ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੨੧-੫੩੦
521. ਉਹੀ, ਚਲਦਾਤੇਰੇ ਸਿਆਹ ਤਤੋਲੜੇ ਕਜਲੇ ਦੇ ਕੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏਤੇਰੇ ਫੁਲ ਗੁਲਾਬ ਦੇ ਨਾਅਲ ਹੋਏ ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏਤੇਰੇ ਖਾਂਚੇ ਇਹ ਸ਼ੱਕਰ ਪਾਰਿਆ ਦੇ ਹੱਥ ਮਾਰ ਕੇ ਭੁਖਿਆਂ ਲੁੰਮ ਲਏਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ ਰੇ ਝਾੜ ਬੂਟੇ ਕਿਤੇ ਗੁੰਮ ਗਏਬੱਡੇ ਵਣਜ ਹੋਏ ਅੱਜ ਵੌਹਟੀਆਂ ਦੇ ਕੋਈ ਨਵੇਂ ਵਨਜਾਰੇ ਘੁੰਮ ਗਏ522. ਉਹੁਹੀ, ਨਨਾਣ ਤੇ ਹੀਰਕੋਈ ਧੋਬੀ ਵਲਾਇਤੋਂ ਆ ਲੱਥਾ ਸਰੀ ਸਾਫ ਦੇ ਥਾਨ ਚੜ੍ਹ ਖੁੰਬ ਗਿਆਤੇਰੀ ਚੋਲੀ ਵਲੂੰਧਰੀ ਸਣੇ ਸੀਨੇ ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਬ ਗਿਆਖੇੜੇ ਕਾਬਲੀ ਕੱਤਿਆਂ ਵਾਂਗ ਏਥੇ ਵਢਵਾ ਕੇ ਕੰਨ ਤੇ ਦੁੰਬ ਗਿਆਵਾਰਸ ਸ਼ਾਹ ਅਚੰਬੜਾ ਨਵਾਂ ਹੋਇਆ ਸੁੱਤੇ ਪਾਹਰੂ ਨੂੰ ਚੋਰ ਟੁੰਬ ਗਿਆ523. ਉਹੀ ਚਲਦਾਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ ਤੇਰਾ ਰੰਗ ਹੈ ਤੋਰੀ ਦੇ ਫੁਲ ਦਾ ਨੀਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ ਇਹ ਤਾਂ ਕੰਮ ਹੋਇਆ ਹਿਲਜੁਲ ਦਾ ਨੀਤੇਰਾ ਅੰਗ ਕਿਸੇ ਪਾਇਮਾਲ ਕੀਤਾ ਢੱਗਾ ਜੋਤਰੇ ਜਿਵੇਂ ਹੈ ਘੁਲ ਦਾ ਨੀਵਾਰਸ ਸ਼ਾਹ ਮੀਆਂ ਇਹ ਦੁਆ ਮੰਗੋ ਖੁਲ ਜਾਏ ਬਾਰਾ ਅੱਜ ਕੁਲ ਦਾ ਨੀ524. ਉੱਤਰ ਹੀਰ ਤੇ ਨਨਾਣਪਰਨੇਹਾਂ ਦਾ ਮੈਨੂੰ ਅਸਰ ਹੋਇਆ ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀਛਾਪਾਂ ਖੁਭ ਗਈਆਂ ਗਲ੍ਹਾਂ ਮੇਰੀਆਂ ਤੇ ਦਾਜ਼ ਲਾਲ ਪਏ ਏਸੇ ਵਾਸਤੇ ਨੀਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ ਤਾਣੀਆਂ ਢਿਲੀਆਂ ਨੇ ਏਸੇ ਵਾਸਤੇ ਨੀਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ ਘੁਲ ਗਏ ਤਤੋਲੜੇ ਪਾਸ ਤੇ ਨੀਮੂਧੀ ਪਈ ਬਨੇਰੇ ਤੇ ਦੇਖਦੀ ਸਾਂ ਪੋਡੂ ਲਾਲ ਹੋਇਆ ਏਸੇ ਵਾਸਤੇ ਨੀਸੁਰਖੀ ਹੋਠਾਂ ਦੀ ਆਪ ਮੈਂ ਚੂਪ ਲਈ ਰੰਗ ਉਡ ਗਿਆ ਏਸੇ ਵਾਸਤੇ ਨੀਕੱਟਾ ਘੁਟਿਆ ਵਿੱਚ ਗਲੋਕੜੀ ਦੇ ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀਮੇਰੇ ਪੇਡੂ ਨੂੰ ਕੱਟੇ ਢਿਡ ਮਾਰੇ ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀਹੋਰ ਪੁਛ ਵਾਰਸ ਮੈਂ ਜ਼ਰੀਬਣੀ ਨੂੰ ਕਿਉਂ ਅੱਘਦੇ ਲੋਕ ਮਹਾਸਤੇ ਨੀ525. ਉੱਤਰ ਨਨਾਣਭਾਬੀ ਅਖੀਆਂ ਦੇ ਰੰਗ ਰੱਤ ਵੰਨੇ ਤੈਨੂੰ ਹੁਸਨ ਚੜ੍ਹਿਆ ਅਨਿਆਂਉ ਦਾ ਨੀਅੱਜ ਧਿਆਨ ਤੇਰਾ ਆਸਮਾਨ ਉਤੇ ਤੈਨੂੰ ਆਦਮੀ ਨਜ਼ਰ ਨਾ ਆਂਉਦਾ ਨੀਤੇਰੇ ਸੁਰਮੇ ਦੀਆਂ ਧਾਰੀਆਂ ਧੂੜ ਪਈਆਂ ਜਿਵੇਂ ਕਾਟਕੋ ਮਾਲ ਤੇ ਧਾਂਉਦਾ ਨੀਰਾਜਪੂਤ ਮੈਦਾਨ ਵਿੱਚ ਲੜਨ ਤੇਜ਼ਾਂ ਅੱਗੇ ਢਾਢੀਆਂ ਦਾ ਪੁੱਤ ਗਾਂਉਦਾ ਨੀਰੁਖ ਹੋਰ ਦਾ ਹੋਰ ਹੈ ਅੱਜ ਤੇਰਾ ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀਅੱਜ ਆਖਦੇ ਹੈਣ ਵਾਰਸ ਸ਼ਾਹ ਹੋਰੀਂ ਖੇੜਾ ਕੌਣ ਗਾਂਡੂ ਕਿਸ ਥਾਂਉ ਦਾ ਨੀ526. ਉੱਤਰ, ਹੀਰ ਦਾ ਸਹਿਤੀ ਨੂੰਮੁਠੀ ਮੁਠੀ ਮੈਨੂੰ ਕੋਈ ਅਸਰ ਹੋਇਆ ਅੱਜ ਕੰਮ ਤੇ ਜਿਊ ਨਾ ਲਗਦਾ ਨੀਭੁੱਲੀ ਵਿਸਰੀ ਬੂਟੀ ਉਲੰਘ ਆਈ ਇੱਕੇ ਪਿਆ ਭੁਲਾਵੜਾ ਠਗ ਦਾ ਨੀਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀਅੱਜ ਯਾ ਦਆਏ ਮੈਨੂੰ ਸਈ ਸੱਜਣ ਜੈਂਦਾ ਮਗਰ ਓਲਾਂਭੜਾ ਜਗ ਦਾ ਨੀਖੁਲ ਖੁਲ ਜਾਂਦੇ ਬੰਦ ਚੋਲੜੀ ਦੇ ਅੱਜ ਗਲੇ ਮੇਰੇ ਕੋਈ ਲਗਦਾ ਨੀਘਰ ਬਾਰ ਵਿੱਚੋਂ ਡਰਨ ਆਂਵਦਾ ਹੈ ਜਿਵੇਂ ਕਿਸੇ ਤਤਾਰਚਾ ਵਗਦਾ ਨੀਇੱਥੇ ਜੋਬਨੇ ਦੀ ਨਏਂ ਠਾਠਾ ਵੱਤੀ ਬੂੰਬਾ ਆਂਵਦਾ ਪਾਣੀ ਤੇ ਝਗਦਾ ਨੀਵਾਰਸ ਸ਼ਾਹ ਬੁਲਾਉ ਨਾ ਮੂਲ ਮੈਨੂੰ ਸਾਨੂੰ ਭਲਾ ਨਾਹੀਂ ਕੋਈ ਲਗਦਾ ਨੀ527. ਨਨਾਣ ਦਾ ਉੱਤਰਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ ਚੋਰ ਯਾਰ ਫੜੇ ਗੁਨਾਂਹਗਾਰੀਆਂ ਨੂੰਭਾਬੀ ਅੱਜ ਤੇਰੀ ਗਲ ਉਹ ਬਣੀ ਦੁੱਧ ਹੱਥ ਲੱਗਾ ਧੁਧਾ ਧਾਰੀਆਂ ਨੂੰਤੇਰੇ ਨੈਣਾਂ ਦੀਆਂ ਨੋਕਾਂ ਦੇ ਖਤ ਬਣਦੇ ਵਾਢ ਮੱਲੀ ਹੈ ਜਿਵੇਂ ਕਟਾਰੀਆਂ ਨੂੰਹੁਕਮ ਹੋਰ ਦਾ ਹੋਰ ਅੱਜ ਹੋ ਗਿਆ ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ ਜਿਵੇਂ ਕਸਤੂਰੀ ਦਾ ਭਾਰ ਵਪਾਰੀਆਂ ਨੂੰਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ ਕਿਸੇ ਤੋਲਿਆ ਲੌਂਗ ਸਪਾਰੀਆਂ ਨੂੰਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ ਅਜ ਲੈ ਬੈਠੇ ਸਰਦਾਰੀਆਂ ਨੂੰਅੱਜ ਸਿਕਦਿਆਂ ਕਵਾਰੀਆਂ ਕਰਮ ਖੁਲੇ ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰਚੂੜੇ ਬੀੜੇ ਤੇ ਚੂਰ ਸੰਘਾਰ ਹੋਏ ਠੋਕਰ ਲਗ ਗਈ ਮਿਨਹਾਰੀਆਂ ਨੂੰਵਾਰਸ ਸ਼ਾਹ ਜਿਨ੍ਹਾਂ ਮਿਲੇ ਇਤਰ ਸ਼ੀਸ਼ੇ ਉਹਨਾਂ ਕੀ ਕਰਨਾ ਫੌਜਦਾਰੀਆਂ ਨੂੰ528. ਹੀਰ ਦਾ ਉੱਤਰਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰਭੱਈਆਂ ਪਿੱਟੀ ਕਦੋਂ ਮੈਂ ਗਈ ਕਿਧਰੇ ਕਿਉ ਉਡਾਈਆਂ ਜੇ ਮੈਂ ਮੁਨਸ ਖਾਂਦੜੀ ਨੂੰਛੱਜ ਛਾਣਨੀ ਘਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੜ੍ਹ ਜਾਂਦੜੀ ਨੂੰਵਾਰਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ529. ਨਨਾਣ ਦਾ ਉੱਤਰਕਿਸੇ ਹੋ ਬੇਦਰਦ ਲਗਾਮ ਦਿੱਤੀ ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ ਲਈਆਂ ਕਿਸੇ ਮਹਿਬੂਬ ਸਫਾਈਆਂ ਨੇਸਾਹ ਕਾਹਲਾ ਹੋਠਾਂ ਤੇ ਲਹੂ ਲੱਗਾ ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇਵਾਰਸ ਸ਼ਾਹ ਮੀਆਂ ਹੋਣੀ ਹੋ ਰਹੀ ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ530.ਲੁੜ੍ਹ ਗਈ ਜੇ ਮੈਂ ਪਰਤ ਪਾਟ ਚੱਲੀ ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇਚੂਚੀ ਲਾਂਉਦੀਆਂ ਧੀਆਂ ਪਰਾਈਆਂ ਨੂੰ ਬੇਦਰਦ ਤੇ ਅੰਤ ਬੇਗਾਨੀਆਂ ਨੇਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ ਰੰਗ ਰੰਗ ਦੀਆਂ ਲਾਦੀਆਂ ਕਾਨੀਆਂ ਨੇਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ ਟੇਢੀ ਚਾਲ ਚੱਲਣ ਮਸਤਾਨੀਆਂ ਨੇਔਖੇ ਲਫ਼ਜ਼ਾਂ ਦੇ ਮਾਅਨੇ521ਤਤੋਲੜੇ। ਆਪ ਬਣਾਇਆ ਤਿਲਖਾਂਚੇ। ਵੱਡੇ ਥਾਲ ਜਿਹੜੇ ਮਠਿਆਈਆ ਵੇਚਣ ਵਾਲੇ ਦੁਕਾਨਦਾਰਾਂ ਕੋਲ ਆਮ ਹੁੰਦੇ ਸਨ।ਲੁੰਮ ਲਏ। ਝਪਟੀ ਮਾਰ ਕੇ ਖੋਹ ਲਏ522ਵਲਾਇਤ। ਗ਼ੈਰ ਦੇਸਦੁੰਬ। ਪੂਛਅਚੰਬੜਾ। ਅਚੰਬਾਪਾਹਰੂ। ਪਹਿਰੇਦਾਰਨਪੀੜ। ਨਪੀੜਨ ਵਾਲਾ523ਤੋਰੀ ਦੇ ਫੁਲ ਦਾ। ਪੀਲਾਪਾਇਮਾਲ। ਬਰਬਾਦ ਕੀਤਾ, ਪੈਰਾਂ ਥੱਲੇ ਮਿੱਧਿਆਬਾਰਾ ਖੁਲ੍ਹ ਜਾਏ। ਕੰਮ ਬਣ ਜਾਵੇਕੁਲ। ਸਾਰਿਆਂ ਦਾ524ਪਰਨੇਹਾਂ। ਪੀਲੀਆ, ਯਰਕਾਨਜ਼ਰਦ। ਪੀਲਾਛਾਪਾਂ। ਛਾਪ ਦਾ ਬਹੁ। ਵਚਨ, ਮੁੰਦੀਆਂਰੁੰਨੀ। ਰੋਈਪੇਡੂ। ਧੁੰਨੀ ਤੋਂ ਥੱਲੇ ਦਾ ਢਿਡਬੱਖਲ। ਬੱਖਰ, ਪਸ਼ੂ ਪਾ ਬੰਨਣ ਦਾ ਮਕਾਨਅਘਦੇ। ਨਿਰਦੋਸ਼ ਨੂੰ ਦੋਸ਼ ਦਿੰਦੇ525ਕਾਟਕੋ। ਧਾੜਵੀਖੇੜਾ ਕੌਣ ਗਾਂਡੂ। ਵਾਰਸ ਸ਼ਾਹ ਨੂੰ ਹੀਰ ਦੀ ਸਫਲਤਾ ਦੀ ਦਿਲੀ ਖੁਸ਼ੀ ਹੈ ਅਤੇ ਖਲਨਾਇਕ ਖੇੜਿਆਂ ਨੂੰ 'ਗਾਂਡੂ' ਦੇ ਸ਼ਬਦਾਂ ਨਾਲ ਯਾਦ ਕਰਦਾ ਹੈ।