ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੪੧-੫੫੦
541. ਸਹਿਤੀ ਦਾ ਉੱਤਰਹਾਥੀ ਫੌਜ ਦਾ ਵੱਡਾ ਸਿੰਗਾਰ ਹੁੰਦਾ ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀਅੱਧਾ ਪਹਿਣਨਾ ਖਾਵਨਾ ਸ਼ਾਨ ਸ਼ੌਕਤ ਇਹ ਸਬ ਬਣਾ ਹੈਨ ਜ਼ਰਾਂ ਦੇ ਨੀਘੋੜੇ ਕਾਨ ਖੱਟਣ ਕਰਾਮਾਤ ਕਰਦੇ ਅਖੀਂ ਦੇਖਦਿਆਂ ਜਾਣ ਬਿਨ ਪਰਾਂ ਦੇ ਨੀਮਝੀਂ ਗਾਈਂ ਸਿੰਗਾਰ ਦਿਆਂ ਸਬ ਟਲੇ ਅਤੇ ਨੂੰਹਾਂ ਸਿੰਗਾਰ ਹਨ ਘਰਾਂ ਦੇ ਨੀਖੈਰ ਖਾਹ ਦੇ ਨਲ ਬਦਖਾਹ ਹੋਣਾ ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀਮਸ਼ਹੂਰ ਹੈ ਰਸਮ ਜਹਾਨ ਅੰਦਰ ਪਿਆਰ ਵੌਹਟੀਆਂ ਦੇ ਨਾਲ ਵਰਾਂ ਦੇ ਨੀਦਿਲ ਔਰਤਾਂ ਲੈਣ ਪਿਆਰ ਕਰਕੇ ਇਹ ਗਭਰੂ ਮਿਰਗ ਹਨ ਸਰਾਂ ਦੇ ਨੀਤਦੋਂ ਰੰਨ ਬਦਖੂ ਨੂੰ ਅਕਲ ਆਵੇ ਜਦੋਂ ਲੱਤ ਵੱਜਸ ਵਿੱਚ ਫਰਾਂ ਦੇ ਨੀਸੈਦਾ ਦੇਖ ਕੇ ਜਾਏ ਬਲਾ ਵਾਂਗੂੰ ਵੈਰ ਦੋਹਾਂ ਦੇ ਸਿਰਾਂ ਤੇ ਧੜਾ ਦਏ ਨੀ542. ਉਹੀ ਚਲਦਾਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀਏਸ ਦਾ ਜਿਉ ਨਾ ਪਰਚਦਾ ਪਿੰਡ ਸਾਡੇ ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ ਕਿਹੀਆਂ ਚੱਟੀਆਂ ਜ਼ੈਬ ਦੀਆਂ ਭਰਾਂਗੇ ਨੀਵੁਹਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀਸੈਦਾ ਢਾਇਕੇ ਏਸ ਨੂੰ ਲਏ ਲੇਖਾ ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀਸ਼ਰਮਿੰਦਗੀ ਸਹਾਂ ਗੇ ਜ਼ਰਾ ਜਗਦੀ ਮੂੰਹ ਪਰ੍ਹਾਂ ਨੂੰ ਜਰਾ ਚਾ ਕਰਾਂਗੇ ਨੀਕਦੀ ਚਰਖੜਾ ਡਾਹ ਨਾ ਛੋਪ ਘੱਤੇ ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀਵਾਰਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ543. ਹੀਰ ਆਪਣੀ ਸੱਸ ਕੋਲੋਲਅਜ਼ਰਾਈਲ ਬੇਅਮਰ ਅੱਈਆਰ ਆਹਾ ਹੀਰ ਚਲ ਕੇ ਸੱਸ ਥੇ ਆਂਵਦੀ ਹੈਸਹਿਤੀ ਨਾਲ ਮੈਂ ਜਾਇਕੇ ਖੇਤ ਦੇਖਾਂ ਪਈ ਅੰਦਰੇ ਉਮਰ ਵਿਹਾਵਦੀ ਹੈਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜ਼ ਜ਼ੈਬ ਦੀ ਬਾਂਗ ਸੁਣਾਂਵਦੀ ਹੈਵਾਂਗ ਬੁਢੀ ਅਮਾਮ ਨੂੰ ਜ਼ਹਿਰ ਦੇਣੀ ਕਿੱਸਾ ਜ਼ੈਬ ਦਾ ਜੋੜ ਸੁਣਾਂਵਦੀ ਹੈਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈਇਹ ਖੇਤ ਲੈ ਜਾ ਕਪਾਹ ਚੁਣੀਏ ਮੇਰੇ ਜਿਉ ਤਦਬੀਰ ਵਿੱਚ ਆਂਵਦੀ ਹੈਵੇਖੋ ਮਾਂਉ ਨੂੰ ਧੀ ਵਲਾਂਵਦੀ ਹੈ ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈਤਲੀ ਹੇਠ ਅੰਗਿਆਰ ਟਿਕਾਂਵਦੀ ਹੈ ਉਤੋਂ ਬਹੁਤ ਪਿਆਰ ਕਰਾਂਵਦੀ ਹੈਸ਼ੇਖ ਸਾਅਦੀ ਦੇ ਫਲਕ ਨੂੰ ਖੁਬਰ ਨਾਹੀਂ ਜੀਕੂੰ ਰੋਇਕੇ ਫਨ ਚਲਾਂਦੀ ਹੈਦੇਖੋ ਧਿਉ ਅੱਗੇ ਮਾਂਉ ਝੁਰਨੇ ਲੱਗੀ ਹਾਲ ਨੂੰਹ ਦਾ ਖੋਲ ਸੁਣਾਂਵਦੀ ਹੈਇਹਦੀ ਪਈ ਦੀ ਉਮਰ ਵਿਹਾਂਵਦੀ ਹੈ ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈਦੁਖ ਜਿਊ ਦਾ ਖੋਲ ਸੁਣਾਂਵਦੀ ਹੈ ਪਿੰਡੇ ਸ਼ਾਹ ਜੀ ਦੇ ਹੱਥ ਲਾਂਦੀ ਹੈਇਨਸਾਫ ਦੇ ਵਾਸਤੇ ਗਵਾਹ ਕਰਕੇ ਵਾਰਸ ਸ਼ਾਹ ਨੂੰ ਕੋਲ ਬਹਾਂਦੀ ਹੈ544. ਸਹਿਤੀ ਦਾ ਉੱਤਰਨੂੰਹ ਲਾਅਲ ਜਹੀ ਅੰਦਰ ਘਤਿਆ ਈ ਪਰਖ ਬਾਹਰਾਂ ਲਾਅਲ ਵੰਣਜਾਵਨੀ ਹੈਂਤੇਰੀ ਇਹ ਫੁਲੇਲੜੀ ਪਦਮਣੀ ਸੀ ਵਾਉ ਲੈਣ ਖੁਣੋਂ ਤੂੰ ਗਵਾਵਨੀ ਹੈਂਇਹ ਫੁੱਲ ਗੁਲਾਬ ਦਾ ਘੁਟ ਅੰਦਰ ਪਈ ਦੁਖੜੇ ਨਾਲ ਸੁਕਾਵਨੀ ਹੈਂਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ ਪੱਤਰ ਪਾਨਾਂ ਦੇ ਪਈ ਵਣਜਾਰਨੀ ਹੈਂਵਾਰਸ ਧੀਉ ਸਿਆਲਾਂ ਦੀ ਮਾਰਨੀ ਹੈਂ ਦੱਸ ਆਪ ਨੂੰ ਕੌਣ ਸਦਾਵਨੀ ਹੈ545. ਸ਼ਾਇਰ ਦਾ ਕਥਨਨੂੰਹਾਂ ਹੁੰਦੀਆਂ ਖਿਆਲ ਜਿਉ ਪੇਖਣੇ ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ ਇੱਕ ਮੋਮ ਤਬਾਅ ਇੱਕ ਨਹਿਰੀਆਂ ਨੇਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇਅੱਛਾ ਖਾਣ ਪਹਿਣਨ ਲਾਡ ਨਾਲ ਚੱਲਣ ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇਬਾਹਰ ਫਿਰਨ ਜਿਊਂ ਬਾਰ ਦੀਆਂ ਵਾਹਣਾਂ ਨੇ ਸਤਰ ਵਿੱਚ ਬਹਾਈਆ ਸ਼ਹਿਰੀਆਂ ਨੇਵਾਰਸ ਸ਼ਾਹ ਇਹ ਹੁਸਨ ਗੁਮਾਨ ਸੰਦਾ ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ546. ਉਹੀਜਾਏ ਮੰਜੀਉਂ ਉਠ ਕੇ ਕਿਵੇਂ ਤਿਲਕੇ ਹੱਡ ਪੈਰ ਹਲਾਇਕੇ ਚੁਸਤ ਹੋਵੇਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ ਕਿਵੇਂ ਹੀਰ ਤੰਦਰੁਸਤ ਹੋਵੇਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ ਧੀਉ ਨੂੰਹ ਬੂਹੇ ਉਤੇ ਸੁਸਤ ਹੋਵੇਵਾਰਸ ਸ਼ਾਹ ਮੀਆਂ ਕਿਊਂ ਨਾ ਹੀਰ ਬੋਲੇ ਸਹਿਤੀ ਜਹਿਆਂ ਦੀ ਜੈਂਨੂੰ ਪੁਸਤ ਹੋਵੇ547. ਹੀਰ ਦਾ ਉੱਤਰਹੀਰ ਆਖਿਆ ਬੈਠ ਕੇ ਉਮਰ ਸਾਰੀ ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂਮਤਾਂ ਬਾਜ਼ ਗਿਆ ਮੇਰਾ ਜਿਉ ਖੁਲੇ ਅੰਤ ਇਹ ਭੀ ਪਾੜਨਾ ਪਾੜਦੀ ਹਾਂਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ ਕੁੱਝ ਕਿਸੇ ਦਾ ਨਹੀਂ ਵਗਾੜਨੀ ਹਾਂਵਾਰਸ ਸ਼ਾਹ ਮੀਆਂ ਤਕਦੀਰ ਆਖੇ ਦੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ548. ਸਹਿਤੀ ਦੀ ਸਹੇਲੇਲੀਆਂ ਦੇ ਨਾਲ ਸਲਾਹਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ ਸੱਦ ਘੱਲੀਏ ਸਭ ਸਹੇਲੀਆਂ ਨੇਕਈ ਕਵਾਰੀਆਂ ਕਈ ਵਿਆਹੀਆਂ ਨੇ ਚੰਨ ਜਹੇ ਸਰੀਰ ਮਥੇਲੀਆਂ ਨੇਰਜੂਹ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ ਮੁੰਗ ਚਨੇ ਕਵਾਰੀਆਂ ਖੇਲੀਆਂ ਨੇਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇਵਾਰਸ ਸ਼ਾਹ ਸੰਘਾਰ ਮਹਾਵਤਾਂ ਨੇ ਸਿਵੇਂ ਹਥਨੀਆਂ ਕਿਲੇ ਨੂੰ ਪੇਲੀਆਂ ਨੇ549. ਕਲਾਮ ਸਹਿਤੀਵਕਤ ਫਜਰ ਦੇ ਉਠ ਸਹੇਲੀਉ ਨੀ ਤੁਸੀਂ ਆਪਦੇ ਆਹਰ ਹੀ ਆਵਨਾ ਜੇਮਾਂ ਬਾਪ ਨੂੰ ਖਬਰ ਨਾ ਕਰੋ ਕੋਈ ਭਲਕੇ ਬਾਜ਼ ਨੂੰ ਪਾਸਣਾ ਲਾਵਨਾ ਜੇਵੌਹਟੀ ਹੀਰ ਨੂੰ ਬਾਜ਼ ਲੈ ਚਲਣਾ ਹੈ ਜ਼ਰਾ ਏਸ ਦਾ ਜਿਉ ਵਲਾਵਨਾ ਜੇਲਾਵਣ ਫੇਰਨੀ ਵਿੱਚ ਕਪਾਹ ਭੈਣਾ ਕਿਸੇ ਪੁਰਸ਼ ਨੂੰ ਨਹੀਂ ਦਖਾਵਨਾਂ ਜੇਰਾਹ ਜਾਂਦੀਆਂ ਪੁਛੇ ਲੋਕ ਅੜੀਉ ਕੋਈ ਇਫਤਰਾ ਚਾ ਬਣਾਵਣਾ ਜੇਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ ਭਲਕੇ ਖੂਹ ਨੂੰ ਰੰਗ ਲਗਾਵਨਾ ਜੇਵੜੋ ਵਟ ਲੰਗੋਟੜੇ ਵਿੱਚ ਪੈਲੀ ਬੰਨਾ ਵਟ ਸਭ ਪੁੱਟ ਵਖਾਵਨਾ ਜੇਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ ਤੇ ਮੰਡਾਸਿਆਂ ਰੰਗ ਸੁਹਾਵਨਾ ਜੇਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ ਰਾਹ ਜਾਂਦਿਆਂ ਦੇ ਸਾਂਗ ਲਾਵਨਾ ਜੇਮੰਜਿਉਂ ਉਠਦੀਆਂ ਸਭ ਨੇ ਆ ਜਾਣਾ ਇੱਕ ਦੂਈ ਨੂੰ ਸੱਦ ਲਿਆਵਨਾ ਜੇਵਾਰਸ ਸ਼ਾਹ ਮੀਆਂ ਇਹੋ ਅਰਥ ਹੋਇਆ ਸਭਨਾ ਅਜੂ ਦੇ ਫਲੇ ਨੂੰ ਆਵਨਾ ਜੇ550. ਸਹਿਤੀ ਅਤੇ ਹੋਰੋਰ ਔਰੌਰਤਾਂਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੀਨਖਰੀਲੀਆ ਇੱਕ ਨਕ ਤੋੜਨਾਂ ਸਨ ਹਿਕ ਭੋਲੀਆਂ ਸਿਧੀਆ ਸਾਦੀਆਂ ਨੇਇੱਕ ਨੇਕ ਬਖਤਾਂ ਇੱਕ ਬੇਜ਼ਬਾਨਾਂ ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇਔਖੇ ਲਫ਼ਜ਼ਾਂ ਦੇ ਮਾਅਨੇ541ਨਰਾਂ। ਮਰਦਾਂ, ਨਰ ਦਾ ਬਹੁ। ਵਚਨਗੀਦੀ। ਬੇਗ਼ੈਰਤਵਰ। ਖਾਵੰਦਸਰਾਂ ਦੇ ਮਿਰਗ। ਮੁਹੱਬਤ ਦੇ ਤੀਰ ਖਾਣ ਲਈ ਹਰ ਵੇ ਲੇ ਤਿਆਰਫਰਾਂ। ਮੋਢੇ ਤੋਂ ਥੱਲੇ ਦੀ ਹੱਡੀ542ਹੋਰ ਧਿਰ। ਹੋਰ ਥਾਂਲਏ ਲੇਖਾ। ਹਸਾਬ ਲਵੇ543ਬੇ ਅਮਰ। ਨਾਫਰਮਾਨ, ਹੁਕਮ ਨਾ ਮਣਨ ਵਾਲਾਠੱਗਾਂ ਦੇ ਕੁੱਕੜ। ਪਿਛਲੇ ਵਕਤੀ ਆਮ ਕਰਕੇ ਰਾਹੀ ਮੁਸਾਫਰ ਸਰਾਵਾਂ ਵਿੱਚ ਟਿਕਦੇ ਸਨ ਅਤੇ ਤੜਕੇ ਸਾਝਰੇ ਕੁੱਕੜ ਦੀ ਬਾਂਗ ਨਾਲ ਸਫਰ ਤੇ ਤੁਰ ਪੈਂਦੇ ਸਰਾਵਾਂ ਦੇ ਕੋਲ ਰਹਿਣ ਵਾਲੇ ਠਗ ਅਜੇਹੇ ਕੁੱਕੜ ਰੱਖਦੇ ਅਤੇ ਉਨ੍ਹਾਂ ਨੂੰ ਸਿਖਾਉਂਦੇ ਕਿ ਉਹ ਕਿਸੇ ਵੇ ਲੇ ਵੀ ਬਾਂਗ ਦੇਣ। ਬਾਂਗ ਸੁਣ ਕੇ ਮੁਸਾਫਰ ਬੇਵਕਤ ਤੁਰ ਪੈਂਦੇ ਅਤੇ ਠਗ ਉਨ੍ਹਾਂ ਨੂੰ ਲੁੱਟ ਲੈਂਦੇ।ਬੁਢੀ ਅਮਾਮ ਨੂੰ ਜ਼ਹਿ ਦਿੱਤੀ। ਇਮਾਮ ਹਜ਼ਰਤ ਹਸਨ ਨੂੰ ਇੱਕ ਫਫਾਕੁਟਣੀ ਨੇ ਜ਼ਹਿਰ ਦੇਣ ਵਾਲਿਆਂ ਇੱਕ ਮੱਕਾਰਾਂ ਵਾਲਾ ਰੋਲ ਕੀਤਾ ਸੀ।ਬੁੜ੍ਹੀ ਦਾ ਨਾਮ ਅਲਸੋਨੀਆ ਸੀ। ਰੁੰਮੀ ਲਾਉਣਾ। ਸਿੰਗੀ ਲਾਉਣਾ। ਰੀਹ ਆਦਿ ਦੇ ਇਲਾਜ ਲਈ ਮਾਲਸ਼ ਕਰਕੇ ਸਿੰਗੀ ਲਾਉਂਦੇ ਸਨ ਐਪਰ ਕਈ ਬਿਨਾਂ ਮਾਲਸ਼ ਜਾਂ ਤੇਲ ਲਾਇਆਂ ਠੰਡੀ ਸਿੰਗੀ ਜਾਂ ਫੋਕੀ ਸਿੰਗੀ ਲਾ ਦਿੰਦੇ, ਇਹਨੂੰ ਫੌਕੀ ਰੁੰਮੀ ਕਹਿੰਦੇ ਸਨ।