کلاسک

Download Font to read Wichaar properly
WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੭੧-੪੮੦

ਹੀਰ ਵਾਰਸ ਸ਼ਾਹ : ਬੰਦ ੪੭੧-੪੮੦

ਵਾਰਸ ਸ਼ਾਹ

July 2nd, 2008

 

 

471. ਕੁੜੀ ਦਾ ਉੱਤਰ
ਆਕੀ ਹੋਇਕੇ ਖੇੜਿਆਂ ਵਿੱਚ ਵੜੀਏ ਇਸ਼ਕ ਹੁਸਨ ਦੀ ਵਾਰਸੇ ਜੱਟੀਏ ਨੀ
ਪਿੱਛਾ ਅੰਤ ਨੂੰ ਦੇਵਨਾ ਹੋਵੇ ਜਿਸ ਨੂੰ ਝੁੱਘਾ ਓਸ ਦਾ ਕਾਸ ਨੂੰ ਪੁੱਟੀਏ ਨੀ
ਜਿਹੜਾ ਦੇਖ ਕੇ ਮੁੱਖ ਨਿਹਾਲ ਹੋਵੇ ਕੀਚੇ ਕਤਲ ਨਾ ਹਾਂਹ ਪਲਟੀਏ ਨੀ
ਇਹ ਆਸ਼ਕੀ ਵੇਲ ਅੰਗੂਰ ਦੀ ਹੈ ਮੁਢੋਂ ਏਸ ਨੂੰ ਪੁੱਟ ਨਾ ਸੁੱਟੀਏ ਨੀ
ਇਹ ਜੋਬਨਾ ਨਿਤ ਲਾ ਹੋਵਨਾ ਈ ਤਾਉਂ ਬੱਦਲਾਂ ਜਦੀ ਜਾਣ ਡੱਟੀਏ ਨੀ
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ ਨਿਤ ਧਾਂਵਦੀ ਸੈਂ ਉਹ ਨੂੰ ਡੱਟੀਏ ਨੀ
ਪਿੱਛਾ ਨਾ ਦੀਚੇ ਸੱਚੇ ਆਸ਼ਕਾਂ ਨੂੰ ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ ਤੀਰ ਮਾਰ ਕੇ ਆਪ ਨਾ ਛੱਟੀਏ ਨੀ
ਅੱਠੇ ਪਹਿਰ ਵਸਾਰੀਏ ਨਹੀਂ ਸਾਹਿਬ ਕਦੀ ਹੋਸ਼ ਦੀ ਅਖ ਪਰਤੀ ਨੀ
ਮਿਠੀ ਚਾਟ ਹਲਾਇਕੇ ਤੋਤੜੇ ਨੂੰ ਪਿੱਛੋਂ ਕੰਕਰੀ ਰੋੜ ਨਾ ਘਤੀਏ ਨੀ
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ
ਉਠ ਝਬਦੇ ਜਾਇਕੇ ਹੋ ਹਾਜ਼ਰ ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ

472. ਉਹੀ ਚਲਦਾ
ਜਿਵੇਂ ਮੁਰਸ਼ਦਾ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੀਰੇ
ਕਰੀਂ ਸਭ ਤਕਸੀਰ ਮੁਆਫ ਸਾਡੀ ਪੈਰੀਂ ਪਵਾਂ ਜੇ ਮਨਏਂ ਨਾਲ ਮੇਰੇ
ਬਖਸ਼ੇ ਨਿਤ ਗੁਨਾਹ ਖੁਦਾ ਸੱਚਾ ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ
ਵਾਰਸ ਸ਼ਾਹ ਮਨਾਵੜਾ ਅਸਾਂ ਆਂਦਾ ਸਾਡੀ ਸੁਲਾਹ ਕਰਾਂਦਾ ਨਾ ਤੇਰੇ

