ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੫੧-੧੬੦
151. ਕੈਦੋਂ ਦਾ ਫਰਿਆਦ ਕਰਨਾਕੈਦੋ ਬਾਹੁੜੀ ਤੇ ਫਰਿਆਦ ਕੂਕੇ ਧੀਆਂ ਵਾਲਿਉ ਕਰੋ ਨਿਆਂਉ ਮੀਆਂਮੇਰਾ ਹੇਟ ਪਸਾਰੀ ਦਾ ਲੁਟਿਆ ਨੇ ਕੋਲ ਵੇਖਦਾ ਪਿੰਡ ਗਰਾਉਂ ਮੀਆਂਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂਮੇਰੀ ਤੁਸਾਂ ਦੇਨਾਲ ਨਾ ਸਾਂਝ ਕਾਈ ਪੁੰਨ ਟੁਕੜੇ ਪਿੰਡ ਦੇ ਖਾਉਂ ਮੀਆਂਤੋਤੀ ਬਾਜ਼ ਉਜਾੜਦੀ ਮੇਵਿਆਂ ਦੇ ਅਤੇ ਫਾਹ ਲਿਆਵਦੇ ਕਾਉਂ ਮੀਆਂਵਾਰਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ152. ਸਿਆਲਾਂ ਨੇ ਕੈਦੋਂ ਨੂੰ ਤਸੱਲੱਲੀ ਦੇਣੇਣੀਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇਹਾਏ ਹਾਏ ਫਕੀਰ ਤੇ ਕਹਿਰ ਹੋਇਆ ਕੋਈ ਵੱਡਾ ਹੀ ਖੂਨ ਮੁਜਾਰਿਹਾ ਨੇਬਹੁਤ ਦੇ ਦਲਾਸੜਾ ਪੂੰਝ ਅੱਖੀਂ ਕੈਦੋ ਲੰਙੇ ਨੂੰ ਠਗ ਕੇ ਠਾਰਿਆ ਨੇਕੈਦੋ ਆਖਿਆ ਧੀਆਂ ਦੇਵਲ ਹੋ ਕੇ ਵੇਖੋ ਦੀਨ ਈਮਾਨ ਨਿਘਾਰਿਆ ਨੇਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਵੇਖ ਜੋ ਭਾਂਭੜਾ ਮਾਰਿਆ ਨੇ153. ਚੂਚਕ ਦਾ ਕੈਦੋ ਨੂੰ ਉੱਤਰਚੂਚਕ ਆਖਿਆ ਅੱਖੀਂ ਵਖਾਲ ਮੈਨੂੰ ਮੁੰਡੀ ਲਾਹ ਸੁਟਾਂ ਮੁੰਡੇ ਮੁੰਡੀਆਂ ਦੀਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀਸਰਵਾਹੀਆਂ ਛਕ ਕੇ ਅਲਖ ਲਾਹਾਂ ਅਸੀਂ ਸਥ ਨਾ ਪਰ੍ਹੇ ਹਾਂ ਚੁੰਡਿਆਂ ਦੀਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਉਂ ਕਿਹੜਾ ਏਨ੍ਹਾਂ ਲੰਡਿਆਂ ਦੀਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀਏਸ ਹੀਰ ਦੀ ਪੜਛ ਦੀ ਭੰਗ ਲੈਸਾਂ ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀਵਾਰਸ ਸ਼ਾਹ ਮੀਆਂ ਏਥੇ ਖੇਡ ਪੌਂਦੀ ਵੇਖੋ ਨੱਢੀਆਂ ਦੀ ਅਤੇ ਮੁੰਡੀਆਂ ਦੀ154. ਕੈਦੋਂ ਦੀ ਆਪਣੇ ਦਿਲ ਨਾਲ ਸਲਾਹਕੈਦੋਂ ਆਖਿਆ ਜਿਉ ਤਦਬੀਰ ਕਰਕੇ ਇਹ ਜੂਹ ਵਿੱਚ ਜਾ ਕੇ ਖੇਡ ਦੇ ਨੇਮੇਰੇ ਆਖਿਆਂ ਧੀਆਂ ਨੂੰ ਨਾ ਮਾਰਨ ਪਿੰਡ ਕੌਣ ਮਾਰੇ ਖੂਨ ਭੇਡ ਦੇ ਨੇਛਹੇਂ ਤਕ ਦੇ ਜੰਗਲੇ ਵਿੱਚ ਆਇਆ ਏਹ ਵੇਖ ਕਾਰੇ ਏਸ ਢਿਡ ਦੇ ਨੇਵਾਰਸ ਸ਼ਾਹ ਪਰਾਈਆਂ ਝੁੱਘੀਆਂ ਨੂੰ ਅੱਗ ਲਾ ਕੇ ਲੰਙੇ ਹੋਰੀਂ ਸੇਂਢੇ ਨੇ155. ਕੈਦੋਂ ਨੇ ਬੇਲੇ ਵਿੱਚ ਲੁਕੁਕ ਕੇ ਬਹਿਣਾਵੱਡੀ ਹੋਈ ਉਸ਼ੇਰ ਤਾ ਜਾ ਛਹਿਆ ਪੋਹ ਮਾਂਘ ਕੁੱਤਾ ਵਿੱਚ ਕੁੰਨੂਆਂ ਦੇਹੋਇਆ ਸ਼ਾਹ ਵੇਲਾ ਤਦੋ ਵਿੱਚ ਬੇਲੇ ਫੇਰੇ ਆਨ ਪਏ ਸੱਸੀ ਪੁੰਨੂਆਂ ਦੇਪੋਣਾ ਬਨ੍ਹ ਕੇ ਰਾਂਝੇ ਦੇ ਹੱਥ ਮਿਲਿਆ ਢੇਰ ਆ ਲੱਗੇ ਰੱਤੇ ਚੁੰਨੂਆਂ ਦੇਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ ਕੈਦੋ ਪੈ ਰਹਿਆ ਵਾਂਗ ਘੁਨੂਆਂ ਦੇ156. ਸਈਆਂ ਪਿੰਡੰਡ ਨੂੰ ਜਾਣ ਪਿੱਛੱਛੋ ਹੀਰ ਤੇ ਰਾਂਝੇ ਦਾ ਇਕੱਠੱਠੇ ਪੈ ਜਾਣਾਜਦੋਂ ਲਾਲ ਖਜੂਰਿਉ ਖੇਡ ਸੱਈਆਂ ਸਭੇ ਘਰੋ ਘਰੀ ਉਠ ਚੱਲੀਆਂ ਨੀਰਾਂਝਾ ਹੀਰ ਨਿਆਰੜੇ ਹੋ ਸੁੱਤੇ ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀਪਰ੍ਹੇ ਵਿੱਚ ਕੈਦੋ ਆਨ ਪੱਗ ਮਾਰੀ ਚਲੋ ਵੇਖ ਲੋ ਗੱਲਾਂ ਅਵੱਲੀਆਂ ਨੀ157. ਚੂਚੂਚਕ ਘੋੜੋੜੇ ਚੜ੍ਹ ਕੇ ਬੇਲੇ ਨੂੰਪਰ੍ਹੇ ਵਿੱਚ ਬੇਜ਼ੈਰਤੀ ਕੁੱਲ ਹੋਈ ਚੋਭ ਵਿੱਚ ਕਲੇਜੜੇ ਦੇ ਚਸਕਦੀ ਏਬੇਸ਼ਰਮ ਹੈ ਟਪ ਕੇ ਸਿਰੇ ਚੜ੍ਹਦਾ ਭਲੇ ਆਦਮੀ ਦੀ ਜਾਨ ਧਸਕਦੀ ਏਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏਉਠ ਰਾਂਝਨਾ ਵੇ ਬਾਬਲ ਆਂਵਦਾ ਈ ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏਮੈਨੂੰ ਛੱਡ ਸਹੇਲੀਆਂ ਨੱਸ ਗਈਆਂ ਮਕਰ ਨਾਲ ਹੌਲੀ ਹੌਲੀ ਬੁਸਕਦੀ ਏਵਾਰਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ158. ਚੂਚੂਚਕ ਨੇ ਬੇਲੇ ਵਿੱਚ ਹੀਰ ਨੂੰ ਰਾਂਝੇ ਨਾਲ ਦੇਖੇਖਣਾਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ ਗੁੱਸਾ ਖਾਇਕੇ ਹੋਇਆਈ ਰੱਤ ਵੰਨਾਇਹ ਵੇਖ ਨਿਘਾਰ ਖ਼ੁਦਾਇ ਦਾ ਜੀ ਬੇਲੇ ਵਿੱਚ ਇਕੱਲਿਆਂ ਫਿਰਨ ਰੰਨਾਂਅਖੀਂ ਨੀਵੀਆਂ ਰੱਕ ਕੇ ਠੁਮਕ ਚੱਲੀ ਹੀਰ ਕੱਛ ਵਿੱਚ ਮਾਰ ਕੇ ਬਾਲ ਸ਼ੰਨਾਚੂਚਕ ਆਖਦਾ ਰਖ ਤੂੰ ਜਮ੍ਹਾਂ ਖਾਤਰ ਤੇਰੇ ਸੋਟਿਆਂ ਨਾਲ ਮੈ ਲਿੰਗ ਭੰਨਾਂ159. ਹੀਰ ਦਾ ਬਾਪ ਨੂੰ ਉੱਤਰਮਹੀਂ ਛਡ ਮਾਹੀ ਉਠ ਜਾਹਏ ਭੁੱਖਾ ਉਸ ਦੇ ਖਾਣ ਦੀ ਖਬਰ ਨਾ ਕਿਸੇ ਲੀਤੀਭੱਤਾ ਫੇਰ ਨਾ ਕਿਸੇ ਲਿਆਵਨਾ ਈ ਏਦੂੰ ਪਿਛਲੀ ਬਾਬਲਾ ਹੋਈ ਬੀਤੀਮਸਤ ਹੋ ਬੇਹਾਲ ਤੇ ਮਹਿਰ ਖਲਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀਕਿਤੇ ਨੱਢੀ ਦਾ ਚਾ ਵਿਵਾਹ ਕੀਚੈ ਇਹ ਮਹਿਰ ਨੇ ਜਿਉ ਦੇ ਵਿੱਚ ਸੀਤੀ160. ਰਾਂਝੇ ਦੇ ਭਰਾਵਾਂ ਨੂੰ ਖਬਰ ਹੋਣੋਣੀਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ਨੀਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ ਕੌਮਾਂ ਓਸ ਅੱਗੇ ਵੱਡੇ ਮਾਲ ਦੀਆਂ ਨੀਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਇਹ ਲਿਖਿਆ ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ਨੀਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ ਇਹ ਕੁਦਰਤਾਂ ਜ਼ੁਲਜਲਾਲ ਦੀਆਂ ਨੀਸਾਥੋਂ ਰੁਸ ਆਇਆ ਤੁਸਾਂ ਮੋੜ ਘੱਲੋ ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ਨੀਜਨਾ ਭੋਏਂ ਤੋਂ ਰੁੱਸ ਕੇ ਉਠ ਆਇਆ ਕਿਆਰੀਆਂ ਬਣੀਆਂ ਪਈਆਂ ਓਸ ਲਾਲ ਦੀਆਂ ਨੀਸਾਥੋਂ ਵਾਹੀਆਂ ਬੇਚੀਆਂ ਲਏ ਦਾਣੇ ਅਤੇ ਮਾਨੀਆਂ ਪਿਛਲੇ ਸਾਲ ਦੀਆਂ ਨੀਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ਨੀਮਹੀਂ ਚਾਰਦਿਆਂ ਵਢਿਓਸ ਨਕ ਸਾਡਾ ਸਾਥੇ ਖੂਣੀਆਂ ਏਸ ਦੇ ਮਾਲ ਦੀਆਂ ਨੀਮਝੀਂ ਕਟਕ ਨੂੰ ਦੇ ਕੇ ਖਿਸ਼ਕ ਜਾਸੀ ਸਾਡਾ ਨਹੀਂ ਜ਼ੰਮਾਂ ਫਿਰੋ ਭਾਲਦੀਆਂ ਨੀਇਹ ਸੂਰਤਾਂ ਠਗ ਜੋ ਵੇਖਦੇ ਹੋ ਵਾਰਸ ਸ਼ਾਹ ਉਕੀਰ ਦੇ ਨਾਲ ਦੀਆਂ ਨੀਔਖੇ ਲਫ਼ਜ਼ਾਂ ਦੇ ਮਾਅਨੇ151ਹਟ ਪਸਾਰੀ। ਭੰਗ ਘੋਟਨ ਵਾਲਿਆਂ ਕੋ ਪਸਾਰੀ ਦੀਹਟ ਜਿੰਨਾ ਸਮਾਨ ਹੁੰਦਾ ਹੈ ਜਿਵੇਂ ਖੰਡ, ਨਮਕ,ਸੌਂਫ, ਕਾਲੀ ਮਿਰਚ, ਜਵਾਇਨ, ਖੁਰਾਸਾਨੀ, ਪੋਸਤ,ਖਸਖਸ, ਬਦਾਮ, ਚਾਰੇ ਮਜ਼ਜ਼, ਭੰਗ ਬੂਟੀ ਦੇ ਪੱਤੇ152ਭਾਂਬੜਾ। ਭੰਵਰਾ153ਮੁੰਡੀ। ਗਰਦਨਮੁੰਡੀਆਂ। ਕੁੜੀਆਂਸਰਵਾਹੀਆਂ। ਤਲਵਾਰਾਂਪਤਛ। ਖੱਲ ਦਾ ਟੁਕੜਾ154ਛਹੇਂ। ਛਹਿ ਕੇ ਅਹਿਲ ਬੈਠਣਾਢੀਡੇ। ਮੁਰਦਾ ਪਸ਼ੂ ਚੁੱਕਣ ਅਤੇ ਚਮੜੇ ਦਾ ਕੰਮ ਕਰਨ ਵਾਲਾਸੇਂਢੇ। ਮੇਰੀ ਵਿੱਚੀਂ ਚੋਰੀ ਤੱਕਣਾਂ155ਉਸ਼ੇਰ। ਸਵੇਰਛਹਿਆ। ਲੁਕ ਗਿਆਰੱਤੇ। ਲਾਲਚੰਨੂਆਂ। ਫੁਲਕਾਰੀਆਂਖੁਨੂੰ। ਮਚਲਾ ਹੋ ਕੇ, ਘੋਕਲ ਕੰਨਾ156ਕੰਧਾਂ। ਕੰਢੇਲਾਲ ਖਜੂਰੀ। ਇੱਕ ਥਾਂ ਦਾ ਨਾਂਉਪੱਗ ਮਾਰੀ। ਦਾਅਵੇ ਨਾਲ ਗੱਲ ਕੀਤੀ157ਟੱਪ ਕੇ। ਪੁੱਜ ਕੇਰਿਸ਼ਕਦੀ। ਹੌਲੀ ਹੌਲੀ ਖਿਸਕਦੀਧੁਸਕਦੀ। ਥੱਲੇ ਨੂੰ ਜਾਂਦੀਬੁਸਕਦੀ। ਹਟਕੋਰੇ ਲੈਂਦੀ158ਖਾਤਰ ਜਮ੍ਹਾਂ ਰੱਖ। ਤਸੱਲੀ ਰਖ, ਠਹਿਰ159ਅਬਦਾਲ। ਇੱਕ ਮਜ਼ਹਬੀ ਭਾਈਚਾਰਾ, ਦਰਵੇਸ਼ਾਂ ਦਾ ਇੱਕ ਫਿਰਕਾ ਜਿਹੜਾ ਭੰਗਪੀਂਦਾ ਹੈ।160ਖੂਣੀਆਂ। ਖੂਹਣੀ, ਅਨਗਿਣਤ, ਵੱਡੀ ਗਿਣਤੀ ''ਕੈਰੋਂ ਪਾਂਡੋ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ ."ਜ਼ਾਤਾਂ ਮਹਿਰਮ। ਦਿਲਾਂ ਦੇ ਭੇਦ ਰੱਬ ਹੀ ਜਾਣਦਾ ਹੈ।ਜ਼ੁਲ ਜ਼ਲਾਲ। ਸਰਬ ਸ਼ਕਤੀ ਮਾਨ, ਰਬਜਣਾ। ਪੁਰਸ਼, ਰਾਂਝਾਮਾਨੀ। ਜਿਣਸ ਦਾ ਇੱਕ ਮਾਪਸਾਥੇ। ਸਾਡੇ ਕੋਲ
More