ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੫੧-੨੬੦
251. ਉੱਤਰ ਰਾਂਝੇ ਵੱਲੋਂਸਾਡੀ ਖ਼ੈਰ ਹੈ ਚਾਹੁੰਦੇ ਖੈਰ ਤੈਂਡੀ ਫਿਰ ਲਿਖੋ ਹਕੀਕਤਾਂ ਸਾਰੀਆਂ ਜੀਪਾਕ ਰਬ ਤੇ ਪੀਰ ਦੀ ਮਿਹਰ ਬਾਝੋਂ ਕੱਟੇ ਕੌਣ ਮਸੀਬਤਾਂ ਭਾਰੀਆਂ ਜੀਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀਦਜ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਰਹਾਰੀਆਂ ਇਹ ਕਵਾਰੀਆਂ ਜੀਸੱਪ ਰੂਸੀਆਂ ਦੇ ਕਰਨ ਮਾਰ ਮੰਤਰ ਤਾਰੇਦੇਂਦੀਆਂ ਨੇ ਹੇਠ ਖਾਰੀਆਂ ਜੀਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਦ ਸਾਹੁਦੇ ਜਾ ਘੁਮਕਾਰੀਆਂ ਜੀਆਪ ਨਾਲ ਸੁਹਾਗ ਦੇ ਜਾ ਰੁਪੱਨ ਪਿੱਛੇ ਲਾ ਜਾਵਨ ਪਚਕਾਰੀਆਂ ਜੀਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮੱਲਦੀਆਂ ਜਾਂ ਸਰਦਾਰੀਆਂ ਜੀਵਾਰਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ
252. ਰਾਂਝਾ ਆਪਣੇ ਦਿਲ ਨਾਲਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲੀਏ ਤਾਂ ਓਥੇ ਜਾ ਲਈਏਉਹ ਰਬ ਦੇ ਨੂਰ ਦਾ ਖਵਾਨ ਯਜ਼ਮਾ ਸ਼ੁਹਦੇ ਹੋਇਕੇ ਜਰਮ ਵਟਾ ਲਈਏਇੱਕ ਹੋਵਨਾ ਰਹਿਆ ਫਕੀਰ ਮੈਥੋਂ ਰਹਿਆ ਏਤਨੇ ਵੱਸ ਸੋ ਲਾ ਲਈਏਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਖ਼ਾਕ ਦੇ ਵਿੱਚ ਰਲਾ ਲਈਏਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਵਾ ਲਈਏਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏਵਾਰਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ253. ਰਾਂਝੇ ਦਾ ਜੋਗੋਗੀ ਬਨਣ ਦਾ ਇਰਾਦਾਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ ਸਮਾ ਆਇਆ ਹੈ ਸ਼ੌਕ ਜਗਾਵਨੇ ਦਾਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਵਨੇ ਦਾਪਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮੁਨਾਵਨੇ ਦਾਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਥ ਵਿਕਾਵਨੇ ਦਾਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਵਨੇ ਦਾਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਸਹਿਰ ਦੱਸ ਦੇ ਰੰਨ ਖਿਸਕਾਵਨੇ ਦਾਵਾਰਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਨੇ ਦਾ254. ਰਾਂਝੇ ਦਾ ਹੋਕਾਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇਮੰਗ ਖਾਵਨਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇਜ਼ਰਾ ਕੰਨ ਪੜਾਇਕੇ ਸਵਾਹ ਮਲਣੀ ਗੁਰੂ ਸਾਰੇ ਹੀ ਜਗ ਦਾ ਹੋਵਨਾ ਜੇਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫਤ ਦਾ ਹੋਵਨਾ ਜੇਨਹੀਂ ਦੇਨੀ ਵਧਾਈ ਫਿਰ ਜੰਮਦੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਨਾ ਜੇਮੰਗ ਖਾਵਨਾ ਅਤੇ ਮਸੀਤ ਸੌਣਾ ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇਨਾਲੇ ਮੰਗਣਾ ਤੇ ਨਾਲੇ ਘੂਰਨਾ ਈ ਦੇਣਦਾਰ ਨਾ ਕਿਸੇ ਦਾ ਹੋਵਨਾ ਜੇਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਵਨਾ ਜੇ
255. ਟਿੱਲੱਲੇ ਜਾਕੇ ਜੋਗੋਗੀ ਨਾਲ ਰਾਂਝੇ ਦੀ ਗੱਲੱਲ ਬਾਤਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਫਕੀਰ ਸਾਈਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਸਾਈਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਓਸ ਦੇ ਹੈਨ ਵਜ਼ੀਰ ਸਾਈਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂਯਾਦ ਹੱਕ ਦੀ ਸਬਰ ਤਸਲੀਮ ਨਿਹਚਾ ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂਫਕਰ ਕੁਲ ਜਹਾਨ ਦਾ ਆਸਰਾ ਹੈ ਤਾਬਿਹ ਫਕਰ ਦੀ ਪੀਰ ਤੇ ਮੀਰ ਸਾਈਂਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ256. ਨਾਥ ਦਾ ਉੱਤਰਨਾਥ ਦੇਖ ਕੇ ਬਹੁਤ ਮਲੂਕ ਚੰਚਲ ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਂਉ ਤੇ ਬਾਪ ਸੰਦਾਕਿਸੇ ਦੁਖ ਤੋਂ ਰੁਸ ਕੇ ਉਠ ਆਇਆ ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾਨਾਥ ਆਖਦਾ ਦੱਸ ਖਾਂ ਸੱਚ ਮੈਥੇ ਤੂੰ ਹੈਂ ਕਿਹੜੇ ਦੁਖ ਫਕੀਰ ਹੁੰਦਾ257. ਉਹੀ ਚਾਲੂਇਹ ਜਗ ਮਕਾਮ ਫਨਾਹ ਦਾ ਹੈ ਸੱਭਾ ਰੇਤ ਦੀ ਕੰਧ ਇਹ ਜੀਵਣਾ ਹੇਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਨਾ ਹੈਅੱਜ ਕਲ ਜਹਾਨ ਦਾ ਸਹਿਜ ਮੇਲਾ ਕਿਸੇ ਨਿਤ ਨਾ ਹੁਕਮ ਤੇ ਥੀਵਨਾ ਹੈਵਾਰਸ ਸ਼ਾਹ ਮੀਆਂ ਅੰਤ ਖਾਕ ਹੋਨਾ ਲਖ ਆਬੇ ਹਿਆਤ ਜੇ ਪੀਵਨਾ ਹੈ258. ਨਾਥ ਦਾ ਉੱਤਰਹੱਥ ਕੰਗਨਾ ਪਹੁੰਚੀਆਂ ਫਬ ਰਹੀਆਂ ਕੰਨੀ ਝਟਕਦੇ ਸੁਹਣੇ ਬੁੰਦੜੇ ਨੇਮੰਝ ਪਟ ਦੀਆਂ ਲੁੰਗੀਆਂ ਖਨ ਅਤੇ ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇਸਿਰ ਕੂਚਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੰਦੜੇ ਨੇਖਾਇ ਪਹਿਨ ਫਿਰਨ ਸਿਰੋਂ ਮਾਪਿਆਂ ਦਿਉਂ ਤੁਸਾਂ ਜਹੇ ਫਕੀਰ ਕਿਊ ਹੁੰਦੜੇ ਨੇ
259. ਉਹੀ ਚਲਦਾਖਾਬ ਰਾਤ ਦੀ ਜਗ ਦੀਆਂ ਸਭ ਗੱਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀਪੰਜ ਭੂਤ ਬਕਾਰ ਤੇ ਉਦਰ ਪਾਪੀ ਨਾਲ ਸਬਰ ਸੰਤੋਖ ਦੇ ਪੂਰੀਏ ਜੀਉਸਨ ਸੀਤ ਦੁਖ ਸੁਖ ਸਮਾਨ ਜਾਪੇ ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀਭੌ ਆਤਮਾ ਵਸ ਰਸ ਕਸ ਤਿਆਗੇ ਐਵੇਂ ਗੁਰੂ ਨੂੰ ਕਾਹ ਵਡੂਰੀਏ ਜੀ260. ਉਹੀ ਚਲਦਾਭੋਗ ਭੋਗਨਾ ਦੁਧ ਤੇ ਦਹੀ ਪੀਵਨ ਪਿੰਡਾ ਪਾਲ ਕੇ ਰਾਤ ਦਿਹੁੰ ਧੋਵਲਾ ਹੈਂਖਰੀ ਕਠਨ ਹੈ ਫਕਰ ਦੀ ਵਾਟ ਮੂੰਹੋਂ ਆਖ ਕੇ ਕਹ ਵਗੋਵਨ ਹੈਂਵਾਹੋਂ ਵੰਝਲੀਹ ਤਰੀਮਤਾਂ ਨਿਤ ਘੂਰੇਂ ਗਾਏਂ ਮਹੀਂ ਵਸਾਇਕੇ ਚੋਵਨਾ ਹੈਸੱਚ ਆਖ ਜੱਟਾ ਕਹੀ ਬਣੀ ਤੈਨੂੰ ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂਔਖੇ ਲਫ਼ਜ਼ਾਂ ਦੇ ਮਾਅਨੇ251ਚੈਂਚਰ ਹਾਰੀਆਂ। ਚਲਾਕਰੂਸੀ। ਰੱਸੀਖਾਰੀ। ਟੋਕਰੀਘੁੰਮਕਾਰੀ। ਚਰਖੇ ਦੀ ਆਵਾਜ਼ਰੁੱਪਨ। ਰੁੱਝ ਜਾਣਖਾਰੀਆਂ। ਟੋਕਰੇਟੋਕਰੇ ਥੱਲੇ ਤਾਰੇ। ਦੇਖੋ ਉੱਪਰ 242252ਜਰਮ। ਜਨਮਖਾਨ ਯਜ਼ਮਾ। ਸਦਾ ਬਰਤਸਹਿਰ। ਜਾਦੂਝੋਕ। ਆਰਜ਼ੀ ਡੇਰਾ253ਮਤਾ ਜਾਗਿਆ। ਇਰਾਦਾ ਹੋਇਆ254ਦਿਹਾੜ। ਦਿਹਾੜੀ ਕਰਨੀ, ਮਜ਼ਦੂਰੀ ਕਰਨੀਕਸਬ। ਕੰਮਬੋਵਨਾ। ਬੀਜਣਾਲੋਵਨਾ। ਵਢਨਾ255ਨਿਹਚਾ। ਯਕੀਨਸੀਰ। ਸਾਂਝੇਦਾਰੀ, ਸਾਂਝਥੇ। ਕਿੱਥੇ, ਕਿਹੜੀ ਥਾਂ256ਅਹਿਲ ਤਬਾਅ। ਰੂਹ ਵਾਲਾਅਸ਼ਨਾਕ। ਸ਼ੁਕੀਨਸੁੰਨ। ਸੁੰਨਾਧੁੰਦਾ। ਝਗੜਾ257ਸਹਿਜ ਸਭਾਉ258ਮੂਲ। ਬਿਲਕੁਲਕੰਗਨਾ। ਕੰਗਨਝਟਕਦੇ। ਲਟਕਦੇਕੁਚਕੇ। ਛੋਟੇ ਕੁੰਡਲਦਾਰ ਵਾਲਨਚੰਦੜੇ। ਨਚਦੇ259ਪੰਜ ਭੂਤ। 1. ਅੱਗ, 2. ਪਾਣੀ, 3. ਮਿੱਟੀ, 4. ਹਵਾ, 5. ਅਕਾਸ਼ ਇੰਨ੍ਹਾਂ ਵਿੱਚ ਖਰਾਬੀ ਨਾਲ ਬਿਕਾਰ ਜਾਂ ਖਰਾਬੀ ਪੈ ਜਾਂਦੀ ਹੈ।ਉਦਰ। ਪੇਟਉਸ਼ਨ। ਗਰਮੀਸੀਤ। ਠੰਡ, ਸਰਦੀਸਮਾਨ। ਬਰਾਬਰਜਿਵੇਂ ਸ਼ਾਲ ਅਤੇ ਭੂਰੇ ਬਰਾਬਰ ਹੁੰਦੇ ਹਨ।ਭਾਵ ਆਤਮਾ। ਇਨਸਾਨੀ ਰੂਹਮਸ਼ਰੂਹ। ਰੇਸ਼ਮ, ਮੁਸਲਮਾਨ ਸਰ੍ਹਾ ਰੇਸ਼ਮ ਪਹਿਨਣਾ ਮਨ੍ਹਾ ਹੈ ਪਰ ਉਸ ਵਿੱਚ ਕੁੱਝ ਸੂਤੀ ਧਾਗੇ ਪਾ ਲਏ ਜਾਂਦੇ ਹਨ। ਏਥੇ ਰੇਸ਼ਮ, ਗਰਮ ਭੂਰਾ ਅਤੇ ਸ਼ਾਲ ਨੂੰ ਬਰਾਬਰ ਜਾਂ ਇੱਕ ਸਮਾਨ ਜਾਨਣ ਵੱਲ ਇਸ਼ਾਰਾ ਹੈ।ਵਸ, ਰਸ, ਕਸ। ਦੁਖ ਸੁਖ, ਕਵੀ (ਦੁਖ ਸੁਖ ਦੋਨੋਂ ਸਮ ਕਰ ਜਾਨਿਉ) ਵਾਲੀ ਗੱਲ ਕਰਦਾ ਹੈ। ਇੱਕ ਥਾਂ''ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਣਾ" ਵੀ ਕਿਹਾ ਹੈ।ਵਡੂਰੀਏ। ਬਦਨਾਮ ਕਰਨਾ260ਭੋਗ ਭੋਗਨਾ। ਸੁਆਦ ਮਾਨਣੇਵਾਟ। ਰਾਹਝਾਕਨਾ। ਤੁਰਨਾਵਗੋਵਨਾ। ਨਾਸ ਕਰਨਾ
More