ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੩੫੧-੩੬੦
351. ਕਥਨ ਸ਼ਾਇਰਮਾਯਾਂ ਉਠਾਈ ਫਿਰਨ ਏਸ ਜੱਗ ਉਤੇ ਜਿਨ੍ਹਾ ਭਵਣ ਤੇ ਕੁਲ ਬੇਹਾਰ ਹੈ ਵੇਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ ਧੁਰੋਂ ਫਿਰਨ ਏਨ੍ਹਾਦੜੀ ਕਾਰ ਹੈ ਵੇਸੂਰਜ ਚੰਦ ਘੋੜਾ ਅਤੇ ਰੂਹ ਚਕਲ ਨਜ਼ਰ ਸ਼ੇਰ ਪਾਣੀ ਵਨਜਾਰ ਹੈ ਵੇਤਾਣਾ ਤਨਣ ਵਾਲੀ ਇੱਲ ਗਧਾ ਕੁੱਤਾ ਤੀਰ ਛੱਜ ਤੇ ਛੋਕਰਾ ਯਾਰ ਹੈ ਵੇਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ ਕਿਲਾ ਤਰੱਕਲਾ ਫਿਰਨ ਵਪਾਰ ਹੈ ਵੇਬਿੱਲੀ ਰੰਨ ਫਕੀਰ ਤੇ ਅੱਗ ਬਾਂਦੀ ਏਨਾਂ ਫਿਰਨ ਘਰੋ ਘਰੀ ਕਾਰ ਹੈ ਵੇਵਾਰਸ ਸ਼ਾਹ ਵੈਲੀ ਭੇਖੇ ਲਖ ਫਿਰਦੇ ਸਬਰ ਫਕਰ ਦਾ ਕੌਲ ਕਰਾਰ ਹੈ ਵੇ351. ਉਹੀ ਚਲਦਾਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂਫਿਰੇ ਕੌਲ ਜ਼ਬਾਨ ਜਵਾਨ ਰੰਨ ਥੀਂ ਸਤਰਦਾਰ ਘਰ ਛੋੜ ਮਾਅਕੂਲ ਨਾਹੀਂ ਰਜ਼ਾ ਅੱਲਾਹਦੀ ਹੁਕਮ ਕਤੱਈ ਜਾਣੋ ਕੁਤਬ ਕੋਹ ਕਾਅਬਾ ਮਾਅਮੂਲ ਨਾਹੀਂਰੰਨ ਆ ਵਿਗਾੜ ਤੇ ਚਹਿ ਚੜ੍ਹੀ ਫਕਰ ਆਏ ਜਾਂ ਕਹਿਰ ਕਲੂਲ ਨਾਹੀਂਜ਼ਿੰਮੀਂਦਾਰ ਕਨਕੂਤਿਆਂ ਖੁਸ਼ੀ ਨਾਹੀਂ ਅਤੇ ਅਹਿਮਕ ਕਦੇ ਮਲੂਲ ਨਾਹੀਂਵਾਰਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ ਵੇਖਾਂ ਮੰਨ ਲਏ ਕਿ ਕਬੂਲ ਨਾਹੀਂ352. ਉਹੀ ਚਾਲੂਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ ਰੰਨ ਕੁਢਨੀ ਜੋ ਵਫਾਦਾਰ ਨਾਹੀਂਨਿਆਜ਼ ਬਿਨਾਂ ਹੈ ਕੰਚਨੀ ਬਾਂਬ੍ਹ ਥਾਵੇਂ ਮਰਦ ਗਧਾ ਜੋ ਇਕਲ ਦਾ ਯਾਰ ਹੈ ਨਹੀਂਬਿਨਾ ਆਦਮੀ ਅੱਤ ਨਾਹੀਂ ਇਨਸ ਜਾਪੇ ਬਿਨਾ ਆਬ ਕੱਤਾਲ ਤਲਵਾਰ ਹੈ ਨਾਹੀਂਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾ ਬਾਝ ਜੀਵਣ ਦਰਕਾਰ ਨਾਹੀਂਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ ਲੂਣ ਬਾਝ ਤੁਆਮ ਸਵਾਰ ਨਾਹੀਂਸ਼ਰਮ ਬਾਝ ਮੁੱਛਾਂ ਬਿਨਾ ਅਮਲ ਦਾੜ੍ਹੀ ਤਲਬ ਬਾਝ ਫੌਜਾ ਭਰ ਭਾਰ ਨਾਹੀਂਅਕਲ ਬਾਝ ਵਜ਼ੀਰ ਸਲਵਾਤ ਮੋਮਨ ਦੀਵਾਨ ਹਸਾਬ ਸ਼ੁਮਾਰ ਨਾਹੀਂਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ353. ਉੱਤਰ ਰਾਂਝਾਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ ਰੰਨਾਂ ਦੁਸ਼ਮਣਾ ਨੇਕ ਕਮਾਈਆਂ ਦੀਆਂਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ ਪੰਜ ਸੇਰੀਆਂ ਘਟ ਧੜਵਾਈਆਂ ਦੀਆਂਮਰਦ ਹੈਨ ਜਹਾਜ਼ ਨਿਕੋਈਆਂ ਦੇ ਰੰਨਾਂ ਬੇੜੀਆਂ ਹੈਨ ਬੁਰਾਈਆਂ ਦੀਆਂਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ ਪੱਤਾ ਲਾਹ ਸੁੱਟਨ ਭਲਿਆਂ ਭਾਈਟਾਂ ਦੀਆਂਹੱਡ ਮਾਸ ਹਲਾਲ ਹਰਾਮ ਕੱਪਨ ਏਹ ਕੁਹਾੜੀਆਂ ਹੈਨ ਕਸਾਈਆਂ ਦੀਆਂਲਬਾਂ ਲੈਂਦੀਆਂ ਸਾਫ ਕਰ ਦੇਣ ਦਾੜ੍ਹੀ ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂਸਿਰ ਜਾਏ, ਨਾ ਯਾਰ ਦਾ ਸਿਰ ਦੀਚੇ ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂਆਢਾ ਨਾਲ ਫਕੀਰਾਂ ਦੇ ਲਾਵਨੀ ਨੀ ਖੂਬੀਆਂ ਦੇਖ ਨਨਾਣ ਭਰਜਾਈਆਂ ਦੀਆਂਵਾਰਸ ਸ਼ਾਹ ਤੇਰੇ ਮੂੰਹ ਨਾਲ ਮਾਰਨ ਪੰਡਾਂ ਬੰਨ੍ਹ ਕੇ ਸਭ ਭਨਿਆਈਆਂ ਦੀਆਂ354. ਉੱਤਰ ਸਹਿਤੀਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ ਹੋਨਸਾਂ ਕੇਹੀਆਂ ਜਟਾਂ ਰਖਾਈਆਂ ਦੀਆਂਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ ਜੇਹਾ ਮੁੰਜਰਾਂ ਬੇਟ ਦੇ ਧਾਈਆਂ ਦੀਆਂਤਾਨਸੈਨ ਜੇਹਾ ਰਾਗ ਨਹੀਂ ਬਣਦਾ ਲਖ ਸਫਾਂ ਜੇ ਹੋਣ ਅਤਾਈਆਂ ਦੀਆਂਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ ਪਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂਸਿਰ ਮੁੰਨ ਦਾੜ੍ਹੀ ਖੇਹ ਲਾਇਆਈ ਕਦਰਾਂ ਡਿਠਿਉਂ ਏਡੀਆਂ ਚਾਈਆਂ ਦੀਆਂਤੇਰੀ ਚਰਾ ਚਰ ਬਿਰਕਦੀ ਚੀਭ ਇਵੇਂ ਜਿਉਂ ਮੁਰਕਦੀਆਂ ਜੁੱਤਈਆਂ ਸਾਈਆਂ ਦੀਆਂਲੁੰਡੀਆਂ ਨਾਲ ਘੁਲਨਾ ਮੰਦੇ ਬੋਲ ਬੋਲਨ ਨਹੀਂ ਚਾਲਿਆਂ ਭਲਿਆਂ ਦੀਆਂ ਜਾਈਆਂ ਦੀਆਂਨਹੀਂ ਕਾਅਬਿਊਂ ਚੂਹੜਾ ਹੋ ਵਖਾਕਿਫ ਖਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂਨਹੀਂ ਫਕਰ ਦੇ ਭੇਤ ਦਾ ਜ਼ਰਾ ਵਾਕਿਫ ਖਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂਚੁਤੜ ਸਵਾਹ ਭਰੇ ਦੇਖ ਮਗਰ ਲੱਗੋਂ ਜਿਵੇਂ ਕੁੱਤੀਆਂ ਹੋਣ ਗੁਸਤਾਈਆਂ ਦੀਆਂਜਿਹੜੀਆਂ ਸੂਣ ਉਜਾੜ ਵਿੱਚ ਵਾਗ ਖੱਚਰ ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂਗਦੋ ਵਾਂਗ ਜਾ ਰਜਿਉਂ ਕਰੇਂ ਮਸਤੀ ਕੱਛਾਂ ਸੁੰਘਨਾਂਏਂ ਰੰਨਾਂ ਪਰਾਈਆਂ ਦੀਆਂਬਾਪੂ ਨਹੀਂ ਪੂਰਾ ਤੇਨੂੰ ਕੋਈ ਮਿਲਿਆ ਅਜੇ ਟੋਹਿਉਂ ਬੁੱਕਲਾਂ ਮਾਈਆਂ ਦੀਆਂਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏ ਖੁਰੀਆਂ ਮਹੀਂ ਨੂੰ ਲਾਉਨਾਂ ਗਾਈਆਂ ਦੀਆਂਹਾਸਾ ਦੇਖ ਕੇ ਆਉਂਦਾ ਸਿਫਲ ਵਾਈ ਗੱਲਾਂ ਤਬ੍ਹਾ ਦੀਆਂ ਦੇਖ ਖਫਾਈਆਂ ਦੀਆਂਮੀਆਂ ਕੌਣ ਛਡਾਵਸੀ ਆਣ ਤੈਨੂੰ ਧਮਕਾਂ ਪੌਨ ਗੀਆਂ ਜਦੋਂ ਕੁਟਾਈਆਂ ਦੀਆਂਗਿੱਲਾ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂਪਰੀਆਂ ਨਾਲ ਕੀ ਦੇਵਾਂ ਨੂੰ ਆਖ ਜਿਨ੍ਹਾਂ ਲੱਗੇ ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂਇਹ ਇਸ਼ਕ ਕੀ ਜਾਣਦੇ ਚਾਕ ਚੋਬਰ ਖਬਰਾ ਜਾਣਦੇ ਰੋਟੀਆਂ ਧਾਈਆਂ ਦੀਆਂਵਾਰਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ355. ਉੱਤਰ ਰਾਂਝਾਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀਹਾਥੀ ਹੀਂ ਤਸਵੀਰ ਦਾ ਕਿਲਾ ਢਾਏ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀਫਟ ਹੈਨ ਲੜਾਈ ਦੇ ਅਸਲ ਢਾਈ ਹੋਰ ਐਵੇਂ ਪਸਾਰ ਪਸਾਰਦੇ ਨੀਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀਹਿੰਮਤ ਸੁਸਤ ਬਰੂਤ ਸਰੀਨ ਭਾਰੇ ਇਹ ਗਭਰੂ ਕਿਸੇ ਨਾ ਕਾਰ ਦੇ ਨੀਬੰਨ੍ਹ ਟੋੜੀਏ ਜੰਗ ਨੂੰ ਢਕ ਕਰਕੇ ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀਸੜਨ ਕੱਪੜੇ ਹੋਣ ਤਹਿਕੀਕ ਕਾਲੇ ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀਝੂਠੇ ਮਿਹਨਿਆਂ ਨਾਲ ਨਾ ਜੋਗ ਜਾਦਾ ਸੰਗ ਗਲੇ ਨਾ ਨਾਲ ਫੁਹਾਰ ਦੇ ਨੀਖੈਰ ਦਿੱਤਿਆਂ ਮਾਲ ਨਾ ਹੋ ਥੋੜ੍ਹਾ ਬੋਹਲ ਥੁੜੇ ਨਾ ਚੁਣੇ ਗੋਟਾਰ ਦੇ ਨੀਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀਤੈਂ ਤਾਂ ਫਿਕਰ ਕੀਤਾ ਸਾਨੂੰ ਮਾਰਨੇ ਦਾ ਤੈਨੂੰ ਦੇਖ ਲੈ ਯਾਰ ਹੁਣ ਮਾਰ ਦੇ ਨੀਜੇਹਾ ਕਰੇ ਕੋਈ ਤੇਹਾ ਪਾਂਵਦਾ ਹੇ ਸੱਚੇ ਵਾਇਦੇ ਪਰਵਰਦਗਾਰ ਦੇ ਨੀਵਾਰਸ ਸ਼ਾਹ ਮੀਆਂ ਰੰਨ ਭੌਂਕਨੀ ਨੂੰ ਫਕਰ ਚਾ ਜੜੀਆਂ ਚਾ ਮਾਰਦੇ ਨੀ356. ਉੱਤਰ ਸਹਿਤੀਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ ਜਿਵੇਂ ਖਿਸਦਾ ਕੁਫਰ ਹੈ ਬਾਗ ਕੋਲੋਂਸਿਰੀ ਕੱਜ ਕੇ ਟੁਰੇਂ ਗਾ ਜਹਿਲ ਜੱਟਾ ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ ਆਇ ਰੰਨਾਂ ਦੇ ਡਰੇ ਉਪਾਂਗ ਕੋਲੋਂਐਵੇਂ ਖੌਖ਼ ਪੌਸੀ ਤੈਨੂੰ ਮਾਰਇਨ ਦਾ ਜਿਵੇਂ ਢੱਕ ਦਾ ਪੀਰ ਉਲਾਂਘ ਕੋਲੋਂਵਾਰਸ ਸ਼ਾਹ ਇਹ ਜੋਗੜਾ ਮੋਇਆ ਪਿਆਸਾ ਪਾਣੀ ਦੇਣ ਗੀਆਂ ਕਦੋਂ ਪੂਰ ਸਾਂਗ ਕੋਲੋਂ357. ਉੱਤਰ ਰਾਂਝਾਕੋਹੀਆਂ ਆਣ ਪੰਚਾਇਤਾਂ ਜੋੜੀਆਂ ਨੀ ਅਸੀਂ ਰੰਨ ਨੂੰ ਰੋਵੜੀ ਜਾਣਨੇ ਹਾਂਫੜੀਏ ਚਿੱਥ ਕੇ ਲਏ ਲੰਘ ਪਲ ਵਿੱਚ ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂਲੋਗ ਜਾਗਦੇ ਮਹਿਰੀਆਂ ਨਾਲ ਪਰਚਨ ਅਸੀਂ ਖੁਆਬ ਅੰਦਰ ਮੌਜਾਂ ਮਾਣਨੇ ਹਾਂਲੋਗ ਛਾਣਦੇ ਭੰਗ ਤੇ ਸ਼ਰਬਤਾਂ ਨੂੰ ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂਫੂਈ ਮਗਰ ਲੱਗੀ ਇਸ ਦੀ ਮੌਤ ਆਹੀ ਵਾਰਸ ਸ਼ਾਹ ਹੁਣ ਮਾਰ ਕੇ ਰਾਂਨੇ ਹਾਂ358. ਇਹ ਨਾ ਭਲੇ'ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ ਕਟਕ ਮਾਘ ਵਿੱਚ ਮਨਾ ਹਨ੍ਹੇਰੀਆਂ ਨੀਰੋਵਣ ਵਿਆਹ ਵਿੱਚ ਗਾਵਨਾ ਵਿੱਚ ਸਿਆਪੇ ਸਤਰ ਮਜਲਸਾਂ ਕਰਨ ਮੰਦੇਰੀਆਂ ਨੀਚੁਗਲੀ ਖਾਵੰਦਾ ਦੀ ਬਦੀ ਨਾਲ ਮਏ ਖਾ ਲੂਣ ਹਰਾਮ ਬਦਖੈਰੀਆਂ ਨੀਹੁਕਮ ਹੱਥ ਕੰਮਜ਼ਾਤ ਦੇ ਸੌਂਪ ਦੇਣਾ ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀਚੋਰੀ ਨਾਲ ਰਫੀਕ ਦੀ ਦਗਾ ਪੀਰਾਂ ਪਰ ਨਾਰ ਪਰ ਮਾਲ ਉਸੀਰੀਆਂ ਨੀਗੀਤਬ ਤਰਕ ਸਲਵਾਤ ਤੇ ਝੂਠ ਮਸਤੀ ਦੂਰ ਕਰਨ ਫਰਿਸ਼ਤਿਆਂ ਤੀਰੀਆ ਨੀਮੁੜਨ ਨਾਲ ਫਕੀਰ ਸਰਦਾਰ ਯਾਰੀ ਕਢ ਘਤਨਾ ਮਾਲ ਵਸੀਰੀਆ ਨੀਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ ਖਚਰਵਾਦੀਆਂ ਇਹ ਸਭ ਤੇਰੀਆਂ ਨੀਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ ਯਾਦ ਰੱਖ ਨਸੀਹਤਾਂ ਮੇਰੀਆਂ ਨੀਬਿਨਾ ਹੁਕਮ ਦੇ ਮਰਨ ਨਾ ਉਹ ਬੰਦੇ ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀਬਦ ਰੰਗ ਨੂੰ ਰੰਗ ਕੇ ਰੰਗ ਲਾਇਉ ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀਏਹਾ ਘਤ ਕੇ ਜਾਦੂੜਾ ਕਰੂੰ ਕਮਲੀ ਪਈ ਗਿਰਦ ਮੇਰੇ ਘਤੀਂ ਫੇਰੀਆਂ ਨੀਵਾਰਸ ਸ਼ਾਹ ਅਸਾਂ ਨਾਲ ਜਾਦੂਆਂ ਦੇ ਕਈ ਰਾਣੀਆਂ ਕੀਤੀਆਂ ਚੇਰੀਆਂ ਨੀ359. ਉੱਤਰ ਸਹਿਤੀਅਸਾਂ ਜਾਦੂੜੇ ਘੋਲ ਕੇ ਸਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡੀਆਂ ਚਾਲਿਆਂ ਨੂੰਸਕੇ ਭਾਈਆਂ ਨੂੰ ਕਰਨ ਨਫਰ ਰਾਜੇ ਬਹਾਂਵਦੇ ਸਾਲਿਆਂ ਨੂੰਸਰਕੱਪ ਰਸਾਲੂ ਨੂੰ ਵਖਤ ਪਾਇਆ ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰਰਾਵਨ ਲੰਕ ਲੁਟਾਇਕੇ ਗਰਦ ਹੋਇਆ ਸੀਤਾ ਵਾਸਤੇ ਭੇਖ ਦਖਾਲਿਆਂ ਨੂੰਯੂਸਫ ਬੰਦ ਵਿੱਚ ਪਾ ਜ਼ਹੀਰ ਕੀਤਾ ਸੱਸੀ ਵਖਤ ਪਾਇਆ ਉਠਾਂ ਵਾਲਿਆਂ ਨੂੰਰਾਂਝਾ ਚਾਰ ਕੇ ਮਹੀਂ ਫਕੀਰ ਹੋਇਆ ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲੀ ਦੇ ਦੇਖ ਲੈ ਚਾਲਿਆਂ ਨੂੰਫੋਗੂ ਉਮਰ ਬਾਦਸ਼ਾ ਖੁਆਰ ਹੋਇਆ ਮਿਲੀ ਮਾਰੂਨ ਢੋਲ ਦੇ ਰਾਲਿਆਂ ਨੂੰਵਲੀ ਬਲਅਮ ਬਾਔਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰਮਹੀਂਵਾਲ ਤੋਂ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡਾਬ ਕੇ ਖੱਟਿਆ ਖਾਲਿਆਂ ਨੂੰਰੰਨਾ ਮਾਰ ਲੜਾਏ ਅਮਾਮ ਜ਼ਾਦੇ ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰਵਾਰਸ ਸ਼ਾਹ ਤੂੰ ਜੋਗੀਆ ਕੌਣ ਹੁੰਨਾਏਂ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ360. ਉੱਤਰ ਰਾਂਝਾਆ ਨੱਢੀਏ ਜ਼ੈਬ ਕਿਉਂ ਵਿੱਢਿਆ ਈ ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀਬੇਕਸਾਂ ਦਾ ਕੋਈ ਨਾ ਰੱਬ ਬਾਝੋਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ ਅੱਗੇ ਮਿਲਣ ਗੀਆਂ ਓਸ ਭਲਿਆਈਂ ਨੀਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ ਵਾਰਸ ਸ਼ਾਹ ਜੋ ਕਰਨ ਬੁਰਾਈਆਂ ਨੀਔਖੇ ਲਫ਼ਜ਼ਾਂ ਦੇ ਮਾਅਨੇ351. 1ਮਾਇਆਂ। ਮਾਇਆਭੌਂ। ਘੁੰਮਣ ਘਿਰਨਬੇਹਾਰ। ਕੰਮਚਕਲ। ਚੱਕਰਮਰੱਕਬ। ਸਵਾਰੀ ਦੇ ਜਾਨਵਰ ਜਾਂ ਗੱਡੀਅਠਾਈ। ਦੋ ਘਟ ਤੀਹਵੈਲੀ। ਵੈਲ ਵਾਲੇ351. 2ਰਣ। ਜੰਗਮਾਅਮੂਲ। ਕਿਸੇ ਦੇ ਇਸ਼ਾਰੇ ਜਾਂ ਹੁਕਮ ਤੇ ਚੱਲਣ ਵਾਲੇਕਨਕੌਤੀਆਂ। ਮਹਿਕਮਾ ਮਾਲ ਦੇ ਉਹ ਨੌਕਰ ਜਿਹੜੇ ਖੜੀ ਫਸਲ ਦਾ ਅੰਦਾਜ਼ਾ ਲਾਉਂਦੇ ਸਨ।ਲਿਲ੍ਹ। ਬਿਨਾ ਮਤਲਬ352ਅਫਲ। ਜਿਹਨੂੰ ਫਲ ਨਾ ਲੱਗੇਕੁਢਣੀ। ਚੁਭੇ ਵਿੱਚੋਂ ਸੁਆਹ ਕੱਢਣ ਵਾਲਾ ਸੰਦਕੰਚਨੀ। ਨਾਚੀਬਾਂਬ੍ਹ। ਮਾਦਾ ਲੰਮੀ ਸਪ ਵਰਗੀ ਮਛਲੀਇਨਸ। ਇੱਕ ਆਦਮੀਆਬ। ਧਾਰ, ਤੇਜ਼ ਸ਼ਾਸ਼ਤਰ ਦੀਕੱਤਾਲ। ਤਲਵਾਰਇਬਾਦਤ। ਭਜਨ ਬੰਦਗੀਦਮਾਂ। ਸਾਹਾਂਦਰਕਾਰ ਨਾਹੀਂ। ਨਹੀਂ ਚਾਹੀਦਾਤੁਆਮ। ਖਾਣਾਸਵਾਰ। ਸੁਆਦਤਲਬ। ਤਨਖਾਹਭਰਮਾਰ। ਪੂਰੀ ਜ਼ੰਮੇਵਾਰੀਸਲਵਾਤ। ਨਮਾਜ਼ਦੀਵਾਨ। ਵਜ਼ੀਰੇ ਮਾਲਕਰਮ ਦੇ ਨਕਦ। ਨੇਕ ਪਾਵ ਭਲੇ ਕੰਮ ਨੂੰ ਦੇਰ ਨਹੀਂ ਲਾਉਂਦੇਕੱਪਨ। ਕੱਟਣਸਿਰ। ਭੇਦਮੂੰਹ ਨਾਲ ਮਾਰਨ। ਨਾਮੰਜੂਰ ਕਰਨ354ਹੋਸ। ਹਵਸ, ਲਾਲਚਬੇਟ ਦੇ ਧਾਂਈਆਂ। ਬੇਟ ਦੇ ਚੌਲਮੁੰਜੀਆਂ। ਬੱਲੀਆਂ, ਸਿੱਟੇਅਤਾਈਆਂ। ਬੇ ਉਸਾਦ ਗਵੱਈਆਚਰਾ ਚਰ। ਚਰ ਚਰ ਕਰਦੀ, ਬੇਮਤਲਬ ਬੋਲਦੀਬਿਰਕਦੀ। ਚਲਦੀਚਾਲੀਆਂ। ਚਾਲੇ, ਤੌਰ ਤਰੀਕੇ, ਕੰਮਮਰਕਦੀਆਂ। ਚੀਕਦੀਆਂਗਹਾਈਆਂ। ਗੋਹੇਗੁਸਾਂਈਂ। ਹਿੰਦੂ ਫਕੀਰਬਾਪੂ। ਪੂਰਾ ਉਸਤਾਦਸਿਫਲ ਵਾਈ। ਘਟੀਆਪਨਖਫਾਈ। ਆਪਣੇ ਭੇਦ ਨੂੰ ਲੁਕਾਉਣ ਵਾਲਾਨਏਂ। ਨਦੀਗਿੱਲਾਂ। ਗਿਲ ਦਾ ਬਹੁ। ਵਚਨ, ਮਿੱਟੀਵਾਲੀ। ਸਰਪ੍ਰਸਤ355ਸਾਰ ਦੇ ਨੀ। ਕੰਮ ਸਾਰ ਦੇਣਗੇਫੌਈਆਂ। ਬਹਾਰੇ ਆਈ ਗਿਦੜੀਆਂਸੁਰੀਨ। ਚੁੱਤੜਬਰੂਤ। ਠੰਡ (ਸ਼ਰੀਫ ਸਾਬਰ ਜੀ ਇਹਦੇ ਅਰਥ ''ਮੁੱਛਾਂ" ਕਰਦੇ ਹਨ।)ਢਕ। ਕੈਦੀਲੁਹਾਰ ਦੇ ਗੋਸ਼ਟੀ। ਲੁਹਾਰ ਕੋਲ ਬੇਠਣ ਉਠਣ ਵਾਲੇਸੰਗ। ਪੱਥਰਚੁਣੇ। ਚੁਗੇਪੈਜ਼ਾਰ। ਜੁੱਤੀਪਰਵਰਦਗਾਰ। ਪਾਲਣਹਾਰਜੜੀਆਂ। ਜਾਦੂ ਟੂਣੇ ਨਾਲ ਲੱਗਾ ਇੱਕ ਰੋਗ ਜਿਹੜਾ ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ।356ਭੀਲ। ਭੀਲ ਕੌਮ ਜਿਹੜੀ ਵਿੰਧੀਆਚਲ ਪਰਬਤ ਕੋਲ ਬਸੀ ਹੋਈ ਹੈ।ਕਜ ਕੇ। ਢਕ ਕੇਜਹਿਲ। ਜਾਹਿਲ, ਗੰਵਾਰਝਲਾਂਗ। ਸਵੇਰਾਉਪਾਂਗ। ਉਪ ਅੰਗ, ਕਿਸੇ ਅੰਗ ਦਾ ਹਿੱਸਾਪੂਰ ਸਾਂਗ। ਪੂਰਾ ਸਾਂਗ357ਰਿਉੜੀ। ਮਿੱਠੀ ਰੇੜੀ ਬਜਹੜੀ ਸੌਖਿਆਂ ਖਾਧੀ ਜਾਂਦੀ ਹੈ।ਦੇਰ ਦੇ ਤੰਬੂ। ਦੇਰ ਲਾਉਣਾਨਜ਼ਰ ਵਿੱਚ ਛਾਣਨਾ। ਜਾਚਣਾ,ਫਵੀ। ਫੌਹੀਰਾਨਣੇ। ਪੈਰਾਂ ਥੱਲੇ ਮਿਧਣੇ358ਮਜਲਿਸ। ਮਹਿਫਲਖਾ ਲੂਣ ਕਰੇ ਬਦਖੇਰੀਆਂ। ਨਮਕਹਰਾਮੀਰਫੀਕ। ਸਾਥੀਪਰ ਨਾਰ। ਪਰਾਈ ਇਸਤਰੀਪਰ ਮਾਲ। ਪਰਾਇਆ ਮਾਲਉਸੀਰੀ। ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਹਰ ਵੇ ਲੇ ਕੁੜ੍ਹਨਾ, ਸੜਨਾਂ, ਭੁਜਣਾਗੀਬਤ। ਚੁਜ਼ਲੀਸਲਾਤ। ਗਾਲੀਤੀਰੀ। ਉੜਾਨਚੋਰੀ। ਚੇਲੀ359ਘੋਲ ਕੇ ਪੀਤੇ। ਦੇਖੇ ਭਾਲੇਨਫਰ। ਗੁਲਾਮ, ਦਾਸਜ਼ਹੀਰ। ਦੁਖੀਸਿਰਕੱਪ। ਗੱਖਰਪਤਿ ਹੂਡੀ ਰਾਜਾ ਜੋ ਵੈਰੀਆਂ ਦੇ ਸਿਰ ਕਪ (ਵਢ) ਲੈਂਦਾ ਸੀ।