਤਾਰਨੀ ਗੇਮਾਂ ਆਖਦੀ ਲੋੜ੍ਹ ਖੁਦਦਾਇ ਦਾ ਜੇ ਤਿੱਖੇ ਸ਼ੋਖ ਦੀਦੇ ਵੇਖ ਪਾੜਨੀ ਗੇਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ ਨਹੀਂ ਅੱਗ ਦੇ ਵਿੱਚ ਨਘਾਰਨੀ ਗੇ119. ਰਾਂਝੇ ਦਾ ਪੰਜੰਜਾਂ ਪੀਰਾਂ ਨੂੰ ਯਾਦ ਕਰਨਾਪੰਜਾਂ ਪੀਰਾਂ ਨੂੰ ਰਾਂਝਨੇ ਯਾਦ ਕੀਤਾ ਜਦੋਂ ਹੀਰ ਸਨੇਹੜਾ ਘੱਲਿਆ ਈਮਾਂ ਬਾਪ ਕਾਜ਼ੀ ਸਭ ਗਿਰਦ ਹੋਏ ਗਿਲਾ ਸਭਨਾ ਦਾ ਅਸਾਂ ਝੱਲਿਆ ਈਆਏ ਪੀਰ ਪੰਜੇ ਅੱਗੇ ਹਥ ਜੋੜੇ ਨੀਰ ਰੋਂਦਿਆਂ ਮੂਲ ਨਾਲ ਠੱਲਿਆ ਈਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥੱਰਲਆ ਈਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਮਾਉ ਤੇ ਬਾਪ ਪੱਥਲਿਆ ਈਮਦਦ ਕਰੋ ਖੁਦਾਇ ਦੇ ਵਾਸਤੇ ਦੀ ਮੇਰਾ ਇਸ਼ਕ ਖਰਾਬ ਹੋ ਚੱਲਿਆ ਈਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜਿਉ ਤਸੱਲਿਆ ਈਤੇਰੀ ਈਰ ਦੀ ਮੱਦਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈਦੋ ਸੱਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਵਨੇ ਤੇ ਜਿਉ ਚੱਲਿਆ ਈਵਾਰਸ ਸ਼ਾਹ ਅੱਗੇ ਜਟ ਗਾਂਵਦਾਈ ਵੇਖੋ ਰਾਗ ਸੁਣ ਕੇ ਜਿਉ ਹੱਲਿਆ ਈ120. ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣੁਣਾਉਣੁਣਾਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏਕਦੀ ਉਧੋ ਤੇ ਕਾਨ੍ਹ ਦੇ ਬਿਸ਼ਨਪਦੇ ਕਦੇ ਮਾਝ ਪਹਾੜੀ ਦੀ ਲਾਂਵਦਾ ਏਕਦੀ ਢੋਲ ਤੇ ਮਾਰੂਨ ਛੋਹ ਦਿੰਦਾ ਕਦੀ ਬੂਬਨਾ ਚਾ ਸੁਣਾਵਦਾ ਏਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ ਵਿੱਚ ਝਿਊਰੀ ਦੀ ਕਲੀ ਲਾਂਵਦਾ ਏਕਦੀ ਸੋਹਨੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਵਦਾ ਏਕਦੀ ਧੁਰਪਦਾਂ ਨਾਲ ਕਥਿਤ ਛੋਹੇ ਕਦੀ ਸੋਹਲੇ ਨਾਲ ਰਲਾਵੰਦਾ ਏਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ ਅੰਗ ਸੂਹੇ ਦਾ ਭੋਗ ਪਾਂਵਦਾ ਏਸੋਰਠ ਗੁਜਰੀਆਂ ਪੂਰਬੀ ਭੈਰੋਂ ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ ਜੈਤਸਰੀ ਭੀ ਨਾਲ ਰਲਾਂਵਦਾ ਏਮਾਲਸਰੀ ਤੇ ਪਰਜ ਬੇਹਾਗ ਬੋਲੇ ਨਾਲ ਮਾਰਵਾ ਵਿੱਚ ਵਜਾਵੰਦਾ ਏਕੇਦਾਰਾ ਤੇ ਬੇਹਾਗੜਾ ਨਾਲੇ ਰਾਗ ਮਾਰੂ ਨਾਲੇ ਕਾਹਨੜੇ ਦੇ ਸੁਰ ਲਾਂਵਦਾ ਏਕਲਿਆਨ ਦੇ ਨਾਲ ਮਾਲਕੰਸ ਬੋਲੇ ਅਤੇ ਮੰਗਲਾਚਾਰ ਸੁਣਾਵਦਾ ਏਭੈਰੋਂ ਨਾਲ ਪਲਾਸੀਆਂ ਭੀਮ ਬੋਲੇ ਨਟ ਰਾਗ ਦੀ ਜ਼ੀਲ ਵਜਾਂਵਦਾ ਏਬਰਵਾ ਨਾਲ ਪਹਾੜ ਝੰਝੋਟਿਆਂ ਦੇ ਹੋਰੀ ਲਾਲ ਆਸਾਖੜਾ ਗਾਂਵਦਾ ਏਬੋਲੇ ਰਾਗ ਬਸੰਤ ਹੰਡੋਲ ਗੋਪੀ ਮੁੰਦਾਵਨੀ ਦੀਆਂ ਸੁਰਾਂ ਲਾਂਵਦਾ ਏਪਲਾਸੀ ਨਾਲ ਤਰਾਨਿਆਂ ਠਾਂਸ ਕੇ ਤੇ ਵਾਰਸ ਸ਼ਾਹ ਨੂੰ ਖੜਾ ਸੁਣਾਂਦਾ ਏਔਖੇ ਲਫ਼ਜ਼ਾਂ ਦੇ ਮਾਅਨੇ111ਛੋਪ। ਕੱਤਣ ਲਈ ਪਾਏ ਪੂਣੀਆਂ ਦੇ ਜੋਟੇਵਾਲਾ ਸ਼ਾਨ। ਉੱਚੀ ਸ਼ਾਨ112ਵਾਦੀਆਂ। ਆਦਤਾਂਆਦਿ। ਮੁਢ ਕਦੀਮ ਦੀਆਂਝੁੱਟ। ਪੰਜੇ ਦਾ ਤਿੱਖਾ ਹੱਲਾ, ਝੂਟੀਵਾਰ ਹੋ ਰਹੀ। ਵਾਪਰ ਰਹੀਸਾਰ। ਲੋਹਾਸਿਰ। ਭੇਦ113ਲੁੜ੍ਹਕੇ। ਕੰਨਾਂ ਦੇ ਗਹਿਣੇਚੁੰਡੀਆਂ। ਚੂੰਡੀਆਂ, ਸਿਰ ਦੇ ਵਾਲਖੜਲਤ। ਦਰਵਾਜ਼ੇ ਦੀ ਸਾਖਪੋੜਨਾ। ਗੱਡਣਾ, ਖੋਭ ਦੇਣੇ114ਘੁਟ। ਗਲ ਘੁਟ ਕੇਲੰਘਾਵਨਾ। ਮਾਰ ਦੇਣਾ, ਪਾਰ ਬੁਲਾ ਦੇਣਾਸੱਸੀ ਜਾਮ ਜਲਾਲੀ . . ਸਿੰਧ ਦੇ ਪੁਰਾਣੇ ਸ਼ਹਿਰ ਭੰਬੋਰ ਦੇ ਬਾਦਸ਼ਾਹ ਜਾਮ ਜਲਾਲੀ ਦੀ ਪੁਤਰੀ ਸੱਸੀ ਸੀ। ਉਸਦੇ ਜੰਮਣ ਤੇ ਨਜੂਮੀਆਂ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਇਸ਼ਕ ਕਰਕੇ ਬਾਦਸ਼ਾਹ ਦੀ ਬਦਨਾਮੀ ਕਰੇਗੀ। ਇਸ ਬਦਨਾਮੀ ਤੋਂ ਬਚਣ ਲਈ ਜਾਮ ਜਲਾਲੀ ਨੇ ਸੱਸੀ ਨੂੰ ਜੰਮਦਿਆਂ ਹੀ ਇੱਕ ਸੰਦੂਕ ਵਿੱਚ ਪਾਕੇ ਨਦੀ ਵਿੱਚ ਰੋੜ੍ਹ ਦਿੱਤਾ। ਉਸ ਨੂੰ ਇੱਕ ਬੇਔਲਾਦ ਧੋਬੀ ਨੇ ਪਾਲ ਲਿਆ। ਪਿੱਛੇ ਇਹ ਲੜਕੀ ਕੀਚਮ ਮਕਰਾਨ ਦੇ ਰਾਜਕੁਮਾਰ ਪੁੰਨੂੰ ਦੇ ਇਸ਼ਕ ਵਿੱਚ ਉਹਨੂੰ ਵਾਜਾਂ ਮਾਰਦੀ ਰੇਤ ਵਿੱਚ ਭੁੱਜ ਕੇ ਮਰ ਗਈ।115ਪਲੋੜਾ। ਪੱਲਾਹੀਰ ਸੰਦਾ। ਹੀਰ ਦਾਸਤਰ। ਪਰਦਾ118ਚਹਿ ਚੜ੍ਹੇ ਮਾਰਨੇ। ਜ਼ਿਦ ਕਰਨਾਕਿਆੜੀ। ਜੜੋਂਤਰਕ ਕਰ। ਛੱਡ ਦੇਨਿਘਾਰਨੀ। ਸੁੱਟਣੀ119ਪੁੱਥਲਿਆ। ਉਲੱਦ ਦਿੱਤਾ, ਤੰਗ ਕੀਤਾਤੱਸਲਿਆ। ਤਸੱਲੀ ਦਿੱਤੀਸੱਦ। ਬੋਲ, ਗੀਤਜਿਊ ਚੱਲਿਆ। ਦਿਲ ਚਾਹੁੰਦਾਜਿਊ ਹੱਲਿਆ। ਰੂਹ ਕੰਬ ਗਈ120ਬਿਸ਼ਨ ਪਦੇ। ਸਿਫਤ ਦੇ ਗੀਤਧੁਰ ਪਦ। ਸ਼ੁਰੂ ਹੋਣ ਦਾ ਪੈਰਸੁਹਲਾ। ਸੋਲ੍ਹਾਂ (16) ਅੰਗ ਦਾ ਕਬਿਤਮਾਲਕੰਸ। ਮਾਲਕੌਂਸ ਇੱਕ ਰਾਗ ਦਾ ਨਾਮ ਮੰਗਲਾ ਚਾਰ। ਬੰਦਨਾਂ ਦੇ ਸ਼ਬਦ, ਕਵਿਤਾ ਜਾਂ ਰਾਗ ਦੇ ਆਦਿ ਵਿੱਚ ਗਣੇਸ਼ ਜਾਂ ਕਿਸੇ ਹੋਰ ਦੇਵੀ ਦੇਵਤੇ, ਗੁਰ ਅਵਤਾਰ ਨੂੰ ਧਿਆਉਣ ਦੀਆਂ ਤੁਕਾਂ।ਹਿੰਡੋਲ ਗੋਪੀ। ਝੂਲੇ ਦਾ ਗੀਤਪਲਾਸੀਆਂ ਭੀਮ। ਭੀਮ ਪਲਾਸੀ, ਇੱਕ ਰਾਗ ਦਾ ਨਾਮਕਲੀ। ਸ਼ਿਆਰ ਦਾ ਇੱਕ ਹਿੱਸਾਹੋਰੀ। ਹੋਲੀਮੁੰਦਾਵਨੀ। ਅੰਤਲਾ ਗੀਤ, ਆਦਿ ਗ੍ਰੰਥ ਦਾ ਆਖਰੀ ਕਾਂਡ ਜਿਸ ਵਿੱਚ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਰਤੇ ਗਏ ਸਾਰੇ ਰਾਗਾਂ ਦੀ ਰਾਗਮਾਲਾ ਦਿੱਤੀ ਗਈ ਹੈ।ਸਾਰੰਗ। ਦੁਪਹਿਰ ਵੇਲੇ ਗਾਇਆ ਜਾਣ ਵਾਲਾ ਕਲਾਸਕੀ ਰਾਗਰਾਗ ਸੂਹੀ। ਰਗ ਦਾ ਇੱਕ ਭੇਦਸੋਰਠ। ਸੁਰਾਸ਼ਟਰ ਦੇਸ ਦੀ ਰਾਗਨੀਗੁਜਰੀ। ਗੁਜਰਾਤ ਦੇਸ਼ ਦਾ ਰਾਗਨੀਪੂਰਬੀ। ਇੱਕ ਰਾਗਨੀ ਜਿਹੜੀ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ।ਲਲਿਤ। ਇੱਕ ਰਾਗਨੀਭੈਰਵ। ਇੱਕ ਰਾਗ ਜਿਹੜਾ ਡਰ ਪੈਦਾ ਕਰਦਾ ਹੈ।ਦੀਪਕ ਰਾਗ। ਇੱਕ ਰਾਗ ਜਿਸ ਦੇ ਗਾਇਆਂ ਅੱਗ ਲੱਗ ਜਾਂਦੀ ਹੈ, ਇਸ ਪਿੱਛੋਂ ਮਲ੍ਹਾਰ ਗਾਉਣਾ ਜ਼ਰੂਰੀ ਹੈ।ਮੇਘ। ਬਰਸਾਤ ਦੇ ਦਿਨਾਂ ਦਾ ਰਾਗ ਜੋ ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ। ਕਹਿੰਦੇ ਹਨ ਕਿ ਇਹ ਰਾਗ ਬ੍ਰਹਮਾ ਦੇ ਸਿਰ ਵਿੱਚੋਂ ਨਿਕਲਿਆ ਹੈ।ਮਲ੍ਹਾਰ। ਸਾਵਣ ਮਾਹ ਵਿੱਚ ਗਾਈ ਜਾਣ ਵਾਲੀ ਰਾਗਨੀ।ਧਨਾਸਰੀ। ਇੱਕ ਰਾਗਲੀਜੈਤਸਰੀ। ਰਾਗ ਦਾ ਇੱਕ ਭੇਦਮਾਲਸਰੀ। ਇੱਕ ਰਾਗਨੀਬਸੰਤ। ਇੱਕ ਰਾਗਰਾਮ ਕਲੀ। ਇੱਕ ਰਾਗਨੀਮਲਕੀ। ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਮਸ਼ਹੂਰ ਕਿੱਸਾ, ਕੀਮਾ ਮਲਕੀ। ਸਿੱਧ ਅਤੇ ਪੱਛਮੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ। ਮਲਕੀ ਸੁੰਦਰ ਅਤੇ ਅਕਲ ਵਾਲੀ ਸੀ।ਜਲਾਲੀ। (ਜਸਾਲੀ ਅਤੇ ਰੋਡਾ) ਮੁਲਤਾਨ (ਪਾਕਿਸਤਾਨ) ਦੇ ਲਾਗੇ ਤਲਹਿ ਪਿੰਡ ਦੇ ਲੁਹਾਰ ਦੀ ਬੇਟੀ ਜਿਹੜੀ ਬਹੁਤ ਸੁੰਦਰ ਅਤੇ ਅਕਲੀਵਾਲੀ ਸੀ। ਬਲਖ ਦੇ ਇੱਕ ਨੌਜਵਾਨ ਅਲੀ ਗੌਹਰ ਉਹਦੀ ਸੁੰਦਰਤਾ ਨੂੰ ਸਪਨੇ ਵਿੱਚ ਦੇਖ ਕੇ ਉਹਦੀ ਭਾਲ ਵਿੱਚ ਫਕੀਰ ਬਣ ਕੇ ਨਿਕਲ ਪਿਆ। ਇਹਨੇ ਆਪਣੇ ਸਾਰੇ ਵਾਲ ਮੁਨਾ ਦਿੱਤੇ ਇਸ ਲਈ ਉਹਨੂੰ ਰੋਡਾ ਕਹਿੰਦੇ ਹਨ। ਜਦੋਂ ਇਹ ਜਲਾਲੀ ਦੇ ਪਿੰਡ ਪਹੁੰਚਾ ਤਾਂ ਉਹ ਖੂਹ ਤੇ ਪਾਣੀ ਭਰਦੀ ਸੀ। ਫੇਰ ਮੁਲਾਕਾਤਾਂ ਵਧ ਗਈਆਂ। ਜਲਾਲੀ ਉਤੇ ਘਰ ਵਾਲਿਆਂ ਨੇ ਪਾਬੰਦੀ ਲਾ ਦਿੱਤੀ। ਉਹ ਆਪ ਉਹਨੂੰ ਮਿਲਣ ਚਲੇ ਗਿਆ। ਸਜ਼ਾ ਦੇ ਤੌਰ ਤੇ ਰੋਡੇ ਨੂੰ ਨਦੀ ਵਿੱਚ ਸੁੱਟ ਦਿੱਤਾ। ਓਥੋਂ ਉਹ ਬਚ ਕੇ ਨਿਕਲ ਆਇਆ। ਜਦੋਂ ਜਲਾਲੀ ਦਾ ਵਿਆਹ ਹੋਣ ਲੱਗਾ ਤਾਂ ਉਹ ਉਹਨੂੰ ਭਜਾ ਕੇ ਲੈ ਗਿਆ। ਪੱਤਣ ਤੇ ਦਰਿਆ ਪਾਰ ਕਰਨ ਲੱਗਾ ਸੀ ਕਿ ਫੜਿਆ ਗਿਆ। ਲੁਹਾਰਾਂ ਨੇ ਉਹਦੇ ਟੋਟੇ ਕਰਕੇ ਨਦੀ ਵਿੱਚ ਰੋੜ੍ਹ ਦਿੱਤਾ ਅਤੇ ਜਲਾਲੀ ਇਸੇ ਸਦਮੇ ਨਾਲ ਮਰ ਗਈ।
More