ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੨੯੧-੩੦੦
291. ਜੋਗੋਗੀ ਬਦ ਕੇ ਰਾਂਝਾ ਰੰਗੰਗਪੁਰੁਰ ਆਇਆਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏਭੁਖਾ ਸ਼ੇਰ ਜਿਉਂ ਦੌੜਦਾ ਮਾਰ ਉਤੇ ਚੋਰ ਵਿਠ ਉਤੇ ਜਿਵੇਂ ਆਂਵਦਾ ਏਚਾ ਨਾਲ ਜੋਗੀ ਓਥੋਂ ਸਰਕ ਟੁਰਿਆ ਜਿਵੇਂ ਮੀਂਹ ਅੰਧੇਰ ਦਾ ਆਂਦਾ ਏਦੇਸ ਖੇੜਿਆਂ ਦੇ ਰਾਂਝਾ ਆ ਵੜਿਆ ਵਾਰਸ ਸ਼ਾਹ ਇਆਲ ਬੁਲਾਂਦਾ ਏ292. ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬਜਦੋਂ ਰੰਗਪੁਰ ਦੀ ਜੂਹ ਜਾ ਵੜਿਆ ਭੇਡਾਂ ਚਾਰੇ ਇਆਲੀ ਵਿੱਚ ਹਾਰ ਦੇ ਜੀਨੇੜੇ ਆਇਕੇ ਜੋਗੀ ਨੂੰ ਦੇਖਦਾ ਹੈ ਜਿਵੇਂ ਨੈਣ ਦੇਖਣ ਨੈਣ ਯਾਰ ਦੇ ਜੀਛਿਨ ਚੋਰ ਦਾ ਚੁਜ਼ਲ ਦੀ ਜੀਭ ਵਾਂਗੂੰ ਗੁਝੇ ਰਹਿਨ ਨਾ ਦੀਦੜੇ ਯਾਰ ਦੇ ਜੀਚੋਰ ਯਾਰ ਤੇ ਠਗ ਨਾ ਰਹਿਨ ਗੁੱਝੇ ਕਿੱਥੇ ਛਪਦੇ ਆਦਮੀ ਕਾਰ ਦੇ ਜੀਤੁਸੀਂ ਕਿਹੜੇ ਦੇਸ ਦੇ ਫਕਰ ਸਾਈਂ ਸੁਖ਼ਨ ਦੱਸਖਾਂ ਕੋਲ ਨਿਰਵਾਰਦੇ ਜੀਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨ ਦੇ ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ ਮਿਲਨ ਵਾਲਿਆਂ ਦੀ ਕੁਲ ਤਾਰਦੇ ਜੀਵਾਰਸ ਸ਼ਾਹ ਮੀਆਂ ਚਾਰੇ ਚਕ ਭੌਦੇ ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ293. ਉੱਤਰ ਆਜੜੀਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ ਛੱਡ ਖਚਰ ਪੌ ਗੂਲ ਹੰਜਾਰਦੇ ਜੀਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ ਜੱਟੀ ਮਾਨਦੇ ਸੈਂ ਵਿੱਚ ਬਾਰ ਜੀਨੱਸ ਜਾ ਏਥੋਂ ਮਾਰ ਸੱਟਨੀ ਗੇ ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ ਜਾਨ ਤਖਤ ਹਜ਼ਾਰੇ ਨੂੰ ਮਾਰ ਦੇ ਜੀਭੱਜ ਜਾ ਮਤਾਂ ਖੇੜੇ ਲਾਧ ਕਰਨੀ ਪਿਆਦੇ ਬਨ੍ਹ ਲੈ ਜਾਨ ਸਰਕਾਰ ਦੇ ਜੀਮਾਰ ਚੂਰ ਕਰ ਸੱਟਣੀ ਹੱਡ ਗੋਡੇ ਮਲਕ ਗੋਰ ਅਜ਼ਾਬ ਕਹਾਰ ਦੇ ਜੀਵਾਰਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ ਗੁਰਜ਼ਾਂ ਨਾਲ ਆਸੀਂ ਗੁਨ੍ਹਾਗਾਰ ਦੇ ਜੀ294. ਆਜੜੀ ਨਾਲ ਗੱਲੱਲ ਬਾਤਇੱਜੜ ਚਾਰਨਾ ਕੰਮ ਪੈਜ਼ੰਬਰਾਂ ਦਾ ਕੇਹਾ ਅਮਲ ਸ਼ੈਤਾਨ ਦਾ ਟੋਲਿਉ ਈਭੇਡਾਂ ਚਾਰ ਕੇ ਤੁਹਮਤਾਂ ਜੋੜਨਾਂ ਏਂ ਕੇਹਾ ਜ਼ਜ਼ਬ ਫਕੀਰ ਤੇ ਬੋਲਿਉ ਈਅਸੀਂ ਫਕਰ ਅੱਲਾਹ ਦੇ ਨਾਗ ਕਾਲੇ ਅਸਾਂ ਨਾਲ ਕੀ ਕੋਇਲਾ ਘੋਲਿਉ ਈਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ ਹੋਇਉਂ ਜੋਗੀੜਾ ਜਿਉ ਜਾ ਡੋਲਿਉ ਈਸੱਚ ਮੰਨ ਕੇ ਪਿਛਾਂ ਮੁੜ ਜਾ ਜੱਟਾ ਕੇਹਾ ਕੂੜ ਦਾ ਘੋਲਨਾ ਘੋਲਿਉ ਈਵਾਰਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ295. ਉੱਤਰ ਆਜੜੀਆ ਸੁਣੀ ਚਾਕਾ ਸਵਾਹ ਲਾ ਮੂੰਹ ਤੇ ਜੋਗੀ ਹੋਇਕੇ ਨਜ਼ਰ ਭੁਆ ਬੈਠੋਂਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ ਮੌਜਾਂ ਮਾਣ ਕੇ ਕੰਨ ਪੜਵਾ ਬੈਠੋਖੇੜੇ ਮਾਰ ਲਿਆਏ ਮੋਹ ਮਾਰ ਤੇਰੀ ਸਾਰੀ ਉਮਰ ਦੀ ਲੀਕ ਲਵਾ ਬੈਠੋਂਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂਮੰਗ ਛੱਡੀਏ ਨਾ ਜੇ ਜਾਲ ਹੋਵੇ ਵੰਨੀ ਦਿੱਤੀਆਂ ਛਡ ਹਿਆ ਬੈਠੋਂਜਦੋਂ ਡਠੋਈ ਦਾਵੁ ਨਾ ਲੱਗੇ ਕੋਈ ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂਇੱਕ ਅਮਲ ਨਾ ਕੀਤੋਈ ਜ਼ਾਫਲਾ ਵੋ ਐਵੇਂ ਕੀਮੀਆਂ ਉਮਰ ਗੁਆ ਬੈਠੋਂਸਿਰ ਵੱਢ ਕਰ ਸਨ ਤੇਰੇ ਚਾ ਬੇਰੇ ਜਿਸ ਵੇਲੜੇ ਖੇੜੀਂ ਰੂੰ ਜਾ ਬੈਠੋਂਵਾਰਸ ਸ਼ਾਹ ਤਰਿਆਕ ਦੀ ਥਾਂ ਨਾਹੀਂ ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ296. ਉਤਰ ਰਾਂਝਾਸਤ ਜਰਮ ਕੇ ਹਮੀਂ ਫਕੀਰ ਜੋਗੀ ਨਹੀਂ ਨਾਲ ਜਹਾਨ ਦੇ ਸੀਰ ਮੀਆਂਅਸਾਂ ਸੇਲ੍ਹਆਂ ਖਪਰਾਂ ਨਾਲ ਵਰਤਨ ਭਖੀ ਖਾ ਇਕੇ ਹੋਨਾਂ ਵਹੀਰ ਮੀਆਂਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ ਅਸੀਂ ਫਕਰ ਹਾਂ ਜ਼ਾਹਰਾਂ ਪੀਰ ਮੀਆਂਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂਜਤੀ ਸਤੀ ਹਠੀ ਤਪੀ ਨਾਥ ਪੂਰੇ ਸਤ ਜਨਮ ਕੇ ਗਹਿਰ ਗਹੀਰ ਮੀਆਂਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ ਇਹੀ ਜਿਉ ਆਵੇ ਸੁਟੂੰ ਚੀਰ ਮੀਆਂਥਰਾ ਥਰ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋਹ ਪਲਟਿਆਂ ਨੀਰ ਮੀਆਂਹੱਥ ਜੋੜ ਇਆਲ ਨੇ ਪੈਰ ਪਗੜੇ ਜੋਗੀ ਬਖਸ਼ ਲੈ ਇਹ ਤਕਸੀਰ ਮੀਆਂਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ ਭੁਲ ਗਿਆ ਚੇਲਾ ਬਖਸ਼ ਪੀਰ ਮੀਆਂਵਾਰਸ ਸ਼ਾਹ ਦਾ ਅਰਜ਼ ਜਨਾਬ ਅੰਦਰ ਸਨ ਹੋ ਨਾਹੀਂ ਦਿਲਗੀਰ ਮੀਆਂ297. ਆਜੜੀ ਦਾ ਉੱਤਰਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ ਪੀਂਘਾਂ ਪੀਂਘਦੀ ਨਾਲ ਪਿਆਰਿਆਂ ਦੇਇਹ ਪ੍ਰੇਮ ਪਿਆਲੜਾ ਝੋਕਿਉਈ ਨੈਨ ਮਸਤ ਵਿੱਚ ਖੁਮਾਰੀਆਂ ਦੇਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ ਹਾਂਝ ਘਿਨ ਕੇ ਨਾਲ ਕੁਆਰੀਆਂ ਦੇਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ ਡੋਲੀ ਚਾੜ੍ਹਿਆ ਨੇ ਨਾਲ ਖੁਆਰੀਆਂ ਦੇਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇਜੱਟੀ ਵਿਆਹ ਦਿੱਤੀ ਰਹਿਉਂ ਨਧਿਰਾ ਤੂੰ ਸਖਣੇ ਤੌਂਕ ਪਟਾਰੀਆਂ ਦੇਖੇਡ ਵਾਲੀਆਂ ਸਾਹੁਰੇ ਬਨ੍ਹ ਖੜੀਆਂ ਰੁਲਲ ਛਮਕਾਂ ਹੇਠ ਬੁਖਾਰੀਆਂ ਦੇਬੁੱਢਾ ਹੋਇਕੇ ਚੋਰ ਮਸੀਤ ਵੜਦਾ ਰਲ ਫਿਰਦਾ ਹੈ ਨਾਲ ਮਦਾਰੀਆਂ ਦੇਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ ਫੇਰੇ ਮੋਰਛਰ ਗਿਰਦ ਪਿਆਰੀਆਂ ਦੇਪਰ੍ਹਾਂ ਜਾ ਜੱਟਾ ਮਾਰ ਸੁਟਣ ਗੇ ਨਹੀਂ ਛੁਪਦੇ ਯਾਰ ਕਵਾਰੀਆਂ ਦੇਕਾਰੀਗਰੀ ਮੌਕੂਫ ਕਰ ਮੀਆਂ ਵਾਰਸ ਤੈਥੇ ਵਲ ਹੈਂ ਪਾਵਨੇ ਤਾਰੀਆਂ ਦੇ298. ਰਾਂਝੇ ਮੰਨਿਆ ਕਿ ਆਜੜੀ ਠੀਕ ਏ'ਤੁਸੀਂ ਅਕਲ ਦੇ ਕੋਟ ਇਆਲ ਹੁੰਦੇ ਲੁਕਮਾਨ ਹਕੀਮ ਦਸਤੂਰ ਹੈ ਜੀਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ ਸ਼ਾਹੀਂ ਸ਼ੀਹਣੇ ਨਾਲ ਕਸਤੂਰ ਹੈ ਜੀਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ ਪਹੁੰਚਾ ਵੱਜਿਆਂ ਮਰਗ ਸਬ ਦੂਰ ਹੈ ਜੀਚਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀਕਿਸੇ ਪਾਸ ਨਾ ਖੋਲਣਾ ਭੇਤ ਭਾਈ ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀਆ ਪਿਆ ਪਰਦੇਸ ਵਿੱਚ ਕੰਮ ਮੇਰਾ ਲਈ ਹੀਰ ਇੱਕੇ ਸਿਰ ਦੂਰ ਹੈ ਜੀਵਾਰਸ ਸ਼ਾਹ ਹੁਣ ਬਣੀ ਹੈ ਬਹੁਤ ਭਾਰੀ ਔਖੀ ਅੱਗੇ ਬੁਝਦਾ ਕਹਿਰ ਕਲੂਰ ਹੈ ਜੀ299. ਉੱਤਰ ਰਾਂਝਾਭੇਤ ਦੱਸਨਾ ਮਰਦ ਦਾ ਕੰਮ ਨਾਹੀਂ ਮਰਦ ਸੋਈ ਜੋ ਦੇਖ ਦੰਮ ਘੁਟ ਜਾਏਗੱਲ ਜਿਉ ਦੇ ਵਿੱਚ ਹੀ ਰਹੇ ਖੁਫੀਆ ਕਾਉਂ ਵਾਂਗ ਪੈਖ਼ਾਲ ਨਾ ਸੁਟ ਜਾਏਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ ਭਾਂਵੇਂ ਪੁਛ ਕੇ ਲੋਕ ਨਖੁਟ ਜਾਏਵਾਰਸ ਸ਼ਾਹ ਨਾ ਭੇਤ ਸੰਦੂਕ ਖੁਲੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ300 ਉੱਤਰ ਆਜੜੀਮਾਰ ਆਸ਼ਕਾਂ ਦੀ ਲੱਜ ਲਾਹਿਆਈ ਯਾਰੀ ਲਾਇਕੇ ਘਿਨ ਲੈ ਜਾਵਨਾ ਸੀਇੱਕੇ ਯਾਰੀ ਤੈਂ ਮੂਲ ਨਾ ਲਾਵਨੀ ਸੀ ਚਿੜੀ ਬਾਜ਼ ਦੇ ਮੂੰਹੋਂ ਛਡਾਵਨੀ ਸੀਲੈ ਗਏ ਵਿਆਹ ਕੇ ਜਿਊਂਦਾ ਤੂੰ ਮਰ ਜਾਨਾ ਸੀ ਲੀਕ ਨਾ ਲਾਵਨੀ ਸੀਮਰ ਜਾਵਨਾਂ ਸੀ ਦਰ ਯਾਰ ਦੇ ਤੇ ਇਹ ਸੂਰਤ ਕਿਉਂ ਗਧੇ ਚੜ੍ਹਾਵਣਾ ਸੀਵਾਰਸ਼ ਸ਼ਾਹ ਜੇ ਮੰਗ ਲੈ ਗਏ ਖੇੜੇ ਦਾੜ੍ਹੀ ਪਰੇ ਦੇ ਵਿੱਚ ਮੁਨਾਵਨਾ ਸੀਔਖੇ ਲਫ਼ਜ਼ਾਂ ਦੇ ਮਾਅਨੇ291ਮਾਰ। ਸ਼ਿਕਾਰਵਿਠ। ਰਾਤ ਨੂੰ ਦੇਖੀ ਭਾਲੀ ਥਾਂਇਆਲੀ। ਆਜੜੀ292ਛਿਨ ਚੋਰ ਦਾ। ਉਹ ਥੋੜ੍ਹਾ ਸਮਾਂ ਜਿਸ ਦਾ ਚੋਰ ਲਾਭਲੈਂਦਾ ਹੈ। ਇਹਦੇ ਵਿੱਚ ਉਹ ਬਹੁਤ ਚੁਸਤ ਅਤੇ ਫੁਰਤੀਲਾ ਹੁੰਦਾ ਹੈ।