ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੪੧-੧੫੦
141. ਕੈਦੋਂ ਦੀ ਝੁੱਗੱਗੀ ਸਾੜਨੀਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ ਸਿਆਲੀਂ ਲਾਇਕੇ ਪਾਸਨਾ ਧਾਈਆਂ ਨੀਹੱਥੀਂ ਬਾਲ ਮਵਾਤੜੇ ਕਾਹ ਕਾਨੇਂ ਵੱਡੇ ਭਾਂਬੜੇ ਬਾਲ ਲੈ ਆਈਆਂ ਨੇਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ ਕੁੱਕੜ ਕੁੱਤਿਆਂ ਚਾ ਭਜਾਈਆਂ ਨੇਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਢੋ ਫੇਰ ਲਾਹੌਰ ਨੂੰ ਆਈਆਂ ਨੇ142. ਕੈਦੋਂ ਦਾ ਫਰਿਆਦ ਲਾਉਣੁਣਾਕੈਦੋ ਲਿੱਥੜੇ ਪੁਥੜੇ ਖੂਨ ਵਹਿੰਦੇ ਕੂਕੇ ਬਾਹੁੜੀ ਤੇ ਫਰਿਆਦ ਮੀਆਂਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂਕਫਨੀ ਪਾੜ ਬਾਦਸ਼ਾਹ ਥੇ ਜਾ ਕੂਕਾਂ ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ ਸ਼ੀਰੀਂ ਮਾਰਿਆ ਜਿਵੇਂ ਫਰਹਾਦ ਮੀਆਂਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ ਏਹ ਗੱਲ ਨਾ ਜਾਣੇ ਬਰਬਾਦ ਮੀਆਂਵਾਰਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ ਨਹੀਂ ਆਵੰਦਾ ਇਸ਼ਕ ਦਾ ਸਾਦ ਮੀਆਂ143. ਚੂਚਕ ਦਾ ਕੈਦੋਂ ਨੂੰ ਉੱਤਰਚੂਚਕ ਆਖਿਆ ਲੰਙਿਆ ਜਾ ਸਾਥੋਂ ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾਸਰਦਾਰ ਹੈਂ ਚੋਰ ਉਚੱਕਿਆਂ ਦਾ ਸੂੰਹਾ ਬੈਠਾ ਹੈਂ ਸਾਹਈਆਂ ਫੇੜਿਆਂ ਦਾਤੈਨੂੰ ਵੈਰ ਹੈ ਨਾਲ ਅਨਜਾਨਿਆਂ ਦੇ ਤੇ ਵੱਲ ਹੈ ਦੱਬ ਦਰੇੜਿਆਂ ਦਾਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ ਇਹੋ ਚੱਜ ਜਿਹੇ ਮਾਹਨੂੰ ਭੈੜਿਆਂ ਦਾਵਾਰਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ ਏਹੋ ਮੂਲ ਹੈ ਸਭ ਬਖੇੜਿਆਂ ਦਾ144. ਕੈਦੋਂ ਨੇ ਆਪਣੀ ਹਾਲਤ ਦੱਸੱਸਣਾਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ ਝੁੱਘੀ ਲਾ ਮਵਾਤੜੇ ਸਾੜਿਆ ਨੇਦੌਰ ਭੰਨ ਕੇ ਕੁਤਕੇ ਸਾੜ ਮੇਰੇ ਪੈਵੰਦ ਜੁੱਲੀਆਂ ਫੋਲ ਕੇ ਪਾੜਿਆ ਨੇਕੁੱਕੜ ਕੁੱਤਿਆਂ ਭੰਗ ਅਫੀਮ ਲੁੱਟੀ ਮੇਰੀ ਬਾਂਉਨੀ ਚਾ ਉਜਾੜਿਆ ਨੇਧੜਵੈਲ ਧਾੜੇ ਮਾਰ ਲੁੱਟਣ ਮੇਰਾ ਦੇਸ ਲੁਟਿਆ ਏਨਾਂ ਲਾੜ੍ਹਿਆ ਨੇ145. ਸਿਆਲਾਂ ਦਾ ਉੱਤਰਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਖਾਵਨਾਂ ਹੈਂਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ ਐਵੇਂ ਟੱਕਰਾਂ ਪਿਆ ਲੜਾਵਨਾ ਹੈਂਪਰ੍ਹਾਂ ਜਾ ਜੱਟਾ ਪਿੱਛਾ ਛਡ ਸਾਡਾ ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ ਭਰੇ ਦੇਸ 'ਚ ਫਾਟਿਆ ਕੁਟਿਆ ਹਾਂਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ ਧੁਰੋਂ ਜੜਾਂ ਥੀਂ ਲਾ ਮੈਂ ਪੁਟਿਆ ਹਾਂਮੈਂ ਮਾਰਿਆ ਦੇਖਦੇ ਮੁਲਕ ਸਾਰੇ ਧਰੂਹ ਕਰੰਗ ਮੋਏ ਵਾਂਗੂੰ ਸੁਟਿਆ ਹਾਂਹੱਡ ਗੋਡਨੇ ਭੰਨ ਕੇ ਚੂਰ ਕੀਤੇ ਅੜੀਵਾਰ ਗੱਦੋਂ ਵਾਂਗ ਕੁੱਟਿਆ ਹਾਂਵਾਰਸ ਸ਼ਾਹ ਮੀਆਂ ਵੱਡਾ ਜ਼ਜ਼ਬ ਹੋਇਆ ਰੋ ਰੋਹਿਕੇ ਬਹੁਤ ਨਖੁਟਿਆ ਹਾਂ147. ਸਿਆਲਾਂ ਨੇ ਕੁੜੁੜੀਆਂ ਤੋ ਪੁਛੁਛਣਾਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇਐਵੇਂ ਬਾਝ ਤਕਸੀਰ ਗੁਨਾਹ ਮਾਰਿਆ ਇੱਕੇ ਕੋਈ ਗੁਨਾਹ ਨਿਤਾਰਿਆ ਜੇਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ ਏਡਾ ਕਹਿਰ ਤੇ ਖੂਨ ਗੁਜ਼ਾਰਿਆ ਜੇਕਹੋ ਕੌਣ ਤਕਸੀਰ ਫਕੀਰ ਅੰਦਰ ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇਝੁੱਘੀ ਸਾੜ ਕੇ ਮਾਰ ਕੇ ਭੰਨ ਭਾਂਡੇ ਏਸ ਫਕਰ ਨੂੰ ਮਾਰ ਉਤਾਰਿਆ ਜੇਵਾਰਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ ਅੱਗ ਲਾ ਫਕੀਰ ਕਿਉਂ ਸਾੜਿਆ ਜੇ148. ਕੁੜੀਆਂ ਦਾ ਉੱਤਰਮੂੰਹ ਉਂਗਲਾਂ ਘਤ ਕੇ ਕਹਿਨ ਸਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏਸਾਡੀ ਮੱਮੀਆਂ ਟੋਹੰਦਾ ਤੌੜ ਗੱਲ੍ਹਾਂ ਪਿੱਛੇ ਪਿੱਛੇ ਹੋਇਕੇ ਸੁੱਥਨਾਂ ਸੁੰਗਦਾ ਏਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ ਸਾਨ੍ਹ ਹੋੰਿੲਕੇ ਟੱਪਦਾ ਰਿੰਗਦਾ ਏਨਾਲੇ ਬੰਨ੍ਹ ਕੇਜੋਗ ਨੂੰ ਜੋ ਦਿੰਦਾ ਗੁੱਤਾਂ ਬਨ੍ਹ ਕੇ ਖਿਚਦਾ ਤੰਗਦਾ ਏਤੇੜੋਂ ਲਾਹ ਕਹਾਈ ਵਤੇ ਫਿਰੇ ਭੌਂਦਾ ਭੌਂ ਭੌਂ ਮੂਤਦਾ ਤੇ ਨਾਲ ਠੁੰਗਦਾ ਏਵਾਰਸ ਸ਼ਾਹ ਉਜਾੜ ਵਿੱਚ ਜਾਇਕੇ ਤੇ ਫਲਗਣਾਂ ਅਸਾਡੀਆਂ ਸੁੰਘਦਾ ਏ149. ਸਿਆਲਾਂ ਦਾ ਕੁੜੁੜੀਆਂ ਨੂੰ ਉੱਤਰਉਹ ਆਖਦਾ ਮਾਰ ਗਵਾ ਦਿੱਤਾ ਹੱਡ ਗੋਡੜੇ ਭੰਨ ਕੇ ਚੂਰ ਕੀਤੇਝੁੱਘੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ ਲਾਹ ਭਾਗ ਪਟੇ ਪੁਟ ਦੂਰ ਕੀਤੇਟੰਗੋਂ ਪਕੜ ਘਸੀਟ ਕੇ ਵਿੱਚ ਖਾਈ ਤੁਸਾਂ ਮਾਰ ਕੇ ਖਲਕ ਹਜ਼ੂਰ ਕੀਤੇਵਾਰਸ ਸ਼ਾਹ ਗੁਨਾਹ ਥੋਂ ਪਕੜ ਕਾਫਰ ਹੱਡ ਪੈਰ ਮਲਾਇਕਾਂ ਚੂਰ ਕੀਤੇ।