ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੩੧-੩੪੦
331. ਜਟ ਨੇ ਕਿਹਾਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ ਬੰਨ ਦੋਹਣੀ ਦੁੱਧ ਸਭ ਡੋਹਲਿਆ ਈਘਰ ਖ਼ੈਰ ਏਸ ਕਟਕ ਦੇ ਮੋਹਰੀ ਨੂੰ ਜਟ ਉਠਕੇ ਰੋਹ ਹੋ ਬੋਲਿਆ ਈਝਿਰਕ ਭੁਖੜੇ ਦੇਸ ਦਾ ਇਹ ਜੋਗੀ ਏਥੇ ਦੁੰਦ ਕੀ ਆਨ ਕੇ ਘੋਲਿਆ ਈਸੂਰਤ ਜੋਗੀਆਂ ਦੀ ਅੱਖੀਂ ਗੁੰਡਿਆਂ ਦੀਆਂ ਦਾਬ ਕਟਾਕ ਦੇ ਤੇ ਜਿਉ ਡੋਲਿਆ ਈਜੋਗੀ ਅੱਖੀਆਂ ਕਢ ਕੇ ਘਤ ਤਿਊੜੀ ਲੈ ਕੇ ਖਪਰਾ ਹੱਥ ਵਿੱਚ ਤੋਲਿਆ ਈਵਾਰਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ332. ਜੱਟੱਟੀ ਨੇ ਰਾਂਝੇ ਨੂੰ ਬੁਰੁਰਾ ਭਲਾ ਕਿਹਾਜੱਟੀ ਬੋਲ ਕੇ ਦੁੱਧ ਦੀ ਕਸਰ ਕਢੀ ਸੱਭੇ ਅੜਤਨੇ ਪੜਤਨੇ ਪਾੜ ਸੁੱਟੇਪੁਣੇ ਦਾਦ ਪੜਦਾਦੜੇ ਜੋਗੀੜੀ ਦੇ ਸੱਭੇ ਟੰਗਨੇ ਤੇ ਸਾਕ ਟਾੜ੍ਹ ਸੁੱਟੇਮਾਰ ਬੋਲੀਆਂ ਗਾਲੀਆਂ ਦੇ ਜੱਟੀ ਸਭ ਫਕਰ ਦੇ ਪਿਤੜੇ ਸਾੜ ਸੁੱਟੇਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇਜੱਟੀ ਜ਼ਮੀਂ ਤੇ ਪਟੜੇ ਵਾਂਗ ਢੱਠੀ ਜੈਸੇ ਵਾਹਰੂ ਫਟ ਕੇ ਧਾੜ ਸੁਟੇਵਾਰਸ ਸ਼ਾਹ ਮੀਆਂ ਜਿਵੇਂ ਮਾਰ ਤੇਸ਼ੇ ਫਰਹਾਦ ਨੇ ਚੀਰ ਪਹਾੜ ਸੁੱਟੇ333. ਜੱਟ ਦੀ ਫਰਿਆਦਜੱਟ ਦੇਖ ਕੇ ਜੱਟੀ ਨੂੰ ਕਾਂਗ ਕੀਤੀ ਦੇਖੋ ਪਰੀ ਨੂੰ ਰਿਛ ਪਥੱਲਿਆ ਜੇਮੇਰੀ ਸਈਆ ਦੀ ਮੋਹਰਨ ਮਾਰ ਜਿੰਦੋ ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ'ਲੋਕਾਂ ਬਾਹੁੜੀ' ਤੇ ਫਰਿਆਦ ਕੂਕੇ ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇਪਿੰਡ ਵਿੱਚ ਇਹ ਆਣ ਬਲਾ ਵਿੱਜੀ ਜੇਹਾ ਜਿੰਨ ਪਛਵਾੜ ਵਿੱਚ ਮੱਲਿਆ ਜੇਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਗਾਂਢਵੇਂ ਕਣਕ ਦੇ ਹੱਲਿਆ ਜੇਵਾਰਸ ਸ਼ਾਹ ਜਿਉਂ ਧੂਇਆਂ ਸਿਰਕਿਆਂ ਤੋਂ ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ334. ਜੱਟੱਟੀ ਦੀ ਮਦਦ ਤੇ ਆਏਆਇ ਆਇ ਮੁਹਾਣਿਆਂ ਜਦੋਂ ਕੀਤੀ ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ ਜੋਗੀ ਹੋਰੀਂ ਭੀ ਜੀ ਚੁਰਾਇ ਗਏਦੇਖੋ ਫਕਰ ਅੱਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾਇ ਗਏਜਦੋਂ ਮਾਰ ਚੌਤਰਫ ਤਿਆਰ ਹੋਈ ਓਥੋਂ ਆਪਣਾ ਆਪ ਖਿਸਕਾਇ ਗਏਇੱਕ ਫਾਟ ਕੱਢੀ ਸਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏਜਦੋਂ ਖਸਮ ਮਿਲੇ ਪਿੱਛੋਂ ਵਾਹਰੋਂ ਦੇ ਤਦੋਂ ਧਾੜਵੀ ਖੁਰੇ ਉਠਾਇ ਗਏਹੱਥ ਲਾਇਕੇ ਬਰਕਤੀ ਜਵਾਨ ਪੂਰੇ ਕਰਾਮਾਤ ਜ਼ਾਹਰਾ ਦਿਖਲਾਇ ਗਏਵਾਰਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ ਜਾਨ ਰਖ ਕੇ ਚੋਟ ਚਲਾਇ ਗਏ335. ਜੋਗੀ ਦੀ ਤਿਆਰੀਜੋਗੀ ਮੰਗ ਕੇ ਪਿੰਡ ਤਿਆਰ ਹੋਇਆ ਆਟਾ ਮੇਲ ਕੇ ਖਪਰਾ ਪੂਰਿਆ ਈਕਿਸੇ ਹੱਸ ਕੇ ਰੁਗ ਚਾ ਪਾਇਆਈ ਕਿਸੇ ਜੋਗੀ ਨੂੰ ਚਾ ਵਡੂਰਿਆ ਈਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈਫਲੇ ਖੇੜਿਆਂ ਦੇ ਝਾਤ ਪਾਇਆ ਸੂ ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ336. ਰਾਂਝਾ ਖੇੜਿਆਂ ਦੇ ਘਰੀਂ ਆਇਆਕੈਦੀਆਂ ਵਲਗਨਾਂ ਵਿਹੜੇ ਤੇ ਅਰਲਖੋੜਾਂ ਕੈਂਦੀਆਂ ਬੱਖਲਾਂ ਤੇ ਖੁਰਲਾਨੀਆਂ ਨੀਕੈਂਦੀਆਂ ਕੋਰੀਆਂ ਚਾਟੀਆਂ ਨਹੀਂਆਂ ਤੇ ਕੈਂਦੀਆਂ ਕਿੱਲੀਆਂ ਨਾਲ ਮਧਾਣੀਆਂ ਨੀਏਥੇ ਇੱਕ ਛਛੋਹਰੀ ਜੇਹੀ ਬੈਠੀ ਕਿਤੇ ਨਿੱਕਲੀਆਂ ਘਰੋਂ ਸਾਊ ਆਣੀਆਂ ਨੀਛਤ ਨਾਲ ਟੰਗੇ ਹੋਏ ਨਜ਼ਰ ਆਵਣ ਖੋਪੇ ਨਾੜੀਆਂ ਅਤੇ ਪਰਾਣੀਆਂ ਨੀਕੋਈ ਪਲੰਘ ਉਤੇ ਨਾਗਰਵੇਲ ਪੱਈਆਂ ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀਵਾਰਸ ਕੁਆਰੀਆਂ ਕਸ਼ਟਨੇ ਕਰਨ ਪੱਈਆਂ ਮੋਏ ਮਾਪੜੇ ਤੇ ਮਿਹਨਤਾਣੀਆਂ ਨੀਸਹਿਤੀ ਆਖਿਆ ਭਾਬੀਏ ਦੇਖਨੀ ਹੈਂ ਫਿਰਦਾ ਲੁੱਚਾ ਮੁੰਡਾ ਕਰਸਾਣੀਆ ਨੀਕਿਤੇ ਸੱਜਰੇ ਕੰਨ ਪੜਾ ਲੀਤੇ ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ337. ਰਾਂਝਾ ਹੀਰ ਦੇ ਘਰ ਆਇਆਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁਖਾ ਬਾਜ਼ ਜਿਉਂ ਫਿਰੇ ਲਲੋਰ ਦਾ ਜੀਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ ਸੂਬਾਦਾਰ ਜਿਵੇਂ ਨਵਾਂ ਲਾਹੌਰ ਦਾ ਜੀਧੁਸ ਦੇ ਵਿਹੜੇ ਜਾ ਵੜਿਆ ਹੱਥ ਕੀਤਾ ਸੂ ਸੱਥ ਦੇ ਚੋਰ ਦਾ ਜੀਜਾ ਅਲਖ ਵਜਾਇਕੇ ਨਾਦ ਫੂਕੇ ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀਅਨੀ ਖੇੜਿਆਂ ਦੀਏ ਪਿਆਰੀਏ ਵੌਹਟੀਏ ਨੀ ਹੀਰੇ ਸੁਖ ਹੈ ਚਾ ਟਕੋਰ ਦਾ ਜੀਵਾਰਸ ਸ਼ਾਹ ਹੁਣ ਦਿਗ ਨੂੰ ਜਿਵੇਂ ਫੋਲੇ ਪ੍ਰਸ਼ਨ ਲੱਗਿਆ ਜੰਗ ਤੋਂ ਸ਼ੋਰ ਦਾ ਜੀ338. ਉੱਤਰ ਸਹਿਤੀਸੱਚ ਆਖ ਤੂੰ ਰਾਵਲਾ ਵੇ ਕਹੇ ਸਹਿਤੀ ਤੇਰਾ ਜਿਊ ਕਾਈ ਗੱਲ ਲੋੜ ਦਾ ਜੀਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ ਕੰਡਾ ਵਿੱਚ ਕਲੇਜੜੇ ਪੋੜ ਦਾ ਜੀਬਾਦਸ਼ਾਹ ਦੇ ਬਾਜ਼ ਵਿੱਚ ਨਾਲ ਚਾਵੜ ਫਿਰੇਂ ਫੁਲ ਗੁਲਾਬ ਦਾ ਤੋੜ ਦਾ ਜੀਵਾਰਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਮੂੰਹ ਮੋੜ ਦਾ ਜੀ339. ਉੱਤਰ ਰਾਂਝਾਆ ਕੁਆਰੀਏ ਐਡ ਅਪਰਾਧਨੇ ਨੀ ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀਬੁੰਦੇ ਕੰਦਲੀ ਨਥਲੀ ਹੱਸ ਕੜੀਆਂ ਬੈਸੇਂ ਰੂਪ ਬਣਾਇਕੇ ਮੋਰ ਦਾ ਨੀਅਨੀ ਨੱਢੀਏ ਰਿਕਤਾਂ ਛੇੜ ਨਾਹੀਂ ਇਹ ਕੰਮ ਨਾਹੀਂ ਧੁਮ ਸ਼ੋਰ ਦਾ ਨੀਵਾਰਸ ਸ਼ਾਹ ਫਕੀਰ ਜ਼ਰੀਬ ਉਤੇ ਵੈਰ ਕੱਢਿਉਈ ਕਿਸੇ ਖੋਰ ਦਾ ਨੀ340. ਉੱਤਰ ਸਹਿਤੀਕਲ ਜਾਇਕੇ ਨਾਲ ਚਵਾ ਚਾਵੜ ਸਾਨੂੰ ਭੰਨ ਭੰਡਾਰ ਕਢਾਇਉ ਵੇਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ ਵੈਰ ਕੁਲ ਦਾ ਆਣ ਜਗਾਇਉ ਵੇਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ ਕਿਨ੍ਹਾਂ ਸ਼ਾਮਤਾਂ ਆਣ ਫਹਾਇਉਂ ਵੇਵਾਰਸ ਸ਼ਾਹ ਰਜ਼ਾ ਦੇ ਕੰਮ ਦੇਖੋ ਅੱਜ ਰੱਬ ਨੇ ਠੀਕ ਕੁਟਾਇਉ ਵੇਔਖੇ ਲਫ਼ਜ਼ਾਂ ਦੇ ਮਾਅਨੇ331ਨਿਆਣਾ। ਟੰਗੀਂ ਪਾਈ ਰੱਸੀਢਾਂਡੜੀ। ਬੁੱਢੀ ਗਾਂਦੁੰਦ। ਫਸਾਦਝਿਰਕ। ਭੁਖੜਜੰਬੋ। ਦੇਵਤਿਆਂ ਵਿਰੁੱਧ ਲੜਨ ਵਾਲਾ ਇੱਕ ਰਾਕਸ਼ਸ਼ਾਕਣੀ। ਇੱਕ ਭਿਆਨਕ ਦੇਵੀ ਜਿਹੜੀ ਦੁਰਗਾ ਦੀ ਸੇਵਾਦਾਰਨੀ ਸੀਫਰਹਾਦ। ਸ਼ੀਰੀਂ ਫਰਹਾਦ ਦੀ ਪਿਆਰ ਗਾਥਾ ਦਾ ਨਾਇਕ। ਈਰਾਨੀ ਬਾਦਸ਼ਾਹ ਖੁਸਰੋ ਪਰਵੇਜ਼ ਦੀ ਮਲਕਾ ਦਾ ਆਸ਼ਕ। ਖੁਸਰੋ ਨੇ ਫਰਹਾਦ ਦੀ ਆਜ਼ਮਾਇਸ਼ ਕਰਨ ਲਈ ਇਹ ਸ਼ਰਤ ਰਖ ਦਿੱਤੀ ਕਿ ਜੇ ਉਹ ਵਸਤੂਨ ਨਾਮੀ ਪਹਾੜ ਵਿੱਚੋਂ ਦੁੱਧ ਦੀ ਨਹਿਰ ਰਾਨੀ ਦੇ ਮਹੱਲ ਤੱਕ ਲੈ ਆਵੇ ਤਾਂ ਸ਼ੀਰੀਂ ਉਹਦੇ ਹਵਾਲੇ ਕਰ ਦਿੱਤੀ ਜਾਵੇਗੀ। ਫਰਹਾਦ ਦੇ ਸੱਚੇ ਪਿਆਰ ਨੇ ਪੱਥਰ ਦੇ ਪਹਾੜ ਨੂੰ ਸਿਦਕ ਅਤੇ ਬੇਮਿਸਾਲ ਹਿੰਮਤ ਲਾਲ ਕੱਟ ਕੇ ਦੁੱਧ ਦੀ ਨਹਿਰ ਕੱਢ ਦਿੱਤੀ ਐਪਰ ਬਾਦਸ਼ਾਹ ਨੇ ਬਾਦਸ਼ਾਹਾਂ ਵਾਲੀ ਗੱਲ ਕੀਤੀ ਅਤੇ ਇੱਕ ਫਫਾਕੁਟਨੀ ਰਾਹੀਂ ਫਰਹਾਦ ਨੂੰ ਕਿਹਾ ਕਿ ਸ਼ੀਰੀਂ ਮਰ ਗਈ। ਉਹਨੇ ਇਸ ਖਬਰ ਨੂੰ ਸੱਚ ਮੰਨ ਕੇ ਪਹਾੜ ਕੱਟਣ ਵਾਲਾ ਤੇਸ਼ਾ ਆਪਣੇ ਸਿਰ ਵਿੱਚ ਮਾਰ ਕੇ ਆਪਣੀ ਜਾਨ ਲੈ ਲਈ। ਇਹ ਖਬਰ ਸੁਣ ਕੇ ਸ਼ੀਰੀ ਨੇ ਵੀ ਮਹੱਲ ਤੋਂ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ।332ਅੜਤਨੇ ਪੜਤਨੇ। ਅੱਗ ਪਿੱਛਾਟੰਗਣੇ ਤੇ ਸਾਕ ਚਾੜ੍ਹ ਦਿੱਤੇ। ਸਾਕਾਂ ਨੂੰ ਗਾਲਾਂ ਕੱਢੀਆਂਪਿੱਤੜੇ। ਪਿੱਤੇ, ਗੁੱਸਾ ਕਰਨ ਵਾਲਾ ਬਕਵਾਸ ਕੀਤਾ333ਕਾਂਗ। ਦੁਹਾਈ ਪਹਿਰਿਆਝੁਗੜਾ। ਵਸਦਾ ਘਰਵਿੱਜੀ। ਆ ਗਈ334ਮੁਹਾਣੀਆਂ। ਵੱਗ ਦੇ ਛੇੜੂਆਂ ਦੀਆਂ ਤੀਵੀਆਂਚੌਂਹੀ ਵਲੀਂ। ਚਾਰੇ ਪਾਸਿਉਂਪਲਮ ਕੇ। ਇਕੱਠੀਆਂ ਹੋਕੇਝਵੇਂ। ਤਿਆਰ ਹੋਏਮਾਰ ਕੇ। ਕੁਟ ਕੇਵਾਇਦਾ। ਦੁਖਖਸਮ। ਮਾਲਕਬਰਕਤੀ ਜਵਾਨ। ਬਰਕਤ ਵਾਲਾ ਫਕੀਰਪਟੇ ਬਾਜ਼। ਲਕੜੀ ਜਾਂ ਗਤਕੇ ਨਾਲ ਦੋ ਹੱਥ ਦਿਖਾਉਣ ਵਾਲਾ335ਵਡੁਰਿਆ। ਚੰਗਾ ਮੰਦਾ ਕਿਹਾਫਲੇ। ਦਰਵਾਜ਼ੇਸੋਲ੍ਹਵੀਂ ਦਾ ਚੰਦ। ਭਾਵੇਂ ਉਹ ਚੌਧਵੀਂ ਦਾ ਚੰਦ ਸੀ ਪਰ ਜੋਗੀ ਬਣ ਕੇ ਸੋਲ੍ਹਵੀਂ ਦਾ ਲਗਦਾ ਸੀ। ਜ਼ਰਾ ਭਰ ਦੇਰ ਨਾਲ ਚੜ੍ਹਨ ਵਾਲਾ ਪਰ ਚਮਕ ਦਮਕ ਵਿੱਚ ਪੂਰੇ ਚੰਨ ਜਿਹਾ ਸੀ।336ਅਰਲ ਖੋੜ। ਵਾਰਸ ਸ਼ਾਹ ਦੇ ਸਮੇਂ ਚੋਰਾਂ ਦੇ ਡਰ ਤੋਂ ਪਸੂਆਂ ਵਾਲੀ ਹਵੇਲੀ ਨੂੰ ਅੰਦਰੋਂ ਬੰਦ ਕਰਕੇ ਸੁਰੱਖਿਆ ਲਈ ਅੰਦਰ ਹੀ ਸੌਂਦੇ ਸਨ। ਦਰਵਾਜ਼ੇ ਦੇ ਪਿੱਛੇ ਇੱਕ ਲਕੜੀ ਦਾ ਅਰਲ ਵੀ ਰੱਖਿਆ ਜਾਂਦਾ ਸੀ ਜਿਹਦੇ ਦੋਨੋਂ ਸਿਰੇ ਕੰਧ ਵਿੱਚ ਚਲੇ ਜਾਂਦੇ ਸਨ। ਇੱਕ ਪਾਸੇ ਸਾਰਾ ਅਰਲ ਕੰਧ ਵਿੱਚ ਚਲਾ ਜਾਂਦਾ ਸੀ।ਬੁੱਖਲ। ਪਸ਼ੂਆਂ ਵਾਲਾ ਮਕਾਨਨਹੀਆਂ। ਨਹੀਂ ਦਾ ਬਹੁ। ਵਚਨ, ਛੋਟੀ ਘੜੌਜੀਛਛੋਹਰੀ। ਗੰਭੀਰਸਾਊ ਆਣੀਆਂ। ਸੁਆਣੀਆਂਨਾਗਰ ਵੇਲ। ਸਭ ਤੋਂ ਵਧੀਆ ਪਾਨ ਦੀ ਵੇਲ ਨਾਜ਼ਕਰ ਸਰੀਰ ਵਾਲੀ ਸੁਹਣੀਕਸ਼ਟਨੇ। ਸਖਤ ਮਿਹਨਤ ਵਾਲੇ ਕੰਮਪੁਰਾਣ ਲਾਅਨਤ। ਜ਼ਮਾਨਾ ਸਾਜ਼337ਲਲੋਰਦਾ। ਲੂਰ ਲੂਰ ਕਰਦਾ, ਭਾਲਦਾਦੋ ਚੰਦ। ਦੁਗਣਾਲੁਤਪੁਤਾ। ਸੁਆਦਲਾਠਕੋਰਦਾ। ਟਨਕਾਉਂਦਾ, ਟੁਹੰਦਾਪ੍ਰਸ਼ਨ ਲਗਨਾ। ਕਿਸੇ ਸਵਾਲ ਦਾ ਉੱਤਰ ਇਲਮ ਨਜੂਮ ਜਾਂ ਪਤਰੀ ਰਾਹੀਂ ਦੇਖਨਾਦਿਗ। ਪਾਸੇ338ਰਾਵਲਾ। ਜੋਗੀ, ਕਾਨ੍ਹ ਸਿੰਘ ਦੇ ਮਹਾਂ ਕੋਸ਼ ਅਨੁਸਾਰ ਇਹ ਜੋਗੀਆਂ ਦਾ ਫਿਰਕਾ ਹੈ ਜਿਸ ਬਾਬਤ ''ਇਹ ਕਥਾ ਪ੍ਰਚੱਲਤ ਹੈ ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਨਾਥ ਦਾ ਚੇਲਾ ਹੋਇਆ, ਉਸ ਤੋਂ ਇਹ ਫਿਰਕਾ ਚਲਿਆ।"ਕਾਈ। ਕਿਹੜੀਪੋੜਦਾ। ਚਭੋਂਦਾਸ਼ੁਤਰ। ਊਠਅਪਰਾਧਨੇ। ਜ਼ਾਲਮੇਬੁੰਦੇ, ਨਥਲੀ, ਹਸ ਕੜੀਆਂ। ਗਹਿਨਿਆਂ ਦੇ ਨਾਖੋਰ। ਖੋਰੀ340ਭੰਨ। ਭੰਡ ਕੇਕੁੱਲ। ਖਾਨਦਾਨਛੋਹਰਾਂ। ਕੁੜੀਆਂ
More