526ਤਿਉਰ ਲਾਲ। ਲਾਲ ਰੰਗ ਦੇ ਸੂਟਉਲੰਬੜਾ। ਲਾਟਉਲਾਂਬੜਾ। ਮਿਹਣਾਤਤਾਰਚਾ। ਬਰਛੀਬੂੰਬਾ। ਫੁਹਾਰਾ 'ਪੂਰਨ ਕੇ ਜਸਕੇ ਉਠੇ ਬੂੰਬੇ' ਚੰਡੀ ਦੀ ਵਾਰ (ਗੋਬਿੰਦ ਸਿੰਘ ਜੀ)527ਦੁਧਾ ਧਾਰੀ। ਜਿਹੜੇ ਕੇਵਲ ਦੁੱਧ ਹੀ ਪੀਂਦੇ ਹਨਵਾਢ। ਕੱਟਣ ਦੀ ਸ਼ਕਤੀਅੱਜ ਮਿਲੀ .. ਕੰਧਾਰੀਆਂ ਨੂੰ। ਨਾਦਰ ਸ਼ਾਹ 1739 ਈ ਦੇ ਹਮਲੇ ਵਿੱਚ ਕੋਹਨੂਰ ਹੀਰਾ ਅਤੇ ਤਖਤ ਤਾਊਸ ਲੁਟ ਕੇ ਕੰਧਾਰ ਲੈ ਗਿਆ ਸੀ, ਦਿੱਲੀ ਵੀ ਪੰਜਾਬ ਵਿੱਚ ਸ਼ਾਮਲ ਸੀ।ਨਾਦਰ ਸ਼ਾਹ ਦੁਰਾਨੀ। ਇਸ ਪ੍ਰਸਿੱਧ ਪਠਾਨ ਬਾਦਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਇਸਨੇ 1717 ਤੋ. 1739 ਤੱਕ ਲਗਾਤਾਰ ਹਿੰਦੋਸਤਾਨ ਉਤੇ ਹਮਲੇ ਕੀਤੇ ਅਤੇ ਲੁਟ ਮਚਾਈ। ਦਿੱਲੀ ਤੋਂ ਸਾਹਜਹਾਨ ਵਾਲਾ ਤਖਤ ਤਾਊਸ ਅਤੇ ਕੋਹ ਨੂਰ ਹੀਰਾ ਅਤੇ ਬੇਅੰਤ ਮਾਲ ਲੈ ਗਿਆ। 1747 ਨੂੰ ਆਪਣੇ ਨੌਕਰਾਂ ਹੱਥੋਂ ਕਤਲ ਹੋਇਆ ਅਤੇ ਉਹਦਾ ਜਰਨੈਲ ਅਹਿਮਦ ਸ਼ਾਹ (ਅਬਦਾਲੀ) ਗੱਦੀ ਤੇ ਬੈਠਾ।ਸੁਆਹ ਲਟੇਂਦੇ। ਮੰਦੇ ਹਾਲੀਂ ਸਨਸਿਕਦਿਆਂ। ਤਰਸਦਿਆਂਚੂੜੇ ਬੀੜੇ ਚੂਰ ਸੌਂਘਾਰ। ਮੇਕ ਅੱਪ ਉਤਰ ਗਈ528ਛਿੰਜ ਘਤੀ। ਰੌਲਾ ਪਾਇਆਭੱਈਆਂ ਪਿੱਟੀ। ਜਾਂ ਭਰਾਵਾਂ ਪਿੱਟੀ ਦੀ ਗਾਲ ਵੀ ਔਰਤਾਂ ਖਾਂਦੀਆਂ ਹਨ।ਮਾਪੇ ਪਿੱਟਣੀ। ਇਹ ਵੀ ਇੱਕ ਗਾਲ ਹੈ ਜਿਹੜੀ ਔਰਤਾਂ ਵੱਲੋਂ ਖਾਧੀ ਜਾਂਦੀ ਹੈ।ਛਜ ਛਾਣਨੀ ਘਤ ਉਡਾਇਆ। ਬਹੁਤ ਬਦਨਾਮੀ ਕੀਤੀ529ਮੈਦਾਨ ਦਿੱਤਾ। ਅੱਗੇ ਵਧਣ ਦਾ ਮੌਕਾ ਦਿੱਤਾਨੀਲੀ। ਨੀਲੀ ਘੋੜੀਠੋਕਰਾਂ। ਅੱਡੀ ਲਾਈ530ਚੂਚੀ। ਊਜਉਦਮਾਦ। ਨਸ਼ਾ, ਖੁਮਾਰੀ ( ''ਮਾਇਆ ਮਦ ਚਾਖਿ ਭਏ ਉਦਮਾਤੇ"। ਮਾਰੂ ਮਹਲਾ 5), ਖਬਤ
More