ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੨੧-੧੩੦
121. ਪੀਰਾਂ ਦਾ ਰਾਂਝੇ ਤੋ ਖੁਸ਼ੁਸ਼ ਹੋਣੋਣਾਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਲੈ ਦੁਆ ਜੋ ਮੰਗਦੀ ਹੈਅਜੀ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਨ ਸ਼ੌਕ ਦੇ ਵਿੱਚ ਜੋ ਰੰਗਨੀ ਹੈਤੈਨੂੰ ਲਾਏ ਭਬੂਤ ਮਲੰਗ ਕਰੀਏ ਬੱਚਾ ਓਹ ਵੀ ਤੇਰੀ ਮੰਗਨੀ ਹੈਜਹੇ ਨਾਲ ਰਲੀ ਤੇਹੀ ਹੋ ਜਾਏ ਨੰਗਾਂ ਨਾਲ ਲੜੀਏ ਸੋ ਭੀ ਨੰਗਨੀ ਹੈਵਾਰਸ ਸ਼ਾਹ ਨਾ ਸੇਵੇਂ ਨਾ ਛਡ ਜਾਈ ਘਰ ਮਾਪਿਆਂ ਦੇ ਨਾਹੀਂ ਟੰਗਨੀ ਹੈ122. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੇਣਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿੱਤੀਆਂ ਨੇ ਜਾ ਹੀਰ ਤੇਰੀਤੇਰੇ ਸਬ ਮਕਸੂਦ ਹੋ ਰਹੇ ਹਾਸਲ ਮਦਦ ਹੋ ਗਏ ਪੰਜੇ ਪੀਰ ਤੇਰੀਜਾ ਗੂੰਜ ਤੂੰ ਵਿੱਚ ਮੰਗਵਾੜ ਬੈਠਾ ਬਖਸ਼ ਲਈ ਹੈ ਸਭ ਤਕਸੀਰ ਤੇਰੀਵਾਰਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ ਕਰ ਛੱਡੀ ਹੈ ਨੇਕ ਤਦਬੀਰ ਤੇਰੀ123. ਹੀਰ ਰਾਂਝੇ ਦੀ ਮਿੱਠੱਠੀ ਨਾਇਨ ਨਾਲ ਸਲਾਹਰਾਂਝੇ ਆਖਿਆ ਆ ਖਾਂ ਬੈਠ ਹੀਰੇ ਕੋਈ ਖੂਬ ਤਦਬੀਰ ਬਣਾਈਏ ਨੀਤੇਰੇ ਮਾਂ ਤੇ ਬਾਪ ਦਿਲਗੀਰ ਹੋਦੇ ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਨੀਮਿੱਠੀ ਨੈਨ ਨੂੰ ਸਦ ਕੇ ਬਾਤ ਗਿਣੀਏ ਜੇ ਤੂੰ ਕਹੇਂ ਤੇਰੇ ਘਰ ਆਈਏ ਨੀਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਨੀਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਨੀਹੀਰ ਪੰਜ ਮੁਹਰਾਂ ਦਿੱਤੀਆਂ ਨੇ ਜੀਵੇਂ ਮਿਠੀਅਏ ਡੌਲ ਪਕਾਈਏ ਨੀਕੁੜੀਆਂ ਨਾਲ ਨਾ ਖੋਲਣਾ ਭੇਦ ਮੂਲੇ ਸਭਾ ਜਿਉ ਦੇ ਵਿੱਚ ਲੁਕਾਈਏ ਨੀਵਾਰਸ ਸ਼ਾਹ ਛੁਪਾਈਏ ਖਲਕ ਕੋਲੋਂ ਭਾਵੇ ਆਪਣਾ ਹੀ ਗੁੜ ਖਾਈਏ ਨੀ124. ਨਾਈਆਂ ਦੇ ਘਰ ਖਬਰਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਓਥੇ ਕੋਲ ਹੈਸੀ ਘਰ ਨਾਈਆਂ ਦਾਮਿੱਠੀ ਨਾਇਨ ਘਰਾਂ ਸੰਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਸਾਈਆਂ ਦਾਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾਚਾਨ ਭਾਨ ਮੱਠੀ ਫਿਰਨ ਵਾਲਿਆਂ ਦੀ ਬਾਰਾ ਖੁਲਦਾ ਲੇਫ ਤਲਾਈਆਂ ਦਾਮਿੱਝੀ ਸੇਜ ਵਛਾਏ ਕੇ ਫੁਲ ਪੂਰੇ ਉੱਤੇ ਆਂਵਦਾ ਕਦਮ ਖ਼ੁਦਾਈਆ ਦਾਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾਆਪੇ ਆਪਣੀ ਕਾਰ ਵਿੱਚ ਜਾ ਰੁੱਝਨ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ125. ਹੀਰ ਅਤੇ ਸਹੇਲੇਲੀਆਂ ਦਾ ਰਾਂਝੇ ਨਾਲ ਖੇਲੇਲਣਾ ਮੱਲੱਲ੍ਹਣ੍ਹਣਾਦਿੰਹੁ ਹੋਵੇ ਦੋਪਹਿਰ ਤਾਂ ਆਵੇ ਰਾਂਝਾ ਅਤੇ ਓਧਰੋਂ ਹੀਰ ਭੀ ਆਂਵਦੀ ਹੈਇਹ ਮਹੀਂ ਲਿਆ ਬਹਾਂਵਦਾ ਏ ਓਹ ਨਾਲ ਸਹੇਲੀਆਂ ਲਿਆਂਵਦੀ ਹੈਉਹ ਵੰਝਲੀ ਨਾਲ ਸਰੋਦ ਕਰਦਾ ਇਹ ਨਾਲ ਸਹੇਲੀਆਂ ਗਾਵਦੀ ਹੈਕਾਈ ਜ਼ੁਲਫ ਨਚੋੜਦੀ ਰਾਂਝਨੇ ਤੇ ਕਾਈ ਆਨ ਗਲੇ ਲਾਂਵਦੀ ਹੈਕਾਈ ਚੰਬੜੇ ਲਕ ਨੂੰ ਮੁਸ਼ਕ ਬੋਰੀ ਕਾਈ ਮੁਖ ਨੂੰ ਮੁਖ ਛੋਹਾਂਵਦੀ ਹੈਕਾਹੀ 'ਮੀਰੀ ਆਂ' ਆਖ ਕੇ ਭੱਜ ਜਾਂਦੀ ਮਗਰ ਪਵੇ ਤਾਂ ਟੁੱਬੀਆਂ ਲਾਂਵਦੀ ਹੈਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮਝ ਕਟੀ ਕੱਟਾ ਜਾਂਵਦੀ ਹੈਕਾਈ ਮਾਮੜੇ ਦਿਆਂ ਖ਼ਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਨਾਂਵਦੀ ਹੈਕਾਈ ਆਖਦੀ 'ਏਡੀ ਹੈ' ਰਾਂਝਿਆ ਵੇ ਮਾਰ ਬਾਹਲੀ ਪਾਰ ਨੂੰ ਧਾਵਦੀ ਹੈਕੁੱਤੇ ਤਾਰੀਆਂ ਤਰਨ ਚਵਾ ਕਰਕੇ ਇੱਕ ਛਾਲ ਘੁੜਮ ਦੀ ਲਾਂਵਦੀ ਹੈਮੁਰਦੇ ਤਾਰੀਆਂ ਤਰਲ ਚੌਫਾਲ ਪੈ ਕੇ ਕੋਈ ਨਵਲ ਨਸਲ ਰੁੜ੍ਹੀ ਆਂਵਦੀ ਹੈਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ ਤੇ ਪਤਾਲ ਦੀ ਮਿਟੜੀ ਲਿਆਂਵਦੀ ਹੈਇੱਕ ਪੈਨ ਤੇ ਕਾਜ਼ ਚਤਰਾਂਗ ਹੋਕੇ ਸੁਰਖਾਬ ਤੇ ਕੂੰਜ ਬਣ ਆਂਵਦੀ ਹੈਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ ਇੱਕ ਕਲਕਲਾ ਹੋ ਦਖਾਂਵਦੀ ਹੈਇੱਕ ਵਾਂਗ ਕਕੋਹਿਆਂ ਸੰਘ ਟੱਡੇ ਇੱਕ ਊਤ ਦੇ ਵਾਂਗ ਬਲਾਉਂਦੀ ਹੈਔਗਤ ਬੋਲਦੀ ਇੱਕ ਟਟੀਹਰੀ ਹੋਇੱਕ ਸੰਗ ਜਲਕਾਵਨੀ ਆਂਵਦੀ ਹੈਇੱਕ ਲਧਰ ਹੋਇਕੇ ਕੁੜ ਕੁੜਾਵੇ ਇੱਕ ਹੋ ਸੰਸਾਰ ਸ਼ੂਕਾਂਵਦੀ ਹੈਇੱਕ ਦੇ ਪਸਲੇਟੀਆਂ ਹੋ ਬੁਲ੍ਹਨ ਮਸ਼ਕ ਵਾਂਗਰੋ ਓਹ ਫੂਕਾਂਵਦੀ ਹੈਹੀਰ ਤਰੇ ਚੌਤਰਫ ਹੀ ਰਾਂਝਨੇ ਦੇ ਮੋਰੀ ਮਛਲੀ ਬਨ ਬਨ ਆਂਵਦੀ ਹਆਪ ਬਨੇ ਮਛਲੀ ਨਾਲ ਚਾਵੜਾਂ ਦੇ ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈਵਾਰਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿਤ ਯਾਰ ਦਾ ਜਿਊ ਪਰਚਾਂਵਦੀ ਹੈ126. ਕੈਦੋਂ ਦਾ ਮਲਕੀ ਕੋਲੋਲ ਲੂਤੂਤੀਆਂ ਲਾਉਣੁਣਾਕੈਦੋ ਆਖਦਾ ਮਲਕੀਹੇ ਭੈੜੀਏ ਨੀ ਤੇਰੀ ਧਿਉ ਵੱਡਾ ਚੈਂਚਰ ਚਇਆ ਈਜਾ ਨਏ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਈਮਾ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈਮੂੰਹ ਘੁਟ ਰਹੇ ਵਾਲ ਪੁਟ ਰਹੇ ਲਿੰਗ ਕੁਟ ਰਹੇ ਮੈਨੂੰ ਤਾਇਆ ਈਜੰਘ ਜੁਟ ਰਹੇ ਝਾਟਾ ਪੁਟ ਰਹੇ ਅਤੇ ਹੁਣ ਰਹੇ ਜ਼ੈਬ ਚਾਇਆ ਈਲਿਟ ਪੁਟ ਰਹੇ ਤੇ ਨਖੁਟ ਰਹੇ ਅੰਤ ਹੁਟ ਰਹੇ ਲੱਤੀਂ ਜੁਟ ਰਹੇ ਲਟਕਾਇਆ ਈਮਤੀ ਦੇਰਹੇ ਪੀਰ ਸਿਉਂ ਰਹੇ ਪੈਰੀਂ ਪੈ ਰਹੇ ਲੋੜ੍ਹਾ ਆਇਆ ਈਵਾਰਸ ਸ਼ਾਹ ਮੀਆਂ ਸੁੱਤੇ ਮੁਆਮਲੇ ਨੂੰ ਲੰਙੇ ਰਿਛ ਨੇ ਮੋੜ ਜਗਾਇਆ ਈ127. ਮਲਕੀ ਦਾ ਉੱਤਰਮਲਕੀ ਆਖਦੀ ਸੱਦ ਤੂੰ ਹੀਰ ਤਾਈ ਝਬ ਹੋ ਤੂੰ ਔਲੀਆ ਨਾਈਆ ਵੇਅਲਫੂ ਮੋਚੀਆ ਮੌਜਮਾ ਵਾਗੀਆ ਵੇ ਧੱਦੀ ਮਾਛੀਆ ਭਜ ਤੂੰ ਭਾਈਆ ਵੇਖੇਡਨ ਗਈ ਮੂੰਹ ਸੋਝਲੇ ਘਰੋਂ ਨਿਕਲੀ ਨਿੰਮਾ ਸ਼ਾਮ ਹੋਈ ਨਹੀਂ ਆਈਆ ਵੇਵਾਰਸ ਸ਼ਾਹ ਮਾਈ ਹੀਰ ਨਹੀਂ ਆਈ ਮੋਹਰ ਮੰਗੂਆਂ ਦੀ ਘਰੀਂ ਆਈਆ ਵੇ128. ਹੀਰ ਨੂੰ ਸੱਦੱਦਣ ਲਈ ਬੰਦੰਦੇ ਦੌੜੌੜੇਝੰਗੜ ਡੂਮ ਤੇ ਫੱਤੂ ਕਲਾਲ ਦੌੜੇ ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂਜਾ ਹੀਰ ਅੱਗੇ ਧੁਮ ਘਤਿਆ ਨੇ ਬੱਚਾ ਕੇਹੀ ਉਡਾਈ ਆ ਖਾਕ ਮੀਆਂਤੇਰੀ ਮਾਂਉਂ ਤੇਰੇ ਉਤੇ ਬਹੁਤ ਗੁੱਸੇ ਜਾਨੋਂ ਮਾਰ ਸੀ ਚੂਚਕਾ ਵਾਹਕ ਮੀਆਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ ਨਾਲੇ ਆਖਦੇ ਮਾਰੀਏ ਚਾਕ ਮੀਆਂਸਿਆਲ ਘੇਰ ਨਗਰ ਪੌਂਣ ਕੁੱਦ ਤੈਨੂੰ ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ ਤੇ ਗੁਲੇਲੜਾ ਪੌਸ ਪਟਾਕ ਮੀਆਂਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ ਸਾਰਾ ਕੋੜਮਾ ਬਹੁਤ ਗੰਮਨਾਕ ਮੀਆਂਵਾਰਸ ਸ਼ਾਹ ਯਤੀਮ ਦੇ ਮਾਰਨੇ ਨੂੰ ਸਭਾ ਜੁੜੀ ਚਨ੍ਹਾ ਦੀ ਧਾਕ ਮੀਆਂ129. ਹੀਰ ਦਾ ਆਉਣੁਣਾ ਤੇ ਮਾਂ ਨੂੰ ਸਲਾਮਹੀਰ ਮਾਂ ਨੂੰ ਆਣ ਸਲਾਮ ਕੀਤਾ ਮਾਉਂ ਆਦੀ ਆ ਨੀ ਨਹਿਰੀਏ ਨੀਯਰੋਲੀਏ ਗੋਲੀਏ ਬੇਹਿਆਏ ਘੁੰਢ ਵੀਨੀਏ ਤੇ ਗੁਲ ਪਹਿਰੀਏ ਨੀਉਧਲਾਕ ਟੂੰਬੇ ਅਤੇ ਕੁੜਮੀਏ ਨੀ ਛਲਛਿਦੱਰੀਏ ਤੇ ਛਾਈਂ ਜਹਿਰੀਏ ਨੀਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ ਗੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀਆ ਆਖਨੀ ਹੋਂ ਟਲ ਜਾ ਚਠੇ ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ ਆ ਟਲੇਂ ਨੀ ਕੁੱਤਏ ਵਹਿਰੀਏ ਨੀਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ ਤੇਰੀ ਸਾਇਤ ਆਂਵਦੀ ਕਹਿਰੀਏ ਨੀਵਾਰਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ ਵੇਖੀਂ ਨੀਲ ਡਾਂਡਾਂ ਅਤੇ ਲਹਿਰੀਏ ਨੀ130. ਹੀਰ ਦਾ ਉੱਤਰਅੰਮਾਂ ਚਾਕ ਬੇਲੇਅਸੀਂ ਪੀਂਘ ਪੀਂਘ ਕੈਸੇ ਜ਼ੈਬ ਦੇ ਤੂਤੀਏ ਬੋਲਨੀ ਹੈਂਗੰਦਾ ਬਹੁਤ ਮਲੂਕ੍ਹ ਮੂੰਹ ਝੂਠੜੇ ਦਾ ਐਡਾ ਪਹਾੜ ਕਿਉਂ ਤੋਲਨੀ ਹੈਂਸ਼ੁਅਲਾ ਨਾਲ ਗੁਲਾਬ ਤਿਆਰ ਕੀਤਾ ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂਗੱਦਾ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਜ਼ੈਬ ਕਿਉਂ ਬੋਲਨੀ ਹੈਂਅਨਸੁਣਿਆਂ ਨੂੰ ਚਾ ਸੁਨਾਇਆ ਈ ਮੋਏ ਨਾਗ ਵਾਂਗੂੰ ਵਿਸ ਘੋਲਨੀ ਹੈਂਵਾਰਸ ਸ਼ਾਹ ਗੁਨਾਹਹ ਕੀ ਅਸਾਂ ਕੀਤਾ ਏਡੇ ਜ਼ੈਬ ਤੂਫਾਨ ਕਿਉਂ ਤੋਲਨੀ ਹੈਂਔਖੇ ਲਫ਼ਜ਼ਾਂ ਦੇ ਮਾਅਨੇ121ਅਜੀ। ਅੱਜ ਹੀਸੇਵੀਂ। ਯਾਦ ਰੱਖੀਂਟੰਗਨੀ। ਵਿਆਹ ਬਜ਼ੈਰ ਮਾਪਿਆਂ ਘਰ ਬਠਾਈ ਰੱਖਣੀ122ਖੁਸ਼ਹਾਲ। ਖੁਸ਼ਮਕਸੂਦ। ਮੰਗਤਕਸੀਰ। ਗਲਤੀ123ਡੌਲ। ਸਕੀਮਮੂਲੇ। ਬਿਲਕੁਲ124ਖਸਮਣੀ। ਮਾਲਕਣਚਾਨ ਭਾਨ। ਰੌਲਾਬਾਰਾ ਖੁਲਦਾ। ਦਬਾਉ ਘਟ ਹੁੰਦਾਫੁਲ ਪੂਰੇ। ਫੁਲ ਸਜਾਏਭਾਤ। ਚੌਲ125ਸਰੋਦ ਕਰਦਾ। ਗਾਉਂਦਾਮਸ਼ਕ ਬੋਰੀ। ਜਿੱਦਾਂ ਮਾਸ਼ਕੀ ਨੇ ਲੱਕ ਨਾਲ ਪਾਣੀ ਵਾਲੀ ਮਸ਼ਕ ਬੋਰੀ ਵਾਂਗ ਬੰਨ੍ਹੀ ਹੋਵੇ।'ਮੀਰੀ ਆਂ'। ਮਿੱਦੀ ਹਾਂਕਟੀ ਕੱਟਾ ਜਾਂਵਦੀ। ਕਟੀ ਕੱਟਾ ਜਣਦੀ ਹੈ।ਮਾਮੇ ਦੇ ਖਰਬੂਜ਼ੇ। ਨਦੀ ਵਿੱਚ ਖੇਡੀ ਜਾਣ ਵਾਲੀ ਇੱਕ ਖੇਡਬਕ ਬਕੇ। ਫਿੱਕੇਬਾਹਲੀ। ਬਾਂਹ, ਕਮੀਜ਼ ਦੀ ਬਾਂਹਚਵਾ। ਚਾਉਨਵਲ ਨਸਲ। ਪਾਣੀ ਉੱਤੇ ਸਿੱਧਾ ਤਰਨਾ ਕਿ ਸਾਰਾ ਸਰੀਰ ਦਿਸੇ।ਡੰਬੜੀ। ਦੰਭੀ, ਫਰੇਬੀ, ਪੈਣ, ਕਾਜ਼, ਚਤਰਾਂਗ, ਸੁਰਖਾਬ, ਢੀਂਗਮੁਰਗਾਈ, ਬਗਲਾ, ਕਲਕਲਾਹੂ, ਕਕੋਹਾ। ਪਾਣੀ ਦੇ ਪਰਿੰਦੇ ਹਨ।ਅਵਗ। ਜਿਵੇਂ ਮਰਨ ਲੱਗਾ ਹੋਵੇਲੁਧਰ। ਮਗਰ ਮਛਸੰਸਾਰ। ਮਗਰ ਮਛਬੁਲ੍ਹਨ। ਇੱਕ ਵੱਡੀ ਮੱਛੀਮੋਰੀ। ਇੱਕ ਖਾਸ ਭਾਂਤ ਦੀ ਮਛਲੀ ਜਿਹੜੀ ਸੁਹਣੀ ਬਹੁਤ ਹੁੰਦੀ ਹੈ।