ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੬੧-੧੭੦
161. ਭਰਾਵਾਂ ਨੇ ਚੂਚੂਚਕ ਨੂੰ ਚਿੱਠੱਠੀ ਲਿਖਣੀਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ ਨਹੀਂ ਚਲ ਮੇਲਾ ਅਸੀਂ ਆਵਨੇ ਹਾਂਗਲ ਪਲੜਾ ਪਾਏ ਕੇ ਵੀਰ ਸਭੇ ਅਸ਼ੀ ਰੁਠੜਾ ਵੀਰ ਮਨਾਵਨੇ ਹਾਂਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ ਤਦੋਂ ਪਏ ਪਕਾ ਪਕਾਵਨੇ ਹਾਂਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ ਵਾਰਸ ਸ਼ਾਹ ਨੂੰ ਨਾਲ ਲਿਆਵਨੇ ਹਾਂ162. ਚਿੱਠੀ ਦਾ ਉੱਤਰਚੂਚਕ ਸਿਆਲ ਨੇ ਲਿਖਿਆ ਰਝਿਆਂ ਨੂੰ ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇਸਾਡਾ ਪਿੰਡ ਡਰਦਾ ਓਸ ਚਾਕ ਕੋਲੋਂ ਸਿਰ ਮਾਪਿਆਂ ਦੇ ਓਹਦਾ ਕੁੰਡੜਾ ਜੇਅਸਾਂ ਜਟ ਹੈ ਜਾਨ ਕੇ ਚਾਕ ਲਾਇਆ ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇਇਹ ਗਭਰੂ ਘਰੋਂ ਕਿਉਂ ਕਢਿਉ ਜੇ ਲੰਙਾ ਨਹੀਂ ਕੰਮ ਚੋਰ ਨਾ ਟੁੰਡਰਾ ਜੇਸਿਰ ਸੋਂਹਦੀਆਂ ਬੋਦੀਆਂ ਨੱਢੜੇ ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇਵਾਰਸ ਸ਼ਾਹ ਨਾ ਕਿਸੇ ਨੂੰ ਜਾਨਦਾ ਹੈ ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ163. ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰਘਰ ਆਈਆਂ ਦੌਲਤਾਂ ਕੌਣ ਮੋੜੇ ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈਅਸਾਂ ਜੀਵੰਦਿਆਂ ਨਹੀਂ ਜਵਾਬ ਦੇਣਾ ਸਾਡਾ ਰੱਬ ਨੇ ਜੋੜਨਾ ਜੋੜਿਆ ਈਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ ਕਿਸੇ ਲੁਟਿਆ ਮਾਲ ਨਾ ਮੋੜਿਆ ਈਜਾਏ ਭਾਈਆਂ ਭਾਬੀਆਂ ਪਾਸ ਜਮ ਜਮ ਕਿਸੇ ਨਾਹੀਉਂ ਹਟਕਿਆ ਹੋੜਿਆ ਈਵਾਰਸ ਸ਼ਾਹ ਸਿਆਲਾਂ ਦੇ ਬਾਜ਼ ਵਿੱਚੋਂ ਏਸ ਫੁਲ ਗੁਲਾਬ ਦਾ ਤੋੜਿਆ ਈ164. ਹੀਰ ਨੂੰ ਚਿੱਠੱਠੀ ਦਾ ਉੱਤਰਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ ਖ਼ਤ ਹੀਰ ਸਿਆਲ ਨੂੰ ਲਿਖਿਆ ਈਸਾਥੋਂ ਛੈਲ ਸੂ ਅੱਧ ਵੰਡਾਏ ਸੁੱਤੀ ਲੋਕ ਯਾਰੀਆਂ ਕਿਧਰੋਂ ਸਿਖਿਆ ਈਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ ਬੋਲ ਬੋਲ ਕੇ ਖਰਾ ਤ੍ਰਿਖਿਆ ਈਸਾਡਾ ਲਾਲ ਮੋੜੋ ਸਾਨੂੰ ਖੈਰ ਘੱਤੋ ਜਾਨੋ ਕਮਲੀਆਂ ਨੂੰ ਪਾਈ ਭਿਖਿਆ ਈਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ ਕਰ ਸਾਰਦਾ ਦੀਦੜਾ ਤ੍ਰਿਖਿਆ ਈਝੁਟ ਕੀਤਿਆਂ ਲਾਲ ਨਾ ਹਥ ਆਵਨ ਸੋਈ ਮਿਲੇ ਜੋ ਤੋੜ ਦਾ ਲਿਖਿਆ ਈਕੋਈ ਢੂੰਡਦੋ ਖਡੇਰੜਾ ਕੰਮ ਜੋਗਾ ਅਜੇ ਇਹ ਨਾ ਯਾਰੀਆਂ ਸਿਖਿਆ ਈਵਾਰਸ ਸ਼ਾਹ ਲੈ ਚਿੱਠੀਆਂ ਦੌੜਿਆਈ ਕੰਮ ਕਾਸਦਾ ਦਾ ਮੀਆਂ ਸਿਖਿਆ ਈ165. ਹੀਰ ਨੂੰ ਚਿੱਠੱਠੀ ਮਿਲੀਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈਸਾਰੇ ਮੁਆਮਲੇ ਅਤੇ ਵਝਾਪ ਸਾਰੇ ਗਿਲਾ ਲਿਖਿਆ ਵਾਚ ਸੁਨਾਇਆ ਈਘੱਲੋ ਮੋੜ ਕੇ ਦੇਵ ਅਸਾਡੜੇ ਨੂੰ ਮੁੰਡਾ ਰੁੱਸ ਹਜ਼ਾਰਿਉਂ ਆਇਆ ਈਹੀਰ ਸੱਦ ਕੇ ਰਾਂਝਨੇ ਯਾਰ ਤਾਈ ਸਾਰਾ ਮੁਆਮਲਾ ਖੋਲ ਸੁਨਾਇਆ ਈ166. ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣੁਣਾਭਾਈਆਂ ਭਾਬੀਆਂ ਚਾ ਜਵਾਬ ਦਿੱਤਾ ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ ਕੋਈ ਸੱਚ ਨਾ ਕੌਲ ਨਿਭਾਇਉ ਨੇਰਲ ਰਨ ਖ਼ਸਮਾਂ ਮੈਨੂੰ ਠਿਠ ਕੀਤਾ ਮੇਰਾ ਅਰਸ਼ ਦਾ ਕਿੰਗਰਾ ਢਾਇਉ ਨੇਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ ਮੇਰਾ ਕਢਨਾ ਦੇਸ ਥੀਂ ਚਾਹਿਉ ਨੇਅਸੀਂ ਹੀਰ ਸਿਆਲ ਦੇ ਚਾਕ ਲੱਗੇ ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇਵਾਰਸ ਸ਼ਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ167. ਹੀਰ ਨੇ ਉੱਤਰ ਲਿਖਣਾਹੀਰ ਪੁਛ ਕੇ ਮਾਹੀੜੇ ਆਪਣੇ ਤੋਂ ਲਿਖਵਾ ਜਵਾਬ ਚਾ ਟੋਰਿਆ ਈਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ ਕਦੀ ਤੋੜਨਾ ਤੇ ਨਹੀਂ ਤੋੜਿਆ ਈਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈਗੰਗਾ ਹੱਡੀਆਂ ਮੁੜਦੀਆਂ ਨਹੀਂ ਗਈਆਂ ਵਕਤ ਗਏ ਨੂੰ ਫੇਰ ਕਿਸ ਮੋੜਿਆ ਈਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ ਵਾਰਸ ਛਡਨਾ ਤੇ ਨਾਹੀਂ ਛੋੜਿਆ ਈ168. ਉੱਤਰ ਭਰਜਾਈਆਂਜੇ ਤੂੰ ਸੋਹਨੀ ਹੋਇਕੇ ਪਵੇਂ ਸੌਕਣ ਅਸੀਂ ਇੱਕ ਥੀਂ ਇੱਕ ਚੜ੍ਹੇਂਦੀਆਂ ਹਾਂਰਬ ਜਾਨਦਾ ਹੈ ਸਭੇ ਉਮਰ ਸਾਰੀ ਏਸ ਮਹਿਬੂਬ ਦੀਆਂ ਬੰਦੀਆਂ ਹਾਂਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂਓਹ ਅਸਾਂ ਦੇ ਨਾਲ ਹੈ ਚੰਨ ਬਣਦਾ ਅਸਾਂ ਖਿੱਤੀਆਂ ਨਾਲ ਸੋਹੰਦੀਆਂ ਹਾਂਉਹ ਮਾਰਦਾ ਗਾਲੀਆਂ ਦੇ ਸਾਨੂੰ ਅਸੀਂ ਫੇਰ ਮੁੜ ਚੋਖਨੇ ਹੋਂਦੀਆਂ ਹਾਂਜਿਸ ਵੇਲੜੇ ਦਾ ਸਾਥੋਂ ਰੁਸ ਆਇਆ ਅਸੀਂ ਹੰਝਰੋਂ ਰੱਤ ਦੀਆਂ ਰੋਂਦੀਆਂ ਹਾਂਇਹਦੇ ਥਾਂ ਜ਼ੁਲਾਮ ਹੋਰ ਲਉ ਸਾਥੋਂ ਮਮਨੂਨ ਅਹਿਸਨ ਦੀਆਂ ਹੁਨੀਆਂ ਹਾਂਰਾਂਝੇ ਲਾਅਲ ਬਾਝੋਂ ਅਸੀਂ ਖੁਆਰ ਹੋਈਆਂ ਕੂੰਜਾਂ ਡਾਰ ਥੀਂ ਅਸੀਂ ਵਿਛੁਨੀਆਂ ਹਾਂਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂਵਾਰਸ ਸ਼ਾਹ ਰਾਂਝੇ ਅੱਗੇ ਹਥ ਜੋੜੇਂ ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ169. ਹੀਰ ਦਾ ਉੱਤਰਚੂਚਕ ਸਿਆਲ ਥੋਂ ਲਿਖ ਕੇ ਨਾਲ ਚੋਰੀਂ ਹੀਰ ਸਿਆਲ ਨੇ ਕਹੀ ਬਤੀਤ ਹੈ ਨੀਸਾਡੀ ਖ਼ੈਰ ਤੁਸਾਡੜੀ ਖੈਰ ਚਾਹਾਂ ਚਿੱਠੀ ਖਤ ਦੇ ਲਿਖਣ ਦੀ ਰੀਤ ਹੈ ਨੀਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ ਏਹਾ ਬਾਤ ਮੇਰੀ ਅਨਾਨੀਤ ਹੈ ਨੀਰੱਖਾਂ ਚਾ ਮੁਸਹਫ ਕੁਰਆਨ ਇਸ ਨੂੰ ਕਸਮ ਖਾਇਕੇ ਵਿੱਚ ਮਸੀਤ ਹੈ ਨੀਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀਅਸੀਂ ਤ੍ਰਿੰਜਨਾਂ ਵਿੱਚ ਜਾਂ ਬਹਿਨੀਆਂ ਹਾਂ ਸਾਨੂੰ ਗਾਵਨਾ ਏਸ ਦਾ ਗੀਤ ਹੈ ਨੀਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ ਏਸ ਮੁੰਡੜੇ ਦੀ ਏਹਾ ਰੀਤ ਹੈ ਨੀਰਾਤੀਂ ਆਨ ਇੱਲਾਹ ਨੂੰ ਯਾਦ ਕਰਦਾ ਵਾਰਸ ਸ਼ਾਹ ਦੇ ਨਾਲ ਉਦਮੀਤ ਹੈ ਨੀ170. ਚਾਲੂਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀਇਲ। ਲਿਲਾਹ ਜੱਲਿਆਂ ਪਾਂਵਦਾ ਹੈ ਜ਼ਿਕਰ ਹਯ ਤੇ 'ਲਾਯਮੂਤ' ਹੈ ਨੀਨਹੀਂ ਭਾਬੀਆਂ ਬੇ ਕਰਤੂਤ ਕਾਈ ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀਜਦੋਂ ਤੁਸਾਂ ਥੇਸੀ ਗਾਲੀਆਂ ਦੇਂਦੀਆਂ ਸਾਉ ਇਹਤਾਂ ਊਤਨੀ ਦਾ ਕੋਈ ਊਤ ਹੈ ਨੀਮਾਰਿਆ ਤੁਸਾਂ ਦੇ ਮੇਹਣੇ ਗਾਲੀਆਂ ਦਾ ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀਸੌਂਪ ਪੀਰਾਂ ਨੂੰ ਝਲ ਵਿੱਚ ਛੇੜਨੀ ਹਾਂ ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀਵਾਰਸ ਸ਼ਾਹ ਫਿਰੇ ਉਹਦੇ ਮਗਰ ਲੱਗਾ ਅੱਜ ਤਕ ਓਹ ਰਿਹਾ ਅਨਛੂਤ ਹੈ ਨੀਔਖੇ ਲਫ਼ਜ਼ਾਂ ਦੇ ਮਾਅਨੇ161ਮੇਲਾ। ਇਕੱਠੇ ਹੋ ਕੇ164ਵੰਡਾਏ ਸੱਤੀ। ਸੁੱਤੀ ਨੇ ਅੱਧ ਲੈ ਲਿਆਕਾਸਦ। ਸੁਨੇਹਾ ਲਿਜਾਣ ਵਾਲਾ165ਵਝਾਪ। ਜੁਦਾਈ ਦਾ ਦੁਖ166ਅਰਸ਼ ਦਾ ਕਿੰਗਰਾ ਢਾਇਆ। ਦਿਲ ਤੋੜ ਦਿੱਤਾਮੱਥਾ ਡਾਹੁਣਾ। ਨਾਜਾਇਜ਼ ਲੜਾਈ ਕਰਨੀ167ਮਹੀਂਵਾਲ। ਮੱਝਾਂ ਦੇ ਸੰਭਾਲਣ ਵਾਲਾ ਚਾਕਰਤੋੜਨਾ। ਜਵਾਬ ਦੇ ਦੇਣਾਗੰਗਾ ਹੱਡੀਆਂ ਮੁੜਦੀਆਂ ਨਹੀਂ। ਸਾਰੇ ਭਾਰਤ ਵਿੱਚ ਰਵਾਜ ਸੀ ਕਿ ਉਹ ਮਰੇ ਹੋਏ ਪੁਰਸ਼ ਦੀਆਂ ਅਸਥੀਆਂ ਗੰਗਾ ਵਿੱਚ ਪਾਉਂਦੇ ਸਨ। ਜਦੋਂ ਇੱਕ ਵਾਰੀ ਹੱਡ ਗੰਗਾ ਵਿੱਚ ਪਾ ਦਿੱਤੇ ਤਾਂ ਉਹ ਮੁੜਦੇ ਨਹੀਂ ਸਨ।168ਚੌਖਨੇ। ਇੱਕ ਮਿਕਹੱਜ਼ਰੋਂ। ਹੰਝੂਮਮਨੂਨ। ਅਹਿਸਾਨਮੰਦਵਛੁੰਨੀਆਂ। ਵਿਛੜੀਆਂ169ਬਤੀਤ। ਕਹਾਣੀਅਨਾਨੀਤ। ਮੇਰੇ ਵਕਾਰ ਦਾ ਮੁਆਮਲਾਰੱਖਾਂ ਚਾ ਮਸਹਫ ਕੁਰਆਨ। ਸਿਰ ਤੇ ਕੁਰਆਨ ਰਖ ਕੇ ਕਸਮ ਖਾਵਾਂਮਸਹਫ। ਕੁਰਾਨ ਦੀ ਛੋਟੀ ਕਾਪੀ ਜਿਹੜੀ ਆਮ ਲੋਕੀਂ ਗਲ ਪਾ ਕੇ ਰੱਖਦੇ ਹਨ।ਉਦਮੀਤ। ਉੱਦਮ170ਹੱਯ ਲਾਯਮੂਤ। ਸਦਾ ਅਮਰ ਰਹਿਣ ਵਾਲਾਇੱਲਾ ਅਲਾਹ। ਕਬ ਦਾ ਨਾਮਕੂਤ। ਖੁਰਾਕਤਾਬੂਤ। ਲਾਸ਼ ਵਾਲਾ ਸੰਦੂਕ। ਬਕਸਾਮੱਦਤੇ। ਮਦਦ ਕਰਦੇ ਹਨਲੂਤ। ਇੱਕ ਪ੍ਰਸਿੱਧ ਪੈਜ਼ੰਬਰ
More