ਫਲਕ ਨੂੰ ਖਬਰ ਨਾਹੀਂ। ਆਮ ਖਿਆਲ ਕੀਤਾ ਜਾਂਦਾ ਕਿ ਜੋ ਕੁੱਝ ਬੰਦਿਆਂ ਨਾਲ ਮਾੜਾ, ਚੰਗਾ ਹੁੰਦਾ ਹੈ ਤਾਂ ਉਹਦਾ ਪਤਾ ਫਰਿਸ਼ਤਿਆਂ ਨੂੰ ਹੁੰਦਾ ਹੈ। ਜਦੋਂ ਪੂਰੀ ਬੇਇਲਮੀ ਜ਼ਾਹਰ ਕਰਨੀ ਹੋਵੇ ਤਾਂ ਕਹਿੰਦੇ ਹਨ ਕਿ ਮੇਰੇ ਤਾਂ ਫਰਿਸ਼ਤਿਆਂ ਨੂੰ ਵੀ ਖਬਰ ਨਹੀਂ।ਸ਼ਾਹ ਜੀ ਦੇ ਪਿੰਡੇ ਹੱਥ ਲਾਉਣ। ਕਿਸੇ ਸਈਅਦਜ਼ਾਦੇ ਦੇ ਸਰੀਰ ਨੂੰ ਹੱਥ ਲਾ ਕੇ ਕਸਮ ਖਾਣੀ ਕੇ ਜੇ ਮੈਨੂੰ ਝੂਠ ਬੋਲਾਂ ਤਾ ਸਈਦ ਦੀ ਜ਼ਾਤ ਪਾਤ ਦੀ ਮੈਨੂੰ ਮਾਰ ਪਵੇ'544ਪਰਖ ਬਾਹਰਾਂ। ਪਰਖ ਦੇ ਬਗੈਰਵਾਉ ਬਾਝ। ਬਿਨਾ ਹਵਾਪਾਲਾਂ ਦੇ ਪੱਤਰ। ਪਾਨਾਂ ਦੀ ਬੇਲ ਨੂੰ ਜੇ ਹਵਾ ਨਾ ਲੱਗੇ ਤਾਂ ਉਹ ਮਰ ਜਾਂਦੀ ਹੈ।ਆਪ ਨੂੰ ਕੌਣ ਸਦਾਵਨੀ ਹੈਂ। ਆਪਣੇ ਆਪ ਨੂੰ ਕੀ ਸਮਝਦੀ ਹੈਂ।545ਰਾਚੰਦਰ। ਰਾਜਾ ਇੰਦਰ ਦੇ ਪ੍ਰੇਮ ਵਿੱਚ ਫਸੀ ਹੋਈਮੋਮ। ਨਰਮਨਹਿਰੀਆਂ। ਹਰ ਸਾਂਚੇ ਵਿੱਚ ਢਲ ਜਾਣ ਵਾਲੀਨਹਿਰ। ਸਖਤਲੁਧੇਰੀਆਂ। ਕਿਸਾਨ ਔਰਤਾਂਤਿਲਕੇ। ਹਿੱਲੇਪੁਸ਼ਤ। ਮਦਦ547ਪਾੜਨਾ ਪਾੜਦੀ ਹਾਂ। ਇਹ ਔਖਾ ਕੰਮ ਕਰਕੇ ਦੇਖਦੀ ਹਾਂ548ਗਲ ਗਿਣੀਏ। ਗਲ ਸੋਚੀਏਰਜੂਅ ਆਣ ਹੋਈਆਂ। ਹਦਾਇਤ ਲਈ ਆ ਗਈਆਂਅਰਥ ਮਹੇਲੀਆਂ। ਵਾਇਦੇ ਕਰਦੀਆਂਮਹਾਵਤ। ਹਾਥੀ ਚਲਾਉਣ ਵਾਲਾ549ਫਜਰ। ਸਵੇਰਆਪਣੇ ਆਹਰ। ਆਪਣੇ ਆਪ, ਤੁਹਾਨੂੰ ਕਿਸੇ ਦੇ ਯਾਦ ਕਰਾਉਣ ਨਹੀਂ ਆਉਣਾਪਾਸਨਾ। ਨਚਣਾਲਾਵਨ ਫੇਰਨੀ। ਨਚਣਾਇਫਤਰਾ। ਮਨ ਘੜਤ ਬਹਾਨਾਸੰਮੀ। ਢੋਲ ਅਤੇ ਸੰਮੀ ਦਾ ਡਰਾਮਾਪੰਭੀ। ਛੜੱਪੇ ਮਾਰ ਕੇ ਨੱਚਣਾਮੰਡਾਸਾ। ਸਿਰ ਨੂੰ ਕੱਪੜੇ ਨਾਲ ਲਪੇਟ ਲੈਣਭਰਵਟੜੇ। ਭਰਵੱਟੇਕੱਜ। ਢਕਅਰਥ। ਫੈਸਲਾ, ਵਾਅਦਾ550ਉਮਾਹ। ਮਸਿਆ ਦੀ ਰਾਤਉਦਮਾਦ। ਚਾਹ, ਉਮੰਗਗਿਰਧੇ। ਗਿੱਧੇਵਾਦੀਆਂ। ਆਦਤਾਂਨਕ ਤੋੜਨ। ਨਕ ਮੂੰਹ ਚੜ੍ਹਾ ਕੇ ਨਖਰੇ ਕਰਨ ਵਾਲੀਆਂਨੇਕ ਬਖਤ। ਚੰਗੀ ਕਿਸਮਤ ਵਾਲੀ, ਭਲੀ ਮਾਣਸ
More