ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ - ਮੂਲ ਪਾਠ > ਹੀਰ ਵਾਰਸ ਸ਼ਾਹ : ਬੰਦ ੬੦੧-੬੧੦
601. ਸ਼ਰ੍ਹਾਅ ਦੇ ਮਹਿਕਮੇ ਵਿੱਚ ਪੇਸ਼ੇਸ਼ੀਜਦੋਂ ਸ਼ਰ੍ਹਾ ਦੇ ਆਣ ਕੇ ਰਜੂਅ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂਦਿਉ ਖੋਲ ਸੁਣਾਇ ਕੇ ਬਾਤ ਸਾਰੀ ਕਰਾਂ ਉਮਰ ਖਤਾਬ ਦਾ ਨਿਆਂ ਮੀਆਂਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕ ਸਿਆਲ ਦੇ ਜਾਦ ਮੀਆਂਅਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ ਹੋਰ ਲਾ ਥੱਕੇ ਲੋਕ ਤਾਣ ਮੀਆਂਜੰਜ ਜੋੜ ਕੇ ਅਸਾਂ ਵਿਆਹ ਲਿਆਂਦੀ ਟਕੇ ਖਰਚ ਕੀਤੇ ਖੈਰ ਦਾਨ ਮੀਆਂਲਖ ਆਦਮਾਂ ਦੀ ਢੁੱਕੀ ਲਖਮੀ ਸ਼ੀ ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂਦੌਰ ਰਸਮ ਕੀਤੀ, ਮੁੱਲਾਂ ਸਦ ਆਂਦਾ ਜਿਸ ਨੂੰ ਹਿਫਜ਼ ਸੀ ਫਿਕਾ ਕੁਰਆਨ ਮੀਆਂਮੁੱਲਾ ਸ਼ਾਹਦਾਂ ਨਾਲ ਵਕੀਲ ਕੀਤੇ ਜਿਵੇਂ ਲਿਖਿਆ ਵਿੱਚ ਫਰਕਾਨ ਮੀਆਂਅਸਾਂ ਲਾਇਕੇ ਦਮ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੋ ਜਾਣ ਮੀਆਂਰਾਵਨ ਵਾਂਗ ਲੈ ਚਲਿਆ ਸੀਤਾ ਤਾਈਂ ਇਹ ਛੋਹਰਾ ਤੇਜ਼ ਜ਼ਬਾਨ ਮੀਆਂਵਾਰਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ ਰੱਬਾ ਜੁੰਮਲ ਦਾਰ ਹੈ ਈਮਾਨ ਮੀਆਂ
602. ਰਾਜੇ ਨੇ ਪੁੱਛਿਆਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ ਕਿਥੋਂ ਦਾਮਨੇ ਨਾਲ ਚਮੋੜਿਆ ਜੇਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ ਇਹ ਭੂਤਨਾ ਕਿੱਥੋਂ ਸਹੇੜਿਆ ਜੇਸਾਰੇ ਮੁਲਕ ਜੋ ਝਗੜ ਦਾ ਨਾਲ ਫਿਰਿਆ ਕਿਸੇ ਹਟਕਿਆ ਨਾਹੀਂ ਮੋੜਿਆ ਜੇਵਾਰਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ ਉਹਦਾ ਅਕਰਾ ਰਸਾ ਨਚੋੜਿਆ ਜੇ603. ਉੱਤਰ ਖੇੜਿਆਂ ਦਾਕਿਤੋਂ ਆਇਆ ਇਹ ਕਾਲ ਵਿੱਚ ਭੁਖ ਮਰਦਾ ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾਛੈਲ ਨਢੜੀ ਦੇਖ ਕੇ ਮਗਰ ਲੱਗਾ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾਮਹੀਂ ਚਾਇਕੇ ਮਚਿਆ ਦਾਅਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾਮੌਜੂ ਚੌਧਰੀ ਦਾ ਪੁਤ ਆਖਦੇ ਸਨ ਪਿਛਲਗ ਹਜ਼ਾਰੇ ਦੀਆਂ ਡੋਲੀਆਂ ਦਾਹੱਕ ਕਰੀਂ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਠਿਆਂ ਰੋਲੀਆਂ ਦਾਨੌਸ਼ੀਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੂਲੀਆਂ ਦਾਨਾਦ ਖਪਰੀ ਠਗੀ ਦੇ ਬਾਬ ਸਾਰੇ ਚੇਤਾ ਕਰੀਂ ਧਿਆਨ ਜੇ ਝੂਲੀਆਂ ਦਾਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿਮ ਦੀਆਂ ਕਰੇ ਨਮੋਲੀਆਂ ਦਾਕੰਘੀ ਲੋਹੇ ਦੀ ਤਾਂ ਕੇ ਪਟੇ ਵਾਹੇ ਸਰਦਾਰ ਹੈ ਵੱਡੇ ਕਸਬੋਲੀਆਂ ਦਾਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ ਬਣੇ ਮਕਿਉ ਬਾਲਕਾ ਔਲੀਆ ਦਾਵਾਰਸ ਸਾਹ ਸਭ ਐਬ ਦਾ ਰਬ ਮਹਿਰਮ ਐਵੇਂ ਸਾਂਗ ਹੈ ਪਗੜੀ ਪੋਲੀਆਂ ਦਾ604. ਉੱਤਰ ਕਾਜ਼ੀਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦੜੇੜਿਆਂ ਨੂੰਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਤਯਕਰ ਝਗੜਿਆਂ ਝੇੜਿਆਂ ਨੂੰਸਾਰੇ ਦੇਸ ਵਿੱਚ ਠਿਠ ਹੋ ਸਣੇ ਨਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰਪਿੱਛੇ ਮੇਲ ਕੇ ਚੋਇਆ ਰਿੜਕਿਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰਭਲਾ ਮਚਿਉਂ ਆਣ ਕੇ ਦਾਅਵਿਆਂ ਤੇ ਸਲਾਮ ਹੈ ਵਲ ਛਲਾਂ ਤੇਰਿਆਂ ਨੂੰਆਭੂ ਭੁਣਦਿਆਂ ਝਾੜ ਕੇ ਚੱਬ ਚੁੱਕੋਂ ਹੁਣ ਵੌਹਟੜੀ ਦੇਹ ਇਹ ਖੇੜਿਆਂ ਨੂੰਆਓ ਦੇਖ ਲੌ ਸੁਣਨ ਗਿਣਨ ਵਾਲਿਉ ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰਦੁਨੀਦਾਰ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛਡ ਸ਼ੁਹਦਿਆਂ ਝੇੜਿਆਂ ਨੂੰਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਅਪਣੀ ਬਖਸ਼ ਦੇ ਖੇੜਿਆਂ ਨੂੰਨਿਤ ਮਾਲ ਪਰਾਏ ਹਨ ਚੋਰ ਖਾਂਦੇ ਇਹ ਦੱਸ ਮਸਲੇ ਰਾਹੀਂ ਬੇੜ੍ਹਿਆਂ ਨੂੰਛਡ ਜਾ ਹਿਆ ਦੇ ਨਾਲ ਜੱਟੀ ਨਹੀਂ ਜਾਣਸੈਂ ਦੁਰਿਆਂ ਮੇਰਿਆਂ ਨੂੰਜ਼ਨੀ ਕੁਲ ਜਹਾਨ ਦੇ ਪਕੜੀਅਣ ਗੇ ਵਾਰਸ ਸ਼ਾਹ ਫਕੀਰ ਦੇ ਫੇੜਿਆਂ ਨੂੰ605. ਕਾਜ਼ੀ ਦਾ ਖੇੜਿਆਂ ਤੇ ਗੁੱਸਾਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ ਮਾਰੋ ਇਹ ਫਕੀਰ ਦਜ਼ੋਲੀਆ ਜੇਵਿੱਚੋ ਚੋਰ ਤੇ ਯਾਰ ਹੈ ਜੇ ਲੁੱਚ ਲੁੱਡਾ ਦੇਖੋ ਬਾਹਰੋਂ ਵਲੀ ਤੇ ਔਲੀਆ ਜੇਦਜ਼ਾਦਾਰ ਤੇ ਝਾਗੜੂ ਕਲਾਕਾਰੀ ਬਣ ਫਿਰੇ ਅਸ਼ਇਖ ਮੌਲੀਆ ਜੇਜਦੋਂ ਦਜ਼ੇ ਤੇ ਆਵੇ ਤਾਂ ਸਫਾਂ ਗਾਲੇ ਅਖੀਂ ਮੀਟ ਬਹੇ ਜਾਪੇ ਰੋਲੀਆ ਜੇ606. ਖ਼ੇੜੇ ਹੀਰ ਨੂੰ ਲੈ ਕੇ ਤੁਰੁਰ ਪਏਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋਉਡ ਜਾਏ ਕਿ ਨਿਘਰੇ ਗਰਮ ਹੋਵੇ ਵੇਹਲ ਦੇਸ ਨਾ ਜ਼ਮੀਂ ਅਸਮਾਨ ਯਾਰੋਖੇਪ ਮਾਰ ਲਏ ਖੇਤੜੇ ਸੜੇ ਬੋਹਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋਡੋਰਾਂ ਦੇਖ ਕੇ ਮੀਰ ਸ਼ਿਕਾਰ ਰੋਵਨ ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋਉਹਨਾਂ ਹੋਸ਼ ਤੇ ਅਕਲ ਨਾ ਥਾਉਂ ਰਹਿੰਦਾ ਸਿਰੀਂ ਜਿਨ੍ਹਾਂ ਦੇ ਪਵਣ ਦਵਾਣ ਯਾਰੋਹੀਰ ਲਾਹ ਕੇ ਘੁੰਢ ਹਰਾਨ ਹੋਈ ਸਤੀ ਖਚਾਵੇ ਵਿੱਚ ਮੈਦਾਨ ਯਾਰੋਤਿੱਖਾ ਦੀਦੜਾ ਵਾਂਗ ਮਹਾਸਤੀ ਦੇ ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋਵਿੱਚ ਓਢਣੀ ਸਹਿਮ ਦੇ ਨਾਲ ਛਪੀ ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ ਦੇਖਾਂ ਕਿਹੜੇ ਫੁੰਡ ਲੈ ਜਾਣ ਯਾਰੋਚੁਪ ਸ਼ੱਲ ਹੋ ਬੋਲਣੋ ਰਹੀ ਜੱਟੀ ਬਿਨਾ ਰੂਹ ਦੇ ਜਿਵੇਂ ਇਨਸਾਨ ਯਾਰੋਵਾਰਸ ਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ
607. ਹੀਰ ਨੂੰ ਉੱਤਰ ਰਾਂਝੇ ਦਾਰਾਂਝਾ ਆਖਦਾ ਜਾ ਕੀ ਦੇਖਦੀ ਹੈਂ ਬੁਰਾ ਮੌਤ ਕੀਂ ਏਹ ਵਜੋਗ ਹੈ ਨੀਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀਬੁੱਕਲ ਲੇਫ ਦੀ ਜੱਫੀਆਂ ਵੌਹਟੀਆਂ ਦੀਆਂ ਇਹ ਰੁਤ ਸਿਆਲ ਦਾ ਭੋਗ ਹੈ ਨੀਸੌਕਦ ਰੰਨ ਗਵਾਂਢ ਕੁਪੱਤਿਆਂ ਦਾ ਭਲੇ ਮਰਦ ਦੇ ਬਾਬਾ ਦਾ ਰੋਗ ਹੈ ਨੀਖੁਸ਼ੀ ਨਿਤ ਹੋਵਨ ਮਰਦ ਫੁਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨੀਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀਜਿਹੜਾ ਬਿਨਾ ਖੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏ ਫੇਗ ਹੈ ਨੀਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀਜਦੋਂ ਕਦੋ ਮਹਿਬੂਬ ਨਾ ਛੱਡਣਾ ਏਂ ਕਾਲਾ ਨਾਗ ਖੁਦਾ ਦਾ ਜੋਗ ਹੈ ਨੀਕਾਂਉ ਕੂੰਜ ਨੂੰ ਮਿਲੇ ਤੇ ਸ਼ੇਰ ਫਵੀ ਵਾਰਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ608. ਉਹੀਬਰ ਵਕਤ ਜੇ ਫਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਵੁਠਿਆਂ ਨੂੰਲਬ ਯਾਰ ਦੇ ਆਬਿ ਹਿਆਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁਠਿਆਂ ਨੂੰਦੋਵੇਂ ਆਹ ਫਰਾਕ ਦੀ ਮਾਰ ਲੁਟਏ ਕਰਾਮਾਤ ਮਨਾਵਸੀ ਰੁੱਠਿਆਂ ਨੂੰਵਾਰਸ ਮਾਰ ਕੇ ਆਹ ਤੇ ਸ਼ਹਿਰ ਸਾੜੂੰ ਬਾਦਸ਼ਾ ਜਾਣੇ ਅਸਾਂ ਮੁਠਿਆਂ ਨੂੰ609. ਹੀਰ ਦੀ ਆਹਹੀਰ ਨਾਲ ਫਰਾਕ ਦੇ ਆਹ ਮਾਰੀ ਰੱਬਾ ਦੇਖ ਅਸਾਡੀਆਂ ਭਖਣ ਭਾਹੀਂਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੋਹੀਂ ਰਾਹੀਂਇੱਕੇ ਮੇਲ ਰੰਝੇਟੜਾ ਉਮਰ ਜਾਲਾਂ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾਂ ਅੱਗ ਲਾਈਂ
610. ਰਾਂਝੇ ਦੀ ਰੱਬ ਤੋਂ ਮੰਗੰਗਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ ਈਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ ਉਹਨੂੰ ਡੰਭਰੇ ਥੋਂ ਨਿਗਲਵਾਇਆ ਈਜਿਹੜੇ ਕਹਿਰ ਤੇ ਜ਼ਜ਼ਬ ਦੀ ਪਕੜ ਕਾਤੀ ਇਸਮਾਈਲ ਨੂੰ ਜਿਬਾਹ ਕਰਾਇਆ ਈਜਿਹੜਾ ਘਤਿਉ ਜ਼ਜ਼ਬ ਤੇ ਵੱਡਾ ਗੱਸਾ ਯੂਸਫ ਖੂਹ ਦੇ ਬੰਦ ਪਵਾਇਆ ਈਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ ਇਕਸ ਨਫਰ ਤੋਂ ਕਤਲ ਕਰਾਇਆ ਈਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਇਮਾਮ ਹੁਸੈਨ ਚਾ ਕੁਹਾਇਆ ਈਕੱਕੀ ਭੂਰੀ ਤੇਜ਼ ਜ਼ਬਾਨ ਕੋਲੋਂ ਹਸਨ ਜ਼ਹਿਰ ਦੇ ਨਾਲ ਮਰਵਾਇਆ ਈਓਹਾ ਕਹਿਰ ਘੱਤੀਂ ਏਸ ਦੇਸ ਉਤੇ ਜਿਹੜਾ ਇਤਨਿਆਂ ਦੇ ਸਿਰ ਆਇਆ ਈਔਖੇ ਲਫ਼ਜ਼ਾਂ ਦੇ ਮਾਅਨੇ601ਰਜੂਹ ਹੋਏ। ਸਾਮਣੇ ਹੋਏ, ਪੇਸ਼ੀ ਹੋਈਖੈਰ ਦਾਨ। ਦਾਨ ਦਿੱਤੇਲਖਮੀ। ਲਕਸ਼ਮੀਦੌਰ ਰਸਮ। ਚਾਲੂ ਰਸਮ ਅਨੁਸਾਰ ਵਿਆਹ ਕੀਤਾ,ਹਿਫਜ਼। ਮੂੰਹ ਜ਼ਬਾਨੀ ਯਾਦਸ਼ਾਹਦਾਂ। ਸ਼ਾਹਦ ਦਾ ਬਹੁ। ਵਚਨ, ਗਵਾਹਫਰਕਾਨ। ਕੁਰਆਨਜੁਮਲਾ। ਸਾਰਿਆਂ ਦਾ602ਛਾਪਾ। ਕੰਡਿਆਂ ਵਾਲੀ ਡਾਲ, ਢੀਂਗਰਸਹੋੜਿਆ। ਸਹੇੜਿਅਲਾਹਟਕਿਆ ਹੋੜਿਆ। ਰੋਕਿਆਅਕਰਾ। ਕੀਮਤੀ603ਹਿਲਿਆ। ਗਿੱਝਾ ਹੋਇਆਡੋਲੀ। ਵਿਆਹ ਦੀ ਡੋਲੀ, ਨਵੀਂ ਵਿਆਹੀ ਵਹੁਟੀ ਰੋਲੀ। ਰੋਲ ਮਾਰਨ ਵਾਲਾ, ਫਰੇਬੀਨੌਸ਼ੀਰਵਾਂ ਆਦਲ। ਨੌਸ਼ੀਰਵਾਂ ਬਾਬਤ ਮਸ਼ਹੂਰ ਹੈ ਕਿ ਆਪਣੇ ਮਹੱਲ ਦੇ ਥੱਲੇ ਇੱਕ ਜ਼ੰਜੀਰ ਲਾਈ ਹੋਈ ਸੀ। ਫਰਿਆਦੀ ਜਦੋਂ ਜ਼ੰਜੀਰ ਖਿਚਦਾ ਤਾਂ ਬਾਦਸ਼ਾਹ ਉਸੇ ਵੇਲੇ ਉਹਦੀ ਫਰਿਆਦ ਸੁਣਨ ਲਈ ਆ ਜਾਂਦਾ। ਇੱਕ ਦਿਨ ਇੱਕ ਖਰਸ ਖਾਧੇ ਗਧੇ ਨੇ ਰੱਸੀ ਨਾਲ ਸਰੀਰ ਰਗੜਿਆ। ਬਾਦਸ਼ਾਹ ਨੂੰ ਖਬਰ ਮਿਲ ਗਈ। ਉਹਨੇ ਆਕੇ ਗਧਾ ਦੇਖਿਆ ਅਤੇ ਉਹਦੇ ਮਾਲਕ ਦਾ ਪਤਾ ਕਰਕੇ ਉਹਨੂੰ ਡਾਂਟਿਆ ਅਤੇ ਗਧੇ ਦੀ ਸੰਭਾਲ ਕਰਨ ਲਈ ਖਬਰਦਾਰ ਕੀਤਾ।ਕੰਜਰੀ ਅਦਲ। ਰੰਡੀਆਂ ਦੇ ਬਜ਼ਾਰ ਵਿੱਚ ਇੱਕ ਪਾਨ ਵੇਚਣ ਵਾਲੇ ਦੀ ਦੁਕਾਨ ਸੀ। ਉਹ ਇਕੱਲਾ ਹੋਣ ਦੇ ਬਾਵਜੂਦ ਬਹੁਤ ਹਰਮਨ ਪਿਆਰਾ ਸੀ। ਉਹਨੇ ਇੱਕ ਸਫਰ ਤੇ ਜਾਣ ਤੋਂ ਪਹਿਲਾਂ ਆਪਣੀ ਉਮਰ ਦੀ ਪੂੰਜੀ ਸੌ (ਸੋਨੇ) ਦੀਆਂ ਅਸ਼ਰਫੀਆਂ ਇੱਕ ਅਮਾਨਤਾਂ ਰੱਖਣ ਵਾਲੇ ਮਸ਼ਹੂਰ ਆਦਮੀ ਕੋਲ ਰਖ ਦਿੱਤੀਆਂ। ਵਾਪਸੀ ਤੇ ਉਹ ਪੁਰਸ਼ ਬੇਈਮਾਨ ਹੋ ਗਿਆ ਅਤੇ ਅਮਾਨਤ ਦੇਣ ਤੋਂ ਮੁੱਕਰ ਗਿਆ, ਪਾਨ ਵੇਚਣ ਵਾਲਾ ਬਹੁਤ ਦੁਖੀ ਹੋਇਆ। ਉਹਨੂੰ ਉਦਾਸ ਦੇਖ ਕੇ ਕੋਠੇ ਵਾਲੀ ਨੇ ਉਹਨੂੰ ਕਾਰਨ ਪੁੱਛਿਆ ਅਤੇ ਮਾਮਲਾ ਹਲ ਕਰਨ ਦਾ ਵਚਨ ਦਿੱਤਾ।ਉਹਨੇ ਵੀ ਅਮਾਨਤਾਂ ਰੱਖਣ ਵਾਲੇ ਨੂੰ ਕਿਹਾ ਕਿ ਮੈਂ ਬਾਹਰ ਵਾਂਢੇ ਜਾਣਾ ਹੈ ਇਸ ਲਈ ਕੁੱਝ ਮਾਲ ਦੇ ਭਰੇ ਡੱਬੇ ਤੇਰ ਕੋਲ ਰੱਖਣ ਲਈ ਲਿਆਵਾਂਗੀ। ਉਨ੍ਹਾਂ ਵਿੱਚ ਹੀਰੇ ਵੀ ਹਨ। ਉਸ ਕੋਲ ਜਾਣ ਤੋਂ ਪਹਿਲਾਂ ਪਾਨ ਵੇਚਣ ਵਾਲੇ ਨੂੰ ਉਹਦੇ ਕੋਲ ਭੇਜ ਦਿੱਤਾ। ਉਹਦੇ ਹੁੰਦਿਆਂ ਉਹ ਵੀ ਚਲੀ ਗਈ। ਪਾਨ ਵਾਲੇ ਨੇ ਗੱਲ ਕੀਤੀ। ਅਮਾਨਤ ਵਾਲੇ ਨੂੰ ਲਾਲਚ ਸੀ ਕਿ ਰੰਡੀ ਦਾ ਮਾਲ ਵਧ ਹੈ ਇਸ ਲਈ ਉਹਨੇ ਪਾਨ ਵੇਚਣ ਵਾਲੇ ਨੂੰ ਕਿਹਾ ਤੂੰ ਗਲਤ ਬਕਸਾ ਖੋਲਿਆ ਸੀ ਆਹ ਤੇਰਾ ਡੱਬਾ ਹਾਜ਼ਰ ਹੈ ਅਤੇ ਉਹਦਾ ਮਾਲ ਸਣੇ ਡੱਬਾ ਮੋੜ ਦਿੱਤਾ। ਉਸੇ ਵੇਲੇ ਪਹਿਲਾਂ ਮਿੱਥੇ ਨੁਸਾਰ ਉਹਦੀ (ਰੰਡੀ) ਦੀ ਇੱਕ ਸਹੇਲੀ ਸੁਨੇਹਾ ਲੈ ਕੇ ਆ ਗਈ ਵਾਂਢੇ ਨਾ ਜਾਵੇ। ਓਥੋਂ ਪਤਾ ਆਇਆ ਕਿ ਤੇਰੇ ਰਿਸ਼ਤੇਦਾਰ ਓਥੇ ਨਹੀਂ ਹੋਣਗੇ ਇਸ ਲਈ ਅਗਲੇ ਮਹੀਨੇ ਆਈਂ। ਇਸ ਤਰ੍ਹਾਂ ਪਾਨ ਵੇਚਣ ਵਾਲੇ ਨੂੰ ਉਹਦਾ ਮਾਲ ਵਾਪਸ ਮਿਲ ਗਿਆ ਪਰ ਕੋਠੇ ਵਾਲੀ ਨੇ ਆਪਣਾ ਮਾਲ ਵੀ ਉਹਦੇ ਕੋਲ ਨਾ ਰੱਖਿਆ। ਕਸਬੋਲੀ। ਝੂਠਾਪੋਲੀਆਂ ਪਗੜੀਆਂ। ਵੱਡੇ ਵੱਢ ਪੱਗੜਾਂ ਵਾਲੇ ਨਿਰਾ ਸਾਂਗ ਹਨ।604ਲਾ ਤਜ਼ੱਕਰ। ਜ਼ਿਕਰ ਨਹੀਂ ਕੀਤਾ ਜਾਂਦਾਆਭੂ। ਕਣਕ ਦੇ ਸਿੱਟਿਆਂ ਨੂੰ ਭੁੰਨਕੇ ਬਣਾਏ ਜਾਂ ਕਣਕ ਤੇ ਮੱਕੀ ਨੂੰ ਉਬਾਲ ਕੇ ਬਣਾਏ ਦਾਣੇ ਜ਼ਨੀ। ਫਕੀਰ ਜਾਂ ਮੁਹਤਾਜ ਦਾ ਉਲਟ605ਦਜ਼ੋਲਿਆ। ਦਗ਼ੇਬਾਜ਼ਮਸ਼ਾਇਖ। ਬੜੇ ਪੀਰ ( ''ਪੜ੍ਹ ਪੜ੍ਹ ਸ਼ੇਖ ਮਸ਼ਾਇਖਹੋਇਆ । ਬੁੱਲ੍ਹੇ ਸ਼ਾਹ)ਰਾਵਲ। ਝੂਠਾ ਫਕੀਰ606ਮੂੰਹ ਗੁੰਝ। ਸੋਚਦਾਦੇਸ ਨਾ। ਦਿੰਦੇ ਨਹੀਂਖੇਪ। ਲੱਦਣ ਲਈ ਤਿਆਰ ਬੋਹਲਅਮਲੇ। ਮਜ਼ਦੂਰਵਦਾਨ। ਵੱਡਾ ਭਾਰਾ ਹਥੌੜਾਸਤੀ ਚਿਖਾ। ਚਿਖਾ ਵਿੱਚ ਸਤੀ ਹੋਣ ਵਾਲੀ ਔਰਤ ਵਾਂਗੂੰਮਹਾ ਸਤੀ। ਦੁਰਗਾ, ਕਾਲੀ ਦੇਵੀ ਵਾਂਗੂੰ ਗੁੱਸੇ ਵਿੱਚਕਿਰਬਾਨ। ਕਮਾਨਦਾਨਚੌਗਾਨ। ਪੋਲੋ ਕੀ ਸਟਿੱਕਸ਼ਲ। ਬੇਹਿਸ607ਟੋਗ। ਹਥ ਨਾ ਆਉਣ ਵਾਲਾ ਪੰਛੀਰੇਸ਼ਟਾ। ਝਗੜਾ, ਧੰਦਾਫਵੀ। ਫੌਹੀ608ਬਰ ਵਕਤ। ਮੌਕੇ ਸਿਰ, ਵੇਲੇ ਸਿਰ, ਲੋੜ ਵੇਲੇਫਜ਼ਲ। ਰਬ ਦੀ ਮਿਹਰਵੂਠਿਆਂ। ਵਰ੍ਹਦਿਆਂਲਬ। ਏ। ਯਾਰ, ਯਾਰ ਦੀਆਂ ਬੁਲ੍ਹੀਆਂਆਬ। ਏ। ਹਿਆਤ, ਅਮ੍ਰਰਤ609ਭਾਅ। ਅੱਗਉਮਰ ਦੀ ਅਲਖ ਲਾਹੀਂ। ਉਮਰ ਖਤਮ ਕਰ।ਕਾਦਰਾ। ਰੱਬਾਹਜ਼ਰਤ ਖਲੀਲ। (ਖਲੀਲ ਦਾ ਅਰਥ ਹੈ ਸਾਦਕ) ਆਪ ਬੁਤ ਪੂਜਾ ਵਿਰੁੱਧ ਪ੍ਰਚਾਰ ਕੀਤਾ ਕਰਦੇ ਸਨ ਅਤੇ ਰਬ ਦੀ ਭਗਤੀ ਕਰਦੇ ਸਨ। ਇੱਕ ਦਿਨ ਜਦੋਂ ਪੂਜਾ ਘਰ ਤੋਂ ਲੋਕ ਬਾਹਰ ਗਏ ਸਨ ਤੇ ਖਲੀਲ ਨੇ ਸਾਰੇ ਬੁਤ ਭੰਨ ਦਿੱਤੇ ਜਿਸ ਕਰਕੇ ਨਮਰੂਦ ਨੇ ਆਪ ਨੂੰ ਭੜਕਦੀ ਅੱਗ ਵਿੱਚ ਸੁੱਟਣ ਦਾ ਦੰਡ ਦਿੱਤਾ। ਪਰ ਰਬ ਦੇ ਹੁਕਮ ਨਾਲ ਅੱਗ ਠੰਡੀ ਹੋ ਗਈ। ਆਪ ਦਾ ਨਾਮ ਆਜ਼ਰ ਸੀ ਅਤੇ ਈਸਾ ਤੋਂ ਲਗਭਗ 2300 ਸਾਲ ਪਹਿਲਾਂ ਇਰਾਕ ਦੇ ਪੁਰਾਣੇ ਸ਼ਹਿਰ 'ਆਰ' ਵਿੱਚ ਜਨਮੇ ਸਨ।ਡੰਭਰਾ। ਵੱਡੀ ਮੱਛੀਸ਼ਾਹ ਮਰਦਾਂ। ਬਹਾਦਰਾਂ ਦਾ ਬਾਦਸ਼ਾਹ, ਹਜ਼ਰਤ ਅਲੀ, ਉਹਨੂੰ ਇੱਕ ਗੁਲਾਮ ਨੇ ਕਤਲ ਕਰ ਦਿੱਤਾ ਸੀ। ਦੇ ਖੋ ਬੰਦ 585ਅਮੀਰ ਹਮਜ਼ਾ। (ਹਮਜ਼ਾ ਬਿਨ ਅਬਦਲ ਮਤਲਬ) ਰਸੂਲ ਦੇ ਚਾਚੇ ਦੁਧ। ਭਰਾ ਸਨ। ਬਹੁਤ ਦਲੇਰ ਸਨ। ਬਦਰ ਦੀ ਜੰਗ ਵਿੱਚ ਬਹੁਤ ਵੀਰਤਾ ਨਾਲ ਲੜੇ। ਉਹਦ ਦੀ ਜੰਗ ਵਿੱਚ ਇੱਕ ਗੁਲਾਮ ਭਾਵ ਦਾਸ ਨੇ ਜਿਹੜਾ ਨਾਮ ਵਹਿਸ਼ੀ ਸੀ, ਲੁਕ ਕੇ ਇਹਦੇ ਤੇ ਨੇਜ਼ਾ ਸੁੱਟਿਆ ਜਿਹਦੇ ਨਾਲ ਇਹਦੀ ਮੌਤ ਹੋਈ।ਇਮਾਮ ਹੁਸੈਨ। ਇਮਾਮ ਹਸਨ ਦਾ ਛੋਟਾ ਭਾਈ ਇਮਾਮ ਹੁਸੈਨ (624. 80) ਜਿਹਨੂੰ ਯਜ਼ੀਦ ਨੇ ਕੂਫੇ ਸੱਦ ਕੇ ਧੋਖੇ ਨਾਲ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਕਰਵਾ ਦਿੱਤਾ ਸੀ।
More