ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੦੧-੪੧੦
401. ਉੱਤਰ ਰਾਂਝਾਮੈਂ ਇਕੱਲੜਾ ਕੁੱਲ ਨਜਾਣਨਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀਮਾਲਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀ ਹੈਂ ਸੁਰਮ ਸਲਾਈਆਂ ਨੀਪੈਰ ਪਕੜ ਫਕੀਰ ਦੇ ਦੇ ਭਿਛਿਆ ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋ ਨਾ ਭਲਿਆਂ ਦੀਆਂ ਜਾਈਆਂ ਨੀਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀਜਿਸ ਰੱਬ ਦੇ ਅਸੀਂ ਫਕੀਰ ਹੋਏ ਦੇਖ ਕੁਦਰਤਾਂ ਓਸ ਦਖਾਈਆਂ ਨੀਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ ਤਾਂਹੀ ਗਾਲੀਆਂ ਦੇਣੀਆਂ ਲਾਈਆਂ ਨੀਵਾਰਸ ਸ਼ਾਹ ਉਹ ਸਦਾ ਹੀ ਜਿਊਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ402. ਉੱਤਰ ਸਹਿਤੀਪਤੇ ਡਾਚੀਆਂ ਦੇ ਬੁਰੇ ਲਾਵਨਾਂ ਹੈਂ ਦੇਂਦਾ ਮਿਹਣੇ ਸ਼ਾਮਤਾਂ ਦੌੜੀਆਂ ਵੇਮੱਥਾ ਡਾਹਿਉ ਨਾਲ ਕਵਾਰੀਆਂ ਦੇ ਤੇਰੀਆਂ ਲੌਂਦੀਆਂ ਜੋਗੀਆ ਮੇਰੀਆਂ ਵੇਤੇਰੀ ਜੀਭ ਮਵੇਸੀਆ ਹੱਥ ਵਿੱਲਤ ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇਖੈਰ ਮਿਲੇ ਸੋ ਲਏਂ ਨਾ ਨਾਲ ਮਸਤੀ ਮੰਗੇਂ ਦੁੱਧ ਤੇ ਪਾਨ ਫਲੋਰੀਆਂ ਵੇਰੁਗ ਦੇ ਆਟਾ ਇੱਕੇ ਟੁਕ ਚੱਪਾ ਭਰ ਦੇਣ ਨਾ ਜੱਟੀਆਂ ਕੌਰੀਆਂ ਵੇਏਸ ਅੰਨ ਨੂੰ ਢੂੰਡਦੇ ਉਹ ਫਿਰਦੇ ਚੜ੍ਹਨ ਹਾਥੀਆਂ ਤੇ ਹੋਵਨ ਚੋਰੀਆਂ ਵੇਸੋਟਾ ਵੱਡਾ ਇਲਾਜ ਕੁਪੱਤਿਆਂ ਦਾ ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇਵਾਰਸ ਮਾਰ ਸਵਾਰਦੇ ਭੂਤ ਰਾਕਸ਼ ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ403. ਉੱਤਰ ਰਾਂਝਾਬੁਰੇ ਖਿਨ ਫਕੀਰਾਂ ਦੇ ਨਾਲ ਪਈਆਂ ਅਠਖੇਲ ਬੁਰਿਆਰ ਉਚੱਕੀਆਂ ਨੀਰਾਤਬ ਖਾਇਕੇ ਹੰਜਰਨ ਵਿੱਚ ਟੱਲੇ ਮਾਰਨ ਲੱਤ ਅਰਾਕੀਆਂ ਬੱਕੀਆਂ ਨੀਇੱਕ ਭੌਂਕਦੀ ਦੂਸਰੀ ਦੇ ਟਿਚਕਰ ਇਹ ਨਨਾਦ ਭਾਬੀ ਦੋਵੇਂ ਸਕੀਆਂ ਨੀਏਥੇ ਬਹੁਤ ਫਕੀਰ ਜ਼ਹੀਰ ਕਰਦੇ ਖੈਰ ਦੇਂਦੀਆਂ ਅੱਕੀਆਂ ਨੀਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ ਰੰਨਾਂ ਤਿਨ੍ਹਾਂ ਦੀਆਂ ਨਾਹੀਉ ਸਕੀਆਂ ਨੀਨਾਲੇ ਢਿਡ ਖੁਰਕਨ ਨਾਲ ਦੁਧ ਰਿੜਕਣ ਅਤੇ ਚਾਟੀਆਂ ਕੁਤੀਆਂ ਲੱਕੀਆਂ ਨੀਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀਲੜੋ ਨਹੀਂ ਜੇ ਚੰਗੀਆਂ ਹੋਵਨਾ ਜੇ ਵਾਰਸ ਸ਼ਾਹ ਥੋਂ ਲਉ ਦੋ ਫੱਕੀਆਂ ਨੀ404. ਉੱਤਰ ਸਹਿਤੀਅਨੀ ਦੇਖੋ ਨੀ ਵਾਸਤਾ ਰੱਬ ਦਾ ਜੇ ਵਾਹ ਪੈ ਗਿਆ ਨਾਲ ਕੁਪੱਤੀਆਂ ਦੇਮਗਰ ਹਲਾ ਦੇ ਚੋਬਰਾਂ ਲਾ ਦੀਚਨ ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇਇੱਕੇ ਵਾਢੀਆਂ ਲਾਵੀਆਂ ਕਰਨ ਘੇਰਾ ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇਇਹ ਪੁਰਾਣੀਆਂ ਲਾਅਣਤਾਂ ਹੈਨ ਜੋਗੀ ਗਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ ਭੇੜ ਪਾ ਬਹਿਣ ਨਾਲ ਡੱਟਿਆਂ ਦੇਵਾਰਸ ਸ਼ਾਹ ਮੀਆਂ ਖਹਿੜੇ ਨਾ ਪਵੀਏ ਕਨ ਪਾਟਿਆਂ ਰਬ ਦਿਆਂ ਪੱਟਿਆਂ ਦੇ405. ਉੱਤਰ ਹੀਰ ਨੂੰ ਸਹਿਤੀ ਦਾਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ ਗੱਲਾਂ ਨਹੀਂ ਸੁਣੀਆਂ ਕੰਨ ਪਾਟਿਆਂ ਦੀਆਂਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ ਵੱਟੀਆਂ ਚਾਟੀਆਂ ਜੋੜਦੇ ਆਟਿਆਂ ਦੀਆਂਗਿੱਠ ਗਿੱਠ ਵਧਾਇਕੇ ਵਾਲ ਨਾਖੁਨ ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂਵਾਰਸ ਸ਼ਾਹ ਇਹ ਮਸਤ ਕੇ ਪਾਟ ਲੱਥੇ ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ406. ਉੱਤਰ ਰਾਂਝਾਇਹ ਮਿਸਲ ਮਸ਼ਹੂਰ ਜਹਾਨ ਸਾਰੇ ਜਟੀ ਚਾਰੇ ਹੀ ਥੋਕ ਸਵਾਰਦੀ ਹੈਉਨ ਤੁੰਬਦੀ ਮੰਮੇ ਤੇ ਬਾਲ ਲੇੜ੍ਹੇ ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈਬੰਨ੍ਹ ਝੇੜੇ ਫਕੀਰ ਦੇ ਨਾਲ ਲੜਦੀ ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈਵਾਰਸ ਸ਼ਾਹ ਦੋ ਲੜਨ ਮਾਅਸ਼ੂਕ ਏਥੇ ਸੰਗਲੀ ਸ਼ਗਨ ਵਿਚਾਰਦੀ ਹੈ407. ਉੱਤਰ ਸਹਿਤੀਮੇਰੇ ਹੱਥ ਲੌਂਦੇ ਤੇਰੀ ਲਵੀਂ ਟੋਟਨ ਕੋਈ ਮਾਰਏ ਗਾ ਨਾਲ ਮੁਹਲਿਆਂ ਦੇਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ ਕਰੀਂ ਚਾਵੜਾਂ ਨਾਲ ਤੂੰ ਰੁਹਲਿਆਂ ਦੇਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇਵਾਰਸ ਹੱਡ ਤੇਰੇ ਘਾਟ ਵਾਂਗ ਛੜੀਅਨ ਨਾਲ ਕੁਤਕਿਆਂ ਮੁਹਲਿਆਂ ਪੌਲਿਆਂ ਦੇ408. ਉੱਤਰ ਰਾਂਝਾਤੇਰੇ ਮੌਰ ਲੌਂਦੇ ਫਾਟ ਖਾਣ ਅਤੇ ਮੇਰੀ ਫਰਕਦੀ ਅੱਜ ਮਤਹਿਰ ਹੈ ਨੀਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ ਅੱਜ ਦੋਹਾਂ ਦੀ ਵੱਡੀ ਕੁਦੈੜ੍ਹ ਹੈ ਨੀਚਿੱਭੜ ਵਾਂਗ ਤੇਰੇ ਬਿਉ ਕੱਢ ਸੁੱਟਾਂ ਮੈਨੂੰ ਆਇਆ ਜ਼ੁਅਮ ਦਾ ਕਹਿਰ ਹੈ ਨੀਏਸ ਭੇਡ ਦੇ ਖੂਨ ਤੋਂ ਕਿਸੇ ਚਿੜ੍ਹ ਕੇ ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀਉਜਾੜੇ ਖ਼ੋਰ ਗਦੋਂ ਵਾਂਗ ਕੁੱਈਏਂਗੀ ਕਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀਵਾਰਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ ਕਿਸ ਛਡਾਵਨੀ ਵਿਹਰ ਤੇ ਕਹਿਰ ਹੈ ਨੀ409. ਉਹੀਅਸੀਂ ਸਬਰ ਕਰਕੇ ਚੁਪ ਹੋ ਬੈਠੇ ਬਹੁਤ ਔਖੀਆਂ ਇਹ ਫਕੀਰੀਆਂ ਨੇਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੀ ਜਿਸਦ ਹੱਸ ਦੇ ਨਾਲ ਜ਼ੰਜੀਰੀਆਂ ਨੇਜਿਹੜੇ ਦਰਸ਼ਨੀ ਹੁੰਡਵੀਂ ਵਾਚ ਬੈਠੇ ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇਤੁਸੀਂ ਕਰੋ ਹਿਆ ਕਵਾਰੀਉ ਨੀ ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇਵਾਂਗ ਬੁਢਿਆਂ ਕਰੇ ਪਕ ਚੰਡ ਗੱਲਾਂ ਮਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ ਮੇਰੀ ਉਂਗਲੀ ਉਂਗਲੀ ਪੀਰੀਆਂ ਨੇਵਾਰਸ ਸ਼ਾਹ ਫੌਜਦਾਰ ਦੇ ਮਾਰਨੇ ਨੂੰ ਸੈਨਾਂ ਮਾਰੀਆਂ ਦੇਖ ਕਸ਼ਮੀਰੀਆਂ ਨੇ410. ਉੱਤਰ ਹੀਰ ਦਾ ਰਾਂਝੇ ਨੂੰਸੇਨੀ ਮਾਰ ਕੇ ਹੀਰ ਦੇ ਜੋਗੀੜੇ ਨੂੰ ਕਹਿਆ ਚੁਪ ਕਰ ਏਸ ਭਕਾਉਨੀ ਹਾਂਤੇਰੇ ਨਾਲ ਜੇ ਏਸ ਨੇ ਵੈਰ ਚਾਇਆ ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂਕਰਾਂ ਗਲੋਂ ਗਲਾਇਨ ਨਾਲ ਏਸਦੇ ਗਲ ਏਸਦੇ ਰੇਸ਼ਟਾ ਪਾਉਨੀ ਹਾਂਵਾਰਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂਔਖੇ ਲਫ਼ਜ਼ਾਂ ਦੇ ਮਾਅਨੇ401ਮਾਲਜ਼ਾਦੀ। ਕੰਜਰੀਬਣਾ। ਭਣਤਰਗਿਆ ਮੋਇਆ। ਗਿਆ ਗੁਜ਼ਰਿਆਅੰਤਾਂ। ਅੱਤ ਦਾ ਬਹੁ। ਵਚਨਤੱਤੀ। ਗਰਮ, ਗਪੱਸੇ402ਦੌੜੀਆਂ। ਫੈਲੀਆਂ ਹੋਈਆਂਜੀਭ ਮਵੇਸੀਆ। ਜੀਭ ਦੀ ਬਵਾਸੀਰ, ਬੋਲਦਾ ਬਹੁਤ ਹੈ।ਫਲੌਰੀਆਂ। ਪਕੌੜੀਆਂਕੌਰੀ। ਪਾਣੀ ਵਾਲੀ ਘਰੋਟੀਚੌਰੀ। ਚੌਰ ਹੋਣੀਤੌਰੀਆਂ। ਤੌਰ ਤਰੀਕੇਅਪੌੜ। ਉਲਟੀ ਅਕਲ ਵਾਲੀ403ਖਿਨ। ਖਹਿੜੇਬੁਰਿਆਰ। ਬੁਰੀਆਂਰਾਤਬ। ਘੋੜੇ ਦਾ ਖਾਣਾਹੰਜਰਨਾ। ਚੰਗਾ ਖਾਣਾ ਪੀਣਾ ਪਰ ਮਾਲਕ ਦੇ ਕਾਬੂ ਨਾ ਆਉਣਾਟੱਲੇ। ਚੁਗਣ ਵਾਲੀ ਥਾਂਅਰਾਕੀ ਬੱਕੀ। ਅਰਾਕ ਦੇਸ਼ ਦੀਆਂ ਘੋੜੀਆਂਡੱਬੀਆਂ ਪਾ ਕੇ। ਡੱਬੀ ਵਿੱਚ ਪਾ ਕੇ, ਕਹਾਣੀ ਦੱਸੀ ਜਾਂਦੀ ਹੈ ਕਿ ਇੱਕ ਸਾਧ ਔਰਤਾਂ ਦੀ ਬੇਫਾਈ ਤੋਂ ਤੰਗ ਆ ਗਿਆ ਸੀ। ਉਹਨੇ ਇੱਕ ਸੁੰਦਰ ਇਸਤਰੀ ਨਾਲ ਸ਼ਾਦੀ ਕੀਤੀ ਅਤੇ ਜਾਦੂ ਦੇ ਜ਼ੋਰ ਨਾਲ ਉਸ ਨੂੰ ਇੱਕ ਡੱਬੀ ਵਿੱਚ ਪਾ ਲਿਆ। ਉਹ ਡੱਬੀ ਨੂੰ ਹਰ ਵੇਲੇ ਆਪਣੇ ਵਾਲਾਂ ਵਿੱਚ ਲੁਕਾਈ ਰਖਦਾ। ਦਿਲ ਪਰਚਾਵੇ ਲਈ ਕਦੇ ਕਦੇ ਉਹਨੂੰ ਬਾਹਰ ਕੱਢਦਾ। ਉਸ ਸੁੰਦਰੀ ਨੇ ਵੀ ਆਪਣਾ ਯਾਰ ਡੱਬੀ ਵਿੱਚ ਪਾਕੇ ਸਿਰ ਵਿੱਚ ਲੁਕਾਇਆ ਸੀ। ਇੱਕ ਦਿਨ ਉਸ ਸਾਧੂ ਨੇ ਨਦੀ ਵਿੱਚ ਨਹਾਉਣ ਵੇਲੇ ਆਪਣੀ ਘਰ ਵਾਲੀ ਨੂੰ ਨਦੀ ਦੇ ਕੰਢੇ ਆਪਣੇ ਕੱਪੜਿਆਂ ਦੀ ਰਾਖੀ ਛੱਡ ਦਿੱਤਾ। ਮੌਕਾ ਤਾੜ ਕੇ ਪਤਨੀ ਆਪਣੇ ਯਾਰ ਨੂੰ ਡੱਬੀ ਵਿੱਚੋਂ ਕੱਢ ਕੇ ਲਾਗੇ ਇੱਥ ਬਿਰਛ ਉਹਲੇ ਉਹਦੇ ਨਾਲ ਮਸਤ ਹੋ ਗਈ। ਨਦੀ ਕੰਢੇ ਬੈਠੇ ਕਿਸੇ ਹੋਰ ਪੁਰਸ਼ ਨੇ ਸਭ ਕੁੱਝ ਦੇ ਖ ਲਿਆ। ਉਸ ਨੇ ਤਿਕਾਲਾਂ ਨੂੰ ਸਾਧੂ ਨੂੰ ਆਪਣੇ ਘਰ ਪ੍ਰੀਤੀ ਭੋਜਨ ਤੇ ਸੱਦਿਆ। ਖਾਣ ਵੇਲੇ ਉਹਨੇ ਸਾਧੂ ਅੱਗੇ ਤਿੰਨ ਥਾਲੀਆਂ ਪ੍ਰੋਸ ਦਿੱਤੀਆਂ। ਜਦੋਂ ਉਹਨੇ ਪੁੱਛਿਆ ਤਾਂ ਘਰ ਵਾਲੇ ਨੇ ਕਿਹਾ ਕਿ ਇੱਕ ਥਾਲੀ ਤੁਹਾਡੀ ਪਤਨੀ ਲਈ ਹੈ। ਪਰ ਜਦੋਂ ਤੀਜੀ ਥਾਲੀ ਦੀ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਇਹ ਉਹਦੀ ਪਤਨੀ ਦੇ ਯਾਰ ਵਾਸਤੇ ਹੈ ਤਾਂ ਕਿ ਉਹ ਭੁੱਖਾ ਨਾ ਰਹੇ। ਤਾਂ ਸਾਧੂ ਨੂੰ ਸਾਰਾ ਪਤਾ ਲੱਗਾ।ਕੁਤੇ ਲਕੀ। ਢਿਡ ਮੋਟੇ ਲੰਕ ਪਤਲੇ ਵਾਲੀਵਾਇਕੇ। ਸੁੜ੍ਹਕੇਪੱਕੀ। ਪੀਸੀ ਹੋਈ ਦਵਾਈ404ਘੇਰਾ। ਬਾੜ ਕਰਨਾਡਟਿਆ। ਢਠਿਆਂ405ਰੋਕ। ਨਕਦਲਾਂਗੜ। ਲੰਗੋਟੀਪਾਠ ਲੱਥੇ। ਖਾ ਖਾ ਕੇ ਪਾਟਣੇ ਆਏ ਹਨ406ਹਾਕਰੇ। ਉੜਾਵੇਬਾਲ ਲੇੜ੍ਹੇ। ਬਾਲ ਦੁਧ ਚੁੰਘੇ407ਟੂਟਨ। ਟੋਟਰਚਾਵੜਾਂ। ਸ਼ਰਾਰਤਾਂਚੁਹਲ ਮੁਹਲ। ਹਾਸਾ ਮਖੌਲਪੌਲੇ। ਜੁੱਤੀਆਂ408ਫਾਟ। ਭੁੰਨੇ ਹੋਏ ਜੌਂਲੌਂਦੇ। ਚਾਹੁਣਕਦਹਿੜ। ਕੁਦਨਾਬਿਉ। ਬੀ ਭਾਵ ਬੀਜਜ਼ੁਅਮ। ਝੂਠੀ ਤਾਕਤ ਦਾ ਗਰੂਰਚਿੜ੍ਹ। ਚਿੜਵਿਹਰ ਤੇ ਕਹਿਰ। ਵਿਹਰਨੇ ਵਾਲੇ ਉਤੇ ਕਹਿਰ ਟੁੱਟਦਾ ਹੈ।409ਕੰਨ ਪਾਟੀ। ਕੰਨਾਂ ਵਿੱਚ ਛੇਦ, ਗੁਲਾਮੀ ਦੀ ਨਿਸ਼ਾਨੀਗਲ ਦੀ ਜ਼ੰਜੀਰੀ। ਇਹ ਵੀ ਗ਼ੁਲਾਮੀ ਦਾ ਚਿੰਨ੍ਹ ਹੈਹੁੰਡਵੀ। ਹੁੰਡੀ, ਇਕਰਾਰਨਾਮਾਚਿੱਠੀ। ਤਨਖਾਹ ਦਾ ਪਾਸ ਹੋਇਆ ਬਿੱਲਪਕਚੰਡ। ਸਿਆਨਿਆਂ ਵਾਲੀਆਂ ਗੱਲਾਂਤਲੇਟੀ। ਕਿਸੇ ਚੀਜ਼ ਦਾ ਥੱਲੇ ਦਾ ਭਾਗਸੈਨਾਂ। ਸੈਨਤਾਂ410ਸੈਨੀ। ਸੈਨਤ, ਇਸ਼ਾਰਾਕਰਾਂ ਗਲੋਂ ਗਲਾਇਨ। ਗੱਲ ਵਧਾ ਲੈਣੀਰੇਸ਼ਟਾ। ਝਗੜਾਖੈਰ। ਭਲਾਈਜ਼ਾਇਦਾ। ਜ਼ਿਆਦਾਕੁਤਕਾ। ਡੰਡਾ (ਜਿਣਸੀ ਇਸ਼ਾਰਾ)ਵਬਾ। ਬਮਾਰੀਕਹਿਤ। ਕਾਲ, ਭੁਖਮਰੀ''ਚੁਨਾਂ ਕਹਿਤ ਸਾਲੇ ਸ਼ੁਦ ਅੰਦਰ ਦਮਿਸ਼ਕ ਕਿ ਯਾਰਾਂ ਫਰਮੋਸ਼ ਕਰਦੰਦ ਇਸ਼ਕ' (ਸ਼ੈਖ਼ ਸਾਅਦੀ)
More