ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੮੧-੫੯੦
581. ਕੁੜੁੜੀਆਂ ਦੀ ਹੀਰ ਨੂੰ ਵਧਾਈਕੁੜੀਆਂ ਆਖਿਆ ਆਣ ਕੇ ਹੀਰ ਤਾਂਈਂ ਅਨੀ ਵੌਹਟੀਏ ਅੱਜ ਵਧਾਈ ਏਂ ਨੀਮਿਲੀ ਆਬੇ ਹਿਆਤ ਪਿਆਸਿਆਂ ਨੂੰ ਹੁੰਦੇ ਜੋਗੀਆਂ ਦੇ ਵਿੱਚ ਆਈ ਏਂ ਨੀਤੈਥੋਂ ਦੋਜ਼ਖੇ ਦੀ ਆਂਚ ਦੂਰ ਹੋਈ ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀਜਿਉੜੇ ਰਬ ਨੇ ਮੇਲ ਕੇ ਤਾਰੀਏਂ ਤੂੰ ਮੋਤੀ ਲਾਅਲ ਦੇ ਨਾਲ ਪੁਰਾਈ ਏਂ ਨੀਵਾਰਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈ ਏਂ ਨੀ582. ਜੋਗੋਗੀ ਦਾ ਮਰਦਾਂ ਅਤੇ ਔਰੌਰਤਾਂ ਨੂੰ ਤੋਰੋਰਨਾਜੋਗੀ ਆਖਿਆ ਫਿਰੇ ਨਾ ਮਰਦ ਔਰਤ ਪਵੇ ਕਿਸੇ ਦਾ ਨਾ ਪਰਛਾਂਵਨਾ ਵੋਕਰਾਂ ਬੈਠ ਨਵੇਕਲਾ ਜਤਨ ਗੋਸ਼ੇ ਕੋਈ ਨਹੀਂ ਜੇ ਛਿੰਜ ਪਵਾਨਾਂ ਵੋਕੰਨ ਸੁਣ ਵਿੱਚ ਵੌਹਟੜੀ ਆਣ ਪਾਇਉ ਨਹੀਂ ਧੁਮ ਤੇ ਸ਼ੋਰ ਕਰਾਵਨਾ ਵੋਇੱਕੋ ਆਦਮੀ ਆਵਨਾ ਮਿਲੇ ਸਾਥੇ ਔਖਾ ਸਪ ਦਾ ਰੋਗ ਗਵਾਵਨਾ ਵੋਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ ਨਹੀਂ ਹੋਰ ਕਿਸੇ ਏਥੇ ਆਵਣਾ ਵੋਸਪ ਨੱਸ ਜਾਏ ਛਲ ਮਾਰ ਜਾਏ ਖਰਾ ਔਖੜਾ ਛਿਲਾ ਕਮਾਵਨਾ ਵੋਲਿਖਿਆ ਸੱਤ ਸੈ ਵਾਰ ਕੁਰਆਨ ਅੰਦਰ ਨਾਹੀਂ ਛੱਡ ਨਮਾਜ਼ ਪਛੋਤਾਵਣਾ ਵੋਵਾਰਸ ਸ਼ਾਹ ਨਿਕੋਈ ਤੇ ਬੰਦਗੀ ਕਰ ਵਤ ਨਹੀਂ ਜਹਾਨ ਤੋਂ ਆਵਣਾ ਵੋ583. ਸਹਿਤੀ ਨੇ ਕੁੜੁੜੀ ਕੋਲੋਲ ਹੀਰ ਨੂੰ ਸਪੁਰੁਰਦ ਕਰਨਾਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ ਮੰਜਾ ਵਿੱਚ ਦੀਵਾਨ ਦੇ ਪਾਇਕੇ ਤੇਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇਜੋਗੀ ਪਲੰਗ ਦੇ ਪਾਸੇ ਬਹਾਇਉ ਨੇ ਆ ਬੈਠਾ ਹੈ ਸ਼ਗਨ ਮਨਾਇਕੇ ਤੇਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ ਮਾਅਸ਼ੂਕ ਨੂੰ ਪਾਸ ਬਹਾਇਕੇ ਤੇਖੇੜੇ ਆਪ ਜਾ ਘਰੀਂ ਬੇਫਿਕਰ ਸੁੱਤੇ ਤੁਅਮਾ ਬਾਜ਼ ਦੇ ਹੱਥ ਫੜਾਇਕੇ ਤੇਸਿਰ ਤੇ ਹੋਵਣੀ ਆਇਕੇ ਕੂਕਦੀ ਹੈ ਚੁਟਕੀ ਮਾਰ ਦੀ ਹੱਥ ਬਨ੍ਹਾਇਕੇ ਤੇਵਾਰਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ
584. ਹੀਰ ਤੇ ਰਾਂਝੇ ਨੇ ਪੰਜੰਜੇ ਪੀਰ ਯਾਦ ਕੀਤੇਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ ਤੁਰਾਂ ਖਿਜ਼ਰ ਦਾ ਹੱਥ ਲੈ ਬੋਲਿਆ ਈਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈਖੰਜਰ ਕੱਢ ਮਖਦੂਮ ਜਹਾਨੀਏ ਦਾ ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈਖੂੰਡੀ ਪੀਰ ਬਹਾਉਦੀਨ ਵਾਲੀ ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ ਕੰਧ ਢਾਇਕੇ ਰਾਹ ਨੂੰ ਖੋਲਿਆ ਈਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ ਸਵੇਂ ਨਾਹੀਂ ਤੋਰਾ ਰਾਹ ਖੋਲਿਆ ਈਵਾਰਸ ਸ਼ਾਹ ਪਛੋਤਾਸੈਂ ਬੰਦਗੀ ਨੂੰ ਅਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ585. ਸਹਿਤੀ ਦੀ ਅਰਜ਼ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ ਸਹਿਤੀ ਆਣ 'ਹਜ਼ੂਰ ਸਲਾਮ' ਕੀਤਾਬੇੜਾ ਲਾ ਬੰਨੇ ਅਸਾਂ ਆਜਜ਼ਾਂ ਦਾ ਰਬ ਫਜ਼ਲ ਤੇਰੇ ਉਤੇ ਆਮ ਕੀਤਾਮੇਰਾ ਯਾਰ ਮਿਲਾਵਨਾ ਵਾਸਤਾ ਈ ਅਸਾਂ ਕੰਮ ਤੇਰਾ ਸਰ ਅੰਜਾਮ ਕੀਤਾਭਾਬੀ ਹੱਥ ਫੜਾਇਕੇ ਤੋਰ ਦਿੱਤੀ ਕੰਮ ਖੇੜਿਆਂ ਦਾ ਸਭੋ ਖਾਮ ਕੀਤਾਤੇਰੇ ਵਾਸਤੇ ਮਾਪਿਆਂ ਨਾਲ ਕੀਤੀ ਜੋ ਕੁੱਝ ਅਲੀ ਦੇ ਨਾਲ ਗੁਲਾਮ ਕੀਤਾਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ ਅਤੇ ਦਹਿਸਰੇ ਨਾਲ ਜੋ ਰਾਮ ਕੀਤਾਵਾਰਸ ਜਿਸ ਤੇ ਆਪ ਮਿਹਰਬਾਨ ਹੋਵੇ ਓਥੇ ਫਜ਼ਲ ਨੇ ਆਣ ਮੁਕਾਮ ਕੀਤਾ586. ਰਾਂਝੇ ਨੇ ਅਸੀਸ ਦਿੱਤੱਤੀਰਾਂਝੇ ਹੱਥ ਉਠਾਇ ਦੁਆ ਮੰਗੀ ਰੱਬਾ ਮੇਲਣਾ ਯਾਰ ਗਵਾਰਨੀ ਦਾਏਸ ਹੁਬ ਦੇ ਨਾਲ ਹੈ ਕੰਮ ਕੀਤਾ ਬੇੜਾ ਪਾਰ ਕਰਨਾ ਕੰਮ ਸਾਰਨੀ ਦਾਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ ਰੱਬਾ ਯਾਰ ਮੇਲੀਂ ਏਸ ਯਾਰਨੀ ਦਾਫਜ਼ਲ ਰੱਬ ਕੀਤਾ ਯਾਰ ਆ ਮਿਲਿਆ ਓਸ ਸ਼ਾਹ ਮੁਰਾਦ ਪੁਕਾਰਨੀ ਦਾ
587. ਸ਼ਾਹ ਮੁਰੁਰਾਦ ਆ ਪਹੁੰਚੰਚਾਡਾਚੀ ਸ਼ਾਹ ਮੁਰਾਦ ਦੀ ਆਨ ਰਿੰਗੀ ਉਤੋ ਬੋਲਿਆ ਸਾਈਂ ਸਵਾਰੀਏ ਨੀਸਾਲਾ ਢੁਕ ਆਵੀਂ ਹੁਸ਼ ਢੁਕ ਨੇੜੇ ਆ ਚੜ੍ਹੀਂ ਕੁਚਾਵੇ ਤੇ ਡਾਰੀਏ ਨੀਮੇਰੀ ਗਈ ਕਤਾਰ ਕੁਰਾਹ ਘੁਥੀ ਕੋਈ ਸਹਿਰ ਕੀਤੋ ਟੂਣੇ ਹਾਰੀਏ ਨੀਵਾਂਈ ਸੂਈ ਦੀ ਪੋਤਰੀ ਇਹ ਡਾਚੀ ਘਨ ਝੋਕ ਪਲਾਣੇ ਦੀ ਲਾੜੀਏ ਨੀਵਾਰਸ ਸ਼ਾਹ ਲੰਗੂਰ ਦੀ ਭੈਣ ਢਿੱਡਲ ਇਹ ਫਰੇਸ਼ਤਿਆਂ ਅਤਿ ਚਤਾਰੀਏ ਨੀ588. ਉਹੀਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇਰਾਤੋ ਰਾਤ ਗਏ ਲੈ ਬਾਜ਼ ਕੂੰਜਾਂ ਸਿਰੀਆਂ ਨਾਂਗਾਂ ਦੀਆਂ ਸ਼ੀਂਹਾਂ ਲਤਾੜੀਆਂ ਨੇਆਪੋ ਧਾਪ ਗਏ ਲੈ ਕੇ ਵਾਹੋ ਦਾਹੀ ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇਫਜਰ ਹੋਈ ਕਿੜਾਉਆਂ ਗਜ ਘਤੇ ਦੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇਜੜਾ ਦੀਨ ਈਮਾਨ ਦੀਆਂ ਕੱਟਣੇ ਨੂੰ ਇਹ ਮਹਿਰੀਆਂ ਤੇਜ਼ ਕਟਾਰੀਆਂ ਨੇਮੀਆਂ ਜਿਨ੍ਹਾਂ ਬੇਗਾਨੜੀ ਰੰਨ ਨਾਰ ਰਾਂਵੀ ਮਿਲਨ ਦੋਜ਼ਖੋਂ ਤਾ ਚਵਾੜੀਆਂ ਨੇਵਾਰਸ ਸ਼ਾਹ ਨਾਈਆਂ ਨਾਲ ਜੰਗ ਬੱਧਾ ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ589. ਸ਼ਾਇਰ ਦਾ ਕਥਨਇੱਕ ਜਾਣ ਭੰਨੇ ਬਹੁਤ ਨਾਲ ਖੁਸ਼ੀਆਂ ਭਲਾ ਹੋਇਆ ਫਕੀਰਾਂ ਦੀ ਆਸ ਹੋਈਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ ਅੱਜ ਦੇਖੋ ਤਾਂ ਚੌੜ ਨਖਾਸ ਹੋਈਇੱਕ ਲੈ ਡੰਡੇ ਨੰਗੇ ਜਾਣ ਭੰਨੇ ਯਾਰੋ ਪਈ ਸੀ ਹੀਰ ਉਦਾਸ ਹੋਈਇੱਕ ਚਿੱਤੜ ਵਜਾਂਵਦੇ ਫਿਰਨ ਭੌਂਦੇ ਜੋ ਮੁਰਾਦ ਫਕੀਰਾਂ ਦੀ ਰਾਸ ਹੋਈਵਾਰਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ ਜਦੋਂ ਉਸਤਰੇ ਨਾਲ ਪਟਾਸ ਹੋਈ590. ਪਹਿਲੀ ਵਾਹਰਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇਪਕੜ ਤਰਕਸ਼ਾਂ ਅਤੇ ਕਮਾਨ ਦੌੜੇ ਖੇੜੇ ਨਾਲ ਹਥਿਆਰਾਂ ਦੀ ਬਾੜ ਦਿੱਤੇਮਾਰ ਬਰਛੀਆਂ ਆਨ ਬਲੋਚ ਕੜਕੇ ਤੇਜ਼ਾਂ ਮਾਰ ਕੇ ਵਾਹਰੂ ਝਾੜ ਦਿੱਤੇਮਾਰ ਨਾਵਕਾਂ ਮੋਰਚੇ ਭੰਨ ਦਿੱਤੇ ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇਵਾਰਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ ਬੱਦਲ ਕਹਿਰ ਦੇ ਲੁਤਫ ਨੇ ਪਾੜ ਦਿੱਤੇਔਖੇ ਲਫ਼ਜ਼ਾਂ ਦੇ ਮਾਅਨੇ582ਨਵੇਲਾ। ਇੱਕ ਪਾਸੇਗੋਸ਼ੇ। ਖੂੰਜੇਛਿੰਜ। ਰੌਲਾਕੰਨ ਸੰਨ ਵਿੱਚ। ਚੁਪ ਚਾਪ ਹੀਰੱਖ। ਵਹੁਟੀ ਦੀ ਖਾਸ 'ਰਖ' ਰੱਖੀ ਜਾਵੇਨਿਕਈ। ਨੇਕੀ583ਐਵਾਨ। ਡਿਊੜ੍ਹੀਚੁਟਕੀ। ਬੰਦੂਕ ਜਾਂ ਪਸਤੌਲ ਦਾ ਉਹ ਭਾਗ ਜਿਹੜਾ ਗੋਲੀ ਦੇ ਪਿੱਛੇ ਲੱਗਦਾ ਹੈ।