ਗੁੱਝੇ। ਲੁਕੇ ਹੋਏਸੁਖਨ। ਗੱਲ ਬਾਤਨਿਰਵਾਰ। ਖੋਲ ਕੇਚਾਰ ਚੱਕ। ਸਾਰੀ ਦੁਨੀਆਂਦੀਦ ਮਾਰ ਦੇ। ਨਜ਼ਾਰੇ ਕਰਦੇ293ਖਚਰ ਪੌ। ਮੱਕਾਰੀ, ਚਲਾਕੀਆਂਗੂਲ। ਉਨ ਦੀ ਮੋਟੀ ਕੰਬਲੀਲਾਧ ਕਰਨੀ। ਜੇ ਖਬਰ ਕਰ ਦਿੱਤੀਪਿਆਦੇ। ਸਪਾਹੀਅਜ਼ਾਬ। ਦੁਖ ਤਕਲੀਫਭਾਰ। ਅੱਠ ਹਜ਼ਾਰ ਤੋਲੇ ਦੇ ਵਜ਼ਨ ਦਾ ਬੱਟਾਕਹਾਰ। ਕਹਿਰਆਸੀ। ਗੁਨਾਹਗਾਰ294ਤੁਹਮਤਾਂ। ਊਜਾਂਕੋਲਾ ਘੋਲਨਾ। ਦੋਸ਼ ਲਾਉਣਾਸ਼ੱਕਰ ਵਿੱਚ ਪਿਆਜ਼ ਘੋਲਣਾ। ਚੰਗੇ ਕੰਮ ਜਾਂ ਚੰਗੀ ਵਸਤ ਨੂੰ ਵਿਗਾੜਨਾ295ਮੋਹ ਮਾਰ। ਮਹਿਬੂਬਾ, ਪਿਆਰੀਲੀਕ ਲਵਾ ਬੈਠਾਂ। ਬਦਨਾਮੀ ਕਰਾ ਲਈਵੰਨੀ। ਵਹੁਟੀ, ਬਹੂਡਿੱਠੋਈ। ਦੇਖਿਆਮੁੰਡ। ਸਿਰਕੀਮੀਆ। ਅਕਸੀਰ, ਏਥੇ ਅਰਥ ਹੈ ਕੀਮਤੀਬੈਰੇ। ਟੋਟੇਤਰਿਆਕ। ਤੋੜ, ਜ਼ਹਿਰ ਨੂੰ ਦੂਰ ਕਰਨ ਦੀ ਦਵਾਥਾਂ। ਥਾਹ, ਪਤਾ296ਸੀਰ। ਵਾਹਗਹਿਰ ਗੰਭੀਰ। ਸੰਜੀਦਾ, ਡੂੰਘਾ, ਆਦਿ ਗ੍ਰੰਥ ਵਿੱਚ ਇਹ ਲਫਜ਼ ਪਰਮਾਤਮਾ ਲਈ ਵਰਤਿਆ ਹੈ।ਰੋਹ। ਗੁੱਸਾ297ਖੁਮਾਰੀ। ਮਸਤੀ, ''ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ"ਹਾਂਝ ਘਿਨ ਕੇ। ਪੂਰੇ ਦਿਲ ਨਾਲਖਾਂਗੜ। ਮਝ, ਗਾਂਝੋਕਾਂ। ਡੇਰੇ, ਪਿੰਡਖੂਬਾਂ। ਸੁਹਣੀਆਂਮਸਾਂ ਨੀਂਗਰਾਂ ਦੀਆਂ। ਚੋਹਲ ਮੁਹਲ ਅਤੇ ਨਖਰੇ ਮੁਟਿਆਰਾਂ ਦੇਨਿਧਰਾ। ਕਿਸੇ ਧਿਰ ਜਾਂ ਪਾਸੇ ਦਾ ਨਾ।ਤੌਂਕ। ਟਮਕਬੁਖਾਰੀ। ਦਾਣੇ ਪਾਉਣ ਵਾਲੀ ਕੋਠੀਖੜੀਆਂ। ਲੈ ਗਏਹਾਜਨ। ਹਜ ਕਰਨ ਵਾਲੀ, ਭਗਤਨੀਮੋਰ ਛਰ। ਮੋਰ ਛਲ, ਮੋਰ ਦੇ ਖੰਭਾਂ ਦਾ ਪੱਖਾ।ਮੌਕੂਫ ਕਰ। ਛਡ, ਖਤਮ ਕਰ298ਕੋਟ। ਗੜ੍ਹਲੁਕਮਾਨ। ਇੱਕ ਪ੍ਰਸਿੱਧ ਹਕੀਮ ਜਿਸ ਦਾ ਜ਼ਿਕਰ ਬਾਈਬਲ ਅਤੇ ਕੁਰਾਨ ਵਿੱਚ ਵੀ ਆਇਆ ਹੈ।ਪਰ ਉਸ ਬਾਰੇ ਹੋਰ ਕੁੱਝ ਪਤਾ ਥੌਹ ਨਹੀਂ ਮਿਲਦਾ, ਸਾਰੇ ਮੰਨਦੇ ਹਨ ਕਿ ਉਹ ਬਹੁਤ ਸਿਆਣਾ ਅਤੇ ਮੰਤਕੀ ਸੀ।ਦਸਤੂਰ। ਮਸਾਲ, ਨਮੂਨਾਬਾਜ਼, ਭੌਰ . ਕਸਤੂਰ, ਲੋਹਾ, ਡੱਬਾ। ਸਾਰੇ ਕੁੱਤਿਆਂ ਦੇ ਨਾਂ ਹਨ।ਮਰਗ। ਮੌਤਚੱਕ ਮਾਰਨਾ। ਦੰਦੀ ਜਾਂ ਬੁਰਕੀ ਵੱਢਣੀਕਹਿਰ ਕਲੂਰ। ਮੌਤ ਵਰਗੀ ਵੱਡੀ ਮੁਸੀਬਤ299ਪੰਚਾਲ। ਬਿੱਠਨਖੁਟ। ਖਤਮ300ਸੂਰਤ ਗਧੇ ਚੜ੍ਹਾਵਨੀ। ਬੁਰੀ ਸ਼ਕਲ ਬਨਾਉਣੀ
More