ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੬੧-੫੭੦
561. ਲੋਕਾਂ ਦਾ ਕਥਨਦਰਦ ਹੋਰ ਤੇ ਦਾਰੁੜਾ ਹੋਰ ਕਰਦੇ ਫਰਕ ਪਵੇ ਲਾ ਲੋੜ੍ਹ ਵਿੱਚ ਲੁੜ੍ਹੀ ਹੈ ਨੀਰੰਨਾ ਦੇਖ ਕੇ ਆਖਦੀਆਂ ਜ਼ਹਿਰ ਧਾਨੀ ਕੋਈ ਸਾਇਤ ਇਹ ਜਿਊਂਦੀ ਕੁੜੀ ਹੈ ਨੀਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀਮਰ ਚੱਲੀ ਹੈ ਹੀਰ ਸਿਆਲ ਭਾਵੇਂ ਭਲੀ ਬੁਰੀ ਓਥੇ ਆਨ ਜੁੜੀ ਹੈ ਨੀਜਿਸ ਵੇਲੇ ਦੀ ਸੂਤਰੀ ਇਹ ਸੁੰਘੀ ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀਵਾਰਸ ਸ਼ਾਹ ਸਦਾਈਏ ਵੈਦ ਰਾਂਝਾ ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ562. ਸਹਿਤੀ ਅਤੇ ਮਾਂਸਹਿਤੀ ਆਖਿਆ ਫਰਕ ਨਾ ਪਵੇ ਮਾਸਾ ਇਹ ਸੱਪ ਦਾ ਕੀਲ ਤੇ ਆਂਵਦੇ ਨੇਕਾਲੇ ਬਾਜ਼ ਵਿੱਚ ਜੋਗੜਾ ਸਿੱਧ ਦਾਤਾ ਓਸ ਦੇ ਕਦਮ ਪਾਇਆਂ ਦੁਖ ਜਾਂਵਦੇ ਨੇਭਾਸ਼ਕ ਨਾਂਗ ਕਰੰਡੀਏ ਮੇਂਡ ਭੱਸ਼ਕ ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇਕਲਗੀ ਧਰ ਤੇ ਉਡਣਾਂ ਭੂੰਡ ਆਬੀ ਅਸਰਾਲ ਘੜਾਲ ਡਰ ਖਾਂਵਦੇ ਨੇਤੰਦੂਰੜਾ ਬੋਰੜਾ ਫੰਨੀ ਫਨੀਅਰ ਸਭ ਆਨ ਕੇ ਸੀਸ ਨਿਵਾਂਦੇ ਨੇਮਨੀ ਦਾਰ ਦੂਸਰੇ ਤੇ ਘਰਨੀਏ ਭੀ ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇਕੰਗੋੜਿਆ ਧਾਮੀਆ ਨਸ ਨਸਾ ਵੀ ਰਤਵਾੜਿਆ ਕਜਲੀਆ ਝਾਂਵਦੇ ਨੇਖਜੂਰੀਆ ਤੇਲੀਆ ਨਿਪਟ ਚੁੰਘਾ ਹਤਵਾਰੀਆ ਕੋਝਿਆ ਗਾਂਵਦੇ ਨੇਬਲਿਸ਼ਤੀਆ ਚੱਪੀਆ ਸੰਗ ਚੂਰਾ ਚਲਮਲਾਵੜਾ ਕੁਲਨਾਂਸੀਆ ਧਾਂਵਦੇ ਨੇਕੋਈ ਦੁਖ ਤੋਂ ਦਰਦ ਨਾ ਰਹੇ ਭੋਰਾ ਜਾਦੂ ਜਿੰਨ ਤੇ ਭੂਤ ਸਭ ਜਾਂਵਣਦੇ ਨੇਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ ਸਭ ਓਸ ਥੋਂ ਹੱਥ ਵਖਾਂਵਦੇ ਨੇਹੋਰ ਵੈਦ ਸਭ ਵੈਦਗੀ ਲਾ ਥੱਕੇ ਵਾਰਸ ਸ਼ਾਹ ਜੋਗੀ ਹੁਣ ਆਂਵਦੇ ਨੇ563. ਜੋਗੋਗੀ ਸੱਦੱਦਣ ਲਈ ਆਦਮੀ ਭੇਜੇਜਣ ਦੀ ਸਲਾਹਖੇੜਿਆਂ ਆਖਿਆ ਸੈਦੇ ਨੂੰ ਘਲ ਦੀਚ ਜਿਹੜਾ ਡਿੱਗੇ ਫਕੀਰ ਦੇ ਜਾ ਪੈਰ਼ੀਸਾਡੀ ਕਰੇਂ ਵਾਹਰ ਨਾਮ ਰਬ ਤੇ ਕੋਈ ਫਜ਼ਲ ਦਾ ਪਲੋਰਾ ਚਾ ਪੈਰਰੀਂਸਾਰਾ ਖੋਲ ਕੇ ਹਾਲ ਅਹਿਵਾਲ ਆਖੀਂ ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂਚਲੋ ਵਾਸਤੇ ਰਬ ਦੇ ਨਾਲ ਮੇਰੇ ਕਦਮ ਘਤਿਆਂ ਫਕਰ ਦੇ ਹੋਰ ਖੈਰੀਂਦਮ ਲਾਇਕੇ ਸਿਆਲ ਵਿਆਹ ਲਿਆਂਦੀ ਜੰਜ ਜੋੜ ਕੇ ਗਏ ਸਾਂ ਵਿੱਚ ਵੈਰੀਂਬੈਠ ਕੋੜਮੇ ਗਲ ਪਕਾ ਛੱਡੀ ਸੈਦਾ ਘੱਲੀਏ ਰਲਣ ਜਾਂ ਐਰ ਐਰੀਂਜੀਕੂੰ ਜਾਣਸੈਂ ਤਿਵੇਂ ਲਿਆ ਜੋਗੀ ਕਰ ਮਿੰਨਤਾਂ ਲਾਵਣਾ ਹੱਥ ਪੈਰੀਂਵਾਰਸ ਸ਼ਾਹ ਮੀਆਂ ਤੇਰਾ ਇਲਮ ਹੋਇਆ ਮਸ਼ਹੂਰ ਵਿੱਚ ਜਿੰਨ ਤੇ ਇਣਸ ਤੈਰੀਂ564. ਸੈਦੇ ਨੂੰ ਭੇਜਿਆਅਜੂ ਆਖਿਆ ਸੈਦਿਆ ਜਾ ਭਾਈ ਇਹ ਵੌਹਟੀਆਂ ਬਹੁਤ ਪਿਆਰੀਆਂ ਜੀਜਾ ਬੰਨ੍ਹ ਕੇ ਹੱਥ ਸਲਾਮ ਕਰਨਾ ਤੁਸਾਂ ਤਾਰੀਆਂ ਖਲਕਤਾਂ ਸਾਰੀਆਂ ਜੀਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ ਖੋਲ ਕਹੇਂ ਹਕੀਕਤਾਂ ਸਾਰੀਆਂ ਜੀਆਖੀਂ ਵਾਸਤੇ ਰਬ ਦੇ ਚਲੋ ਜੋਗੀ ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ ਜਾ ਲਿਆ ਵਲਾਇਕੇ ਵਾਰੀਆਂ ਜੀਵਾਰਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ565. ਸੈਦਾ ਚਲੇ ਗਿਆਸੈਦਾ ਵਟ ਬੁੱਕਲ ਬੱਧੀ ਪਚਾੜਿਕੀ ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈਵਾਹੋ ਵਾਹ ਚਲਿਆ ਖੋਰੀ ਬੰਨ੍ਹ ਖੇੜਾ ਵਾਂਗ ਕਾਟਕੋ ਮਾਲ ਤੇ ਸਰਕਿਆ ਈਕਾਲੇ ਬਾਜ਼ ਵਿੱਚ ਜੋਗੀ ਥੇ ਜਾ ਵੜਿਆ ਜੋਗੀ ਦੇਖ ਕੇ ਜਟ ਨੂੰ ਵੜਕਿਆ ਈਖੜਾ ਹੋਇ ਮਾਹੀ ਮੁੰਡਿਆ ਕਹਾਂ ਆਵੇਂ ਮਾਰ ਵਾਹੁੜਾ ਸ਼ੋਰ ਕਰ ਭੜਕਿਆ ਈਸੈਦਾ ਸੰਗ ਕੇ ਥਰ ਥਰਾ ਖੜਾ ਕੰਬੇ ਓਸ ਦਾ ਅੰਦਰੋਂ ਕਾਲਜਾ ਘੜਕਿਆ ਈਓਥੋਂ ਖੜੀ ਕਰ ਬਾਂਹ ਪੁਕਾਰਦਾ ਈ ਏਹਾ ਖਤਰੇ ਦਾ ਮਾਰਿਆਂ ਯਰਕਿਆ ਈਚੱਲੀਂ ਵਾਸਤੇ ਰਬ ਦੇ ਜੋਗੀਆ ਓ ਖਾਰ ਵਿੱਚ ਕਲੇਜੇ ਦੇ ਰੜਕਿਆ ਈਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ ਏਸ ਹਾਲ ਆਂਇਉ ਜੱਟਾ ਬੜ੍ਹਕਿਆ ਈਜਟੀ ਵੜੀ ਕਪਾਹ ਵਿੱਚ ਬੰਨ ਝੋਲੀ ਕਾਲਾ ਨਾਗ ਅਜ਼ ਜ਼ੈਬ ਥੀਂ ਕੜਕਿਆ ਈਵਾਰਸ ਸ਼ਾਹ ਜੋਂ ਚੋਟੀਆਂ ਕਢ ਆਈ ਅਤੇ ਸੱਪ ਸਰੋਤਿਆ ਮਰਕਿਆ ਈ566. ਰਾਂਝੇ ਦਾ ਉੱਤਰਤਕਦੀਰ ਨੂੰ ਮੋੜਨਾ ਭਾਲਦਾ ਏਂ ਸੱਪ ਨਾਲ ਤਕਦੀਰ ਦੇ ਡੰਗਦੇ ਨੇਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ ਦੀਦਵਾਨ ਕਜ਼ਾ ਦੇ ਰੰਗ ਦੇ ਨੇਜਿਹੜੇ ਛੱਡ ਜਹਾਨ ਉਜਾੜ ਵਸਣ ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇਅਸਾਂ ਚਾ ਕੁਰਆਨ ਤੇ ਤਰਕ ਕੀਤੀ ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ ਰਾਗ ਨਿਕਲਣ ਰੰਗ ਬਰੰਗ ਦੇ ਨੇਜਵਾਨ ਮੇਰੇ ਮਹਿਰੀ ਬੱਡੇ ਰੰਗ ਹੋਤੇ ਖੁਸ਼ੀ ਹੋਤੇ ਹੈਂ ਰੂਹ ਮਲੱਗ ਦੇ ਨੇਂਵਾਰਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ567. ਸੈਦੇ ਨੂੰ ਰਾਂਝੇ ਦਾ ਉੱਤਰਹੱਥ ਬੰਨ੍ਹ ਨੀਵੀਂ ਧਉਣ ਘਾਹ ਮੂੰਹ ਵਿੱਚ ਕਢ ਦੰਦੀਆਂ ਮਿੰਨਤਾਂ ਘਾਲਿਆ ਵੋਤੇਰੇ ਚਲਿਆਂ ਹੁੰਦੀਆ ਹੈ ਹੀਰ ਚੰਗੀ ਧੁਰੋਹੀ ਰਬ ਦੀ ਮੁੰਦਰਾਂ ਵਾਲਿਆ ਵੋਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ ਲੁੜ੍ਹ ਗਏ ਹਾਂ ਫਾਕੜਾ ਜਾਲਿਆਂ ਵੋਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋਜੋਗੀ ਵਾਸਤੇ ਰਬ ਦੇ ਤਾਰ ਸਾਨੂੰ ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋਤੇਰੀ ਜੱਟੀ ਦਾ ਕੀ ਇਲਾਜ ਕਰਨਾ ਅਸਾਂ ਆਪਣਾ ਕੋੜਮਾ ਗਾਲਿਆ ਵੋਵਾਰਸ ਸ਼ਾਹ ਰਜ਼ਾ ਤਕਦੀਰ ਵੇਲਾ ਪੀਰਾਂ ਔਲੀਆਂਵਾਂ ਨਾਹੀਂ ਟਾਲਿਆ ਵੋ568. ਉੱਤਰ ਜੋਗੀਚੁਪ ਹੋ ਜੋਗੀ ਸਹਿਜ ਨਾਲ ਬੋਲੇ ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰਅਸੀਂ ਛੱਡ ਜਹਾਨ ਫਕੀਰ ਹੋਏ ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰਯਾਦ ਰਬ ਦੀ ਛੱਡ ਕੇ ਗਿਰਾਂ ਝੇਰੇ ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰਤੇਰੇ ਨਾਲ ਨਾ ਚੱਲਿਆ ਨਫਾ ਕੋਈ ਮੇਰਾ ਅਮਲ ਨਾਲ ਫੁਰੇ ਵਵਾਹੀਆਂ ਨੂੰਰੰਨਾ ਪਾਸ ਫਕੀਰ ਨੂੰ ਐਬ ਜਾਣਾਂ ਜੇਹਾ ਨੱਸਨਾਂ ਰਣੋ ਸਪਾਹੀਆਂ ਨੂੰਵਾਰਸ ਕਢ ਕੁਰਆਨ ਤੇ ਬਹੇਂ ਮੰਮਬਰ ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ569. ਉੱਤਰ ਸੈਦਾਸੈਦਾ ਆਖਦਾ ਰੋਂਦੜੀ ਪਈ ਡੋਲੀ ਚੁਪ ਕਰੇ ਨਾਹੀਂ ਹਤਿਆਰੜੀ ਵੋਵਡੀ ਜਵਾਨ ਬਾਲਜ਼ ਕੋਈ ਪਰੀ ਸੂਰਤ ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ ਚਾ ਘਤਦੀ ਚੀਕ ਚਹਾੜਦੀ ਵੋਹਥ ਲਾਵਨਾ ਪਲੰਗ ਨੂੰ ਮਿਲੇ ਨਾਹੀਂ ਖੌਫ ਖਤਰਿਉਂ ਰਹੇ ਨਿਆਰੜੀ ਵੋਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ ਐਸੇ ਬਾਣ ਉਹ ਰਹੇ ਕਵਾਰੜੀ ਵੋਨਾਲ ਸੱਸ ਨਨਾਣ ਦੇ ਗਲ ਨਾਹੀਂ ਪਈ ਮਚਦੀ ਨਿਤ ਖਵਾਰੜੀ ਵੋਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ ਕਾਈ ਲੋਥ ਲਾਜ਼ਰ ਹੈ ਭਾਰੜੀ ਵੋਐਵੇਂ ਜ਼ਫਲਤਾਂ ਵਿੱਚ ਬਰਬਾਦ ਕੀਤੀ ਵਾਰਸ ਸ਼ਾਹ ਏਹ ਉਮਰ ਵਿਚਾਰੜੀ ਵੋ570. ਸੈਦੈਦੇ ਨੂੰ ਕਸਮ ਖਲਾਈਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ ਛੁਰੀ ਓਸ ਦੇ ਵਿੱਚ ਖੁਭਾਇਆ ਸੂਖਾ ਕਸਮ ਕੁਰਆਨ ਦੀ ਬੈਠ ਜੱਟਾ ਕਸਮ ਚੋਰ ਨੂੰ ਚਾ ਕਰਾਇਆ ਸੂਉਹਦੇ ਨਾਲ ਤੂੰ ਨਾਂਹੀਉ ਅੰਗ ਲਾਇਆ ਛੁਰੀ ਪੁਟ ਕੇ ਧੌਣ ਰਖਾਇਆ ਸੂਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ ਤਾਂਹੀਂ ਓਸ ਤੋਂ ਕਸਮ ਕਰਾਇਉ ਸੂਵਾਰਸ ਰਬ ਨੂੰ ਛੱਡ ਕੇ ਪਿਆ ਝੰਜਟ ਐਵੇਂ ਰਾਇਗਾਂ ਉਮਰ ਗਵਾਇਆ ਸੂਔਖੇ ਲਫ਼ਜ਼ਾਂ ਦੇ ਮਾਅਨੇ561ਦਾਰੂੜਾ। ਦਾਰੂਸਾਇਤ। ਘੜੀਛਿੱਥੀ। ਤੇਜ਼ਸੂਤਰੀ। ਸਪ562ਸੱਪਾਂ ਦੀਆਂ ਕਿਸਮਾਂਭਾਸ਼ਕ ਨਾਗ, ਕਰੌਂਡੀਏ, ਮੇਂਡ ਭਿਸ਼ਕ, ਕਲਜ਼ੀਧਰ, ਉਡਨਾਂ, ਭੂੰਡ, ਆਬੀ, ਕੁਲਨਾਸੀਆ,563ਪਲੋਰਾ। ਡੁਬਣੋ ਡਚਾਵਣ ਵਾਲਾਦੈਰ। ਮੰਦਰ, ਬੁਤ ਖਾਨਾਦੇਰ। ਏ। ਕੁਹਨ, ਦੈਰ। ਏ। ਮਕਾਫਾਤ। ਦੁਨੀਆਂ ਵਿੱਚਵੈਰੀਂ। ਵੈਰੀਆਂ ਵਿੱਚ ਐਰ ਐਰੀਂ। ਤਿਕਾਲਾਂ ਨੂੰ, ਝੁਸ ਮੁਸੇ ਜਿੰਨ ਤੇ ਇਨਸ ਤੈਰੀਂ। ਆਦਮੀ ਅਤੇ ਪਰੇਤਾਂ ਆਦਿ ਵਿੱਚ564ਜ਼ਾਰੀਆਂ। ਬੇਨਤੀਆਂ565ਵਟ ਬੁੱਕਲ। ਬੁੱਕਲ ਮਾਰ ਕੇਪਚਾੜਕੀ। ਚਾਦਰ ਨੂੰ ਰੇਬ ਕਰਕੇ ਜਾਂ ਸਾਫੇ ਜਾਂ ਪਰਨੇ ਨੂੰ ਸੱਜੀ ਕੂਹਣੀ ਦੇ ਥੱਲੇ ਅਤੇ ਸੱਜੇ ਮੋਢੇ ਦੇ ਉਪਰੋਂ ਲਿਆ ਕੇ ਟੱਗਣ ਜਾਂ ਬੰਨ੍ਹਣ ਦਾ ਢੰਗ।ਜੁੱਤੀ ਚਾੜ੍ਹ। ਜੁੱਤੀ ਪਾ ਕੇਸਰੋਤਿਆਂ। ਸੁਣਨ ਵਾਲਿਉਮਰਕਿਆ। ਕੁੰਡਲ ਮਾਰ ਕੇ ਲਪੇਟ ਵਿੱਚ ਲੈ ਲਿਆਕਾਟਕੋ। ਧਾੜਵੀਵੜਕਿਆ। ਗਰਜਿਆਯਰਕਿਆ। ਡਰ ਗਿਆ566ਦੀਦ ਵਾਨ। ਦਰਸ਼ਨ ਕਰਨ ਵਾਲੇਸੰਗਤੀ। ਦਰਸ਼ਨ ਕਰਨ ਵਾਲ, ਯਾਤਰੀਗੰਗਾ। ਗੰਗਾ567ਫਾਕੜਾ। ਫਾਕਾ568ਕਾਹੀਆਂ। ਤਕਦੀਰ, ਹੋਣੀਧੇਰਾ। ਉਜੜਿਆਗਰਾਂ ਝੇਰੇ। ਸਭ ਕੁਝਰਣੋਂ। ਜੰਗ ਵਿੱਚੋਂ569ਲਾਰ। ਮਾੜੀ, ਕਮਜ਼ੋਰ570ਕੀਲ ਕੀਤੀ ਵਿੱਚ ਚੌਂਕੇ। ਚੌਂਕ ਪੂਰਿਆਰਾਇਗਾਂ। ਬਰਬਾਦ
More