ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੭੧-੨੮੦
271. ਚੇਲਿਆਂ ਨੇ ਗੁੱਸਾ ਕਰਨਾਰਲ ਚੇਲਿਆਂ ਤਾ ਅਕਸਾਇ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਉ ਨੇਛੱਡ ਦਵਾਰ ਉਖਾੜ ਭੰਡਾਰ ਚੱਲੇ ਜਾ ਰੰਦ ਤੇ ਵਾਟ ਸਭ ਮਲਿਉ ਨੇਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ ਮੋੜ ਗੋਦੜੀ ਨਾਥ ਥੇ ਘਲਿਉਂ ਨੇਵਾਰਸ ਰਬ ਬਖੀਲ ਨਾ ਹੋਏ ਮੇਰਾ ਚਾਰੇ ਰਾਹ ਨਸੀਬ ਦੇ ਮਲਿਉ ਨੇ272. ਰਾਂਝੇ ਦਾ ਉੱਤਰਸੁੰਙਾਂ ਲੋਕ ਬਖੀਲ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀਕੀਜੇ ਜ਼ੌਰ ਤੇ ਕੰਮ ਬਣਾ ਦਿੱਜੇ ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸ ਨੂੰ ਹਟਕੀਏ ਹੋੜੀਏ ਜੀਬੇੜਾ ਲੱਦਿਆ ਹੋਵੇ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀਜ਼ਮੀਂ ਨਾਲ ਨਾ ਮਾਰੀਏ ਫੇਰ ਆਪੇ ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀਭਲਾ ਕਰਦਿਆਂ ਢਿਲ ਨਾ ਮੂਲ ਕਰੀਏ ਕਿੱਸਾ ਤੂਲ ਦਰਾਜ਼ ਨਾ ਤੋੜੀਏ ਜੀਵਾਰਸ ਸ਼ਾਹ ਯਤੀਮ ਦੀ ਜ਼ੌਰ ਕਰੀਏ ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ273. ਨਾਥ ਦਾ ਉੱਤਰਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ ਟੁਰੀਆਂ ਚੁਜ਼ਲੀਆਂ ਧੁਰੋਂ ਬਖੀਲੀਆਂ ਵੋਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ ਜਦੋਂ ਛਿੱਲ ਪਾਉਂਦੇ ਤੀਲੀਆਂ ਵੋਗੁਰੂ ਦਬਕਿਆ ਮੁੰਦਰਾਂ ਝਬ ਲਿਆਉ ਛੱਡ ਦੇਹੋ ਗੱਲਾਂ ਅਨਖੀਲੀਆਂ ਵੋਨਹੀਂ ਡਰਨ ਹਨ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋਵਾਰਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕਢ ਅੱਖੀਆਂ ਨੀਲੀਆਂ ਪੀਲੀਆਂ ਵੋ274. ਚੇਲਿਆਂ ਨੇ ਨਾਥ ਦਾ ਹੁਕੁਕਮ ਮੰਨੰਨ ਲੈਣੈਣਾਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇਸੱਭਾ ਤਿੰਨ ਸੌ ਸੱਠ ਜਾ ਭਾਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇਨਵੇਂ ਨਾਥ ਬਵੰਜੜਾ ਬੀਰ ਆਏ ਚੌਂਸਠ ਜੋਗਨੀ ਨਾਲ ਰਸੀਲੀਆਂ ਨੇਛਏ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬੇ ਹਿਆਤ ਦੇ ਝੀਲੀਆਂ ਨੇ275. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦੰਦਰਾਂ ਲਿਆਂਦੀਆਂਦਿਨ ਚਾਰ ਬਣਾ ਸੁਕਾਅ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ ਡਰਦੇ ਗੁਰੁ ਥੀਂ ਚਾ ਸਵਾਰਿਆ ਨੇਜ਼ੋਰਾਵਰਾਂ ਦੀ ਕੱਲ੍ਹ ਹੈ ਬਹੁਤ ਮੁਸ਼ਕਲ ਜਾਣ ਬੁਝ ਕੇ ਬਦੀ ਵਸਾਰਿਆ ਨੇਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇਘੁਟ ਵਟ ਕੇ ਕਰੋਧ ਨੂੰ ਛਮਾਂ ਕੀਤਾ ਕਾਹੀ ਮੋੜ ਕੇ ਗੱਲ ਨਾ ਸਾਰਿਆ ਨੇਗਹਿਣਾ ਕਪੜਾ ਕੁਲ ਤਾਰਾਜ ਕੀਤਾ ਹੁਸਨ ਬਾਨੋਨੀ ਚਾ ਉਜਾੜਿਆ ਨੇਲਿਆ ਉਸਤਰਾ ਗੁਰੂ ਦੇ ਹੱਥ ਦਿੱਤਾ ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇਵਾਰਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ ਲਖ ਵੈਰੀਆਂ ਧਕ ਕੇ ਮਾਰਿਆ ਨੇ276. ਬਾਲਨਾਥ ਨੇ ਰਾਂਝੇ ਨੂੰ ਆਪਣੇ ਸਾਮਣੇ ਬਠਾਉਣੁਣਾਬਾਲ ਨਾਥ ਨੇ ਸਾਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਉ ਸੂਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ ਸਪੋ ਕੋੜਮੇ ਦਾ ਨਾਂਉ ਗਾਲਿਆ ਸੂਕੰਨ ਪਾੜਕੇ ਝਾੜ ਕੇ ਲੋਭ ਬੋਦੇ ਇੱਕ ਪਲਕ ਵਿੱਚ ਮੁੰਨ ਵਖਾਲਿਆ ਸੂਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ ਜਾਪੇ ਦੁਧ ਪਵਾ ਕੇ ਪਾਲਿਆ ਸੂਛਾਰ ਅੰਗ ਲਗਾ ਕੇ ਸਿਰ ਮੁੰਨ ਅੱਖੀਂ ਪਾ ਮੰਦਰਾਂ ਚਾ ਨਵਾਲਿਆ ਸੂਖਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ ਰਾਂਝਾ ਜੋਗੀੜਾ ਸਾਰ ਵਖਾਲਿਆ ਸੂਵਾਰਸ ਸ਼ਾਹ ਮੀਆਂ ਸੁਨਿਆਰ ਵਾਂਗੂੰ ਜਟ ਫੇਰ ਮੁੜ ਭੰਨ ਕੇ ਗਾਲਿਆ ਸੂ277. ਰਾਂਝੇ ਨੂੰ ਜੋਗੋਗੀ ਨੇ ਨਸੀਹਤ ਦੇਣੇਣੀਦਿੱਤੀ ਦਿਖਿਆ ਰਬ ਦੀ ਯਾ ਦਦੱਸੀ ਗੂਰ ਜੋਗ ਦੇ ਭੇਤ ਨੂੰ ਪਾਈਏ ਜੀਨਹਾ ਧੋਏ ਪਰਭਾਤ ਭਭੂਤ ਮਲੀਏ ਚਾਇ ਕਿਸੂਤੇ ਅੰਗ ਵਟਾਈਏ ਜੀਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰਬ ਦਾ ਨਾਉਂ ਧਿਆਈਏ ਜੀਨਗਰ ਅਲਖ ਵਜਾਇ ਕੇ ਜਾ ਵੜੀਏ ਪਾਪ ਜਾਣ ਜੇ ਨਾਦ ਵਜਾਈਏ ਜੀਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ ਦਈਏ ਦੁਆ ਅਸੀਂ ਸੁਣਾਈਏ ਜੀਇਸੀ ਭਾਂਤ ਸੋਂ ਲਗਰ ਦੀ ਭੀਖ ਲੈ ਕੇ ਮਸਤ ਲਟਕਦੇ ਦਵਾਰ ਕੋਂ ਆਈਏ ਜੀਵੱਡੀ ਮਾਂਉਂ ਹੈ ਜਾਨ ਕੇ ਕਰੋ ਨਿਸਚਾ ਛੋਟੀ ਭੈਨ ਮਸਾਲ ਕਿਰਪਾਈ ਜੀਵਾਰਸ ਸ਼ਾਹ ਯਕੀਨ ਦੀ ਕਲ੍ਹਹ ਪਹਿਦੀ ਸਭੋ ਸੱਤ ਹੈ ਸੱਤ ਠਹਿਰਾਈਏ ਜੀ278. ਰਾਂਝਾ ਨਾਥ ਅੱਗੱਗੇ ਵਿਟਰ ਗਿਆਰਾਂਝਾ ਆਖਦਾ ਮਗਰ ਨਾ ਪਵੋ ਮੇਰੇ ਕਦੀ ਕਹਿਰ ਦੇ ਵਾਕ ਹਟਾਈਏ ਜੀਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ ਗਲ ਘੁਟ ਕੇ ਚਾ ਲੰਘਾਈਏ ਜੀਪਹਿਲੇ ਚੇਲਿਆਂ ਨੂੰ ਚਾ ਚੀਜ਼ ਕਰੀਏ ਪਿੱਛੋਂ ਜੋਗ ਦੀ ਰੀਤ ਬਤਾਈਏ ਜੀਇੱਕ ਵਾਰ ਜੋ ਦੱਸਣਾ ਦੱਸ ਛੱਡੋ ਘੜੀ ਘੜੀ ਨਾ ਗੁਰੂ ਅਕਾਈਏ ਜੀਕਰਤੂਤ ਜੇ ਏਹਾ ਸੀ ਸਭ ਤੇਰੀ ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀਵਾਰਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ ਕੋਈ ਭਲੀ ਹੀ ਮਤ ਸਿਖਾਈਏ ਜੀ279. ਨਾਥ ਦਾ ਉੱਤਰਕਹੇ ਨਾਥ ਰੰਝੇਟਿਆ ਸਮਝ ਭਾਈ ਸਿਰ ਚਾਇਉਈ ਜੋਗ ਭਰੋਟਰੀ ਨੂੰਅਲਖ ਨਾਦ ਵਜਾਇਕੇ ਕਰੋ ਲਿਸਚਾ ਮੇਲ ਲਿਆਵਨਾ ਟੁਕੜੇ ਰੋਟੜੀ ਨੂੰਅਸ਼ੀ ਮੁਖ ਆਲੂਦ ਨਾ ਜੂਠ ਕਰੀਏ ਚਾਰ ਲਿਆਵੀਏ ਆਫਣੀ ਖੋਤੜੀ ਨੂੰਵਡੀ ਮਾਉਂ ਬਰਾਬਰ ਜਾਣਨੀ ਹੈ ਅਤੇ ਭੈਣ ਬਰਾਬਰਾਂ ਛੋਟੜੀ ਨੂੰਜਤੀ ਸਤੀ ਨਮਾਨਿਆਂ ਹੋ ਰਹੀਏ ਸਾਬਤ ਰੱਖਈਏ ਏਸ ਲੰਗੋਟੜੀ ਨੂੰਵਾਰਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ ਵੱਢ ਦੂਰ ਕਰੇ ਏਸ ਬੋਟੀ ਨੂੰ280. ਰਾਂਝੇ ਦਾ ਉੱਤਰਸਾਬਤ ਹੋਏ ਲੰਗੋੜੀ ਸੁਣੀ ਨਾਥਾ ਕਾਹੇ ਝੁਗੜਾ ਚਾ ਉਜਾੜਦਾ ਮੈਜਿਭ ਇਸ਼ਕ ਬੋਂ ਰਹੇ ਜੇ ਚੁਪ ਮੇਰੀ ਕਾਹੇ ਐਡੜੇ ਪਾੜਨੇ ਪਾੜਦਾ ਮੈਜਿਊ ਮਾਰ ਕੇਰਹਿਣ ਜੇ ਹੋਏ ਮੇਰਾ ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂਏਸ ਜਿਊ ਨੂੰ ਨਢੜੀ ਮੋਹ ਲੀਤਾ ਨਹੀਂ ਤੇ ਫਕੀਰ ਦਾ ਨਾਉਂ ਚਿਤਾਰਦਾ ਮੈਂਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂਸਿਰ ਰੋੜ ਕਰਾਇ ਕਿਊਂ ਕੰਨ ਪਾਟਨ ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂਜੋ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ ਇਹ ਮੁੰਦਰਾਂ ਮੂਲ ਨਾ ਮਾਰਦਾ ਮੈਂਇੰਕੇ ਕੰਨ ਸਵਾਰ ਦੇ ਫਿਰ ਮੇਰੇ ਇੱਕੇ ਘਤੂੰ ਢਲੇਤ ਸਰਕਾਰ ਦਾ ਮੈਂਹੋਰ ਵਾਇਦਾ ਫਿਕਰ ਨਾ ਕੋਈ ਮੈਥੇ ਵਾਰਸ ਰਖਦਾ ਹਾਂ ਗੰਮ ਯਾਰਦਾ ਮੈਂਔਖੇ ਲਫ਼ਜ਼ਾਂ ਦੇ ਮਾਅਨੇ271ਤਾ ਉਕਸਾਇ ਕੀਤਾ। ਗਰਮ ਕਰ ਦਿੱਤਾ, ਗੁੱਸੇ ਕਰ ਦਿੱਤਾਦਵਾਰ ਉਖਾੜ ਭੰਡਾਰ ਚਲੇ। ਡੇਰਾ ਛੱਡ ਕੇ ਤੁਰ ਚੱਲੇਰੰਦ। ਖੇਤਾਂ ਵਿੱਚੋਂ ਸਿੱਧਾ ਰਾਹਬਖੀਲ। ਕੰਜੂਸ272ਸੁੰਙਾ ਲੋਕ। ਸਾਰੇ ਲੋਕਬਾਬ ਮੈਂਡੇ। ਮੇਰੇ ਵਾਸਤੇਤੂਲ ਦਰਾਜ਼। ਲੰਬਾ ਚੌੜਾਹੱਥ ਜੋੜੀਏ। ਮਦਦ ਕਰੀਏ273ਕਾਵਸ਼। ਦੁਸ਼ਮਣੀ, ਵੈਰਜ਼ੁਹਦ। ਪਰਹੇਜ਼ਗਾਰੀ275ਛਿਲ ਕੇ ਤੀਲੇ . . ਪਿਛਲੇ ਜ਼ਮਾਨੇ ਵਿੱਚ ਦੁੱਧ ਚਿੱਚ ਰਲਾਏ ਪਾਣੀ ਨੂੰ ਦੇਖਣ ਲਈ, ਕਾਨੇ ਨੂੰ ਛਿਲ ਕੇ ਜੋ ਗੁੱਦਾ ਅੰਦਰੋਂ ਨਿਕਲੇ ਉਹਦੀਆਂ ਲੰਬੀਆਂ ਲੰਬੀਆਂ ਨਲਕੀਆਂ ਦੁੱਧ ਵਿੱਚ ਲਟਕਾ ਦਿੰਦੇ ਅਤੇ ਦੁੱਧ ਵਿੱਚੋਂ ਪਾਣੀ ਗੁੱਦੇ ਵਿੱਚ ਚੜ੍ਹ ਜਾਂਦਾ ਸੇਲੀਆਂਝੱਲੀਆਂ274ਮੇਲੀਆਂ। ਇਕੱਠੀਆਂ ਕੀਤੀਆਂਵਾਚ ਕੇ। ਪੜ੍ਹ ਕੇਨਵੇਂ। ਨੌਂਬਵੰਜੜਾ। ਬਵੰਜਾਚੌਂਸਠ ਜੋਗਨੀ। ਦੁਰਗਾ ਦੇਵੀ ਦੀਆਂ ਚੌਹਟ ਸਹੇਲੀਆਂਦਸੇ ਅਵਤਾਰ। ਵਿਸ਼ਨੂੰ ਦੇ ਦਸ ਅਵਤਾਰ ਇਹ ਹਨ।1. ਰਾਮ, 2. ਕ੍ਰਿਸ਼ਨ, 3. ਬੁਧ, 4. ਨਰ ਸਿੰਘ, 5.ਹਾਮਨ, 6. ਮਛ, 7. ਕਛ, 8. ਬਾਰਾ, 9. ਪਰਸ ਰਾਮ 10. ਕਲੰਕੀ275ਨਜ਼ਰ ਗੁਜ਼ਾਰਿਆ। ਬਾਲ ਨਾਥ ਨੂੰ ਪੇਸ਼ ਕੀਤੀਆਂਜਿਊ ਦੀ ਇੰਦਰੀ। ਦਿਲ ਦੀ ਖਾਹਿਸ਼ਛਮਾ ਕੀਤਾ। ਮੁਆਫ ਕੀਤਾ, ਭੁਲ ਗਏਨਰਦਾ। ਕੌਡੀਆਂਬਾਜ਼ੀ। ਸ਼ਤਰੰਜਤਾਰਾਜ। ਕੀਤਾ। ਬਰਬਾਦ ਕੀਤਾਫੇਟੀ। ਧੱਕਾ, ਊਠ ਅਤੇ ਘੋੜੇ ਦੇ ਪੇਟ ਦਾ ਰੋਗ ਜਿਹਦੇ ਨਾਲ ਉਹ ਮਰ ਜਾਂਦੇ ਹਨ।276ਕਨ ਪਾੜਨ। ਕੰਨ ਪਾੜਨ ਨਾਲ ਕਾਮਕ ਰੀਝਾਂ ਜਾਂਦੀਆਂ ਲਗਦੀਆਂ ਹਨਜਨਣੀ। ਮਾਂਛਾਰ। ਸੁਆਹਨਵਾਲਿਆ ਸੂ। ਬਖਸ਼ਸ਼ ਕੀਤੀਸਾਰ ਵਖਾਲਿਆ। ਆਪਣੀ ਸ਼ਰਨ ਵਿੱਚ ਲੈ ਲਿਆ277ਦਿਖਿਆ। ਦਕਸ਼ਨਾਪ੍ਰਭਾਤ। ਸਵੇਰੇਚਾਰ ਕਸੂਤੇ ਅੰਗ ਵਟਾਉਣਾ। ਭਭੂਤ ਮਲ ਕੇ ਵਖ ਵਖ ਭਾਂਤ ਦੇ ਭੇਸ ਬਣਾਉਣੇ ਕਿਰਪਾਈਏ। ਕਿਰਪਾ ਕਰਨੀਕੁਲਾਹ। ਕੁੱਲਾ, ਟੋਪੀ278ਵਾਕ। ਬੋਲਚਾ ਲੰਘਾਈਏ। ਮਾਰ ਦਿਉਹੀਜ਼। ਖੱਸੀ279ਭਰੋਟੜੀ। ਗੱਠੜੀਮੇਲ ਲਿਆਉਣਾਂ। ਮੰਗ ਲਿਆਉਣਾਆਲੂਦ। ਗੰਦਾਜਤੀ। ਲਿੰਗ ਭੁਖ ਤੇ ਕਾਬੂ ਰੱਖਣ ਵਲਾ ਫਕੀਰਸਤੀ। ਲੰਗੋਟੇ ਦਾ ਸਤ ਕਾਇਮ ਰੱਖਣ ਵਾਲ280ਜਿਭ। ਜੀਭਢਲੇਤ। ਪਿਆਰਾ
More