ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੪੮੧-੪੯੦
481. ਉੱਤਰ ਰਾਂਝਾਰੰਨਾਂ ਦਹਿੰਸਰੇ ਨਾਲ ਕੀ ਗਾਹ ਕੀਤਾ ਰਾਜੇ ਭੋਗ ਨੂੰ ਦੇ ਲਗਾਮੀਆਂ ਨੀਸਿਰਕਪ ਤੇ ਨਾਲ ਸਲਵਾਹਣੇ ਦੇ ਦੇਖ ਰੰਨਾਂ ਨੇ ਕੀਤੀਆਂ ਖਾਮੀਆਂ ਨੀਮਰਦ ਹੈਣ ਸੋ ਰਖਦੇ ਹੇਠ ਸੋਟੇ ਸਿਰ ਚਾੜ੍ਹੀਆਂ ਨੇ ਓਹਨਾਂ ਕਾਮੀਆਂ ਨੀਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ ਕੌਣ ਤਿਨ੍ਹਾਂ ਦੀਆਂ ਭਰੇ ਗਾ ਹਾਮੀਆਂ ਨੀ482. ਉੱਤਰ ਸਹਿਤੀਜਿਸ ਮਰਦ ਨੂੰ ਸ਼ਰਮ ਨਾ ਹੋਵੇ ਜ਼ੈਰਤ ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇਘਰ ਵਸਦੇ ਔਰਤਾਂ ਨਾਲ ਸੋਹਣ ਸ਼ਰਮਵੰਦ ਤੇ ਸਤਰ ਦੀਆਂ ਥੀਵੀਆਂ ਨੇਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ ਇੱਥ ਹਾਰ ਸੰਘਾਰ ਵਿੱਚ ਖੀਵੀਆਂ ਨੇਵਾਰਸ ਸ਼ਾਹ ਹਿਆ ਦੇ ਨਾਲ ਇੰਦਰ ਅੱਖੀਂ ਹੇਠ ਜ਼ਮੀਂ ਦੇ ਸੀਵੀਆਂ ਨੇ483. ਉੱਤਰ ਰਾਂਝਾਵਫਾਦਾਰ ਨਾ ਰੰਨ ਜਹਾਨ ਉਤੇ ਲਾਡੇ ਸ਼ੇਰ ਕੁਜ਼ੰਗ ਵਿੱਚ ਨੱਥ ਨਾਹੀਂਗਧਾ ਨਹੀਂ ਕੁਲੰਦ ਮਨਖਟ ਖੋਜਾ ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂਨਾਮਰਦ ਦੇ ਵਾਰ ਨਾ ਕਿਸੇ ਗਾਂਵੇਂ ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂਜੋਗੀ ਨਾਲ ਨਾ ਰੰਨ ਦਾ ਟੁਰੇ ਟੂਨਾਂ ਜ਼ੋਰ ਨੈਂ ਦਾ ਚੜ੍ਹੇ ਅਗੱਥ ਨਾਹੀਂਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਇਹਨਾਂ ਬੰਦਿਆਂ ਦੇਕਾਈ ਹੱਥ ਨਾਹੀਂ484. ਉੱਤਰ ਸਹਿਤੀਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ ਅਤੇ ਮਰਨ ਦੇ ਸੋਹੰਦੇ ਵੈਨ ਮੀਆਂਘਰ ਬਾਰ ਦੀ ਜ਼ੇਬ ਤੇ ਹੈਨ ਜ਼ੀਨਤ ਨਾਲ ਤ੍ਰੀਮਤਾਂ ਸਾਕ ਤੇ ਸੈਨ ਮੀਆਂਇਹ ਤ੍ਰੀਮਤਾਂ ਸੇਜ ਦੀਆਂ ਵਾਰਸੀ ਨੇਂ ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂਵਾਰਸ ਸ਼ਾਹ ਇਹ ਜੋਰਵਾਂ ਜੋਰਦੀਆਂ ਨੇ ਅਤੇ ਮਹਿਰੀਆਂ ਮਿਹਰ ਦੀਆਂ ਹੈਨ ਮੀਆਂ485. ਉੱਤਰ ਰਾਂਝਾਸੱਚ ਆਖ ਰੰਨੇ ਕੇਹੀ ਧੁੰਮ ਚਾਇਆ ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇਦਹਿੰਸਰ ਮਾਰਿਆ ਭੇਤ ਘਰੋਗੜੇ ਨੇ ਸਣੇ ਲੰਕ ਦੇ ਓਸ ਨੂੰ ਪੁਟਿਆ ਜੇਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ ਮਾਰੇ ਤੁਸਾਂ ਦੇਸਭ ਨਖੁਟਿਆਂ ਜੇਕਤਲ ਅਮਾਮ ਹੋਏ ਕਰਬਲਾ ਅੰਦਰ ਮਾਰ ਦੀਨ ਦਿਆਂ ਵਾਰਸਾਂ ਸੁਟਿਆ ਜੇਜੋ ਕੋ ਸ਼ਰਮ ਹਿਆ ਦਾ ਆਦਮੀ ਸੀ ਜਾਨ ਮਾਲ ਥੋਂ ਓਸ ਨੂੰ ਪੁਟਿਆ ਜੇਵਾਰਸ ਸ਼ਾਹ ਫਕੀਰ ਤਾਂ ਨੱਸ ਆਇਆ ਪਿੱਛਾ ਏਸ ਦਾ ਆਨ ਕਿਉ ਖੁਟਿਆ ਜੇ486. ਉੱਤਰ ਸਹਿਤੀਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ ਖਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂਜੇਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇਂ ਵੱਡਾ ਆਪ ਨੂੰ ਗੌਸ ਸਦਾਵਨਾ ਹੈਂਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ ਵਤ ਕਿਸੇ ਨਾ ਜਗ ਤੇ ਆਵਨਾ ਹੈਂਅਸਾਂ ਚਿੱਠੀਆਂ ਘਲ ਸਦਾਇਆ ਹੈ ਸਾਥੋਂ ਆਪਣਾ ਆਪ ਛੁਪਾਵਨਾ ਹੈਂਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂਚਾਕ ਸਦ ਕੇ ਬਾਜ਼ ਥੀਂ ਕਢ ਛੱਡੂੰ ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂਅੰਨ ਖਾਨਾਂ ਹੈ ਰੱਜ ਕੇ ਗਧੇ ਵਾਂਗੂੰ ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ ਵਾਰਸ ਸ਼ਾਹ ਫਕੀਰ ਸਦਾਵਨਾ ਹੈਂ487. ਉੱਤਰ ਰਾਂਝਾਬਾਜ਼ ਛਡ ਗਏ ਗੋਪੀ ਚੰਦ ਜੇਹੇ ਸ਼ੱਦਾਦ ਫਰਊਨ ਕਹਾਇ ਗਿਆਨੌਸ਼ੀਰਵਾਂ ਛੱਡ ਬਜ਼ਦਾਦ ਟੁਰਿਆ ਉਹ ਅਪਦੀ ਵਾਰ ਲੰਘਾ ਗਿਆਆਦਮ ਛਡ ਬਹਿਸ਼ਤ ਦੇ ਬਾਗ ਢੱਠਾ ਭੁਲੇ ਵਿਸਰੇ ਕਣਕ ਨੂੰ ਖਾ ਗਿਆਫਰਊਨ ਖੁਦਾ ਕਹਇਕੇ ਤੇ ਮੂਸਾ ਨਾਲ ਅਸ਼ਟੰਡ ਉਠਾਇ ਗਿਆਨਮਰੂਦ ਸ਼ੱਦਾਦ ਜਹਾਨ ਉਤੇ ਦੋਜ਼ਖ ਅਤੇ ਬਹਿਸ਼ਤ ਬਣਾ ਗਿਆਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ ਬਨ੍ਹ ਸਿਰੇ ਤੇ ਪੰਡ ਉਠਾ ਗਿਆਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ ਮਖਾਸਰੋਂ ਇੰਦ ਲੁਟਾ ਗਿਆਸੁਲੇਮਾਨ ਸਕੰਦਰੋਂ ਲਾਇ ਸੱਭੇ ਸੱਤਾਂ ਨਵਾਂ ਤੇ ਹੁਕਮ ਚਲਾ ਗਿਆਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ ਜਿਹੜਾ ਆਪ ਖੁਦਾ ਕਹੋ ਗਿਆਮੋਇਆ ਬਖਤ ਨਸਰ ਜਿਹੜਾ ਚਾੜ੍ਹ ਡੋਲਾ ਸੱਚੇ ਰਬ ਨੂੰ ਤੀਰ ਚਲਾ ਗਿਆਰੇਰੇ ਜੇਹੀਆਂ ਕੇਤੀਆਂ ਹੋਈਆਂ ਨੇ ਤੈਨੂੰ ਚਾ ਕੀ ਬਾਜ਼ ਦਾ ਆ ਗਿਆਵਾਰਸ ਸ਼ਾਹ ਉਹ ਆਪ ਹੈ ਕਰਨ ਕਾਰਨ ਸਿਰ ਬੰਦਿਆਂ ਦੇ ਗਿਲਾ ਆ ਗਿਆ488. ਉੱਤਰ ਸਹਿਤੀਪੰਡ ਝਗੜਿਆਂ ਦੀ ਕਹੀ ਖੋਲ ਬੈਠੋਂ ਵੱਡਾ ਮਹਿਜ਼ਰੀ ਘੰਡ ਲਡ ਬਾਵਲਾ ਵੇਅਸਾਂ ਇੱਕ ਰਸਾਣ ਹੈ ਢੂੰਡ ਆਂਦੀ ਭਲਾ ਦੱਸ ਖਾਂ ਕੀ ਹੈ ਰਾਵਲਾ ਵੇਉਤੇ ਰੱਖਿਆ ਕੀ ਏ ਨਜ਼ਰ ਤੇਰੀ ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇਦੱਸੇ ਬਿਨਾ ਨਾ ਜਾਪਦੀ ਜ਼ਾਤ ਪੀਰੀ ਛੜੇ ਬਾਝ ਨਾ ਥੀਂਵਦਾ ਚਾਵਲਾ ਵੇਕੀ ਰੋਗ ਹੈ ਕਾਸਦਾ ਇਹ ਬਾਸਨ ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ ਵਾਰਸ ਸ਼ਾਹ ਨਾ ਹੋ ਉਤਾਵਲਾ ਵੇ489. ਉੱਤਰ ਰਾਂਝਾਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ ਕੇਹਾ ਘਤਿਉ ਆਣ ਵਸੂਰਿਆ ਈਕਰੇਂ ਚਾਵੜਾਂ ਚੱਘੜਾਂ ਨਾਲ ਮਸਤੀ ਅਜੇ ਤੀਕ ਅਨਜਾਨਾਂ ਨੂੰ ਘੂਰਿਆ ਈਫਕਰ ਆਖਸਨ ਸੋਈ ਕੁੱਝ ਰਬ ਕਰਸੀ ਐਵੇ ਜੋਗੀ ਨੂੰ ਚਾ ਵਡੂਰਿਆ ਈਉਤੇ ਪੰਜ ਪੈਸੇ ਲਾਲ ਰੋਕ ਧਰਿਉ ਖੰਡ ਚਾਵਲਾਂ ਦਾ ਥਾਲ ਪੂਰਿਆ ਈ490. ਉੱਤਰ ਸਹਿਤੀਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁਟੇ ਜਾ ਚੰਮੜੇ ਦਾਂਦ ਪਤਾਲੂਆਂ ਨੂੰਅੰਨਾ ਭੇਜਿਆ ਅੰਬ ਅਨਾਰ ਵੇਖਣ ਜਾ ਚੰਮੜੇ ਤੂਤ ਸੰਭਾਲੂਆਂ ਨੂੰਘਲਿਆ ਫੁਲ ਗੁਲਾਬ ਦਾ ਤੋੜ ਲਿਆਵੀਂ ਜਾ ਲੱਗਾ ਹੈ ਲੈਣ ਕਚਾਲੂਆਂ ਨੂੰਅੰਨ੍ਹਾਂ ਮੋਹਰੀ ਲਾਈਏ ਕਾਫਲੇ ਦਾ ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰਖਚਰ ਪਵਾ ਦੇ ਚਾਲੜੇ ਕਰਨ ਲੱਗੋਂ ਅਸਾਂ ਫਾਟਿਆ ਕੁਟਿਆ ਚਾਲੂਆਂ ਨੂੰਵਾਰਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰਔਖੇ ਲਫ਼ਜ਼ਾਂ ਦੇ ਮਾਅਨੇ481ਗਾਹ। ਇੱਕ ਵਾਰੀ, ਇੱਕ ਥਾਂਸਿਰ ਕੱਪ। ਇੱਕ ਧੋਖੇ ਅਤੇ ਜੂਏਬਾਜ਼ ਰਾਜਾ ਸੀ ਜਿਹੜਾ ਵੈਰੀ ਨੂੰ ਹਰਾ ਕੇ ਉਹਦਾ ਸਿਰ ਵੱਢ ਦਿੰਦਾ ਸੀ। ਰਾਜਾ ਰਸਾਲੂ ਆਪਣੀ ਜਲਾਵਤਨੀ ਦੇ ਦਿਨਾਂ ਵਿੱਚ ਇਹਦੀ ਰਾਜਧਾਨੀ ਜਾ ਪੁੱਜਾ। ਓਥੇ ਉਹਨੇ ਸਰਕੱਪ ਦੀ ਬੇਈਮਾਨੀ ਦਾ ਭੇਦ ਲੱਭਿਆ। ਸਿਰਕਪ ਨੇ ਚੂਹੇ ਪਾਲੇ ਹੋਏ ਸਨ ਜਿਹੜੇ ਵੈਰੀ ਦੀਆਂ ਨਰਦਾਂ ਅੱਗੇ ਪਿੱਛੇ ਕਰ ਦਿੰਦੇ ਸਨ। ਏਸ ਕੰਮ ਲਈ ਉਹ ਖੇਡ ਦੇ ਵਿਚਕਾਰ ਬੱਤੀ ਬੁਝਾ ਦਿੰਦਾ ਸੀ। ਰਸਾਲੂ ਨੇ ਇਸ ਦਾ ਪਤਾ ਲਾ ਲਿਆ ਅਤੇ ਚੂਹਿਆਂ ਦੇ ਮੁਕਾਬਲੇ ਤੇ ਇੱਕ ਬਿੱਲੀ ਲੈ ਗਿਆ। ਨਰਦਾ ਅੱਗੇ ਪਿੱਛੇ ਕਰਨ ਦੀ ਥਾਂ ਚੂਹੇ ਡਰਦੇ ਲੁਕ ਗਏ।ਸਿਰਕਪ ਤੇ ਸਲਵਾਨ। ਰਾਜੇ ਸਿਰਕਪ ਦੀ ਰਾਣੀ ਕੋਕਲਾਂ ਸੀ, ਰਾਜਾ ਰਸਾਲੂ ਨੇ ਇਹਨੂੰ ਇਹਦੇ ਪਿਉ ਕੋਲੋਂ ਜੂਏ ਵਿੱਚ ਜਿੱਤ ਲਿਆ ਅਤੇ ਏਹਨੂੰਇੱਕ ਮਹਿਲ ਵਿੱਚ ਰੱਖ ਕੇ ਇੱਕ ਤੋਤਾ ਇਹਦੀ ਰਾਖੀ ਲਈ ਛੱਡ ਦਿੱਤਾ। ਰਾਣੀ ਨੇ ਪਿੱਛੋਂ ਹੋਡੀ ਰਾਜੇ ਨਾਲ ਅੱਖਾਂ ਲੜਾ ਲਈਆਂ। ਉਹ ਰਾਣੀ ਨੂੰ ਮਹਿਲਾਂ ਦੇ ਪਿੱਛੋਂ ਲਾਹ ਕੇ ਲੇ ਗਿਆ। ਰਾਜੇ ਦੇ ਆਉਣ ਤੇ ਤੋਤੇ ਨੇ ਉਹਨੂੰ ਸਾਰੀ ਗੱਲ ਦੱਸੀ। ਰਾਜਾ ਦੁਖੀ ਹੋ ਕੇ ਆਪਣੇ ਭਰਾ ਪੂਰਨ ਭਗਤ ਵਾਂਗੂੰ ਸਾਧ ਹੋ ਗਿਆ।482ਇੰਦਰ ਅਖੀਂ . ਜੇ ਤੈਨੂੰ ਇੰਦਰ ਦੇਖ ਲਵੇ ਤਾਂ ਸ਼ਰਮ ਨਾਲ ਉਹਦੀਆਂ ਅੱਖਾਂ ਧਰਤੀ ਵਿੱਚ ਗੱਡ ਹੋ ਜਾਵਨ।483ਲਾਡੇ। ਲਾਡਲੇਨੱਥ ਨਾਹੀਂ। ਬਸ ਵਿੱਚ ਨਹੀਂਕੁਲੱਦ। ਜਿਹੜਾ ਲੱਦਣ ਦੇ ਕੰਮ ਨਾ ਆਵੇਮਨਖੱਟ। ਜਿਹੜਾ ਕੁੱਝ ਖੱਟੇ ਨਾਅਗੱਥ। ਤੁਫਾਨਕੱਥ। ਵਰਣਨ ਯੋਗ484ਜ਼ੇਬ ਅਤੇ ਜ਼ੀਨਤ। ਸਜਾਵਟਵਾਰਸੀ। ਹੱਕਦਾਰਜੋਰੂ। ਪਤਨੀ485ਧਮੁੰ। ਰੌਲਾਘਰੋਗੜੇ। ਘਰ ਦੇਨਖੁਟਿਆ। ਖਤਮ ਹੋ ਗਏਕਰਬਲਾ। ਇਰਾਕ ਵਿੱਚ ਇੱਕ ਜਗਤਪ੍ਰਸਿੱਧ ਸ਼ਹਿਰ ਜਿਹੜਾ ਫਰਾਤ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ। ਏਥੇ 10 ਅਕਤੂਬਰ 680 ਨੂੰ ਚੌਥੇ ਖਲੀਫਾ ਹਜ਼ਰਤ ਅਲੀ ਦੇ ਪੁੱਤਰ ਹੁਸੈਨ ਨੂੰ ਯਜ਼ੀਦ ਦੀ ਫੌਜ ਨੇ ਬੜੀ ਬੇਰਹਿਮੀ ਨਾਲ ਮਾਰਿਆ। ਇਮਾਮ ਦਾ ਮਕਬਰਾ ਏਥੇ ਬਣਾਇਆ ਗਿਆ ਹੈ। ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦਫਨ ਕਰਨੇ ਪਸੰਦ ਕਰਦੇ ਹਨ।ਖੁਟਿਆ। ਪੁਟਿਆ486ਖਾਤਰ ਥੱਲੇ ਨਾ ਲਿਆਉਣਾ। ਕਿਸੇ ਨੂੰ ਕੁੱਝ ਮੰਨਦਾ ਨਹੀਂਵਤ। ਫਿਰਚਲਨ। ਚਾਲੇ, ਕੰਮਕਾਰ487ਗੋਪੀਚੰਦ ਰਾਜਾ। ਬੰਗਾਲ ਦੇਸ਼ ਵਿੱਚ ਰੰਗਪਰ (ਰੰਗਵਤੀ) ਦਾ ਰਾਜਾ ਸੀ ਜੋ ਭਰਥਰੀ ਹਰੀ ਦੀ ਭੈਣ ਮੰਨਾਵਤੀ ਦਾ ਪੁੱਤਰ ਅਤੇ ਪਾਟਮਦੇਵੀ ਦਾ ਪਤੀ ਸੀ। ਇਹ ਵੈਰਾਗ ਦੇ ਕਾਰਨ ਰਾਜ ਤਿਆਗ ਕੇ ਜਲੰਧਰ ਨਾਥ ਜੋਗੀ ਦਾ ਚੇਲਾ ਹੋਇਆ।ਸ਼ੱਦਾਦ। ਜ਼ਾਲਮਨੌਸ਼ੀਰਵਾਂ ਆਦਲ। ਇਹਨੂੰ ਕਿਸਰਾ ਵੀ ਕਿਹਾ ਜਾਂਦਾ ਹੈ।ਸਾਸਾਨ ਦੇ ਮਸ਼ਹੂਰ ਬਾਦਸ਼ਾਹ ਕਬਾਦ ਦਾ ਪੁੱਤਰ, ਤਖਤ ਤੇ ਬਹਿੰਦਿਆਂ ਹੀ ਇਹਨੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੀ ਸੰਤਾਨ ਨੂੰ ਕਤਲ ਕਰਵਾ ਦਿੱਤਾ ਸੀ। ਇਹਨੇ ਚਿੱਟੋ ਹੁੰਨਾਂ ਦਾ ਬਾਰ ਬਾਰ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਆਪਣੀ ਪਰਬੰਧਕੀ ਯੋਗਤਾ ਕਾਰਨ ਪ੍ਰਸਿੱਧ ਹੈ। ਨੌਸ਼ੀਰਵਾਂ ਦਾ ਸ਼ਾਬਦਿਕ ਅਰਥ 'ਅਮਰ' ਹੈ ਪਰ ਫਿਰ ਵੀ ਉਹ ਮਰ ਗਿਆ।ਸੁਲੇਮਾਨ। ਹਜ਼ਰਤ ਦਾਊਦ ਦਾ ਪੁੱਤਰ। ਰਬ ਦਾ ਨਬੀ। ਬੈਤੁਲਮਕੱਦਸ ਦੀ ਨੀਂਹ ਇਸ ਨੇ ਰੱਖੀ ਸੀ। ਇਹ ਜਿੰਨਾ ਪਰੀਆਂ ਦਾ ਬਾਦਸ਼ਾਹ ਸੀ ਤੇ ਪੰਛੀਆਂ ਦੀਆਂ ਬੋਲੀਆਂ ਸਮਝਦਾ ਸੀ। ਇੱਕ ਵਾਰੀ ਰੱਬ ਦਾ ਕਹਿਰ ਨਾਜ਼ਲ ਹੋਇਆ। ਜਿਸ ਕਾਰਨ ਇਹਨੂੰ ਭੱਠੀ ਵਾਲੀ ਦਾ ਭੱਠ ਝੋਕਣਾ ਪਿਆ ਸੀ। ''ਸੁਲੇਮਾਨ ਨੂੰ ਇਸ਼ਕ ਜੋ ਆਇਆ, ਮੁੰਦਰਾਂ ਹੱਥੋਂ ਚਾ ਗਵਾਇਆ, ਤਖਤ ਨਾ ਪਰੀਆਂ ਦਾ ਫਿਰਮਾਇਆ, ਭਠ ਝੋਕੇ ਪਿਆ ਬੇਹਾਲ, ਇਸ ਨੇਹੁੰ ਦੀ ਉਲਟੀ ਚਾਲ।"