150. ਕੁੜੀਆਂ ਦਾ ਉੱਤਰਵਾਰ ਘੱਤਿਆ ਕੌਣ ਬਲਾ ਕੁੱਤਾ ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋਅਸਾਂ ਭੱਈੜੇ ਪਿੱਟੀਆਂ ਹਥ ਲਾਇਆ ਤੁਸੀਂ ਏਨੀ ਗੱਲ ਨਾ ਸਾਰਦੇ ਹੋਫਰਫੇਜੀਆਂ ਮਕਰਿਆਂ ਠਕਰਿਆਂ ਨੂੰ ਮੂੰਹ ਲਾਇਕੇ ਚਾ ਵਿਗਾੜਦੇ ਹੋਮੁੱਠੀ ਮੁੱਠੀ ਹਾਂ ਏਡਾ ਅਪਰਾਧ ਪੌਂਦੇ ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ ਇਹੇ ਸੱਚ ਤੇ ਝੂਠ ਨਿਤਾਰਦੇ ਹੋਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ ਤੁਸਾਂ ਗੱਲ ਕੀ ਚਾ ਨਿਘਾਰਦੇ ਹੋਵਾਰਸ ਸ਼ਾਹ ਮੀਆਂ ਮਰਦ ਸਦਾ ਝੂਠੇ ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋਔਖੇ ਲਫ਼ਜ਼ਾਂ ਦੇ ਮਾਅਨੇ141ਚਕਚੂਰ। ਚੂਰ ਚੂਰਕਾਹ। ਘਾਹਮਵਾਤੜਾ। ਲਾਟਾਂਮਾਰ ਮਥਰਾ। ਫਤਹਿ ਕਰਕੇ, ਜਿੱਤ ਕੇ142ਕੂਕੇ। ਚੀਕਾਂ ਮਾਰੇਦਾਦ ਦਿਉ। ਇਨਸਾਫ ਕਰੋਬਿਨਾ ਫਾਟ। ਬਜ਼ੈਰ ਕੁਟ ਖਾਣ ਤੇਸਾਦ। ਸੁਆਦ, ਮਜ਼ਾਫਾਟ। ਕੁੱਟ143ਵਲ। ਢੰਗ, ਤਰੀਕਾਸੂੰਹਾ, ਸੂਹ ਲੈਣ ਵਾਲਾ, ਸੂਹੀਆਸਾਹਾ। ਵਿਆਹ ਸ਼ਾਦੀਦਬ ਦਰੇੜੇ। ਝਗੜੇ, ਦਬਾਉਮੂਲ। ਜੜਅਥਲੀਸ। ਸ਼ੈਤਾਨ144ਉਧਲਾਂ। ਉਧਲ ਜਾਣੀਆਂਪੈਵੰਦ। ਜੋੜਪੈਬੰਦ ਜੁੱਲੀਆਂ। ਉਹ ਜੁੱਲੀ ਜਾਂ ਗੋਦੜੀ ਜਿਹੜੀ ਵੱਖ ਵੱਖ ਭਾਂਤ ਦੇ ਸੁਹਣੇ ਟੋਟੇ ਜੋੜ ਕੇ ਸੀਤੀ ਹੋਵੇ।ਬਾਂਉਂਨੀ। ਬਵੰਜਾਂ ਪਿੰਡਾਂ ਦੀ ਜਗੀਰਲਾੜ੍ਹਨਾ। ਰੂਪ ਨਾਲ ਭਰਮਾਉਣ ਵਾਲੀਆਂ145ਲੂਤੀਆਂ ਲਾਉਣਾਂ। ਚੁਜ਼ਲੀਆਂ ਕਰਕੇ ਫਸਾਦਕਰਵਾਉਣਾ146ਧਰੋਹੀ। ਦੁਹਾਈਕਰੰਗ। ਮੁਰਦਾ ਸਰੀਰ, ਪਿੰਜਰਅੜੀਵਾਰ ਗਦੋਂ। ਅੜਬੈਲ ਜਾਂ ਅੜੀਅਲ ਗਧੀ147ਇੱਕੇ। ਜਾਂਮਾਰ ਉਤਾਰਿਆ। ਕੁਟ ਕੁਟ ਕੇ ਮਰਨ ਵਾਲਾ ਕਰ ਦਿੱਤਾ148ਕਾਰੇ। ਭੈੜੇ ਕੰਮਕਹਾਈ। ਲੰਗੋਟੀਠੁੰਗਦਾ। ਠੂੰਗੇ ਮਾਰਦਾਫਲਗਣਾਂ। ਬਸੰਤ ਦੀ ਰੁੱਤੇ ਕੁੜੀਆਂ ਦੇ ਪਾਏ ਹਾਰ149ਭਾਗ। ਭੰਗਮਲਾਇਕਾਂ। ਫਰਿਸ਼ਤਿਆਂ, ਮਲਕ ਦਾ ਬਹੁ ਵਚਨ, ਫਰਿਸ਼ਤਾ150ਅਪਰਾਧ ਪੌਂਦੇ। ਅਪਰਾਧ ਕਰਦੇ
More