ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੩੧-੪੪੦
431. ਉੱਤਰ ਹੀਰਬੋਲੀ ਹੀਰ ਮੀਆਂ ਪਾਇ ਖਾਕ ਤੇਰੀ ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ ਲੋਕਾਂ ਵਾਂਗ ਨਾਲ ਮਿੱਠੀਆਂ ਮੀਸਣਾਂ ਹਾਂਅਸੀਂ ਜੋਗੀਆ ਪੈਰ ਦੀ ਖਾਕ ਤੇਰੀ ਸਹਿਤੀ ਵਾਂਗ ਨਾ ਘੰਡ ਮਲਖੇਸਨਾਂ ਹਾਂਨਾਲ ਫਕਰ ਦੇ ਕਰਾਂ ਬਰਾਬਰੀ ਕਿਉਂ ਅਸੀਂ ਜੱਟੀਆਂ ਕਿਤੇ ਕੁਰੈਸ਼ਨਾਂ ਹਾਂ432. ਹੀਰ ਦਾ ਸਹਿਤੀ ਨੂੰ ਉੱਤਰਨਵੀਂ ਨੋਚੀਏ ਕੰਚਨੀਏ ਯਾਰਨੀਏ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ ਬੇਲੀ ਘੇਰ ਲੈ ਜਾਣੀਏ ਡਾਰੀਏ ਨੀਆਪ ਭਲੀ ਹੋਬਹੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੌ ਰੂਪ ਸੰਘਾਰੀਏ ਨੀਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀਆ ਜੋਗੀ ਨੂੰ ਲਏਂ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀਵਾਰਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਕਰੀਏ ਸਾਥ ਤਾਂ ਪਾਰ ਉਤਾਰੀਏ ਨੀ433. ਉੱਤਰ ਸਹਿਤੀਸਹਿਤੀ ਹੋ ਗੁੱਸੇ ਚਾ ਖੈਰ ਪਇਆ ਜੋਗੀ ਦੇਖਦੋ ਤੁਰਤ ਹੀ ਰੱਜ ਪਿਆਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆਇਹ ਲੈ ਮਕਰਿਆ ਠਕਰਿਆ ਰਾਵਲਾ ਵੇਕਾਹੇ ਵਾਛਨਾਏਂ ਏਡ ਅਧਰਜ ਪਿਆਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ ਫਟ ਜੋਗੀ ਦੇ ਕਾਲਜੇ ਵੱਜ ਪਿਆਵਾਰਸ ਸ਼ਾਹ ਸ਼ਰਾਬ ਖਰਾਬ ਹੋਇਆ ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ434. ਉੱਤਰ ਰਾਂਝਾਖੈਰ ਫਕਰ ਨੂੰ ਅਕਲ ਦੇ ਨਾਲ ਦੀਚੈ ਹੱਥ ਸੰਭਲ ਕੇ ਬੁੱਕ ਉਲਾਰੀਏ ਨੀਕੀਚੈ ਐਡ ਹੰਕਾਰ ਨਾ ਜੋਬਨੇ ਦਾ ਘੋਲ ਘੱਤੀਏ ਮਸਤ ਹੰਕਾਰੀਏ ਨੀਹੋ ਮਸਤ ਗਰੂਰ ਤਕੱਬਰੀ ਦੀ ਲੋੜ੍ਹ ਘਤਿਉ ਈ ਰੰਨੇ ਡਾਰੀਏ ਨੀਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ ਛਲ ਜਾਈਸੀ ਰੂਪ ਵਿਚਾਰੀਏ ਨੀਠੂਠਾ ਭੰਨ ਫਕੀਰ ਨੂੰ ਪਟਿਉ ਈ ਸ਼ਾ ਅੱਲਾਹ ਯਾਰ ਮਰੀ ਅਨੀ ਡਾਰੀਏ ਨੀਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ ਅਨੀ ਪਟਨੇ ਦੀਏ ਵਨਜਾਰੀਏ ਨੀ435. ਉੱਤਰ ਸਹਿਤੀਘੋਲ ਘਤਿਉ ਯਾਰ ਦੇ ਨਾਂਉਂ ਉਤੋ ਮੂੰਹੋਂ ਸੰਭਲੀਂ ਜੋਗੀਆਂ ਵਾਰਿਆ ਵੇਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇਮਾਉਂ ਸੁੰਦਿਆਂ ਪੁਣੇ ਨੂੰ ਯਾਰ ਮੇਰਾ ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇਰੁਗ ਆਟੇ ਦਾ ਹੋਰ ਲੈ ਜਾ ਸਾਥੋਂ ਕਿਵੇਂ ਵੱਢ ਫਸਾਦ ਹਰਹਾਰਿਆ ਵੇਤੇਥੇ ਆਦਮੀਗਰੀ ਦੀ ਗੱਲ ਨਾਹੀਂ ਰੱਬ ਚਾਇ ਬੁੱਥਣ ਉਸਾਰਿਆ ਵੇਵਾਰਸ ਕਿਸੇ ਅਸਾਡੇ ਨੂੰ ਖਬਰ ਹੋਵੇ ਐਵੇਂ ਮੁਫਤ ਵਿੱਚ ਜਾਏਂਗਾ ਮਾਰਿਆ ਵੇ436. ਉੱਤਰ ਰਾਂਝਾਜੇ ਤੈਂ ਪੋਲ ਕਢਾਵਣਾ ਨਾ ਆਹਾ ਠੂਠਾ ਫਕਰ ਦਾ ਚਾ ਭਨਾਈਏ ਕਿਉਂਜੇ ਤੈਂ ਕਵਾਰੀਆਂ ਯਾਰ ਹੰਢਾਵਣੇ ਸਨ ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂਖੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂਭਰਜਾਈ ਨੂੰ ਮਿਹਣਾ ਚਾਕ ਦਾ ਸੀ ਯਾਰੀ ਨਾਲ ਬਲੋਚ ਦੇ ਲਾਈਏ ਕਿਉਂਬੋਤੀ ਹੋ ਬਲੋਚ ਦੇ ਹੱਥ ਆਈਏਂ ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂਵਾਰਸ ਸ਼ਾਹ ਜਾਂ ਆਕਬਤ ਖਾਕ ਹੋਣਾ ਏਥੇ ਆਪਣੀ ਸ਼ਾਨ ਵਧਾਈਏ ਕਿਉਂ437. ਉੱਤਰ ਸਹਿਤੀਜੋ ਕੋ ਜੰਮਿਆ ਮਰੇਗਾ ਸਭ ਕੋਈ ਘੜ੍ਹਿਆ ਭਜਸੀ ਵਾਹ ਸਭ ਵਹਿਣਗੋ ਵੇਮੀਰ ਪੀਰ ਵਲੀ ਜ਼ੌਸ ਜਾਸਨ ਇਹ ਸਭ ਪਸਾਰੜੇ ਢਹਿਣ ਗੇ ਵੇਜਦੋਂ ਰਬ ਆਮਾਲ ਦੀ ਖਬਰ ਪੁੱਛੇ ਹਥ ਪੈਰ ਗਵਾਹੀਆਂ ਕਹਿਣ ਗੇ ਵੇਭੰਨੇ ਠੂਠੇ ਤੋਂ ਐਡ ਵਧਾ ਕੀਤੋ ਬੁਰਾ ਤੁਧ ਨੂੰ ਲੋਕ ਸਬ ਕਹਿਣਗੇ ਵੇਜੀਭ ਬੁਰਾ ਬੋਲੇਸਿਆ ਰਾਵਲਾ ਵੇ ਹਡ ਪੈਰ ਸਜ਼ਾਈਟਾਂ ਲੈਣ ਗੇ ਵੇਕੁਲ ਚੀਜ਼ ਫਨਾ ਹੋ ਖਾਕ ਰਲਸੀ ਸਾਬਤ ਵਲੀ ਅੱਲਾ ਦੇ ਰਹਿਣ ਗੇ ਵੇਠੂਠਾ ਨਾਲ ਤਕਦੀਰ ਦੇ ਭਜ ਪਿਆ ਵਾਰਸ ਸ਼ਾਹ ਹੋਰੀਂ ਤੈਨੂੰ ਕਹਿਣ ਗੇ ਵੇ438. ਉੱਤਰ ਰਾਂਝਾਸ਼ਾ ਅੱਲਾਹ ਕਹਿਰ ਪੌਸੀ ਛੁਟ ਬਾਜ਼ ਪੈਣੀ ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂਲੱਕ ਬੰਨ੍ਹ ਕੇ ਰੰਨੇ ਖੁਲ੍ਹੱਕੜੇ ਨੀ ਮਾੜਾ ਦੇਖ ਫਕੀਰ ਨੂੰ ਮਾਰਨੀ ਹੈਂਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂਮਰੇ ਹੁਕਮ ਦੇ ਨਾਲ ਤਾਂ ਸਭ ਕੋਈ ਬਿਨਾ ਹੁਕਮ ਦੇ ਖੂਨ ਗੁਜ਼ਾਰਨੀ ਹੈਂਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ ਅਸੀਂ ਬੋਦਲੇਹਾਂ ਤੇ ਤੂੰ ਯਾਰਲੀ ਹੈਂਠੂਠਾ ਫੇਰ ਦਰੁਸਤ ਕਰ ਦੇ ਮੇਰਾ ਹੋਰ ਆਖ ਕੀ ਸੱਚ ਨਤਾਰਨੀ ਹੈਂਲੋਕ ਆਖਦੇ ਹਨ ਇਹ ਕੁੜੀ ਕਵਾਰੀ ਸਾਡੇ ਬਾਬਾ ਦੀ ਧਾੜਵੀ ਧਾਰਨੀ ਹੈਂਐਡੇ ਫਨ ਫਰੇਬ ਹੈਨ ਯਾਦ ਤੈਨੂੰ ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂਇੱਕ ਚੋਰ ਤੇ ਦੂਸਰੇ ਚਤਰ ਬਣਿਉਂ ਵਾਰਸ ਸ਼ਾਹ ਹੁਣ ਢਾਇਕੇ ਮਾਰਨੀ ਹੈਂਘਰ ਵਾਲੀਏ ਵੌਹਟੀਏ ਬੋਲ ਤੂੰ ਵੀ ਕਹੀ ਜਿਉ ਵਿੱਚ ਸੋਚ ਵਚਾਰਨੀ ਹੈਂਸਵਾ ਮਣੀ ਮਤਹਿਰ ਪਈ ਫਰਕਦੀ ਹੈ ਕਿਸੇ ਯਾਰਨੀ ਦੇ ਸਿਰ ਮਾਰਨੀ ਹੈ439. ਉੱਤਰ ਹੀਰਹੀਰ ਆਖਦੀ ਇਹ ਚਵਾ ਕੇਹਾ ਠੂਠਾ ਭੰਨ ਫਕੀਰਾਂ ਨੂੰ ਮਾਰਨਾ ਕੀਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀਜਿਹੜੇ ਕੰਨ ਪੜਾ ਫਕੀਰ ਹੋਏ ਭਲਾ ਉਨ੍ਹਾਂ ਦਾ ਪੜਤਨਾ ਪਾੜਨਾ ਕੀਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ ਸੌਰੇ ਕੰਮ ਨੂੰ ਚਾ ਵਿਗਾੜਨਾ ਕੀਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇ ਘਰ ਚੱਕ ਕੇ ਏਸ ਲੈ ਜਾਵਨਾ ਕੀਮੇਰੇ ਬੂਹਿਉਂ ਫਕਰ ਕੀ ਮਾਰਿਉ ਈ ਵਸਦੇ ਘਰਾਂ ਤੋਂ ਫਕਰ ਮੋੜਾਵਨਾ ਕੀਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ ਏਥੋਂ ਕਵਾਰੀਏ ਤੁਧ ਲੈ ਜਾਵਨਾ ਕੀਬੋਲ੍ਹ ਰਾਹਕਾਂ ਦਾ ਹੋਸ ਚੂਹੜੇ ਦੀ ਮੁਰਸ਼ੋ ਮੁਰਸ਼ ਦਿਨ ਰਾਤ ਕਰਾਵਨਾ ਕੀਵਾਰਸ ਸ਼ਾਹ ਇਹ ਹਿਰਸ ਬੇਫਾਇਦਾ ਈ ਓੜਕ ਏਸ ਜਹਾਨ ਤੋਂ ਜਾਵਨਾ ਕੀ440. ਉੱਤਰ ਸਹਿਤੀ, ਹੀਰ ਨੂੰਭਲਾ ਆਖ ਕੀ ਆਹਦੀ ਏ ਨੇਕ ਪਾਕੇ ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈਘਰ ਵਾਰ ਤੇਰਾ ਅਸੀਂ ਕੋਈ ਹੋਈਆਂ ਜਾਪੇ ਲਦ ਕੇ ਘਰੋਂ ਜਹਾਜ਼ ਆਈਨੱਢੇ ਮੋਹਣੀ ਨੀ ਝੋਟੇ ਦੋਹਨੀ ਨੀ ਅਜੇ ਤੀਕ ਨਾ ਇਸ਼ਕ ਤੋਂ ਬਾਜ਼ ਆਈਵਾਰਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ ਅਜੇ ਤੀਕ ਨਾ ਯਾਦ ਹਜਾਜ਼ ਆਈਔਖੇ ਲਫ਼ਜ਼ਾਂ ਦੇ ਮਾਅਨੇ431ਪਾਇ ਖਾਕ। ਪੈਰਾਂ ਦੀ ਮਿੱਟੀਪਿੱਛਾ ਟੁੱਟੀ। ਜਿਹਦੀ ਪੁਸ਼ਤ ਪਨਾਹ ਕਰਨ ਵਾਲਾ ਕੋਈ ਨਾ ਹੋਵੇ।ਚੌਂਪ। ਚਾਉਮਿੱਠੀ ਮੀਸਣੀ। ਚੁਪ ਐਪਰ ਖਚਰੀਕਰੈਸ਼ਨਾਂ। ਕਰੈਸ਼ੀ ਖ਼ਾਨਦਾਨ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ ਦਾ ਨਾਮ ਕਰੈਸ਼।432ਨਵੀਂ ਨੂਚੀਏ ਕੰਚਨੀਏ। ਕੰਜਰੀ ਵੱਲੋ. ਨਵੀਂ ਕਾਬੂ ਕੀਤੀ ਮੁਟਿਆਰ ਜਿਹਨੂੰ ਉਹ ਆਪਣੇ ਪੇਸ਼ੇ ਦੇ ਢੰਗ ਤਰੀਕੇ ਸਿਖਾ ਰਹੀ ਹੋਵੇ।ਕਾਰੇ ਹੱਥੀ। ਹੁਸ਼ਿਆਰ, ਚਲਾਕਰੂਪ ਸੰਘਾਰੀ। ਆਪਣੇ ਰੂਪ ਨਾਲ ਕਤਲ ਕਰਦੀਮਹਾ ਸਤੀ। ਦੁਰਗਾ, ਮਖੌਲ ਨਾਲ ਆਖਦੀ ਹੈ433ਦੇਖਦੋ। ਦੇਖਦੇ ਸਾਰਰੱਜ ਗਿਆ। ਦੁਖੀ ਹੋਇਆਵਾਛਨਾ। ਉਗਰਾਹਉਣਾਅਧਰਾਜ। ਅਧੀਰਾਜਜ਼ੰਬੀਲ। ਕਾਸਾ, ਚਿੱਪੀਸ਼ੀਸਾ। ਪਿਆਲਾਸੰਗ। ਪੱਥਰਕਾਲਜੇ ਵੱਜ ਪਿਆ। ਬਹੁਤ ਤਕਲੀਫ ਹੋਈ434ਸ਼ਾਲਾ। ਰਬ ਕਰੇਪਟਨੇ। ਇੱਕ ਵਾਰੀ ਪਟਨੇ ਵਿੱਚ ਵੱਡਾ ਭੁਚਾਲ ਆਇਆਸੀ ਅਤੇ ਬਹੁਤ ਬੱਚੇ ਯਤੀਮ ਹੋ ਗਏ ਸਨ।