ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੨੧-੨੩੦
221. ਹੀਰ ਨੇ ਰਾਂਝੇ ਨੂੰ ਕਿਹਾਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਸਾਡੇ ਵੱਸ ਥੀਂ ਗੱਲ ਬੇਵੱਸ ਹੋਈਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ ਸਾਡੀ ਤੈਂਦੜੀ ਦੋਸਤੀ ਭੱਸ ਹੋਈਘਰ ਖੇੜਿਆਂ ਦੇ ਨਹੀਂ ਵਸਨਾ ਮੈਂ ਸਾਡੀ ਉਨ੍ਹਾਂ ਦੇ ਨਾਲ ਖਰਖ਼ਸ ਹੋਈਜਾਂ ਜੀਵਾਂ ਗੀ ਮਿਲਾਂ ਗੀ ਰਬ ਮੇਲੇ ਹਾਲ ਸਾਲ ਤਾਂ ਦੋਸਤੀ ਬਸ ਹੋਈ222. ਰਾਂਝੇ ਦਾ ਉੱਤਰਜੋ ਕੁੱਝ ਵਿੱਚ ਰਜ਼ਾ ਦੇ ਲਿਖ ਛੁੱਟਾ ਮੂੰਹੋਂ ਬਸ ਨਾ ਆਖੀਏ ਭੈੜੀਏ ਨੀਸੁਙਾ ਸਖਣਾ ਚਾਕ ਨੂੰ ਰਖਿਉਈ ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀਮੰਤਰ ਕੀਲ ਨਾ ਜਾਣੀਏ ਡੂਮਨੇ ਦਾ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀਇੱਕ ਯਾਰ ਦੇ ਨਾਂ ਤੇ ਫਿਦਾ ਹੋਈਏ ਮੁਹਰਾ ਦੇ ਕੇ ਇੱਕੇ ਨਬੇੜੀਏ ਨੀਦਜ਼ਾ ਦੇਵਨਾ ਹੋਵੇ ਤਾਂ ਜੀਈਰੇ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਏਡੇ ਪਿੱਟਣੇ ਨਾ ਸਹੇੜੀਏ ਨੀਵਾਰਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ ਸ਼ੀਸ਼ੇ ਸ਼ਰਬਰਾਂ ਦੇ ਨਾਹੀਂ ਛੇੜੀਏ ਨੀ223. ਹੀਰ ਦਾ ਉੱਤਰਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ ਤੁਰਤ ਹੋ ਫਕੀਰ ਤੈਂ ਆਵਨਾ ਈਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ ਸਵਾਹ ਲਾਇਕੇ ਕੰਨ ਪੜਾਵਣਾ ਈਸੱਭਾ ਜ਼ਾਤ ਸਫਾਤ ਬਰਬਾਦ ਕਰਕੇ ਅਤੇ ਠੀਕ ਤੈਂ ਸੀਸ ਮੁਨਾਵਣਾ ਈਤੂੰ ਹੀ ਜੀਂਵਦਾ ਦੀਦ ਨਾ ਦਏਂ ਸਾਨੂੰ ਅਸਾਂ ਵੱਤ ਨਾ ਜਿਊਂਦਿਆਂ ਆਵਨਾ ਨੀ224. ਰਾਂਝੇ ਨੇ ਸਿਆਲਾਂ ਨੂੰ ਗਾਲਾਂ ਕੱਢੱਢਣੀਆਂਰਾਂਝੇ ਆਖਿਆ ਸਿਆਲ ਗਲ ਗਏ ਸਾਰੇ ਅਤੇ ਹੀਰ ਭੀ ਛਡ ਈਮਾਨ ਚੱਲੀਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ ਜਦੋਂ ਸਥ ਵਿੱਚ ਆਨ ਕੇ ਗੱਲ ਹੱਲੀਧੀਆਂ ਵੇਚਦੇ ਕੌਲ ਜ਼ਬਾਨ ਹਾਰਨ ਮਹਿਰਾਬ ਮੱਥੇ ਅਤੇ ਧੌਣ ਚੱਲੀਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਦੇਖਦੇ ਹੋ ਜਿਹੀ ਮੁੰਡ ਮੰਗਵਾੜ ਮਸਰ ਪੱਲੀਵਾਰਸ ਸ਼ਾਹ ਮੀਆਂ ਧੀ ਸੋਹਣੀ ਨੂੰ ਗਲ ਵਿੱਚ ਚਾ ਪਾਂਵਦੇ ਹੈ ਟੱਲੀ225. ਉਹੀ ਚਲਦਾਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ ਗੋਜ਼ ਸ਼ੁਤਰ ਹੈ ਕੌਲ ਰੂਸਤਾਈਆਂ ਦਾਪੱਤਾਂ ਹੋਣ ਇੱਕੀ ਜਿਸ ਜਟ ਤਾਈ ਸੋਈ ਅਸਲ ਭਰਾ ਹੈ ਭਾਈਆਂ ਦਾਜਦੋਂ ਬਹਿਣ ਅਰੂੜੀ ਤੇ ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾਸਿਰੋਂ ਲਾਹ ਕੇ ਚੁਤੜਾਂ ਹੇਠ ਦਿੰਦੇ ਮਜ਼ਾ ਆਵਨੇ ਤਦੋਂ ਸਫਾਈਆਂ ਦਾਜੱਟੀ ਜਟ ਦੇ ਸਾਂਗ ਤੇ ਹੋਣ ਰਾਜ਼ੀ ਫੜੇ ਮੁਜ਼ਲ ਤੇ ਵੇਸ ਗੇਲਾਈਆਂ ਦਾਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ ਵੇਚਣ ਹੋਰਧਰੇ ਮਾਲ ਜਵਾਈਆਂ ਦਾਵਾਰਸ ਸ਼ਾਹ ਨਾ ਮੁਹਤਬਰ ਜਾਣਨਾ ਜੇ ਕੌਲ ਜਟ ਸੰਸਾਰ ਕਸਾਈਆਂ ਦਾ226. ਉੱਤਰ ਰਾਂਝਾਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ ਤੁਅਮਾਂ ਵੇਖ ਦਾਮਾਦ ਫਿਰ ਹੋਰ ਕੀਤੇਗੱਲ ਕਰੀਏ ਈਮਾਨ ਦੀ ਕੱਢ ਛੱਡਨ ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇਅਸ਼ਰਾਫ ਦੀ ਗੱਲ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੂਰ ਕੀਤੇਕਾਉਂ ਬਾਜ਼ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਨੇ ਦੇ ਉਤੇ ਮੋਰ ਕੀਤੇਜ਼ੋਰੋ ਜ਼ੋਰ ਵਿਵਾਹ ਲੈ ਗਏ ਖੇੜੇ ਅਸਾਂ ਰੋ ਬਹੁਤੇਰੜੇ ਸ਼ੋਰ ਕੀਤੇਵਾਰਸ ਸ਼ਾਹ ਜੋ ਅਹਿਲ ਈਮਾਨ ਆਹੇ ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ227. ਉਹੀ ਚਾਲੂਯਾਰੋ ਠਗ ਸਿਆਲ ਤਹਿਕੀਕ ਜਾਨੋ ਧੀਆਂ ਠਗਣੀਆਂ ਸਭ ਸਖਾਂਵਦੇ ਜੇਪੁੱਤਰ ਠਗ ਸਰਦਾਰਾਂ ਦੇ ਮਿੱਠਿਆਂ ਹੋ ਉਹਨੂੰ ਮਹੀਂ ਦਾ ਚਾਕ ਬਨਾਂਵਦੇ ਜੇਕੌਲ ਹਾਰ ਜ਼ਬਾਨ ਦਾ ਸਾਕ ਖੋਹਣ ਚਾ ਪਿਵੰਦ ਹਨ ਹੋਰ ਧਿਰ ਲਾਂਵਦੇ ਜੇਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆ ਦਾ ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇਜਟ ਚੋਰ ਤੇ ਯਾਰ ਤਰਾਹ ਮਾਰਨ ਡੰਡੀ ਮੋਹੰਦੇ ਤੇ ਸੰਨ੍ਹਾਂ ਲਾਂਵਦੇ ਜੇਵਾਰਸ ਸ਼ਾਹ ਇਹ ਜਟ ਨੇ ਠਗ ਸਭੇ ਤਰੀ ਠਗਨੇ ਜਟ ਝਨ੍ਹਾਂ ਦੇ ਜੇ228. ਉੱਤਰ ਰਾਂਝਾਡੋਗਰ ਜਟ ਈਮਾਨ ਨੂੰ ਵੇਚ ਖਾਂਦੇ ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇਤਰਕ ਕੌਲ ਹਦੀਸ ਦੇ ਨਿਤ ਕਰਦੇ ਚੋਰੀ ਯਾਰੀਆਂ ਬਿਆਜ ਕਮਾਂਵਦੇ ਜੇਜੇਹੇ ਆਪ ਥੀਵਨ ਤੇਹੀਆਂ ਔਰਤਾਂ ਨੇ ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ ਉਸ ਦੀ ਵੱਡੀ ਤਾਅਰੀਫ ਸੁਣਾਵਦੇ ਜੇਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ ਉਹਨੂੰ ਮਿਹਣਾ ਮੁਤੱਫੀ ਲਾਂਵਦੇ ਜੇਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ ਦੇਖੋ ਰਬ ਤੇ ਮੌਤ ਭੁਲਾਂਵਦੋ ਜੇਵਾਰਸ ਸ਼ਾਹ ਮੀਆਂ ਦੋ ਦੋ ਖਸਮ ਹੁੰਦੇ ਨਾਲ ਬੇਟੀਆਂ ਵੈਰ ਕਮਾਂਵਦੇ ਜੇ229. ਹੀਰ ਦੇ ਗਾਨੇ ਦੀ ਰਸਮਜਦੋਂ ਗਾਂਨੜੇ ਦੇ ਦਿਨ ਪੁਜ ਮੁੱਕੇ ਲੱਸੀ ਮੁੰਦਰੀ ਖੇਡਨੇ ਆਈਆਂ ਨੇਪਈ ਧੁਮ ਕੇਹਾ ਗਾਂਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵੁਹਟੜੀ ਪਾਸ ਬਹਾਈਆਂ ਨੇਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇਵਾਰਸ ਸ਼ਾਹ ਮੀਆਂ ਨੈਨਾਂ ਹੀਰ ਦਿਆਂ ਨੇ ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ230. ਹੀਰ ਦੇ ਜਾਣ ਪਿੱਛੱਛੋ ਰਾਂਝਾ ਹੈਰੈਰਾਨਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇਫੌਜਦਾਰ ਤਗੱਈਅਰ ਹੋ ਆਨ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇਚਿੱਠੀ ਲਿਖ ਕੇ ਹੀਰ ਦੀ ਉਜ਼ਰ ਖ਼ਾਹੀ ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ ਸਾਡੇ ਅੱਲੜੇ ਘਾ ਸਨ ਤੂੰ ਉਚੇੜੇਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇਜਿਹੜੇ ਫੁਲ ਦਾ ਨਿਤ ਤੂੰ ਰਹੇਂ ਰਾਖਾ ਓਸ ਫੁਲ ਨੂੰ ਤੋੜ ਲੈ ਗਏ ਖੇੜੇਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇਕੋਈ ਨਹੀਂ ਵਸਾਹ ਕੰਵਾਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ ਵੇਖ ਕੁਦਰਤਾਂ ਰਬ ਦੀਆਂ ਕੌਣ ਫੇਰੇਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਖੁਸ ਜਾਨ ਜਾਂ ਖੱਪਰਾਂ ਮੂੰਹੋਂ ਹੇੜੇਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇਂ ਵਿਹੜੇਵਾਰਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਜ਼ ਦੇ ਲਏ ਪੇੜੇਔਖੇ ਲਫ਼ਜ਼ਾਂ ਦੇ ਮਾਅਨੇ221ਭਸ। ਮਿੱਟੀਖਰ ਖੱਸ। ਲੜਾਈ ਝਗੜਾ,ਫਾਰਸੀ ਸ਼ਬਦ ''ਖਰ ਖਸ਼ਾ" ਤੋਂ ਬਿਗੜ ਕੇ ਬਣਿਆਹਾਲ ਸਾਲ। ਇਸ ਵੇਲੇ222ਸੁੰਙਾਂ ਸਖਨਾ। ਖਾਲੀਮੱਥੇ ਭੌਰੀ ਵਾਲੀ। ਭੈੜੀ ਕਿਸਮਤ ਵਾਲੀਫਿਦਾ। ਕੁਰਬਾਨਥੋੜ੍ਹੀ। ਮੱਕਾਰਜੀਅਰਾ। ਦਿਲਯਾਰ ਨਾਲ ਪੂਰਾ ਨਾ ਉਤਰਨਾ। ਵਫਾ ਨਾ ਕਰਨੀ223ਦੀਦਨਾ। ਦੀਦਾਰਵਤ। ਫਿਰ224ਕੌਲ ਜ਼ਬਾਨ ਹਾਰਨ। ਮੁੱਕਰ ਜਾਵਣਮੁੰਡ ਮੰਗਵਾੜ ਦੀ ਮਸਰ ਪਲੀ। ਜਿਵੇਂ ਪਸ਼ੂਆਂ ਨੇ ਪਲੇ ਹੋਏ ਮਸਰ ਖਾ ਕੇ ਰੜੇ ਕਰ ਦਿੱਤੇ ਹੋਣ।225ਗੋਜ਼ ਸ਼ੁਤਰ। ਊੜ ਦਾ ਪੱਦਰੁਸਤਾਈ। ਗੰਵਾਰ, ਪੇਂਡੂਪਤਾਂ। ਪਤ ਦਾ ਬਹੁ। ਵਚਨਅਰੂੜੀ। ਰੂੜੀ, ਢੇਰਗੁਸਾਂਈਂ। ਸਨਿਆਸੀ226ਵੇਸ। ਭੇਸਕੋਰ। ਅੰਨ੍ਹੇਤੁਅਮਾ। ਮਾਸ ਦਾ ਟੁਕੜਾ ਜਿਹੜਾ ਬਾਜ਼ ਦੇ ਮੂੰਹ ਨੂੰ ਸੁਆਦ ਲਈ ਲਾਉਂਦੇ ਹਨਅਸ਼ਰਾਫ। ਸ਼ਰੀਫ ਦਾ ਬਹੁ। ਵਚਨ, ਭਲਾਮਾਨਸ ਸਾਊ।ਲੰਡੂਰ। ਲੰਡਰ, ਬਦਮਾਸ਼227ਕਲੋਲ ਕਰਦੇ। ਖੇਡਦੇਅਹਿਲੇ ਈਮਾਨ। ਈਮਾਨ ਵਾਲੇ ਲੋਕਤਹਿਕੀਕ। ਸੱਚਪਿਉਂਦ। ਪੈਵੰਦ। ਜੋੜ, ਰਿਸ਼ਤਾਤਿਰਾਹ। ਤਿੰਨ ਰਾਹਡੰਡੀ ਮੋਹਣਾ। ਰਾਹ ਵਿੱਚ ਰਾਹੀ ਵੁਟਣੇਤਰੀ ਠਗ। ਮਹਾਂ ਠਗ228ਤਰਕ ਕਰਦੇ। ਛੱਡ ਦਿੰਦੇਪਾੜ ਲਾਉਂਦੇ। ਕੰਧ ਪਾੜ ਕੇ ਚੋਰੀ ਕਰਦੇਤੇਹੀਆਂ। ਉਸੇ ਤਰ੍ਹਾਂ ਦੀਆਂਮੁੱਤਕੀਂ। ਪਰਹੇਜ਼ਗਾਰ229ਲੱਸੀ ਮੁੰਦਰੀ। ਵਿਆਹ ਦੀ ਇੱਕ ਰਸਮਕਹਾ। ਹਾਹਾਕਾਰਝੁੰਬਰਾਂ। ਸ਼ਹਿਬਰਾਂ, ਝੜੀਆਂ230ਚੁੱਕ ਗਏ। ਮੁੱਕ ਗਏਤਗਾਦੜੇ। ਤਕਾਜ਼ੇ, ਝਗੜੇਚੁਪ ਚਣਕ। ਚੁਪ ਚਾਨਤੱਗੱਈਅਰ। ਬਦਲੀਉਜ਼ਰ ਖਾਹੀ। ਮੁਆਫੀ ਚਾਹੁਣ ਦਾ ਭਾਵਰਝਾ। ਕਿਸਮਤਬੇੜ੍ਹੇ। ਬਘਿਆੜਖੁੱਸ ਜਾਣ। ਖੋਹ ਲਏ ਜਾਣਖੱਪਰ। ਕਾਸਾਹੇੜੇ। ਸ਼ਿਕਾਰੀਮੂੰਹੋਂ ਹੇੜੇ। ਸ਼ਿਕਾਰੀ ਦੇ ਮੂੰਹ ਤੋਂ, ਜਦੋਂ ਖਾਣ ਪੀਣ ਵੇਲੇ ਸ਼ਿਕਾਰੀਆਂ ਤੋਂ ਪਿਆਲੇ ਖੋਹ ਲਏ ਜਾਣ ਤਾਂ ਉਹਨਾਂ ਦਾ ਦਿਲ ਟੁਟ ਜਾਂਦਾ ਹੈ ਅਤੇ ਉਹ ਇਲਾਕਾ ਹੀ ਛੱਡ ਜਾਂਦੇ ਹਨ।ਚਿਰਾਜ਼। ਦੀਵਾ
More