کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੬੧-੪੭੦

ਹੀਰ ਵਾਰਸ ਸ਼ਾਹ : ਬੰਦ ੪੬੧-੪੭੦

ਵਾਰਸ ਸ਼ਾਹ

July 2nd, 2008

 

 

461. ਕੁੜੁੜੀਆਂ ਇਕੱਠੱਠੀਆਂ ਹੋਕੋਕੇ ਜੋਗੋਗੀ ਕੋਲੋਲ
ਰੋਜ਼ ਜੁਮਾਂ ਯਯਯਦੇ ਤ੍ਰਿੰਜਨਾਂ ਧੂੜ ਘੱਤੀ ਤੁਰ ਨਿਕਲੇ ਕਟਕ ਅਰਬੇਲੀਆਂ ਦੇ
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ ਫਿਰਨ ਘੋਰੜੇ ਅਰਥ ਮਹੇਲੀਆਂ ਦੇ
ਵਾਂਗ ਸ਼ਾਹ ਪਰੀਆਂ ਛਨਾਂ ਛਨ ਛਣਕਨ ਵੱਡੇ ਤ੍ਰਿੰਜਨਾ ਨਾਲ ਸਹੇਲੀਆਂ ਦੇ
ਧਮਕਾਰ ਪੈ ਗਈ ਤੇ ਧਰਤ ਕੰਬੀ ਛੁੱਟੇ ਪਾਸਨੇ ਗਰਬ ਗਹੇਲੀਆਂ ਦੇ
ਦੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ ਮਹਿਕਾਰ ਪੈ ਗਏ ਚੰਬੇਲੀਆਂ ਦੇ
ਵਾਰਸ ਸ਼ਾਹ ਅਸ਼ਨਾਕ ਜਿਉਂ ਢੂੰਡ ਲੈਂਦੇ ਇਤਰ ਵਾਸਤੇ ਹਟ ਫੁਲੇਲੀਆਂ ਦੇ

462. ਕੁੜੁੜੀਆਂ ਨੇ ਰਾਂਝੇ ਦਾ ਡੇਰੇਰਾ ਬਰਬਾਦ ਕਰਨਾ
ਧੂੰਆਂ ਫੋਲ ਕੇ ਰੋਲ ਕੇ ਸਟ ਖੱਪਰ ਤੋੜ ਸੇਲ੍ਹੀਆਂ ਭੰਗ ਖਲਾਰਿਆ ਨੇ
ਡੰਡਾ ਕੂੰਡਾ ਭੰਗ ਅਫੀਮ ਕੋਹੀ ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ
ਧੂੰਆਂ ਸਵਾਰ ਖਲਾਰ ਕੇ ਭੰਨ ਹੁੱਕਾ ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ
ਸਾਫਾ ਸਿੰਗਲੀ ਚਿਮਟਾ ਭੰਗ ਕੱਕੜ ਨਾਦ ਸਿਮਰਨਾ ਧੂਪ ਖਲਾਰੀਆਂ ਨੇ
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ ਬਾਹਰ ਸੁੱਟੀਆਂ ਕੱਢ ਪਸਾਰੀਆ ਨੇ
ਕਰਨ ਹੇਲੋ ਬੁਹਾਰ ਮਾਰ ਬੁਹਗਾਂ ਦੇਣ ਧੀਰੀਆਂ ਤੇ ਖਿੱਲੀ ਮਾਰਿਆ ਨੇ
ਵਾਰਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ ਤਿਵੇਂ ਜੋਗੀ ਲੁਟ ਉਜਾੜਿਆ ਨੇ

463. ਉਹੀ
ਕਿਲਾਅਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸਜਿਆ ਈ
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ ਉਠ ਬੋਤੀਆਂ ਦੇਮਨੇ ਗਜਿਆ ਈ
ਸਭਾ ਨਸ ਗਈਆਂ ਇੱਕਾ ਰਹੀ ਪਿੱਛੇ ਆ ਸੋਇਨ ਚਿੜੀ ਉਤੇ ਵੱਜਿਆ ਈ
ਹਾਉ ਹਾਇ ਮਾਹੀ ਮੁੰਡੀ ਜਾ ਨਾਹੀਂ ਪਰੀ ਦੇਖ ਅਘੂਤ ਨਾ ਲਜਿਆ ਈ
ਨੰਗੀ ਹੋ ਨੱਠੀ ਸਟ ਸਤਰ ਜ਼ੇਵਰ ਸੱਭਾ ਜਾਣ ਭਿਆਣੀਆਂ ਤੱਜਿਆ ਈ
ਮਲਕੁਲਮੌਤ ਅਜ਼ਾਬ ਦੀ ਕਰੇ ਤੰਗੀ ਪਰਦਾ ਕਿਸੇ ਦਾ ਕਦੀ ਨਾ ਕਜਿਆ ਈ
ਉਤੋਂ ਨਾਦ ਵਜਾਇਕੇ ਕਰੇ ਨਾਹਰਾ ਅਖੀਂ ਲਾਲ ਕਰਕੇ ਮੂੰਹ ਟੱਡਿਆ ਈ
ਵਾਰਸ ਸ਼ਾਹ ਹਸਾਬ ਨੂੰ ਪਰੀ ਪਕੜੀ ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ

464. ਕੁੜੁੜੀ ਦਾ ਰਾਂਝੇ ਨੂੰ ਕਹਿਣਾ
ਕੁੜੀ ਆਖਿਆ ਮਾਰ ਨਾ ਫਾਵੜੀ ਵੇ ਮਰ ਜਾਊਂਗੀ ਮਸਤ ਦੀਵਾਨਿਆ ਵੇ
ਲੱਗੇ ਫਾਵੜੀ ਬਾਹੁੜੀ ਮਰਾਂ ਜਾਨੋਂ ਰੱਖ ਲਈ ਮੀਆਂ ਮਸਤਾਨਿਆ ਵੇ
ਅਜ਼ਰਾਈਲ ਜੰਮ ਆਣ ਕੇ ਬਹੇ ਬੂਹੇ ਨਹੀਂ ਛਟੀਂਦਾ ਨਾਲ ਬਹਾਨਿਆਂ ਵੇ
ਤੇਰੀ ਡੀਲ ਹੈ ਦਿਉ ਦੀ ਅਸੀਂ ਪਰੀਆਂ ਇੱਕਸ ਲਤ ਲੱਗੇ ਮਰ ਜਾਨੀਆਂ ਵੇ
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ ਤੇਰਾ ਲੈ ਸੁਨੇਹੜਾ ਜਾਨੀਆਂ ਵੇ
ਮੇਰੀ ਤਾਈ ਹੈ ਜਿਹੜੀ ਤੁਧ ਵੇਲਨ ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ ਜਾ ਹੀਰ ਅੱਗੇ ਟੇਆਟਨੀਆਂ ਵੇ
ਵਾਰਸ ਆਖ ਕੀਕੂੰ ਆਖਾਂ ਜਾ ਓਸ ਨੂੰ ਆਵੇ ਇਸ਼ਕ ਦੇ ਕੰਮ ਦਿਆਂ ਬਾਨੀਆਂ ਵੇ

465. ਉੱਤਰ ਰਾਂਝਾ
ਜਾ ਹੀਰ ਨੂੰ ਆਖਣਾ ਭਲਾ ਕੀਤੋ ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ
'ਵਜ਼ਾਜ਼ੇ ਆਤੇ ਜ਼ਰਕਨ' ਪੜ੍ਹੇ ਬਾਬ ਸਾਡੇ 'ਇਜ਼ਾ ਜ਼ੁਲ ਜ਼ੇ ਲਾਤੇ' ਚਾਕ ਦੀ ਫਾਲ ਕੀਤੋ
ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ ਉਹ ਘਤ ਮਜੀਠ ਜ਼ਮ ਲਾਲ ਕੀਤੋ
ਦਾਨਾ ਬੇਗ ਦੇ ਮਗਰ ਜਿਉ ਪਏ ਜ਼ਜ਼ਲਈ ਡੇਰਾ ਲੁੱਟ ਕੇ ਚਾ ਕੰਗਾਲ ਕੀਤੋ
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ ਚਾ ਅੰਦਰੋਂ ਬਾਹਰੋਂ ਲਾਲ ਕੀਤੋ
ਅਹਿਮਦ ਸ਼ਾਹ ਵਾਂਗੂੰ ਮੇਰੇ ਮਗਰ ਪੈ ਕੇ ਪਟ ਠੁਡ ਕੇ ਚੱਕ ਦਾ ਤਾਲ ਕੀਤੋ
ਚਿਹਰੀਂ ਸਾਦ ਬਹਾਲਿਆਂ ਖੇੜਿਆਂ ਨੂੰ ਬਰਤਰਫੀਆਂ ਤੇ ਮਹੀਂਵਾਲ ਕੀਤੋ
ਫਤਹਿ ਬਾਦ ਚਾ ਦਿਤਿਆ ਖੇੜਿਆਂ ਨੂੰ ਭਾਰਾ ਰਾਝਨੇ ਦੇ ਵੀਰੋਵਾਲ ਕੀਤੋ
ਛਡ ਨਠਿਏ ਸਿਆਲ ਤੇ ਮਹੀਂ ਮਾਹੀ ਵਿੱਚ ਖੇੜਿਆਂ ਦੇ ਆਇ ਜਾਲ ਕੀਤੋ
ਜਾਂ ਮੈਂ ਗਿਆਂ ਵਿਹੜੇ ਸਹਿਤੀ ਨਾਲ ਰਲ ਕੇ ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ ਮੇਰੇ ਬਾਬ ਦਾ ਤੁਧ ਭੂੰਚਾਲ ਕੀਤੋ
ਭਲੇ ਚੌਧਰੀ ਦਾ ਪੁਤ ਚਾਕ ਹੋਇਆ ਚਾਇ ਜਗ ਉਤੇ ਮਹੀਂਵਾਲ ਕੀਤੋ
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ ਵਾਰਸ ਸ਼ਾਹ ਫਕੀਰ ਨਿਹਾਲ ਕੀਤੋ

466. ਕੁੜੁੜੀ ਹੀਰ ਕੋਲੋਲ ਆਈ
ਕੁੜੀ ਆਪਣਾ ਆਪ ਛੁੜਾ ਨੱਠੀ ਤੀਰ ਜ਼ਜ਼ਬ ਦਾ ਜਿਊ ਵਿੱਚ ਕਸਿਆ ਈ
ਸਹਿਜੇ ਆ ਕੇ ਹੀਰ ਦੇਕੋਲ ਬਹਿ ਕੇ ਹਾਲ ਓਸ ਨੂੰ ਖੋਲ ਕੇ ਦੱਸਿਆ ਈ
ਛਡ ਨੰਗ ਨਾਮੂਸ ਫਕੀਰ ਹੋਇਆ ਰਹੇ ਰੋਂਦੜਾ ਕਦੀ ਨਾ ਹੱਸਿਆ ਈ
ਏਸ ਹੁਸਨ ਕਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕੱਸਿਆ ਈ
ਘਰੋਂ ਮਾਰ ਕੇ ਮੁਹਲਿਆਂ ਕਢਿਆਂ ਈ ਜਾ ਕੇ ਕਾਲੜੇ ਬਾਜ਼ ਵਿੱਚ ਧਸਿਆ ਈ
ਵਾਰਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ ਨੀਰ ਓਸ ਦੇ ਨੈਨਾਂ ਥੀਂ ਵੱਸਿਆ ਈ

467. ਹੀਰ ਦਾ ਕੁੜੁੜੀ ਨੂੰ ਉੱਤਰ
ਕੁੜੀਏ ਦੇਖ ਰੰਝੇਟੜੇ ਕੱਚ ਕੀਤਾ ਖੋਲ ਜਿਊ ਦਾ ਭੇਤ ਪਸਾਰਿਉ ਨੇ
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ ਓਸ ਨੂੰ ਤੁਰਤ ਸੂਲੀ ਚਾੜ੍ਹਉ ਨ
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ ਐਵੇਂ ਬੋਲਨੋ ਅਗਨ ਸੰਘਾਰਿਉ ਨੇ
ਯੂਸਫ ਬੋਲ ਕੇ ਬਾਪ ਥੇਂ ਖਾਬ ਦੱਸੀ ਓਸਨੂੰ ਖੂਹ ਦੇ ਵਿੱਚ ਉਤਾਰਿਉ ਨੇ
ਵਾਰਸ ਸ਼ਾਹ ਕਾਰੂਨ ਨੂੰ ਸਣੇ ਦੌਲਤ ਹੇਠ ਜ਼ਮੀਂ ਦੇ ਚਾ ਨਿਘਾਰਿਉ ਨੇ

468. ਉਹੀ
ਚਾਕ ਹੋਇ ਕੇ ਖੋਲੀਆਂ ਚਾਰਦਾ ਸੀ ਜਦੋਂ ਉਸਦਾ ਜਿਉ ਤੂੰ ਖੱਸਿਆ ਸੀ
ਉਹਦੀ ਨਜ਼ਰ ਦੇ ਸਾਮਣੇ ਖੇਡੀ ਸਏਂ ਮੁਲਕ ਓਸ ਦੇ ਬਾਬ ਦਾ ਵੱਸਿਆ ਸੀ
ਆ ਸਾਹੁਰੇ ਵੌਹਟੜੀ ਹੋ ਬੈਠੀ ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ
ਆਇਆ ਹੋ ਫਕੀਰ ਤਾਂ ਲੜੇ ਸਹਿਤੀ ਗੜਾ ਕਹਿਰ ਦਾ ਓਸ ਤੇ ਵਸਿਆ ਸੀ
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ ਤਦੋਂ ਕਾਲੜੇ ਬਾਜ਼ ਨੂੰ ਨੱਸਿਆ ਸੀ
ਪਿੱਛਾ ਦੇ ਨਾ ਮਾੜਿਆਂ ਜਾਨ ਕੇ ਨੀ ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ
ਡੋਲੀ ਚੜ੍ਹੀ ਤਾਂ ਯਾਰ ਤੋਂ ਛੁਟ ਪਈ ਏ ਤਦੋਂ ਮੁਲਕ ਸਾਰੇ ਤੈਨੂੰ ਹੱਸਿਆ ਸੀ
ਜਦੋਂ ਮਏਂ ਨੇ ਕੂਚ ਦਾ ਹੁਕਮ ਕੀਤਾ ਤੰਗ ਤੋਬਰਾ ਨਫਰ ਨੇ ਕੱਸਿਆ ਸੀ
ਜਦੋਂ ਰੂਹ ਇਕਰਾਰ ਅਖਰਾਜ ਕੀਤਾ ਤਦੋਂ ਜਾ ਕਲਬੂਤ ਵਿੱਚ ਧਸਿਆ ਸੀ
ਜਿਹੜੇ ਨਵੇਂ ਸੋ ਉਹ ਹਜ਼ੂਰ ਹੋਏ ਵਾਰਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ

469. ਉਹੀ
ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ
ਨੈਨਾਂ ਤੇਰਿਆਂ ਜਟ ਨੂੰ ਕਤਲ ਕੀਤਾ ਚਾਕ ਹੋਇਕੇ ਖੋਲੀਆਂ ਚਾਰ ਰਹਿਆ
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ
ਅੰਤ ਕੰਨ ਪੜਾ ਫਕੀਰ ਹੋਇਆ ਘਤ ਮੁੰਦਰਾਂ ਵਿੱਚ ਉਜਾੜ ਰਹਿਆ
ਓਸ ਵਰਨ ਨਾ ਮਿਲੇ ਤੂੰ ਸਤਰ ਖਾਨੇ ਥੱਕ ਹੁਟ ਕੇ ਅੰਤ ਨੂੰ ਹਾਰ ਰਹਿਆ
ਤੈਨੂੰ ਚਾਕ ਦੀ ਆਖਦਾ ਜਗ ਸਾਰਾ ਐਵੇਂ ਓਸ ਨੂੰ ਮਿਹਣੇ ਮਾਰ ਰਹਿਆ
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ ਉਹ ਨਫਸ ਤੇ ਹਿਰਸ ਨੂੰ ਮਾਰ ਰਹਿਆ
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ ਵਾਰਸ ਵਿੱਚ ਡੁੱਬਾ ਇੱਕੇ ਪਾਰ ਰਹਿਆ

470. ਹੀਰ ਦਾ ਉੱਤਰ, ਨਖਰੇ ਨਾਲ
ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ ਜਾ ਲਾ ਲੈ ਜ਼ੋਰ ਜੋ ਲਾਵਨਾ ਈ
ਅਸੀਂ ਹੁਸਨ ਤੇ ਹੋ ਮਜ਼ਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਵਨਾ ਈ
ਲਖ ਜ਼ੋਰ ਤੂੰ ਲਾ ਜੋ ਲਾਵਨਾ ਈ ਅਸਾਂ ਬੱਧਿਆ ਬਾਝ ਨਾ ਆਵਨਾ ਈ
ਸੁਰਮਾ ਅੱਖੀਆਂ ਦੇ ਵਿੱਚ ਪਾਵਨਾ ਈ ਅਸਾਂ ਵੱਡਾ ਕਮੰਦ ਪਵਾਵਨਾ ਈ
ਰੁਖ ਦੇ ਯਾਰ ਭਤਾਰ ਤਾਈਂ ਸੈਦਾ ਖੇੜੇ ਦੇ ਨਾਲ ਲੜਾਵਨਾ ਈ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਹਣੀ ਲੰਕ ਨੂੰ ਓਸ ਲੁਟਾਵਨਾ ਈ
ਰਾਂਝੇ ਕੰਨ ਪੜ੍ਹਾਇਕੇ ਜੋਗ ਲੀਤਾ ਅਸਾਂ ਜੇਜ਼ੀਆ ਜੋਗ ਤੇ ਲਾਵਨਾ ਈ
ਵਾਰਸ ਸ਼ਾਹ ਉਹ ਬਾਜ਼ ਵਿੱਚ ਜਾ ਬੈਠਾ ਹਾਸਲ ਬਾਜ਼ ਦਾ ਅਸਾਂ ਲਿਆਵਨਾ ਈ

ਔਖੇ ਲਫ਼ਜ਼ਾਂ ਦੇ ਮਾਅਨੇ

461
ਧੂੜ ਘੱਤੀ। ਧੂੜ ਪੱਟੀ
ਅਰਬੇਲੀਆਂ। ਮੁਟਿਆਰਾਂ
ਪਾਸਣੇ ਛੁਟਣਾ। ਦੌੜ ਆਰੰਭ ਕਰਨਾ
ਮਹਿਕਾਰ। ਮਹਿਕ
ਅਸ਼ਨਾਕ। ਸ਼ੌਕ ਵਾਲੇ
ਅਰਥ ਮਹੇਲੇ। ਉਸ ਵੇਲੇ ਮਹੇਲ ਹਿੰਦੂ ਧਾਰਮਿਕ ਆਗੂ
ਹੁੰਦੇ ਸਨ। ਉਨ੍ਹਾਂ ਦੇ ਘੋੜੇ ਬੇਰੋਕ ਫਿਕਿਆ ਕਰਦੇ ਸਨ। ਉਸ ਵੇਲੇ ਸਰਕਾਰੀ ਮੁਲਾਜ਼ਮਾਂ ਦੇ ਪਸ਼ੂਆਂ ਨੂੰ ਵੀ ਆਮ ਕਿਸਾਨ ਫਸਲ ਵਿੱਚੋਂ ਰੋਕਦੇ ਨਹੀਂ ਸਨ। ਅਤੇ ਕੋਈ ਰੰਸਾ ਨਹੀਂ ਪਾਉਂਦਾ ਸੀ।

462
ਕੋਹੀ। ਇੱਕ ਨਸ਼ੇ ਵਾਲੀ ਬੂਟੀ
ਗਾਹ ਘਤਣਾ। ਗਾਹੁਣਾ
ਸਾਫਾ। ਸਾਫੀ
ਕੱਕੜ। ਕੱਚਾ ਤਮਾਖੂ
ਸਮਰਨਾ। ਮਾਲਾ
ਬੁਹਾਰ। ਬੁਹਾਰੀ ਨਾਲ ਹੂੰਝ ਕੇ
ਧੂਫ। ਅਗਰ ਬੱਤੀ
ਹੈਲਵਾ ਹੈਲਵਾ। ਇਕੱਠੀਆਂ ਹੋ ਕੇ ਜਕਾਰੇ ਆਦਿ ਛੱਡਣੇ
ਬੁਹਗਾਂ ਦੇਣੀਆਂ। ਬੁਲਬੁਲੀਆਂ ਮਾਰਨਾ
ਦਲਾਂ। ਸਿਖ ਫੌਜਾਂ

