ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੧੯੧-੨੦੦
191. ਚੌਲਾਂ ਦੀਆਂ ਕਿਸਮਾਂਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ ਸੋਇਨ ਪਤੀ ਤੇ ਛੜੀਦੇ ਨੀਬਾਸਮਤੀ ਮੁਸਾਫਰੀ ਬੇਗਮੀ ਸਨ ਹਰਚੰਦ ਵੇ ਜ਼ਰਦੀਏ ਧਰੀਦੇ ਨੀਸੱਠੀ ਕਿਰਚਕਾਂ ਸੇਵਲਾ ਘਿਰਤ ਕੰਠਲ ਅਨੁਕੇਕਲਾ ਤੇਹਰਾ ਸਰੀ ਦੇ ਨੀਬਾਰੀਕ ਸਫੈਦ ਕਸ਼ਮੀਰ ਕਾਬਲ ਪੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀਗੁੱਲੀਆਂ ਸੁੱਚੀਆਂ ਨਾਲ ਹਥੌੜਿਆਂ ਦੇ ਮੋਤੀ ਚੋਣ ਕੰਬੋਹੀਆਂ ਜੜੀਦੇ ਨੀਵਾਰਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ ਪਿੰਡ ਪਿੰਡ ਸਨਿਆਰੜੇ ਫੜੀਦੇ ਨੀ192. ਗਹਿਣਿਆਂ ਦੀ ਸਜਾਵਟਕੰਙਨ ਨਾਲ ਜ਼ੰਜੀਰੀਆਂ ਪੰਜ ਮਣੀਆਂ ਹਾਰ ਨਾਲ ਲੌਂਗੀਰ ਪੂਰਾਇਉ ਨੇਤਰਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ ਤੋੜੇ ਪਾਉਂਟੇ ਗੁਜਰੀਆਂ ਛਾਇਉ ਨੇਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ ਮੁਹਰ ਬਿਛੂਏ ਨਾਲ ਘੜਾਇਉ ਨੇਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ ਘੁੰਗਰਾਲਾਂ ਦੇ ਘੁੰਗਰੂ ਲਾਇਉ ਨੇਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲਿਆਂ ਕਾਨ ਫੂਲ ਤੇ ਸੀਸ ਬਣਾਇਉ ਨੇਵਾਰਸ ਸ਼ਾਹ ਗਹਿਣਾ ਠੀਕ ਚਾਕ ਆਹਾ ਸੋਈ ਖਤੜੇ ਚਾ ਪਵਾਇਉ ਨੇ193. ਉਹੀ ਚਾਲੂਅਸਕੰਦਰੀ ਨਹਿਰੀ ਬੀਰਬਲੀਆਂ ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇਹਸ ਕੜੇ ਛੜ ਕੰਙਨਾ ਨਾਲ ਬੂਲਾਂ ਬੱਧੀ ਡੋਲ ਮਿਆਨੜਾ ਧਾਰਿਆ ਨੇਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ ਅਤੇ ਜੁਗਨੀ ਚਾ ਸਵਾਰਿਆ ਨੇਬਾਂਕਾਂ ਚੂੜੀਆਂ ਮੀਸ਼ਕ ਮਲਾਈਆਂ ਭੀ ਨਾਲ ਮਛਲੀਆਂ ਵਾਲੜੋ ਸਾਰਿਆਂ ਨੇ194. ਕੱਪੱਪੜਿਆਂ ਦੀਆਂ ਭਾਂਤਾਂਲਾਲ ਪੰਖੀਆਂ ਅਤੇ ਮਤਾਹ ਲਾਚੇ ਖਿਨ ਖੇਸ ਰੇਸ਼ਮੀਨ ਸਲਾਰੀਆਂ ਨੇਮਾਂਗ ਚੌਂਕ ਪਟਾ ਗਲਾਂ ਚੂੜੀਏ ਸਨ ਬੂੰਦਾ ਅਵਧ ਪੰਜਤਾਨੀਆਂ ਸਾਰੀਆਂ ਨੇਛੋਪ ਛਾਇਲਾਂ ਤੇ ਨਾਲ ਚਾਰ ਸੂਤੀ ਚੰਦਾਂ ਮੋਰਾਂ ਦੇ ਭਾਨ ਨੂੰ ਝਾਰੀਆਂ ਨੇਸਾਲੂ ਭਿਨੜੇ ਚਾਦਰਾਂ ਬਾਫਤੇ ਦੀਆਂ ਨਾਲ ਭੋਛਨੇ ਦੇ ਫੁਲਕਾਰੀਆਂ ਨੇਵਾਰਸ ਸ਼ਾਹ ਚਿਕਨੀ ਸਿਰੋਪਾ ਖਾਸੇ ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ195. ਦਾਜ ਦਾ ਸਾਮਾਨਲਾਲ ਘੱਗਰੇ ਕਾਢਵੇਂ ਲਾਲ ਮਸ਼ਰੂ ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ ਕੀਮਖਾਬ ਤੇ ਚੁੰਨੀਆਂ ਪੀਲੜੇ ਨੇਬੂਕ ਬੰਦ ਤੇ ਅੰਬਰੀ ਬਾਵਲਾ ਸੀ ਜ਼ਰੀ ਖਾਸ ਚੌਤਾਰ ਰਸੀਲੜੇ ਨੀਚਾਰਖਾਨੀਏ ਡੋਰੀਏ ਮਲਮਲਾਂ ਸਨ ਛੋਪ ਛਾਇਲਾਂ ਨਪਟ ਸਖੀਲੜੇ ਨੀਅਲਾਹ ਤੇ ਝੰਮੀਆਂ ਓਢਦੇ ਸਨ ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀਵਾਰਸ ਸ਼ਾਹ ਵੋ ਓਢਨੇ ਹੀਰ ਰਾਂਝਾ ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ196. ਭਾਂਡਿਆਂ ਦੀ ਸਜਾਵਟਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ ਲੋਹ ਕੜਛ ਦੇ ਨਾਲ ਕੜਾਹਈਆਂ ਦੇਕੌਲ ਨਾਲ ਸਨ ਬਹੁਗੁਣੇ ਸਨ ਤਬਲਬਾਜ਼ਾਂ ਕਾਬ ਅਤੇ ਪਰਾਤ ਪਰਵਾਹੀਆਂ ਦੇਚਮਚੇ ਬੇਲਵੇ ਡੋਢਨੀ ਦੇਗਚੇ ਭੀ ਨਾਲ ਖਾਂਚੇ ਤਾਸ ਬਾਦਸ਼ਾਹੀਆਂ ਦੇਪਟ ਉਨੇ ਪਟੇਹੜਾਂ ਦਾਜ ਰੱਤੇ ਜਿਗਰ ਪਾਟ ਗਏ ਵੇਖ ਕਾਹੀਆਂ ਦੇਘਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇਦੇਗਾਂ ਖਿਚਦੇ ਘਤ ਜ਼ਜੀਰ ਰੱਸੇ ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇਵਾਰਸ ਸ਼ਾਹ ਮੀਆਂ ਚਾ ਵਿਆਹ ਦਾਸੀ ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ197. ਸਿਆਲਾਂ ਦਾ ਮੇਲਡਾਰਾਂ ਖੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ ਹੂਰ ਪਰੀ ਦੇ ਹੋਸ਼ ਗਵਾਂਦੀਆਂ ਨੇਲਖ ਜਟੱਟੀਆਂ ਮੁਸ਼ਕ ਲਪੇਟੀਆਂ ਨੇ ਅੱਤਨ ਪਦਮਣੀ ਵਾਂਗ ਸੁਹਾਂਦੀਆਂ ਨੇਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇਅਤੇ ਤੋਛਨ ਸਨ ਪੰਜ ਤੌਲੀਏ ਦੇ ਅਤੇ ਲੁੰਗੀਆਂ ਤੋੜ ਚਨ੍ਹਾਉ ਦੀਆਂ ਨੇਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇਪਰੀਜ਼ਾਦ ਜਟੇਟੀਆਂ ਨੈਣ ਖ਼ੂਨੀਂ ਨਾਲ ਹੇਕ ਮਹੀਨ ਦੇ ਗਾਂਉਂਦੀਆਂ ਨੇਨਾਲ ਆਰਸੀ ਮੁਖੜਾ ਵੇਖ ਸੁੰਦਰ ਕੋਲ ਆਸ਼ਕਾਂ ਨੂੰ ਤਰਸਾਉਂਦੀਆਂ ਨੇਇੱਕ ਵਾਂਗ ਬਸਾਤੀਆਂ ਕਢ ਲਾਟੂ ਵੀਰਾ ਰਾਧ ਦੀ ਨਾਫ ਵਖਾਂਉਂਦੀਆਂ ਨੇਇੱਕ ਤਾੜੀਆਂ ਮਾਰੀਆਂ ਨੱਚਦੀਆਂ ਨੇ ਇੱਕ ਹੱਸਦੀਆਂ ਘੋੜਈਆਂ ਗਾਂਉਂਦੀਆਂ ਨੇਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ ਇੱਕ ਰਾਹ ਦੇ ਵਿੱਚ ਦੋਹੜੇ ਲਾਂਉਂਦੀਆਂ ਨੇਵਾਰਸ ਸ਼ਾਹ ਜਿਉਂ ਸ਼ੇਰ ਗੱਢ ਪਟਨ ਮੱਕੀ ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ198. ਉਹੀ ਚਾਲੂਜਿਵੇਂ ਲੋਕ ਨਗਾਹੇ ਤੇ ਰਤਨ ਥੱਮਨ ਢੋਲ ਮਾਰਦੇ ਤੇ ਰੰਗ ਲਾਂਵਦੇ ਨੇਭੜਥੂ ਮਾਰ ਕੇ ਫੁਮਨੀਆਂ ਘਤਦੇ ਨੇ ਇੱਕ ਆਂਵਦੇ ਤੇ ਇੱਕ ਜਾਂਵਦੇ ਨੇਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇਂ ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇਵਾਰਸ ਸ਼ਾਹ ਦਾ ਚੂਰਮਾ ਕੁਟ ਕੇ ਤੇ ਦੇ ਫਾਤਿਹਾ ਵੰਡ ਵੰਡਾਵਦੇ ਨੇ199. ਜਨੇਤੇਤ ਦੀ ਚੜ੍ਹਤ੍ਹਤਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ ਚੜ੍ਹੇ ਗਭਰੂ ਡੰਕ ਵਜਾਇ ਕੇ ਜੀਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ ਦਾਰੂ ਪੀ ਕੇ ਧਰਗ ਵਜਾਇਕੇ ਜੀਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ ਲੂਹਲਾਂ ਚੋਰ ਹਮੇਲ ਛਣਕਾਇਕੇ ਜੀਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ ਵਿੱਚ ਕਲਗੀਆਂ ਜਗਾਂ ਨਗਾਇਖੇ ਜੀਸਿਹਰੇ ਫੁੱਲਾਂ ਦੇ ਤੁਰਿਆਂ ਨਾਲ ਲਟਕਨ ਟਕੇ ਦਿੱਤੇ ਨੀ ਲਖ ਲੁਟਾਇਕੇ ਨੀਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ ਅਤੇ ਡੂਮ ਸਰੋਦ ਵਜਾਇਕੇ ਜੀਕਸ਼ਮੀਰੀ ਤੇ ਦਖਣੀ ਨਾਲ ਵਾਜੇ ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀਵਾਰਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾਂ ਸੋਇਨ ਸਿਹਰੇ ਬੰਨਾ ਬਣਾਇਕੇ ਜੀ200. ਆਤਿਸ਼ਬਾਜ਼ੀ ਦੀ ਗਿਣਤੀਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ ਤਾੜ ਤਾੜ ਪਟਾਕਿਆਂ ਪਾ ਮੀਆਂਸਾਵਨ ਭਾਦੋਂ ਕੁੱਜੀਆਂ ਨਾਲ ਚਹਿਕੇ ਟਿੰਡ ਚੂਹੀਆਂ ਦੀ ਕਰੇ ਤਾ ਮੀਆਂਮਹਿਤਾਬੀਆਂ ਟੋਟਕੇ ਚਾਦਰਾਂ ਸਨ ਦੇਵਣ ਚੱਕੀਆਂ ਵੱਡੇ ਰਸਾ ਮੀਆਂਔਖੇ ਲਫ਼ਜ਼ਾਂ ਦੇ ਮਾਅਨੇ191ਗੁੱਲੀਆਂ। ਸੋਨਾਸੱਠੀ। ਸੱਠਾ ਦਿਨਾਂ ਵਿੱਚ ਪੱਕਣ ਵਾਲਾ ਚੌਲਕੰਬੋਹੀ। ਕੱਚ, ਸੱਪੀ, ਘੋਗੇ ਆਦਿ192ਪੱਤੜੇ। ਧਰਤੀ ਥੱਲੇ193ਨਹਿਰੀ। ਮਾਪਿਆਂ ਵੱਲੋਂ ਲੜਕੀ ਨੂੰ ਮਿਲੀਆਂ ਬਾਲੀਆਂਡੋਲ। ਡੋਲਾਮਿਆਂਨੜਾ। ਸ਼ਰੀਫ ਲੋਕਾਂ ਦੀ ਪਰਦੇਦਾਰ ਪਾਲਕੀਮੀਸ਼ਕ ਮਲਾਈਆਂ। ਗਹਿਣੇ ਧੋਣ ਲਈ ਸਾਬਣ ਰਲਿਆ ਘੋਲ194ਬਾਫਤਾ। ਕਸੂਰ ਵਿੱਚ ਬੁਣਿਆ ਕੱਪੜਾਤਸੀਲੜ। ਤਹਿਸੀਲੇਭੋਸ਼ਨਾ। ਪੁਸ਼ਾਕਾਂ195ਮਹਿਤੀਏ। ਵੱਡੇ ਜ਼ਿਮੀਂਦਾਰ ਦੇ ਮੁਨਸ਼ੀਮਸਰੂ। ਮਸ਼ਰੂਹ। ਸ਼ਰ੍ਹਾ ਅਨੁਸਾਰਬੂਕ ਬੰਦ। ਕੀਮਤੀ ਕੱਪੜੇ ਢਕਨ ਲਈ ਗਿਲਾਫਝੰਮੀ। ਜ਼ਨਾਨਾ ਦੁਸ਼ਾਲਾਨਿਪਟ ਸੁਖੇਲੜਾ। ਪੂਰਾ ਆਰਾਮਬੁਰੇ ਹੀਲੜੇ। ਮੰਦੇ ਹਾਲ, ਤਰਸਯੋਗ ਹਾਲਤ196ਬਹੁਗੁਣਾ। ਤੰਗ ਮੂੰਹ ਵਾਲਾ ਭਾਂਡਾਕਾਬ। ਥਾਲੀਤਾਸ। ਕਟੋਰੇਪਰਵਾਹੀਆਂ। ਜ਼ਰੀਬਾਂ ਲਈ197ਖ਼ੂਬਾਂ। ਸੁਹਨਿਆਂਅੱਤਨ। ਉਹ ਥਾਂ ਜਿੱਥੇ ਸਾਰੀਆਂ ਕੁੜੀਆਂ ਖੇਡਨ ਲਈ ਇਕੱਠੀਆਂ ਹੁੰਦੀਆਂ ਹਨਸਨਾਤ। ਨੀਚ ਜ਼ਾਤਆਰਸੀ। ਸ਼ੀਸ਼ਾਲਾਟੂ। ਛਾਤੀਆਂ ਤੇ ਜੋਬਨ ਦਾ ਉਭਾਰਬਸਾਤੀ। ਮੁਨਿਆਰਨਾਫ। ਧੁੰਨੀਮੱਕੀ। ਮੱਕੇ ਨੂੰ ਜਾਣ ਵਾਲੇ ਪਹਿਲਾਂ ਪਾਕ ਪਟਨ ਆਉਂਦੇ ਹਨ198ਕਾਂਗ। ਕਾਗ, ਕਾਂ ਵਰਗਾ ਬੋਲਭੜਥੂ। ਰੌਲਾਚੂਰਮਾ। ਪੀਰ ਫਕੀਰ ਦੀ ਕਬਰ ਆਦਿ ਤੇ ਚੜ੍ਹਾਉਣ ਲਈ ਘੇ ਅਤੇ ਗੁੜ ਨਾਲ ਪਕਾਈ ਰੋਟੀਫਾਤਿਹਾ। ਕਬਰ ਤੇ ਦੁਆ ਪੜ੍ਹ ਕੇ ਖੈਰਾਤ ਵੰਡਣ ਦਾ ਭਾਵ198ਡੰਕ। ਡੰਕਾਦਾਰੂ ਸ਼ਰਾਬ ''ਦਾਰੂ ਦੀਏ ਬੰਦ ਬੋਤਲੇ, ਤੈਨੂੰ ਪੀਣਗੇ ਨਸੀਬਾਂ ਵਾਲੇ" ਲੋਕ ਗੀਤਪਾਖਰਾਂ। ਲੜਾਈ ਵਿੱਚ ਘੋੜੇ ਤੇ ਪਾਉਣ ਵਾਲੀ ਲੋਹੇ ਦੀ ਪੁਸ਼ਾਕਸਾਖਤ। ਘੋੜੇ ਦੀ ਪੂਛ ਤੇ ਪਾਉਣ ਵਾਲਾ ਸਾਜ਼ਜਜ਼ਾਂ। ਪਗੜੀ ਉਤੇ ਲਾਉਣ ਵਾਲਾ ਗਹਿਣਾਭਗਤੀਏ। ਨੱਚਣ ਵਾਲੇ, ਰਾਸਧਾਰੀਏਭੇਰੀ। ਬਿਗਲ ਬਜਾਉਣ ਵਾਲਾ200ਰਸਾ। ਸੁਆਦਇਸ ਬੰਦ ਵਿੱਚ ਕਵੀ ਨੇ ਆਤਸ਼ਬਾਜ਼ੀ ਦੀਆਂ ਵਸਤਾਂ ਦਾ ਵਰਨਣ ਕੀਤਾ ਹੈ ਜਿਵੇਂ ਫੁਲ ਝੜੀਆਂ, ਫੂਹੀ, ਬਾਜ਼ ਹਵਾ, ਹਾਥੀ, ਮੋਰ, ਚਰਖੀਆਂ, ਪਟਾਕੇ, ਸਾਵਣ ਭਾਦੋਂ, ਟਿੰਡ ਚੂਹੀ, ਤਹਿਤਾਬੀਆਂ, ਟੋਟਕੇ , ਚਾਦਰਾਂ ਅਤੇ ਚੱਕੀਆਂ।
More