ਰਸਾਲੂ। ਸ਼ਾਲਿਹਾਨ ਦਾ ਪੁੱਤਰ ਅਤੇ ਪੂਰਨ ਭਗਤ ਦਾਭਰਾ। ਸਿਆਲਕੋਟ ਵਿੱਚ ਰਾਜ ਕਰਦਾ ਸੀ। ਗੱਖਰਾਂ ਦੇ ਰਾਜਾ ਹੂਭ ਨੇ ਇਹਨੂੰ ਜਿਤ ਕੇ ਇਹਦੀ ਧੀ ਨਾਲ ਵਿਆਹ ਕਰਾਇਆ।ਰਾਲਿਆਂ। ਮਿਲਾਪਫੋਗੂ ਉਮਰ। ਊਮਰ ਸੂਮਰ ਸਿੰਧ ਦਾ ਇੱਕ ਅਮੀਰ ਜੋ ਅਰਬੀ ਨਸਲ ਦਾ ਸੀ। ਜਦ ਢੋਲਾ ਮਾਰਵਨ ਨੂੰ ਲੈ ਕੇ ਪੁਗਲ ਤੋਂ ਗਿਆ ਤਾਂ ਰਾਹ ਵਿੱਚ ਇਸ ਅਮੀਰ ਨੇ ਮਾਰਵਨ ਨੂੰ ਖੋਹਣ ਦਾ ਯਤਨ ਕੀਤਾ ਪਰ ਮਾਰਵਨ ਦੇ ਇਸ਼ਾਰੇ ਨਾਲ ਢੋਲੇ ਨੇ ਓਥੋਂ ਅਪਣਾ ਉਠ, ਜਿਸ ਦੀ ਇੱਕ ਲੱਤ ਬੱਧੀ ਸੀ, ਉਸੇ ਤਰ੍ਹਾਂ ਭਜਾ ਲਿਆ। ਅਤੇ ਰਾਣੀ ਨੂੰ ਬਚਾ ਕੇ ਲੈ ਗਿਆ।ਰੋਲੇ ਰਾਲੇ। ''ਰਾਲੇ" ਰੋਲੇ ਦੇ ਨਾਲ ਪਾਣੀ ''ਧਾਣੀ" ਵਾਂਗੂੰ ਹੈ।ਵਲੀ ਬਲਅਮ ਬਾਊਰ। ਕੁਰਬਾਨੀਆਂ ਦਾ ਇੱਕ ਮਸ਼ਹੂਰਵਲੀ। ਜਦ ਹਜ਼ਰਤ ਮੂਸਾ ਨੇ ਮਦਾਇਨ ਵਾਲਿਆਂ ਉਪਰ ਹਮਲਾ ਕੀਤਾ ਤਾਂ ਓਥੋਂ ਦੇ ਬਾਦਸ਼ਾਹ ਨੇ ਬਲਅਮ ਬਾਊਰ ਨੂੰ ਕਿਹਾ ਕਿ ਉਹ ਮੂਸਾ ਨੂੰ ਬਦ ਦੁਆ ਦੇਵੇ। ਉਹਨੇ ਬਦਦੁਆ ਲਹੀ ਹੱਥ ਉਪਰ ਨੂੰ ਚੁੱਕੇ ਪਰ ਮੂੰਹੋਂ ਦੁਆ ਨਾ ਨਿਕਲੀ।ਅਠਾਰਾਂ ਖੂਹਣੀ। ਮਹਾਂਭਾਰਤ ਦੇ ਯੁੱਧ ਵਿੱਚ, ਆਖਿਆ ਜਾਂਦਾ ਹੈ ਕਿ ਦੋਵੇਂ ਪਾਸਿਆਂ ਦੀਆਂ ਫੌਜਾਂ ਦੀ ਗਿਣਤੀ ਅਠਾਰਾਂ ਖੂਹਣੀਆਂ ਸੀ। ਪਾਂਡੋਆਂ ਦਾ ਲਸ਼ਕਰ ਸਤ ਖੂਹਣੀਆਂ ਅਤੇ ਕੌਰਵਾਂ ਦਾ ਗਿਆਰਾ ਖੂਹਣੀਆਂ।ਹਾਲੇ ਭਰਨੇ। ਖਰਾਜ ਭਰਨਾ, ਮਾਲੀਆ ਜਾਂ ਮਾਮਲਾ, ਲਗਾਨਇਮਾਮ ਹਸਨ। ਇਮਾਮ ਹਸਨ ਹਜਰਤ ਅਲੀ ਦੇ ਵੱਡੇ ਪੁੱਤਰ (24. 670 ਈ.)। ਹਜ਼ਰਤ ਅਲੀ ਦੇ ਸ਼ਹੀਦ ਹੋਣ ਪਿੱਛੋਂ ਕੂਫਾ ਦੇ ਲੋਕਾਂ ਇਨ੍ਹਾਂ ਨੂੰ ਛੇ ਕੁ ਮਹੀਨੇ ਖਲੀਫਾ ਮੰਨ ਲਿਆ। ਅਮੀਰ ਮੁਆਵੀਆ ਨਾਲ ਕੁਝ ਇੱਕ ਸ਼ਰਤਾਂ ਤੇ ਆਪ ਨੇ ਉਸ ਦੇ ਹੱਕ ਵਿੱਚ ਖਿਲਾਫਤ ਛੱਡ ਦਿੱਤੀ। ਮੁਆਵੀਆ ਦੇ ਮਰਨ ਪਿੱਛੋਂ ਉਹਦਾ ਪੁੱਤਰ ਤਖਤ ਤੇ ਬੈਠਾ। ਉਸ ਨੇ ਜੈਨਬ ਨਾਮੀ ਬੀਵੀ ਰਾਹੀਂ ਇਮਾਮ ਹਸਨ ਨੂੰ ਜ਼ਹਿਰ ਦਵਾ ਦਿੱਤੀ।360ਜ਼ੈਬ ਵਿਢਨਾ। ਵਾਧੂ ਦੀ ਲੜਾਈ ਛੇੜਨੀਬੇਕਸਾਂ। ਕਮਜ਼ੋਰ, ਬੇਕਕਸ ਦਾ ਬਹੁ। ਵਚਨ, ਨਮਾਣਾਜ਼ਬੂਨ ਹਾਲ। ਬੁਰਾ ਹਾਲ
More