ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੮੧-੨੯੦
281. ਨਾਥ ਦਾ ਉੱਤਰਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋਉਹ ਛੱਡ ਤਕਸੀਰ ਮੁਆਫ ਤੇਰੀ ਜਿਹਡੀਆਂ ਪਿਛਲੀਆਂ ਸਫਾਂ ਨਖੋਰੀਆਂ ਵੋਉਹ ਛੱਡ ਚਾਲੇ ਗੁਆਰ ਪੁਨੇ ਵਾਲੇ ਚੁੰਨੀ ਪਾੜ ਕੇ ਘਤਿਉਂ ਮੋਰੀਆਂ ਵੋਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ ਜਿਹੜੀਆਂ ਪਾੜਿਉ ਖੰਡ ਦੀਆਂ ਬੋਰੀਆਂ ਵੋਜੋ ਰਾਹਕਾਂ ਜੋਤਰੇ ਲਾ ਦਿੱਤੇ ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋਧੋ ਘਾ ਕੇ ਮਾਲਕਾਂ ਵਰਤ ਲਈਆਂ ਜਿਹੜਈਆਂ ਚਾਟੀਆਂ ਕੀਤਿਉਂ ਖੋਰੀਆਂ ਵੋਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ ਕੋਈ ਖਰਚੀਆਂ ਨਾਹੀਉ ਬੋਰੀਆਂ ਵੋਛਡ ਸਭ ਬੁਰਿਆਈਆਂ ਖਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ282. ਰਾਂਝੇ ਦਾ ਉੱਤਰਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਇਹ ਨਾ ਵਾਇਦੇ ਹੋਵਨੇ ਨੀਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ ਕਚਕਰੇ ਨਹੀਂ ਪਰੋਵਨੇ ਨੀਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਏਡੇ ਰੋਵਨੇ ਨੀਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ ਅਸਾਂ ਢੱਗੇ ਹੀ ਅੰਤ ਨੂੰ ਜੋਵਨੇ ਨੀਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ੍ਹ ਕੇ ਚੋਵਨੇ ਨੀਹੱਸ ਖੇਡਨਾ ਤੁਸਾਂ ਚਾ ਮਨ੍ਹਾ ਕੀਤਾ ਅਸਾਂ ਧੂਏਂ ਗੋਹੇ ਕਹੇ ਢੋਵਣੇ ਨੀਵਾਰਸ ਸ਼ਾਹ ਕੀ ਜਾਣੀਏ ਅੰਤ ਆਖਰ ਖੱਟੇ ਚੋਵਨੇ ਕਿ ਮਿਠੇ ਚੋਵਨੇ ਨੀ283. ਉੱਤਰ ਨਾਥਛੱਡ ਯਾਰੀਆਂ ਚੋਰੀਆਂ ਦਜ਼ਾ ਜੱਟਾ ਬਹੁਤ ਔਖੀਆ ਇਹ ਫਕੀਰੀਆਂ ਨੀਜੋਗ ਜਾਲਨਾ ਸਾਰ ਦਾ ਨਿਗਲਨਾ ਹੈ ਇਸ ਜੋਗ ਵਿੱਚ ਬਿਕਟ ਜ਼ਹੀਰੀਆਂ ਨੀਜੋਗੀ ਨਾਲ ਸੱਤਾਪ ਦੇ ਹੋ ਜਾਂਦੇ ਜਿਵੇਂ ਉਠ ਦੇ ਨਕ ਨਕੀਰੀਆਂ ਨੀਤੂੰਬਾ ਸਮਰਨਾ ਖਪਰੀ ਨਾਦ ਸਿੰਗੀ ਚਿਮਟਾ ਭੰਗ ਨਲੇਅਰ ਜ਼ੰਜੀਰੀਆਂ ਨੀਛਡ ਤਰੀਮਤਾਂ ਦੀ ਝਾਕ ਹੋਇ ਜੋਗਿ ਫਕਰ ਨਾਲ ਜਹਾਨ ਕੀ ਸੀਰੀਆਂ ਨੀਵਾਰਸ ਸ਼ਾਹ ਇਹ ਜਟ ਫਕੀਰ ਹੋਇਆ ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ284. ਉੱਤਰ ਰਾਂਝਾਸਾਨੂੰ ਜੋਗ ਦੀ ਰੀਝ ਤਦੋਕਨੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇਛਡ ਦੇਸ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇਰਲ ਹੀਰ ਦੇ ਨਾਲ ਸੀ ਉਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇਦਿਹਾਂ ਕੰਡ ਦਿੱਤੀ ਪਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਨ ਮਤਲੂਬ ਕੀਤੇਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਅਰੇ ਦਰਦ ਦੇ ਬਹੁਤ ਯਾਅਕੂਬ ਕੀਤੇਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ ਵਾਰਸ ਸ਼ਾਹ ਜਿਹੇ ਮਜ਼ਬੂਰ ਕੀਤੇ285. ਬਾਲ ਨਾਥ ਨੇ ਦਰਗਾਹ ਅੰਦੰਦਰ ਅਰਜ਼ ਕੀਤੀਨਾਥ ਮੀਟ ਅੱਖਾਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀਦਰਗਾਹ ਲਾਉਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲਦਾ ਹੰਗਦਾ ਜੀਜ਼ਮੀਂ ਅਤੇ ਆਸਮਾਨ ਦਾ ਵਾਰਸ਼ੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀਰਾਝਾ ਜਟ ਫਕੀਰ ਹੋ ਆਨ ਬੈਠਾ ਲਾਹ ਆਸਰਾ ਨਾਮ ਤੇ ਨੰਗ ਦਾ ਜੀਸਭ ਛੱਡੀਆਂ ਬੁਰਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਜੀਮਾਰ ਹੀਰ ਦੇ ਨੈਨਾ ਨੇ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀਏਸ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਜਿਉਂ ਅੰਗ ਪਤੰਗ ਦਾ ਜੀਕੰਨ ਪਾੜ ਮਨਾਇਕੇ ਸੀਸ ਦਾੜ੍ਹੀ ਪੀਏ ਬਹਿ ਪਿਆਲੜਾ ਭੰਗ ਦਾ ਜੀਜੋਗੀ ਹੋ ਕੇ ਦੇਸ ਤਿਆਗ ਆਇਆ ਰਿਜ਼ਕ ਦੂਰ ਹੈ ਕੂੰਜ ਕਲੰਗ ਦਾ ਜੀਤੁਸੀਂ ਰਬ ਜ਼ਰੀਬ ਨਵਾਜ਼ ਸਾਹਬ ਸਵਾਲ ਸੁਣਨਾ ਏਸ ਮਲੰਗ ਦਾ ਜੀਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ ਰਾਂਝਾ ਹੋ ਜੋਗੀ ਹੀਰ ਮੰਗਦਾ ਜੀਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੋਵੇ ਫਕਰ ਨੂੰ ਚਰਮ ਪਲੰਗ ਦਾ ਜੀਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੱਗ ਦਾ ਜੀਵਾਰਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ ਤਿਨ੍ਹਾਂ ਨਾਲ ਕੀ ਮਕਿਮਾ ਜੰਗ ਦਾ ਜੀ286. ਨਾਥ ਦਾ ਉੱਤਰਨਾਥ ਖੋਲ ਅੱਖੀਂ ਕਿਹਾ ਰਾਂਝਨੇ ਨੂੰ ਬੱਚਾ ਜਾ ਤੇਰਾ ਕੰਮ ਹੋਇਆ ਈਫਲ ਆਣ ਲੱਗਾ ਓਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਈਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ ਮੋਤੀ ਲਾਅਲ ਦੇ ਨਾਲ ਪਰੋਇਆ ਈਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ ਬੱਚਾ ਸਉਣ ਤੈਨੂੰ ਭਲਾ ਹੋਇਆ ਈਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ ਹੱਥ ਬੰਨ੍ਹ ਕੇ ਆਨ ਖਲੋਇਆ ਈਵਾਰਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ ਟਿਲਿਉਂ ਉੱਤਰਦਾ ਪੱਤਰਾ ਹੋਇਆ ਈ287. ਰਾਂਝਾ ਟਿੱਲੱਲੇ ਤੋ ਤੁਰੁਰ ਪਿਆਜੋਗੀ ਨਾਥ ਥੋਂ ਖੁਸ਼ੀ ਲੈ ਵਿਦਾ ਹੋਇਆ ਛੁਟਾ ਬਾਜ਼ ਜਿਉ ਤੇਜ਼ ਤਰਾਰਿਆਂ ਨੂੰਪਲਕ ਝਲਕ ਵਿੱਚ ਕੰਮ ਹੋ ਗਿਆ ਓਸਦਾ ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ ਜੋਗ ਮਿਲੇ ਨਾ ਕਰਮ ਦੇ ਮਾਰਿਆਂ ਨੂੰਅਸਾਂ ਜਟ ਅਜਾਣ ਸਾਂ ਫਸ ਗਏ ਕਰਮ ਕੀਤਾ ਸੋ ਅਸਾਂ ਵਿਚਾਰਿਆਂ ਨੂੰਵਾਰਸ ਸ਼ਾਹ ਜਾਂ ਅੱਲਾਹ ਕਰਮ ਕਰਦਾ ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ288. ਉਹੀ ਚਾਲੂਜਦੋਂ ਕਰਮ ਅੱਲਾਹ ਦਾ ਕਰੇ ਮਦਦ ਬੇੜਾ ਪਾਰ ਹੋ ਜਾਏ ਨਮਾਣਿਆਂ ਦਾਲਹਿਣਾ ਕਰਜ਼ ਨਾਹੀਂ ਬੂਹੇ ਜਾ ਬਹੀਹੇ ਕੇਹਾ ਤਾਣ ਹੈ ਅਸਾਂ ਨਤਾਨਿਆਂ ਦਾਮੇਰੇ ਕਰਮ ਸਵੱਲੜੇ ਆਨ ਪਹੁੰਚੇ ਖੇਤ ਜੰਮਿਆ ਭੁੰਨਿਆਂ ਦਾਣਿਆਂ ਦਾਵਾਰਸ ਸ਼ਾਹ ਮੀਆਂ ਵੱਡਾ ਵੈਦ ਆਇਆ ਸਰਦਾਰ ਹੈ ਸਭ ਸਿਆਣਿਆਂ ਦਾ289. ਲੋਕਾਂ ਦੀਆਂ ਗੱਲਾਂਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ ਇਹ ਜੋਗੀੜਾ ਬਾਲੜਾ ਛੋਟੜਾ ਨੀਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਨ ਇਹਦੇ ਤੇੜ ਨਾ ਬਣੇ ਲੰਗੋਟੜਾ ਨੀਸੱਤ ਜਰਮ ਕੇ ਹਮੀਂ ਹੈ ਨਾਥ ਪੂਰੇ ਕਦੀ ਵਾਹਿਆ ਨਾਹੀਂ ਜੋਤਰਾ ਨੀਦੁਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰੀ ਵੈਦ ਦਾ ਪੋਤਰਾ ਨੀਜੋ ਕੋ ਅਸਾਂ ਦੇ ਨਾਲ ਦੰਮ ਮਾਰਦਾ ਹੈ ਏਸ ਜਗ ਤੋਂ ਜਾਏਗਾ ਔਤਰਾ ਨੀਹੀਰਾ ਨਾਥ ਹੋ ਵੱਡਾ ਗੁਰੂ ਦੇਵ ਲੀਤਾ ਚਲੇ ਓਸ ਕਾ ਪੂਜਨੇ ਚੌਤਰਾ ਨੀਵਾਰਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ ਦੁਧ ਪੁਤਰਾਂ ਦੇ ਨਾਲ ਸੋਤਰਾ ਨੀ290. ਰਾਂਝੇ ਨੇ ਚਾਲੇ ਪਾ ਦਿੱਤੱਤੇਧਾ ਟਿਲਿਉ ਰੰਦ ਲੈ ਖੇੜਿਆਂ ਦਾ ਚੱਲਿਆ ਮੀਂਹ ਜੋ ਆਂਵਦਾ ਵੁਠ ਉਤੇਕਾਅਬਾ ਰੱਖ ਮੱਥੇ ਰਬ ਯਾਦ ਕਰਕੇ ਚੜ੍ਹਿਆ ਖੇੜਿਆਂ ਦੀ ਸੱਜੀ ਗੁੱਟ ਉੱਤੇਨਸ਼ੇ ਨਾਲ ਝੁਲਾਰਦਾ ਮਸਤ ਜੋਗੀ ਜਿਵੇਂ ਸੁੰਦਰੀ ਝੂਲਦੀ ਉਠ ਉਤੇਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ ਭੰਗ ਪੋਸਤ ਬੱਧੇ ਚਾ ਪਿਠ ਉੱਤੇਬੈਰਾਗ ਸਨਿਆਸ ਜੋ ਲੜਨ ਚੱਲੇ ਜਿਵੇਂ ਫੌਜ ਚੜ੍ਹ ਦੌੜਦੀ ਲੁਠ ਉੱਤੇਔਖੇ ਲਫ਼ਜ਼ਾਂ ਦੇ ਮਾਅਨੇ281ਸਫਾਂ ਨਘੋਰੀਆਂ। ਮਾੜੇ ਕੰਮਰਾਹਕ। ਵਾਹਕ, ਹਲ ਵਾਹੁਣ ਵਾਲਾ ਕਿਰਸਾਨ,''ਆਪੇ ਧਰਤੀ, ਆਪੇ ਹੈ ਰਾਹਕੁ" ਮਹਲਾ 5ਖੋਰੀਆਂ। ਖੁਰਲੀਆਂਬੋਰੀਆਂ। ਰਕਮਾਂਸੋਰੀਆਂ। ਅਰਦਾਸ ਕਰਕੇ ਪਾਈਆਂ282ਖਰਾ। ਬਹੁਤਨਾੜੀਆਂ। ਹਰਨਾਲੀਆਂਕਚਕੜੇ। ਕਚ ਦੇ ਮਨਕੇਵਰਜਦੇ। ਰੋਕਦੇਖੱਟੇ। ਕੌੜੇਮਿੱਠੇ। ਅਸੀਲ283ਸਾਰ। ਲੋਹਾਜ਼ਹੀਰੀ। ਔਖਿਆਈਨਕੀਰੀ। ਨਕੇਲਸੰਤਾਪ। ਦੁਖਨਲੇਅਰ। ਨਾਰੀਅਲਸਿਮਰਨਾ। ਮਾਲਾਝਾਕ। ਆਸਹਜੂਬ। ਪਰਦੇਅਸਲੂਬ। ਤਰੀਕੇ, ਵਤੀਰਾਨਸ਼ੇ ਮਰਗੂਬ ਕੀਤੇ। ਮੌਜਾਂ ਮਾਣੀਆਂਮਨਸੂਬ ਕੀਤੇ। ਮੰਗਨੀ ਕਰ ਦਿੱਤੀਫਾਹੇ। ਫਸ ਗਏਮਤਲੂਬ। ਚਾਹ, ਮੰਗਫਰਜ਼ੰਦ। ਪੁੱਤਰਮਜਜ਼ੂਬ। ਰਬ ਦੇ ਧਿਆਨ ਵਿੱਚ ਡੁੱਬਾ ਚੁਪ ਚਾਪ ਫਕੀਰ285ਲਾਉਬਾਲੀ। ਬੇਪਰਵਾਹਨੰਗ। ਸ਼ਰਮ ਹਿਆਪਦੰਗ। ਪੱਕੀ ਲੱਕੜੀ ਵਾਲਾ ਦਰਖਤਪਤੰਗ। ਪਤੰਗਾ, ਪਰਵਾਨਾ, ਭੰਬਟਕਲੰਗ। ਲੰਮਢੀਂਗਚਰਮ। ਖਲਪਲੰਗ। ਚੀਤਾਢੰਗ। ਪੈਖੜ ਜੋ ਰੁਕ ਰੁਕ ਕੇ ਚੱਲਣ ਲਈ ਮਜਬੂਰ ਕਰਦਾ ਹੈ।286ਸਉਨ। ਸ਼ਗਨ287ਜੋਗੀਲਾ। ਨਕਲੀ ਜੋਗੀਹੈਂਸਿਆਰੇ। ਹਤਿਆਰੇਕਰਮ। ਬਖਸ਼ਸ਼289ਧਨਵੰਤਰੀ। ਵੱਡਾ ਵੈਦ, ਹਿੰਦੂ ਵੈਦਗੀ ਦਾ ਪਤਾਮਾਜਰਮ। ਜਨਮਓਤਰਾ। ਔਂਤਰਾ, ਬੇਔਲਾਦਚੌਂਤਰਾ। ਚੌਂਤਰਾਸੌਂਤਰਾ। ਔਂਤਰੇ ਦਾ ਉਲਟ290ਵੁਠ ਉਤੇ। ਵਰ੍ਹਨ ਲਈ ਚੜ੍ਹਦਾ ਹੈਝੁਲਾਰਦਾ। ਝੂਲਦਾਪੁਠ। ਪੋਸਤ, ਡੋਡੇਲੁਠ ਉਤੇ। ਕਿਸੇ ਥਾਂ ਨੂੰ ਅੱਗ ਲਾਉਣ ਲਈ ਹਮਲਾ ਕਰਨਾ
More