473. ਉੱਤਰ ਸਹਿਤੀ
ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ ਸਿਰੋਪਾ ਲਏ ਖੁਸ਼ੀ ਹਾਂ ਹੋ ਰਹੇ
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ ਮਾਰੇ ਸ਼ਰਮ ਦੇ ਅੱਦਰੇ ਹੋ ਰਹੇ
ਗੁੱਸੇ ਨਾਲ ਇਹ ਵਾਲ ਪੈਕਾਨ ਵਾਂਗ ਸਾਡੇ ਜਿਉ ਦੇ ਵਾਲ ਗਡੋ ਰਹੇ
ਨੀਲ ਮੱਟੀਆਂ ਵਿੱਚ ਡਬੋ ਰਹੇ ਲਖ ਲਖ ਮੈਲੇ ਨਿਤ ਧੋ ਰਹੇ
ਵਾਰਸ ਸ਼ਾਹ ਨਾ ਸੰਗ ਨੂੰ ਰੰਗ ਆਵੇ ਲਖ ਸੂਹੇ ਦੇ ਵਿੱਚ ਸਮੋ ਰਹੇ

474. ਉੱਤਰ ਹੀਰ
ਹੀਰ ਆਨ ਜਨਾਬ ਵਿੱਚ ਅਰਜ਼ ਕੀਤਾ ਨਿਆਜ਼ਮੰਦ ਹਾਂ ਭਖਸ਼ ਮਰਜ਼ੋਲੀਆਂ ਨੀ
ਕੀਤੀ ਸਭ ਤਕਸੀਰ ਸੋ ਬਖਸ਼ ਮੈਨੂੰ ਜੋ ਕੁਛ ਆਖਸੈ ਮੈਂ ਤੇਰੀ ਗੋਲੀ ਆਂ ਨੀ
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ ਜੋ ਕੁੱਝ ਲੜਦਿਆਂ ਤੁਧ ਨੂੰ ਬੋਲੀਆਂ ਨੀ
ਅੱਛੀ ਪੀੜ ਵੰਡਾਵੜੀ ਭੈਣ ਮੇਰੀ ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ
ਮੇਰਾ ਕੰਮ ਕਰ ਮੁੱਲ ਲੈ ਬਾਝ ਦਮਾਂ ਦੋਨਾ ਬੋਲ ਲਏ ਜੋ ਕੁੱਝ ਬੋਲੀਆਂ ਨੀ
ਘਕ ਬਾਰ ਤੇ ਮਾਲ ਜ਼ਰ ਹੁਕਮ ਤੇਰਾ ਸਭੇ ਤੇਰੀਆਂ ਢਾਂਡੀਆਂ ਖੋਲੀਆਂ ਨੀ
ਮੇਰਾ ਯਾਰ ਆਇਆ ਚਲ ਦੇਖ ਆਈਏ ਪਈ ਮਾਰਦੀ ਸਏਂ ਨਿਤ ਬੋਲੀਆਂ ਨੀ
ਜਿਸ ਜ਼ਾਤ ਸਫਾਤ ਚੌਧਰਾਈ ਛੱਡੀ ਮੇਰੇ ਵਾਸਤੇ ਚਾਰੀਆ ਖੋਲੀਆ ਨੀ
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ ਜਿਸ ਚੂੰਡੀਆਂ ਕਵਾਰ ਦੀਆਂ ਖੋਲੀਆਂ ਨੀ
ਵਾਰਸ ਸ਼ਾਹ ਹੁਣ ਗੁਮਰ ਦੇ ਨਾਲ ਬੈਠਾ ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ

475. ਉੱਤਰ ਸਹਿਤੀ
ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ ਉਹਨੂੰ ਰਬ ਨਾ ਅਰਸ਼ ਤੇ ਚਾੜਨਾ ਏ
ਝੂਠ ਬੋਲਿਆਂ ਜਿਨ੍ਹਾਂ ਬਿਆਜ ਖਾਧੇ ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ
ਅਸੀਂ ਜਿਊ ਦੀ ਮੈਲ ਚੁਕਾ ਬੈਠੇ ਵਤ ਕਰਾਂ ਨਾ ਸੀਵਣਾ ਪਾੜਨਾ ਏਂ
ਸਾਨੂੰ ਮਾਰ ਲੈ ਭਈੜੇ ਪਿੱਟਿਆਂ ਨੂੰ ਚਾੜ੍ਹ ਸੀਖ ਉਤੇ ਹੈ ਤੂੰ ਚਾੜ੍ਹਣਾ ਏ
ਅੱਗੇ ਜੋਗੀ ਥੋਂ ਮਾਰ ਕਰਾਈ ਆ ਹੁਣ ਹੋਰ ਕੀ ਪੜਤਣਾ ਪਾੜਨਾ ਏ
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ
ਘਰ ਬਾਰ ਥੀਂ ਚਾ ਜਵਾਬ ਦਿੱਤਾ ਹੋਰ ਆਖ ਕੀ ਸੱਚ ਨਤਾਰਨਾ ਏ
ਮੇਰੇ ਨਾਲ ਨਾ ਵਾਰਸਾ ਬੋਲ ਐਵੇਂ ਮਤਾਂ ਹੋ ਜਾਈ ਕੋਈ ਕਾਰਨਾ ਏਂ

476. ਉੱਤਰ ਹੀਰ
ਆ ਸਹਿਤੀਏ ਵਾਸਤਾ ਰਬ ਦਾ ਈ ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ
ਕੰਮ ਬੰਦ ਹੋਵੇ ਪਰਦੇਸੀਆਂ ਦਾ ਨਾਲ ਮਿਹਰ ਦੇ ਓਸ ਨੂੰ ਖੋਲੀਏ ਨੀ
ਤੇਰੇ ਜੇਹੀ ਨਨਾਣ ਹੋ ਮੇਲ ਕਰਨੀ ਜਿਉ ਜਾਨ ਭੀ ਓਸ ਥੋਂ ਘੋਲੀਏ ਨੀ
ਜੋਗੀ ਚਲ ਮਨਾਈਏ ਬਾਜ਼ ਵਿੱਚੋਂ ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ ਜ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ
ਚਲ ਨਾਲ ਮੇਰੇ ਜਿਵੇਂ ਭਾਗ ਪਰੀਏ ਮੇਲੇ ਕਰਨੀਏ ਵਿੱਚ ਵਚੋਲੀਏ ਨੀ
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ

477. ਸਹਿਤੀ ਨੇ ਹੀਰ ਦੀ ਗੱਲੱਲ ਮੰਨੰਨ ਲਈ
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ ਰਾਜ਼ੀ ਹੋ ਅਬਲੀਸ ਭੀ ਨੱਚਦਾ ਏ
ਤਿਵੇਂ ਸਹਿਤੀ ਦੇ ਜਿਉ ਵਿੱਚ ਖੁਸ਼ੀ ਹੋਈ ਜਿਊ ਰੰਨ ਦਾ ਛਲੜਾ ਕੱਚ ਦਾ ਏ
ਜਾ ਬਖਸ਼ਿਆ ਸਭ ਗੁਨਾਹ ਤੇਰਾ ਤੈਨੂੰ ਇਸ਼ਕ ਕਦੀਮ ਥੋਂ ਸੱਚ ਦਾ ਏ
ਵਾਰਸ ਸ਼ਾਹ ਚਲ ਯਾਰ ਮਨਾ ਆਈਏ ਏਥੇ ਨਵਾਂ ਅਖਾੜਾ ਮਚਦਾ ਏ

478. ਸਹਿਤੀ ਨੇ ਜੋਗੋਗੀ ਲਈ ਭੇਟੇਟਾ ਲਿਜਾਣੀ
ਸਹਿਤੀ ਖੰਡ ਮਲਾਈ ਦਾ ਥਾਲ ਭਰਿਆ ਜਾ ਕਪੜੇ ਵਿੱਚ ਲੁਕਾਇਆ ਈ
ਜੇਹਾ ਵਿੱਚ ਨਮਾਜ਼ ਵਿਸਵਾਸ ਜ਼ੈਬੋਂ ਅਜ਼ਾਜ਼ੀਲ ਬਣਾ ਲੈ ਆਇਆ ਈ
ਉਤੇ ਪੰਜ ਰੁਪਏ ਸੂ ਰੋਕ ਰੱਖੇ ਜਾ ਫਕੀਰ ਥੇ ਫੇਰੜਾ ਪਾਇਆ ਈ
ਜਦੋਂ ਆਵੰਦੀ ਜੋਗੀ ਨੇ ਉਹ ਡਿੱਠੀ ਪਿਛਾਂ ਆਪਣਾ ਮੁਖ ਭਵਾਹਿਆ ਈ
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ ਤਾਉ ਦੋਜ਼ਖੇ ਦਾ ਕੇਹਾ ਆਇਆ ਈ
ਤਲਬ ਮੀਂਹ ਦੀ ਵਗਿਆ ਆਣ ਝੱਬੜ ਯਾਰੋ ਆਖਰੀ ਦੌਰ ਹੁਣ ਆਇਆ ਈ
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ ਅੱਗੋਂ ਮੂਲ ਜਵਾਬ ਨਾ ਆਇਆ ਈ
ਆਮਲ ਚੋਰ ਤੇ ਚੌਧਰੀ ਜਟ ਹਾਕਮ ਵਾਰਸ ਸ਼ਾਹ ਨੂੰ ਰੱਬ ਦਖਾਇਆ ਈ

479. ਰਾਂਝੇ ਦਾ ਉੱਤਰ
ਜਦੋਂ ਖਲਕ ਪੈਦਾ ਕੀਤੀ ਰਬ ਸੱਚੇ ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ ਕੁੱਤਾ ਕੁਕੜੀ ਬਕਰੀ ਉਠ ਸਾਰੇ
ਏਹਾ ਮੂਲ ਫਸਾਦ ਦਾ ਹੋਏ ਪੈਦਾ ਜਿਨ੍ਹਾਂ ਸਭ ਜਗਤ ਦੇ ਮੂਲ ਮਾਰੇ
ਆਦਮ ਕਢ ਬਹਿਸ਼ਤ ਥੀਂ ਖਵਾਰ ਕੀਤਾ ਇਹ ਡਾਇਨਾਂ ਧੁਰੋਂ ਹੀ ਕਰਨ ਕਾਰੇ
ਇਹ ਕਰਨ ਫਕੀਰ ਚਾ ਰਾਜਿਆਂ ਨੂੰ ਓਹਨਾਂ ਰਾਉ ਰਜ਼ਾਦੜੇ ਸਿਧ ਮਾਰੇ
ਵਾਰਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ ਅਤੇ ਮਹਿਰੀਆਂ ਵਿੱਚ ਨੇ ਐਬ ਸਾਰੇ

480. ਉੱਤਰ ਸਹਿਤੀ
ਸਹਿਤੀ ਆਖਿਆ ਪੇਟ ਨੇ ਖੁਆਰ ਕੀਤਾ ਕਣਕ ਖਾ ਬਹਿਸ਼ਤ ਥੀਂ ਕਢਿਆ ਈ
ਆਈ ਮੇਲ ਤਾਂ ਜੰਨਤੋਂ ਮਿਲੇ ਧੱਕੇ ਰੱਸਾ ਆਸ ਉਮੀਦ ਦਾ ਵਢਿਆ ਈ
ਆਖ ਰਹੇ ਫਰੇਸ਼ਤੇ ਕਣਕ ਦਾਣਾ ਨਾਹੀਂ ਖਾਵਣਾ ਹੁਕਮ ਕਰ ਛਡਿਆ ਈ
'ਵਲਾ ਤਕਰਬਾ ਹਾਜ਼ੇਹਿਸ਼ ਸ਼ਜਾਰਤਾ' ਨਾਲੇ ਸੱਪ ਤੇ ਮੋਰ ਨੂੰ ਕੱਢਿਆ ਈ
ਇਹ ਸਮਝ ਸ਼ੈਤਾਨ ਭੀ ਮਰਦ ਹੋਇਆ ਨਾਉਂ ਰੰਨਾਂ ਦਾ ਬੁਰਾ ਕਰ ਛੱਡਿਆ ਈ
ਗੋਂ ਆਦਮੇ ਹਵਾ ਨੂੰ ਖਵਾਰ ਕੀਤਾ ਸਾਥ ਓਸ ਦਾ ਏਸ ਨਾ ਛੱਡਿਆ ਈ
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ ਮੂੰਹ ਝੂਠ ਦਾ ਕਾਸ ਨੂੰ ਟਡਿਆ ਈ
ਮਰਦ ਚੋਰ ਤੇ ਠਗ ਜਵਾਰੀਏ ਨੇ ਸਾਕ ਬਦੀ ਦਾ ਨਰਾਂ ਨੇ ਲਦਿਆ ਈ
ਫਰਕਾਨ ਵਿੱਚ 'ਫਨਕਰੂ' ਰਬ ਕਿਹਾ ਜਦੋਂ ਵਹੀ ਰਸੂਲ ਨੇ ਸੱਦਿਆ ਈ
ਵਾਰਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ

ਔਖੇ ਲਫ਼ਜ਼ਾਂ ਦੇ ਮਾਅਨੇ

471
ਹਾਂਹ ਪਲਟਾ। ਮੁਖ ਫੇਰ ਲੈਣਾ
ਜੋਬਨਾ। ਜਵਾਨੀ
ਸਾਹਬ। ਮਾਲਕ
ਤੋਤੜਾ। ਤੋਤਾ
ਛੁੱਟੜਾਂ। ਆਜ਼ਾਦ ਔਰਤਾਂ
ਮੌਲੀ ਮਹਿੰਦੀ। ਸੁਹਾਗ ਦੀ ਨਿਸ਼ਾਨੀ

472
ਜਾ ਢਹਿਨ। ਪੈਰੀਂ ਪੈਂਦੇ ਹਨ

473
ਸਿਰੋਪਾ। ਸਿਰ ਤੋਂ ਪੈਰਾਂ ਤੱਕ ਮਾਣ ਦਾ ਲਿਬਾਸ
ਪੈਕਾਨ। ਤੀਰ

474
ਜਨਾਬ। ਦਰਗਾਹ
ਨਿਆਜ਼ਮੰਦ। ਮੁਹਤਾਜ
ਮਰਗੋਲੀ। ਪੰਛੀਆਂ ਦਾ ਚਹਿਚਹਾਉਣਾ
ਗੋਲੀ। ਨੌਕਰ
ਦੂਣਾ। ਦੁਗਣਾਂ
ਢਾਡੀਆਂ ਖੋਲੀਆਂ। ਪਸ਼ੂ ਪਾ
ਗੁਮਰ। ਗੁੱਸੇ

