ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੩੧-੨੪੦
231. ਰਾਂਝੇ ਦਾ ਉੱਤਰਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੁੰਨੀ ਭੌਰ ਆਸਰੇ ਤੇ ਪਏ ਜਾਲਦੇ ਨੀਸੇਵਨ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ ਫੇਰ ਫੁਲ ਲੱਗਣ ਨਾਲ ਡਾਲਦੇ ਨੀਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀਜਿਨ੍ਹਾਂ ਸੂਲੀਆਂ ਤੇ ਜਾਏ ਝੂਟੇ ਮਨਸੂਰ ਹੋਰੀਂ ਸਾਡੇ ਨਾਲ ਦੇ ਨੀਵਾਰਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ ਲੋਕ ਅਸਾਂ ਥੋਂ ਆਵਨਾ ਭਾਲਦੇ ਨੇ232. ਉਹੀ ਚਲਦਾਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ ਇਹ ਪੇਖਨੇ ਜ਼ੁਉਲਜਲਾਲ ਦੇ ਨੀਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ ਸਫਾਂ ਡੋਬਦੇ ਖੂਹਣੀਆਂ ਗਾਲਦੇ ਨੀਭਾਬੀ ਇਸ਼ਕ ਥੋਂ ਨੱਸ ਕੇ ਤੇ ਉਹ ਜਾਂਦੇ ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ ਵਾਰਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ233. ਰਾਂਝੇ ਦਾ ਉੱਤਰ ਜਗ ਦੀ ਰੀਤ ਬਾਰੇਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ ਗਏ ਕਰਮ ਤੇ ਭਾਗ ਨਾ ਆਂਵਦੇ ਨੀਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ ਗਏ ਰੂਹ ਕਲਬੂਤ ਨਾ ਆਂਵਦੇ ਨੀਗਈ ਜਾਨ ਜਹਾਨ ਥੀਂ ਛੱਡ ਜੁੱਸਾ ਗਏ ਹੋਰ ਸਿਆਨ ਫਰਮਾਂਵਦੇ ਨੀਮੁੜ ਏਤਨੇ ਫੇਰ ਜੇ ਆਂਵਦੇ ਨਹੀਂ ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀਵਾਰਸ ਸ਼ਾਹ ਮੀਆ ਸਾਨੂੰ ਕੌਣ ਸੱਦੇ ਭਾਈ ਭਾਬੀਆਂ ਹੁਨਰ ਚਲਾਂਵਦੇ ਨੀ234. ਉਹੀ ਚਾਲੂਅੱਗੇ ਵਾਹੀਉਂ ਚਾ ਗਵਾਇਉਂ ਨੇ ਹੁਣ ਇਸ਼ਕ ਥੀਂ ਚਾ ਗਵਾਂਦੇ ਨੇਰਾਂਝੇ ਯਾਰ ਹੋਰਾਂ ਥਾਪ ਛੱਡੀ ਕਿਤੇ ਜਾਇਕੇ ਕੰਨ ਪੜਾਂਵਦੇ ਨੇਇੱਕੋ ਆਪਣੀ ਜਿੰਦ ਗਵਾਂਦੇ ਨੇ ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇਵੇਖੋ ਜੱਟ ਹੁਣ ਫੰਦ ਚਲਾਂਵਦੇ ਨੇ ਬਣ ਚੇਲੜੇ ਘੋਨ ਹੋ ਆਵਦੇ ਨੇ235. ਹੀਰ ਦੇ ਸੌਹੌਹਰਿਆ ਦੀ ਸਲਾਹਮਸਲਹਤ ਹੀਰ ਦਿਆਂ ਸੌਹਰਿਆਂ ਇਹ ਕੀਤੀ ਮੁੜ ਹੀਰ ਨਾ ਪੱਈਅਰੇ ਘੱਲਣੀ ਜੇਮਤ ਚਾਕ ਮੁੜ ਚੰਬੜੇ ਵਿੱਚ ਭਾਈਆਂ ਇਹ ਗੱਲ ਕਸਾਖ ਦੀ ਚੱਲਣੀ ਜੇਆਖਰ ਰੰਨ ਦੀ ਜ਼ਾਤ ਬੇਵਫਾ ਹੁੰਦੀ ਜਾ ਪਈੜੇ ਘਰੀਂ ਇਹ ਮੱਲਣੀ ਜੇਵਾਰਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ ਇਹ ਗੱਲ ਨਾ ਕਿਸੇ ਉਲੱਥਣੀ ਜੇ236. ਇੱਕੱਕ ਵਹੁਟੁਟੀ ਹੱਥੱਥ ਹੀਰ ਦਾ ਸੁਨੁਨੇਹੇਹਾਇੱਕ ਵਹੁਟੜੀ ਸਹੁਰੇ ਚੱਲੀਂ ਸਿਆਲੀਂ ਆਈ ਹੀਰ ਥੇ ਲੈ ਸਨੇਹਿਆਂ ਨੂੰਤੇਰੇ ਪਈੜੇ ਚਲੀ ਹਾਂ ਦੇ ਗੱਲਾਂ ਖੋਲ ਕਿੱਸਿਆਂ ਜੇਹਿਆਂ ਕੇਹਿਆਂ ਨੂੰਤੇਰੇ ਸਹੁਰਿਆਂ ਤੁਧ ਪਿਆਰ ਕੇਹਾ ਕਰੋ ਗਰਮ ਸਨੇਹਿਆਂ ਬੇਹਿਆਂ ਨੂੰਤੇਰੀ ਗਭਰੂ ਨਾਲ ਹੈ ਬਣੀ ਕੇਹੀ ਵੌਹਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰਹੀਰ ਆਖਿਆ ਓਸ ਦੀ ਗੱਲ ਐਵੇਂ ਵੈਰ ਰੇਸ਼ਮਾਂ ਨਾਲ ਜੋ ਲੇਹਿਆਂ ਨੂੰਵਾਰਸ ਕਾਫ ਤੇ ਅਲਿਫ ਤੇ ਲਾਮ ਬੋਲੇ ਕੀ ਆਖਣਾ ਜੇਹਿਆਂ ਤੇਹਿਆਂ ਨੂੰ237. ਆਪਣੇ ਦੇਸੇਸ ਨੂੰ ਸੁਨੁਨੇਹੇਹਾਹੱਥ ਬੰਨ੍ਹ ਗਲ ਵਿੱਚ ਪਾ ਪੱਲਾ ਕਹੀਂ ਦੇਸ ਨੂੰ ਦੁਆ ਸਲਾਮ ਮੇਰਾਘੁਟ ਵੈਰੀਆਂ ਦੇ ਵੱਸ ਪਾਇਉ ਨੇ ਸਈਆਂ ਚਾ ਵਸਾਰਿਆ ਨਾਮ ਮੇਰਾਮਝੋ ਵਾਹ ਵਿੱਚ ਡੋਬਿਆਂ ਮਾਪਿਆਂ ਨੇ ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ ਇੱਕ ਏਤਨਾ ਕਹੀਂ ਪੈਜ਼ਾਮ ਮੇਰਾਵਾਰਸ ਨਾਲ ਬੇਵਾਰਸਾਂ ਰਹਿਮ ਕੀਤੇ ਮਿਹਰਬਾਂ ਹੋ ਕੇ ਆਉ ਸ਼ਾਮ ਮੇਰਾ238. ਹੀਰ ਨੂੰ ਰਾਂਝੇ ਦੀ ਤਲਬਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ ਤੇਰੇ ਬਿਰਹਾ ਫਰਾਕ ਦੀ ਕੁਠੀਆਂ ਮੈਸੁੰਜੀ ਤਰਾਟ ਕਲੇਜੜੇ ਵਿੱਚ ਧਾਨੀ ਲਹੀਂ ਜਿਊਣਾ ਮਰਨ ਤੇ ਉਠੀਆਂ ਮੈਂਚਰ ਪਵਨ ਰਾਤੀਂ ਘਰ ਸੁੱਤਿਆਂ ਦੇ ਵੇਖੋ ਹਿੰਦੁ ਬਾਜ਼ਾਰ ਵਿੱਚ ਮੁੱਠੀਆਂ ਮੈਂਜੋਗੀ ਹੋਇਕੇ ਆ ਜੇ ਮਿਲੇ ਮੈਨੂੰ ਕਿਸੇ ਅੰਬਰੋਂ ਮਿਹਰ ਦਿਉਂ ਤਰੁਠੀਆਂ ਮੈਂਨਹੀਂ ਛਡ ਘਰ ਬਾਰ ਉਜਾੜ ਵੈਸਾਂ ਨਹੀਂ ਵਸਨਾ ਤੇ ਨਾਹੀਂ ਵੁੱਠੀਆਂ ਮੈਂਵਾਰਸ ਸ਼ਾਹ ਪਰੇਮ ਦੀਆਂ ਛਟੀਆਂ ਨੇ ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ239. ਵਹੁਟੁਟੀ ਦੀ ਪੁੱਛੱਛ ਗਿੱਛੱਛਵਹੁਟੀ ਆਨ ਕੇ ਸਾਹੁਰੇ ਵੜੀ ਜਿਸ ਦਿਨ ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ ਮੁੰਡਾ ਤਖਤ ਹਜ਼ਾਰੇ ਦਾ ਜੇਹੜਾ ਨੀਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀਕਿਤੇ ਦਾਇਰੇ ਇੱਕੇ ਮਸੀਤ ਹੁੰਦਾ ਕੋਈ ਓਸ ਦਾ ਕਿਤੇ ਹੈ ਵਿਹੜਾ ਨੀਇਸ਼ਕ ਪੱਟ ਤਰੱਟੀਆਂ ਗਾਲੀਆਂ ਨੇਂ ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ240. ਸਿਆਲਾਂ ਦੀਆਂ ਕੁੜੁੜੀਆਂ ਨੇ ਕਿਹਾਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ ਛੱਡ ਬੈਠਾ ਹੈ ਜਗ ਤੇ ਸਭ ਝੇੜੇਸੱਟ ਵੰਝਲੀ ਅਹਿਲ ਫਕੀਰ ਹੋਇਆ ਜਿਸ ਰੋਜ਼ ਦੇ ਹੀਰ ਲੈ ਗਏ ਖੇੜੇਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇਕੋਈ ਓਸ ਦੇ ਨਾਲ ਨਾ ਗੱਲ ਕਰਦਾ ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇਕੁੜੀਆਂ ਆਖਿਆ ਜਾਉ ਵਿਲਾਉ ਓਸ ਨੂੰ ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇਔਖੇ ਲਫ਼ਜ਼ਾਂ ਦੇ ਮਾਅਨੇ231ਖਿਜ਼ਾਂ। ਪੱਤਝੜਪੁੰਨੀ। ਪੁੱਜੀਆਸਰਾ। ਸਿਰ ਲੁਕਾਣ ਦੀ ਥਾਂਜਾਲਦੇ ਨੇ। ਗੁਜ਼ਾਰਾ ਕਰਦੇ ਹਨ232ਪੇਖਨੇ। ਪੱਤਝੜਪੁੰਨੀ। ਪੁੱਜੀਆਸਰਾ। ਸਿਰ ਲੁਕਾਣ ਦੀ ਥਾਂਜਾਲਦੇ ਨੇ। ਗੁਜ਼ਾਰਾ ਕਰਦੇ ਹਨਪੇਖਨੇ। ਨਜ਼ਾਰੇਜੁੱਲਜਲਾਲ। ਮਹਾਨ ਅਤੇ ਜਲਾਲ ਵਾਲਾ, ਰਬ।ਕੰਗਾਲ। ਕਮੀਨਾ233ਕਲਬੂਤ। ਸਰੀਰਸਿਆਨ। ਅਕਲਮੰਦੀਹੁਨਰ ਚਲਾਉਣਾ। ਚਲਾਕੀ ਕਰਨਾ234ਥਾਪ ਛੱਡੀ। ਫੈਸਲਾ ਕਰ ਲਿਆਬੰਨ੍ਹ ਲਿਆਉਣੀ। ਵਿਆਹ ਲਿਆਣੀ235ਮਸਲਹਤ। ਅਕਲਮੰਦੀਪਈਅੜੇ। ਪੇਕੀਂਕਸਾਖ। ਬੇਭਰੋਸਗੀ, ਸਾਖ ਦਾ ਉਲਟ ਜਿਵੇਂ ਪੁੱਤਰ ਦਾ ਉਲਟ ਕਪੁੱਤਉਥੱਲਣੀਂ। ਉਲਟਾਉਣੀਮੱਲਨੀ। ਮੱਲ (ਪਹਿਲਵਾਨ) ਦਾ ਇਸਤ੍ਰੀ ਲਿੰਗ236ਲੇਹਾ। ਊਨੀ ਕੱਪੜੇ ਨੂੰ ਖਾਣ ਵਾਲਾ ਕਿਰਮ237ਹੱਥ ਜੋੜ, ਗਲ ਵਿੱਚ ਪਾ ਪੱਲਾ। ਪੂਰੇ ਅਦਬ ਸਤਿਕਾਰ ਨਾਲਘੁਟ। ਗਲ ਘੁਟ ਕੇਸ਼ਾਮ। ਕ੍ਰਿਸ਼ਨ (ਉਸ ਦਾ ਰੰਗ ਕਾਲਾ ਸੀ)238ਤਰੁਟੇ। ਟੁਟ ਪਏਕਹਿਰ ਕਲੂਰ। ਵੱਡੀ ਮੁਸੀਬਤਬਿਰ੍ਹਾ ਫਰਾਕ। ਜੁਦਾਈ (ਦੋਵੇਂ ਸ਼ਬਦਾਂ ਦਾ ਅਰਥ ਉਹੀ ਹੈ ਪਰ ਬੋਲੀ ਵਿੱਚ ਜਦੋਂ ਏਦਾਂ ਦੋ ਬੋਲੀਆਂ ਦੇ ਇੱਕੇ ਅਰਥ ਵਾਲੇ ਸ਼ਬਦ ਮਿਲਦੇ ਤਾਂ ਦੋਵੇਂ ਰਖ ਲਏ ਜਾਂਦੇ ਹਨ ਜਿਵੇਂ''ਕਾਲਾ ਸਿਆਹ" ਅਤੇ ''ਲਾਲ ਸੁਰਖ"ਕੁਠੀਆਂ। ਕਠੀਲ਼ਹਾਂ। ਮਾਰੀ ਹੋਈਉਠੀਆਂ। ਤਿਆਰਫੁੱਠੀਆ। ਜ਼ਖਮੀ ਕੀਤੀਆਂਜੁੱਟੀਆਂ। ਕੱਸ ਕੇ ਬੰਨ੍ਹੀ ਹੋਈ ਹਾਂ239ਪੱਟੇ ਤਰੱਟੇ। ਬਰਬਾਦ ਕੀਤੇ240ਵਿਲਾਉ। ਘਰ ਲਿਆਉ
More