ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੫੯੧-੬੦੦
591. ਦੂਜੀ ਵਾਹਰਦੁਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇਦੁੰਦ ਮਾਰਦੇ ਬਰਛੀਆਂ ਫੇਰਦੇ ਨੇ ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇਸਿਰ ਹੀਰ ਦੇ ਪਟ ਤੇ ਰੱਖ ਸੁਤਾ ਸਪ ਮਾਲ ਤੋਂ ਆਣ ਕੇ ਛੇੜਿਉ ਨੇਹੀਰ ਪਕੜ ਲਈ ਰਾਂਝਾ ਕੈਦ ਕੀਤਾ ਦੇਖੋ ਜੋਗੀ ਨੂੰ ਚਾ ਖਦੇੜਿਉ ਨੇਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ ਪਿੰਡਾਂ ਚਾਬਕਾਂ ਨਾਲ ਅਚੇੜਿਉ ਨੇਵਾਰਸ ਸ਼ਾਹ ਫਕੀਰ ਅੱਲਾਹ ਦੇ ਨੂੰ ਮਾਰ ਮਾਰ ਕੇ ਚਾ ਖਦੇੜਿਉ ਨੇ592. ਹੀਰ ਨੇ ਰਾਂਝੇ ਨੂੰ ਕਿਹਾਹੀਰ ਆਖਿਆ ਸੁੱਤੇ ਸੋ ਸਭ ਮੁੱਠੇ ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ ਨੀਂਦ ਲੁਟਿਆ ਰਾਹ ਪੰਧਾਣਿਆਂ ਨੂੰਏਸ ਨੀਂਦ ਨੇ ਸ਼ਾਹ ਫਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰਨੀਂਦ ਸ਼ੇਰ ਤੇ ਦੇਵ ਅਮਾਮ ਕੁਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰਸੁੱਤੇ ਸੋਈ ਵਿਗੁਤੜੇ ਉਦ੍ਹਮ ਵਾਂਗੂੰ ਜ਼ਾਲਬ ਨੀਂਦ ਹੈ ਦੇਵ ਰਣਜਾਨਿਆਂ ਨੂੰਨੀਂਦ ਹੇਠ ਸੁਟਿਆ ਸੁਲੇਮਾਨ ਤਾਂਈਂ ਦੇਂਦੀ ਛੁਡਾ ਟਕਾਨਿਆਂ ਨੂੰਨੀਂਦ ਪੁੱਤਰ ਯਾਅਕੂਬ ਦਾ ਖੂਹ ਪਾਇਆ ਸੁਣਿਆ ਹੋਸਿਆ ਯੂਸਫੀ ਵਾਣਿਆਂ ਨੂੰਨੀਂਦ ਜ਼ਿਹਾਬ ਕੀਤਾ ਇਸਮਾਈਲ ਤਾਈਂ ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰਨੀਂਦ ਦੇਖ ਜੋ ਸੱਸੀ ਨੂੰ ਵਕਤ ਪਾਇਆ ਫਿਰੇ ਢੂੰਡਦੀ ਬਾਰੂਨ ਵਾਣਿਆਂ ਨੂੰਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਕ ਤੇਰੀ ਵਾਰਸ ਵਲੇਂ ਕਿਉਂ ਐਡ ਵਲਾਣਿਆਂ ਨੂੰ593. ਹੀਰ ਆਖਿਆ ਰਾਂਝੇ ਨੂੰਹਾ ਹਾ ਮੁੱਠੀ ਮਤ ਨਾ ਲਇਆ ਦਿੱਤੀ ਅਕਲ ਹਜ਼ਾਰ ਚਕੇਟਿਆ ਵੇਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇਜਿਹੜਾ ਛਿੜਿਆ ਵਿੱਚ ਜਹਾਨ ਝੇੜਾ ਨਹੀਂ ਜਾਵਣਾ ਮੂਲ ਸਮੇਟਿਆਂ ਵੇਰਾਜਾ ਅਦਲੀ ਹੈ ਤਖਤ ਤੇ ਅਦਲ ਕਰਦਾ ਖੜੀ ਬਾਂਹ ਕਰ ਕੂਕ ਰੰਝੇਟਿਆ ਵੇਬਿਨਾ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਾਰਏਂ ਕੁਤਬ ਦਿਆ ਬੇਟਿਆ ਵੇਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇਅਸਰ ਸੁਹਬਤਾਂ ਦੇ ਕਰ ਜਾਣ ਜ਼ਲਬਾ ਜਾ ਰਾਜੇ ਦੇ ਪਾਸ ਜਟੇਟਿਆ ਵੇਵਾਰਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ ਜਿੱਥੇ ਕੀਮਿਆ ਦੇ ਨਾਲ ਭੇਟਿਆ ਵੇ594. ਰਾਂਝੇ ਨੇ ਉੱਚੱਚੀ ਉੱਚੱਚੀ ਫਰਿਆਦ ਕੀਤੀਓਕੂ ਕੀਤਾਇ ਕੂਕ ਰਾਂਝੇ ਉੱਚਾ ਕੂਕ ਦਾ ਚਾਗਰਾਂ ਧਰਾਸ ਦਾ ਈਬੂ ਬੂ ਮਾਰਕੇ ਲਿਲਕਰਾਂ ਕਰੇ ਧੁਮਾਂ ਰਾਜੇ ਭਿਛਿਆ ਸ਼ੋਰ ਵਸ ਵਾਸ ਦਾ ਈਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਕਰਮ ਰਬ ਦਾ ਫਿਕਰ ਗਮ ਕਾਸ ਦਾ ਈਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈਤੇਰੀ ਧਾਂਕ ਪਈ ਏ ਰੋਮ ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਈਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ ਨਾ ਗੁਨਾਹ ਤੇ ਨਾ ਕੋਈ ਵਾਸਤਾ ਈਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ ਵਾਰਸ ਸ਼ਾਹ ਏਸ ਜਗ ਵਿੱਚ ਫਾਸਦਾ ਈ596. ਰਾਜੇ ਦਾ ਹੁਕਮਰਾਜੇ ਹੁਕਮ ਕੀਤਾ ਚੜ੍ਹੀ ਫੌਜ ਬਾਂਕੀ ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ ਛਡ ਦਿਉ ਖਾਂ ਛਲ ਦਰੇੜਿਆਂ ਨੂੰਰਾਜੇ ਆਖਿਆ ਚੋਰ ਨਾ ਜਾਣ ਪਾਵੇ ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰਵਾਰਸ ਸ਼ਾਹ ਚੰਦ ਸੂਰਜਾਂ ਗ੍ਰਹਿਨ ਲੱਗੇ ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ597. ਖ਼ੌਜੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ੇਸ਼ ਕੀਤਾਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ ਸੂਰਤ ਬਣੇ ਨੇ ਆਣ ਫਰਿਆਦੀਆਂ ਦੇਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ ਇਹ ਖੋਹੜੂ ਪਰ੍ਹੇ ਬੇ ਦਾਦਿਆਂ ਦੇਮੈਥੋਂ ਖੋਹ ਫਕੀਰਨੀ ਉੜ ਨਠੇ ਜਿਵੇਂ ਪੈਸ਼ਿਆਂ ਨੂੰ ਡੂਮ ਸ਼ਾਦੀਆਂ ਦੇਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਬ ਇਹ ਵੱਡੇ ਦਰਬਾਰ ਨੇ ਆਦੀਆਂ ਦੇਜੇ ਤਾਂ ਦਾੜ੍ਹੀਆਂ ਪਗੜੀਆਂ ਦੇਖ ਭੁੱਲੇ ਸ਼ੈਤਾਨ ਹਨ ਅੰਦਰੋਂ ਵਾਦੀਆਂ ਦੇਵਾਰਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ598. ਰਾਜੇ ਕੋਲੋਲ ਖੇੜਿਆਂ ਦੀ ਫਰਿਆਦਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਨੇ ਦਾਇਹ ਠਗ ਹੈ ਮਹਿਜ਼ਰੀ ਵੱਡਾ ਘੂਠਾ ਸਹਿਰ ਜਾਣਦਾ ਜਮਾਵਣੇ ਦਾਵਿਹੜੇ ਵੜਦਿਆਂ ਨਢੀਆਂ ਮੋਹ ਲਏਸ ਇਸ ਥੇ ਇਲਮ ਜੇ ਰੰਨਾ ਵਲਾਵਨੇ ਦਾਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਨੇ ਦਾਸਹਿਤੀ ਦੱਸਿਆ ਜੋਗੜਾ ਬਾਗਕਾਲੇ ਢਬ ਜਾਣਦਾ ਝਾੜਿਆਂ ਪਾਵਨੇ ਦਾਮੰਤਰ ਝਾੜਨੇ ਨੂੰ ਅਸਾਂ ਸਦ ਆਂਦਾ ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ ਫਕਰ ਵਲੀ ਅੱਲਾਹ ਪਹਿਰਾਵਨੇ ਦਾਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ ਏਸ ਥੇ ਵੱਲ ਜੇ ਭੇਖ ਵਟਾਵਨੇ ਦਾਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ ਸੂਲੀ ਰਸਮ ਹੈ ਚੋਰ ਚੜ੍ਹਾਵਨੇ ਦਾ'ਉਕ ਤੂ ਲੁਲਮੂੰਜ਼ੀ ਜਾਤੀ ਕਬਲੁਲ ਈਜ਼ਾ' ਕੇਹਾ ਫਾਇਦਾ ਜਗੜਿਆਂ ਪਾਵਨੇ ਦਾਭਲਾ ਕਰੇਂ ਤਾਂ ਏਸ ਨੂੰ ਮਾਰ ਸੁੱਟੇਂ ਹੁਕਮ ਆਇਆ ਹੈ ਚੋਰ ਮੁਕਾਵੇਂ ਦਾਬਾਦਸ਼ਾਹ ਤੋਂ ਅਦਲ ਹੀ ਪੁਛੀਅਗੇ ਵਕਤ ਆਉ ਸੀ ਅਮਲ ਤੁਲਾਵੇਂ ਦਾ599. ਰਾਂਝੇ ਦਾ ਉੱਤਰਰਾਂਝੇ ਆਖਿਆ ਸੁਹਣੀ ਰੰਨ ਡਿੱਠੀ ਮਗਰ ਲਗ ਗਿਆ ਮੇਰੇ ਆ ਘੇਰਿਆ ਨੇਨੱਠਾ ਖੌਖ਼ ਥੋਂ ਇਹ ਸਨ ਦੇਸ ਵਾਲੇ ਪਿੱਛੇ ਕਟਕ ਅਜ਼ ਜ਼ੈਬ ਦਾ ਛੇੜਿਆ ਨੇਪੰਜਾਂ ਪੀਰਾਂ ਦੀ ਇਹ ਮਜਾਵਰਾਨੀ ਇਹਨਾਂ ਕਿਧਰੋਂ ਸਾਕ ਸਹੇੜਿਆ ਨੇਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇਦੇਖੋ ਵਿੱਚ ਦਰਬਾਰ ਦੇ ਝੂਠ ਬੋਲਣ ਇਹ ਵੱਡਾ ਹੀ ਫੇੜਨਾ ਫੇੜਿਆ ਨੇਮਜਰੂਹ ਸਾਂ ਜ਼ਮਾਂ ਦੇ ਨਾਲ ਭਿੜਿਆ ਮੇਰਾ ਅੱਲੜਾ ਘਾਇ ਉਚੇੜਿਆ ਨੇਕੋਈ ਰੋਜ਼ ਜਹਾਨ ਤੇ ਵਾਉ ਲੈਣੀ ਭਲਾ ਹੋਇਆ ਨਾ ਚਾਇ ਨਬੇੜਿਆ ਨੇਆਪ ਵਾਰਸੀ ਬਣੇ ਏਸ ਵੌਹਟੜੀ ਦੇ ਮੈਨੂੰ ਮਾਰ ਕੇ ਚਾ ਖਦੇੜਿਆ ਨੇਰਾਜਾ ਪੁਛਦਾ ਕਰਾਂ ਮੈਂ ਕਤਲ ਸਾਰੇ ਤੇਰੀ ਚੀਜ਼ ਨੂੰ ਰਾਹ ਜੇ ਛੇੜਿਆ ਨੇਸਚ ਆਖ ਤੂੰ ਖੁਲ ਕੇ ਕਰਾਂ ਪੁਰਜ਼ੇ ਕੋਈ ਬੁਰਾ ਜੇ ਏਸ ਨਾਲ ਫੇੜਿਆ ਨੇਛਡ ਅਰਲੀਆਂ ਜੋਗ ਭਜਾ ਨਠੇ ਪਰ ਖੂਹ ਨੂੰ ਅਜੇ ਨਾ ਗੇੜਿਆ ਨੇਵਾਰਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ ਸੁਰੇਮ ਸੁਰਮਚੂ ਨਹੀਂ ਲਵੇੜਿਆ ਨੇ600. ਜਵਾਬ ਰਾਂਝੇ ਦਾਰਾਜੇ ਆਖਿਆ ਤੁਸਾਂ ਤਕਸੀਰ ਕੀਤੀ ਏਹ ਵੱਡਾ ਫਕੀਰ ਰੰਜਾਣਿਆ ਜੇਨਕ ਕੰਨ ਵਢਾ ਦਿਆਂ ਚਾੜ੍ਹ ਸੂਲੀ ਐਵੇਂ ਗਈ ਇਹ ਗੱਲ ਨਾ ਜਾਣਿਆ ਜੇਰੱਜੇ ਜਟ ਨਾ ਜਾਣਦੇ ਕਿਸੇ ਤਾਈਂ ਤੁਸੀਂ ਅਪਣੀ ਕਦਰ ਪਛਾਣਿਆ ਜੇਰੰਨਾ ਖੋਹ ਫਕੀਰਾਂ ਦੀਆਂ ਰਾਹ ਮਾਰੋ ਤੰਬੂ ਗਰਬ ਗੁਮਾਨ ਦੇ ਤਾਣਿਆ ਜੇਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ ਸ਼ੈਤਾਨ ਵਾਂਗੂੰ ਜਗ ਰਾਣਿਆ ਜੇਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇਇਹ ਨਿਤ ਹੰਕਾਰ ਨਾ ਮਾਲ ਰਹਿੰਦੇ ਕਦੀ ਮੌਤ ਤਹਿਕੀਕ ਪਛਾਣਿਆ ਜੇਵਾਰਸ ਸ਼ਾਹ ਸਰਾਏ ਦੀ ਰਾਤ ਵਾਂਗੂੰ ਦੁਨੀਆ ਖਾਬ ਖਿਆਲ ਕਰ ਜਾਣਿਆ ਜੇਔਖੇ ਲਫ਼ਜ਼ਾਂ ਦੇ ਮਾਅਨੇ591ਦੁੰਦ ਮਾਰਦੇ। ਲਲਕਾਰੇ ਮਾਰਦੇਚਾਬਕ। ਹੰਟਰ, ਛਾਂਟੇਉਚੇੜਨਾ। ਛਿਲਣਾਂ592ਮੁੱਠੇ। ਮਾਰੇ ਗਏਪੰਧਾਨੀ। ਪਾਂਧੀਵਿਹਾਏ ਵਕਤ। ਵੀਤੇ ਸਮੇਂਵਿਗੁਤੇ। ਲੁੱਟੇ ਗਏਦੇਵ ਰੰਜਾਨੇ। ਸ਼ੈਤਾਨ ਤੇ ਕਾਬੂ ਪਾਉਣ ਵਾਲੇਇਸਮਾਈਲ। ਹਜ਼ਰਤ ਇਬਰਾਹੀਮ ਦਾ ਵੱਡਾ ਪੁੱਤਰ। ਇਬਰਾਹੀਮ ਨੇ ਪੁੱਤਰ ਨੂੰ ਕਿਹਾ ਕਿ ਉਹਨੇ ਸਪਨੇ ਵਿੱਚ ਆਪਣੇ ਆਪ ਨੂੰ ਉਹਨੂੰ (ਆਪਣੇ ਪੁੱਤ ਨੂੰ) ਕੁਰਬਾਨੀ ਲਈ ਕਤਲ ਕਰਦੇ ਦੇਖਿਆ ਹੈ। ਉਹਨੇ (ਇਸਮਾਈਲ ਨੇ) ਕਿਹਾ ਤੂੰ ਥਿੜਕ ਨਾ ਮੈਂ ਤਿਆਰ ਹਾਂ। ਪਰ ਜਦੋਂ ਉਹਨੇ ਪੁੱਤਰ ਨੂੰ ਜ਼ਿਬ੍ਹਾ ਕਰਨ ਲਈ ਖੰਜਰ ਚੁੱਕਿਆ ਤਾਂ ਉਹਦੇ ਪੁੱਤਰ ਦੀ ਥਾਂ ਰਬ ਨੇ ਮੀਂਢਾ ਭੇਜ ਦਿੱਤਾ। ਇਬਰਾਹੀਮ ਦਾ ਦੁਨਿਆਵੀ ਵਸਤਾਂ ਨਾਲ ਪਿਆਰ। ਰਹਿਤ ਹੋਣਾ ਆਪਣੀ ਮਿਸਾਲ ਆਪ ਹੈ। ਉਸ ਦੇ ਦਿਲ ਵਿੱਚ ਉਨ੍ਹਾਂ ਵਸਤਾਂ ਨਾਲ ਕੋਈ ਪਿਆਰ ਨਹੀਂ ਸੀ । ਇਕਬਾਲ ਇੱਕ ਥਾਂ ਲਿਖਦਾ ਹੈ: । ''ਬਰਾਹੀਮੀ ਨਜ਼ਰ ਪੈਦਾ ਮਗਰ ਮੁਸ਼ਕਿਲ ਸੇ ਹੋਤੀ ਹੈ, ਹਵਸ ਛੁਪ ਛੁਪ ਕੇ ਸੀਨੋਂ ਮੇਂ ਬਨਾ ਲੇਤੀ ਹੈਂ ਤਸਵੀਰੇਂ'" (ਤਲੂਏ ਇਸਲਾਮ)ਬਰਾਹੀਮੀ। ਇਬਰਾਹੀਮੀਵਾਣਾ। ਬਾਣਾਯੂਨਸ। ਆਪ ਵੀ ਇੱਕ ਨਬੀ ਸਨ। ਨੈਨਵਾ ਦੇ ਲੋਕਾਂ ਦੇ ਸੁਧਾਰ ਲਈ ਰਬ ਵੱਲੋਂ ਭੇਜੇ ਗਏ ਸਨ। ਲੋਕਾਂ ਨੇ ਪਰਵਾਹ ਨਾ ਕੀਤੀ। ਆਪ ਇੱਕ ਪਹਾੜੀ ਤੇ ਚਲੇ ਗਏ ਅਤੇ ਲੋਕਾਂ ਨੂੰ ਸਰਾਪ ਦਿੱਤਾ ਕਿ ਉਨ੍ਹਾਂ ਉਪਰ ਇੱਕ ਕਹਿਰ ਟੁੱਟੇ ਗਾ। ਲੋਕਾਂ ਰਬ ਅੱਗੇ ਤੌਬਾ ਕੀਤੀ। ਤੂਫਾਨ ਨਾ ਆਇਆ। ਪਰ ਜਦ ਇਹ ਨੱਸ ਕੇ ਬੇੜੀ ਵਿੱਚ ਪਾਣੀ ਨੂੰ ਪਾਰ ਕਰਨ ਲੱਗਾ ਤਾਂ ਬੇੜੀ ਪਾਣੀ ਵਿੱਚ ਫਸ ਗਈ। ਇਹ ਬੇੜੀ ਵਿੱਚੋਂ ਪਾਣੀ ਵਿੱਚ ਡਿਗ ਪਿਆ ਅਤੇ ਇੱਕ ਵੱਡੀ ਮਛਲੀ ਨੇ ਇਹਨੂੰ ਨਿਗਲ ਲਿਆ। ਮੱਛੀ ਦੇ ਪੇਟ ਅੰਦਰ ਇਹਨੇ ਰੱਬ ਨੂੰ ਯਾਦ ਕੀਤਾ ਅਤੇ ਰੱਬ ਨੇ ਇਹਨੂੰਬਚਾਇਆ।ਫਜਰ ਦੀ ਨਮਾਜ਼ ਅਤੇ ਸ਼ੈਤਾਨ। ਮਸ਼ਹੂਰ ਹੈ ਕਿ ਸ਼ੈਤਾਨ ਫਜਰ ਦੀ ਨਮਾਜ਼ ਦੀ ਅਜ਼ਾਨ ਬੰਦੇ ਨੂੰ ਸੁਣਨ ਨਹੀਂ ਦਿੰਦਾ। ਇਨਸਾਨ ਨੂੰ ਨੀਂਦ ਆ ਜਾਂਦੀ ਹੈ। ਅਤੇ ਸ਼ੈਤਾਨ ਖੁਸ਼ ਹੁੰਦਾ ਹੈ।ਸੱਸੀ। ਸੱਸੀ ਪੁੰਨੂੰ ਦੀ ਪਿਆਰ ਕਹਾਣੀ ਵਿੱਚ ਸੱਸੀ ਨੂੰ ਨੀਂਦ ਆਉਣ ਤੇ ਹੀ ਉਹ ਲੁਟ ਹੋ ਜਾਂਦੀ ਹੈ ਕਿਉਂਕਿ ਉਹਦੇ ਪ੍ਰੇਮੀ ਪੁੰਨੂੰ ਨੂੰ ਊਠਾਂ ਵਾਲੇ ਚੁਰਾ ਕੇ ਲੈ ਜਾਂਦੇ ਹਨ।ਬਾਰੂਨ। ਵੀਰਾਨਿਆਂਵਹਾਨੇ ਵਕਤ। ਬੀਤੇ ਸਮੇਂ ਨੂੰਵਹਾਨੇ ਵਲਦਾ। ਏਨੇਂ ਬਾਗਲੇ ਬਗਲਦਾ593ਖੜੀ ਬਾਂਹ ਕਰਕੇ। ਵਾਰਸ ਸ਼ਾਹ ਦੇ ਵੇਲੇ ਫਰਿਆਦੀ ਜੇ ਬਾਂਹ ਖੜੀ ਕਰਕੇ ਫਰਿਆਦ ਕਰਦਾ ਤਾਂ ਖਿਆਲ ਕੀਤਾ ਜਾਂਦਾ ਸੀ ਉਹਦੀ ਗੱਲ ਵੱਲ ਧਿਆਨ ਦਿੱਤਾ ਜਾਵੇਗਾ।