ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੫੧-੫੬੦
551. ਸਾਰੀਆਂ ਨੂੰ ਸੁਨੁਨੇਹੇਹਾਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ ਘਰੋਂ ਘਰੀ ਵਿਚਾਰ ਵਿਚਾਰਿਉ ਨੇਭਲਕੇ ਖੂਹ ਤੇ ਜਾਇਕੇ ਕਰਾਂ ਕੁਸਤੀ ਇੱਕ ਦੂਸਰੀ ਨੂੰ ਖੁਮ ਮਾਰਿਉ ਨੇਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ ਸਭ ਕੰਮ ਤੇ ਕਾਜ ਵਸਾਰਿਉ ਨੇਬਾਜ਼ੀ ਦਿਤਿਆਂ ਨੇ ਪੇਵਾਂ ਬੁੱਢੀਆਂ ਨੂੰ ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ ਬਿਨਾ ਆਤਸ਼ੋਂ ਫਨ ਪਘਾਰਿਉ ਨੇਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ ਸਭੋ ਕਪੜਾ ਚਿਥੜਾ ਝਾੜਿਉ ਨੇਸਭਾ ਭੰਨ ਭੰਡਾਰ ਉਜਾੜ ਛੋਪਾਂ ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇਤੰਗ ਖਿਚ ਸਵਾਰ ਤਿਆਰ ਹੋਏ ਕੜਿਆਲੜੇ ਘੋੜੀਆਂ ਚਾੜ੍ਹਿਉ ਨੇਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ ਗੁੰਦ ਚੁੰਡੀਆਂ ਕੁੰਭ ਸੰਘਾਰਿਉ ਨੇਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇਕੱਜਲ ਪੂਛਲਿਆਲੜੇ ਵਿਆਹੀਆਂ ਦੇ ਹੋਠੀਂ ਸੁਰਖ ਦੰਦਾਸੜੇ ਚਾੜ੍ਹਿਉ ਨੇਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ ਬਿੰਦੀਆਂ ਪਾਇਕੇ ਰੂਪ ਸੰਘਾਇਉ ਨੇਗੱਲ੍ਹਾਂ ਥੋਡੀਆ ਤੇ ਬਣੇ ਖਾਲ ਦਾਣੇ ਰੜੇ ਹੁਸਨ ਨੂੰ ਚਾ ਉਘਾੜਿਉ ਨੇਛਾਤੀਆਂ ਖੋਲ ਕੇ ਹੁਸਨ ਦੇ ਕੱਢ ਲਾਟੂ ਵਾਰਸ ਸ਼ਾਹ ਨੂੰ ਚਾ ਉਜਾੜਿਉ ਨੇ552. ਸ਼ਾਇਰ ਦਾ ਕਥਨਦੇ ਦੁਆਈਆਂ ਰਾਤ ਮੁਕਾ ਸੁੱਟੀ ਦੇਖੋ ਹੋਵਨੀ ਕਰੇ ਸ਼ਤਾਬੀਆਂ ਜੀਜਿਹੜੀ ਹੋਵਨੀ ਗੱਲ ਸੋ ਹੋ ਰਹੀ ਸੱਭੇ ਹੋਵਨੀ ਦੀਆਂ ਖਰਾਬੀਆਂ ਜੀਏਸ ਹੋਵਨੀ ਸ਼ਾਹ ਫਕੀਰ ਕੀਤੇ ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀਮਾਅਸ਼ੂਕ ਨੂੰ ਬੇਪਰਵਾਹ ਕਰਕੇ ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ ਖਬਰ ਹੋਈ ਨਾ ਮੂਲ ਅਸਹਾਬੀਆਂ ਜੀਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ ਲੈਣੀ ਅੱਜ ਕੰਧਾਰ ਪੰਜਾਬੀਆਂ ਜੀਵਾਰਸ ਸ਼ਾਹ ਮੀਆਂ ਫਲੇ ਖੇੜਿਆਂ ਦੇ ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ553. ਉਹੀਇਸ਼ਕ ਇੱਕ ਤੇ ਇਫਤਰੇ ਲਖ ਕਰਨੇ ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀਕੇਡਾ ਪਾੜਨਾ ਪਾੜਿਆ ਇਸ਼ਕ ਪਿੱਛੇ ਸਦ ਘੱਲੀਆਂ ਸਭ ਕਵਾਰੀਆਂ ਨੀਏਨ੍ਹਾਂ ਯਾਰੀਆਂ ਰਾਜਿਆਂ ਫਕਰ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆਂ ਨੀਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ ਇਸ਼ਕ ਕੀਤਾ ਖਲਕਤਾਂ ਸਾਰੀਆ ਨੀਏਸ ਇਸ਼ਕ ਨੇ ਦੇਖ ਫਰਹਾਦ ਕੁੱਠਾ ਕੀਤੀਆਂ ਯੂਸਫ ਨਾਲ ਖਵਾਰੀਆਂ ਨੀਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ ਡੋਬ ਵਿੱਚ ਦਰਿਆ ਦੇ ਮਾਰੀਆਂ ਨੀਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਸੁੰਙੇ ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀਦੇਖ ਬੂਬਨਾਂ ਮਾਰੂਨ ਕਹਿਰ ਘੱਤੀ ਕਈ ਹੋਰ ਕਰ ਚੱਲੀਆਂ ਯਾਰੀਆਂ ਨੀਵਾਰਸ ਸ਼ਾਹ ਜਹਾਨ ਦੇ ਚਲਨ ਨਿਆਰੇ ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ554. ਉਹੀ ਚਲਦਾਸੁਬ੍ਹਾ ਚਲਦਾ ਖੇਤ ਕਰਾਰ ਹੋਇਆ ਕੁੜੀਆਂ ਮਾਵਾ ਦੀਆਂ ਕਰਨ ਦਿਲਦਾਰੀਆਂ ਨੀਆਪੋ ਆਪਣੇ ਥਾਂ ਤਿਆਰ ਹੋਈਆਂ ਕਈ ਵਿਆਹੀਆਂ ਕਈ ਕਵਾਰੀਆਂ ਨੀਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ ਜਿਵੇਂ ਹਾਜੀਆਂ ਹਜ ਤਿਆਰੀਆਂ ਨੀਜਿਵੇਂ ਵਿਆਹ ਦੀ ਖੁਸ਼ੀ ਦਾ ਚਾ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀਚਲੋ ਚਲ ਹਿਲ ਜੁਲ ਤਰਥੱਲ ਧੜ ਧੜ ਖੁਸ਼ੀ ਨਾਲ ਨੱਚਣ ਮਤਿਆਰੀਆਂ ਨੀਥਾਉਂ ਥਾਈ ਚਵਾ ਦੇ ਨਾਲ ਫੜਕੇ ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀਗਿਰਦ ਫਲੇ ਦੀ ਖੁਰਲੀ ਆਣ ਹੋਈਆਂ ਸਭ ਹਾਰ ਸੰਗਾਰ ਕਰ ਸਾਰੀਆਂ ਨੀਏਧਰ ਸਹਿਤੀ ਨੇ ਮਾਂਉ ਤੋਂ ਲਈ ਰੁਖਸਤ ਚਲੋ ਚਲ ਜਾਂ ਸਭ ਪੁਕਾਰੀਆਂ ਨੀਐਵੇਂ ਬੰਨ੍ਹ ਕਤਾਰ ਹੋ ਸਫਾਂ ਚੁਰੀਆਂ ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀਐਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀਖਤਰੇਟੀਆਂ ਅਤੇ ਬਹਿਮਨਟੀਅ ਨੀ ਜਟੇਟੀਆਂ ਨਾਲ ਸਨਿਆਰੀਆਂ ਨੀਘੋੜੇ ਛੁੱਟੇ ਅਬਾਹ ਜਿਉਂ ਫਿਰਨ ਨਚਦੇ ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀਵਾਰਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ ਚੈਂਚਰ ਪਾਂਉਦੀਆਂ ਚੈਂਚਰ ਹਾਰੀਆਂ ਨੀ555. ਹੀਰ ਸਹਿਤੀ ਨਾਲ ਖੇਤੇਤ ਨੂੰ ਤੁਰੁਰ ਪਈਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ ਗਲ ਗਿਣੀ ਸੂ ਨਾਲ ਸਹੇਲੀਆਂ ਦੇਤਿਆਰ ਹੋਈਆਂ ਦੋਵੇਂ ਨਨਾਣ ਭਾਬੀ ਨਾਲ ਚੜ੍ਹੇ ਨੇ ਕਟਕ ਅਰਬੇਲੀਆਂ ਦੇਛਡ ਪਾਸਨੇ ਤੁਰਕ ਬੇਰਾਹ ਚਲੇ ਰਾਹ ਮਾਰਦੇ ਨੇ ਅਟਖੇਲੀਆਂ ਦੇਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ ਰਹੀ ਇੱਕ ਨਾ ਵਿੱਚ ਹਵੇਲੀਆਂ ਦੇਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇਧਾਗੇ ਪਾਂਉਟੇ ਬੰਨ੍ਹ ਕੇ ਨਾਲ ਬੋਦੇ ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ ਪਏ ਅਜਬ ਛਨਕਾਰ ਅਬੇਲੀਆਂ ਦੇਆਪ ਹਾਰ ਸੰਗਾਰ ਕਰ ਦੌੜ ਚਲੀਆਂ ਅਰਥ ਕੀਤਿਆਂ ਨੇ ਨਾਲ ਬੇਲੀਆਂ ਦੇਵਾਰਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ ਥਈ ਥਈ ਸਰੀਰ ਮਥੱਲੀਆਂ ਨੇ556. ਖੇਤੇਤ ਵਿੱਚ ਦਾਖ਼ਲਾਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ ਤੁਰਤ ਚਾ ਲੰਗੋਟੜੇ ਵਟਿਉ ਨੇਸੰਮੀ ਘਤਦੀਆਂ ਮਾਰਦੀਆਂ ਫਿਰਨ ਗਿਰਧਾ ਪੰਭੀ ਘਤ ਬਨਾਵਟ ਪਟਿਉ ਨੇਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ ਪੈਰ ਚੋਭ ਕੇ ਖੂਨ ਪੱਲਟਿਉ ਨੇਸਹਿਤੀ ਮਾਂਦਰਨ ਫਨ ਦਾ ਨਾਗ ਭਿਛਿਆ ਦੰਦੀ ਮਾਰ ਕੇ ਖੂਨ ਉਲੱਟਿਉ ਨੇਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ ਓਸ ਹੁਸਨ ਦੇ ਮੋਰ ਨੂੰ ਫਟਿਉ ਨੇਵਾਰਸ ਯਾਰ ਦੇ ਖਰਚ ਤਹਿਸੀਲ ਵਿੱਚੋਂ ਹਿੱਸਾ ਸਰਫ ਕਸੂਰ ਦਾ ਕਟਿਉ ਨੇ557. ਹੀਰ ਦੀ ਹਾਲਤਦੰਦ ਮੀਟ ਘਸੀਟ ਇਹ ਹੱਡ ਗੋਡੇ ਚਿਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀਨੱਕ ਚਾੜ੍ਹ ਦੰਦੇੜਕਾਂ ਵਟ ਰੋਏ ਕਢ ਅੱਖੀਆਂ ਨੀਲੀਆਂ ਪੀਲੀਆਂ ਜੀਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ ਕੋਈ ਕਰੇ ਝਾੜਾ ਬੁਰੇ ਹੀਲਿਆਂ ਜੀਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ ਲਏ ਜਿਉ ਨੇ ਕਾਜ ਕਲੇਲੀਆਂ ਜੀਸ਼ੈਤਾਨ ਸੈਤੂੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਜੋਗੀਲੀਆਂ ਜੀ558. ਹੀਰ ਨੂੰ ਸਪ ਨੇ ਡੰਗੰਗਣਾਹੀਰ ਮੀਟ ਕੇ ਦੰਦ ਪੈ ਰਹੀ ਬੋਖੁਦ ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈਕਾਲੇ ਨਾਗ ਨੇ ਫਨ ਫੁਲਾ ਵੱਡਾ ਡੰਗ ਵੌਹਟੀ ਦੇ ਪੈਰ ਤੇ ਮਾਰਿਆਂ ਈਕੁੜੀਆਂ ਕਾਂਗ ਕੀਤੀ ਆ ਪਈ ਵਾਹਰ ਲੋਕਾਂ ਕੰਮ ਤੇ ਕਾਜ ਵਸਾਰਿਆ ਈਮੰਜੇ ਪਾਇਕੇਹੀਰ ਨੂੰ ਘਰੀ ਘਿਨਿਆ ਜਟੀ ਪਲੋ ਪਲੀ ਅੰਗ ਨਿਹਾਰਿਆ ਈਦੋਖੋ ਫਾਰਲੀ ਤੋਰਕੀ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਈਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜੇਹਾ ਖਚਰਿਆਂ ਪਚਰਪੌ ਸਾਰਿਆ ਈਸ਼ੈਤਾਨ ਨੇ ਆਣ ਸਲਾਮ ਕੀਤਾ ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈਅਫਲਾ ਤੂਨ ਦੀ ਰੀਸ਼ ਮਿਕਰਾਜ਼ ਕੀਤੀ ਵਾਰਸ ਕੁਦਰਤਾਂ ਦੇਖ ਕੇ ਵਾਰਿਆ ਈ559. ਸਾਰੇ ਖ਼ਬਰ ਹੋ ਗਈਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ ਸਾਰੇ ਦੇਸ ਤੇ ਧੁੰਮ ਭੋਚਾਲ ਆਹੀਘਰੀਂ ਖੁਰ ਹੋਈ ਕੜਾਂ ਦੇਸ ਸਾਰੇ ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀਸਰਦਾਰ ਸੀ ਖੂਬਾਂ ਦੇ ਤ੍ਰਿੰਜਨਾਂ ਦੀ ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀਖੇੜੇ ਨਾਲ ਸੀ ਓਸ ਅਜੋੜ ਮੁਢੋਂ ਦਿਲੋਂ ਸਾਫ ਰੰਝੇਟੇ ਦੇ ਨਾਲ ਆਹੀਓਸ ਨਾਗਨੀ ਨੂੰ ਕੋਈ ਸੱਪ ਲੜਿਆ ਸੱਸ ਓਸ ਨੂੰ ਦੇਖ ਨਿਹਾਲ ਆਹੀ'ਇੰਨਾ ਕਈਦਾ ਕੁੰਨਾ' ਬਾਬਾ ਔਰਤਾਂ ਦੇ ਧੁਰੋਂ ਵਿੱਚ ਕੁਰਾਨ ਦੇ ਫਾਲ ਆਹੀ560. ਮਾਂਦਰੀਆਂ ਨੂੰ ਸਦਿਆਸਦ ਮਾਂਦਰੀ ਖੇੜਿਆਂ ਲਖ ਆਂਦੇ ਫਕਰ ਵੈਦ ਤੇ ਭਟ ਮਦਾਰੀਆਂ ਦੇਤਰਿਆਕ ਅਕਬਰ ਅਫਲਾਤੂਨ ਵਾਲਾ ਦਾਰੂ ਵੱਡੇ ਫਰੰਗ ਪਸਾਰੀਆਂ ਦੇਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ ਘਤ ਆਂਦੇ ਨੇ ਵਿੱਚ ਪਟਾਰੀਆਂ ਦੇਗੰਡੇ ਲਿਖ ਤਾਅਵੀਜ਼ ਤੇ ਧੂਪ ਧੂਣੀ ਸੂਤ ਆਂਦੇ ਨੇ ਕੰਜ ਕਵਾਰੀਆਂ ਦੇਕੋਈ ਇੱਕ ਚਵਾ ਖੁਆ ਗੰਢੇ ਨਾਗ ਦੂਣ ਧਾਤਾ ਸਭੇ ਸਾਰਿਆਂ ਦੇਕਿਸੇ ਲਾ ਮੱਕੇ ਲੱਸੀ ਵਿੱਚ ਘੱਤੇ ਪਰਦੇ ਚਾ ਪਾਏ ਨਰਾਂ ਨਾਰਈਆਂ ਦੇਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ ਘਿਉ ਦੇਂਦੇ ਨੇ ਨਾਲ ਖਵਾਰੀਆਂ ਦੇਵਾਰਸ ਸ਼ਾਹ ਸਪਾਧਿਆਂ ਪਿੰਡ ਬੱਧੇ ਘੁਣ ਜ਼ਹਿਰ ਮੁਹਰੇ ਧਾਤਾਂ ਮਾਰੀਆਂ ਦੇਔਖੇ ਲਫ਼ਜ਼ਾਂ ਦੇ ਮਾਅਨੇ551ਗੰਢ ਫੇਰੀ। ਖਬਰ ਕੀਤੀਖੁੰਮ ਮਾਰਿਉ। ਥਾਪੀ ਮਾਰੀਛਨਾਲ ਬਾਜ਼। ਬਦਕਾਰਲਿਬਾ। ਥੱਪੜਬਾਜ਼ੀ ਦਿਤੀ। ਚਲਾਕੀ ਕੀਤੀਫੈਲਸੂਫੀਆਂ। ਅਕਲ ਵਾਲੀਆਂ ਹੁਸ਼ਿਆਰੀਆਂਆਤਿਸ਼। ਅੱਗ, ਮਿਰਜਾ ਗਾਲਬ ਲਿਖਦੇ ਹਨ। ਇਸ਼ਕ ਪਰ ਜ਼ੋਰ ਨਹੀਂ ਹੈ ਯਿਹ ਵੁਹ ਆਤਿਸ਼ ਗਾਲਬ ਕਿ ਲਗਾਏ ਨਾ ਲਗੇ ਬੁਝਾਏ ਨਾ ਬੁਝੇ।ਫਨ। ਫਰੇਬਗਿਲਤੀ ਮਾਰਨਾ। ਚਾਦਰ ਨਾਲ ਸਿਰ ਢਕ ਕੇ ਉਹਨੂੰ ਆਪਣੇ ਦੁਆਲੇ ਏਦਾਂ ਲਪੇਟ ਲੈਣਾ ਕਿ ਖੁਲ੍ਹੇ ਨਾ, ਗਰਦਨ ਦੇ ਪਿੱਛੇ ਦੋਵਾਂ ਸਿਰਿਆਂ ਨੂੰ ਇਸ ਤਰ੍ਹਾਂ ਬੰਨ੍ਹ ਲੈਣਾ ਕਿ ਗਿਲਤੀ ਖੁਲ੍ਹੇ ਨਾ।ਪਿੜੀ। ਇਕੱਠੀਆਂ ਹੋ ਕੇ ਕੱਤਣਾ।ਕੁੰਭ। ਹਾਥੀ ਦਾ ਮੱਥਾਬਹੁਕਰ ਦੇਣ। ਲੁੰਙੀਆਂ ਏਨੀਆਂ ਲੰਮੀਆਂ ਸਨ ਕਿ ਉਹ ਧਰਤੀ ਤੇ ਘਿਰਸਦੀਆਂ ਧਰਤੀ ਸਾਫ ਕਰਦੀਆਂ ਜਾਂਦੀਆਂ ਸਨ।ਹੁਸਨ ਦੇ ਲਾਟੂ। ਛਾਤੀਆਂ ਦਾ ਉਭਾਰ552ਹੋਵਣੀ। ਹੋਣੀ, ਕਿਸਮਤ, ਹਰਇੱਕ ਪ੍ਰਾਣੀ ਨਾਲ ਉਹੋ ਕੁਝ ਹੁੰਦਾ ਹੈ ਜਿਵੇਂ ਉਹਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ, ਏਥੇ ਵਾਰਸ ਸ਼ਾਹ ਕਿਸਮਤਵਾਦ ਦੀ ਗੱਲ ਕਰਦਾ ਹੈ ਅਤੇ ਇਹਦੀਆਂ ਕਈ ਮਿਸਾਲਾਂ ਦਿੰਦਾ ਹੈ।ਹੋਵਣੀ। ਵਾਪਰਨੀਸ਼ਤਾਬੀ। ਜਲਦੀ, ਫੁਰਤੀਖਰਾਬੀ। ਸ਼ਰਾਰਤਮਜਜ਼ੂਬ। ਰਬ ਦੇ ਪ੍ਰੇਮ ਵਿੱਚ ਮਸਤਮਜਨੂੰ। ਲੈਲਾ ਦੇ ਆਸ਼ਕ, ਅਸਲੀ ਨਾਮ 'ਕੈਸ' ਸੀ। ਉਹ ਆਪਣੀ ਪ੍ਰੇਮਕਾ ਦੇ ਇਸ਼ਕ ਵਿੱਚ ਦੀਵਾਨਾ ਹੋ ਗਿਆ ਸੀ ਇਸ ਲਈ ਉਹਨੂੰ 'ਮਜਨੂੰ' ਆਖਣ ਲੱਗ ਪਏ ਸਨਵਾਏ। ਹਾਏ, ਕਿਸੇ ਨੂੰ ਦੁਖ ਮਸੀਬਤ ਦੇਖ ਕੇ ਕਿਹਾ ਜਾਂਦਾ ਹੈ।