ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੮੧-੧੯੦
181. ਹੀਰ ਦੇ ਵਿਆਹ ਦੀ ਤਿਆਰੀਚੂਚਕ ਸਿਆਲ ਦੇ ਕੌਲ ਵਸਾਰ ਘੱਤੇ ਜਦੋਂ ਹੀਰ ਪਾਇਆ ਮਾਈਆਂ ਨੇਕੁੜੀਆਂ ਝੰਗ ਸਿਆਲ ਦੀਆਂ ਧੁਮਲਾ ਹੋ ਸਭੇ ਪਾਸ ਰੰਝੇਟੇ ਦੇ ਆਈਆਂ ਨੇਉਹਦੇ ਵਿਆਹ ਦੇ ਸਭ ਸਾਮਾਨ ਹੋਏ ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇਹੁਣ ਤੇਰੀ ਰੰਝੇਟਿਆ ਗੱਲ ਕੀਕੂੰ ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇਹੀਰੇ ਕਹਿਰ ਕੀਤੋ ਰਲ ਨਾਲ ਬਿਹਾਈਆਂ ਸਭਾ ਖਲੋ ਖਲ ਚਾ ਗਵਾਈਆਂ ਨੇਜੇ ਤੂੰ ਅੰਤ ਮੈਨੂੰ ਪਿੱਛਾ ਦੇਵਨਾ ਸੀ ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇਏਹੀ ਹੱਦ ਹੀਰੇ ਤੇਰੇ ਨਾਲ ਸਾਡੀ ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇਤੈਨੂੰ ਵਿਆਹ ਦੇ ਵੱਡੇ ਸਿੱਘਾਰ ਹੋਵੇ ਅਤੇ ਖੇੜਿਆਂ ਘਰੀਂ ਵਧਾਈਆਂ ਨੇਖਾ ਕਸਮ ਸੌਗੰਦ ਤੂੰ ਘੋਲ ਪੀਤੀ ਡੋਬ ਸੁਟਿੱਉ ਪੂਰੀਆਂ ਪਾਈਆਂ ਨੇਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ ਮੇਰੇ ਬਾਬ ਤਕਦੀਰ ਲਖਾਈਆਂ ਨੇਵਾਰਸ ਸ਼ਾਹ ਨੂੰ ਠਗਿਉ ਦਜ਼ਾ ਦੇ ਕੇ ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ182. ਰਾਂਝੇ ਦਾ ਉੱਤਰਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ ਘੁਟ ਵੱਟ ਕੇ ਦੁਖੜਾ ਪੀਵਨਾ ਏਂਮੇਰੇ ਸਬਰ ਦੀ ਦਾਦ ਜੇ ਰਬ ਦਿੱਛੀ ਖੇੜੀਂ ਹੀਰ ਸਿਆਲ ਲਾ ਜੀਵਨਾ ਏ'ਯੌਮਾ ਤਸ਼ੱਕਾਕਸ ਸਮਾ ਆਉ ਫਿਲਗਮਾਮੇ' ਸਾਰੇ ਦੇਸ ਵਿੱਚ ਇਹ ਗੰਮ ਬੀਵਨਾ ਏ'ਯੌਮਾ ਤੁਬੱਦ ਲਾਲੁਲ ਅਰਦੋ ਗੈਰਲ ਅਰਦੇ'ਅੰਬਰ ਪਾਟੜੇ ਨੂੰ ਕਹਿਏ ਸੀਵਨਾ ਏਸਬਰ ਦਿਲਾਂ ਦੇ ਮਾਰ ਜਹਾਨ ਪੁੱਟਨ ਉੱਚੀ ਕਾਸਨੂੰ ਅਸਾਂ ਬਕੀਵਨਾ ਏਤੁਸਾਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ ਨ੍ਹਿਉਂ ਲਾਵਣਾ ਨਿਮ ਦਾ ਪੀਵਨਾਂ ਏਵਾਰਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ ਬੋਲਿਆਂ ਨਹੀਂ ਵਹੀਵਨਾ ਏ183. ਸਹੇਲੇਲੀਆਂ ਨੇ ਹੀਰ ਕੋਲੋਲ ਆਉਣੁਣਾਰਲ ਹੀਰ ਥੇ ਆਈਆਂ ਫੇਰ ਸੱਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈਸੋਟਾ ਗੰਝਲੀ ਕੰਬਲੀ ਸੁਟ ਕੇ ਤੇ ਛੱਡ ਦੇਸ ਪਰਦੇਸ ਨੂੰ ਚੱਲਿਆ ਈਜੇ ਤੂੰ ਅੰਤ ਉਹਨੂੰ ਪਿੱਛਾ ਦੇਵਨਾ ਸੀ ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈਅਸਾਂ ਏਤਨੀ ਗੱਲ ਮਾਅਲੂਮ ਕੀਤੀ ਤੇਰਾ ਨਿੱਕਲ ਈਮਾਨ ਹੁਣ ਚੱਲਿਆ ਈਬੇਸਿਦਕ ਹੋਈ ਏ ਸਿਦਕ ਹਾਰਿਉਈ ਤੇਰਾ ਸਿਦਕ ਈਮਾਨ ਹੁਣ ਹੱਲਿਆ ਈਉਹਦਾ ਵੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦੀਆਂ ਨੀਰ ਨਾ ਠੱਲਿਆ ਈਹਾਏ ਹਾਏ ਮੁਠੀ ਫਿਰੇ ਨੇਕ ਨੀਤੀ ਉਹਨੂੰ ਸੱਖਣਾ ਕਾਸ ਨੂੰ ਘਲਿਆ ਈਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ ਸਕਲਾਤ ਦੇ ਬੈਆਂ ਨੂੰ ਚੱਲਿਆ ਈਵਾਰਸ ਹੱਕ ਦੇ ਥੋਂ ਜਦੋਂ ਇਸ਼ਕ ਕੁੱਥਾ ਅਰਥ ਰਬ ਦਾ ਤਦੋਂ ਤਰਥੱਲਿਆ ਈ184. ਹੀਰ ਦਾ ਉੱਤਰਹੀਰ ਆਖਿਆ ਓਸ ਨੂੰ ਕੁੜੀ ਕਰਕੇ ਬੁੱਕਲ ਵਿੱਚ ਲੁਕਾ ਲਿਆਇਆ ਜੇਮੇਰੀ ਮਾਉਂ ਤੇ ਬਾਪ ਥੋਂ ਕਰੋ ਪਰਦਾ ਗੱਲ ਕਿਸੇ ਨਾ ਮੂਲ ਸੁਨਾਇਆ ਜੇਆਮੋ ਸਾਮਣਾ ਆਇਕੇ ਕਰੇ ਝੇੜਾ ਤੁਸੀਂ ਮੁਨਸਫ ਹੋਇ ਮੁਕਾਇਆ ਜੇਜਿਹੜੇ ਹੋਣ ਸੱਚੇ ਸਈ ਛੁਟ ਜਾਸਨ ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇਮੈਂ ਆਖ ਥੱਕੀ ਓਸ ਕਮਲੜੇ ਨੂੰ ਲੈ ਕੇ ਉਠ ਚਲ ਵਕਤ ਘੁਸਾਇਆ ਜੇਮੇਰਾ ਆਖਨਾ ਓਸ ਦਾ ਕੰਨ ਕੀਤਾ ਹੁਣ ਕਾਸ ਨੂੰ ਡੁਸਕਣਾ ਲਾਇਆ ਜੇਵਾਰਸ ਸ਼ਾਹ ਮੀਆਂ ਇਹ ਵਕਤ ਘੁੱਥਾ ਕਿਸੇ ਪੀਰ ਨੂੰ ਹੱਥ ਨਾ ਆਇਆ ਜੋ185. ਰਾਂਝੇ ਦਾ ਹੀਰ ਕੋਲੋਲ ਆਉਣੁਣਾਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ ਅਸੀਂ ਦੇਖਣੇ ਆਈਆਂ ਮਾਈਆਂ ਨੀਸੂਰਜ ਚੜ੍ਹੇਗਾ ਮਜ਼ਰਬੋ ਜਿਵੇਂ ਕਿਆਮਤ ਤੌਬਾ ਤਰਕ ਕਰ ਕੁਲ ਬੁਰਾਈਆਂ ਨੀਜਿਨ੍ਹਾਂ ਮਝੀਂ ਦਾ ਚਾਕ ਸਾਂ ਸਣੇ ਨੱਢੀ ਸੋਈ ਖੇੜਿਆਂ ਦੇ ਹੱਥ ਆਈਆਂ ਨੀਓਸੇ ਵਕਤ ਜਵਾਬ ਹੈ ਮਾਲਕਾਂ ਨੂੰ ਹਿਕ ਧਾੜਵੀਆਂ ਜਾਂ ਅੱਗੇ ਲਾਈਆਂ ਨੀਇਹ ਸਹੇਲੀਆਂ ਸਾਕ ਤੇ ਸੈਨ ਤੇਰੇ ਸਭੇ ਮਾਸੀਆਂ ਫੁਫੀਆਂ ਤਾਈਆਂ ਨੀਤੁਸਾਂ ਵੌਹਟੀਆਂ ਬਨਣ ਦੀ ਨੀਤ ਬੱਧੀ ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀਵਾਰਸ ਸ਼ਾਹ ਇੱਲਾਹ ਨੂੰ ਸੌਂਪ ਹੀਰੇ ਸਾਨੂੰ ਛੱਡ ਕੇ ਹੋਧਰ ਲਾਈਆਂ ਨੀ186. ਖੇੜਿਆਂ ਦਾ ਬਰਾਹਮਣਾ ਤੋ ਸਾਹਾ ਕਢਾਉਣੁਣਾਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਥੋਂ ਭਲੀ ਤਿੱਥ ਮਹੂਰਤ ਤੇ ਵਾਰ ਮੀਆਂਨਾਂਵ੍ਹੇ ਸਾਵਣੋ ਰਾਤ ਸੀ ਵੀਰਵਾਰੀ ਲਿਖ ਘਲਿਆ ਇਹ ਨਿਰਵਾਰ ਮੀਆਂਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਵਿਲ ਲਾਵਨੀ ਨਹੀਂ ਜ਼ਿਨਹਾਰ ਮੀਆਂਓਥੇ ਖੇੜਿਆਂ ਪੁਜ ਸਾਮਾਨ ਕੀਤੇ ਏਥੇ ਸਿਆਲ ਭੀ ਹੋਏ ਤਿਆਰ ਮੀਆਂਰਾਂਝੇ ਦੁਆ ਕੀਤੀ ਜੰਜ ਆਵੰਦੀ ਨੂੰ ਕਾਈ ਜ਼ੈਬ ਦੇ ਕਟਕ ਤੇ ਧਾੜ ਮੀਆਂਵਾਰਸ ਸ਼ਾਹ ਸਿਰਬਾਲੜਾ ਨਾਲ ਹੋਇਆ ਹੱਥ ਤੀਰ ਕਾਨੀ ਤਲਵਾਰ ਮੀਆਂ187. ਸ਼ੀਰਨੀ ਦੀ ਤਿਆਰੀਲੱਗੇ ਨੁਗਦਿਆਂ ਤਲਨ ਤੇ ਸ਼ਕਰ ਪਾਰੇ ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ ਭਾਬੀ ਲਾਡਲੀ ਨਾਲ ਜਿਉਂ ਦੇਉਰਾਂ ਦੇਕਲਾਕੰਦ ਮਖਾਨਿਆਂ ਸਵਾਦ ਮਿੱਠੇ ਪਕਵਾਨ ਗੁਨ੍ਹੇ ਨਾਲ ਤਿਉਰਾਂ ਦੇਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ188. ਓਹੀ ਚਲਦਾਮਿਠੀ ਹੋਰ ਖਜੂਰ ਪਰਾਕੜੀ ਵੀ ਭਰੇ ਖਾਂਚੇ ਨਾਲ ਸੰਬੋਸਿਆਂ ਦੇਅੰਦਰਸੇ ਕਚੌਰੀਆਂ ਲੁੱਚੀਆਂ ਵੜੇ ਸਨ ਖੰਡ ਦੇ ਖੁਰਮਿਆਂ ਖੋਸਿਆਂ ਦੇਪੇੜੇ ਨਾਲ ਪਤਾਈਆਂ ਹੋਰ ਚੁਪ ਗੁਪ ਬੇਦਾਨਿਆਂ ਨਾਲ ਪਲੋਸਿਆਂ ਦੇਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ ਦੇਖੋ ਖਸਦੇ ਸਾਕ ਬੇਦੋਸਿਆਂ ਦੇਵਾਰਸ ਸ਼ਾਹ ਨਸੀਬ ਹੀ ਪਵਨ ਝੋਲੀ ਕਰਮ ਢੈਨ ਨਾਹੀਂ ਨਾਲ ਝੋਸ਼ਿਆਂ ਦੇ189. ਰੋਟੀ ਦਿੱਤੀਮੰਡੇ ਮਾਸ ਚਾਵਲ ਦਾਲ ਦਹੀਂ ਧਗੜ ਇਹ ਮਾਹੀਂਆਂ ਪਾਹੀਆਂ ਰਾਹੀਆਂ ਨੂੰਸਭੋ ਚੂਹੜੇ ਚਪੜੇ ਰੱਜ ਥੱਕੇ ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰਕਾਮੇ ਚਾਕ ਚੋਬਰ ਸੀਰੀ ਧਗੜਾਂ ਨੂੰ ਦਹੇ ਮੁਖ ਜਿਉਂ ਡਹਿਣ ਫਲਾਹਈਆਂ ਨੂੰਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ190. ਖ਼ਰਿਆਦ ਰਾਂਝੇ ਦੀਸਾਕ ਮਾੜਿਆਂ ਦੇ ਖੋਹ ਲੈਣ ਢਾਡੇ ਅਨਪੁਜਦੇ ਉਹ ਨਾ ਬੋਲਦੇ ਨੇਨਹੀਂ ਚਲਦਾ ਵਸ ਲਾਚਾਰ ਹੋ ਕੇ ਮੋਏ ਸਪ ਵਾਂਗੂ ਬਿਸ ਘੋਲਦੇ ਨੇਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇਗੁਦ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਥੇ ਦੁਖ ਫੋਲਦੇ ਨੇਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇਵਾਰਸ ਸ਼ਾਹ ਲੁਟਾਂਵਦੇ ਖੜੇ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇਔਖੇ ਲਫ਼ਜ਼ਾਂ ਦੇ ਮਾਅਨੇ181ਧੁਮਲਾ। ਇਕੱਠੀਆਂ ਹੋ ਕੇਬਿਹਾਈਆਂ। ਨਾਦਾਨ ਬੱਚਿਆਂ ਨੂੰ ਤੰਗ ਕਰਨ ਵਾਲੀ ਭੈੜੀ ਰੂਹ182ਯੌਮਾ ਤਸ਼ੱਕਕੁਸ ਸਮਾ ਆ ਓਬਿਲ ਜ਼ਮਾਂ ਮੇ। ਜਦੋਂ ਫਟ ਜਾਵੇਗਾ ਅਸਮਾਨ ਬੱਦਲਾਂ ਨਾਲ ਯੌਮਾਂ ਤੁੱਬਦਾ ਲੀਲ ਅਰਦੇ ਜ਼ੈਰਲ ਅਰਦ। ਦਿਸ ਦਿਨ ਬਦਲ ਜਾਵੇ ਗੀ ਧਰਤੀ ਬਾਕੀ ਧਰਤੀ ਤੋਂ।183ਸਕਲਾਤ। ਗੁਲਨਾਰੀ ਰੰਗ ਦੇਬਿਆਂ। ਬਏ ਦਾ ਬਹੁ। ਵਚਨ, ਬਿਜੜਾ184ਨਾ ਕੰਨ ਕੀਤਾ। ਨਾ ਮੰਨਿਆਘੁੱਥਾ। ਬੀਤਿਆ185ਮਾਹੀੜੇ। ਰਾਂਝੇ ਨੂੰਮਜ਼ਰਬ। ਪੱਛਮਜ਼ਰਾਂ। ਜ਼ਰ ਦਾ ਬਹੁ। ਵਚਨ, ਦੋਲਤ186ਸਾਹ ਸਧਾਇਆ। ਵਿਆਹ ਦੀ ਤਾਰੀਖ ਬਾਰੇ, ਬਾਹਮਣਾਂ ਤੋਂ ਪਤਰੀ ਖੁਲਵਾਈਜ਼ਿਨਹਾਰ। ਬਿਲਕੁਲ187ਮਿਠਾਈਆਂ। ਨੁਗਦੇ, ਸ਼ੱਕਰਪਾਰੇ, ਜਲੇਬ, ਗੁਲ ਬਹਿਸ਼ਤ, ਬੂੰਦੀ, ਲੱਡੂ, ਟਿੱਕੀਆਂ, ਭੰਮਰੀ, ਮਿਊਰ, ਕਲਾਕੰਦ, ਮਖਾਣੇਗਹਿਣੇ। ਟਿੱਕਾ, ਵਾਲੀਆਂ, ਨੱਥ, ਹਮੇਲ, ਝਾਂਜਰ,ਬਾਜ਼ੂਬੰਦ, ਮਾਲਾ ਨਿਉਰ188ਖਸਦੇ। ਖੋਹ ਲੈਂਦੇਝੋਸੇ। ਹਿਲੂਣੇਢੈਣ ਨਾਂਹੀਂ। ਡਿਗਦੇ ਨਹੀਂਬੋਦੋਸੇ। ਬੇਕਸੂਰ189ਧਗੜ। ਮੋਟੀ ਰੋਟੀ। ਰੋਟਪਾਹੀਆਂ। ਦੂਜੇ ਪਿੰਡ ਦਾ ਮਜ਼ਾਰਾਡਹਿਣ। ਡਾਹਲੇ, ਟਾਹਣ। ਸ਼ਿਅਰ ਜਿਹੜੇ ਪੰਛੀਆਂ ਆਪਣੀ ਜ਼ੁਹਾਨ ਛੱਡੀ ਨਾ ਉਹ ਆਲ੍ਹਣੇ ਦੇ ਤੇ ਨਾ ਉਹ ਟਾਹਣ ਦੇ ਰਹੇ (ਮੰਜਕੀ ਪੰਜਾਬੀ ਸਥ 2995 ਵਿੱਚੋਂ)190ਅਨਪੁਜਦੇ। ਜ਼ਰੀਬਬਿਸ ਘੋਲਦੇ। ਖਿਝਦੇਖੌਫ। ਡਰ
More