475
ਤੌਕ। ਪੰਜਾਲੀ
ਵਤ। ਦੁਬਾਰਾ
ਪਾੜਨਾਂ ਸੀਵਨਾ। ਫਫਾਕੁਟਣੀਆਂ ਵਾਲਾ ਕੰਮ
ਤੌਬਾਤੁਨਸੂਹਨ। ਨਸੂਹ ਦੀ ਤੌਬਾ ਦਾ ਕਿੱਸਾ, ਕਹਿੰਦੇ ਹਨ ਕਿ ਇੱਕ ਸੁਹਨੇ ਚੌਦਾ ਵਰ੍ਹਿਆਂ ਦੇ ਮੁੰਡੇ ਨੇ ਲੜਕੀ ਦਾ ਰੂਪ ਧਾਰ ਕੇ ਸ਼ਾਹੀ ਮਹਲ ਵਿੱਚ ਨੌਕਰੀ ਕਰ ਲਹੀ।
ਉਥੇ ਉਹ ਰਾਣੀ ਨਾਲ ਨਜਾਇਜ਼ ਸਬੰਧ ਕਾਇਮ ਕਰ ਬੈਠਾ। ਇੱਕ ਦਿਨ ਰਾਣੀ ਦਾ ਕੀਮਤੀ ਹਾਰ ਗੁਆਚ ਗਿਆ। ਰਾਜੇ ਨੇ ਸਾਰੀਆਂ ਨੌਕਰਾਨੀਆਂ ਨੂੰ ਨੰਗਾ ਕਰਕੇ ਤਲਾਸ਼ੀ ਲੈਣ ਦਾ ਹੁਕਮ ਦਿੱਤਾ। ਨਸੂਹ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਨਸੂਹ ਨੇ ਰੱਬ ਅੱਗੇ ਗਿਡ ਗਿੜਾ ਕੇ ਅਰਦਾਰ ਕੀਤੀ ਕਿ ਜੇ ਮੈਂ ਹੁਣ ਬਚ ਜਾਵਾਂ ਤਾਂ ਸਾਰੀ ਉਮਰ ਬਦਕਾਰੀ ਅਤੇ ਗੁਨਾਹ ਤੋਂ ਤੌਬਾ ਕਰ ਲਵਾਂਗਾ। ਰਬ ਦੀ ਕੁਦਰਤ ਦਾ ਗੁਆਚਾ ਹੋਇਆ ਹਾਰ ਮਿਲ ਗਿਆ ਅਤੇ ਨਸੂਹ ਨੇ ਬਾਕੀ ਸਾਰੀ ਉਮਰ ਨੇਕੀ ਦੀ ਜ਼ਿੰਦਗੀ ਵਿੱਚ ਬਤੀਤ ਕੀਤੀ।

476
ਵੰਡਾਵਾੜੇ। ਵੰਡਾਉਣ ਵਾਲੇ
ਬਿਸੀਅਰ। ਜ਼ਹਿਰੀਲੇ, ਬਿਸ ਭਰੇ

477
ਕਜ਼ਾ। ਸਵੇਰ ਦੀ ਨਮਾਜ਼ ਖਰਾਬ ਹੋ ਜਾਵੇ

478
ਵਸਵਾਸ। ਪੂਰਾ ਯਕੀਨ
ਤਾਉ। ਸੇਕ

479
ਮੂਲ। ਜੜ੍ਹ
ਮੌਲ। ਹਰਿਆਈ
ਫਸਾਦ ਦੀਆਂ ਅੱਠ ਜੜ੍ਹਾਂ। 1. ਰੰਨ, 2. ਛੋਕਰਾ, 3.ਜਿੰਨ, 4. ਰਾਵਲ, 5. ਕੁੱਤਾ, 6. ਕੁਕੜੀ, 7.ਬੱਕਰੀ, 8. ਊਠ
ਰਜ਼ਾਦੜੇ। ਰਾਏਜ਼ਾਦੜ ਭਾਵ ਬਾਦਸ਼ਾਹਾਂ ਦੇ ਪੁੱਤ

480
ਮੈਲ। ਰੀਝ
ਵਲਾ ਤਕਰਬਾ ਹਾਜ਼ੇ ਹਿਸ਼ ਸ਼ਜਰਤਾ। ਇਸ ਦਰਖਤ ਦੇ ਨੜੇ ਨਾ ਜਾਣਾ ਹੱਵਾ। ਪਹਿਲੀ ਔਰਤ ਜਿਹੜੀ ਰਬ ਨੇ ਪੈਦਾ ਕੀਤੀ, ਬਾਬਾ ਆਦਮ ਦੀ ਸਾਥਣ
ਫੰਨ ਕਹੂ। ਤਦੋਂ ਵਿਆਹ ਕਰ ਲਵੋ ਜਿਹੜੀ ਤੁਹਾਨੂੰ ਔਰਤਾਂ ਵਿੱਚੋਂ ਪਸੰਦ ਆਵੇ।

 

More

Your Name:
Your E-mail:
Subject:
Comments:


Powered by: PHPCow.com