ਬੇਖਾਬੀ। ਉਣੀਂਦਰਾਅਲੀ ਜਿਹਾ ਨੂੰ । ਹਜ਼ਰਤ ਅਲੀ, ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਅਬੂ ਤਾਲਬ ਦੇ ਛੋਟੇ ਪੁੱਤਰ, ਜੋ ਸਭ ਤੋਂ ਪਹਿਲਾਂ 14 ਸਾਲ ਦੀ ਛੋਟੀ ਉਮਰ ਵਿੱਚ ਹੀ ਮੁਸਲਮਾਨ ਹੋ ਗਏ, ਆਪ ਦਾ ਰਸੂਲ ਦੀ ਸਪੁੱਤਰੀ ਬੀਬੀ ਫਾਤਮਾ ਨਾਲ ਨਕਾਹ ਹੋਇਆ। ਆਪ ਬਹੁਤ ਸੂਰਵੀਰ ਸਨ। ਆਪ ਨੂੰ 'ਸ਼ੇਰ ਇਖੁ ਦਾ', 'ਹੈਦਰ-ਇ-ਕੱਰਾਰ' ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਹਜ਼ਰਤ ਉਸਮਾਨ ਦੇ ਸ਼ਹੀਦ ਹੋਣ ਪਿੱਛੋਂ ਆਪ ਨੂੰ 656 ਈ. ਵਿੱਚ ਚੌਥਾ ਖਲੀਫਾ ਥਾਪਿਆ ਗਿਆ। ਆਪ ਕੂਫਾ ਵਿੱਚ ਅੱਬਦੁਰਹਿਮਾਨ ਨਾਮੀ ਗੁਲ਼ਾਮ ਹੱਥੋਂ ਕਤਲ ਹੋਏ। ਆਪ ਮਸੀਤ ਵਿੱਚ ਕਈ ਲੋਕਾਂ ਨਾਲ ਸਿਜਦਾ ਕਰ ਰਹੇ ਸਨ। ਕਿਸੇ ਨੂੰ ਕਤਲ ਕਰਨ ਵਾਲੇ ਦਾ ਪਤਾ ਨਾ ਲੱਗਾ।ਅਸਹਾਬ। ਸਾਹਿਬ ਦਾ ਬਹੁ। ਵਚਨ, ਉਹ ਲੋਕ ਜਿਹੜੇ ਰਸੂਲ ਦੇ ਅਸਰ ਥੱਲੇ ਮੁਸਲਮਾਨ ਬਣੇ।ਕੁੜੀਆਂ । ਕੁੜੀਆਂ ਨੇ ਇਰਾਦਾ ਬਣਾ ਲਿਆ ਸੀ, ਜਿਵੇਂ ਕੰਵਰ ਨੌਨਿਹਾਲ ਸਿੰਘ ਨੇ ਪੰਜਾਬ ਵੱਲੋ. ਕੰਧਾਰ ਉਤੇ ਜਵਾਬੀ ਹਮਲਾ ਕਰਕੇ ਕੰਧਾਰ ਜਿੱਤ ਲੈਣੀ ਹੋਵੇ।ਹਰਬਾਬੀਆਂ। ਦਰ ਦਰ ਘੁੰਮਣ ਵਾਲੀਆਂ।553ਇਫਤਰੇ। ਬਹਾਨੇਪਿਨਹਾਰੀ। ਪਾਣੀ ਭਰਨ ਵਾਲੀ, ਨੌਕਰਾਨੀਕੁੱਠਾ। ਮਾਰਿਆਸੋਹਣੀ। ਮਹੀਂਵਾਲ ਦੀ ਪ੍ਰੇਮਕਾਬੂਬਨਾ। ਮਾਰੂਨ। ਇੱਕ ਰਾਜਸਥਾਨੀ ਕਹਾਣੀ ਲੋਕ ਕਹਾਣੀ ਅਨੁਸਾਰ ਢੋਲ ਬਾਦਸ਼ਾਹ ਪੋਗਲ ਤੋਂ ਆਪਣੀ ਮਹਿਬੂਬਾ ਰਾਣੀ ਮਾਰੂਨ ਨੂੰ ਲੈ ਕੇ ਚਲਿਆ ਤਾਂ ਰਸਤੇ ਵਿੱਚ ਸਿੰਧੀ ਅਮੀਰ ਫੋਗੂ ਉਮਰ ਨੇ ਮਾਰੂਨ ਨੂੰ ਉਹਦੇ ਕੋਲੋਂ ਉਹਨੂੰ ਖੋਹਣ ਦੀ ਅਸਫਲ ਕੋਸ਼ਿਸ਼ ਕੀਤੀ। ਅਖੀਰ ਮਾਰੂਨਵ ਢੋਲ ਦੇ ਧੌਲਰ ਵਿੱਚ ਦਾਖਲ ਹੋਈ। ਓਥੇ ਢੋਲ ਦੀ ਪਹਿਲੀ ਪਤਨੀ ਬੂਬਨਾ ਉਹਨੂੰ ਦੇਖ ਕੇ ਸਾੜ ਨਾਲ ਗੁਸੇ ਵਿੱਚ ਆਈ। ਇੱਕ ਵਿਆਹੀ ਇਸਤਰੀ ਲਈ ਇੱਕ ਸੌਕਣ ਤੋਂ ਵੱਧ ਹੋਰ ਕੀ ਦੁਖ ਵਾਲੀ ਗੱਲ ਹੋ ਸਕਦੀ ਹੈ।