ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੪੧-੨੫੦
241. ਕੁੜੁੜੀਆਂ ਉਹੁਹਨੂੰ ਰਾਂਝੇ ਕੋਲੋਲ ਲੈ ਗਈਆਂਕੁੜੀਆਂ ਜਾ ਵਲਾਇਆ ਰਾਂਝਨੇ ਨੂੰ ਫਿਰੇ ਦੁਖ ਤੇ ਦਰਦਾ ਦਾ ਲੱਦਿਆ ਈਆ ਘਿਨ ਸਨੇਹੜਾ ਸੱਜਨਾਂ ਦਾ ਤੈਨੂੰ ਹੀਰ ਸਿਆਲ ਨੇ ਸੱਦਿਆ ਈਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ ਅਸਾਂ ਸਾਹੁਰਾ ਪਈਅੜਾ ਰੋਇਆ ਈਤੁਧ ਬਾਝ ਲੀ ਜਿਊਨਾ ਹੋਗ ਮੇਰਾ ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈਝਬ ਹੋ ਫਕੀਰ ਤੇ ਪਹੁੰਚ ਮੈਥੇ ਓਥੇ ਝੰਡੜਾ ਕਾਸ ਨੂੰ ਗੱਡਿਆ ਈਵਾਰਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ ਦੰਮਾਂ ਬਾਝ ਜ਼ੁਲਾਮ ਕਰ ਛੱਡਿਆ ਈ242. ਰਾਂਝੇ ਨੇ ਹੀਰ ਨੂੰ ਚਿੱਠੱਠੀ ਲਿਖਵਾਈਮੀਏਂ ਰਾਂਝੇ ਨੇ ਮੁਲਾਂ ਨੂੰ ਜਾ ਕਿਹਾ ਚਿੱਠੀ ਲਿਖੋ ਜੀ ਸੱਜਨਾ ਪਿਆਰਿਆਂ ਨੂੰਤੁਸਾਂ ਸਾਹੁਰੇ ਜਾ ਆਰਾਮ ਕੀਤਾ ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰਅੱਗ ਲੱਗ ਕੇ ਜ਼ਮੀਂ ਆਸਮਾਨ ਸਾੜੇ ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰਮੈਥੋਂ ਠਗ ਕੇ ਮਹੀਂ ਚਰਾ ਲਿਉਂ ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰਚਾਕ ਹੋਕੇ ਵੱਤ ਫਕੀਰ ਹੋਸਾਂ ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰਗਿਲਾ ਲਿਖੋ ਜੋ ਯਾਰ ਨੇ ਲਿਖਿਆ ਏ ਸੱਜਨ ਲਿਖਦੇ ਜਿਵੇਂ ਪਿਆਰਿਆਂ ਨੂੰਵਾਰਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ ਕਿਵੇਂ ਜਿੱਤੀਏ ਮੁਆਮਲਿਆਂ ਹਾਰਿਆਂ ਨੂੰ243. ਉਹੀ ਚਾਲੂਤੈਨੂੰ ਚਾ ਸੀ ਵੱਡਾ ਵਿਵਾਹ ਵਾਲਾ ਭਲਾ ਹੋਇਆ ਜੇ ਝਬ ਵਹੀਜੇਏ ਨੀਐਥੋਂ ਨਿਕਲ ਗਈ ਏਂ ਬੁਰੇ ਦਿਹਾਂ ਵਾਂਗੂੰ ਅੰਤ ਸਾਹੁਰੇ ਜਾ ਪਤੀਜੀਏਂ ਨੀਰੰਗ ਰੱਤਈਏ ਵੌਹਟੀਏ ਖੇੜਿਆ ਦੀਏ ਕੈਦੋ ਲੰਙੇ ਦੀ ਘੁੰਡ ਭਤੀਜੀਏ ਨੀਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਸੇਜੀਏ ਨੀਕਾਸਦ ਜਾਇਕੇ ਹੀਰ ਨੂੰ ਖਤ ਦਿੱਤਾ ਇਹ ਲੈ ਚਾਕ ਦਾ ਲਿਖਿਆ ਲੀਝੀ ਏਂ ਨੀ244. ਉੱਤਰ ਹੀਰਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ ਰੱਬਾ ਮੇਲ ਤੂੰ ਚਿਰੀਂ ਵਿਛੁਲਿਆਂ ਨੂੰਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ ਲੱਗਾ ਲੂਣ ਕਲੇਜਿਆਂ ਭੁਨਿਆਂ ਨੂੰਮੌਤ ਅਤੇ ਸੰਜੋਗ ਨਾ ਟਲੇ ਮੂਲੇ ਕੌਣ ਮੋੜਦਾ ਸਾਹਿਆਂ ਪੁਨਿਆਂ ਨੂੰਜੋਗੀ ਹਇਕੇ ਆ ਤੂੰ ਸੱਜਨਾਂ ਵੋ ਕੌਣ ਜਾਣਦਾ ਜੋਗੀਆਂ ਮੁਨਿਆਂ ਨੂੰ245. ਉਹੀ ਚਾਲੂਕਾਇਦ ਆਬਖੋਰ ਦੇ ਖਿੱਚੀ ਵਾਗ ਕਿਸਮਤ ਕੋਇਲ ਲੰਕ ਦੇ ਬਾਗ ਦੀ ਗਈ ਦਿੱਲੀਮੈਨਾ ਲਈ ਬੰਗਾਲਿਉ ਚਾਕ ਕਮਲੇ ਖੇੜਾ ਪਿਆ ਅਜ਼ ਜ਼ੈਬ ਦੀ ਆਣ ਬਿੱਲੀਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾਹੀਉ ਇਸ਼ਕ ਦੇ ਵਿੱਚ ਢਿੱਲੀਕੋਈ ਜਾਇਕੇ ਪਕੜ ਫਕੀਰ ਕਾਮਲ ਫਕਰ ਮਾਰਦੇ ਵਿੱਚ ਰਜ਼ਾ ਕਿੱਲੀਵਾਰਸ ਸ਼ਾਹ ਮਸਤਾਨੜਾ ਹੋ ਲੱਲੀ ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੈਖ਼ ਚਿੱਲੀ246. ਹੀਰ ਦੀ ਚਿੱਠੱਠੀਦਿੱਤੀ ਹੀਰ ਲਖਾਇਕੇ ਇਹ ਚਿੱਠੀ ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀਕਿਤੇ ਬੈਠ ਨਵੇਕਲਾ ਸੱਦ ਮੁੱਲਾ ਸਾਰੀ ਖੋਲ ਕੇ ਬਾਤ ਸੁਣਾ ਦੇਣੀਹੱਥ ਬੰਨ੍ਹ ਕੇ ਮੇਰਿਆਂ ਸੱਜਨਾਂ ਨੂੰ ਰੋ ਰੋ ਸਲਾਮ ਦੁਆ ਦੋਣੀਮਰ ਚੁੱਕੀਆਂ ਜਾਨ ਹੈ ਨੱਕ ਉਤੇ ਹਿੱਕ ਵਾਰ ਜੇ ਦੀਦਣਾ ਆ ਦੇਣੀਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀਕਖ ਹੋ ਰਹੀਆਂ ਗੰਮਾਂ ਨਾਲ ਰਾਂਝਾ ਏਹ ਚਿੰਣਗ ਲੈ ਜਾਇਕੇ ਲਾ ਦੇਣੀਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ ਕੰਨ ਰਾਂਝੇ ਦੇ ਏਤਨੀ ਪਾ ਦੇਣੀਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ ਰਾਂਝੇ ਯਾਰ ਦੇ ਹੱਥ ਲਿਜਾ ਦੇਣੀਵਾਰਸ ਸ਼ਾਹ ਮੀਆਂ ਓਸ ਕਮਲੜੇ ਨੂੰ ਢੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ247. ਰਾਂਝੇ ਦਾ ਉੱਤਰਅੱਗੇ ਚੁੰਡੀਆਂ ਨਾਲ ਹੰਢਾਇਆ ਈ ਜ਼ੁਲਫ ਕੁੰਡਲਾਂਦਾਰ ਹੁਣ ਵੇਖ ਮੀਆਂਘਤ ਕੁੰਡਲੀ ਲਾਗ ਸਿਆਹ ਪਲਮੇ ਦੇਖੇ ਉਹ ਭਲਾ ਜਿਸ ਲੇਖ ਮੀਆਂਮਲੇ ਵਟਨੇ ਲੋੜ੍ਹ ਦੰਦਾਸੜੇ ਦਾ ਨੈਣ ਖੂਨੀਆਂ ਦੇ ਭਰਨ ਭੇਖ ਮੀਆਂਆ ਹੁਸਨ ਦੀ ਦੀਦ ਕਰ ਵੇਖ ਜ਼ੁਲਫਾਂ ਖੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂਵਾਰਸ ਸ਼ਾਹ ਫਕੀਰ ਹੋ ਪਹੁੰਚ ਮੈਥੇ ਫਕਰ ਮਾਰਦੇ ਰੇਖ ਵਿੱਚ ਮੇਖ ਮੀਆਂ248. ਹੀਰ ਦੀ ਚਿੱਠੱਠੀ ਡਾਕੀਆ ਰਾਂਝੇ ਕੋਲੋਲ ਲਿਆਇਆਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ ਨਢੀ ਮੋਈ ਹੈ ਨੱਕ ਤੋਂ ਜਾਨ ਆਈਕੋਈ ਪਾ ਭੁਲਾਵੜਾ ਠਗਿਉਈ ਸਿਰ ਘਤਿਉ ਚਾ ਮਸਾਨ ਮੀਆਂਤੇਰੇ ਵਾਸਤੇ ਰਾਤ ਨੂੰ ਗਏ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂਇੱਕ ਘੜੀ ਆਰਾਮ ਨਾ ਆਵੰਦਾ ਈ ਕੇਹਾ ਠੋਕਿਉ ਪ੍ਰੇਮ ਦਾ ਬਾਨ ਮੀਆਂਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ ਓਥੇ ਨਿਤ ਪੌਂਦੇ ਘਮਸਾਣ ਮੀਆਂਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਗ ਬਹੁਤੇਰੜਾ ਰਾਨ ਮੀਆਂਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂਵਾਰਸ ਸ਼ਾਹ ਮੀਆਂ ਸਭੋ ਕੰਮ ਹੁੰਦੇ ਜਦੋਂ ਰਬ ਹੁੰਦਾ ਮਿਹਰਬਾਨ ਮੀਆਂ249. ਰਾਂਝੇ ਦੀ ਉੱਤਰ ਲਈ ਫਰਮਾਇਸ਼ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ ਵਿੱਚੇ ਲਿਖੇ ਸੂ ਦਰਦ ਫਰਾਕ ਸਾਰੇ ਰਾਂਝਾ ਤੁਰਤਪੜ੍ਹਾਇਕੇ ਫਰਸ਼ ਹੋਇਆ ਦਿਲੋਂ ਆਹ ਦੇ ਠੰਡੜੇ ਸਾਹ ਮਾਰੇਮੀਆਂ ਲਿਖ ਤੂੰ ਦਰਦ ਫਰਾਕ ਮੇਰਾ ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇਘਾ ਲਿਖ ਜੋ ਦਿਲੇ ਦੇ ਦੁਖੜੇ ਵੇ ਲਿਖਨ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ250. ਰਾਂਝੇ ਦਾ ਉੱਤਰ ਲਿਖਣਾਲਿਖਿ ਇਹ ਜਵਾਬ ਰੰਝੇਟੜੇ ਨੇ ਜਦੋਂ ਜਿਊ ਵਿੱਚ ਓਸ ਦੇ ਸ਼ੋਰ ਪਏਓਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੋ ਵਾਹ ਫਰਾਕ ਦੇ ਥੋੜ ਹੋਏਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏਆਪ ਹੱਸ ਕੇ ਸਾਹੁਰੇ ਮਲਿਉ ਨੇ ਸਾਡੇ ਨੈਨਾਂ ਦਾ ਨੀਰ ਨਖੋੜ ਗਏਆਪ ਹੋ ਮਹਿਬੂਬ ਜਾ ਸਤਰ ਬੈਠੇ ਸਾਡੇ ਰੂਪ ਦਾ ਰਸਾ ਨਚੋੜ ਗਏਵਾਰਸ ਸ਼ਾਹ ਮੀਆਂ ਮਿਲਿਆਂ ਵਾਹਰਾਂ ਥੋਂ ਧੜਵੈਲ ਦੇਖੋ ਜ਼ੋਰੋ ਜ਼ੋਰ ਗਏਔਖੇ ਲਫ਼ਜ਼ਾਂ ਦੇ ਮਾਅਨੇ241ਆ ਘਿਨ। ਲੈ ਜਾਦਮਾਂ ਬਾਝ ਗੁਲਾਮ। ਬਿਨ ਤਨਖਾਹ ਦੇ ਨੌਕਰ242ਢੋਏ। ਲਾਗੇ, ਨੇੜੇਟਾਂਗ। ਸਹਾਰਾ, ਆਸਰਾਤੋੜਦੀ ਤਾਰਿਆਂ ਨੂੰ। ਇੱਕ ਵਿਆਹੀ ਹੋਈ ਔਰਤਯਾਰੀ ਪਾਲਦੀ ਸੀ। ਇੱਕ ਰਾਤ ਉਹਨੇ ਆਪਣੇ ਪ੍ਰੇਮੀ ਨੂੰ ਘਰ ਸੱਦਿਆ ਹੋਇਆ ਸੀ। ਉਸੇ ਵੇਲੇ ਉਹਦਾ ਪਤੀ ਵੀ ਘਰ ਆ ਗਿਆ। ਉਹਨੇ ਪ੍ਰੇਮੀ ਨੂੰਰਸੋਈ ਵਿੱਚ ਲੁਕਾ ਦਿੱਤਾ ਅਤੇ ਠੰਡ ਤੋਂ ਬਚਾ ਲਈ272ਓਥੇ ਇੱਕ ਮੱਧਮ ਕੋਲਿਆਂ ਦੀ ਅੰਗੀਠੀ ਰੱਖ ਦਿੱਤੀ ਅੰਗਠੀ ਨੂੰ ਲੁਕਾਣ ਲਈ ਉਹਦੇ ਉੱਪਰ ਇੱਕ ਟੋਕਰਾ ਮੁੱਧਾ ਮਾਰ ਦਿੱਤਾ। ਟੋਕਰੇ ਵਿੱਚੋਂ ਕੋਲੇ ਪਤੀ ਨੂੰ ਦਿਸ ਪਏ। ਉਹਨੇ ਪੁਛਿਆ ਕਿ ਉਹ ਕੀ ਹੈ? ਉਹਦੀ ਪਤਨੀ ਨੇ ਕਿਹਾ ਕਿ ਮੈਨੂੰ ਇੱਕ ਹਕੀਮ ਨੇ ਕਿਹਾ ਸੀ ਆਪਣੇ ਪਤੀ ਨੂੰ ਤਾਰੇ ਤੋੜ ਕੇ ਖਲਾਈਂ। ਮੈਂ ਸਾਰਾ ਦਿਨ ਤਾਰੇ ਤੋੜਦੀ ਰਹੀ। ਉਹ ਗਰਮ ਹਨ। ਸਵੇਰ ਨੂੰ ਠੰਡੇ ਹੋਏ ਤੈਨੂੰ ਖਾਣ ਲਈ ਦੇਵਾਂਗੀ। ਹੁਣ ਸਵੇਰ ਤਾਈਂ ਸਬਰ ਕਰ।243ਦਿਹਾਂ। ਦਿਨਾਂਰੰਗ ਰੱਤੀਏ। ਗ੍ਰਿਸਤ ਦੀਆਂ ਮੌਜਾਂ ਮਾਣਨ ਵਲ ਸੰਕੇਤ ਹੈ।ਚੁਲੇਂ। (ਹਥ ਦੀਆਂ) ਚੁਲੀਆਂ ਨਾਲ244ਚਿਰੀਂ ਵਿਛੁੰਨੇ। ਦੇਰ ਦੇ ਵਿਛੜੇਸਾਹਿਆਂ ਪੁੰਨਿਆਂ ਨੂੰ। ਵਕਤ ਪੂਰਾ ਹੋਏ ਨੂੰ245ਕਾਇਦ। ਕਾਫਲੇ ਦਾ ਸਰਦਾਰ, ਲੀਡਰਆਬਖੋਰਾ। ਦਾਣਾ ਪਾਣੀ, ਕਿਸਮਤਮਾਰਦੇ ਰਜ਼ਾ ਵਿੱਚ ਕਿੱਲੀ। ਰੇਖ ਵਿੱਚ ਮੇਖ ਮਾਰਦੇਲੱਲੀ। ਗੋਦੜੀ ਪਹਿਨਣ ਵਾਲਾ ਫਕੀਰ, ਮੂਰਖ, ਕਮਲਾ246ਦੀਦਨਾ। ਦੇਖਨਾਕਖ। ਤੀਲਾਚਿਣੰਗ। ਚੰਗਿਆੜੀ, ਅੱਗ247ਚੁੰਡੀਆਂ। ਲੰਮੇ ਵਾਲ, ਚੂੰਡੀਆਂਕੁੰਡਲੀ। ਚੱਕਰ, ਵਲਲੇਖ। ਕਿਸਮਤ248ਨਕ ਤੇ ਜਾਨ। ਮਰਨ ਕੰਢੇਭਲਾਵੜਾ। ਭੁਲੇਖਾਰਾਣ। ਕਹਿ ਰਹੇ, ਜ਼ੋਰ ਲਾ ਰਹੇ249ਫਰਸ਼ ਹੋਇਆ। ਧਰਤੀ ਤੇ ਲੇਟ ਗਿਆ250ਦਰ ਪੇਸ਼ ਕੀਤਾ। ਹਾਜ਼ਰ ਕਰ ਦਿੱਤਾਅੱਟੀ। ਪੱਕੀ, ਸੂਤ ਦੀ ਅੱਟੀ ਵਾਂਗੂ ਇੱਕ ਦੂਜੀ ਵਿੱਚ ਫਸਾਈ/ਫਸਾਈ ਹੋਈ, ਅੱਟੀਆਂ ਨੂੰ ਆਪੋ ਵਿਚ ਫਸਾਉ ਦਾ ਇੱਕ ਖਾਸ ਢੰਗ ਹੁੰਦਾ ਹੈ ਅਤੇ ਉਹ ਸੌਖਿਆਂ ਜੁਦਾ ਨਹੀਂ ਹੁੰਦੀਆਂ।ਨਖੋੜ ਗਏ। ਖਤਮ ਕਰ ਗਏ
More