ਚਕੇਟਾ। ਮਾਮੂਲੀ ਨੌਕਰਨਜਾਤ। ਛੁਟਕਾਰਾਭੇਟਿਆ। ਛੋਹਿਆ594ਓਕੂ ਕੀਤਾ। ਰੌਲਾ ਪਾਇਆਚਾਂਗਰਾਂ। ਚੀਕਾਂਧਰਾਸਦਾ। ਦੂਜੇ ਦੇ ਦਿਲ ਤੇ ਅਸਰ ਕਰਨਾਭਿਛਿਆ। ਘਟ ਕੀਤਾਰਾਜੇ ਨੇ ਰੌਲਾ ਸੁਣਨ ਲਈ ਅਪਣੇ ਆਲੇ ਦੁਆਲੇ ਨੂੰ ਚੁਪ ਕਰਾਇਆ।ਕੁਤਬ ਦਾ ਬੇਟਾ। ਵਾਰਸ ਸ਼ਾਹ ਦੇ ਪਿਤਾ ਦਾ ਨਾਮ ਕੁਤਬ ਨਹੀਂ ਸੀ। ਕਈ ਲੋਕ ਭੁਲੇਖਾ ਖਾ ਜਾਂਦੇ ਹਨ। ਸ਼ਾਇਰ ਕਹਿੰਦਾ ਹੈ ਕਿ ਭਾਵੇਂ ਤੂੰ ਕੁਤਬ ਯਾ ਵਲੀ ਦਾ ਬੇਟਾ ਹੋਵੇਂ ਤਾਂ ਵੀ ਤੇਰੀ ਨਜਾਤ ਤੇਰੇ ਚੰਗੇ ਕੰਮਾਂ ਕਰਕੇ ਹੋਣੀ ਹੈ।ਰਸੂਲ ਨੇ ਅਪਦੀ ਪਿਆਰੀ ਪੁੱਤਰੀ ਨੂੰ ਵੀ ਦਸ ਦਿੱਤਾ ਸੀ ਕਿ ਓਥੇ ਪੈਜ਼ੰਬਰ ਦੀ ਪੁਤਰੀ ਦਾ ਵੀ ਲੇਖਾ ਹੋਣਾ ਹੈ।ਆਕਾਸ। ਆਕਾਸ਼ਧਾਂਕ। ਰੁਅਬਵਾਸਤਾ। ਦੋਸ਼ੀਆਂ ਦਾ ਏਜੰਟਫਾਸਦੀ। ਫਸਦੀ596ਦਰੇੜੇ। ਨਾਜਾਇਜ਼ ਦਬਾਉਖੋਹੜੂ। ਖੋਹਣ ਵਾਲੇਬੰਨ੍ਹ ਖੜ੍ਹਾਂ ਗੇ। ਬੰਨ੍ਹ ਕੇ ਲੈ ਜਾਵਾਂਗੇਫੇੜੇ। ਬੁਰੇ ਵਕਤ597ਹਜ਼ੂਰ। ਹਾਜ਼ਰ ਕੀਤੇ, ਪੇਸ਼ ਕੀਤੇਬਾਹਰੋਂ ਸੂਹੇ ਤੇ ਸਿਆਹ ਅੰਦਰੋਂ। ਦਿਸਦੇ ਭਲੇ ਮਾਣਸ ਪਰ ਇਨ੍ਹਾਂ ਦੀ ਅਸਲੀਅਤ ਭੈੜੀ ਹੈ।598ਮਹਿਜ਼ਰੀ। ਝੂਠਾ ਮਕੱਦਮੇ ਬਾਜ਼ਵਿਲਾਵਨੇ ਦਾ। ਪਿੱਛੇ ਲਾਉਣ ਦਾਪਹਿਰਾਵਨੇ। ਪਹਿਰਾਵੇ, ਲਿਬਾਸਅਕਤੁਲਮੂਜ਼ੀ ਜਾਤੀ ਕੁਬਲਲ ਈਜ਼ਾ। ਦੁਖ ਦੇਣ ਵਾਲੇ ਮੂਜ਼ੀ ਨੂੰ ਦੁਖ ਦੇਣ ਤੋਂ ਪਹਿਲਾਂ ਹੀ ਜਾਨ ਤੋਂ ਮਾਰ ਦੇਵੋ।ਸਾਧ। ਚੋਰ ਦਾ ਉਲਟ599ਮਜਾਵਰਾਨੀ। ਕਿਸੇ ਦਰਗਾਹ ਵਗੈਰਾ ਵਿੱਚ ਝਾੜੂ ਦੇਣ ਵਾਲੀ ਭਗਤਨ, ਸੇਵਾਦਾਰਨੀਮਜਰੂਹ। ਜ਼ਖਮੀਭਿੜਿਆ। ਟੱਕਰਿਆ (ਜ਼ਮਾਂ ਦਾ) ਮਾਰਿਆਵਾਰਸੀ। ਵਾਰਸਜੋਗ। ਬਲਦਾਂ ਦੀ ਜੋੜੀਖੂਹ ਨਾ ਗੇੜਿਆ। ਜਿਣਸੀ ਭੋਗ ਜਾ ਜਬਰ ਜਨਾਹੀ ਨਹੀਂ ਕੀਤੀਗਿਰਦ। ਆਲੇ ਦੁਆਲੇ600ਰੰਜਾਣਿਆ। ਦੁਖੀ ਕੀਤਾ, ਰੰਜੀਦਾ ਕੀਤਾਰਾਣਿਆ। ਮਿਥਿਆ
More