ਧਜਾਂ। ਸਜ ਧਜ, ਠਾਠ554ਦਿਲਦਾਰੀ ਕਰਨਾ। ਮੁਹੱਬਤ ਦਿਖਾਉਣੀਕੁਆਰੀਆਂ ਮੁਬਾਰਕਾਂ। ਲੜਕੇ ਵਾਲਿਆਂ ਦੇ ਵਹੁਟੀ ਆਉਣ ਤੇ ਵਧਾਈਆਂਮਤਿਆਰੀਆਂ। ਨਸ਼ੇ ਵਿੱਚ ਮਸਤਸਫਾਂ। ਕਤਾਰਾਂਅਬਾਰ। ਰੱਸਾ ਤੁੜਾ ਕੇ ਖੁਲ੍ਹੇਸੁਹਾਰੀਆਂ। ਸੁੰਦਰ555ਗਲ ਗਿਣੀ। ਸਲਾਹ ਬਣਾ ਲਈਛਡ ਪਾਸੇ। ਪਾਸੇ ਛੱਡ ਕੇਕਿੱਲੇ ਪੁਟ। ਬੋਰੀਆ ਬਿਸਤਰਾ ਚੁਕ ਕੇ ਬੈਂਸਰਾ, ਬੁਲਾਕ, ਬੁੰਦੇ, ਟਿੱਕੇ, ਪਾਂਉਟੇ। ਸਾਰੇ ਵੱਖ ਵੱਖ ਗਹਿਣੇ ਹਨ।ਬੋਦੇ। ਵਾਲਫਬ। ਸਜਅਬੇਲੀਆਂ। ਅਬਲਾ ਦਾ ਬਹੁ। ਵਚਨ, ਨਰਮ ਸਰੀਰ ਵਾਲੀ ਇਸਤਰੀ556ਸ਼ਿਸਤ ਅੰਦਾਜ਼। ਨਸ਼ਾਨੇ ਬਾਜ਼ਖਰਚ ਤਹਿਸੀਲ। ਪੰਚੋਤਰਾ, ਨੰਬਰ ਦਾਰ ਵੱਲੋਂ ਮਾਮਲਾ ਇਕੱਠਾ ਕਰਨ ਦੀ ਫੀਸ ਜੋ ਉਨ੍ਹਾਂ ਨੂੰ ਦਿੱਤੀ ਜਾਂਦੀ।ਕਸੂਰ। ਛੋਟੇ ਮੁਲਾਜ਼ਮਾ ਵੱਲੋਂ ਕੰਮਕਾਰ ਵਿੱਚ ਕੀਤੀ ਗਲਤੀ ਤੇ ਕੀਤੀ ਕਟੌਤੀ।557ਦੰਦੇੜ। ਦੰਦਲਲਿੰਗ। ਲੱਤਾਂ ਬਾਹਾਂਸ਼ਤੂੰਗੜੇ। ਸ਼ੈਤਾਨ558ਹਾਲ ਬੂ। ਦੁਹਾਈਕਾਂਗ। ਰੌਲਾਵਾਹਰ। ਲੋਕੀਂਤੋਰਕੀ। ਤੁਰਕੀ, ਅਜੇਹਾ ਮਕਰ ਤੁਰਕੀ ਫਾਰਸੀ ਵਾਰਤਕ ਜਾਂ ਕਵਿਤਾ ਵਿੱਚ ਕਿਤੇ ਹੋਵੇਗਾ ਐਪਰ ਕੁੜੀਆਂ ਨੇ ਸਾਫ ਸਾਫ ਭਾਵ ਪੂਰਾ ਮਕਰ ਕੀਤਾ।ਰੀਸ਼। ਦਾੜ੍ਹੀਮਿਕਰਾਜ਼ ਕੀਤੀ। ਦਾੜ੍ਹੀ ਕਤਰ ਦਿੱਤੀ (ਕੁੜੀਆਂ ਅਫਲਾਤੂਨ ਨੂੰ ਵੀ ਚਾਰ ਸਕਦੀਆਂ ਹਨ।)559ਸ਼ਾਂਘਰ। ਢੋਲਵਾਹਰਾਂ। ਲੋਕਾਂਕਿੜ। ਖਬਰਇੰਨਾ ਕਈਦਾ ਕੁੰਨਾ। ਰਬ ਨੇ ਇਕਸਤੀਆਂ ਨੂੰ ਬਦਨਾਮ ਨਹੀਂ ਕੀਤਾ।ਗਾਲ। ਸਹਾਗਾ ਤੇ ਅੱਗ ਸੋਨੇ ਨੂੰ ਗਾਲ ਸਕਦੀ ਹੈ ਪਰ ਖੇੜਿਆਂ ਦੇ ਸੋਨਾ ਨਕਲੀ ਸੀ।560ਤਰਿਆਕ। ਜ਼ਹਿਰ ਦਾ ਤੋੜਤਰਿਆਕ ਅਕਬਰ ਅਫਲਾਤੂਨ ਵਾਲਾ । ਵੱਡੇ ਫਰੰਗਪਸਾਰੀਆਂ ਦੇ। ਜ਼ਹਿਰ ਦਾ ਇਲਾਜ ਕਰਨ ਦੀਆਂਸਾਰੀਆਂ ਦਵਾਈਆਂ ਦਾਰੂ। ਕਿਸੇ ਮਾਂਦਰੀ ਨੇ ਕੁਝ ਕੀਤਾ, ਕਿਸੇ ਨੇ ਮਣਕੇ ਲਏ।ਨਾਗ ਧੂਨ। ਇੱਕ ਪਹਾੜੀ ਬੂਟੀ, ਸਪ ਦਾ ਇਲਾਜ ਕਰਦੀ ਹੈ।ਪਿੰਡ ਬੱਧੇ। ਵੱਡੀਆਂ ਗੋਲੀਆਂ ਬਣਾ ਦਿੱਤੀਆਂ।
More