463
ਮੋਰਚੇ ਤੰਗ ਢੁੱਕੇ। ਮੋਰਚੇ ਨੇੜੇ ਲੱਗੇ
ਸ਼ਬਖੂਨ। ਰਾਤ ਵੇਲੇ ਚੋਰੀ ਹਮਲਾ ਕਰਨਾ
ਥੜਾ। ਚੋਰ ਫੜਣ ਲਈ ਜਾਂ ਦੁਸ਼ਮਣ ਦੇ ਰਾਹ ਵਿੱਚ ਹਥਿਆਰਬੰਦ ਆਦਮੀਆਂ ਦਾ ਲੁਕ ਕੇ ਬੈਠਣਾ
ਮਨੇ। ਵਲ
ਅਧੂਤ। ਭਭੂਤ ਮਲਣ ਵਾਲਾ ਨੰਗਾ ਸਾਧੂ
ਜਾਨ ਭਿਆਨੇ। ਆਪਣੀ ਬੱਚਤ ਲਈ ਘਬਰਾਈ ਹੋਈ
ਮਲਕੁਲਮੌਤ। ਮੌਤ ਦਾ ਫਰਿਸ਼ਤਾ, ਜੰਮਦੂਤ
ਅਜ਼ਾਬ। ਦੁਖ
ਪਰੀ ਪਕੜੀ। ਇੱਕ ਕੁੜੀ ਫੜ ਲਈ
ਹਸ਼ਰ ਦਾ ਸੂਰ। ਕਿਆਮਤ ਦਾ ਨਾਦ

464
ਜੰਮ। ਜੰਮਦੂਤ
ਇੱਕਸ। ਇੱਕੋ
ਬੇਲਣ। ਸਹੇਲੀ, ਬੇਲੀ ਦਾ ਉਲਟਾ ਲਿੰਗ
ਟਟਿਆਨੀਆਂ। ਟ੍ਹੀਰੀ ਦੀ ਅਵਾਜ਼ ਵਾਂਗ ਤਰਲਾ

465
ਵਨ ਨਾਜ਼ੇ ਆਤੇ ਗਰਕਨ। ਕਸਮ ਹੈ ਡੁੱਬਣ ਵਾਲਿਆਂ ਨੂੰ ਘਸੀਟ ਕੇ ਲੈ ਆਉਣ ਦੀ
ਇਜ਼ਾ ਜ਼ੁਲ ਜ਼ੇ ਲਾਤੇ। ਮੈਨੂੰ ਭੁਚਾਲ ਵਾਂਗੂ ਹਿਲਾ ਦਿੱਤਾ, ਰਾਂਝਾ ਕਹਿ ਰਿਹਾ ਹੈ ਕਿ ਤੁਸੀਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰੋ।
ਦੀਨਾ ਬੇਗ. . । ਅਹਿਮਦ ਸ਼ਾਹ ਅਬਦਾਲੀ ਨੇ 1762.63 ਵਿੱਚ ਪੰਜਾਬ ਤੇ ਤੇਵਾਂ ਹਮਲਾ ਕੀਤਾ ਅਤੇ ਬਹੁਤ ਤਬਾਹੀ ਕੀਤੀ ਸੀ।
ਤਿਲਾ ਕੁੰਦ। ਝੂਠਾ ਸੋਨਾ
ਚਿਹਰੀਂ ਸਾਦ ਬਹਾਲੀਆਂ। ਖੇੜਿਆਂ ਦੀ ਆਸਾਮੀ ਨੂੰ ਬਹਾਲ ਅਤੇ ਮੰਨ ਲਿਆ ਹੈ ਤੇ ਮੱਝਾਂ ਚਾਰਨ ਵਾਲੇ ਨੂੰ ਹਟਾ ਦਿੱਤਾ ਹੈ। ਅਜਿਹੇ ਸਮੇਂ ਖੇੜਿਆਂ ਦੇ ਚਿਹਰੇ ਤੇ ਖੁਸ਼ੀਆਂ। ਫਤਹਿ ਬਾਦ ਅਤੇ ਵੈਰੋਵਾਲ ਸਤਲੁਜ ਨਦੀ ਦੇ ਕੰਢੇ ਦੋ ਪਿੰਡ ਹਨ। ਵਾਰਸ ਨੇ ਦੋਨਾਂ ਪਿੰਡਾਂ ਦਾ ਜ਼ਿਕਰ ਚਿੰਨਆਤਮਕ ਤੌਰ ਤੇ ਕੀਤਾ ਹੈ। ਖੇੜਿਆਂ ਦੇ ਹੱਥ 'ਫਤਹਿ' ਭਾਵ ਜਿੱਤ ਅਤੇ ਰਾਂਝੇ ਦੇ ਹਿੱਸੇ 'ਵੈਰ' ਆਇਆ।
ਥੁਰਕੇ। ਕੰਬੇ

466
ਕਹਿਰ ਦਾ ਤੀਰ ਕੱਸਿਆ। ਕਹਿਰ ਕੀਤਾ

467
ਭੇਤ ਪਸਾਰਨਾ। ਭੇਤ ਦੱਸ ਦੇਣਾ
ਸੰਘਾਰਿਉ। ਮਾਰਿਆ ਗਿਆ

468
ਖਸਿਆ। ਲੁੱਟਿਆ
ਬਾਬ ਦਾ। ਭਾ ਦਾ
ਗੜਾ। ਐਨ੍ਹ
ਤੰਗ ਤੋਬਰਾ ਕੱਸਣਾ। ਘੋੜੇ ਨੂੰ ਸਵਾਰੀ ਲਈ ਤਿਆਰ ਕਰਨਾ
ਨਫਰ। ਨੌਕਰ
ਅਖਰਾਜ। ਖਾਰਜ ਹੋਣਾ, ਨਿਕਲ ਜਾਣਾ
ਨਿਵੇਂ। ਝੁਕੇ (ਨਿਵੇਂ ਸੋ ਗੌਰਾ ਹੋਏ। ਗੁਰੂ ਨਾਨਕ ਜੀ)

469
ਹਾਰ। ਸ਼ਾਮਲਾਤ
ਥੱਕ ਹੁਟ। ਥੱਕ ਟੁੱਟ ਕੇ
ਤਵੱਕਲੀ। ਵਾਰਸ ਨੇ ਤਵੱਕਲੀ ਦਾ ਪੰਜਾਬੀਕਰਨ ਕੀਤਾ ਹੈ, ਭਰੋਸੇ ਨਾਲ ਸ਼ਕਰ ਗੰਜ ਮਸਊਦ। ਬਾਬਾ ਫਰੀਦ ਨੂੰ ਸ਼ਕਰਗੰਜ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਗਤੀ ਅਤੇ ਰਿਆਜ਼ਤ ਬਾਰੇ ਬਹੁਤ ਕਹਾਣੀਆਂ ਮਸ਼ਹੂਰ ਹਨ। ਉਹ ਰੱਬ ਦੀ ਯਾਦ ਵਿੱਚ ਸੁੱਕ ਕੇ ਪਿੰਜਰ ਹੋ ਗਏ ਸਨ ਅਤੇ ਕਿਹਾ ਜਾਂਦਾ ਹੈ ਕਿ ''ਕਾਂ" ਉਹਨਾਂ ਨੂੰ ਠੂੰਗੇ ਮਾਰਨ ਲੱਗ ਪਿਆ ਸੀ।
ਇਸ ਬਾਬਤ ਉਹ (ਆਪਣੇ) ਗ੍ਰੰਥ ਸਾਹਿਬ ਵਿੱਚ ਦਰਜ ਇੱਕ ਸ਼ਲੋਕ ਵਿੱਚ ਇਵੇਂ ਲਿਖਦੇ ਹਨਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ,
ਇਹ ਦੋ ਨੈਨਾ ਮਤ ਛੂਹਿਉ ਪਿਰ ਦੇਖਣ ਕੀ ਆਸ। (ਕਲਾਮ ਬਾਬਾ ਫਰੀਦ, ਸ਼ਕਰ ਗੰਜ)

470
ਚਾਰ ਚਸ਼ਮ। ਅੱਖਾਂ ਮੇਲਨੀਆਂ
ਬਧਿਆ ਬਾਝ। ਬਜ਼ੈਰ ਸ਼ਾਦੀ ਦੇ, ਲਾਵਾਂ ਵੇਲੇ ਲਾੜੇ ਲਾੜੀ ਦਾ ਪੱਲਾ ਬੰਨਿਆਂ ਜਾਂਦਾ ਹੈ।
ਭੱਤਾਰ। ਕੰਤ, ਖਾਵੰਦ
ਜੇਜ਼ੀਆ। ਜਜ਼ੀਆ, ਮੁਸਲਮਾਨ ਬਾਦਸ਼ਾਹਾਂ ਵੱਲੋਂ ਹਿੰਦੂਆ ਤੇ ਧਾਰਮਕ ਟੈਕਸ
ਹਾਸਲ ਬਾਜ਼। ਫਲ, ਆਮਦਨੀ

 

More

Your Name:
Your E-mail:
Subject:
Comments:


Powered by: PHPCow.com