ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੨੧-੪੩੦
421. ਨੌਕੌਕਰਾਨੀ ਦਾ ਉੱਤਰ ਜੋਗੋਗੀ ਨੂੰਬਾਂਦੀ ਹੋ ਗੁੱਸੇ ਨਕ ਚਾੜ੍ਹ ਉਠੀ ਥੁਕ ਚੀਣੇ ਦਾ ਚਾਇ ਉਲੇਰਿਆ ਸੂਧਰੋਹੀ ਰੱਬ ਦੀ ਖੈਰ ਲੈ ਜਾ ਸਾਥੋਂ ਹਾਲ ਹਾਲ ਕਰ ਪਲੋੜਾ ਫੇਰਿਆ ਸੂਬਾਂਦੀ ਲਾਡ ਦੇ ਨਾਲ ਚਵਾ ਕਰਕੇ ਧੱਕਾ ਦੇ ਨਾਥ ਨੂੰ ਗੇਰਿਆ ਸੂਲੈ ਕੇ ਖੈਰ ਤੇ ਖਪਰਾ ਜਾ ਸਾਥੋਂ ਓਸ ਸੁੱਤੜੇ ਨਾਗ ਨੂੰ ਛੇੜਿਆ ਸੂਛਬੀ ਗੱਲ੍ਹ ਵਿੱਚ ਦੇ ਪਸ਼ਪ ਪੁੱਟੀ ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂਵਾਰਸ ਸ਼ਾਹ ਫਰਹੰਗ ਦੇ ਬਾਜ਼ ਵੜ ਕੇ ਦੇਖ ਕਲਾ ਦੇ ਖੂਹ ਨੂੰ ਗੇਟਿਆ ਸੂ422. ਉੱਤਰ ਰਾਂਝਾਰਾਂਝਾ ਦੇਖ ਕੇ ਬਹੁਤ ਹੈਰਾਨ ਹੋਇਆ ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀਗੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ ਜਿਉ ਵਿੱਚ ਕਲੇਲੀਆਂ ਚਾੜ੍ਹੀਆਂ ਨੀਚੀਣਾ ਚੋਗ ਚਮੋਨੀਆਂ ਆਨ ਪਾਇਉ ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀਜਿਸ ਤੇ ਨਬੀ ਦਾ ਰਵਾ ਵਿਰਦ ਨਾਹੀਂ ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀਜਿਸ ਦਾ ਪਵੇ ਪਰਾਵਠਾ ਨਾ ਮੰਡਾ ਪੰਡ ਨਾ ਬੱਝੇ ਵਿੱਚ ਸਾੜਿਆਂ ਨੀਡੁਬ ਮੋਏ ਨੇ ਕਾਸਬੀ ਵਿੱਚ ਚੀਣੇ ਵਾਰਸ ਸ਼ਾਹ ਨੇ ਬੋਲੀਆਂ ਮਾਰੀਆਂ ਨੀਨੈਣੂੰ, ਯਸ਼ਬਾ ਅਤੇ ਅਨਭੋਲ ਘੁਘੂ ਡੁਬੇ ਆਪੋ ਆਪਦੀ ਵਾਰੀਆਂ ਨੀਓਹ ਭਿਛਿਆ ਘਤਿਉ ਆਨ ਚੀਣਾ ਨਾਲ ਫਕਰ ਦੇ ਘੋਲਿਉਂ ਯਾਰੀਆਂ ਨੀ423. ਉੱਤਰ ਸਹਿਤੀਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ ਮਾਈ ਬਾਪ ਹੈ ਨੰਗਿਆਂ ਭੁਖਿਆਂ ਦਾਅੰਨ ਚੀਣੇ ਦਾ ਖਾਵੀਏ ਨਾਲ ਲੱਸੀ ਸਵਾਦ ਦੁੱਧ ਦਾ ਟੁਕੜਿਆਂ ਰੁਖਿਆਂ ਦਾਬਣਨ ਪਿੰਨੀਆਂ ਏਸ ਦੇ ਚਾਵਲਾਂ ਦੀਆਂ ਖਾਵੇ ਦੀਨ ਮਜ਼ਾ ਚੋਖਾ ਚੁਖਿਆਂ ਦਾਵਾਰਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ ਇਹ ਚਾਲੜਾ ਲੁਚਿਆਂ ਭੁਖਿਆਂ ਦਾ424. ਉੱਤਰ ਰਾਂਝਾਚੀਣਾ ਖੈਰ ਦੇਣਾ ਜੋਗੀਆਂ ਨੂੰ ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀਕੈਫ ਭਗਤ ਕਾਜ਼ੀ ਤੇਲ ਖੰਘ ਵਾਲੇ ਵਢ ਸੁੱਟਨਾ ਲੁੰਗ ਪਲਾਹਮਣਾਂ ਨੀਜ਼ਹਿਰ ਜੀਂਵਦੇ ਨੂੰ ਅੰਨ ਸਨ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਮਣਾ ਨੀਸਹਾ ਚੂਹੜੇ ਨੂੰ ਵਿਆਜ ਮੁਸਲਮਾਨਾਂ ਮੌਤ ਅਈੜਾਂ ਨੂੰ ਅੱਗੀਂ ਧਾਮਣਾਂ ਨੀਵਾਰਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ ਸੰਖ ਮੁੱਲਾ ਨੂੰ ਬਾਂਗ ਜਿਉਂ ਬਾਹਮਣਾ ਨੀ425. ਉੱਤਰ ਸਹਿਤੀਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ ਅੰਨ ਆਬੇ ਹਿਆਤ ਹੈ ਭੁਖਿਆਂ ਨੂੰਬੁੱਢਾ ਹੋਵਸੇਂ ਲਿੰਗ ਜਾ ਰਹਿਨ ਟੁਰਨੋਂ ਫਿਰੇਂ ਖੂੰਡਦਾ ਟੁੱਕਰਾਂ ਰੁਖਿਆਂ ਨੂੰਕਿਤੇ ਰੰਨ ਘਰ ਬਾਰ ਅੱਡਿਆ ਈ ਅਜੇ ਫਿਰੇਂ ਚਲਾਂਉਂਦਾ ਤੁੱਕਿਆਂ ਨੂੰਵਾਰਸ ਸ਼ਾਹ ਅੱਜ ਵੇਖ ਕੇ ਜੋ ਚੜ੍ਹੀ ਮਸਤੀ ਓਹਨਾਂ ਲੁੰਡਿਆਂ ਭੁਖਿਆਂ ਸੁੱਕਿਆਂ ਨੂੰ426. ਜੋਗੋਗੀ ਲੜਨ ਲਈ ਤਿਆਰਜੋਗੀ ਜ਼ਜ਼ਬ ਦੇ ਸਿਰੇ ਤੇ ਸੁਟ ਖੱਪਰ ਪਕੜ ਉਠਿਆ ਮਾਰ ਕੇ ਝੋੜਿਆਂ ਈਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ ਮਾਰ ਵਿਹੜੇ ਦੇ ਵਿੱਚ ਅਪੌੜਿਆਈਸਾੜ ਬਾਲ ਕੇ ਜਿਉ ਨੂੰ ਖਾਕ ਕੀਤਾ ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈਜੇਹਾ ਜ਼ਕਰੀਆ ਖਾਨ ਮੁਹਿੰਮ ਕਰਕੇ ਲੈ ਕੇ ਤੋਪ ਪਹਾੜ ਨੂੰ ਦੋੜਿਆ ਈਜੇਹਾ ਮਹਿਰ ਦੀ ਸਬ ਦਾ ਬਾਣ ਭੁੱਚਰ ਵਾਰਸ ਸ਼ਾਹ ਫਕੀਰ ਤੇ ਕੌੜਿਆਂ ਈ427. ਉੱਤਰ ਰਾਂਝੇ ਦਾ ਨੌਕੌਕਰਾਨੀ ਨੂੰਹੱਥ ਚਾ ਮਤਹਿਰੜੀ ਕੜਕਿਆ ਈ ਤੈਨੂੰ ਆਉਂਦਾ ਜਗ ਸਭ ਸੁੰਙ ਰੰਨੇਚਾਵਲ ਨਿਅਮਤਾਂ ਕਣਕ ਤੂੰ ਆਪ ਖਾਏਂ ਖੈਰ ਦੇਣ ਤੇ ਕੀਤਾ ਹੈ ਖੁੰਝ ਰੰਨੇਖੜਦੇ ਚੀਣਾ ਘਰ ਖਾਵੰਦਾਂ ਦੇ ਨਹੀਂ ਮਾਰ ਕੇ ਕਰੂੰ ਗਾ ਮੁੰਜ ਰੰਨੇਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ ਲਾ ਬਹੀਏਂ ਜੇ ਵੈਰ ਦੀ ਚੁੰਜ ਰੰਨੇਸਿਰ ਫਾਵੜੀ ਮਾਰ ਕੇ ਦੰਦ ਝਾੜੂੰ ਟੰਗਾਂ ਪੰਨ ਕੇ ਕਰੂੰਗਾ ਲੁੰਜ ਰੰਨੇਤੇਰੀ ਵਰੀ ਸੂਈ ਬਣੇ ਫੋਲ ਸੁੱਟਾਂ ਜੁੱਟੀ ਰਹੇਂ ਗੀ ਉਂਜ ਦੀ ਉਂਜ ਰੰਨੇਵਾਰਸ ਸ਼ਾਹ ਸਿਰ ਚਾੜ੍ਹ ਵਿਗਾੜੀਏ ਤੂੰ ਹਾਥੀ ਵਾਂਗ ਮੈਦਾਨ ਵਿੱਚ ਕੁੰਜ ਰੰਨੇ428. ਸਹਿਤੀ ਦਾ ਉੱਤਰ ਨੌਕੌਕਰਾਨੀ ਨੂੰਬਾਂਦੀ ਹੋਇਕੇ ਚੁਪ ਖਲੋ ਰਹੀ ਸਹਿਤੀ ਆਖਦੀ ਖੈਰ ਨਾ ਪਾਇਉ ਕਿਉਂਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ ਏਸ ਨਲ ਤੂੰ ਭੇੜ ਮਚਾਇਉ ਕਿਉਂਆਪ ਜਾਇ ਕੇ ਦੇ ਜੇ ਹੈ ਲੈਂਦਾ ਘਰ ਮੌਤ ਦੇ ਘਤ ਫਹਾਇਉ ਕਿਉਂਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ ਮੂੰਹ ਸ਼ੇਰ ਦੇਮਾਸ ਫਹਾਇਉ ਕਿਉਂਵਾਰਸ ਸ਼ਾਹ ਮੀਆਂ ਏਸ ਮੋਰਨੀ ਤੇ ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ429. ਉੱਤਰ ਰਾਂਝਾਝਾਟਾ ਖੋਹ ਕੇ ਮੀਢੀਆਂ ਪੁਟ ਕਢੂੰ ਗੁੱਤੋਂ ਪਕੜ ਕੇ ਦਿਊਂ ਵਲਾਵੜਾ ਨੀਜੇ ਤਾਂ ਪਿੰਡ ਦਾ ਖੌਫ ਦਿਖਾਵਨੀ ਹੈਂ ਲਿਖਾਂ ਪਸ਼ਮ ਤੇ ਇਹ ਗਰਾਂਵੜਾ ਨੀਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ ਨਹੀਂ ਹੋਵਨਾ ਸਹਿਜ ਮਲਾਵੜਾ ਨੀਲਤ ਮਰਿ ਕੇ ਛੜੂੰ ਗਾ ਚਾਇ ਗੁੰਬੜ ਕਢ ਆਈ ਹੈ ਢਿਡ ਜਿਉ ਤਾਵੜਾ ਨੀਸਣੇ ਕਵਾਰ ਦੇ ਮਾਰ ਕੇ ਮਿਝ ਕਢੂੰ ਚੁਤੜ ਘੜੂੰ ਗਾ ਨਾਲ ਫਹਾਵੜਾ ਨੀਹੱਥ ਲਗਏ ਤਾਂ ਸੁਟੂੰ ਚੀਰ ਰੰਨੇ ਕਢ ਲਊਂਗਾ ਸਾਰੀਆਂ ਕਾਵੜਾਂ ਨੀਤੁਸੀਂ ਤਰੈ ਘੁਲਹਾਟਨਾਂ ਹੋ ਜਾਂਦਾ ਹਾਂ ਕੱਢਾ ਦੋਹਾਂ ਦਾ ਪੋਸਤਿਆਵੜਾ ਨੀਵਾਰਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ430. ਉਹੀਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ ਲੱਖ ਵਾਹਰਾਂ ਦਏ ਜੇ ਘੱਲ ਕੇ ਨੀਜੇਹਾ ਮਾਰ ਚਤੌੜ ਗੜ੍ਹ ਸ਼ਾਹ ਅਕਬਰ ਢਾਹ ਮੋਰਚੇ ਲਏ ਮਚੱਲਕੇ ਨੀਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾ ਨਾਲ ਮਸਤੀਆਂ ਆਵਦੀ ਚੱਲ ਕੇ ਨੀਤੇਰੀ ਪਕੜ ਸੰਘੋਂ ਜਿੰਦ ਕੱਢ ਸੁੱਟਾਂ ਮੇਰੇ ਖੁੱਸ ਨਜਾਨੇ ਤੁਅੱਲਕੇ ਨੀਭਲਾ ਆਖ ਕੀ ਖੱਟਣਾ ਵੱਟਣਾ ਹਈ ਵਾਰਸ ਸ਼ਾਹ ਦੇ ਨਾਲ ਪਰਬੱਲ ਕੇ ਨੀਔਖੇ ਲਫ਼ਜ਼ਾਂ ਦੇ ਮਾਅਨੇ421ਪਲੋੜਾ ਫੇਰਨਾ। ਦੂਰ ਖੜ੍ਹੇ ਨੂੰ ਮਦਦ ਦਾ ਇਸ਼ਾਰਾਕਰਨਾਪਸ਼ਮ। ਵਾਲਫਰਹੰਗ। ਸ਼ਬਦ ਕੋਸ਼422ਦੁਧ ਵਿੱਚ ਅੰਬ ਦੀਆਂ ਫਾੜੀਆਂ। ਕੰਮ ਵਿਗੜ ਜਾਣਾਕਲੇਲੀਆਂ ਚਾੜ੍ਹੀਆਂ। ਗੁੱਸੇ ਵਿੱਚ ਦੰਦ ਪੀਹਣ ਲੱਗਾ,ਕਚੀਚੀਆਂ ਵੱਟੀਆਂਚਮੂਣੀ। ਛੋਟੀ ਚਿੜੀਦਾੜ੍ਹੀ ਮੁਣਨੀ। ਬੇਇਜ਼ਤੀ ਕਰਨੀਵਿਰਦ ਰਵਾ ਨਹੀਂ। ਫਾਤਿਹ ਪੜ੍ਹਨਾ ਠੀਕ ਨਹੀਂਅਖੀਂ ਨਹੀਂ ਭਰਦੀਆਂ। ਬਹੁਤ ਬਰੀਕ ਹੈ, ਦਿਸਦਾ ਹੀ ਨਹੀਂਕਾਸਬੀ। ਜੁਲਾਹਾਯੂਸਬਾ, ਨੈਨੂੰ, ਘੁਗੂ। ਤਿੰਨ ਸਿੱਧੜ ਜੁਲਾਹੇ ਵਾਰੀ ਵਾਰੀ ਚੀਣੇ ਦੀ ਕੋਠੀ ਵਿੱਚੋਂ ਚੀਣਾ ਕੱਢਣ ਵੜੇ, ਚੀਣੇ ਦੇ ਬਰੀਕ ਹੋਣ ਕਰਕੇ ਵਿੱਚ ਹੀ ਧਸ ਕੇ ਮਰ ਗਏ। ਜੁਲਾਹਿਆਂ ਦੇ ਸਿੱਧੜ ਹੋਣ ਅਤੇ ਚੀਣੇ ਦੇ ਬਰੀਕ ਹੋਣ ਵੱਲ ਇਸ਼ਾਰਾ ਹੈ।423ਚੋਖਾ। ਵੱਧਚੁਖਿਆਂ ਦਾ। ਟੋਟੇ ਕੀਤੀਆਂ424ਕੈਫ। ਨਸ਼ਾਲੁੰਗ ਪਲਾਹਮਨ। ਕੂੰਬਲਾਂਸਨ। ਲਕਵਾਧਰਨ। ਰੱਖਣਾਅੱਗੀਂ। ਅੱਗਧਾਮਨ। ਬਾਂਸ ਦਾ ਜੰਗਲ425ਤੀਰ ਤੁੱਕੇ। ਕਿਸੇ ਪਿੰਡ ਵਿੱਚ ਇੱਕ ਭੋਲਾ ਪੁਰਸ਼ ਰਹਿੰਦਾ ਸੀ। ਉਹਦੇ ਘਰ ਵਾਲੀ ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਇਕ ਬਦਚਲਨ ਨਾਲ ਫਸ ਗਈ। ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ। ਉਹ ਬਹੁਤਾ ਸਮਾਂ ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ। ਅਖੀਰ ਘਰਵਾਲੀ ਦੇ ਯਾਰ ਨੇ ਉਹਦੇ ਪਤੀ ਨਾਲ ਦੋਸਤੀ ਜ਼ਾਹਰ ਕੀਤੀ। ਪਤੀ ਨੂੰ ਤੀਰ ਅੰਦਾਜ਼ੀ ਦੀ ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਗਿਰਦ ਥਾਪਿਆ। ਜਦੋਂ ਘਰਵਾਲੀ ਦਾ ਮਾਲਕ ਤੀਰ (ਤੁੱਕਾ) ਚਲਾਉਂਦਾ ਤਾਂ ਆਸ਼ਕ ਚਕ ਕੇ ਲਿਆਉਂਦਾ ਅਤੇ ਫਿਰ ਦੂਜੀ ਬਾਰੀ ਦਿੰਦਾ। ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ। ਕਈ ਵਾਰੀ ਉਹਜ਼ ਚੁਕ ਕੇ ਲਿਆਉਣ ਨੂੰ 30. 40 ਮਿੰਨ ਲੱਗਦੇ। ਓਨੀ ਦੇਰ ਵਿੱਚ ਉਹ ਉਹਦੀ ਘਰ ਵਾਲੀ ਨਾਲ ਮੌਜਾਂ ਕਰਦਾ। ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੀਰ ਚੁੱਕਣ ਗਿਆ ਰਸਤੇ ਵਿੱਚੋਂ ਦੋ ਚਾਰਮਿੰਟ ਵਿੱਚ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ ਨੂੰ ਮੌਕੇ ਤੇ ਨੱਪ ਲਿਆ। ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ। ਉਹ ਦੂਰ ਦੇ ਇੱਕ ਪਿੰਡ ਜਾ ਵਸਿਆ। ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਉਹਨੂੰ ਪੁੱਛਿਆ ਕਿ ਉਹਨੇ ਕਿਤੇ ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ?425ਅੰਨ। ਰੋਟੀਆਬ ਹਿਆਤ। ਅਮ੍ਰਤਅਡਿਆ। ਵਸਾਇਆ426ਅਪੌੜਿਆ। ਪਿੱਛੇ ਮੁੜਿਆਕੋੜ੍ਹਿਆ। ਕੁੜ੍ਹਿਆ, ਜਲ ਭੁਗ ਗਿਆਦਾਨ ਭੁੱਚਰ। ਮੋਟਾ ਕੁੱਤਾ427ਸੁੰਜ। ਸੁੰਙਾਂਖੁੰਝ। ਗਲਤੀਮੁੰਜ ਕਰਨੀ। ਮੁੰਜ ਵਾਂਗੂ ਕੁੱਟੂੰਚੂੜੀਆਂ ਕੱਢਣਾ। ਬਾਹੋਂ ਫੜ ਕੇ ਝਟਕਾ ਦੇਣਾਵਰੀ ਸੂਈ ਫੋਲ ਸੁੱਟਾਂ। ਵਰੀ ਭਾਵ ਸਹੁਰਿਆਂ ਨੇ ਵਰੀ ਵਿੱਚ ਦਿੱਤਾਸਮਾਨ। ਭਾਵ ਤੇਰੇ ਸਾਰੇ ਭੇਦ ਫੋਲ ਦੇਵਾਂ ਗਾ।ਕੁੰਜ। ਹਾਥੀ ਦਾ ਦਖਾਵੇ ਦਾ ਦੰਦਲੁੰਜ। ਲੂਲਾ, ਲੰਗੜਾ428ਲੀਕ। ਬਦਨਾਮੀ ਦਾ ਧੱਬਾਦਵਾਲੇ ਲਾਹੀਕੇ। (ਬਾਜ਼ ਦੇ) ਤਸਮੇ ਖੋਲ ਕੇ429ਪਸ਼ਮ ਤੇ ਲਿਖਨਾ। ਕੋਈ ਪਰਵਾਹ ਨਾ ਕਰਨਾਮਦਪੜਾ। ਨੇੜਤਾਗੁੰਬੜ। ਮੋਟਾ ਢਿੱਡ, ਗੋਗੜਤਾਵੜਾ। ਤੌੜਾਕਵਾਰ। ਕੁਆਰ ਭਾਵ ਹੀਰਘੁਲ੍ਹਾਟਾਂ। ਪਹਿਲਵਾਣਨੀਪੋਸਤਿਆਵੜਾ। ਕਚੂਮਰ430ਪਥੱਲ। ਉਲਟਾ ਕੇਮਚੱਲਕੇ। ਇਕਰਾਰ ਨਾਮੇਤੁਅੱਲਕੇ। ਜਗੀਰਪਰਬਲ। ਜ਼ੋਰ
More