ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੨੧-੩੩੦
321. ਉਹੀਹਮੀਂ ਭਿਛਿਆ ਵਾਸਤੇ ਤਿਆਰ ਬੈਠੇ ਤੁਮਹੀਂ ਆਨ ਕੇ ਰਿੱਕਤਾਂ ਛੇੜਦੀਆਂ ਹੋਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਫੇਰ ਮੁੜ ਖੂਹ ਨੂੰ ਗੇੜਦੀਆਂ ਹੋਅਸੀਂ ਛੱਡ ਝੇੜੇ ਜੋਗ ਲਾ ਬੈਠੇ ਤੁਸੀਂ ਫੇਰ ਆਲੂਦ ਲਬੇੜੀਆਂ ਹੋਪਿੱਛੋਂ ਕਹੋਗੀ ਭੂਤਨੇ ਆਣ ਲੱਗੇ ਅੰਨ੍ਹੇ ਖੂਹ ਵਿੱਚ ਸੰਗ ਕਿਊਂ ਰੇੜ੍ਹਦੀਆਂ ਹੋਹਮੀਂ ਭਿਖਿਆ ਮਾਂਗਨੇ ਚਲੇ ਹਾਂ ਰਹੀ ਤੁਮ੍ਹੀਂ ਆਣ ਕੇਕਾਹ ਖਹੇੜਦੀਆਂ ਹੋ322. ਰਾਂਝਾ ਗਦਾ ਕਰਨ ਤੁਰੁਰ ਪਿਆਰਾਂਝਾ ਖਪਰੀ ਪਕੜ ਕੇ ਗਜ਼ੇ ਚੜ੍ਹਿਆ ਸਿੰਙੀ ਦਵਾਰ ਬਦਵਾਰ ਵਜਾਉਂਦਾ ਏਕੋਈ ਦੇ ਸੀਧਾ ਕੋਈ ਪਾਏ ਟੁੱਕੜ ਕੋਈ ਥਾਲੀਆਂ ਪੁਰਸ ਲਿਆਉਂਦਾ ਏਕੋਈ ਆਖਦੀ ਜੋਗੀੜਾ ਨਵਾਂ ਬਣਿਆ ਰੰਗ ਰੰਗ ਦੀ ਕਿੰਗ ਵਜਾਂਉਣਾ ਏਕੋਈ ਦੇ ਗਾਲੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਂਉਦਾ ਏਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ ਸਾਨੂੰ ਆਸਰਾ ਫਕਰ ਦੇ ਨਾਉਂ ਦਾ ਏਕੋਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਘੂਰਦਾ ਗਾਉਂਦਾ ਏਕੋਈ ਆਖਦੀ ਮਸਤ ਦੀਵਾਨੜਾ ਹੈ ਬੁਰਾ ਲੇਖ ਜਨੇਂਦੜੀ ਮਾਉਂ ਦਾ ਏਕੋਈ ਆਖਦੀ ਠਗ ਉਧਾਲ ਫਿਰਦਾ ਸੂੰਹਾ ਚੋਰਾਂ ਦੇ ਕਿਸੇ ਰਾਉਂਦਾ ਏਲੜੇ ਭਿੜੇ ਤੇ ਗਾਲੀਆਂ ਦੇ ਲੋਕਾਂ ਠਠੇ ਮਾਰਦਾ ਲੋੜ੍ਹ ਕਮਾਂਉਦਾ ਏਆਟਾ ਕਣਕ ਦਾ ਲਏ ਤੇ ਘਿਉ ਭੱਤਾ ਦਾਣਾ ਟੁਕੜਾ ਗੋਦ ਨਾ ਪਾਉਂਦਾ ਏਵਾਰਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ
323. ਉੱਤਰ ਰਾਂਝਾਆ ਵੜੇ ਹਾਂ ਉਜੜੇ ਪਿੰਡ ਅੰਦਰ ਕਾਈ ਕੁੜੀ ਨਾ ਤ੍ਰਿੰਜਨੀਂ ਗਾਂਵਦੀ ਹੈਨਾਹੀਂ ਕਿਕਲੀ ਪਾਂਵਦੀ ਨਾ ਸੰਮੀ ਪੰਭੀ ਪਾ ਧਰਤ ਹਲਾਂਵਦੀ ਹੈਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ ਗਰਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈਵਾਰਸ ਸ਼ਾਹ ਛੱਡ ਚੱਲੀਏ ਇਹ ਨਗਰੀ ਐਸੀ ਤਬ੍ਹਾ ਫਕੀਰ ਦੀ ਆਂਵਦੀ ਹੈ
324. ਕੁੜੀਆ ਦਾ ਉੱਤਰਚਲ ਜੋਗੀਆ ਅਸੀਂ ਦਖਾ ਲਿਆਈਏ ਜਿੱਥੇ ਤ੍ਰਿੰਜਨੀਂ ਛੋਹਰੀਆਂ ਗਾਉਂਦੀਆਂ ਨੇਲੈ ਕੇ ਜੋਗੀ ਨੂੰ ਆਨ ਦਖਾਲਿਉ ਨੇ ਜਿੱਥੇ ਵੌਹਟੀਆਂ ਛੋਪ ਰਲ ਪਾਉਂਦੀਆਂ ਨੇਇੱਥ ਨੱਚਦੀਆਂ ਮਸਤ ਮਲੰਗ ਬਣ ਕੇ ਇੱਕ ਸਾਂਗ ਚੂੜ੍ਹੀ ਦਾ ਲਾਂਉਂਦੀਆਂ ਨੇਇੱਕ ਬਾਇੜਾਂ ਨਾਲ ਘਸਾ ਬਾਇੜ ਇੱਕ ਮਾਲ੍ਹ ਤੇ ਮਾਲ੍ਹ ਭੜਾਂਦੀਆਂ ਨੇ325. ਤ੍ਰਿਜੰਜਨ ਵਿੱਚ ਜ਼ਾਤਾਂ ਦਾ ਵੇਰੇਰਵਾਜਿੱਥੇ ਤ੍ਰਿੰਜਨਾਂ ਦੀ ਘੁਮਕਾਰ ਪੌਂਦੀ ਅੱਤਨ ਬੈਠੀਆਂ ਲਖ ਮਹਿਰੇਟੀਆਂ ਨੇਖਤਰੇਟਈਆਂ ਅਤੇ ਬਹਿਮਨੇਟੀਆਂ ਨੇ ਤੁਰਕੇਟੀਆਂ ਅਤੇ ਜਟੇਟੀਆਂ ਨੇਲੁਹਾਰੀਆਂ ਲੌਂਗ ਸਪਾਰੀਆ ਨੇ ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ ਅਤੇ ਵਵਾਹੀਆਂ ਮੁਸ਼ਕ ਲਪੇਟੀਆਂ ਨੇਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ ਫੁਲਹਾਰੀਆਂ ਛੈਲ ਸੁਨਰੇਟੀਆਂ ਨੇਮਨਿਹਾਰੀਆਂ ਤੇ ਪੱਖੀਵਾਰੀਆਂ ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇਪਠਾਨੀਆਂ ਚਾਦਰਾਂ ਤਾਣੀਆਂ ਨੇ ਪਸ਼ਤੋ ਮਾਰਦੀਆਂ ਨਾਲ ਮੁਜ਼ਲੇਟੀਆਂ ਨੇਪਿੰਜਾਰੀਆਂ ਨਾਲ ਚਮਿਆਰੀਆਂ ਨੇ ਰਾਜਪੂਤਨੀਆਂ ਨਾਲ ਭਟੇਟੀਆਂ ਨੇਦਰਜ਼ਾਨੀਆਂ ਸੁਘੜ ਸਿਆਣੀਆਂ ਨੇ ਬਰਵਾਲੀਆਂ ਨਾਲ ਮਛਨੇਟੀਆਂ ਨੇਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇਰਾਉਲਿਆਨੀਆਂ ਬੇਟੀਆਂ ਬਾਣੀਆਂ ਦੀਆਂ ਜਿਨ੍ਹਾਂ ਵਾਲੀਆਂ ਨਾਲ ਵਨੇਟੀਆਂ ਨੇਚੰਗੜਾਨੀਆਂ ਨਾਇਨਾਂ ਮੀਰਜ਼ਾਦੀਆ ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇਗੰਧੀਲਨਾਂ ਛੈਲ ਛਬੀਲੀਆਂ ਨੇ ਤੇ ਕਲਾਲਨਾਂ ਭਾਬੜੀਆਂ ਬੇਟੀਆਂ ਨੇਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ ਵੀਰਾ ਰਾਧਨਾਂ ਰਾਮਜਨੇਟੀਆਂ ਨੇਪੂਰਬਿਆਨੀਆਂ ਛੀਂਬਣੀਆਂ ਰੰਗਰੇਜ਼ਾਂ ਬੈਰਾਗਨਾਂ ਨਾਲ ਠਠਰੇਟੀਆਂ ਨੀਸੰਡਾਸਣਾਂ ਅਤੇ ਖ਼ਰਾਸਣਾਂ ਨੀ ਢਾਲਗਰਨੀਆਂ ਨਾਲ ਵਨਸੇਟੀਆਂ ਨੀਕੰਗਰਾਨੀਆਂ ਡੂਮਨੀਆਂ ਧਾਈਂ ਕੁੱਟਾਂ ਅਤਸ਼ਬਾਜ਼ਨਾਂ ਨਾਲ ਪਹਿਲਵੇਟੀਆਂ ਨੇਖਟੀਕਨਾਂ ਤੇ ਨੇਚਾ ਬੰਦਨਾਂ ਨੇ ਚੂੜੀਗਰਨੀਆਂ ਤੇ ਕੰਮਗਰੇਟਈਆਂ ਨੇਭਰਾਇਨਾਂ ਵਾਹਨਾਂ ਸਰਸਸਿਆਨੀਆਂ ਸਾਉਂਸਿਆਨੀਆਂ ਕਿਤਨ ਕੋਝੇਟੀਆਂ ਨੇਬਹਿਰੂਪਨਾਂ ਰਾਜਨਾਂ ਜ਼ੀਲਵੱਟਾਂ ਬਰਵਾਲੀਆਂ ਭੱਟ ਬਹਿਮਨੇਟੀਆਂ ਨੇਲੁਬਾਣੀਆਂ ਢੀਡਣਾਂ ਪੀਰਨੀਆਂ ਨੇ ਸਾਊਆਣੀਆਂ ਦੁਧ ਦੁਧੇਟੀਆਂ ਨੇਝਬੇਲਣਾ ਮਿਉਨੀਆਂ ਫਫੇਕੁਟਨੀਆਂ ਜੁਲਹੇਟੀਆਂ ਨਾਲ ਕਸੇਟੀਆਂ ਨੇਕਾਜ਼ਜ਼ ਕਟ ਡੁਬਗਰਨੀਆਂ ਉਰਦਬੇਗਾਂ ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ ਰਾਜਵੰਸਨਾਂ ਰਾਜੇ ਦੀਆਂ ਬੇਟੀਆਂ ਨੇਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇਵਾਰਸ ਸ਼ਾਹ ਜੀਜਾ ਬੈਠਾ ਹੋ ਜੋਗੀ ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ326. ਉਹੀਕਾਈ ਆ ਰੰਝੇਟੇ ਦੇ ਨੈਨ ਦੇਖੇ ਕਾਈ ਮੁਖੜਾ ਦੇਖ ਸਲਾਹੁੰਦੀ ਹੈਅੜੀਉ ਦੇਖੋ ਤੋ ਨਿਸ਼ਾ ਜੋਗੀਲੜੇ ਦੀ ਰਾਹ ਜਾਂਦੇ ਮਿਰਗਾਂ ਨੂੰ ਫਾਹੁੰਦੀ ਹੈਝੂਠੀ ਦੋਸਤੀ ਉਮਰ ਦੇ ਨਾਲ ਜੱਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈਕੋਈ ਓਢਨੀ ਲਾਹ ਕੇ ਮੁਖ ਪੂੰਝੇ ਧੋ ਧਾ ਭਭੂਤ ਚਾ ਲਾਂਵਦੀ ਹੈਕਾਈ ਮੁਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈਰਾਂਝੇ ਪੁੱਛਿਆ ਕੌਣ ਹੈ ਇਹ ਨਢੀ ਧੀ ਅਜੂ ਦੀ ਕਾਈ ਚਾ ਆਂਹਦੀ ਹੈਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈਵਾਰਸ ਸ਼ਾਹ ਨਣਾਨ ਹੈ ਹੀਰ ਸੰਦੀ ਧਿਉ ਖੇੜਿਆਂ ਦੇ ਬਾਦਸ਼ਾਹਾਂ ਦੀ ਹੈ327. ਰਾਂਝੇ ਦਾ ਉੱਤਰਅੱਜੂ ਧੀ ਰੱਖੀ ਧਾੜੇ ਮਾਰ ਲਬੜ ਮੁਸ਼ਟੰਡੜੀ ਤ੍ਰਿੰਜਨੀਂ ਘੁੰਮਦੀ ਹੈਕਰੇ ਆਨ ਬੇਅਦਬੀਆਂ ਨਾਲ ਫਕਰਾਂ ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈਫਿਰੇ ਨਚਦੀ ਸ਼ੋਖ ਬੇਹਾਨ ਘੋੜੀ ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈਸਿਰਦਾਰ ਹੈ ਲੋਹਕਾਂ ਲਾਹਕਾਂ ਦੀ ਪੀਣਹ ਡੋਲ੍ਹਦੀ ਤੇ ਤੌਣ ਲੁੰਬਦੀ ਹੈਵਾਰਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ ਬੁਨਿਆਦ ਪਰ ਜ਼ੁਲਮ ਦੀ ਖੁੰਬਦੀ ਹੈ328. ਉੱਤਰ ਸਹਿਤੀਲੱਗੋਂ ਹੱਥ ਤਾਂ ਪਗੜ ਪਛਾੜ ਸੁੱਟਾਂ ਤੇਰੇ ਨਾਲ ਕਰਸਾਂ ਸੋ ਤੂੰ ਜਾਣਸੈਂ ਵੇਹੱਕੋ ਹੱਕ ਕਰਸਾਂ ਭੰਨ ਲਿੰਗ ਗੋਡੇ ਤਦੋਂ ਰਬ ਨੂੰ ਇੱਕ ਪਛਾਣਸੈਂ ਵੇਵਿਹੜੇ ਵੜਿਆਂ ਤਾਂ ਖੋਹ ਚਟਕੋਰੀਆਂ ਨੂੰ ਤਦੋਂ ਸ਼ੁਕਰ ਬਜਾ ਲਿਆਣਸੈਂ ਵੇਗਧੋ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛਟ ਤਦਬੀਰ ਦੀ ਆਣਸੈ ਵੇਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ ਮੰਗਣ ਆਵਸੈਂ ਤਾਂ ਮੈਨੂੰ ਜਾਣਸੈਂ ਵੇਵਾਰਸ ਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਤ ਸੇਜਿਆ ਦੀ ਤਦੋਂ ਮਾਣਸੈਂ ਵੇ329. ਉੱਤਰ ਰਾਂਝਾਸੱਪ ਸ਼ੀਹਨੀ ਵਾਂਕ ਕੁਲਹਿਣੀਏਂ ਨੀ ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀਕਾਹੇ ਫਕਰ ਦੇ ਨਾਲ ਰੇਹਾੜ ਪਈਏਂ ਭਲਾ ਬਖਸ਼ ਸਾਨੂੰ ਮਾਪੇ ਜੀਣੀਏ ਨੀਦੁਖੀ ਜੀ ਦੁਖਾ ਨਾ ਭਾਗ ਭਰੀਏ ਸੋਇਨ ਚਿੜੀ ਤੇ ਕੂੰਜ ਲਖੀਣੀਏ ਨੀਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸਕੇ ਖਸਮ ਥੋਂ ਨਾ ਪਤੀਣੀਏ ਨੀਚਰਖਾ ਚਾਇਕੇ ਨੱਠੀਏ ਮਰਦ ਮਾਰੇ ਕਿਸੇ ਯਾਰ ਨੇ ਪਕੜ ਪਲੀਹਣੀਏ ਨੀਵਾਰਸ ਸ਼ਾਹ ਫਕੀਰ ਦੇ ਵੈਰ ਪਈ ਏ ਜਰਮ ਤੱਤੀਏ ਕਰਮ ਦੀਏ ਹੀਣੀਏ ਨੀ330. ਰਾਂਝਾ ਇੱਕੱਕ ਜਟ ਦੇ ਵਿਹੜੇ ਵਿੱਚਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈਸਿੰਙੀ ਫੂਕ ਕੇ ਨਾਦ ਘੂਕਾਇਆ ਸੂ ਜੋਗੀ ਗੱਜਗਜੇ ਵਿੱਚ ਜਾ ਠੇਲਦਾ ਹੈਵਿਹੜੇ ਵਿੱਚ ਅਧੂਤ ਜਾ ਗਜਿਆਈ ਮਸਤ ਸਾਨ੍ਹ ਵਾਂਗੂੰ ਜਾਇ ਖੇਲਦਾ ਹੈਹੂ ਹੂ ਕਰਕੇ ਸੰਘ ਟੱਡਿਆ ਸੂ ਫੀਲਵਾਨ ਜਿਉਂ ਹਸਤ ਨੂੰ ਪੇਲਦਾ ਹੈਔਖੇ ਲਫ਼ਜ਼ਾਂ ਦੇ ਮਾਅਨੇ321ਆਲੂਦ। ਲਿਬੜਿਆ ਹੋਇਆਸੰਗ। ਪੱਥਰਅੰਨ੍ਹਾ ਖੂਹ। ਬੇਆਬਾਦ ਜਾਂ ਉਜੜਿਆ ਖੂਹ ਜਿਸ ਬਾਬਤ ਵਹਿਮ ਸੀ ਕਿ ਉਸ ਵਿੱਚ ਇੱਟ ਪੱਥਰ ਮਾਰਨ ਨਾਲ ਭੂਤ ਲਗ ਜਾਂਦੇ ਹਨ।322ਗਜਾ ਕਰਨ। ਮੰਗਣਸੀਧਾ। ਕੱਚਾ ਖੁਸ਼ਕ ਰਾਸ਼ਨਧਾੜੇ ਮਾਰ। ਚੋਰ, ਡਾਕੂਠੱਠੇ ਮਾਰ। ਮਖੌਲ ਉੜਾਉਨ ਵਾਲਾ323ਸੰਮੀ। ਹਲਕਾ ਚੁਸਤ ਨਾਚਪੰਬੀ। ਛਾਲ ਮਾਰ ਕੇ ਨੱਚਣਾਗਿਰਧਾ। ਗਿੱਧਾ324ਛੋਪ। ਜੋਟੇਬਾਇੜਾਂ। ਲਕੜੀ ਦਾ ਗੋਲ ਚੱਕਰ325ਘੁਮਕਾਰ। ਗੂੰਜਅੱਤਨ। ਕੁੜੀਆਂ ਦੀ ਮਹਿਫਲਵਨੇਟੀ। ਵਾਣ ਵੱਟਨ ਵਾਲੀਮੀਰਜ਼ਾਦੀ। ਸੱਯਦਜ਼ਾਦੀਕਲਾਲਨ। ਸ਼ਰਾਬ ਕੱਢਣ ਤੇ ਵੇਚਣ ਵਾਲੀਕੁੰਕੜਾਣੀਆਂ। ਸਰੀਰਕ ਕਰਤੱਬ ਦਿਖਾਉਣ ਵਾਲੀਆਂਸੰਡਾਸਨ। ਚੂਹੜੀਰਾਮ ਜਣੀ। ਨਾਚੀਵਨਸੇਟੀ। ਬਾਂਸ, ਨੜੇ ਅਤੇ ਸਰਕੰਡੇ ਦਾ ਸਮਾਨ ਬਣਾਉਣ ਵਾਲੀਅੰਚਲਾ। ਆਂਚਲ, ਪੱਲਾਕੁੰਗਰਾਨੀ। ਮਿੱਟੀ ਦੇ ਖਿਡੌਨੇ ਬਣਾਉਣ ਵਾਲੀਪਹਿਲਵੇਟੀ। ਪਹਿਲਵਾਨ ਦੀ ਇਸਤਰੀਕੰਮਗਰੇਟੀ। ਕਮਾਨ ਬਣਾਉਣੇ ਵਾਲੀਪੀਰਨੀ। ਨੱਚਣ ਵਾਲੇ ਖਾਨਾਬਦੋਸ਼ ਕੌਮ ਦੀ ਔਰਤਖਟੀਕਨ। ਚਮੜਾ ਰੰਗਨ ਵਾਲੇ ਦੀ ਔਰਤ326ਸਲਾਹੁੰਦੀ। ਸਿਫਤ ਕਰਦੀਜਸਦੇ। ਜਿਸਮ327ਧਾੜੇਮਾਰ। ਵਾਰਦਾਤਨਲਬੜ। ਧੋਖੇ ਨਾਲ ਲੁੱਟਣ ਵਾਲਾਬੇਹਾਣ। ਬਛੇਰੀਸਿਰਦਾਰ। ਭੇਤੀਲੁੰਬਨਾ। ਝਪਟਾ ਮਾਰਨਾਤੌਣ। ਗੁੰਨਿਆ ਹੋਇਆ ਆਟਾਲੁਹਕ ਲੁਹਕੁ। ਕਿਸੇ ਕੰਮ ਦਾ ਬੁਨਿਆਦੀ ਕਾਰਨ328ਹਿਕੋ ਹਿਕ ਕਰਸਾਂ। ਹੱਡ ਗੋਡੇ ਸੁਜਾ ਕੇ ਇੱਕ ਕਰ ਦੇਵਾਂਗਾਸੇਜਿਆ। ਸੇਜ329ਰੇਹਾੜ। ਝਗੜਾਲਖੀਨੀਏ। ਦੇਖਣ ਯੋਗਪਲੀਹਣਾ। ਬੀਜਣ ਤੋਂ ਪਹਿਲਾਂ ਖੇਤ ਨੂੰ ਸਿੰਜਨਾਮੇਲਦਾ। ਚੋਣ ਲਈ ਤਿਆਰ ਕਰਦਾਅਧੂਤ। ਨਿਡਰ ਹੋਕੇਫੀਲਬਾਨ। ਹਥਵਾਨ, ਮੁਹਾਵਤਹਸਤ। ਹਾਥੀਪੇਲਦਾ। ਹਕਦਾ
More