ਅਸ਼ਟੰਡ। ਚਲਾਕ ਦਾ ਝੂਠਸੁਲੇਮਾਨ ਸਕੰਦਰੋਂ। ਸੁਲੇਮਾਨ ਤੋਂ ਲੈ ਕੇ ਸਕੰਦਰ ਤੱਕ ਕਈ ਯੂਨਾਨੀ ਬਾਦਸ਼ਾਹ ਹੋਏ ਜਿਨ੍ਹਾਂ ਨੇ ਸਤ ਦੀਪਾਂ ਅਤੇ ਨੌਂ ਖੰਡਾਂ ਉੱਤੇ ਹੁਕਮ ਚਲਾਏ ਪਰ ਅਸਲੀ ਸਫਲਤਾ ਉਨ੍ਹਾਂ ਨੂੰ ਵੀ ਨਾ ਮਿਲੀ।ਬਖਤ ਨਸਰ ਦਾ ਡੋਲਾ। ਬਖਤ ਨਸਰ ਦਾ ਉੜਨਖਟੋਲਾ . ਬਾਬਲ ਰਾਜ ਦਾ ਬਾਦਸ਼ਾਹ ਬਖਤ ਨਸਰ ਸੀ। ਉਹਨੇ ਇੱਕ ਉੜਨ ਖਟੋਲਾ ਬਣਾਇਆ ਹੋਇਆ ਸੀ ਜਿਸ ਨਾਲ ਚੌਂਹੀਂ ਪਾਸੀਂ ਚਾਰ ਬਾਂਸ ਸਨ। ਉਨ੍ਹਾਂ ਉਤੇ ਮਾਸ ਬੱਧਾ ਸੀ। ਬਾਂਸਾਂ ਦੇ ਥੱਲੇ ਚਾਰ ਬਾਜ਼ ਸਨ। ਉਹ ਮਾਸ ਖਾਣ ਲਈ ਉੱਪਰ ਉਡਦੇ ਤੇ ਉੜਨ ਖਟੋਲਾ ਉੱਪਰ ਨੂੰ ਉੜਦਾ। ਬਖਤ ਨਸਰ ਖਟੋਲੇ ਦੇ ਵਿਚਕਾਰ ਤੀਰ ਕਮਾਨ ਲੈ ਕੇ ਬੈਠਦਾ ਤੇ ਅਸਮਾਨ ਵਿੱਚ ਤੀਰ ਚਲਾਉਂਦਾ। ਫਿਰ ਖਟੋਲਾ ਧਰਤੀ ਤੇ ਉਤਾਰ ਕੇ ਲੋਕਾਂ ਨੂੰ ਮਾਸ ਅਤੇ ਇੱਕ ਖੂਨ ਦਾ ਪਿਆਲਾ ਦਿਖਾ ਕੇ ਕਹਿੰਦਾ ਕਿ ਮੈਂ ਤੁਹਾਡੇ ਰਬ ਨੂੰ ਖਤਮ ਕਰ ਆਇਆ ਹਾਂ। ਉਹਨੂੰ ਵੀ ਮੌਤ ਆ ਗਈ।ਕੇਤੀਆਂ। ਕਿੰਨੀਆਂ488ਮਹਿਜ਼ਰੀ। ਥਾਨੇ ਅਤੇ ਅਦਾਲਤਾਂ ਵਿੱਚ ਫਿਰਨ ਵਾਲਾ, ਆਰਜ਼ੀ ਪਰਚੇ ਕਰਨ ਵਾਲਾਰਸਾਇਨ। ਕੀਮੀਆਚਤਰਾਵਲਾ। ਚਤਰ, ਚਲਾਕਬਾਸਨ। ਬਰਤਨ489ਵਸੂਰਾ। ਸ਼ਕ ਸ਼ੁਬਾਚਘੜਾਂ। ਮਜ਼ਾਕ, ਮਖੌਲਪੂਰਿਆ। ਸਜਾਇਆ ਹੋਇਆ490ਦਾਂਦ ਪਤਾਲੂ। ਬਲਦਾਂ ਦੇ ਪਤਾਲੂਸੰਭਾਲੂ। ਇੱਕ ਦਰਖਤਚਾਲੂਆਂ। ਤੁਰਨ ਵਾਲੇ, ਸਾਥਤੰਦੂਰ ।. ਸਾਲੂਆਂ। ਕਮਲਾ ਬੰਦਾ ਅੱਗ ਦੀ ਲਾਲੀ ਅਤੇ ਕੱਪੜੇ ਦੀ ਲਾਲੀ ਵਿੱਚ ਨਹੀਂ ਦਸ ਸਕਿਆ।
More