ਕੁਰਲ। ਕਨਕੁਰਲਜਾਲੀਆਂ ਪਾਉਂਦੀ। ਜਾਲ ਲਾਉਂਦੀ126ਮੁਲਕ ਦਾ ਅਰਥ। ਦੇਸ਼ ਦੀਆਂ ਕਦਰਾਂ ਕੀਮਤਾਂਤਾਇਆ। ਦਿਲ ਸਾੜ ਦਿੱਤਾਲਙਾ ਰਿਛ। ਕੈਦੋ127ਲੋਝਲੇ। ਸਾਝਰੇਮੰਗੂਆਂ ਦੀ ਮੋਹਰ। ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ ਪਹਿਲਾਂ ਘਰ ਮੁੜੇ ਪਸ਼ੂ128ਧੁੰਮ ਘਤਿਆ। ਰੌਲਾ ਪਾਇਆ ਤੋਤਾ ਅੰਬ ਦੀ . . ਗੁਲੇਲਾ। ਜੇ ਤੋਤਾ ਅੰਬ ਟੁਕਦਾ ਹੈ ਤਾਂ ਉਹਨੂੰ ਗੁਲੇਲਾ ਵੱਜਣਾ ਹੀ ਹੈਧਾਕ। ਧਾਂਕ, ਤੀਰ ਕਮਾਨਾਂ ਦਾ ਗਰੁਪ129ਨਹਿ। ਸ਼ੇਰਨੀਯਰੋਲੀ। ਯਾਰ ਰੱਖਣ ਵਾਲੀਘੁੰਡ ਵੀਣੀ। ਦਖਾਵੇ ਦਾ ਘੁੰਡ ਕੱਢਣ ਵਾਲੀ, ਫਰੇਬਨ, ਪਖੰਡਨਗੁਲ ਪਹਿਰੀ। ਫੁੱਲਾਂ ਨਾਲ ਸਜਾਵਟ ਕਰਨ ਵਾਲੀਉਧਲਾਕ। ਉੱਧਲ ਜਾਣੀਟੂੰਬੇ। ਟੂਮਕੁੜਮੀਏ। ਬਦ ਨਸੀਬੇਛਲ ਛਿੱਦਰੀਏ। ਉਪਰੋਂ ਭੋਲੀ ਪਰ ਅੰਦਰੋਂ ਛਲਾਂ ਨਾਲ ਭਰੀਛਾਈ। ਮਿੱਟੀ ਦਾ ਭਾਵ ਕੱਚਾਜਹਿਰ। ਜਹਿਰੀਏ, ਪਾਣੀ ਦਾ ਘੜਾ, ਸ਼ਾਦੀ ਤੇ ਪਹਿਲਾਂ ਇੱਕ ਰਵਾਜ ਸੀ ਕਿ ਕੁੜੀਆਂ ਥੱਲੇ ਉਪਰ ਦੋ ਤਿੰਨ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਦੀਆਂ ਸਨ ਅਤੇ ਉਨ੍ਹਾਂ ਦੇ ਸਿਖਰ ਇੱਕ ਸ਼ਰਬਤ ਦਾ ਪਿਆਲਾ ਭਰਕੇ ਰੱਖ ਦਿੱਤਾ ਜਾਂਦਾ ਸੀ। ਜੋ ਕੋਈ ਮਰਦ ਇਹ ਘੜੇ ਲਹਾਉਣ ਵਿੱਚ ਮਦਦ ਕਰੇ ਤਾਂ ਉਹ ਆਦਮੀ ਉਸ ਮੁਟਿਆਰ ਨਾਲ ਵਿਆਹ ਕਰਾਵੇ ਗਾ। ਤੇਰੇ ਵਿਆਹ ਦੇ ਸ਼ਗਨਾਂ ਵਿੱਚ ਸੁਆਹ ਪਵੇ।ਜ਼ੌਲਾ। ਗੁਹਲਾਗੁਹਲਾ ਦਿੰਗੀ। ਭੈੜੇ ਚਲਨ ਵਾਲੀ ਇਸਤਰੀਉਜ਼ਬਕ। ਉਜ਼ਬਕਸਤਾਨ ਦੀ। ਧਾੜਵੀਮਾਲਜ਼ਾਦੀ। ਕੰਜਰੀ ਜਾਂ ਵੇਸਵਾਮਤਹਿਰਾ। ਡੰਡਾ, ਸੋਟਾਵਿਹਰੀ ਕੁੱਤੀ। ਸਾਹੇ ਆਈ ਕੁੱਤੀਕਪੜ ਧੜੀ। ਕਪੜਿਆਂ ਨੂੰ ਕੁਟ ਕੁਟ ਧੋਣਾਨੀਲ ਡਾਂਡਾ। ਡੰਡੇ ਦੀਆਂ ਪਈਆਂ ਲਾਸਾਂ130ਜ਼ੈਬ ਦੇ ਤੂਤੀਏ। ਜਿਹੜੇ ਬੋਲ ਕਿਸੇ ਨੇ ਸੁਣੇ ਨਾ ਹੋਣ।ਊਜਾਂਮਲ੍ਹੋਕ। ਮਲ੍ਹੱਪਸ਼ੁਅਲਾ। ਸ਼ਰਾਬ, ਅੰਗੂਰ ਦੀ ਧੀਪਿਆਜ਼ ਘੋਲਨਾ। ਕੰਮ ਖ਼ਰਾਬ ਕਰਨਾਗਦਾਂ। ਗਧੀਜ਼ੈਬ ਤੋਲਨੇ। ਨਿਰਾ ਝੂਠ ਬੋਲਣਾ
More