435ਮਾਂ ਸੁਣਦਿਆਂ। ਮਾਂ ਸਾਮਣੇਪੁਣੇਂ। ਗਾਲਾਂ ਕੱਢੇਂਆਦਮੀ ਗਰੀ। ਇਨਸਾਨੀਅਤਕਿਵੇਂ। ਕਿਸੇ ਤਰ੍ਹਾਂਬੁੱਥਨ। ਬੇਢਬਾ, ਪਸੂਅਸਾਡੇ। ਸਾਡੇ ਟੱਬਰ ਦੇ ਬੰਦੇ ਨੂੰ436ਪੋਲ ਕਢਾਵਨਾ। ਪੋਲ ਜ਼ਾਹਰ ਕਰਾਉਣਾਬੋਤੀ। ਊਟਣੀਕਵਾਰ ਦੀ ਜੜ੍ਹ ਭਨਾਈਏ। ਕਵਾਰ ਪੁਣਾ ਬਰਬਾਦ ਕਰਾਉਣਾ।ਆਕਬਤ। ਅੰਤ437ਵਾਹ। ਨਦੀਆਮਾਲ। ਅਮਲ ਦਾ ਬਹੁ। ਵਚਨ, ਕੰਮਔਧ। ਮਿਆਦਵਧਾ ਕੀਤਾ। ਵੱਡੀ ਗੱਲ ਬਣਾ ਲਈਰਲਸੀ। ਰਲੇ ਗੀ438ਸ਼ਾ ਅੱਲਾ। ਰਬ ਚਾਹੇਛੁੱਟ। ਛੁੱਟੜਲਾਡ ਭੰਘਾਰਨੀ। ਮਖੌਲ ਕਰਦੀ, ਗੱਲਾਂ ਮਾਰਦੀਘੁਲੱਕੜੀ। ਘੁਲਣ ਵਾਲੀਹਾਲ ਹੀ ਹਾਲ ਪੁਕਾਰਨਾ। ਹਾਏ ਹਾਏ ਕਰਨਾ, ਰੌਲਾ ਪਾਉਣਾਬੋਦਲੇ। ਬੋਦਲਾ ਪੀਰ, ਕੁੱਤੇ ਦੇ ਵਡੇ ਦਾ ਇਲਾਜ ਕਰਨ ਵਾਲਾ ਇੱਕ ਪੀਰ ਜਿਹਦੀ ਸਾਹੀਵਾਲ ਇਲਾਕੇ ਵਿੱਚ ਬਹੁਤ ਮਾਨਤਾ ਸੀ।ਧਾੜਵੀ। ਧਾੜਾ ਮਾਰਨ ਵਾਲੀ/ਵਾਲਾਮੁਰਦਾਰ। ਗੰਦਾ, ਹਰਾਮੀ439ਚਵਾ। ਚਾਖਹਾੜ। ਖਹਿੜਾਸੌਰੇ। ਸੰਵਾਰੇ ਹੋਏ, ਚੰਗੇ ਭਲੇਬਰੋਬਰੇ। ਬਰਾਬਰ ਦੇ ਨਾਲ, ਆਪਣੇ ਜਹੇਖੁਣਸ। ਵੈਰ, ਝਗੜਾਹੌਸ। ਆਕੜਮਰਸ਼ੋ ਮਰਸ਼ ਕਰਨਾ। ਜਾਇਦਾਦ ਦੇ ਝਗੜੇ ਵਿੱਚ ਗਲਤ ਗੱਲਾਂ ਕਰਨੀਆਂਚਾਵਨਾ। ਲਿਜਾਣਾ440ਨੇਕ ਪਾਕ। ਭਲੀਮਾਨਸ ਅਤੇ ਪਵਿੱਤਰਪੱਲੂ ਤੇ ਨਮਾਜ਼ ਪੜ੍ਹਨੀ। ਜਿੜੀ ਏਨੀ ਪਵਿੱਤਰ ਹੈ ਕਿ ਉਹਦੇ ਪੱਲੂ ਤੇ ਨਮਾਜ਼ ਪੜ੍ਹਨੀ ਜਾਈਜ਼ ਹੈ।ਜਾਪੇ। ਜਾਪਦਾ ਹੈਝੋਟੇ ਦੋਹਨੀ। ਝੋਟੇ ਚੋਂਦੀ, ਏਨੇ ਔਖੇ ਤੇ ਨਾ ਹੋਣ ਵਾਲੇ ਕੰਮ ਕਰਦੀ ਹੈਂ।ਹਜਾਜ਼। ਸਊਦੀ ਅਰਬ ਦਾ ਇੱਕ ਸੂਬਾ ਹੈ ਮੱਕਾ ਮੁਅੱਜ਼ਮਾ ਅਤੇ ਮਦੀਨਾ ਮਨੱਵਰਾ ਦੇ ਪਵਿੱਤਰ ਸ਼ਹਿਰ ਇਸੇ ਸੂਬੇ ਵਿੱਚ ਸਥਿਤ ਹਨ। ਵਾਰਸ ਜੀ ਨੇ ਇਹ ਖਿਆਲ ਪ੍ਰਗਟ ਕੀਤਾ ਹੈ ਕਿ ਜਵਾਨੀ ਸਾਰੀ ਲੰਘ ਗਈ ਅਤੇ ਦੁਨੀਆਂ ਦੇ ਕੰਮਾਂ ਵਿੱਚ ਫਸੇ ਨੇ ਹਾਲੀਂ ਤੱਕ ਹੱਜ ਕਰਨ ਦਾ ਇਰਾਦਾ ਨਹੀਂ ਬਣਾਇਆ।
More