ਧੜੀ। ਗੁੰਦੇ ਹੋਏ ਵਾਲਵੈਨ ਕਰਨੇ। ਉੱਚੀ ਉੱਚੀ ਰੋਣਾ584ਰੁਮਾਲ। ਮਹਿਕਦਾਰ ਰੁਮਾਲ585ਸਰਅੰਜਾਮ। ਪੂਰਾਖਾਮ ਕਰਨ। ਨਾਮੰਜ਼ੂਰ ਕਰਕੇ ਇੱਕ ਪਾਸੇ ਸੁਟ ਦੇਣਾਅਲੀ ਦੇ ਨਾਲ ਗੁਲਾਮ ਕੀਤਾ। ਹਜ਼ਰਤ ਅਲੀ ਨੂੰ ਇੱਕ ਗੁਲਾਮ ਨੇ ਇੱਕ ਮਾਅਸ਼ੂਕਾ ਦੇ ਕਹਿਣ ਤੇ ਕਤਲ ਕੀਤਾ ਸੀ। ਏਸ ਔਰਤ ਨੂੰ ਅਲੀ ਨਾਲ ਵੈਰ ਸੀ ਕਿਉਂਕਿ ਉਹਨੇ ਮਹੰਮਦੀ ਸ਼ਰੀਅਤ ਅਨੁਸਾਰ ਕੋਈ ਫੈਸਲਾ ਕੀਤਾ ਸੀ ਜਿਹੜਾ ਉਹਦੇ ਵਿਰੁੱਧ ਸੀ।ਔਰਤ ਨੇ ਬਦਲਾ ਲੈਣ ਲਈ ਆਪਣੇ ਆਸ਼ਕ ਇਬਨੇ ਬਲਅਮ ਨੂੰ ਕਿਹਾ ਕਿ ਜਦੋਂ ਉਹ ਅਲੀ ਦਾ ਸਿਰ ਲੈ ਕੇ ਆਵੇਗਾ ਤਾਂ ਮੈਂ ਤੇਰੀ ਹੋ ਜਾਵਾਂਗੀ।ਏਥ ਸਹਿਤੀ ਵੀ ਇਸ਼ਕ ਦੀ ਰੀਝ ਵਿੱਚ ਆਪਣੇ ਮਾਪਿਆਂ ਦੀ ਇੱਜ਼ਤ ਦਾ ਕਤਲਾਮ ਕਰਦੀ ਹੈ।ਫਜ਼ਲ। ਰਬ ਦੀ ਮਿਹਰਬਾਨੀ586ਹੁਬ। ਪਿਆਰਸ਼ਾਹ ਮੁਰਾਦ। ਸਹਿਤੀ ਦਾ ਆਸ਼ਕ, ਮੁਰਾਦ ਬਲੋਚ
587ਰਿੰਗੀ। ਅੜਿੰਗੀ, ਬੁਲਬੁਲਾਈਹੁਸ਼। ਡਾਚੀ ਨੂੰ ਬਠਾਉਣ ਲਈ ਹੁਕਮ ਦਿੱਤਾਵਾਈ ਸੂਈ। ਹਵਾ ਦੀ ਧੀ, ਬਹੁਤ ਤੇਜ਼ ਰਫਤਾਰਝੋਕ ਘਿਨਣਾ। ਝੂਲੇ ਲੈਣਾਅਤਿ ਚਤਾਰੀ। ਰੰਗਾਂ ਨਾਲ ਸਜਾਈ588ਰਵਾਂ ਹੋ ਚੱਲੇ। ਤੁਰ ਪਏ ''ਰਵਾਂ ਦਵਾਂ ਹੈਂ ਹਮ ਏ ਸ਼ੀਆਈ" ਜ਼ਨਾਬ ਸਾਹਰ ਹੁਸ਼ਿਆਰਪੁਰੀਤਰੰਡੀਆਂ। ਭੇਡਾਂ ਦਾ ਇੱਜੜਕਿੜਾਵਾਂ। ਕਿੜ ਦਾ ਬਹੁ। ਵਚਨ, ਖਬਰਗਜ ਘੱਤੇ। ਦੌੜੇ ਜਾਂ ਲੁਕੇ ਹੋਏ ਬੰਦੇ ਨੂੰ ਭਾਲਣ ਲਈ ਲੋਹੇ ਦਾ ਇੱਕ ਗਜ਼ ਵਰਤਿਆ ਜਾਂਦਾ ਸੀ ਜਿਹਦੇ ਨਾਲ ਝਾੜ ਝੀਂਡੇ ਜਾਂ ਪਾਣੀ ਦਾ ਟੋਆ ਫਰੋਲਿਆ ਜਾਂਦਾ ਸੀ। ਓਥੇ ਗਜ਼ ਮਾਰ ਕੇ ਦੇਖਿਆ ਜਾਂਦਾ ਸੀ।ਚਵਾੜੀ। ਗਧੇ ਹੱਕਣ ਵਾਲਾ ਟੱਟਾਚਵਾੜੀ। ਗਧੇ ਹੱਕਣ ਜਾਂ ਲੱਦਣ ਦੀ ਨਰੋਈ ਲਾਠੀ589ਭੰਨੇ। ਦੌੜੇ, ਭੱਜੇਨਖਾਸ ਚੌੜ ਹੋਈ। ਪਸ਼ੂਆਂ ਦੀ ਮੰਡੀ ਉੱਜੜ ਗਈਪਟਾਸ। ਉਸਤਰਾ ਤੇਜ਼ ਕਰਨ ਲਈ ਵਰਤਿਆ ਜਾਂਦਾਚਮੜੇ ਦਾ ਪਟਾ590ਤਰਕਸ਼। ਭੱਥਾਬਾੜ। ਹਥਿਆਰਾਂ ਦੀ ਧਾਂਰਵਾਹਰੂ। ਪਿੱਛੇ ਆਏ ਬੰਦੇਨਾਵਕ। ਤੀਰਲੁਤਫ। ਮਿਹਰਬਾਨੀ
More