ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੩੧-੫੪੦
531. ਉੱਤਰ ਹੀਰਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ ਜਿਹੜੇ ਮੁੰਗ ਤੇ ਚਣੇ ਖਿੰਡਾਵਨੀ ਹੈਂਆਪ ਖੇਦੇ ਹੈਂ ਤੂੰ ਗੁਹਤਾਲ ਚਾਲੇ ਸਾਨੂੰ ਹਸਤੀਆਂ ਚਾ ਬਣਾਵਨੀ ਹੈਚੀਚੋਚੀਚ ਕੰਧੋਲੀਆਂ ਆਪ ਖੇਡੇਂ ਚੱਡੀ ਟਾਪਿਆਂ ਨਾਲ ਵਿਲਾਵਨੀ ਹੈਂਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ ਮਾਲ ਖੇੜਿਆਂ ਦਾ ਲੁਟਵਾਵਨੀ ਹੈਂ532. ਜਵਾਬ ਹੀਰਅੜੀਉ ਕਸਮ ਮੈਨੂੰ ਜੇ ਯਕੀਨ ਕਰੋ ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ ਪਈ ਪਾਂਉਨੀ ਹਾਂ ਨਿਤ ਔਸੀਆਂ ਨੀਵਾਰਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ533. ਉੱਤਰ ਨਨਾਣਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ ਤੇਰੀ ਇਹੋ ਜੇਹੀ ਕਲ ਡੌਲ ਸੀ ਨੀਬਾਜ਼ੋਂ ਥਰਕਦੀ ਘਰਕਦੀ ਆਣ ਪਈ ਏਂ ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀਅੱਜ ਘੋੜੀ ਤੇਰੀ ਨੂੰ ਆਰਾਮ ਆਇਆ ਜਿਹੜੀ ਨਿਤ ਕਰਦੀ ਪਈ ਔਲ ਸੀ ਨੀਬੂਟਾ ਸੱਖਣਾ ਅੱਜ ਕਰਾਇ ਆਇ ਏਂ ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ534. ਹੀਰ ਦਾ ਉੱਤਰਰਾਹ ਜਾਂਦੀ ਮੈਂ ਝੋਟੇ ਨੇ ਢਾ ਲੀਤੀ ਸਾਨੂੰ ਬੁੱਲ੍ਹ ਕੁਥੁੱਲ ਕੇ ਮਾਰਿਆ ਨੀਹੱਥੋਂ ਕੱਬੋ ਗਵਾਇਕੇ ਭੰਨ ਚੂੜਾ ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀਡਾਹਡਾ ਮਾੜਿਆਂ ਨੂੰ ਢਾਹ ਮਾਰ ਕਰਦਾ ਜ਼ੋਰਾਵਰਾਂ ਅੱਗੇ ਅੰਤ ਹਾਰਿਆ ਨੀਨੱਸ ਚੱਲੀ ਸਾਂ ਓਸ ਨੂੰ ਦੇਖ ਕੇ ਮੈਂ ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀਸੀਨਾ ਫਿਹ ਕੇ ਭਨਿਉਸ ਪਾਸਿਆਂ ਨੂੰ ਦੋਹਾਂ ਸਿੰਗਾਂ ਉਤੇ ਚਾ ਚਾੜ੍ਹਿਆ ਨੀਰੜੇ ਢਾਇਕੇ ਖਾਈ ਪਟਾਕ ਮਾਰੀ ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹਿਆਂ ਨੂੰ ਨੀਮੇਰੇ ਕਰਮ ਸਨ ਆਣ ਮਲੰਗ ਮਿਲਿਆ ਜਿਸ ਜੀਂਵਦੀ ਪਿੰਡ ਵਿੱਚ ਵਾੜਿਆ ਨੀਵਾਰਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ ਹੀਰੇ ਹਰਨ ਮੈਂ ਤੱਤੜੀ ਦਾੜ੍ਹਿਆ ਨੀ535. ਨਨਾਣ ਦਾ ਉੱਤਰਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ ਹਲਿਆ ਹੋਇਆ ਕਦੀਮ ਦਾ ਮਾਰਦਾ ਦੀਤੂੰ ਭੀ ਵੌਹਟੜੀ ਪੁੱਤਰ ਸਰਦਾਰ ਦੇ ਦੀ ਉਸ ਭੀ ਦੁੱਧ ਪੀਤਾ ਸਰਕਾਰ ਦਾ ਈਸਾਨ੍ਹ ਲਟਕਦਾ ਬਾਜ਼ ਵਿੱਚ ਹੋ ਕਮਲਾ ਹੀਰ ਹੀ ਨਿਤ ਪੁਕਾਰਦਾ ਈਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈਪਰ ਉਹ ਹੀਲਤ ਬੁਰੀ ਹਲਾਇਆ ਈ ਪਾਣੀ ਪੀਂਵਦਾ ਤੇਰੀ ਨਸਾਰ ਦਾ ਈਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈਵਾਰਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ ਪੁਣ ਕਢਦਾ ਅਤੇ ਨਤਾਰਦਾ ਈ536. ਹੀਰ ਦਾ ਉੱਤਰਅਨੀ ਭਰੋ ਮੁਠੀਂ ਉਹ ਮੁਠੀ ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆਲਹਿਰ ਪੇਡੂਓਂ ਉਠ ਕੇ ਪਵੇ ਸੀਨੇ ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆਤਲਬ ਡੁਬ ਗਈ ਸਿਰਕਾਰ ਮੇਰੀ ਮੈਨੂੰ ਇੱਕ ਨਾ ਦਾਮ ਵਸੂਲ ਹੋਇਆਲੋਕ ਨਫੇ ਦੇ ਵਾਸਤੇ ਲੈਣ ਤਰਲੇ ਮੇਰਾ ਸਣੇ ਵਹੀ ਚੌੜ ਮੂਲ ਹੋਇਆਅੰਬ ਸੇਂਚ ਕੇ ਦੁਧ ਦੇ ਨਾਲ ਪਾਲੇ ਭਾ ਤੱਤੀ ਦੇ ਅੰਤ ਬਬੂਲ ਹੋਇਆਖੇੜਿਆਂ ਵਿੱਚ ਨਾ ਪਰਚਦਾ ਜਿਉ ਮੇਰਾ ਸ਼ਾਹਦ ਹਾਲ ਦਾ ਰਬ ਰਸੂਲ ਹੋਇਆ537. ਨਨਾਣ ਦਾ ਉੱਤਰਭਾਬੀ ਜ਼ੁਲਫ ਗੱਲ੍ਹਾਂ ਉਤੇ ਪੇਚ ਖਾਵੇ ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀਗਲ੍ਹਾਂ ਉਤੇ ਭਵੀਰੀਆਂ ਉਡਦੀਆਂ ਨੇ ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀਤੇਰੇ ਨੈਣਾਂ ਨੇ ਸ਼ਾਹ ਫਕੀਰ ਕੀਤੇ ਸਣੇ ਹਾਥੀਆਂ ਫੌਜ ਅੰਮਾਰੀਆਂ ਨੀਵਾਰਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ ਫੌਜਾਂ ਕਤਲ ਉਤੇ ਚਾ ਚਾੜ੍ਹੀਆਂ ਨੀ538. ਉੱਤਰ ਹੀਰਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ ਲੱਗਾ ਰੰਗ ਫਿਰ ਖੁਸ਼ਕ ਬਜ਼ੀਚੀਆਂ ਨੂੰਫੌਜਦਾਰ ਤਗੱਈਅਰ ਬਹਾਲ ਹੋਇਆ ਝਾੜ ਤੰਬੂਆਂ ਅਤੇ ਗਲੀਚਿਆਂ ਨੂੰਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ ਦੇਖ ਹੁਸਨ ਦੀ ਜ਼ਿਮੀਂ ਦੀਆਂ ਪੀਚੀਆਂ ਨੂੰਵਾਰਸ ਸ਼ਾਹ ਕਿਸ਼ਤੀ ਪਰੇਸ਼ਾਨ ਸਾਂ ਮੈਂ ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ539. ਸਹਿਤੀ ਨਾਲ ਹੀਰ ਦੀ ਸਲਾਹਸਹਿਤੀ ਭਾਬੀ ਦੇ ਨਾਲ ਪਕਾ ਮਸਲਹਤ ਵੱਡਾ ਮਕਰ ਫੈਲਾਇਕੇ ਬੋਲਦੀ ਹੈਗਰਦਾਨਦੀ ਮਕਰ ਮਾਅਤੂਲਾਂ ਨੂੰ ਅਤੇ ਕੰਨਜ਼ ਫਰੇਬ ਦੀ ਖੋਲਦੀ ਹੈਅਬਲੀਸ ਮਲਫੂਫ ਖੰਨਾਸ ਵਿੱਚੋਂ ਰਵਾਇਤਾਂ ਜਾਇਜ਼ੇ ਟੋਲਦੀ ਹੈਵਫਾ ਕੁਲ ਹਦੀਸ ਮਨਸੂਖ ਕੀਤੀ ਕਾਜ਼ੀ ਲਾਅਨਤ ਅੱਲਾਹ ਦੀ ਖੋਲਦੀ ਹੈਤੇਰੇ ਯਾਰ ਦਾ ਫਿਕਰ ਦਿਨ ਰਾਤ ਮੈਨੂੰ ਜਾਨ ਮਾਪਿਆਂ ਤੋਂ ਪਈ ਡੋਲਦੀ ਹੈਵਾਰਸ ਸ਼ਾਹ ਸਹਿਤੀ ਅੱਗੇ ਮਾਉਂ ਬੁਢੀ ਵੱਡੇ ਜ਼ਜ਼ਬ ਦੇ ਕੀਰਨੇ ਫੋਲਦੀ ਹੈ540. ਸਹਿਤੀ ਦੀ ਮਾਂ ਨਾਲ ਗੱਲੱਲਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ ਸਾਡੇ ਭਾ ਦੀ ਬਣੀ ਹੈ ਔਖੜੀ ਨੀਦੇਖ ਹੱਕ ਹਲਾਲ ਨੂੰ ਅੱਗ ਲਗਸ ਰਹੇ ਖਸਮ ਦੇ ਨਾਲ ਇਹ ਖੋਖੜੀ ਨੀਜਦੋਂ ਆਈ ਤਦੋਕਣੀ ਰਹੀ ਢਠੀ ਕਦੀ ਹੋ ਨਾ ਬੈਠਿਆ ਖੋਖੜੀ ਨੀਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ ਇੱਕ ਕਲ੍ਹਾ ਦੀ ਜਰਾ ਹੈ ਚੌਖੜੀ ਨੀਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਤੀ ਇਹ ਉਜਾੜੇ ਦਾ ਮੂਲ ਹੈ ਚੋਖਰੀ ਨੀਵਾਰਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ ਭੁੱਖ ਨਾਲ ਸੁਕਾਂਵਦੀ ਕੋਖੜੀ ਨੀਔਖੇ ਲਫ਼ਜ਼ਾਂ ਦੇ ਮਾਅਨੇ531ਮੁੰਗ ਤੇ ਚਨੇ ਖਿੰਡਾਉਣੇ। ਕਹਾਣੀ ਦੱਸੀ ਜਾਂਦੀ ਹੈ ਕਿ ਮਹਾਨ ਫਾਰਸੀ ਕਵੀ ਸ਼ੇਖ ਸਾਅਦੀ ਨੇ ਔਰਤਾਂ ਦੇ ਮਕਰ ਤੋਂ ਤੰਗ ਆ ਕੇ ਇੱਕ ਨਿੱਕੀ ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਪਾਲਿਆ। ਲੜਕੀ ਮੁਟਿਆਰ ਹੋ ਗਈ। ਸ਼ੈਖ਼ ਆਪ ਬਾਹਰ ਜਾਣ ਵੇਲੇ ਉਹਨੂੰ ਘਰ ਵਿੱਚ ਬੰਦ ਕਰਕੇ ਕਾਰੇ ਲਾਉਣ ਲਈ ਮੂੰਗ, ਚਨੇ ਅਤੇ ਚੌਲ ਰਲਾ ਕੇ ਦੇ ਦਿੰਦਾ ਅਤੇ ਲੜਕੀ ਨੂੰ ਤਿੰਨੇ ਵਸਤਾਂ ਚੁਗ ਕੇ ਵੱਖ ਵੱਖ ਕਰਨ ਲਈ ਆਖਦਾ। ਤਿਕਲਾਂ ਨੂੰ ਉਹ ਜੁਦਾ ਭਾਂਡਿਆਂ ਵਿੱਚ ਉਨ੍ਹਾਂ ਨੂੰ ਰਿੰਨ੍ਹ ਲੈਂਦੇ।ਕਿਨੀ ਦੇਰ ਇਹ ਕੰਮ ਚਲਦਾ ਰਿਹਾ। ਫਿਰ ਉਸ ਲੜਕੀ ਦੀ ਕਿਸੇ ਆਪਣੇ ਹਾਣੀ ਨਾਲ ਗੱਲਬਾਤ ਹੋ ਗਈ। ਮੁੰਡਾ ਕੰਧ ਟੱਪ ਕੇ ਘਰ ਅੰਦਰ ਆ ਜਾਂਦਾ। ਦੋਵੇਂ ਮੌਜਾਂ ਕਰਦੇ ਅਤੇ ਫਿਰ ਮੂੰਗ, ਚੌਲ ਵੱਖਰੇ ਕਰਦੇ। ਇੱਕ ਦਿਨ ਉਹ ਆਪੋ ਵਿੱਚ ਮਸਤ ਹੋਕੇ ਸਭ ਕੁੱਝ ਭੁਲ ਗਏ। ਅਖੀ ਮੁੰਡੇ ਨੇ ਸਲਾਹ ਦਿੱਤੀ ਉਹ ਉਸ ਦਿਨ ਖਿਚੜੀ ਬਣਾ ਲਵੇ ਕਿਉਂਕਿ ਉਹ ਉਨ੍ਹਾਂ ਨੂੰ ਵੱਖਰੇ ਵੱਖਰੇ ਨਾ ਕਰ ਸਕੇ। ਤਿਕਾਲਾਂ ਨੂੰ ਸਆਦੀ ਖਿਚੜੀ ਦੇਖ ਕੇ ਬਹੁਤ ਲੋਹਾ ਲਾਖਾ ਹੋਇਆ ਅਤੇ ਕੁੜੀ ਨੂੰ ਡਾਂਟ ਕੇ ਪੁੱਛਿਆ ਕਿ ਇਹ ਕਿਹਦੀ ਸਲਾਹ ਹੈ। ਜਦੋਂ ਤਲਵਾਰ ਖਿੱਚੀ ਤਾਂ ਉਹਨੇ ਡਰਦੀ ਨੇ ਸਭ ਕੁੱਝ ਦੱਸ ਦਿੱਤਾ। ਹੁਣ ਜਦੋਂ ਕੋਈ ਕੁਆਰੀ ਕੁੜੀ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧ ਪੈਦਾ ਕਰੇ ਤਾਂ ਆਖਦੇ ਹਨ ਕਿ ਉਹ ਮੂੰਗ, ਚਣੇ ਖੇਡਦੀ ਹੈ।ਗੁਹਤਾਲ। ਲੁਕਵੇਂਗੁਹਤਾਲ ਚਾਲੇ। ਮਕਰ ਦੀਆਂ ਚਾਲਾਂਹਸਤੀ। ਹਥਨੀਚੀਚੋ ਚੀਚ ਕੰਧੋਲੀਆਂ। ਮੁੰਡਿਆਂ ਦੀ ਇੱਕ ਖੇਡ, ਜਿਸ ਵਿੱਚ ਉਨ੍ਹਾਂ ਦੇ ਦੋ ਗਰੁੱਪ ਮਿੱਥੇ ਵਕਤ ਵਿੱਚ ਕੱਧ ਆਦਿ ਤੇ ਲੀਕਾਂ ਕੱਢਦੇ ਹਨ। ਫਿਰ ਉਹ ਗਿਣ ਕੇ ਦੇਖਦੇ ਹਨ। ਵਧ ਲੀਕਾਂ ਕੱਢਣ ਵਾਲੀ ਟੀਮ ਜੇਤੂ ਹੁੰਦੀ ਹੈ।ਚੱਡੀ ਟਾਪਾ। ਅੱਡੀ ਟਾਪਾ ਵੀ ਕੁੜੀਆਂ ਦੀ ਇੱਕ ਖੇਡ ਹੈ।532ਨਰੋਲ। ਖਾਲਿਸਬੇਦੋਸ਼। ਬੇਦੋਸ਼, ਬੇਕਸੂਰਚਾਪਲੋਸੀ। ਖੁਸ਼ਾਮਦਤੋਸੀਆਂ। ਤਸੱਲੀ ਹੋਈ533ਸਖਣਾ। ਰੜਾ, ਖਾਲੀਔਲ। ਬੇਕਰਾਰੀ, ਬੇਆਰਾਮੀਮੌਲ। ਕਰੂੰਬਲਾਂ534ਘੁਰਕਦੀ। ਤੇਜ਼ ਤੇਜ਼ ਸਾਹ ਲੈਂਦੀ, ਹੌਂਕਦੀਹੱਬੋਂ ਕੱਬੋਂ। ਰੰਗ ਢੰਗ ਪੱਖੋਂਦੁਲ੍ਹੜੇ। ਦੂਲ੍ਹੇ, ਵਿਆਂਹਦੜਫਿਹ। ਫਿੰਹਖਾਈ। ਟੋਆਪਾੜ੍ਹੀ। ਹਰਨੀਕਰਮ। ਚੰਗੀ ਕਿਸਮਤਦਾੜ੍ਹੀ। ਮਾਰੀਹਿੱਲਿਆ ਹੋਇਆ। ਗਿੱਝਾ ਹੋਇਆਕਦੀਮ। ਮੁੱਢੋਂਤੇਰੇ ਨਾਲ ਲਟਕਦਾ। ਪਿਆਰ ਕਰਦਾਹੀਲਤ। ਆਦਤਹਿਲਾਇਆ। ਗਿਝਾਇਆਨਸਾਰ। ਪਾਰਚਾ ਅਤੇ ਚੱਠਾ ਵੀ ਕਹਿੰਦੇ ਹਨ ਜਿਹਦੇ ਵਿੱਚ ਟਿੰਡਾਂ ਦਾ ਪਾਣੀ ਡਿਗਦਾ ਸੀ।536ਡੰਡੋਲ। ਪੀੜਤਲਬ। ਤਨਖਾਹਸਿਰ ਕਾਰ। ਕੰਮ ਕਰਦਿਆਂਇੱਕ ਦਾ ਦਾਮ। ਇੱਕ ਪੈਸਾ ਵੀਵਹੀ। ਵਹੀ, ਖਾਤੇ ਦਾ ਰਜਿਸਟਰਮੂਲ। ਉਹ ਅਸਲੀ ਧਨ ਜਿਹਦੇ ਤੇ ਵਿਆਜ ਲਗਦਾ ਹੈਸੇਚ। ਸਿੰਜਭਾ। ਭਾਗੀਂ, ਕਿਸਮਤ ਵਿੱਚਬਬੂਲ। ਕਿੱਕਰ537ਸਿਰੇ ਲੋੜ੍ਹ ਦੇ। ਲੋੜ੍ਹ ਦੀ ਸਿਖਰਅੱਮਾਰੀ। ਹਾਥੀ ਉਤੇ ਬੈਠਣ ਲਈ ਬਣਾਈ ਪਰਦੇਦਾਰ ਪਾਲਕੀ538ਵੁੱਠਾ। ਵਰ੍ਹਿਆਤਗੱਈਅਰ। ਬਦਲੀਵੱਲਾਂ। ਵੇਲਾਂਪੀਚੀਆਂ। ਘੁਟੀਆਂਟੀਚਾ। ਨਿਸ਼ਾਨ539ਮਸਲਹਤ ਪਕਾ। ਸਲਾਹ ਕਰਕੇਗਰਦਾਨਦੀ। ਮੁੜ ਮੁੜ ਪੜ੍ਹਦੀਮਾਅਤੂਲ। ਅੱਲਾਮਾ ਸਾਅਦੁਦੀਨ ਤਫਤਾਜ਼ਾਨੀ ਦੀ ਬੋਲਣ ਅਤੇ ਗਲ ਕਰਨ ਬਾਰੇ ਪੁਸਤਕਕਨਜ਼। ਕਾਜ਼ੀਅਬਲੀਸ ਮਲਫੂਫ ਖੰਨਾਸ। ਅਬਲੀਸ ਮਲਫੂਫ ਦਾ ਅਰਥ ਹੈ ਲੁਕਿਆ ਹੋਇਆ ਸ਼ੈਤਾਨ ਅਤੇ ਖੰਨਾਸ ਦਾ ਅਰਥ ਹੈ ਲੁਕ ਕੇ, ਘਾਤ ਵਿੱਚ ਬੈਠ ਕੇ ਸ਼ਿਕਾਰ ਕਰਨ ਵਾਲਾ। ਸਹਿਤੀ ਸਾਰਿਆਂ ਮਕਰ ਫਰੇਬਾਂ ਉਤੇ ਅਮਲ ਕਰਦੀ ਹੈ।ਕਾਜ਼ੀ ਲਾਅਨਤ ਅੱਲਾਹ। ਇਹ ਵੀ ਇੱਕ ਫਰਜ਼ੀ ਨਾਉ ਕਵੀ ਵਾਰਸ ਸ਼ਾਹ ਨੇ ਘੜਿਆ ਹੈ।ਰਵਾਇਤ। ਕਹਾਣੀਜਾਇਜ਼ੇ। ਸਬੂਤਔਖੜੀ। ਔਖੀ। ਮੁਸ਼ਕਲਖੋਖੜੀ। ਕਪਾਹ ਦੇ ਟੀਂਡੇ ਵਿੱਚੋਂ ਕਪਾਹ ਕੱਢਣ ਪਿੱਛੋਂ ਖਾਲੀ ਖੋਲ।ਢਠੀ। ਬੀਮਾਰਲਾਹੂ ਲੱਥੜੀ। ਖੂਨ ਦੇ ਘਾਟੇ ਭਾਵ ਭੁਸੇ ਹੋਣ ਦਾ ਰੋਗਚੋਖੜੀ। ਚੋਖੀਨੂਹਾਂ ਨਾਲ ਵਸਤੀ। ਘਰ ਨੂਹਾਂ ਨਾਲ ਵਸਦੇ ਹਨ।ਚੌ ਖਰੀ। ਚਾਰ ਖ਼ੁਰੀ।ਕੋਖ਼ੜੀ। ਕੁਖ
More